Showing posts with label Doctors. Show all posts
Showing posts with label Doctors. Show all posts

Monday, June 22, 2020

ਲੋਕਾਂ ਦੀ ਹੋਈ ਜਿੱਤ:ਡਾਕਟਰ ਮੋਹਪ੍ਰੀਤ ਪਿੰਡ ਪਰਤੇ

22nd June  2020 at 9:12 AM
 ਪੂਰੇ ਹਰਚੋਵਾਲ ਵਿੱਚ ਖੁਸ਼ੀ ਦੀ ਲਹਿਰ  
ਲੁਧਿਆਣਾ//ਹਰਚੋਵਾਲ:  22 ਜੂਨ 2020: (ਐਮ ਐਸ ਭਾਟੀਆ//ਪੰਜਾਬ ਸਕਰੀਨ)::
ਜਦੋਂ ਕੋਈ ਸਰਕਾਰੀ ਅਧਿਕਾਰੀ ਲੋਕਾਂ ਦੀ ਸੇਵਾ ਸੱਚੇ ਦਿਲੋਂ ਕਰਦਾ ਹੈ ਤਾਂ ਲੋਕ ਵੀ ਉਸਨੂੰ ਆਪਣੀਆਂ ਅੱਖਾਂ ਤੋਂ ਓਹਲੇ ਨਹੀਂ ਹੋਣ ਦੇਂਦੇ। ਜੇ ਸਰਕਾਰਾਂ ਉਸਦਾ ਤਬਾਦਲਾ ਕਰ  ਦੇਣ ਤਾਂ ਲੋਕ ਆਪਣੇ ਦਬਾਅ ਸਦਕਾ ਉਸਨੂੰ ਫਿਰ ਆਪਣੇ ਕੋਲ ਵਾਪਿਸ ਲੈ ਆਉਂਦੇ ਹਨ। ਇਸਦੀ  ਮਿਲੀ ਹੈ ਹਰਚੋਵਾਲ ਤੋਂ ਜਿੱਥੇ ਲੋਕਾਂ ਨੇ ਆਪਣਾ ਹਰਮਨ ਪਿਆਰਾ ਡਾਕਟਰ ਵਾਪਿਸ ਲੈ ਆਂਦਾ ਹੈ। 
ਲੋਕਾਂ ਦੇ ਮਸੀਹਾ  ਡਾਕਟਰ ਮੋਹਪ੍ਰੀਤ ਸਿੰਘ ਦੇ ਸਰਕਾਰੀ ਹਸਪਤਾਲ ਭਾਮ (ਹਰਚੋਵਾਲ )ਵਿਚ ਦੁਬਾਰਾ ਆਉਣ ਨਾਲ ਲੋਕਾਂ ਚਖੁਸ਼ੀ ਦੀ ਲਹਿਰ ਹਸਪਤਾਲ ਚ ਮਰੀਜਾਂ ਦੀਆਂ ਲੰਮੀਆਂ ਲਾਈਂਨਾ ਫਿਰ ਸ਼ੁਰੂ -ਲੋਕਾਂ ਨੇ ਕੀਤਾ ਭਰਪੂਰ ਸਵਾਗਤ। 
"ਸਰਕਾਰੀ ਹਸਪਤਾਲ ਭਾਮ ਵਿਚ ਤਾਇਨਾਤ ਡਾਕਟਰ ਮੋਹਪ੍ਰੀਤ ਸਿੰਘ ਗਰੀਬ ਤੇ ਆਮ ਲੋਕਾਂ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ " ਇਹ ਸ਼ਬਦ ਭਾਰਤੀ ਕਮਿਉਨਿਸਟ ਪਾਰਟੀ ਜਿਲ੍ਹਾ ਗੁਰਦਾਸਪੁਰ ਦੇ ਆਗੂ ਅਤੇ ਮਜ਼ਦੂਰਾ ਦੀ ਸਿਖਲਾਈਂ ਤੇ ਭਲਾਈ ਕੇਂਦਰ (ਰਜਿ.) ਪੰਜਾਬ ਦੇ ਮੁੱਖੀ ਡਾ. ਗੁਰਚਰਨ ਗਾਂਧੀ ਨੇ ਬੀਤੇ ਦਿਨੀ ਸਰਕਾਰੀ ਹਸਪਤਾਲ ਭਾਮ ਦੇ ਦੌਰੇ ਸਮੇ ਅੱਖੀਂ ਵੇਖੇ ਹਾਲਤਾਂ ਤੇ ਵੱਖ ਵੱਖ ਮਰੀਜਾ ਤੇ ਜਨਤਕ ਆਗੂਆਂ ਨਾਲ ਮੁਲਾਕਾਤ ਤੋਂ ਬਾਦ ਪ੍ਰੈਸ ਦੇ ਨਾ ਜਾਰੀ ਕੀਤੇ ਇਕ ਬਿਆਨ ਰਾਹੀਂ ਕਹੇ। 
ਉਨ੍ਹਾਂ ਦਸਿਆ ਕਿ ਉਹ ਪਿਛਲੇ 10 ਸਾਲਾ ਤੋਂ ਡਾ. ਮੋਹਪ੍ਰੀਤ ਸਿੰਘ ਦੇ ਲੋਕਾਂ ਨਾਲ ਹਮਦਰਦੀ ਭਰੇ ਵਿਓਹਾਰ, ਬੋਲ ਚਾਲ ਦੇ ਲਹਿਜੇ ਅਤੇ ਖਾਸ ਕਰਕੇ ਪਿੰਡਾਂ ਦੇ ਗਰੀਬ ਲੋਕਾਂ ਤੇ ਮਜ਼ਦੂਰਾ ਦੇ ਇਲਾਜ ਸਮੇ ਪਹਿਲ ਦੇ ਆਧਾਰ ਉਪਰ ਹਰ ਸੰਭਵ  ਮਦਦ ਵਾਲੇ ਵਤੀਰੇ ਤੋਂ ਕਾਫੀ ਪ੍ਰਭਾਵਤ ਹਨ। ਬੀਤੇ ਸਮੇ ਵਿਚ ਡਾਕਟਰ ਮੋਹਪ੍ਰੀਤ ਸਿੰਘ ਦੀ ਕੁਝ ਮਹੀਨਿਆ ਲਈ ਬਦਲੀ ਹੋ ਜਾਣ ਕਾਰਨ ਲੋਕਾਂ ਵਿਚ ਮਯੂਸੀ ਛਾਈ ਹੋਈ ਸੀ ਅਤੇ ਮਰੀਜਾਂ ਦੀ ਗਿਣਤੀ ਵੀ ਨਾ ਦੇ ਬਰਾਬਰ ਹੋਣ ਕਾਰਨ ਹਸਪਤਾਲ ਵਿਚ ਉਜਾੜ ਜਿਹਾ ਮਾਹੌਲ ਵੇਖਣ ਵਿਚ ਆਉਂਦਾ ਸੀ ਪਰ ਹੁਣ ਡਾਕਟਰ ਮੋਹਪ੍ਰੀਤ ਸਿੰਘ ਦੇ ਦੁਬਾਰਾ ਸਰਕਾਰੀ ਹਸਪਤਾਲ ਭਾਮ ਵਿਚ ਆ ਜਾਣ ਕਾਰਨ ਮਰੀਜਾਂ ਦੀਆਂ ਲੰਮੀਆ ਲਾਈਂਨਾ ਤੇ ਰੌਣਕਾਂ ਪਰਤ ਆਈਆਂ ਹਨ। 
ਡਾਕਟਰ ਮੋਹਪ੍ਰੀਤ ਕਲਾਸ -1 ਮੈਡੀਕਲ ਅਫਸਰ ਹਨ ਅਤੇ ਉਨ੍ਹਾਂ ਦੀ ਕਾਬਲੀਅਤ ਕਰਕੇ ਦੂਰ ਦੂਰ ਦੇ ਪਿੰਡਾਂ ਚੋਂ ਲੋਕ ਇਲਾਜ ਲਈ ਆਉਦੇ ਹਨ। ਮਜ਼ਦੂਰ ਆਗੂ ਨੇ ਕਿਹਾ ਕਿ ਅਜੋਕੇ ਸਮੇ ਵਿਚ 24 ਘੰਟੇ ਲੋਕ ਸੇਵਾ ਨੂੰ ਸਮਰਪਿਤ ਡਾਕਟਰ ਮੋਹਪ੍ਰੀਤ ਵਰਗੇ ਨੌਜਵਾਨਾਂ ਉਪਰ ਦੇਸ਼ ਨੂੰ ਮਾਣ ਹੈ। ਹਲਕੇ ਦੀਆਂ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੇ ਡਾਕਟਰ ਮੋਹਪ੍ਰੀਤ ਦਾ ਭਰਪੂਰ ਸਵਾਗਤ ਕੀਤਾ ਹੈ। 

Friday, October 11, 2019

ਆਪਣੇ ਗੁਪਤ ਕਸ਼ਮੀਰ ਮਿਸ਼ਨ ਤੋਂ ਪਰਤੇ ਡਾਕਟਰ ਅਰੁਣ ਮਿੱਤਰਾ

ਕਸ਼ਮੀਰ ਵਿੱਚ ਸਿਹਤ ਸੇਵਾਵਾਂ ਦੀ ਹਾਲਤ ਬਾਰੇ ਪ੍ਰੈਸ ਕਾਨਫ਼੍ਰੰਸ ਵਿੱਚ ਕੀਤੇ ਕਈ ਸਨਸਨੀਖੇਜ਼ ਇੰਕਸ਼ਾਫ 
*ਸਿਹਤ ਸੇਵਾਵਾਂ ਰਾਜਨੀਤਿਕ ਹਾਲਾਤ ਕਾਰਨ ਪਰਭਾਵਿਤ ਨਹੀਂ ਹੋਣੀਆਂ ਚਾਹੀਦੀਆਂ ਕਸ਼ਮੀਰ ਦੇ ਲੋਕ ਅੱਤ ਦੇ ਮਾਨਸਿਕ ਤਣਾਓ ਵਿੱਚ ਜੀ ਰਹੇ
*ਕਸ਼ਮੀਰ ਵਿੱਚ ਸਿਹਤ ਦੀ ਹਾਲਤ ਦੀ ਅੱਖੀਂਂ ਡਿੱਠੀ ਵਿਆਖਿਆ
ਲੁਧਿਆਣਾ: 11 ਅਕਤੂਬਰ 2019: (ਐਮ ਐਸ ਭਾਟੀਆ)::
ਸਿਹਤ ਹਰ ਇੱਕ ਵਿਅਕਤੀ ਦਾ ਮੌਲਿਕ ਅਧਿਕਾਰ ਹੈ ਕਿਸੇ ਵੀ ਹਾਲਾਤ ਵਿੱਚ ਖਾਸ ਤੌਰ ਤੇ ਰਾਜਨੀਤਿਕ ਹਾਲਤਾਂ ਦੇ ਕਾਰਨ ਇਸ ਤੇ ਆਂਚ ਆਣੀ ਨਹੀਂ ਚਾਹੀਦੀ।
ਪੰਜ ਅਗਸਤ ਨੂੰ ਕਸ਼ਮੀਰ ਵਿੱਚ ਰੋਕਾਂ ਲਾਉਣ ਤੋਂ ਬਾਅਦ ਉਥੋਂ ਦੀਆਂ ਸਿਹਤ ਸੇਵਾਵਾਂ ਬਾਰੇ ਅਨੇਕਾਂ ਰਿਪੋਰਟਾਂ ਸਾਹਮਣੇ ਆਈਆਂ। ਪਰਮਾਣੂ ਹਥਿਆਰਾਂ ਦੇ ਖਾਤਮੇ ਬਾਰੇੇ ਡਾਕਟਰਾਂ ਦੀ ਜਥੇਬੰਦੀ ਇੰਟਰਨੈਸ਼ਨਲ ਫਿਜ਼ੀਸ਼ੀਅਨ ਫਾਰ ਦੀ ਪ੍ਰੀਵੈਨਸਨ ਆਫ ਨਿਊਕਲੀਅਰ ਵਾਰ (ਆਈ ਪੀ ਪੀ ਐਨ ਡਬਲਯੂ) ਦੇ ਸਹਿ ਪ੍ਰਧਾਨ ਡਾਕਟਰ ਅਰੁਣ ਮਿੱਤਰਾ ਕਸ਼ਮੀਰ ਵਿੱਚ ਇਨ੍ਹਾਂ ਹਾਲਾਤਾਂ ਦਾ ਜਾਇਜ਼ਾ ਲੈਣ ਗਏ। ਲਗਭਗ ਇੱਕ ਮਹੀਨਾ ਪਹਿਲਾਂ ਅਲਾਇੰਸ ਆਫ ਡਾਕਟਰਜ ਫਾਰ ਐਥੀਕਲ ਹੈਲਥਕੇਅਰ ਨੇ ਕੇਂਦਰੀ ਗ੍ਰਹਿ ਮੰਤਰੀ ਨੂੰ ਚਿੱਠੀ ਲਿਖ ਕੇ ਕਸ਼ਮੀਰ ਜਾਣ ਦੇ ਲਈ ਅਤੇ ਘਾਟੀ ਦੇ ਵੱਖ ਵੱਖ ਇਲਾਕਿਆਂ ਵਿੱਚ ਜਾ ਕੇ ਸਿਹਤ ਸੇਵਾਵਾਂ ਦਾ ਜਾਇਜ਼ਾ ਲੈਣ ਲਈ ਸਹੂਲਤਾਂ ਪਰਦਾਨ ਕਰਨ ਲਈ ਬੇਨਤੀ ਕੀਤੀ ਸੀ। ਪਰ ਦੁੱਖ ਦੀ ਗੱਲ ਹੈ ਕਿ ਉਨ੍ਹਾਂ ਵੱਲੋਂ ਇਸ ਬਾਬਤ ਕੋਈ ਜਵਾਬ ਹੀ ਨਹੀਂ ਆਇਆ। ਕਸ਼ਮੀਰ ਵਿੱਚ ਸਿਹਤ ਸੇਵਾਵਾਂ ਦਾ ਮਸਲਾ ਉਦੋਂ ਭਖਿਆ ਜਦੋਂ ਕਿ ਡਾਕਟਰ ਉਮਰ, ਜੋ ਕਿ ਇੱਕ ਗੁਰਦਿਆਂ ਦੀਆਂ ਬਿਮਾਰੀਆਂ ਦੇ ਸਰਜਨ ਹਨ, ਨੇ ਬੇਨਤੀ ਕੀਤੀ ਕਿ ਡਾਕਟਰਾਂ ਤੇ ਮਰੀਜਾਂ ਦਾ ਆਣਾ ਜਾਣਾ ਸੌਖਾ ਬਣਾਇਆ ਜਾਏ ਅਤੇ ਗੁਰਦਿਆਂ ਦੀਆਂ ਬੀਮਾਰੀਆਂ ਦੇ ਨਾਲ ਸਬੰਧਿਤ ਇਲਾਜ ਲਈ ਸਾਜੋ ਸਾਮਾਨ ਦੀ ਸਪਲਾਈ ਸਹੀ ਕੀਤੀ ਜਾਏ।  
 
70 ਦਿਨ ਤੋਂ ਬਾਅਦ ਵੀ ਲੱਗੀਆਂ ਹੋਈਆਂ ਰੋਕਾਂ ਦੇ ਕਾਰਨ ਅੱਜ ਲੋਕਾਂ ਦੀ ਆਰਥਿਕ ਸਥਿਤੀ ਬਹੁਤ ਖਰਾਬ ਹੋ ਗਈ ਹੈ। ਸੰਪਰਕ ਦੇ ਸਾਧਨ ਚਾਲੂ ਨਹੀਂ ਹਨ, ਟੈਲੀਫੋਨ ਤੇ ਇੰਟਰਨੈੱਟ ਸੇਵਾਵਾਂ ਪੂਰੀ ਤਰ੍ਹਾਂ ਬੰਦ ਹਨ। ਇਨ੍ਹਾਂ ਹਾਲਤਾਂ ਨੇ ਲੋਕਾਂ ਦੇ ਮਨਾਂ ਵਿੱਚ ਦੂਰੀ ਵਧਾ ਦਿੱਤੀ ਹੈ। ਬੱਚੇ, ਨੌਜਵਾਨ, ਔਰਤਾਂ ਤੇ ਬਜੁਰਗ ਸਾਰੇ ਦੇ ਸਾਰੇ ਹੀ ਤਣਾਅ ਵਿੱਚ ਰਹਿ ਰਹੇ ਹਨ।ਮਾਨਸਿਕ ਤਣਾਅ ਜਿਸ ਤਰੀਕੇ ਨਾਲ ਉੱਥੇ ਵੱਧ ਰਿਹਾ ਹੈ ਆਉਣ ਵਾਲੇ ਸਮੇਂ ਵਿੱਚ ਲੋਕਾਂ ਦੀ ਮਾਨਸਿਕ ਸਿਹਤ ਤੇ ਬਹੁਤ ਬੁਰਾ ਪ੍ਰਭਾਵ ਪਾਏਗਾ। ਲੋਕਾਂ ਵਿੱਚ ਇਹ ਭਾਵਨਾ ਘਰ ਕਰ ਗਈ ਹੈ ਕਿ ਉਨ੍ਹਾਂ ਨਾਲ ਧੋਖਾ ਕੀਤਾ ਗਿਆ ਹੈ। ਉਨ੍ਹਾਂ ਵਿੱਚ ਹਾਰੇ ਹੋਏ ਦੀ ਭਾਵਨਾ ਹੈ। ਗੈਰ ਵਿਸਵਾਸੀ ਦੇ ਕਾਰਨ ਲੋਕ ਇੱਕ ਦੂਜੇ ਦੇ ਨਾਲ ਇਸ ਬਾਰੇ ਗੱਲਬਾਤ ਕਰਨ ਤੋਂ ਵੀ ਘਬਰਾਉਂਦੇ ਹਨ। ਲੋਕਾਂ ਵਿੱਚ ਚਰਚਾ ਹੈ ਕਿ 11000 ਤੋਂ ਵੀ ਵੱਧ ਲੋਕ ਫੜ੍ਹੇ ਹੋਏ ਹਨ ਤੇ ਉਨ੍ਹਾਂ ਨੂੰ ਕਸ਼ਮੀਰ ਤੋਂ ਬਾਹਰ ਦੂਸਰੇ ਸ਼ਹਿਰਾਂ ਵਿੱਚ ਜਿਵੇਂ ਕਿ ਆਗਰਾ ਤੇ ਦਿੱਲੀ ਦੀਆਂ ਜੇਲ੍ਹਾਂ ਵਿੱਚ ਮੰਦੀ ਹਾਲਤ ਵਿੱਚ ਰੱਖਿਆ ਗਿਆ ਹੈ। ਇਸ ਕਿਸਮ ਦੀਆਂ ਚਰਚਾਵਾਂ ਦੇ ਕਾਰਨ ਲੋਕਾਂ ਵਿੱਚ ਗੁੱਸਾ ਤੇ ਤਣਾਓ ਲਗਾਤਾਰ ਵਧ ਰਿਹਾ ਹੈ। ਸੱਤਰ ਦਿਨ ਤੋਂ ਵੀ ਵੱਧ ਹੋ ਗਏ ਕਿ ਬੱਚੇ ਸਕੂਲ ਨਹੀਂ ਜਾ ਰਹੇ ਉਨ੍ਹਾਂ ਵਿੱਚ ਡਿਪ੍ਰੈਸ਼ਨ ਵੀ ਹੈ ਤੇ ਅਤੇ ਗੁੱਸਾ ਵੀ ਹੈ। ਛੋਟੇ ਬੱਚੇ ਮਾਪਿਆਂ ਨਾਲ ਲੜਦੇ ਹਨ ਕਿ ਉਹ ਸਕੂਲ ਕਿਉਂ ਨਹੀਂ ਜਾਂਦੇ। ਬੱਚੇ ਆਪਣੇ ਦੋਸਤਾਂ ਮਿੱਤਰਾਂ ਤੋਂ ਪੂਰੀ ਤਰ੍ਹਾਂ ਕੱਟੇ ਹੋਏ ਹਨ।

ਪੜ੍ਹਾਈ ਦੀ ਬੱਚਿਆਂ ਨੂੰ ਬਹੁਤ ਫਿਕਰ ਹੈ ਖਾਸ ਤੌਰ ਤੇ ਵੱਡੇ ਬੱਚਿਆਂ ਨੂੰ ਇੰਝ ਲੱਗਦਾ ਹੈ ਕਿ ਉਨ੍ਹਾਂ ਦਾ ਭਵਿੱਖ ਹਨੇਰੇ ਵਿੱਚ ਪੈ ਗਿਆ ਹੈ।ਮਾਪੇ ਬੱਚਿਆਂ ਨੂੰ ਸਕੂਲ ਭੇਜਣ ਤੋਂ ਡਰਦੇ ਹਨ। ਸੰਪਰਕ ਸੇਵਾਵਾਂ ਨਾ ਹੋਣ ਦੇ ਕਾਰਨ ਮਾਪੇ ਕਹਿੰਦੇ ਹਨ ਕਿ ਜੇ ਬੱਚੇ ਨੂੰ ਕੁਝ ਹੋ ਗਿਆ ਉਨ੍ਹਾਂ ਨੂੰ ਕਿਵੇਂ ਪਤਾ ਲੱਗੇਗਾ। ਬੱਚਿਆਂ ਤੋਂ ਸੰਪਰਕ ਦੇ ਬਿਨਾਂ ਸਕੂਲ ਭੇਜਣਾ ਮਾਪਿਆਂ ਨੂੰ ਖਤਰਨਾਕ ਲੱਗਦਾ ਹੈ।
 
ਐਮਰਜੈਂਸੀ ਹਾਲਤਾਂ ਵਿੱਚ ਮਰੀਜ਼ਾਂ ਦਾ ਆਪਣੇ ਡਾਕਟਰ ਦੇ ਨਾਲ ਟੈਲੀਫੋਨ ਸੇਵਾਵਾਂ ਨਾ ਹੋਣ ਦੇ ਕਾਰਨ ਸੰਪਰਕ ਕਰਨਾ ਸੰਭਵ ਨਹੀਂ ਹੈ। ਕੇਵਲ ਲੈਂਡਲਾਈਨ ਫੋਨ ਕੰਮ ਕਰਦੇ ਹਨ ਜੋ ਕਿ ਅੱਜ ਸਮਾਜ ਵਿੱਚ ਨਾਮ ਮਾਤਰ ਹਨ। ਇਹ ਲੈਂਡ ਲਾਈਨ ਵੀ ਹਰ ਵੇਲੇ ਪੂਰੀ ਤਰ੍ਹਾਂ ਕੰਮ ਨਹੀਂ ਕਰਦੇ। ਇਸ ਕਾਰਨ ਡਾਕਟਰ ਵੀ ਆਪਸ ਵਿੱਚ ਸਲਾਹ ਮਸ਼ਵਰਾ ਨਹੀਂ ਕਰ ਪਾਉਂਦੇ। ਜਨਤਕ ਟਰਾਂਸਪੋਰਟ ਦੇ ਆਉਣ ਜਾਣ ਦੇ ਸਾਧਨ ਨਾ ਹੋਣ ਦੇ ਕਾਰਨ ਮਰੀਜ਼ਾਂ ਦਾ ਐਮਰਜੈਂਸੀ ਹਾਲਤਾਂ ਵਿੱਚ ਡਾਕਟਰਾਂ ਕੋਲ ਪਹੁੰਚਣਾ ਬਹੁਤ ਔਖਾ ਹੋ ਗਿਆ ਹੈ। ਦੂਰ ਦੁਰਾਡੇ ਦੇ ਇਲਾਕਿਆਂ ਵਿੱਚੋਂ ਮਰੀਜ਼ਾਂ ਨੂੰ ਵੱਡੇ ਸ਼ਹਿਰਾਂ ਤੱਕ ਡਾਕਟਰਾਂ ਕੋਲ ਲਿਆਉਣਾ ਬਹੁਤ ਹੀ ਔਖਾ ਹੋ ਗਿਆ ਹੈ। ਬਜ਼ੁਰਗਾਂ ਤੇ ਵੱਧ ਬੀਮਾਰ ਲੋਕਾਂ ਨੂੰ ਐਮਰਜੈਂਸੀ ਸੇਵਾਵਾਂ ਦੀ ਅਕਸਰ ਲੋੜ ਪੈਂਦੀ ਹੈ। ਉਹਨਾਂ ਲਈ ਐਮਰਜੈਂਸੀ ਸੇਵਾਵਾਂ ਲੈਣ ਲਈ ਪਹੁੰਚਣਾ ਅਸਾਨ ਨਹੀਂ। ਖਾਸ ਤੌਰ ਤੇ ਰਾਤ ਬਰਾਤੇ ਸਫਰ ਕਰਨਾ ਬਹੁਤ ਔਖਾ ਹੈ। ਇਨ੍ਹਾਂ ਹਾਲਤਾਂ ਦਾ ਦਵਾਈਆਂ ਦੀ ਸਪਲਾਈ ਤੇ ਵੀ ਮੰਦਾ ਪ੍ਰਭਾਵ ਪਿਆ ਹੈ ਖਾਸ ਤੌਰ ਤੇ ਕੈਂਸਰ, ਸ਼ੂਗਰ ਦੇ ਇਲਾਜ ਦੀਆਂ ਦਵਾਈਆਂ ਅਤੇ ਕਈ ਕਿਸਮ ਦੇ ਮੈਡੀਕਲ ਉਪਕਰਨ ਆਉਣ ਜਾਣ ਤੇ ਵੀ ਬੁਰਾ ਅਸਰ ਪਿਆ ਹੈ। ਇੰਟਰਨੈਟ ਸੇਵਾਵਾਂ ਪੂਰੀ ਤਰ੍ਹਾਂ ਬੰਦ ਹੋਣ ਦੇ ਕਾਰਨ ਦਵਾਈਆਂ ਆਦਿ ਦੇ ਆਰਡਰ ਦੇਣੇ ਵੀ ਬਹੁਤ ਔਖੇ ਹੋ ਗਏ ਹਨ। ਬਿੱਲਾਂ ਦੇ ਭੁਗਤਾਨ ਦੀ ਸਮੱਸਿਆ ਬੜੀ ਹੈ। .
 
ਦੁਕਾਨਾਂ ਪੂਰੀ ਤਰ੍ਹਾਂ ਬੰਦ ਹਨ; ਕੰਮਕਾਰ ਬਿਲਕੁਲ ਠਪ ਹੈ। ਟਰਾਂਸਪੋਰਟਰ ਤੇ ਸ਼ਿਕਾਰਾ ਚਲਾਉਣ ਵਾਲੇ ਲੋਕ ਖਾਸ ਤੌਰ ਤੇ ਪ੍ਰਭਾਵਿਤ ਹਨ। ਕੰਮਕਾਰ ਬੰਦ ਹੋਣ ਦੇ ਕਾਰਨ ਦੁਕਾਨਦਾਰ ਖੁਦ ਪ੍ਰਭਾਵਿਤ ਹਨ ਤੇ ਉਨ੍ਹਾਂ ਦੇ ਮੁਲਾਜ਼ਮਾਂ ਦੀ ਛਾਂਟੀ ਹੋ ਰਹੀ ਹੈ। ਬਾਗਾਂ ਵਿੱਚ ਹੋਣ ਵਾਲੇ ਸੇਬ ਆਦਿ ਦੀ ਸਪਲਾਈ ਬੜੀ ਪਰਭਾਵਿਤ ਹੋਈ ਹੈ ਜਿਸ ਕਾਰਨ ਆਰਥਿਕਤਾ ਤੇ ਮਾੜਾ ਅਸਰ ਪੈ ਰਿਹਾ ਹੈ। ਛੋਟੇ ਕੰਮ ਕਰਨ ਵਾਲੇ ਲੋਕ, ਦਿਹਾੜੀਦਾਰ ਲੋਕਾਂ ਤੇ ਬਹੁਤ ਮੰਦਾ ਪ੍ਰਭਾਵ ਪਿਆ ਹੈ। ਹਾਲਤ ਖਰਾਬ ਹੁੰਦੇ ਦੇਖ ਲੋਕਾਂ ਨੇ ਆਮ ਖਾਣ ਪੀਣ ਦਾ ਸਾਮਾਨ ਜਿਵੇਂ ਕਿ ਦਾਲ ਚਾਵਲ ਇੱਕਠਾ ਕਰਕੇ ਰੱਖ ਲਿਆ ਸੀ। ਪਰ ਇਹ ਛੇਤੀ ਹੀ ਮੁੱਕ ਜਾਵੇਗਾ ਉਸ ਤੋਂ ਬਾਅਦ ਹਾਲਾਤ ਹੋਰ ਖਰਾਬ ਹੋ ਸਕਦੇ ਹਨ। ਘੱਟ ਅਮਦਨੀ ਵਾਲੇ ਲੋਕ ਬੜੇ ਸਾਫ਼ ਲਫ਼ਜ਼ਾਂ ਵਿੱਚ ਕਹਿੰਦੇ ਹਨ ਕਿ ਉਨ੍ਹਾਂ ਨੂੰ ਪੇਟ ਭਰਨਾ ਔਖਾ ਹੋ ਗਿਆ ਹੈ। ਜੇਕਰ ਇੰਝ ਕੁਝ ਦੇਰ ਹੋਰ ਚੱਲਦਾ ਰਿਹਾ ਤਾਂ ਖ਼ੁਰਾਕ ਦੀ ਕਮੀ ਦੇ ਕਾਰਨ ਕੁਦਰਤੀ ਤੌਰ ਤੇ ਸਿਹਤ ਤੇ ਹੋਰ ਮੰਦਾ ਪ੍ਰਭਾਵ ਪਏਗਾ।

* ਸਿਹਤ ਸੇਵਾਵਾਂ ਠੀਕ ਕਰਨ ਬਾਰੇ ਕੁਝ ਸੁਝਾਅ:
* ਸੰਪਰਕ ਦੇ ਸਾਧਨ ਫੌਰੀ ਤੌਰ ਤੇ ਪੂਰੀ ਤਰ੍ਹਾਂ ਬਹਾਲ ਕੀਤੇ ਜਾਣ।
* ਰੋਗੀਆਂ ਤੇ ਡਾਕਟਰਾਂ ਦੇ ਆਉਣ ਜਾਣ ਕਿਸੇ ਵੀ ਸਮੇਂ ਬੇਰੋਕਟੋਕ ਹੋਣਾ ਚਾਹੀਦਾ ਹੈੇ। 
*      ਲੋਕਾਂ ਦਾ ਵਿਸ਼ਵਾਸ ਜਿੱਤਣਾ ਜ਼ਰੂਰੀ ਹੈ ਇਸ ਲਈ ਲੋਕਾਂ ਨਾਲ ਗੱਲਬਾਤ ਕਰਦੇ ਰਹਿਣਾ ਚਾਹੀਦਾ ਹੈ।
* ਫੜ੍ਹੇ ਹੋਏ ਲੋਕਾਂ ਨੂੰ ਛੱਡਿਆ ਜਾਣਾ ਚਾਹੀਦਾ ਹੈ ਖਾਸ ਤੌਰ ਤੇ ਬੱਚਿਆਂ ਨੂੰ ਜੋ ਕਿ ਗਿ੍ਰਫਤਾਰ ਕੀਤੇ ਗਏ ਹਨ ਨੂੰ ਛੱਡ ਦਿੱਤਾ ਜਾਣਾ ਚਾਹੀਦਾ ਹੈ।
* ਜੰਮੂ ਕਸ਼ਮੀਰ ਦੇ ਲੋਕਾਂ ਦੇ ਵਿਧਾਨਕ ਹੱਕ ਬਹਾਲ ਕਰਨੇ ਚਾਹੀਦੇ ਹਨ ਤੇ ਹਾਲਾਤ ਵਿੱਚ ਪਾਰਦਰਸ਼ਿਤਾ ਲਿਆਣੀ ਜਰੂਰੀ ਹੈ।
 
ਇਸ ਕਿਸਮ ਦੇ ਹਾਲਾਤ ਦਾ ਭਾਰਤ ਤੇ ਪਾਕਿਸਤਾਨ ਦੇ ਵਿੱਚ ਵੱਧ ਰਹੇ ਤਣਾਅ ਤੇ ਮੰਦਾ ਅਸਰ ਪੈ ਰਿਹਾ ਹੈ। ਇਸਦੇ ਬੜੇ ਭਿਆਨਕ ਖ਼ਤਰੇ ਹੋ ਸਕਦੇ ਹਨ ਕਿਉਂਕਿ ਦੋਨਾਂ ਦੇਸ਼ਾਂ ਕੋਲ ਪਰਮਾਣੂ ਹਥਿਆਰ ਹਨ। ਜੇਕਰ ਜੰਗ ਲੱਗ ਗਈ ਤਾਂ ਪਰਮਾਣੂ ਹਥਿਆਰ ਵਰਤੇ ਜਾਣ ਦਾ ਖਤਰਾ ਬਰਕਰਾਰ ਹੈ। ਉਨ੍ਹਾਂ ਹਾਲਤਾਂ ਵਿੱਚ ਦੁਨੀਆਂ ਭਰ ਤੇ ਅਸਰ ਪਏਗਾ ਤੇ ਦੋ ਅਰਬ ਲੋਕ ਭੁੱਖਮਰੀ ਦਾ ਸ਼ਿਕਾਰ ਹੋ ਕੇ ਮਰ ਸਕਦੇ ਹਨ। ਇਸ ਲਈ ਹਾਲਾਤ ਨੂੰ ਸੁਖਾਵਾਂ ਬਣਾਉਣ ਦੀ ਬੜੀ ਸਖ਼ਤ ਜ਼ਰੂਰਤ ਹੈ।


Saturday, November 19, 2016

ਜ਼ੀ ਟੀਵੀ ਨੇ ਕੀਤਾ ਲੋਕ ਭਲੇ ਲਈ ਕੰਮ ਕਰਦੇ ਡਾਕਟਰਾਂ ਦਾ ਸਨਮਾਨ

ਸਨਮਾਨਿਤ ਡਾਕਟਰਾਂ 'ਚ ਲੁਧਿਆਣਾ ਦੇ ਡਾਕਟਰ ਰਮੇਸ਼ ਮਨਸੂਰਾਂ ਵੀ ਸ਼ਾਮਿਲ 
ਚੰਡੀਗੜ੍ਹ: 18 ਨਵੰਬਰ 2016: (ਰੈਕਟਰ ਕਥੂਰੀਆ//ਪੰਜਾਬ ਸਕਰੀਨ);
ਲਗਾਤਾਰ ਵੱਧ ਰਹੀ ਮਹਿੰਗਾਈ ਅਤੇ ਇਸਦੇ ਨਾਲ ਨਾਲ ਵਿਕਸਿਤ ਹੋ ਰਹੀ ਕਾਰੋਬਾਰੀ ਮੁਨਾਫ਼ੇ ਦੀ ਸੋਚ ਦੇ ਇਸ ਯੁਗ ਵਿੱਚ ਕੋਈ ਵਿਅਕਤੀ ਨਫ਼ੇ ਨੁਕਸਾਨ ਤੋਂ ਉੱਪਰ ਉੱਠ ਕੇ ਕੰਮ ਕਰੇ ਅਜਿਹਾ ਸੰਭਵ ਨਹੀਂ ਲੱਗਦਾ ਪਰ ਜ਼ੀ ਪੰਜਾਬੀ ਨੇ ਕੁਝ ਅਜਿਹੇ ਡਾਕਟਰ ਲੱਭੇ ਹਨ ਜਿਹਨਾਂ ਨੇ ਸਿਰਫ ਨਰ ਸੇਵਾ ਨੂੰ ਨਰੈਣ ਸੇਵਾ ਸਮਝਿਆ ਅਤੇ ਆਪਣੇ ਕਿੱਤੇ ਦੇ ਗਿਆਨ ਨਾਲ ਲੋਕਾਂ ਨੂੰ ਲਾਭ ਪਹੁੰਚਾਇਆ। ਅਜਿਹੇ ਡਾਕਟਰਾਂ ਨੂੰ ਸ਼ੁੱਕਰਵਾਰ 18 ਨਵੰਬਰ ਵਾਲੇ ਦਿਨ ਚੰਡੀਗੜ੍ਹ ਵਿੱਚ ਸਨਮਾਨਿਤ ਵੀ ਕੀਤਾ ਗਿਆ। ਰਾਜੀਵ ਗਾਂਧੀ ਆਈਟੀ ਪਾਰਕ ਵਿੱਚ ਸਥਿਤ ਹੋਟਲ ਦ ਲਲਿਤ ਵਿੱਚ ਢਾਈ ਤਿੰਨ ਘੰਟਿਆਂ ਦੇ ਇਸ ਲਾਈਵ ਸ਼ੋ ਵਿੱਚ ਬੜੇ ਗਿਣੇ ਚੁਣੇ ਮਹਿਮਾਨ ਬੁਲਾਏ ਗਏ ਸਨ। ਜ਼ੀ ਟੀਵੀ ਦੇ ਸਟਾਫ ਨੇ ਆਪਣੀ ਪ੍ਰੰਪਰਾ ਅਤੇ ਰਵਾਇਤ ਮੁਤਾਬਿਕ ਬੜੇ ਹੀ ਸਲੀਕੇ ਨਾਲ ਸਤਿ ਸ੍ਰੀ ਅਕਾਲ ਨਾਲ ਪ੍ਰੋਗਰਾਮ ਸ਼ੁਰੂ ਕੀਤਾ। ਜਿਹਨਾਂ ਚੁਣੇ ਗਏ ਡਾਕਟਰਾਂ ਨੂੰ ਸਨਮਾਨਿਤ ਕੀਤਾ ਗਿਆ ਉਹਨਾਂ ਚੋਂ ਕੁਝ ਕੁ ਦੇ ਪ੍ਰੋਫ਼ਾਈਲ ਵੀ ਰਿਪੋਰਟ ਕਾਰਡ ਵੱਜੋਂ ਦਿਖਾਏ ਗਏ। ਇਹਨਾਂ ਵਿੱਚ ਕੁਝ ਸਰਕਾਰੀ ਡਾਕਟਰ ਸਨ ਅਤੇ ਕੁਝ ਨਿਜੀ ਪ੍ਰੈਕਟਿਸ ਕਰਨ ਵਾਲੇ। ਸਨਮਾਨ ਲਈ ਸਿਰਫ ਇੱਕੋ ਗੱਲ ਦੇਖੀ ਗਈ ਕਿ ਉਹਨਾਂ ਨੇ ਆਮ ਲੋਕਾਂ ਦੇ ਭਲੇ ਲਈ ਕੀ ਕੀਤਾ ਹੈ। ਇਸ ਮੌਕੇ ਲੁਧਿਆਣਾ ਦੇ ਡਾਕਟਰ ਰਮੇਸ਼ (ਮਨਸੂਰਾਂ), ਅੰਮ੍ਰਿਤਸਰ ਦੇ ਡਾਕਟਰ ਸਤਨਾਮ ਸਿੰਘ ਗਿੱਲ, ਪਠਾਨਕੋਟ ਦੇ ਡਾਕਟਰ ਭੁਪਿੰਦਰ ਸਿੰਘ, ਤਲਵੰਡੀ ਸਾਬੋ ਦੀ ਡਾਕਟਰ ਸੋਨੀਆ ਗੁਪਤਾ ਅਤੇ ਮੋਹਾਲੀ ਦੀ ਡਾਕਟਰ ਬਲਦੀਪ ਕੌਰ ਵੀ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਿਹਤ ਮੰਤਰੀ ਸੁਰਜੀਤ ਜਿਆਣੀ ਵੀ ਉਚੇਚੇ ਤੌਰ ਤੇ ਪੁੱਜੇ ਅਤੇ ਪ੍ਰੋਗਰਾਮ ਦੇ ਖਤਮ ਹੋਣ ਤੀਕਰ ਉੱਥੇ ਮੌਜੂਦ ਰਹੇ। ਸਮਾਗਮ ਯਾਦਗਾਰੀ ਸੀ ਅਤੇ ਉੱਥੇ ਮੌਜੂਦ ਦਰਸ਼ਕਾਂ ਨੇ ਵੀ ਇਸਨੂੰ ਇੱਕ ਸੁਰ ਹੋ ਇਕ ਕੇ ਦੇਖਿਆ। 
ਉਹਨਾਂ ਸਨਮਾਨਿਤ ਕੀਤੇ ਗਏ ਡਾਕਟਰਾਂ ਨੂੰ ਵਧਾਈ ਦੇਂਦਿਆਂ ਕਿਹਾ ਕਿ ਬਾਕੀਆਂ ਨੂੰ ਵੀ ਇਸ ਸਨਮਾਨ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਅਤੇ ਲੋਕ ਸੇਵਾ ਦੇ ਕੰਮ ਨੂੰ ਹੋਰ ਵਧੇਰੇ ਜ਼ਿੰਮੇਵਾਰੀ ਨਾਲ ਕਰਨਾ ਚਾਹੀਦਾ ਹੈ।
ਇਸਦੇ ਨਾਲ ਹੀ ਉਹਨਾਂ ਪੁਰਾਣੇ ਯੁਗ ਦੀ ਯਾਦ ਵੀ ਤਾਜ਼ਾ ਕਰੈ ਅਤੇ ਕਿਹਾ ਕਿ ਮਸ਼ੀਨਰੀ ਅਤੇ ਤਕਨੀਕ ਵਿੱਚ ਹੋਈ ਤਰੱਕੀ ਦੇ ਨਾਲ ਨਾਲ ਸਾਨੂੰ ਆਪਣੇ ਵਿਰਸੇ ਅਤੇ ਸੱਭਿਆਚਾਰ ਦੀ ਅਮੀਰੀ ਵੀ ਯਾਦ ਰੱਖਣੀ ਚਾਹੀਦੀ ਹੈ ਅਤੇ ਉਸ ਨੂੰ ਭੁਲਾਉਣਾ ਨਹੀਂ ਚਾਹੀਦਾ। ਉਹਨਾਂ ਦੱਸਿਆ ਕਿ ਸਾਡੇ ਜ਼ਮਾਨੇ ਵਿੱਚ ਜਦੋਂ ਕੋਈ ਮਰੀਜ਼ ਡਾਕਟਰ ਕੋਲ ਜਾਂਦਾ ਤਾਂ ਡਾਕਟਰਾਂ ਵੱਲੋਂ ਵੀ ਉਸ ਨੂੰ ਦੁੱਧ ਘਿਓ ਦੀ ਵਰਤੋਂ ਕਰਨ ਅਤੇ ਆਪਣੀ ਖੁਰਾਕ ਵੱਲ ਉਚੇਚਾ ਧਿਆਨ ਦੇਣ ਲਈ ਕਿਹਾ ਜਾਂਦਾ ਪਰ ਹੁਣ ਇਸਦੇ ਉਲਟ ਵਰਤਾਰਾ ਸਾਹਮਣੇ ਆ ਰਿਹਾ ਹੈ। ਮਰੀਜ਼ ਨੂੰ ਕਿਹਾ ਜਾਂਦਾ ਹੈ ਕਿ ਦੁੱਧ ਨਹੀਂ ਪੀਣਾ--ਘਿਓ ਨਹੀਂ ਖਾਣਾ ਵਗੈਰਾ ਵਗੈਰਾ। ਸੋ ਇਸ ਪਾਸੇ ਵੀ ਧਿਆਨ ਦੇਣ ਦੀ ਲੋੜ ਹੈ। 
ਸਨਮਾਨਿਤ ਡਾਕਟਰਾਂ ਵਿੱਚੋਂ ਕਈਆਂ ਨੇ ਇਸ ਮੌਕੇ ਪੰਜਾਬ ਸਕਰੀਨ ਨਾਲ ਗੱਲਬਾਤ ਕਰਦਿਆਂ ਸਮਾਜ ਨੂੰ ਸਿਹਤਮੰਦ ਬਣਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਪ੍ਰਸੰਸਾ ਕੀਤੀ ਅਤੇ ਆਪਣਾ ਲੋਕ ਸੇਵਾ ਦਾ ਸੰਕਲਪ ਵੀ ਦੁਹਰਾਇਆ। ਉਹਨਾਂ ਜੀਟੀਵੀ ਦੇ ਇਸ ਉਪਰਾਲੇ ਨੂੰ ਵੀ ਸ਼ਲਾਘਾਯੋਗ ਦੱਸਿਆ ਅਤੇ ਸਨਮਾਨ ਲਈ ਧੰਨਵਾਦ ਵੀ ਕੀਤਾ। 
ਇਸ ਮੌਕੇ ਆਯੂਰਵੈਦ ਦੇ ਖੇਤਰ ਵਿੱਚ ਸਰਗਰਮ ਡਾਕਟਰ ਬਲਦੀਪ ਕੌਰ ਦਾ ਵੀ ਸਨਮਾਨ ਕੀਤਾ ਗਿਆ। ਉਹਨਾਂ  ਪੰਜਾਬ ਸਕਰੀਨ ਨਾਲ ਗੱਲਬਾਤ ਕਰਦਿਆਂ ਕਿਹਾ ਆਯੂਰਵੈਦ ਬਾਰੇ ਲੋਕਾਂ ਵਿੱਚ ਖਿਹਿੱਚ ਵਧੀ ਹੈ।  ਹੁਣ ਵਧੇਰੇ ਲੋਕ ਇਸ ਵੱਲ ਆਕਰਸ਼ਿਤ ਹੋ ਰਹੇ ਹਨ। ਉਹਨਾਂ ਇਸ ਬਾਰੇ ਸਰਕਾਰ ਦੀਆਂ ਨੀਤੀਆਂ ਨੂੰ ਵੀ ਸ਼ਲਾਘਾਯੋਗ ਦੱਸਿਆ।

Thursday, January 02, 2014

ਹਰਿਆਣਾ ਦੇ ਖੁਰਾਕ ਅਤੇ ਦਵਾਈ ਪ੍ਰਸ਼ਾਸਨ ਵੱਲੋਂ ਨਕਲੀ ਡਾਕਟਰਾਂ ਵਿਰੁਧ ਸਖਤੀ

02-January-2014 15:58 IST
50 ਛੋਲਾਛਾਪਾ ਡਾਕਟਰਾਂ ਦੇ ਖਿਲਾਫ ਦਰਜ ਕੀਤੇ ਗਏ ਮਾਮਲੇ 
ਚੰਡੀਗੜ੍ਹ, 2 ਜਨਵਰੀ 2014: ਹਰਿਆਣਾ ਖੁਰਾਕ ਅਤੇ ਦਵਾਈ ਪ੍ਰਸ਼ਾਸਨ ਵੱਲੋਂ ਛੋਲਾਛਾਪ ਡਾਕਟਰਾਂ ਦੇ ਖਿਲਾਫ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਦੇ ਤਹਿਤ ਪਿਛਲੇ 5 ਦਿਨਾਂ ਵਿਚ ਲਗਭਗ 50 ਗੈਰ-ਰਜਿਸਟਰਡ ਅਤੇ ਗੈਰ-ਕਾਨੂੰਨੀ ਡਾਕਟਰਾਂ ਦੇ ਖਿਲਾਫ ਪੁਲਿਸ ਵਿਚ ਮੁੱਢਲੀ ਸੂਚਨਾ ਰਿਪੋਰਟ ਦਰਜ ਕਰਵਾਈ ਹੈ ਅਤੇ ਉਨਾਂ ਦੇ ਮੈਡੀਕਲ ਉਪਰਕਣ ਤੇ ਦਵਾਈਆਂ ਨੂੰ ਕਬਜੇ ਵਿਚ ਲਿਆ ਗਿਆ ਹੈ । ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹਏ ਖੁਰਾਕ ਅਤੇ ਦਵਾਈ ਪ੍ਰਸ਼ਾਸਨ ਦੇ ਕਮਿਸ਼ਨਰ ਡਾ. ਰਾਕੇਸ਼ ਗੁਪਤਾ ਨੇ ਦਸਿਆ ਕਿ ਇਸ ਦੌਰਾਨ 10 ਮਾਮਲੇ ਐਮਟੀਵੀ ਐਕਟ ਦੇ ਤਹਿਤ ਵੀ ਦਰਜ ਕੀਤੇ ਗਏ, ਜਿਸ ਵਿਚੋਂ 6 ਮਾਮਲੇ ਬਹਾਦੁਰਗਡ਼ ਦੇ ਹਨ, ਜਦੋਂ ਕਿ ਇਕ-ਇਕ ਮਾਮਲਾ ਲਾਖਨਮਾਜਰਾ, ਹਾਂਸੀ, ਫਤਿਹਾਬਾਦ ਅਤੇ ਸਿਰਸਾ ਦਾ ਹੈ । ਡਾ. ਗੁਪਤਾ ਨੇ ਦਸਿਆ ਕਿ ਖੁਰਾਕ ਤੇ ਦਵਾਈ ਪ੍ਰਸ਼ਾਸਨ ਵੱਲੋਂ ਅਪ੍ਰੈਲ, 2013 ਤੋਂ ਹੁਣ ਤਕ ਗੈਰ-ਰਜਿਸਟਰਡ ਅਤੇ ਛੋਲਾਛਾਪ ਡਾਕਟਰਾਂ ਦੇ ਖਿਲਾਫ ਲਗਭਗ 240 ਮਾਮਲੇ ਦਰਜ ਕਰਵਾਏ ਜਾ ਚੁੱਕੇ ਹਨ । ਇਸ ਵਿਚ ਫਰੀਦਾਬਾਦ ਵਿਚ 61 ਮਾਮਲੇ, ਅੰਬਾਲਾ ਵਿਚ 43 ਮਾਮਲੇ, ਕੁਰੂਕਸ਼ੇਤਰ ਵਿਚ 23 ਮਾਮਲੇ, ਗੁਡ਼ਗਾਉਂ ਵਿਚ 31 ਅਤੇ ਸਿਰਸਾ ਵਿਚ 14 ਮਾਮਲੇ ਸ਼ਾਮਿਲ ਹਨ । ਰਾਜ ਦਵਾਈ ਕੰਟ੍ਰੋਲਰ ਡਾ. ਜੀ.ਐਲ.ਸਿੰਗਲ ਨੇ ਦਸਿਆ ਕਿ ਇਸ ਮੁਹਿੰਮ ਦੇ ਦੌਰਾਨ ਅਜਿਹਾ ਹੋਰ ਵੀ ਮਾਮਲਾ ਸਾਹਮਣੇ ਆਇਆ ਹੈ, ਜਿੰਨਾਂ ਵਿਚ ਦਾਈਆਂ ਤੇ ਏ.ਐਨ.ਐਮ. ਗੈਰ-ਕਾਨੂੰਨੀ ਢੰਗ ਨਾਲ ਗਰਭਪਾਤ ਕਰਦੀ ਪਾਈ ਗਈ ਹੈ । ਇਸ ਦੌਰਾਨ ਉਨਾਂ ਦੇ ਕਬਜੇ ਤੋਂ ਭਾਰੀ ਮਾਤਰਾ ਵਿਚ ਡਾਕਟਰੀ ਔਜਾਰ ਪਾਏ ਗਏ ਹਨ । ਇੰਨਾਂ ਸਾਰੀਆਂ ਦੇ ਖਿਲਾਫ ਐਮ.ਟੀ.ਪੀ. ਐਕਟ 1971 ਅਤੇ ਪੀਸੀ ਐਂਡ ਪੀ.ਐਨ.ਡੀ.ਟੀ., 1994 ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲੇ ਦਰਜ ਕੀਤੇ ਗਏ ਹਨ । ਉਨਾਂ ਦਸਿਆ ਕਿ ਛਾਪੇਮਾਰੀ ਦੌਰਾਨ ਬਹਾਦੁਰਗਡ਼ ਵਿਚ ਇਕ ਮਹਿਲਾ ਏ.ਐਨ.ਐਮ. ਦੇ ਘਰ ਤੋਂ ਡਾਅਰੀ ਪ੍ਰਾਪਤ ਹੋਈ ਹੈ, ਜਿਸ ਵਿਚ ਪਿਛਲੇ 2-3 ਸਾਲਾਂ ਦੇ ਦੌਰਾਨ ਉਸ ਵੱਲੋਂ ਕੀਤੇ ਗਏ ਲਗਭਗ 500 ਨਾਜਾਇਜ ਐਮ.ਟੀ.ਪੀ. ਮਾਮਲੇ ਕਰਨ ਦਾ ਰਿਕਾਰਡ ਪ੍ਰਾਪਤ ਹੋਇਆ ਹੈ । ਇਹ ਡਾਅਰੀ ਦੇ ਦੇ ਆਧਾਰ 'ਤੇ ਵੱਖ-ਵੱਖ ਅਲਟ੍ਰਾਸਾਊਂਡ ਸੈਂਟਰਾਂ 'ਤੇ ਛਾਪੇਮਾਰੀ ਕੀਤੀ ਗਈ ਹੈ । ਉਨਾਂ ਦਸਿਆ ਕਿ ਦੋਸ਼ੀ ਏ.ਐਨ.ਐਮ. ਮੰਜੂ ਲਤਾ ਦਾ ਪਤੀ ਭਗਤ ਸਿੰਘ ਵੀ ਇਕ ਬੀ.ਏ.ਐਮ.ਐਸ. ਡਾਕਟਰ ਵੱਜੋਂ ਕੰਮ ਕਰਦਾ ਰਿਹਾ ਸੀ, ਜੋ ਕਿ ਛੋਲਾਛਾਪ ਡਾਕਟਰ ਹੈ ਅਤੇ ਪੁਲਿਸ ਵੱਲੋਂ ਜਾਂਚ ਵਿਚ ਉਸ ਦੀ ਡਿਗਰੀ ਫਰਜੀ ਪਾਈ ਗਈ ਹੈ । ਜਿਸ 'ਤੇ ਭਾਰਤੀ ਮੈਡੀਕਲ ਪਰਿਸ਼ਦ ਐਕਟ ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ । ਇਸੇ ਤਰਾਂ, ਬਹਾਦੁਰਗਡ਼ ਵਿਚ ਇਕ ਹੋਰ ਸੈਂਟਰ ਪਾਇਆ ਗਿਆ ਹੈ, ਜਿਸ ਦੇ ਖਿਲਾਫ ਵੀ ਪਿਛਲੀ ਰਾਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਸੈਂਟਰ ਦੀ ਅਲਟਰਾਸਾਊਂਡ ਮਸ਼ੀਨ ਨੂੰ ਕਬਜੇ ਵਿਚ ਲਿਆ ਗਿਆ ਹੈ।