Showing posts with label Complaints. Show all posts
Showing posts with label Complaints. Show all posts

Monday, May 13, 2024

ਕਿਸੇ ਵੀ ਹਾਲਤ 'ਚ 100 ਮਿੰਟਾਂ 'ਚ ਸ਼ਿਕਾਇਤ ਦਾ ਨਿਪਟਾਰਾ ਕੀਤਾ ਜਾਵੇਗਾ

 Monday 13th May 2024 at 6:15 PM

ਸ਼ਿਕਾਇਤਾਂ ਦੇ ਨਿਪਟਾਰੇ ਵਿੱਚ ਨਵੀਂ ਰਫ਼ਤਾਰ ਲਿਆਉਣ ਦਾ ਦਾਅਵਾ


ਐਸ.ਏ.ਐਸ.ਨਗਰ
: (ਮੋਹਾਲੀ):13 ਮਈ 2024: (ਕਾਰਤਿਕਾ ਕਲਿਆਣੀ ਸਿੰਘ//ਪੰਜਾਬ ਸਕਰੀਨ ਡੈਸਕ)::

ਲੋਕ ਅਕਸਰ ਸ਼ਿਕਾਇਤ ਕਰਦੇ ਹਨ ਕਿ ਉਨ੍ਹਾਂ ਦੀਆਂ ਸ਼ਿਕਾਇਤਾਂ ਦਾ ਜਲਦੀ ਹੱਲ ਨਹੀਂ ਹੁੰਦਾ। ਹੁਣ ਸਰਕਾਰ ਅਤੇ ਪ੍ਰਸ਼ਾਸਨ ਨੇ ਇਸ ਦਿਸ਼ਾ ਵਿੱਚ ਅਹਿਮ ਕਦਮ ਚੁੱਕੇ ਹਨ। ਮਈ ਟੈਕਨਾਲੋਜੀ ਦੇ ਮੁਤਾਬਕ ਕਿਸੇ ਵੀ ਹਾਲਤ 'ਚ 100 ਮਿੰਟਾਂ 'ਚ ਸ਼ਿਕਾਇਤ ਦਾ ਨਿਪਟਾਰਾ ਕੀਤਾ ਜਾਵੇਗਾ। ਇਹ ਜਾਣਕਾਰੀ ਏ.ਡੀ.ਸੀ.ਕਮ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਵੀ ਐਸ ਤਿੜਕੇ ਨੇ ਦਿੱਤੀ। ਇਸ ਨੂੰ ਲੈ ਕੇ ਲੋਕਾਂ 'ਚ ਭਾਰੀ ਉਤਸ਼ਾਹ ਹੈ। ਇਹ ਇੱਕ ਐਪ ਦੇ ਰੂਪ ਵਿੱਚ ਆਮ ਲੋਕਾਂ ਦੀ ਪਹੁੰਚ ਵਿੱਚ ਹੈ। ਐਸ ਏ ਐਸ ਨਗਰ ਚ ਸੀਵਿਜਿਲ 'ਤੇ 66 ਸ਼ਿਕਾਇਤਾਂ ਮਿਲੀਆਂ ਤਾਂ ਪ੍ਰਸ਼ਾਸਨ ਨੇ ਇਹਨਾਂ ਦਾ ਨਿਪਟਾਰਾ ਬਹੁਤ ਤੇਜ਼ੀ ਨਾਲ ਕੀਤਾ। ਏ ਡੀ ਸੀ ਵਿਰਾਜ ਐਸ ਤਿੜਕੇ ਨੇ ਕਿਹਾ ਕਿ ਪ੍ਰਸ਼ਾਸਨ ਨੇ ਸਮੇਂ ਸਿਰ ਇਹਨਾਂ ਦਾ ਨਿਪਟਾਰਾ ਕਰ ਕੇ ਲੋਕਾਂ ਦੀਆਂ  ਕੀਤੀਆਂ। ਇਸ ਨਾਲ ਲੋਕਾਂ ਦਾ ਮਨੋਬਲ ਵੀ ਵਧੇਗਾ। 

ਉਹਨਾਂ ਦਸਿਆ ਕਿ  66 ਸ਼ਿਕਾਇਤਾਂ ਵਿੱਚੋਂ 42 ਸਹੀ ਪਾਈਆਂ ਗਈਆਂ ਸਨ :ਅਜਿਹੀਆਂ ਸ਼ਿਕਾਈਆਂ ਦੇ ਨਿਪਟਾਰੇ ਲਈ ਸ਼ਿਕਾਇਤ ਨਿਗਰਾਨੀ ਸੈੱਲ 24x7 ਅਰਥਾਤ 24 ਘੰਟੇ ਸੱਤੇ ਦਿਨ ਕੰਮ ਕਰ ਰਿਹਾ ਹੈ। ਇਹ ਵਿਸ਼ੇਸ਼ ਸੈਲ ਲਗਾਤਾਰ ਸਰਗਰਮੀ ਨਾਲ ਕੰਮ ਕਰ ਰਿਹਾ ਹੈ। 

ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਵਿਰਾਜ ਐਸ ਤਿੜਕੇ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 24x7 ਵਾਲਾ ਜਿਹੜਾ ਸ਼ਿਕਾਇਤ ਨਿਗਰਾਨੀ ਸੈੱਲ ਸਥਾਪਿਤ ਕੀਤਾ ਗਿਆ ਹੈ ਉੱਥੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਸਬੰਧੀ ਵੱਖ-ਵੱਖ ਸੰਚਾਰ ਸਾਧਨਾਂ ਰਾਹੀਂ ਪ੍ਰਾਪਤ ਹੋਈਆਂ ਸ਼ਿਕਾਇਤਾਂ ਦਾ ਸਮੇਂ ਸਿਰ ਨਿਪਟਾਰਾ ਕੀਤਾ ਜਾ ਰਿਹਾ ਹੈ। 

ਏ ਡੀ ਈ ਓ ਨੇ ਅੱਗੇ ਦੱਸਿਆ ਕਿ ਸ਼ਿਕਾਇਤ ਸੈੱਲ ਨੂੰ ਹੁਣ ਤੱਕ ਭਾਰਤੀ ਚੋਣ ਕਮਿਸ਼ਨ (ਈ ਸੀ ਆਈ) ਦੁਆਰਾ ਵਿਕਸਤ ਕੀਤੇ ਗਏ ਸੀ ਵਿਜਿਲ ਐਪ ਰਾਹੀਂ ਹੁਣ ਤੱਕ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਨਾਲ ਸਬੰਧਤ 66 ਸ਼ਿਕਾਇਤਾਂ ਮਿਲੀਆਂ ਹਨ। ਉਨ੍ਹਾਂ ਕਿਹਾ ਕਿ 23 ਸ਼ਿਕਾਇਤਾਂ ਵੱਖ-ਵੱਖ ਕਾਰਨਾਂ (ਸਹੀ ਨਾ ਪਾਈਆਂ ਜਾਣ ਕਾਰਨ) ਕਰਕੇ ਰੱਦ ਹੋਈਆਂ ਸਨ ਜਦਕਿ ਬਾਕੀ 42 ਸ਼ਿਕਾਇਤਾਂ ਸਹੀ ਪਾਈਆਂ ਗਈਆਂ ਸਨ ਅਤੇ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਨਿਰਧਾਰਤ 100 ਮਿੰਟ ਦੀ ਸਮਾਂ ਸੀਮਾ ਦੇ ਅੰਦਰ ਨਿਪਟਾਈਆਂ ਗਈਆਂ ਹਨ ਜਦਕਿ ਇੱਕ ਸ਼ਿਕਾਇਤਾਂ ਦੇ ਮਾਮਲੇ ਵਿਹੁੱਚ ਕੰਮ ਅਜੇ ਜਾਰੀ ਹੈ। 

ਉਨ੍ਹਾਂ ਕਿਹਾ ਕਿ ਜਦੋਂ ਵੀ ਸੀ ਵਿਜਿਲ ਐਪ 'ਤੇ ਕੋਈ ਸ਼ਿਕਾਇਤ ਮਿਲਦੀ ਹੈ, ਤਾਂ ਫਲਾਇੰਗ ਸਕੁਐਡ ਟੀਮਾਂ ਨੂੰ ਸ਼ਿਕਾਇਤ ਮਿਲਣ ਦੇ ਪੰਜ ਮਿੰਟਾਂ ਦੇ ਅੰਦਰ-ਅੰਦਰ ਸੌਂਪ ਦਿੱਤੀ ਜਾਂਦੀ ਹੈ, ਜਿਸ ਤੋਂ ਬਾਅਦ ਟੀਮ ਨੂੰ 15 ਮਿੰਟਾਂ ਦੇ ਅੰਦਰ ਉਥੇ ਪਹੁੰਚਣਾ ਪੈਂਦਾ ਹੈ। ਇਸ ਤਰ੍ਹਾਂ 30 ਮਿੰਟਾਂ ਦੇ ਅੰਦਰ-ਅੰਦਰ ਸ਼ਿਕਾਇਤ ਦੀ ਜਾਂਚ ਕਰਕੇ ਅਗਲੇਰੀ ਕਾਰਵਾਈ ਲਈ ਹਲਕੇ ਦੇ ਸਹਾਇਕ ਰਿਟਰਨਿੰਗ ਅਫ਼ਸਰ ਨੂੰ ਰਿਪੋਰਟ ਭੇਜ ਦਿੱਤੀ ਜਾਂਦੀ ਹੈ। 

ਏ ਆਰ ਓ ਨੇ ਅਗਲੇ 50 ਮਿੰਟਾਂ ਵਿੱਚ ਸ਼ਿਕਾਇਤ 'ਤੇ ਕਾਰਵਾਈ ਕਰਨੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਸਿਰਫ਼ 100 ਮਿੰਟਾਂ ਵਿੱਚ ਸ਼ਿਕਾਇਤ ਦਾ ਪੂਰੀ ਤਰ੍ਹਾਂ ਨਿਪਟਾਰਾ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਹ ਐਪ ਗੂਗਲ ਪਲੇਅ ਸਟੋਰ 'ਤੇ ਉਪਲਬਧ ਹੈ ਅਤੇ ਇਸ ਐਪ ਨਾਲ ਨਾਗਰਿਕ ਆਦਰਸ਼ ਚੋਣ ਜ਼ਾਬਤੇ ਦੀ ਕਿਸੇ ਵੀ ਤਰ੍ਹਾਂ ਦੀ ਉਲੰਘਣਾ ਸਬੰਧੀ ਫੋਟੋਆਂ ਅਤੇ ਵੀਡੀਓ ਨੂੰ ਸਥਾਨ ਆਧਾਰਿਤ ਵੇਰਵਿਆਂ ਨਾਲ ਮੌਕੇ ਤੋਂ ਅਪਲੋਡ ਕਰ ਸਕਦੇ ਹਨ। 

ਜਦੋਂ ਸ਼ਿਕਾਇਤ ਕਰਨ ਵਾਲੇ ਲੋਕ ਕੋਈ ਤਸਵੀਰ ਜਾਂ ਵੀਡੀਓ ਅਪਲੋਡ ਕਰਦੇ ਹਨ, ਉਡਣ ਦਸਤੇ ਅਤੇ ਸਹਾਇਕ ਰਿਟਰਨਿੰਗ ਅਫਸਰਾਂ ਦੁਆਰਾ ਤੁਰੰਤ ਕਾਰਵਾਈ ਸ਼ੁਰੂ ਕੀਤੀ ਜਾਂਦੀ ਹੈ। ਵਧੀਕ ਜ਼ਿਲ੍ਹਾ ਚੋਣ ਅਫ਼ਸਰ ਨੇ ਇਹ ਵੀ ਦੱਸਿਆ ਕਿ ਇਹਨਾਂ ਸ਼ਿਕਾਇਤਾਂ ਦੇ ਹੱਲ ਲਈ ਔਸਤ ਸਮਾਂ 43.26 ਮਿੰਟ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕ ਸਭਾ ਚੋਣਾਂ ਨੂੰ ਆਜ਼ਾਦ, ਨਿਰਪੱਖ, ਪਾਰਦਰਸ਼ੀ ਅਤੇ ਸ਼ਾਂਤਮਈ ਢੰਗ ਨਾਲ ਕਰਵਾਉਣ ਲਈ ਆਦਰਸ਼ ਚੋਣ ਜ਼ਾਬਤੇ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ।

Monday, October 18, 2021

ਬਿਜਲੀ ਪੰਚਾਇਤ 20 ਨੂੰ

18th October 2021 at 03:47 PM

ਸਪਲਾਈ ਅਤੇ ਬਿੱਲਾਂ ਸੰਬੰਧੀ ਸ਼ਿਕਾਇਤਾਂ ਦੂਰ ਕੀਤੀਆਂ ਜਾਣਗੀਆਂ 

ਲੁਧਿਆਣਾ: 18 ਅਕਤੂਬਰ 2021: (ਪੰਜਾਬ ਸਕਰੀਨ ਬਿਊਰੋ):: 

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੀਆਂ ਹਦਾਇਤਾਂ ਅਨੁਸਾਰ ਖਪਤਕਾਰਾਂ ਦੀਆਂ ਬਿਜਲੀ ਸੀ ਸਪਲਾਈ ਅਤੇ ਹੋਰਨਾਂ ਸੰਬੰਧੀ ਮੁਸ਼ਕਲਾਂ//ਸ਼ਿਕਾਇਤਾਂ ਦੇ ਨਿਪਟਾਰੇ ਲਈ ਜ਼ੋਨਲ ਪੱਧਰ ਦੀ ਬਿਜਲੀ ਪੰਚਾਇਤ ਮਿਤੀ 20 ਅਕਤੂਬਰ 2021 ਦਿਨ ਬੁਧਵਾਰ ਨੂੰ ਹੋਣੀ ਹੈ। ਇਸਦਾ ਆਯੋਜਨ ਡਾਕਟਰ ਬੀ ਆਰ ਅੰਬੇਡਕਰ ਭਵਨ, ਮੰਡੀ ਮੁੱਲਾਂਪੁਰ ਵਿਖੇ ਦੁਪਹਿਰੇ ਦੋ ਵਜੇ ਤੋਂ ਸ਼ਾਮੀ ਪੰਜ ਵਜੇ ਤੱਕ ਕੀਤਾ ਜਾਣਾ ਹੈ। ਇਸ ਬਿਜਲੀ ਪੰਚਾਇਤ ਵਿਸ਼ੇਸ਼ ਤੌਰ ਤੇ ਇੰਜੀਨੀਅਰ ਭੁਪਿੰਦਰ ਖੋਸਲਾ ਚੀਫ ਇੰਜੀਨੀਅਰ ਵੰਡ ਕੇਂਦਰੀ ਜ਼ੋਨ ਲੁਧਿਆਣਾ ਅਤੇ ਇੰਜੀਨੀਅਰ ਅਨਿਲ ਕੁਮਾਰ ਸ਼ਰਮਾ ਨਿਗਰਾਨ ਇੰਜੀਨੀਅਰ ਸੰਚਾਲਨ ਹਲਕਾ ਸਬ ਅਰਬਨ ਲੁਧਿਆਣਾ ਉਚੇਚੇ ਤੌਰ ਤੇ ਪੁੱਜਣਗੇ। ਇਹਨਾਂ ਉੱਚ ਅਧਿਕਾਰੀਆਂ ਵੱਲੋਂ ਖਪਤਕਾਰਾਂ ਦੀਆਂ ਬਿਜਲੀ ਸੰਬੰਧੀ ਸ਼ਿਕਾਇਤਾਂ ਦੂਰ ਕੀਤੀਆਂ ਜਾਣਗੀਆਂ। ਇਸ ਮੌਕੇ ਬਿਜਲੀ ਦੀ ਸਪਲਾਈ, ਬਿਜਲੀ ਬਿੱਲਾਂ ਅਤੇ ਬਿਜਲੀ ਸੰਬੰਧੀ ਹਰ ਤਰ੍ਹਾਂ ਦੀਆਂ ਸਮੱਸਿਆਵਾਂ//ਸ਼ਿਕਾਇਤਾਂ ਸੁਣੀਆਂ ਜਾਣਗੀਆਂ। ਇਹਨਾਂ ਸ਼ਿਕਾਇਤਾਂ ਦਾ ਨਿਪਟਾਰਾ ਵੀ ਮੌਕੇ ਤੇ ਹੀ ਕੀਤਾ ਜਾਵੇਗਾ। ਇਸਤੋਂ ਇਲਾਵਾ ਇਸ ਮੌਕੇ ਤੇ 2 ਕਿਲੋਵਤ ਤੱਕ ਦੇ ਖਪਤਕਾਰਾਂ ਦੀ 29 ਸਤੰਬਰ 2021 ਤੱਕ ਦੇ ਬਿਜਲੀ ਬਿਜਲੀ ਬਿੱਲ ਦੀ ਬਕਾਇਆ ਖੜੀ ਰਕਮ ਨੂੰ ਮੁਆਫ ਕਰਨ ਦੇ ਫਾਰਮ ਵੀ ਭਰਵਾਏ ਜਾਣਗੇ। ਖਪਤਕਾਰਾਂ ਨੂੰ ਬੇਨਤੀ ਹੈ ਕਿ ਬਿੱਲ ਮੁਆਫੀ ਲਈ ਅਧਾਰ ਕਾਰਡ ਅਤੇ ਬਿੱਲ ਦੀ ਕਾਪੀ ਨਾਲ ਲੈ ਕੇ ਆਉਣਾ। ਇਹ ਜਾਣਕਾਰੀ ਅਤੇ ਹੁਕਮ ਅੱਜ ਇੰਜੀਨੀਅਰ ਧਰਮਪਾਲ ਵਧੀਕ ਨਿਗਰਾਨ ਇੰਜੀਨਿਅਰ ਪੀ ਐਸ ਪੀ ਸੀ ਐਲ ਸੰਚਾਲਨ ਮੰਡਲ ਅੱਡਾ ਦਾਖਾ ਨੇ ਦਿੱਤੀ। 

Tuesday, December 31, 2013

ਬਿਜਲੀ ਸੰਬਧੀ ਸ਼ਿਕਾਇਤਾਂ 24 ਘੰਟੇ ਅੰਦਰ ਹੱਲ ਕੀਤੀਆਂ ਜਾਣਗੀਆਂ

31-December-2014 18:56 IST
ਚੰਡੀਗੜ, 31 ਦਸੰਬਰ – ਬਿਲਾਂ ਤੋਂ ਸਬੰਧਤ ਬਿਜਲੀ ਖਪਤਕਾਰਾਂ ਦੀਆਂ ਸਾਰੀਆਂ ਸ਼ਿਕਾਇਤਾਂ ਦਾ ਸਬੰਧਤ ਦਫਤਰ ਵੱਲੋਂ ਸ਼ਿਕਾਇਤ ਮਿਲਣ ਜਾਂ ਸ਼ਿਕਾਇਤ ਰਜਿਸਟਰੇਸ਼ਨ ਤੋਂ 24 ਘੰਟੇ ਦੇ ਅੰਦਰ ਹੱਲ ਕੀਤਾ ਜਾਵੇਗਾ । ਉੱਤਰ ਅਤੇ ਦੱਖਣ ਹਰਿਆਣਾ ਬਿਜਲੀ ਵੰਡ ਨਿਗਮ ਦੇ ਪ੍ਰਬੰਧ ਨਿਰਦੇਸ਼ਕ ਅਨੁਰਾਗ ਅਗਰਵਾਲ ਨੇ ਅੱਜ ਦਸਿਆ ਕਿ ਸੁਪਰਡੈਂਟ ਕਾਰਜਕਾਰੀ ਇੰਜੀਨੀਅਰ ਅਤੇ ਉਪ-ਮੰਡਲ ਅਧਿਕਾਰੀ ਕੰਮ ਵਾਲੇ ਦਿਨਾਂ 'ਤੇ ਰੋਜਾਨਾ ਸਵੇਰੇ 9:00 ਵਜੇ ਤੋਂ 12:00 ਵਜੇ ਤਕ ਦਫਤਰ ਵਿਚ ਹਾਜ਼ਿਰ ਰਹਿਣਗੇ । ਮੁੱਖ ਇੰਜੀਨੀਅਰਾਂ ਨੂੰ ਵੀ ਹਰੇਕ ਸੋਮਵਾਰ ਨੂੰ ਬਿੱਲਾਂ ਤੋਂ ਸਬੰਧਤ ਖਪਤਕਾਰਾਂ ਦੀਆਂ ਸ਼ਿਕਾਇਤਾਂ ਦੀ ਸੁਣਵਾਈ ਦੇ ਆਦੇਸ਼ ਦਿੱਤੇ ਹਨ । ਉਨਾਂ ਦਸਿਆ ਕਿ ਨਿਗਮਾਂ ਦੀ ਵੈਬਸਾਇਟਾਂ ਦੇ ਨਾਲ-ਨਾਲ ਸਬੰਧਤ ਸੁਪਰਡੈਂਟ ਇੰਜੀਨੀਅਰਾਂ ਦੇ ਦਫਤਰਾਂ ਵਿਚ ਖਪਤਕਾਰ ਸ਼ਿਕਾਇਤ ਹੱਲ ਦੇ ਮੈਂਬਰਾਂ ਦੇ ਦੌਰੇ ਦੀ ਜਾਣਕਾਰੀ ਪਹਿਲੇ ਹੀ ਉਪਲੱਬਧ ਹੋਵੇਗੀ । ਮੈਂਬਰ ਨਵੀਂ ਸ਼ਿਕਾਇਤਾਂ ਦਰਜ ਕਰਨਗੇ ਅਤੇ ਪੈਂਡਿੰਗ ਸ਼ਿਕਾਇਤਾਂ 'ਤੇ ਪ੍ਰਕ੍ਰਿਆ ਅਨੁਸਾਰ ਕਾਰਵਾਈ ਕੀਤੀ ਜਾਵੇਗੀ । ਉਨਾਂ ਨੇ ਇਹ ਵੀ ਦਸਿਆ ਕਿ ਰਾਜ ਦੇ ਬਿਜਲੀ ਖਪਤਕਾਰ ਰੋਜਾਨਾ 24 ਘੰਟੇ ਫਰੀ ਨੰਬਰ 1800-180-1615 'ਤੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ । ਇਸ ਤੋਂ ਇਲਾਵਾ, ਖਪਤਕਾਰ ਯੂਨਿਕ ਨੰਬਰ 15533 'ਤੇ ਵੀ ਬਿਜਲੀ ਸਪਲਾਈ ਸਬੰਧੀ ਸ਼ਿਕਾਇਤਾਂ ਦਰਜ ਕਰਵਾ ਸਕਦੇ ਹਨ । ਉਹ ਨਿਗਮਾਂ ਦੀ ਵੈਬਸਾਇਟ 'ਤੇ ਵੀ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ ।
----------------------------------