Saturday, December 16, 2017

ਨਾਮਧਾਰੀ ਮੁਖੀ ਸ੍ਰੀ ਸਤਿਗੁਰੂ ਦਲੀਪ ਸਿੰਘ ਜੀ ਦਾ ਪੰਜਵਾਂ ਗੁਰਤਾ ਗੱਦੀ ਦਿਵਸ

Fri, Dec 15, 2017 at 6:02 PM
 ਸੰਗਤਾਂ ਨੇ ਲੁਧਿਆਣਾ ਵਿੱਚ ਵੀ ਸ਼ਰਧਾ ਸਹਿਤ ਮਨਾਇਆ

ਲੁਧਿਆਣਾ: 15 ਦਸੰਬਰ 2017: (ਪੰਜਾਬ ਸਕਰੀਨ ਬਿਊਰੋ)::


ਨਾਮਧਾਰੀ ਮੁਖੀ ਸ੍ਰੀ ਸਤਿਗੁਰੂ ਦਲੀਪ ਸਿੰਘ ਜੀ ਦੀਆਂ ਅਗਾਂਹਵਧੂ ਸਰਗਰਮੀਆਂ ਅਤੇ ਆਮ ਜਨ ਸਾਧਾਰਨ ਨਾਲ ਜੁੜਨ ਦਾ ਸਿਲਸਿਲਾ ਜ਼ੋਰਾਂ ਸ਼ੋਰਾਂ ਨਾਲ ਜਾਰੀ ਹੈ। ਨਾਮਧਾਰੀਆਂ ਵਿੱਚ ਪੁਰਾਤਨ ਰਸਮਾਂ ਰਿਵਾਜਾਂ ਅਤੇ ਬਰਾਬਰੀ ਦਾ ਸੁਨੇਹਾ ਦੇਣ ਕਾਰਨ ਉਹਨਾਂ ਦਾ ਜਿਸ ਗੈਰ ਨਾਮਧਾਰੀ ਹਲਕਿਆਂ ਵਿੱਚ ਵੀ ਤੇਜ਼ੀ ਨਾਲ ਵੱਧ ਰਿਹਾ ਹੈ। ਬਹੁਤ ਸਾਰੇ ਗ਼ੈਰਨਾਮਧਾਰੀ ਇਸ ਪੰਥ ਵਲ ਖਿੱਚੇ ਤੁਰੇ ਆ ਰਹੇ ਹਨ। ਠਾਕੁਰ ਦਲੀਪ ਸਿੰਘ ਜੀ ਦਾ ਪੰਜਵਾਂ ਗੁਰਤਾਗੱਦੀ ਦਿਵਸ ਸੰਗਤਾਂ ਵੱਲੋਂ ਆਪ ਮੁਹਾਰੇ ਜੋਸ਼ ਨਾਲ ਕਈ  ਥਾਈਂ ਮਨਾਇਆ ਗਿਆ। ਲੁਧਿਆਣਾ ਦੀ ਸਮੂਹ ਨਾਮਧਾਰੀ ਸੰਗਤ ਵੱਲੋਂ ਵੀ ਇਹ ਦਿਵਸ ਈ-25 ਫੋਕਲ ਪੁਆਇੰਟ ਵਿਖੇ ਬਹੁਤ ਹੀ ਸ਼ਰਧਾ ਅਤੇ ਸਤਿਕਾਰ ਸਹਿਤ ਮਨਾਇਆ ਗਿਆ। ਸੰਗਤ ਨੇ ਸਾਮੂਹਿਕ ਰੂਪ ਵਿੱਚ ਨਾਮ-ਸਿਮਰਨ ਉਪਰੰਤ ਕਥਾ ਕੀਰਤਨ ਦਾ ਆਨੰਦ ਮਾਣਿਆ। ਸਮਾਗਮ ਦੌਰਾਨ ਵਿਸ਼ੇਸ਼ ਤੌਰ ਤੇ ਹਾਜਰੀ ਭਰਦਿਆਂ ਜਥੇਦਾਰ ਗੁਰਦੀਪ ਸਿੰਘ ਵੀ (ਸ੍ਰੀ ਭੈਣੀ ਸਾਹਿਬ) ਨੇ ਆਇਆਂ ਹੋਈਆ ਸੰਗਤਾਂ ਨੂੰ ਸ੍ਰੀ ਠਾਕੁਰ ਦਲੀਪ ਸਿੰਘ ਜੀ ਦੇ ਜੀਵਨ ਨਾਲ ਜੁੜੀਆਂ ਸਾਖੀਆਂ ਸੁਣਾ ਕੇ ਨਿਹਾਲ ਕੀਤਾ ਅਤੇ ਉਨ੍ਹਾਂ ਵੱਲੋਂ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿੱਚ ਹੋਣ ਵਾਲੇ ਵਿਸ਼ੇਸ਼ ਸਮਾਗਮਾਂ ਵਿੱਚ ਦਿੱਤੇ ਜਾਣ ਵਾਲੇ ਸਰਬ ਸਾਝੀਵਾਲਤਾ ਦੇ ਉਪਦੇਸ਼ ਦੀ ਚਰਚਾ ਕਰਦੇ ਹੋਏ ਸੰਗਤਾਂ ਨੂੰ ਆਪਣੇ ਜੀਵਨ ਵਿੱਚ ਗੁਰੂ ਸਾਹਿਬਾਨ ਦਾ ਇਹ ਸੰਦੇਸ਼ ਜੀਵਨ ਵਿੱਚ ਅਪਣਾ ਦੇ ਸਮੁੱਚੀ ਮਨੁੱਖਤਾ ਨੂੰ ਜਾਤ-ਪਾਤ ਅਤੇ ਧਰਮਾਂ ਦੀ ਵੱਲਗਣ ਚੋਂ ਬਾਹਰ ਆਉਣ ਅਤੇ "ਮਾਨਸ ਕੀ ਜਾਤ ਸਬੇ ਏਕੇ ਪਹਚਾਨਯੋ" ਦੀ ਧਾਰਨਾ ਨੂੰ ਜੀਵਨ ਵਿੱਚ ਅਸਲੀ ਰੂਪ ਚ ਢਾਲਣ ਲਈ ਪ੍ਰੇਰਿਆ ਕਿਉਕਿ ਸ੍ਰੀ ਠਾਕੁਰ ਦਲੀਪ ਸਿੰਘ ਜੀ ਦਾ ਇਹੋ ਸੰਦੇਸ਼ ਹੈ। ਸਮਾਗਮ ਉਪਰੰਤ ਗੁਰੂ ਕਾ ਲੰਗਰ ਵੀ ਵਰਤਾਇਆ ਗਿਆ।

ਇਸ ਮੌਕੇ ਹੋਰਨਾ ਤੋ ਇਲਾਵਾ ਨਵਤੇਜ ਸਿੰਘ, ਹਰਭਜਨ ਸਿੰਘ, ਅਮਰਜੀਤ ਸਿੰਘ ਭੁਰਜੀ, ਨਿਰਮਲ ਸਿਮਘ, ਗੁਰਮੇਲ ਸਿੰਘ ਬਰਾੜ, ਗੁਲਾਬ ਸਿੰਘ, ਹਰਦੀਪ ਸਿੰਘ, ਹਰਵਿੰਦਰ ਸਿੰਘ ਨਾਮਧਾਰੀ, ਦਿਲਦਾਰ ਸਿੰਘ, ਮਨਿੰਦਰ ਸਿੰਘ, ਸਤਨਾਮ ਸਿੰਘ, ਮਾਨ ਸਿੰਘ ਅਤੇ ਅਰਵਿੰਦਰ ਲਾਡੀ ਵੀ ਹਾਜਰ ਸਨ।

No comments: