ਸੋਖੀ ਪਰਿਵਾਰ ਅਤੇ ਨਾਮਧਾਰੀ ਸੰਗਤਾਂ ਨੇ ਮੂੰਹ ਮਿੱਠੇ ਕਰਾਏ
ਲੁਧਿਆਣਾ: 5 ਅਗਸਤ 2017: (ਪੰਜਾਬ ਸਕਰੀਨ ਬਿਊਰੋ)::
ਨਾਮਧਾਰੀ ਸੰਗਤ ਵਿੱਚ ਆਪਣਾ 80 ਫੀਸਦੀ ਪ੍ਰਭਾਵ ਰੱਖਣ ਵਾਲੇ ਸ੍ਰੀ ਠਾਕੁਰ ਦਲੀਪ ਸਿੰਘ ਜੀ ਦਾ 64 ਵਾਂ ਜਨਮ ਦਿਹਾੜਾ ਅੱਜ ਜਿਲਾ ਯੋਜਨਾ ਬੋਰਡ ਲੁਧਿਆਣਾ ਦੇ ਚੇਅਰਮੈਨ ਜਗਬੀਰ ਸਿੰਘ ਸੋਖੀ ਅਤੇ ਭੁਰਜੀ ਪਰਿਵਾਰ ਵੱਲੋ ਬੜੀ ਸਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਮੋਕੇ ਮਠਿਆਈਆ ਵੰਡੀਆਂ ਗਈਆ ਅਤੇ ਬੜੇ ਹੀ ਪਿਆਰ ਨਾਲ ਇੱਕ ਦੂਜੇ ਦੇ ਮੰਹੂ ਮਿੱਠੇ ਕਰਵਾਏ ਗਏ।
ਇਸ ਮੌਕੇ ਉਪਰ ਸ੍ਰ: ਸੋਖੀ ਜੀ ਨੇ ਸਮੂਹ ਨਾਮਧਾਰੀ ਸੰਗਤ ਨੂੰ ਠਾਕੁਰ ਦਲੀਪ ਸਿੰਘ ਜੀ ਦੇ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਅਤੇ ਸ੍ਰੀ ਠਾਕੁਰ ਜੀ ਦੇ ਤਿਆਗ, ਜੀਵਨ ਜਾਚ ਅਤੇ ਸ਼ਰਧਾਲੂਆਂ ਉਤੇ ਕਿਰਪਾ ਦ੍ਰਿਸ਼ਟੀ ਬਾਰੇ ਗੱਲਾਂ ਸਾਝੀਆਂ ਕੀਤੀਆਂ ਗਈਆਂ। ਸ੍ਰੀ ਠਾਕੁਰ ਦਲੀਪ ਸਿੰਘ ਜੀ ਬਚਪਨ ਵਿੱਚ ਹੀ ਤਪ ਤਪੱਸਿਆ ਵਿੱਚ ਲੈਣ ਰਹਿਣ ਵਾਲੇ ਸਨ ਅਤੇ ਤਿਆਗੀ ਸੁਭਾਅ ਦੇ ਸਨ। ਕਿਤਾਬਾਂ ਨਾਲ ਵੀ ਸ੍ਰੀ ਠਾਕੁਰ ਜੀ ਦਾ ਮੋਹ ਬਚਪਨ ਵਾਲੀ ਉਮਰ ਵਿੱਚ ਹੀ ਪੈ ਗਿਆ ਸੀ।
ਸ: ਭੁਰਜੀ ਜੀ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਸ੍ਰੀ ਠਾਕੁਰ ਜੀ ਦਾ ਜਨਮ 5 ਅਗਸਤ 1953 ਵਿੱਚ ਸ੍ਰੀ ਭੈਣੀ ਸਾਹਿਬ ਦੀ ਪਵਿੱਤਰ ਧਰਤੀ ਤੇ ਹੋਇਆ ਸੀ ਅਤੇ ਅੱਜ ਦੇਸ਼ਾਂ ਵਿਦੇਸ਼ਾਂ ਵਿੱਚ ਰਹਿ ਰਹੀ ਸਮੂਹ ਨਾਮਧਾਰੀ ਸੰਗਤ ਵਿੱਚ ਉਹਨਾਂ ਦੇ 64 ਵੇ ਜਨਮ ਦਿਹਾੜੇ ਤੇ ਬਹੁਤ ਭਾਰੀ ਉਤਸ਼ਾਹ ਹੈ।
ਇਸ ਮੋਕੇ ਜਥੇਦਾਰ ਸੁੱਚਾ ਸਿੰਘ, ਜਸਵੀਰ ਸਿੰਘ, ਸੁੱਖਵਿੰਦਰ ਸਿੰਘ, ਸਰਬਜੀਤ ਸਿੰਘ, ਪ੍ਰਕਾਸ਼ ਗੋਗਨਾ, ਜਸਵੀਰ ਦਹੇਲਾ, ਨਰਿੰਦਰ ਨੋਨਾ ਅਤੇ ਕੁਲਵਿੰਦਰ ਸਿੰਘ ਸੋਖੀ ਹਾਜਰ ਸਨ।
No comments:
Post a Comment