Showing posts with label ਗੀਤ ਸੰਗੀਤ. Show all posts
Showing posts with label ਗੀਤ ਸੰਗੀਤ. Show all posts

Tuesday, January 22, 2013

ਕ੍ਰਾਂਤੀ ਦੀ ਇਬਾਦਤ ਵਿੱਚ ਪਲਸ ਮੰਚ

25 ਜਨਵਰੀ ਦੀ ਸ਼ਾਮ ਨੂੰ ਹੋਵੇਗਾ ਇੰਨਕ਼ਲਾਬੀ ਗੀਤ ਸੰਗੀਤ ਸੰਮੇਲਨ
Courtesy photo
ਗੁਰਸ਼ਰਨ ਭਾਅ ਜੀ ਦੇ ਰੁਖਸਤ ਹੋ ਜਾਣ ਮਗਰੋਂ ਕਈਆਂ ਨੂੰ ਇੰਝ ਲੱਗਦਾ ਸੀ ਕਿ ਬਸ ਹੁਣ ਸ਼ਾਇਦ ਸਚਮੁਚ ਬਸ ਹੋ ਗਈ ਹੈ। ਹੁਣ ਲੋਕਾਂ ਦੀ ਗੱਲ ਹੋਰ ਕਿਸ ਨੇ ਕਰਨੀ ਹੈ। ਹੁਣ ਕਿਥੋਂ ਆਏਗਾ ਕੋਈ ਹੋਰ ਗੁਰਸ਼ਰਨ ਸਿੰਘ ? ਪਰ ਸਮੇਂ ਨੇ ਦਿਖਾ ਦਿੱਤਾ ਹੈ ਕਿ ਗੁਰਸ਼ਰਨ ਭਾ ਜੀ ਦੀ ਗੈਰ ਮੌਜੂਦਗੀ ਵਿੱਚ ਉਹਨਾਂ ਦੀ ਮੌਜੂਦਗੀ ਜਿਆਦਾ ਸ਼ਿੱਦਤ ਨਾਲ ਸਾਹਮਣੇ ਆ ਰਹੀ ਹੈ। ਉਹਨਾਂ ਦੇ ਸ਼ਗਿਰਦ ਉਹਨਾਂ ਦੇ ਤੁਰ ਜਾਣ ਮਗਰੋ ਸਚਮੁਚ ਹੋਰ ਵੀ ਜਿੰਮੇਵਾਰ ਹੋ ਗਏ ਹਨ। ਉਹ ਇਸਤਰਾਂ ਤੇਜ਼ੀ ਨਾਲ ਕੰਮ ਕਰ ਰਹੇ ਹਨ ਜਿਵੇਂ ਉਹਨਾਂ ਨੂੰ ਗੁਰਸ਼ਰਨ ਭਾ ਜੀ ਹਰ ਵੇਲੇ ਦੇਖ ਰਹੇ ਹੋਣ, ਤਾੜ ਰਹੇ ਹੋਣ ਅਤੇ ਅਗਾਹ ਕਰ ਰਹੇ ਹੋਣ ਕਿ ਦੇਖਿਓ ਮੇਰੇ ਮਗਰੋਂ ਕੀਤੇ ਲੋਕ ਦੋਖੀ ਹਵਾਵਾਂ ਨਾਲ ਨਾ ਹੀ ਤੁਰਿਓ।  

ਲੋਕਾਂ ਲਈ  ਉਮਰਾਂ ਅਤ ਜ਼ਿੰਦਗੀਆਂ ਲੇਖੇ ਲਾ ਰਹੇ ਕਾਫ਼ਿਲੇ ਦੇ ਇੱਕ ਉਘੇ ਮੈਂਬਰ ਅਮੋਲਕ ਸਿੰਘ ਹੁਰਾਂ ਨੇ ਗੁਰਸ਼ਰਨ ਸਿੰਘ ਬਾਰੇ ਲਿਖਦਿਆਂ ਇੱਕ ਥਾਂ ਕਿਹਾ ਹੈ ,"ਜੀਵਨ-ਸਫ਼ਰ ਦੇ 82 ਵਰ੍ਹਿਆਂ  ਤੱਕ, ਅੱਧੀ ਸਦੀ ਨਾਟ-ਸਫ਼ਰ ਦੇ ਲੇਖੇ ਲਾਉਣ ਵਾਲਾ, 185 ਦੇ ਕਰੀਬ ਨਾਟਕਾਂ ਦਾ ਰਚੇਤਾ, 12000 ਤੋਂ ਵੱਧ ਪੇਸ਼ਕਾਰੀਆਂ ਕਰਨ ਵਾਲਾ ਗੁਰਸ਼ਰਨ ਸਿੰਘ ਨਾਟ ਅਤੇ ਸਾਹਿਤ ਜਗਤ ਦਾ ਯੁੱਗ-ਪੁਰਸ਼ ਹੈ। ਉਸਨੇ ਪ੍ਰਤੀਬੱਧਤ ਰੰਗ ਮੰਚ ਦਾ ਰੌਸ਼ਨ ਮਿਨਾਰ ਆਪਣਾ ਖ਼ੂਨ ਬਾਲ਼ ਕੇ ਉਸਾਰਿਆਂ ਹੈ।

ਗੁਰਸ਼ਰਨ ਸਿੰਘ ਨੇ ਬੌਧਿਕਤਾ ਦੀ ਬਾਲਕੋਨੀ ਵਿੱਚ ਖਡ਼੍ਹ ਕੇ ਨਹੀਂ ਸਗੋਂ ਸਮਾਜ ਦੇ ਧੁਰ ਅੰਦਰ ਉਤਰ ਕੇ ਉਸ ਨੂੰ ਜਾਣਿਆਂ ਹੈ। ਉਸਦੀ ਨਾਟ-ਧਾਰਾ, ਸਮਾਜਕ ਸਰੋਕਾਰਾਂ ਦੀ ਮਹਿਜ਼ ਫੋਟੋਗ੍ਰਾਫੀ ਨਹੀਂ ਕਰਦੀ ਸਗੋਂ ਉਹਨਾਂ ਨਾਲ ਹੱਥ ਮਿਲਾ ਕੇ, ਨਵੇਂ ਅਤੇ ਬਰਾਬਰੀ ਭਰੇ ਸਮਾਜ ਦੀ ਸਿਰਜਣਾ ਕਰਨ ਲਈ ਚਾਨਣ ਦਾ ਛੱਟਾ ਦਿੰਦੀ ਹੈ। ਉਹ ਆਖਰੀ ਦਮ ਤੱਕ ਭਾਈ ਲਾਲੋਆਂ ਨੂੰ ਜਗਾਉਣ ਅਤੇ ਮਲਕ ਭਾਗੋਆਂ ਤੋਂ ਮੁਕਤੀ ਪਾਉਣ ਲਈ ਉੱਠ ਖਡ਼ੇ ਹੋਣ ਦਾ ਹੋਕਾ ਨਗਾਰੇ ਚੋਟ ਲਗਾ ਕੇ ਦਿੰਦਾ ਰਿਹਾ ਹੈ। 'ਕਲਾ ਲੋਕਾਂ ਲਈ' ਅਤੇ 'ਕਲਾ ਲੋਕਾਂ ਦੀ ਮੁਕਤੀ ਲਈ' ਦੇ ਅਰਥਾਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਉਹਨਾਂ ਦੀ ਸ਼ਾਨਾਮੱਤੀ ਭੂਮਿਕਾ ਦਾ ਕੋਈ ਸਾਨੀ ਨਹੀਂ। ਸਦਾ ਸਫ਼ਰ 'ਤੇ ਰਹਿਣ ਵਾਲਾ ਗੁਰਸ਼ਰਨ ਸਿੰਘ ਇਕ ਸੰਸਥਾ ਹੀ ਨਹੀਂ, ਇਕ ਲਹਿਰ ਹੀ ਨਹੀਂ ਸਗੋਂ ਸਦਾ ਜਿਉਂਦਾ ਜਾਗਦਾ ਜਜ਼ਬਾ ਹੈ। ਪ੍ਰੇਰਨਾ-ਸਰੋਤ ਹੈ। ਚਾਨਣ ਮੁਨਾਰਾ ਹੈ। ਕਲਾ ਅਤੇ ਕਰਾਂਤੀ ਦਾ ਭਰ ਵਗਦਾ ਸ਼ੂਕਦਾ ਦਰਿਆ ਹੈ।
ਗੁਰਸ਼ਰਨ ਸਿੰਘ ਕੋਲ ਉਹ ਸਰਵੋਤਮ ਕਿਹਡ਼ੀ ਸ਼ਕਤੀ ਹੈ ਜਿਸ ਸਦਕਾ ਉਹ ਸੁਖਾਂਤ ਅਤੇ ਦੁਖਾਂਤ ਦੇ ਕਿਸੇ ਦੌਰ ਅੰਦਰ ਵੀ ਆਪਣੇ ਲੋਕਾਂ ਪ੍ਰਤੀ ਫਰਜ਼ਾਂ ਤੋਂ ਅਵੇਸਲਾ ਨਹੀਂ ਹੋਇਆ। ਉਸ ਨੂੰ ਸੁਖਾਂਤਮਈ ਪਰਿਵਾਰਕ ਪਿਛੋਕਡ਼, ਆਰਾਮਾਦਾਇਕ ਜ਼ਿੰਦਗੀ ਜੀਣ ਲਈ ਬਾਂਹ ਫਡ਼ ਕੇ ਘਰੇ ਨਹੀਂ ਬਿਠਾ ਸਕਿਆ। ਨਾ ਹੀ ਅਗਨ-ਪ੍ਰੀਖਿਆ ਦੇ ਅਨੇਕਾਂ ਦੌਰ ਉਸਦੇ ਕਦਮਾਂ ਨੂੰ ਥਿਡ਼ਕਾ ਸਕੇ।"

ਖੁਦ ਗੁਰਸ਼ਰਨ ਭਾ ਜੀ ਦੀ ਬੇਟੀ ਵੀ ਇਸ ਮਿਸ਼ਨ ਲਈ  ਸਰਗਰਮ ਹੈ। ਇਸ ਤਸਵੀਰ ਵਿੱਚ   ਭਾ ਜੀ ਦੀ ਬੇਟੀ, ਉਹਨਾਂ ਦੇ ਪਤੀ ਡਾਕਟਰ ਅਤੁਲ ਅਤੇ ਅਮੋਲਕ ਸਿੰਘ ਵੀ ਨਜਰ ਆ ਰਹੇ ਹਨ।
ਅਮੋਲਕ ਸਿੰਘ ਨੇ ਡਾਕਟਰ ਪਾਤਰ ਦੀ ਇਕ ਲੰਮੀ ਨਜ਼ਮ ਦੇ ਹਵਾਲੇ ਨਾਲ ਇੱਕ ਬਡ਼ਾ ਡੂੰਘਾ ਇਸ਼ਾਰਾ ਵੀ ਕੀਤਾ ਹੈ। ਆਪਣੀ ਲਿਖਤ ਵਿੱਚ ਉਹ ਆਖਦੇ ਹਨ, "ਗੁਰਸ਼ਰਨ ਸਿੰਘ ਆਪਣੇ ਸੰਗਰਾਮੀ ਜੀਵਨ-ਸਫ਼ਰ ਅੰਦਰ ਬੇਦਾਗ਼, ਨਿਧੱਡ਼ਕ, ਪ੍ਰਤੀਬੱਧਤ ਨਿਹਚਾਵਾਨ ਲੋਕ-ਨਾਟਕਕਾਰ, ਲੇਖਕ, ਸਾਹਿਤ-ਸੰਪਾਦਕ, ਨਰੋਏ, ਸਿਹਤਮੰਦ, ਅਗਾਂਹਵਧੂ, ਇਨਕਲਾਬੀ ਸਾਹਿਤ ਦਾ ਪ੍ਰਕਾਸ਼ਕ, ਮਾਰਕਸਵਾਦੀ ਵਿਚਾਰਧਾਰਾ ਲਈ ਸਮਰਪਿਤ ਕਾਮਾ, ਲੋਕ-ਹੱਕਾਂ ਅਤੇ ਲੋਕ-ਮੁਕਤੀ ਲਈ ਲਡ਼ੀ ਜਾ ਰਹੀ ਜਦੋ ਜਹਿਦ ਦਾ ਸੰਗੀ-ਸਾਥੀ ਬਣ ਕੇ ਆਪਣੇ ਅਰੁਕ  ਅਤੇ ਅਮੁਕ ਸਫ਼ਰ 'ਤੇ ਤੁਰਦਾ ਰਿਹਾ। ਡਾ. ਸੁਰਜੀਤ ਪਾਤਰ ਦੀ ਨਜ਼ਮ 'ਬੁੱਢੀ ਜਾਦੂਗਰਨੀ' ਜਿਹਨਾਂ ਤਿਲਕਣਾ, ਵਲ-ਵਲੇਵਿਆਂ,  ਪਲੇਚਿਆਂ ਅਤੇ ਸਥਾਪਤੀ ਦੀਆਂ ਸ਼ੈਤਾਨੀਆਂ ਵੱਲ ਸ਼ੈਨਤ ਕਰਦੀ ਹੈ ਗੁਰਸ਼ਰਨ ਸਿੰਘ ਉਹਨਾਂ ਵਿਚੋਂ ਖ਼ਰਾ ਉਤਰਿਆ ਹੈ।

ਮੈਂ ਜਿਸ ਬੰਦੇ ਦੇ ਗਲ਼ ਹਾਰ ਪਾਇਆ ਹੈ
ਉਹ ਬੁੱਤ ਬਣ ਗਿਆ ਹੈ
ਮੈਂ ਜਿਹਡ਼ੀ ਹਿੱਕ ਤੇ ਤਮਗ਼ਾ ਸਜਾਇਆ ਹੈ
ਉਹ ਇਕ ਘਡ਼ੀ ਬਣ ਕੇ ਰਹਿ ਗਿਆ ਹੈ
ਮੈਂ ਜਿਸ ਨੂੰ ਆਪਣਾ ਪੁੱਤਰ ਆਖਿਆ ਹੈ
ਉਸੇ ਨੂੰ ਆਪਣੀ ਮਾਂ ਦਾ ਨਾਂ ਭੁੱਲਿਆ ਹੈ


ਗੁਰਸ਼ਰਨ ਸਿੰਘ ਨੂੰ ਅੰਤਲੇ ਦਮ ਤੱਕ, ਨਾਂ ਆਪਣੀ ਮਾਂ ਦਾ ਨਾਂ ਭੁੱਲਿਆ, ਨਾ ਧਰਤੀ ਮਾਂ ਦਾ, ਨਾ ਬੁਧੂਆਂ ਦਾ ਜਿਹਡ਼ਾ ਉਸ ਦਾ ਜਮਾਤੀ ਸੀ ਜਿਹਡ਼ਾ ਬੁਧੂਆ ਮੋਤੀਆਂ ਵਰਗੀ ਲਿਖਾਈ ਨਾਲ ਫੱਟੀ ਲਿਖਦਾ ਸੀ। ਜੀਹਦੇ ਹੱਥੋਂ ਗਰੀਬੀ ਨੇ ਫੱਟੀ ਬਸਤਾ ਖੋਹ ਕੇ ਉਮਰ ਭਰ ਲਈ ਝਾਡ਼ੂ ਫਡ਼ਾ ਦਿੱਤਾ ਸੀ। ਉਹ ਬੁਧੂਆ ਉਹਦੇ ਬੋਲਾਂ 'ਚ ਗਰਜ਼ਦਾ ਹੈ। ਵਿਹਡ਼ੇ ਵਾਲੇ ਕਿਰਤੀਆਂ, ਗਲ਼ ਫਾਹੀ ਪਾ ਰਹੇ ਕਰਜ਼ਿਆਂ ਦੇ ਭੰਨੇ ਕਿਸਾਨਾਂ ਅਤੇ ਜੁਆਨੀ ਨੂੰ ਵੰਗਾਰਦਾ ਲੋਕਾਂ ਦਾ 'ਭਾਅ ਜੀ' ਲੋਕਾਂ ਦੇ ਸਾਹੀਂ ਵਸਦਾ ਹੈ।"

                                                                                      Courtesy photo
ਅਮੋਲਕ ਸਿੰਘ ਨੇ ਗੱਲ ਵੀ ਬਡ਼ੇ ਹੀ ਸਪਸ਼ਟ ਢੰਗ ਨਾਲ ਨਿਬੇਡ਼ੀ ਹੈ, " ਉਹ ਔਰਤ ਦੀ ਮੁਕਤੀ ਲਈ ਕਲਮ ਵਾਹੁੰਦਾ ਰਿਹਾ ਹੈ। ਭਰੇ ਪੰਡਾਲਾਂ ਵਿੱਚ ਹਿੱਕ ਥਾਪਡ਼ਕੇ ਕਹਿੰਦਾ ਰਿਹਾ ਹੈ ਕਿ ਕੋਈ ਸਾਹਿਤਕ/ਸਭਿਆਚਾਰਕ, ਜਮਹੂਰੀ ਅਤੇ ਲੋਕ-ਲਹਿਰ, ਔਰਤਾਂ ਦੀ ਬਰਾਬਰ ਦੀ ਸ਼ਮੂਲੀਅਤ ਅਤੇ ਉਹਨਾਂ ਵੱਲੋਂ ਅਗਵਾਈ ਵਾਲੀ ਕਤਾਰ 'ਚ ਅੱਗੇ ਖਡ਼੍ਹਨ  ਬਿਨਾਂ ਕਾਮਯਾਬੀ ਦੀਆਂ ਮੰਜ਼ਲਾਂ ਵੱਲ ਪੁਲਾਂਘਾ ਨਹੀਂ ਭਰ ਸਕਦੀ। ਗੁਰਸ਼ਰਨ ਭਾਅ ਜੀ ਵੱਲੋਂ ਅਕਸਰ ਬੁਲੰਦ ਕੀਤਾ ਜਾਂਦਾ ਤਿੰਨ-ਨੁਕਾਤੀ ਹੋਕਾ, ਅੱਜ ਅਤੇ ਭਲ਼ਕ ਦੇ ਸੁਆਲਾਂ ਲਈ ਬੇਹੱਦ ਪ੍ਰਸੰਗਕ ਹੈ :

1.  ਆਜ਼ਾਦੀ : ਸਾਡੀ ਵਿਰਾਸਤ ਹੈ
2.  ਸਮਾਜਵਾਦ ਲਈ ਸੰਘਰਸ਼: ਸਾਡੀ ਸਿਆਸਤ ਹੈ
3.  ਕਰਾਂਤੀ : ਸਾਡੀ ਇਬਾਦਤ ਹੈ"


ਪਲਸ ਮੰਚ ਅਤੇ ਹੋਰ ਲੋਕ ਪੱਖੀ ਸੰਗਠਨ ਲਗਾਤਾਰ ਕ੍ਰਾਂਤੀ ਦੀ ਇਹ 
ਇਬਾਦਤ ਹੀ ਤਾਂ ਕਰ ਰਹੇ ਹਨ।
ਇਸੇ ਭਾਵਨਾ ਅਧੀਨ ਸਰਗਰਮ ਹੈ ਪਲਸ ਮੰਚ। ਪੰਜਾਬ ਲੋਕ ਸਭਿਆਚਾਰਕ ਮੰਚ ਵੱਲੋਂ ਇੰਨਕ਼ਲਾਬੀ ਗੀਤ ਸੰਗੀਤ ਸੰਮੇਲਨ ਬਠਿੰਡਾ ਵਿਖੇ ਆਯੋਜਿਤ ਕਰਾਇਆ ਜਾ ਰਿਹਾ ਹੈ। ਇਹ ਪ੍ਰੋਗਰਾਮ 25 ਜਨਵਰੀ 2013 ਦੀ ਸ਼ਾਮ ਨੂੰ 5:30 ਵਜੇ ਸ਼ੁਰੂ ਹੋ ਕੇ ਰਾਤ ਦੇ 9:30 ਵਜੇ ਤੱਕ ਚੱਲੇਗਾ। ਬਦਲਵੇਂ ਸਭਿਆਚਾਰ ਲਈ ਸੁਨੇਹਾ  ਅਤੇ ਸੱਦਾ ਦੇਣ ਵਾਲੇ ਇਸ ਸਮੇਲਨ ਵਿੱਚ ਪਲਸ ਮੰਚ ਦੀਆਂ ਸੰਗੀਤਕ ਮੰਡਲੀਆਂ ਤਾਂ ਆਪਣੇ ਪ੍ਰੋਗਰਾਮ ਪੇਸ਼ ਕਰਨਗੀਆਂ ਹੀ ਪਰ ਵਿਨੇ-ਚਾਰੁਲ ਦੀ ਪੇਸ਼ਕਾਰੀ ਲੋਕ-ਨਾਦ ਅਹਿਮਦਾਬਾਦ ਵਿਸ਼ੇਸ਼ ਖਿਚ ਦਾ ਕੇਂਦਰ ਹੋਵੇਗੀ। ਇਸ ਪ੍ਰੋਗਰਾਮ ਦੀ ਕਵਰੇਜ ਲੈ ਲਈ ਲੋਕ ਪੱਖੀ ਮੀਡੀਆ ਵੀ ਉਚੇਚੇ ਤੌਰ ਤੇ ਪੁੱਜੇਗਾ। ਕਿੰਨਾ ਚੰਗਾ ਹੋਵੇ ਜੇ ਤੁਸੀਂ ਵੀ ਜਰੂਰ ਆਓ ਅਤੇ ਸਮੇਂ ਦੇ ਸਚ ਦੀ ਗਵਾਹੀ ਆਪੋ ਆਪਣੀ ਕਲਮ ਨਾਲ ਦਿਓ।   -ਰੈਕਟਰ ਕਥੂਰੀਆ 


ਨਵਾਂ ਜ਼ਮਾਨਾ ਨੇ ਬੇਨਕਾਬ ਕੀਤੀਆਂ ਭੂਤ ਮੰਡਲੀ ਦੀਆਂ ਕਰਤੂਤਾਂ


Thursday, February 23, 2012

ਛੋਟੇ ਸਫ਼ਰ ਦੀ ਵੱਡੀ ਅਦਾਕਾਰਾ–ਮਧੂਬਾਲਾ // ਰਣਜੀਤ ਸਿੰਘ ਪ੍ਰੀਤ

ਜਿਊਂਦੇ ਜੀ ਕੋਈ ਵੀ ਇਨਾਮ-ਸਨਮਾਨ ਨਾ ਦਿੱਤਾ ਗਿਆ                                          
ਕੁੱਝ ਲੋਕ ਇਸ ਦੁਨੀਆਂ ‘ਤੇ ਆਉਂਦੇ ਹਨ,ਬਗੈਰ ਕੁੱਝ ਜ਼ਿਕਰਯੋਗ ਕਰਿਆਂ ਤੁਰ ਜਾਂਦੇ ਹਨ। ਪਰ ਕੁੱਝ ਅਜਿਹੇ ਵੀ ਹੁੰਦੇ ਹਨ, ਜੋ ਥੋਡ਼੍ਹੀ ਉਮਰ ਭੋਗ ਕੇ ਵੀ ਅਮਿੱਟ ਪੈਡ਼ਾਂ  ਛੱਡ ਜਾਂਦੇ ਹਨ। ਜਿੰਨ੍ਹਾਂ ਨੂੰ ਲੋਕ ਬਹੁਤ ਪਿਆਰ ਸਤਿਕਾਰ ਨਾਲ ਯਾਦ ਕਰਿਆ ਕਰਦੇ ਹਨ। ਅਜਿਹੀ ਹੀ ਸੀ ਅਦਾਕਾਰਾ ‘ਮਧੂਬਾਲਾ’। ਮੁੱਢਲੇ ਨਾਂਅ ਮੁਮਤਾਜ ਬੇਗ਼ਮ ਜਹਾਂ ਦੇਹਲਵੀ ਵਾਲੀ ਮਧੂਬਾਲਾ ਦਾ ਜਨਮ ਦਿੱਲੀ ਵਿੱਚ ਅਤਾਉਲਾ ਖ਼ਾਨ ਦੇ ਘਰ 14 ਫਰਵਰੀ 1933 ਨੂੰ ਹੋਇਆ। ਉਹ ਪਰਿਵਾਰ ਦੇ 11 ਬੱਚਿਆਂ ਵਿੱਚੋਂ ਪੰਜਵਾਂ ਬੱਚਾ ਸੀ। ਮੁਮਤਾਜ ਦੇ ਅੱਬੂ ਜੋ ਪਿਸ਼ਾਵਰ ਵਿਖੇ ਇੰਪੀਰੀਅਲ ਤਮਾਕੂ ਕੰਪਨੀ ਵਿੱਚ ਨੌਕਰੀ ਕਰਦੇ ਸਨ, ਉਹਨਾਂ ਨੂੰ ਉਹ ਛੱਡ ਕੇ ਮੂੰਬਈ ਆਉਣਾ ਪਿਆ। ਸਨ 1942 ਤੋਂ 1960 ਤੱਕ ਫ਼ਿਲਮੀ ਜਗਤ ਵਿੱਚ ਆਪਣੀ ਬਾਦਸ਼ਾਹਤ ਕਾਇਮ ਰੱਖਣ ਵਾਲੀ ਮੁਮਤਾਜ ਨੇ 10 ਕੁ ਸਾਲ ਦੀ ਉਮਰੇ 1942 ਵਿੱਚ ਬਾਲ ਕਲਾਕਾਰਾ ਵਜੋਂ ਫ਼ਿਲਮ ‘ਬਸੰਤ’ਲਈ ਪਹਿਲੀ ਭੂਮਿਕਾ ਨਿਭਾਈ। ਇਸ ਤੋਂ ਪ੍ਰਭਾਵਿਤ ਹੁੰਦਿਆਂ ਅਭਿਨੇਤਰੀ ਦੇਵਿਕਾ ਰਾਣੀ ਨੇ ਮਸ਼ਵਰਾ ਦਿੱਤਾ ਕਿ ਉਹ ਆਪਣਾ ਨਾਂਅ ਮਧੂ ਰੱਖ ਲਵੇ, ਜਿਸ ਦਾ ਅਰਥ ‘ਸ਼ਹਿਦ ਦੀ ਔਰਤ’ ਹੁੰਦਾ ਹੈ ਅਤੇ ਉਹ ਮੁਮਤਾਜ ਤੋਂ ਮਧੂਬਾਲਾ ਅਖਵਾਉਂਣ ਲੱਗੀ।

      ਫਿਰ 1947 ਵਿੱਚ ਬੇਬੀ ਮੁਮਤਾਜ ਨੂੰ ਨਾਇਕਾ ਮੁਮਤਾਜ ਦਾ ਨਾਂਅ ਦਿੰਦਿਆਂ ਨਿਰਮਾਤਾ-ਨਿਰਦੇਸ਼ਕ ਕੇਦਾਰ ਸ਼ਰਮਾ ਨੇ ਫ਼ਿਲਮ ‘ਨੀਲ ਕਮਲ’ ਵਿੱਚ 14 ਵਰ੍ਹਿਆਂ ਦੇ ਰਾਜ ਕਪੂਰ ਨਾਲ ਅਹਿਮ ਰੋਲ ਦਿੱਤਾ। ਇਸ ਫਿਲਮ ਨਾਲ ਉਸਦੀ ਪਹਿਚਾਣ ਨਾਇਕਾ ਵਜੋਂ ਹੋਣ ਲੱਗੀ। ਪਰ ਫ਼ਿਲਮੀ ਸਟਾਰ ਅਦਾਕਾਰਾ ਦਾ ਰੁਤਬਾ 1949 ਵਿੱਚ ਬਣੀ ‘ਮਹਿਲ’ ਫ਼ਿਲਮ ਤੋਂ ਮਿਲਿਆ। ਮਧੂਬਾਲਾ ਦੀ ਗਿਣਤੀ ਭਾਰਤੀ ਸਿਨੇ ਜਗਤ ਦੀ ਮੈਡੋਨਾਂ ਵਜੋਂ ਹੋਣ ਲੱਗੀ।  
        ਮਧੂਬਾਲਾ ਨੇ ਪਹਿਲੇ ਚਾਰ ਸਾਲਾ ਵਿੱਚ 24 ਫ਼ਿਲਮਾਂ ਕੀਤੀਆਂ। ਅਲੋਚਕਾਂ ਦਾ ਕਹਿਣਾ ਸੀ ਕਿ ‘ਉਹ ਕਲਾ ਦੀ ਬਜਾਇ ਸੁੰਦਰਤਾ ਦਾ ਹੀ ਵੱਧ ਲਾਹਾ ਖੱਟ ਰਹੀ ਹੈ। ਉਸਨੇ ਫ਼ਿਲਮ ਨਿਰਦੇਸ਼ਕਾਂ ਮਹਿਬੂਬ ਖ਼ਾਨ (ਅਮਰ), ਗੁਰੂਦੱਤ (ਸ਼੍ਰੀ ਔਰ ਸ਼੍ਰੀਮਤੀ-55),ਕਮਾਲ ਅਮਰੋਹੀ (ਮਹਿਲ),ਕੇ.ਆਸਿਫ਼ (ਮੁਗ਼ਲ-ਇ-ਆਜ਼ਮ),ਲਈ ਕੰਮ ਕਰਿਆ । ‘ਕੱਲ੍ਹ ਹਮਾਰਾ’(1959) ਵਿੱਚ ਉਹ ਦੋਹਰੇ ਰੋਲ ਵਿੱਚ ਆਈ ਅਤੇ ਕਮਾਲ ਕਰ ਵਿਖਾਈ । ਸਨ 1950 ਵਿੱਚ ਉਸਨੇ ਹਰ ਪ੍ਰਕਾਰ ਦੇ ਰੋਲ ਕਰਦਿਆਂ ਟਿਪਣੀਕਾਰਾਂ ਦਾ ਮੂੰਹ ਬੰਦ ਕਰ ਵਿਖਇਆ। ਜਦ 1950 ਵਿੱਚ ਪਹਿਲੀ ਹਿੰਦੀ ਫ਼ਿਲਮ ਸਿਰਫ਼ ਬਾਲਗਾਂ ਲਈ ਫ਼ਿਲਮ ਸੈਂਟਰਲ ਬੋਰਡ ਵਲੋਂ ’ਹੰਸਤੇ ਆਂਸੂੰ’ ਪਾਸ ਹੋ ਕੇ  ਆਈ ,ਤਾਂ ਬਹੁਤ ਪਸੰਦ ਕੀਤੀ ਗਈ। ਸਨ 1951 ਵਿੱਚ  ‘ਬਾਦਲ’ ਅਤੇ ‘ਤਰਾਨਾ’ ਵੀ ਆਈਆਂ। ‘ਸ਼ੀਰੀਂ ਫਰਿਹਾਦ’ ਅਤੇ ‘ਰਾਜ ਹਥ’ ਨੇ ਵੀ ਚੰਗਾ ਨਾਮਣਾ ਖੱਟਿਆ। ਮਧੂਬਾਲਾ ਦਾ ਝੁਕਾਅ ਵੀ ਕੁੱਝ ਹੋਰਨਾਂ ਵਾਂਗ ਦਲੀਪ ਕੁਮਾਰ ਵੱਲ ਹੋਇਆ, ਉਹ ਪਹਿਲੀ ਵਾਰ 1944 ਨੂੰ ‘ਜਵਾਰ ਭਾਟਾ’ ਦੇ ਸੈੱਟ’ਤੇ ਮਿਲੇ। ਫਿਰ ‘ਹਾਰ ਸਿੰਗਾਰ‘(1949) ”ਚ ਇਕੱਠੇ ਨਿਭੇ, ਪਰ ਇਹ ਫ਼ਿਲਮ ਡੱਬਿਆਂ ਵਿੱਚ ਹੀ ਪਈ ਰਹਿ ਗਈ। ਸਨ 1951 ਦੀ ‘ਤਰਾਨਾ’ ਸਮੇਤ ਇਹਨਾਂ ਨੇ 4 ਫ਼ਿਲਮਾਂ ਇਕੱਠਿਆਂ ਕੀਤੀਆਂ। ਦਲੀਪ ਕੁਮਾਰ ਨਾਲ ਇਹ ਸਬੰਧ 5 ਕੁ ਸਾਲਾਂ ਤੱਕ ਬਣੇ ਰਹੇ।
ਮਧੂਬਾਲ ਨੂੰ ਡਾਕਟਰਾਂ ਨੇ ਬਚਪਨ ਵਿੱਚ ਹੀ ਦੱਸ ਦਿੱਤਾ ਸੀ ਕਿ ਉਸ ਦੇ ਦਿਲ ਵਿੱਚ ਮੋਰੀ ਹੈ ਅਤੇ ਇਸ ਦਾ ਇਲਾਜ ਵੀ ਸੰਭਵ ਨਹੀਂ ਹੈ। ਪਰ ਉਸਦਾ ਹੌਂਸਲਾ ਵੀ ਕਮਾਲ ਰਿਹਾ। ਸਨ 1950 ਵਿੱਚ ਉਸ ਨੂੰ ਖੰਘ ਦੇ ਨਾਲ ਹੀ ਖੂਨ ਵੀ ਆਉਣ ਲੱਗਿਆ। ਪਰ ਉਹ ਠੀਕ ਹੋ ਗਈ। ਉਹ ਘਰ ਤੋਂ ਬਾਹਰ ਕੁੱਝ ਨਹੀਂ ਖਾਂਦੀ-ਪੀਂਦੀ ਸੀ। ਇੱਥੋਂ ਤੱਕ ਕਿ ਖਾਣੇ ਦੇ ਨਾਲ ਪਾਣੀ ਵੀ ਘਰੋਂ ਹੀ ਲਿਆਇਆ ਕਰਦੀ ਸੀ। ਸਨ 1954 ਵਿੱਚ ਉਹਨੂੰ ਮਦਰਾਸ ਵਿਖੇ ਐਸ ਐਸ ਵਾਸਨ ਲਈ “ਬਹੁਤ ਦਿਨ ਹੂਏ” ਦੇ ਫ਼ਿਲਮਾਂਕਣ ਸਮੇ ਖ਼ੂਨ ਦੀ ਉਲਟੀ ਆ ਗਈ। ਪਰ ਉਹ ਚੁੱਪ ਅਤੇ ਮਸਤ ਰਹੀ। ਇਸ ਹਾਲਤ ਵਿੱਚ ਉਸਦੀ ਸਾਂਭ ਸੰਭਾਲ ਵਾਸਨ ਅਤੇ ਉਸਦੀ ਪਤਨੀ ਨੇ ਕੀਤੀ।  ਇਹ ਗੱਲ ਮੀਡੀਆ ਵਿੱਚ ਆਉਣ ਨਾਲ ਰਾਜ਼, ਰਾਜ਼ ਨਾ ਰਿਹਾ।                
         ਜਦ 1950 ਵਿੱਚ ਉਸ ਦੀ ਗੁੱਡੀ ਸਿਖ਼ਰਾਂ ‘ਤੇ ਸੀ ਤਾਂ, ਹੌਲੀਵੁੱਡ ਵਿੱਚ ਵੀ ਉਸ ਦੇ ਨਾਂਅ ਦੀ ਬਹੁਤ ਚਰਚਾ ਸੀ। ਅਮਰੀਕਾ ਤੋਂ ਛਪਦੇ ਵਿਸ਼ੇਸ਼ ਮੈਗ਼ਜ਼ੀਨ ‘ਥਿਏਟਰ ਆਰਟਸ’ ਵਿੱਚ ਪੂਰੇ ਪੇਜ਼’ ਤੇ ਛਪੀ ਮਧੂਬਾਲਾ ਦੀ ਤਸਵੀਰ ਸਮੇਤ ਆਰਟੀਕਲ ਛਪਿਆ। ਅਮਰੀਕੀ ਫ਼ਿਲਮ ਨਿਰਮਾਤਾ ਫ਼੍ਰੈਕ ਕਾਪਰਾ ਨੇ ਮਧੂਬਾਲਾ ਨੂੰ ਫ਼ਿਲਮ ਲਈ ਸਾਈਨ ਕਰਨ ਵਾਸਤੇ ਮੁੰਬਈ ਆ ਕੇ ਪ੍ਰਪੋਜ਼ਲ ਵੀ ਰੱਖੀ। ਪਰ ਮਧੂਬਾਲਾ ਦੇ ਪਿਤਾ ਨੇ ਇਨਕਾਰ ਕਰ ਦਿੱਤਾ। ਮਧੂ ਬਾਲਾ ਦੀ ਇਹ ਵੀ ਖ਼ਵਾਇਸ਼ ਸੀ ਕਿ ਜੇ ਇੱਕ ਦਿਨ ਮਰਨਾ ਹੀ ਹੈ ਤਾਂ ਮਾਂਗ ਵਿੱਚ ਸੰਧੂਰ ਪੁਆ ਕੇ ਹੀ ਮਰੇ। ਉਸਨੇ ਕਿਸ਼ੋਰ ਕੁਮਾਰ ਨਾਲ 1958 ਵਿੱਚ ਫ਼ਿਲਮ “ਚਲਤੀ ਕਾ ਨਾਮ ਗਾਡ਼ੀ” ਅਤੇ 1961 ਨੂੰ ਝੁਮਰੂ ਵਿੱਚ ਕੰਮ ਕੀਤਾ । ਇਕੱਠਿਆਂ ਨੇ ਕੁੱਝ ਹੋਰ ਫ਼ਿਲਮਾਂ ਵੀ ਕੀਤੀਆਂ। ਇਸ ਤਰ੍ਹਾਂ ਉਹ ਇੱਕ ਦੂਜੇ ਦੇ ਕਰੀਬ ਆ ਗਏ। ਕਿਸ਼ੋਰ ਦਾ ਪਹਿਲੀ ਪਤਨੀ ਰੂਮਾਂ ਗੁਹਾ ਠਾਕੁਰਤਾ (1950-1958) ਨਾਲੋ ਤਲਾਕ ਦਾ ਕੇਸ ਚੱਲ ਰਿਹਾ ਸੀ, ਜੋ ਜਲਦੀ ਖ਼ਤਮ ਹੋ ਗਿਆ। ਕਿਸ਼ੋਰ ਅਤੇ ਮਧੂ ਨੇ ਜਾਤੀ ਵਿਰੋਧਾਂ ਤੋਂ ਬੇਪ੍ਰਵਾਹ ਹੁੰਦਿਆਂ 16 ਨਵੰਬਰ 1960 ਨੂੰ ਨਿਕਾਹ ਕਰਵਾ ਲਿਆ। 
                    ਫ਼ਿਲਮ ‘ਮੁਗਲ-ਇ-ਆਜ਼ਮ’ ਵਿੱਚ ਅਨਾਰਕਲੀ ਵਜੋਂ ਨਿਭਾਈ ਭੂਮਿਕਾ ਅੱਜ ਵੀ ਤਰੋ-ਤਾਜਾ ਜਾਪਦੀ ਹੈ।ਇਸ ਫ਼ਿਲਮ ਨੂੰ ਐਨੀ ਅਹਿਮੀਅਤ ਹਾਸਲ ਹੈ ਕਿ ਇਸ ਨੂੰ ਹੁਣ ਰੰਗੀਨ ਬਣਾ ਕੇ ਦਰਸ਼ਕਾਂ ਲਈ ਫਿਰ ਤੋਂ ਪੇਸ਼ ਕੀਤਾ ਗਿਆ ਹੈ। ‘ਪਿਆਰ ਕੀਆ ਤੋ ਡਰਨਾ ਕਿਆ’ ਗੀਤ ‘ਤੇ ਨਾਚ ਕਰਨ ਲਈ ਮਧੂਬਾਲਾ ਨੇ ਡੇਢ ਸਾਲ ਅਭਿਆਸ ਕੀਤਾ ਅਤੇ ਇਸ ਵਿੱਚ ਰੂਹ ਭਰ ਵਿਖਾਈ। ਅਨਾਰਕਲੀ ਦੇ ਰੋਲ ਨੂੰ ਮਧੂਬਾਲਾ ਨੇ ਅਮਰ ਕਰ ਵਿਖਾਇਆ ਅਤੇ ਅਨਾਰਕਲੀ ਨੇ ਮਧੂਬਾਲਾ ਨੂੰ ਜ਼ਿੰਦਗੀ ਦਿੱਤੀ ।
               ਮਧੂਬਾਲਾ ਨੇ ਪ੍ਰਾਈਵੇਟ ਲਿਮਟਿਡ ਦੇ ਨਾਅ ਤਹਿਤ ਕੁੱਝ ਖ਼ਾਸ ਭੂਮਿਕਾਵਾਂ ਕਰਨ ਦੀ ਤਮੰਨਾ ਦਾ ਸਿਰ ਵੀ ਪਲੋਸਿਆ। ਉਸ ਨੇ 1949 ਵਿੱਚ ‘ਇਮਤਿਹਾਨ’ 1955 ਵਿੱਚ ‘ਨਾਤਾ’ ਅਤੇ 1960 ਵਿੱਚ ‘ਮਹਿਲੋਂ ਕੇ ਖ਼ਵਾਬ’ ਫ਼ਿਲਮ ਦਾ ਨਿਰਮਾਣ ਵੀ ਕੀਤਾ। ਮਧੂਬਾਲਾ ਨੇ ‘ਧੰਨਾ ਭਗਤ’ (1945)ਅਤੇ ‘ਪੁਜਾਰੀ’ (1946) ਵਿੱਚ ਗੀਤ ਵੀ ਗਾਏ, ਜਿਹਡ਼ੇ ਕਿ ਬੇਬੀ ਮੁਮਤਾਜ ਉੱਤੇ ਹੀ ਫ਼ਿਲਮਾਏ ਗਏ ਸਨ। ਮਧੂਬਾਲਾ ਦੀਆਂ ਕੁੱਝ ਫ਼ਿਲਮਾਂ ਉਸ ਦੇ ਰੁਖ਼ਸਤ ਹੋਣ ਮਗਰੋਂ ਵੀ ਰਿਲੀਜ਼ ਹੋਈਆਂ।

ਕਿਸ਼ੋਰ ਕੁਮਾਰ ਨਾਲ 9 ਸਾਲ ਤੱਕ ਹੀ ਸਾਥ ਨਿਭਾ ਸਕਣ ਵਾਲੀ ਮਧੂ ਬਾਲਾ ਨੂੰ 23 ਫਰਵਰੀ 1969 ਐਤਵਾਰ ਦੀ ਸਵੇਰ ਅਜਿਹਾ ਦਿਲ ਦਾ ਦੌਰਾ ਪਿਆ ਕਿ ਉਹ ਆਪਣੀ ਉਮਰ ਦੇ ਮਹਿਜ 36 ਬਸੰਤ ਵੇਖਣ ਉਪਰੰਤ ਹੀ ਸਦਾ ਦੀ ਨੀਂਦ ਸੌਂ ਗਈ। ਐਨੀ ਮਕਬੂਲੀਅਤ ਵਾਲੀ ਅਦਾਕਾਰਾ, ਜਿਸ ਬਾਰੇ ਪਹਿਲਾਂ ਹੀ ਇਹ ਦੱਸ ਦਿੱਤਾ ਗਿਆ ਸੀ ਕਿ ਉਹ ਪਤਾ ਨਹੀਂ ਕਿਸ ਦਿਨ ਇਸ ਦੁਨੀਆਂ ਤੋਂ ਰੁਖ਼ਸਤ ਹੋ ਜਾਏ, ਨੂੰ ਕੋਈ ਵੀ ਇਨਾਮ-ਸਨਮਾਨ ਨਾਂ ਦਿੱਤਾ ਗਿਆ। ਭਾਵੇਂ ਉਹਦੇ ਕਈ ਰੋਲ ਅਤੇ ਉਹਦੀਆਂ ਕਈ ਫ਼ਿਲਮਾਂ ਬਹੁਤ ਹਿੱਟ ਰਹੀਆਂ। ਜਿਉਂਦੇ ਜੀਅ ਉਹਦੀ ਇਹ ਸੱਧਰ ਖੁਦਕੁਸ਼ੀਆਂ ਕਰਦੀ ਰਹਿ ਗਈ ਅਤੇ ਉਸ ਦੇ ਨਾਲ ਹੀ ਦਫ਼ਨ ਹੋ ਗਈ। ਜਿਸਦਾ ਉਹਦੇ ਚਹੇਤਿਆਂ ਨੂੰ ਕੱਲ੍ਹ ਵੀ ਗਿਲਾ ਸੀ, ਅੱਜ ਵੀ ਗਿਲਾ ਹੈ ਅਤੇ ਇਹ ਕੱਲ੍ਹ ਨੂੰ ਵੀ ਬਰਕਰਾਰ ਰਹੇਗਾ।   ਰਣਜੀਤ ਸਿੰਘ ਪ੍ਰੀਤ 
ਭਗਤਾ-151206 (ਬਠਿੰਡਾ) 
ਮੋਬਾਈਲ ਸੰਪਰਕ:98157-07232
e-ਮੇਲ: ranjitpreet@ymail.com

Saturday, January 14, 2012

ਬਿਖ਼ਡ਼ੇ ਰਾਹਾਂ ਦਾ ਪਾਂਧੀ ਸੀ- ਮੇਜਰ ਰਾਜਸਥਾਨੀ

14 ਜਨਵਰੀ ਨੂੰ ਜਨਮ ਦਿਨ ਤੇ ਵਿਸ਼ੇਸ਼                                                     ਰਣਜੀਤ ਸਿੰਘ ਪ੍ਰੀਤ
ਆਪਣੇ ਸਕੇ-ਸਬੰਧੀਆਂ,ਰਿਸ਼ਤੇਦਾਰਾਂ ਅਤੇ ਘਰਦਿਆਂ ਵੱਲੋਂ ਗਾਇਕ ਬਣਨ ਦੀ ਸਖ਼ਤ ਵਿਰੋਧਤਾ ਝੱਲਣ ਵਾਲੇ,ਪੰਜ ਭਰਾਵਾਂ ਅਤੇ ਇੱਕ ਭੈਣ ਦਾ ਲਾਡਲਾ ਵੀਰ ,ਸਧਾਰਨ ਪਰਿਵਾਰ ਦਾ ਜਮਪਲ,ਮੁੱਢਲੇ ਉਮਰ ਗੇਡ਼ ਵਿੱਚ ਖੇਤਾਂ ਦੀਆਂ ਬੱਟਾਂ ਉੱਤੇ ਤੁਰਨ ਵਾਲਾ,ਦੀਦਾਰ ਸੰਧੂ ਦੀ ਸਟੇਜ ਉੱਤੇ ਦੀਦਾਰ ਸੰਧੂ ਦਾ ਹੀ ਗੀਤ “ਨਾ ਮਾਰ ਜ਼ਾਲਮਾਂ ਵੇ,ਪੇਕੇ ਤੱਤਡ਼ੀ ਦੇ ਦੂਰ” ਗਾ ਕੇ ਦੀਦਾਰ ਦੀ ਪਹਿਚਾਣ ਵਿੱਚ ਆਉਣ ਵਾਲਾ ਹੀ ਸੀ ਮੇਜਰ ਰਾਜਸਥਾਨੀ । ਜਿਸ ਦਾ ਮੁੱਢਲਾ ਨਾਅ ਮੇਜਰ ਬੁੱਟਰ ਸੀ ।ਫਿਰ ਕੈਸਟ ਜਗਤ ਵਿੱਚ ਨਿਤਰਨ ਸਮੇ ਸੰਗੀਤਕਾਰ ਅਤੁਲ ਸ਼ਰਮਾਂ ਨੇ ਬੁੱਟਰ ਦੀ ਥਾਂ ਰਾਜਸਥਾਨੀ ਕਰ ਦਿਤਾ ।
                            ਯਾਰਾਂ ਦੇ ਯਾਰ ,ਗੰਭੀਰ ਚਿਹਰੇ ਵਾਲੇ,ਉਦਾਸ ਗੀਤਾਂ ਰਾਹੀਂ ਆਪਣੀ ਪਹਿਚਾਣ ਬਨਾਉਣ ਵਾਲੇ ਇਸ ਗਾਇਕ ਦਾ ਜਨਮ 14 ਜਨਵਰੀ 1961 ਨੂੰ ਰਾਜਸਥਾਂਨ ਸੂਬੇ ਦੇ ਗੰਗਾਨਗਰ ਜ਼ਿਲ੍ਹੇ ਵਿੱਚ ਪੈਂਦੇ ਪੰਜ ਕੇ ਕੇ ਜੀਦਾ ਬੁਟਰ ਵਿੱਚ ਪਿਤਾ ਜੀਤ ਸਿੰਘ ਦੇ ਘਰ ,ਮਾਤਾ ਧਨ ਕੌਰ ਦੀ ਕੁੱਖੋਂ ਹੋਇਆ । ਮੇਜਰ ਉਦੋਂ ਦਸਵੀਂ ਵਿੱਚ ਪਡ਼੍ਹਦਾ ਸੀ ,ਜਦੋਂ ਉਸਦੀ ਮੁਲਾਕਾਤ ਦੀਦਾਰ ਸੰਧੂ ਨਾਲ ਹੋਈ ,ਅਤੇ ਦੀਦਾਰ ਨੇ ਉਸਨੂੰ ਆਪਣੇ ਪਿੰਡ ਭਰੋਵਾਲ ਆਉਂਣ ਦਾ ਸੱਦਾ ਦੇ ਆਂਦਾ । ਵਕਤ ਨੇ ਉਸ ਨਾਲ ਅਜਿਹੀ ਲੁਕਣ-ਮੀਚੀ ਖੇਡੀ ਕਿ ਉਹ ਖੇਤੀ ਕਰਨ ਦੇ ਆਹਰੇ ਲੱਗ ਗਿਆ । ਪਰ ਉਸ ਨੂੰ ਸੱਪਾਂ ਦੀਆਂ ਸਿਰੀਆਂ ਮਿੱਧਣ ਵਾਲਾ ਇਹ ਧੰਦਾ ਵੀ ਰਾਸ ਨਾ ਆਇਆ । ਫਿਰ ਇੱਕ ਦਿਨ “ਮੋਢੇ ਸੁੱਟ ਲੋਈ ,ਹੱਥ ਫਡ਼ ਸੋਟੀ ਰਾਂਝਾ ਹੋ ਤੁਰਿਆ ਵਾਰਸ ਸ਼ਾਹ ਜਿਹਾ” ਵਾਂਗ ਉਹ ਦੀਦਾਰ ਸੰਧੂ ਕੋਲ ਆ ਪੁੰਚਿਆ । ਅਚਾਨਕ ਹੋਈ ਦੀਦਾਰ ਸੰਧੂ ਦੀ ਮੌਤ ਨੇ ਮੇਜਰ ਦੇ ਸੁਪਨੇ ਮਧੋਲ ਕੇ ਰੱਖ ਦਿੱਤੇ । ਇਸ ਸਦਮੇ ਨੇ ਉਸ ਦੀ ਮਾਨਸਿਕਤਾ ਨੂੰ ਝੰਬ ਸੁੱਟਿਆ । ਜਦ ਉਹ ਥੱਕਿਆ-ਹਾਰਿਆ ਵਾਪਸ ਘਰ ਪਹੁੰਚਿਆ ,ਤਾਂ ਭਾਂਡਾ ਤਿਆਗਣ ਵਾਂਗ ਸਾਰੇ ਸਕੇ ਸਬੰਧੀ ਪਾਸਾ ਵੱਟ ਚੁੱਕੇ ਸਨ । ਉਹ ਉਵੇਂ ਹੀ ਇੱਕਡ਼-ਦੁਕਡ਼ ਪ੍ਰੋਗਰਾਮ ਕਰਦਾ ਰੁੱਖੀ-ਸੁੱਖੀ ਖਾਂਦਾ ਰਿਹਾ ।, ਰਿਸ਼ਤੇਦਾਰਾਂ ਨੇ ਵੀ ਬੋਲ ਬਾਣੀ ਬੰਦ ਕਰ ਦਿਤੀ ।
                          ਜੂਨ 1988 ਵਿੱਚ ਉਹਦੇ ਅੰਦਰਲੇ ਕਲਾਕਾਰ ਨੂੰ ਪਹਿਚਾਣਦਿਆਂ  ਭਰਪੂਰ ਸਿੰਘ ਦੂਲੋਂ ਅਤੇ ਮੀਤ ਸੇਖੋਂ ਨੇ ਲੁਧਿਆਣਾ ਦੀ ਵਧੀਆ ਕੈਸਿਟ ਕੰਪਨੀ “ਇੰਡੀਅਨ ਮੈਲੋਡੀਜ਼” ਰਾਹੀਂ ਮੇਜਰ ਦੀ ਕੈਸਿਟ “ਮਾਲਵੇ ਦਾ ਮੁੰਡਾ” ਰਿਕਾਰਡ ਕਰਵਾਈ । ਜਿਸ ਨਾਲ ਕੰਪਨੀ ਨੂੰ ਤਾਂ ਲਾਹਾ ਮਿਲਿਆ ,ਪਰ ਮੇਜਰ ਦੇ ਦਿਨ ਲਾਹੇਵੰਦ ਨਾ ਬਣੇ । ਸਨ 1989 ਦੀ ਲੋਹਡ਼ੀ ਵਾਲੇ ਦਿਨ ਉਹ ਉਹ ਆਪਣੀ ਭੈਣ ਕੋਲ ਭਦੌਡ਼ ਜਾ ਪੁੰਚਿਆ ।ਉਹਦੇ ਜੀਜੇ ਜਸਵੰਤ ਬੋਪਾਰਾਏ ਨੇ ਉਸ ਨੂੰ ਆਪਣੇ ਕੋਲ ਰਹਿਣ ਲਈ ਮਨਾ ਲਿਆ । ਇੱਥੇ ਹੀ ਉਸ ਨੇ ਕੈਸਿਟ ਰਿਕਾਰਡ ਕਰਵਾਉਣ ਦੀ ਤਿਆਰੀ ਕੀਤੀ । ਜਿਸ ਦੀ ਬਦੌਲਤ ਕੈਸਿਟ “ਮੰਗਣੀ ਕਰਾਲੀ,ਨੀ ਚੋਰੀ ਚੋਰੀ”ਮਾਰਕੀਟ ਵਿੱਚ ਆਈ ਅਤੇ ਉਸ ਦੀ ਪਹਿਚਾਣ ਬਣੀ । ਫਿਰ ਅਗਲੀ ਕੈਸਿਟ “ ਜਿੰਦ ਲਿਖਤੀ ਤੇਰੇ ਨਾਂ” ਵੀ ਚੰਗੀ ਚੱਲੀ ।
                            ਜਦ ਇਸ ਸਿਦਕੀ-ਸਿਰਡ਼ੀ ਕਲਾਕਾਰ ਨੇ ਕੈਸਿਟ “ਕਾਰ ਰੀਬਨਾਂ ਵਾਲੀ” ( ਆਨੰਦ-1995),” ਅਖ਼ਾਡ਼ਾ ਮੇਜਰ ਦਾ”(ਪ੍ਰਿਯ-1996), “ਛੱਡ ਮੇਰੀ ਬਾਂਹ ਮਿੱਤਰਾ”(ਫ਼ਾਈਟੋਨ-1997),”ਪਹਿਲੀ ਮੁਲਾਕਾਤ”(ਟੀ-ਸੀਰੀਜ਼), ”ਤੇਰੇ ਗ਼ਮ ਵਿੱਚ ਨੀ ਕੁਡ਼ੀਏ”(ਪਰਲ-1994),”ਜ਼ੁੰਮੇਵਾਰ ਤੂੰ ਵੈਰਨੇ”(ਜੈੱਟ-1996),”ਚੁੰਨੀ ਸ਼ਗਨਾਂ ਦੀ”,”ਅੱਖ਼ਰਾਂ’ਚੋਂ ਤੂੰ ਦਿਸਦਾ”,ਅਤੇ ਖ਼ਾਲਸਾ ਸਾਜਨਾ ਦੇ 300 ਵੇਂ ਜਸ਼ਨਾਂ ਮੌਕੇ “ਆ ਜਾ ਬਾਬਾ ਨਾਨਕਾ” ਵਰਗੀਆਂ ਕੈਸਿਟਾਂ ਆਪਣੇ ਚਹੇਤਿਆਂ ਦੀ ਝੋਲੀ ਪਾਈਆਂ ।
                           ਦੋ-ਗਾਣਾ ਗਾਇਕੀ ਵਿੱਚ ਵੀ ਉਹਨੇ ਸੋਲੋ ਗਾਇਕੀ ਵਾਂਗ ਨਾਮਣਾ ਖੱਟਿਆ । ਅਜਿਹਾ ਸਾਥ ਨਿਭਾਉਣ ਵਾਲੀਆਂ ਵਿੱਚ ਸੁਰਪ੍ਰੀਤ ਸੋਨੀ,ਅੰਮ੍ਰਿਤਾ ਵਿਰਕ,ਬਲਜੀਤ ਬੱਲੀ,ਜਸਪਾਲ ਜੱਸੀ,ਸਵਰਨ ਸੋਨੀਆਂ,ਸ਼ਮ੍ਹਾਂ ਲਵਲੀ,ਸ਼ਾਹੀ ਮੁਮਤਾਜ,ਕੁਲਜੀਤ ਜੀਤੀ ਵਰਗੀਆਂ ਗਾਇਕਾਵਾਂ ਸ਼ਾਮਲ ਹਨ । ਮੇਜਰ ਰਾਜਸਥਾਨੀ ਨੇ ਮੁਖ ਤੌਰ’ਤੇ ਗੀਤਾ ਦਿਆਲਪੁਰੀ,ਰਾਜੂ ਪੱਤੋ ਵਾਲਾ,ਸਤਨਾਮ ਜਿਗਰੀ,ਬੂਟਾ ਭਾਈਰੂਪਾ,ਮਦਨ ਜਲੰਧਰੀ,ਕਾਕਾ ਫੂਲ ਵਾਲਾ,ਜਸਵੰਤ ਬੋਪਾਰਾਏ,ਅਮਰਜੀਤ ਮਾਣੂੰ ਕੇ,ਮੱਖਣ ਸ਼ਹਿਣੇ ਵਾਲਾ,ਦੀਪਾ ਦਾਖੇ ਵਾਲਾ,ਅਤੇ ਪੀਟਾ ਚੰਦੇਲੀਵਾਲਾ,ਵਰਗੇ ਗੀਤਕਾਰਾਂ ਦੇ ਗੀਤਾਂ ਨੂੰ ਆਪਣੀ ਦਮਦਾਰ ਅਵਾਜ਼ ਦਾ ਜਾਮਾ ਪਹਿਨਾਇਆ । ਮੇਜਰ ਦੇ ਇਹਨਾਂ ਗੀਤਾਂ ਨੂੰ ਅੱਜ ਵੀ ਲੋਕ, ਲੋਕ ਗੀਤਾਂ ਵਾਂਗ ਗੁਣ-ਗੁਣਾਉਂਦੇ ਹਨ:-
* ਕੋਈ ਜੁਗਤ ਬਣਾ ਲੈ ਹਾਣਦਿਆ,* ਮੈਨੂੰ ਲੈ ਜੂ ਰੋਂਦੀ ਨੂੰ ਕਾਰ ਰੀਬਨਾਂ ਵਾਲੀ,* ਲੱਗੀ ਸਕਿਆਂ ਭਰਾਵਾਂ ਵਿੱਚ ਜੰਗ ਮਾਡ਼ੀ ਐ,* ਵੇ ਰੋਂਦੀ ਦਾ ਸਰਾਣਾ ਭਿੱਜ ਗਿਆ,* ਚੰਦੀ ਬਲਾਉਣੋਂ ਹਟਗੀ,* ਵੰਗਾ ਨਾ ਛਣਕਾ,* ਦੁੱਖ ਪ੍ਰਦੇਸੀਆਂ ਦੇ,* ਮੈ ਤੇਰੀ ਖ਼ਾਤਰ ਪੀਨਾਂ ਆਂ,”
                       ਸਿਰਫ਼ 38 ਵਰ੍ਹਿਆਂ ਦੀ ਭਖ਼ਦੀ ਉਮਰੇ ,ਰਾਮਪੁਰੇ ਰੈਣ-ਬਸੇਰਾ ਰੱਖਣ ਵਾਲਾ,ਸਭਿਆਚਾਰਕ ਮੇਲੇ ਰਾਮਪੁਰਾ ਨਾਲ ਜੁਡ਼ੇ, ਫ਼ੋਨ ਉੱਤੇ ਇਸ ਕਲਮਕਾਰ ਨਾਲ ਦਿਲ ਦੀਆਂ ਤਾਘਾਂ ਸਾਂਝੀਆਂ ਕਰਦੇ ਰਹਿਣ ਵਾਲਾ,ਇੱਥੋਂ ਲੰਘਦਿਆਂ ਮਿਲਣਾ ਨਾ ਭੁੱਲਣ ਵਾਲਾ,ਸਹਿਜਪ੍ਰੀਤ ਦਾ ਪਤੀ,ਲਡ਼ਕੇ ਲਵਪ੍ਰੀਤ ਅਤੇ ਲਡ਼ਕੀ ਨਵਜੋਤ ਦਾ ਪਿਤਾ ਮੇਜਰ ਰਾਜਸਥਾਨੀ ਅਜੇ ਬੀਤੇ ਸਮੇ ਦੇ ਦਰਦ ਵਿੱਚੋਂ ਪੂਰੀ ਤਰ੍ਹਾਂ ਬਾਹਰ ਵੀ ਨਹੀਂ ਸੀ ਨਿਕਲਿਆ ਕਿ 14 ਦਸੰਬਰ 1999 ਨੂੰ ਪੰਜਾਬੀਆਂ ਦੇ ਦਿਲਾਂ ‘ਤੇ ਰਾਜ ਕਰਨ ਵਾਲੇ ਇਸ ਕਲਾਕਾਰ ਨੂੰ ਅਜਿਹਾ ਦਿਲ ਦਾ ਦੌਰਾ ਪਿਆ ਕਿ ਹਜ਼ਾਰਾਂ ਯਤਨ ਮੁੱਠੀਆਂ ਮੀਚ ਕੇ ਰਹਿ ਗਏ । ਉਸ ਨੇ ਤਾਂ ਅਜੇ “ਚੰਦਰੀ ਬੁਲਾਉਣੋਂ ਹਟ ਗਈ ” ਕੈਸਿਟ ਦਾ ਲੁਤਫ਼ ਵੀ ਨਹੀਂ ਸੀ ਲਿਆ,ਕਿ ਉਸਨੂੰ ਹੀ ਇਸ ਦੁਨੀਆਂ ਤੋਂ ਜਾਣ ਦਾ ਜਰਵਾਣਾ ਬੁਲਾਵਾ ਆ ਗਿਆ ।  
                           
ਰਣਜੀਤ ਸਿੰਘ ਪ੍ਰੀਤ
ਭਗਤਾ-151206 (ਬਠਿੰਡਾ)
ਮੁਬਾਇਲ ਸੰਪਰਕ;98157-07232

Friday, December 23, 2011

23 ਦਸੰਬਰ:ਅੱਜ ਅੱਲਾ ਵਸਾਈ ਨੂੰ ਯਾਦ ਕਰਦਿਆਂ

ਮਲਕਾ ਇ ਤਰੰਨਮ ਨੂਰਜਹਾਂ                    -ਰਣਜੀਤ ਸਿੰਘ ਪ੍ਰੀਤ
ਗਾਇਕੀ ਅਤੇ ਐਕਟਿੰਗ ਖ਼ੇਤਰ ਵਿੱਚ ਦੁਨੀਆਂ ਤੋਂ ਲੋਹਾ ਮੰਨਵਾਉਣ ਵਾਲੀ ,ਸੁਹਣੀ-ਸੁਰੀਲੀ-ਸੁਰ ਸੰਗੀਤ ਦਾ ਸੁਮੇਲ,ਦੱਖਣੀ ਏਸ਼ੀਆ ਦੀ ਨਾਮਵਰ ਸਖ਼ਸ਼ੀਅਤ ਨੂਰਜਹਾਂ ,ਜਿਸ ਦਾ ਮੁੱਢਲਾ ਨਾਂਅ ਅੱਲਾ ਵਸਾਈ ਸੀ, ਦਾ ਜਨਮ ਕਸੂਰ ਸ਼ਹਿਰ ਦੇ ਇੱਕ ਭੀਡ਼ ਭਡ਼ੱਕੇ ਵਾਲੇ ,ਅਤੇ ਲੋਕਾਂ ਦੀਆਂ ਨਜ਼ਰਾਂ ਵਿੱਚ ਨਾ ਚੰਗੀ ਦਿਖ ਵਾਲੇ, ਭੀਡ਼ੇ ਜਿਹੇ ਮੁਹੱਲੇ ਵਿੱਚ 21 ਸਤੰਬਰ 1926 ਨੂੰ ਇੱਕ ਪੰਜਾਬੀ ਸੰਗੀਤਕ ਘਰਾਣੇ ਵਿੱਚ ਫ਼ਤਿਹ ਬੀਬੀ ਅਤੇ ਮਦਦ ਅਲੀ ਦੇ ਘਰ ਹੋਇਆ।ਅੱਲਾ ਵਸਾਈ ਦੇ ਇਸ ਤੋਂ ਬਿਨਾਂ 10 ਹੋਰ ਭੈਣ-ਭਰਾ ਵੀ ਸਨ।
       ਹਿੰਦੀ,ਪੰਜਾਬੀ,ਸਿੰਧੀ,ਅਤੇ ਉਰਦੂ ਜ਼ੁਬਾਂਨ ਵਿੱਚ 10 ਹਜ਼ਾਰ ਗੀਤ ਗਾਉਣ ਵਾਲੀ ਅੱਲਾ ਵਸਾਈ ਨੇ 5-6 ਸਾਲ ਦੀ ਉਮਰ ਵਿੱਚ ਗੁਣ-ਗੁਣਾਉਣਾਂ ਸ਼ੁਰੂ ਕਰਨ ਸਮੇ,ਅਹਿਮਦ ਰਸ਼ੀਦੀ ਦਾ ਵੀ ਵਿਸ਼ੇਸ਼ ਸਹਿਯੋਗ ਰਿਹਾ।ਉਸ ਸਮੇ ਉਸਦੀ ਭੈਣ ਆਇਦਨ ਪਹਿਲਾਂ ਹੀ ਨਾਚ-ਗਾਣੇ ਦੀ ਸਿਖਿਆ ਲੈ ਰਹੀ ਸੀ। ਅੱਲਾ ਵਸਾਈ ਦੀ ਅੰਮੀ ਜਾਨ ਨੇ ਉਸ ਦਾ ਰੁਝਾਨ ਵੇਖ ਉਸ ਨੂੰ ਸੰਗੀਤ ਸਿਖਿਆ ਲਈ ਉਸਤਾਦ ਗੁਲਾਮ ਅਲੀ ਖਾਂਨ ਦੇ ਹਵਾਲੇ ਕਰ ਦਿੱਤਾ। ਅੱਲਾ ਵਸਾਈ ਨੇ ਹਿੰਦੁਸਤਾਨੀ ਕਲਾਸੀਕਲ ਮਿਊਜ਼ਿਕ ,ਠੁਮਰੀ,ਧਰੁਪਦ,ਅਤੇ ਖਿਆਲ ਦੀ ਚੰਗੀ ਸਿਖਿਆ ਹਾਸਲ ਕਰਕੇ ਇਸ ਦਾ ਵਧੀਆ ਨਿਭਾਅ ਕੀਤਾ। ਨੌ ਸਾਲ ਦੀ ਉਮਰ ਵਿੱਚ ਪੰਜਾਬੀ ਸੰਗੀਤਕਾਰ  ਗੁਲਾਮ ਅਹਿਮਦ ਚਿਸ਼ਤੀ ਨੇ ਲਹੌਰ ਵਿਖੇ ਪ੍ਰਫ਼ਾਰਮ ਕਰਨ ਲਈ ਗ਼ਜ਼ਲ, ਨਾਤ,ਅਤੇ ਲੋਕ ਗੀਤਾਂ ਬਾਰੇ ਰਿਆਜ਼ ਕਰਵਾਇਆ। ਇਥੇ ਹੀ ਅੱਲਾ ਵਸਾਈ ਨੇ ਆਪਣੀ ਭੈਣ ਨਾਲ ਨਾਚ ਅਤੇ ਗੀਤ ਪੇਸ਼ ਕੀਤੇ।
          ਉਸ ਸਮੇ ਕੋਲਕਾਤਾ ਨੂੰ ਥੀਏਟਰ ਦਾ ਘਰ ਮੰਨਿਆਂ ਜਾਂਦਾ ਸੀ।ਇਹ ਵੇਖ ਇਹ ਪਰਿਵਾਰ 1930 ਵਿੱਚ ਇੱਥੇ ਆ ਵਸਿਆ । ਮੁਖਤਾਰ ਬੇਗਮ ਅਤੇ ਆਗਾ ਹਸ਼ਰ ਕਸ਼ਮੀਰੀ ਨਾਲ ਵੀ ਰਾਬਤਾ ਬਣਿਆਂ।ਉਸ ਨੇ ਅੱਲਾ ਵਸਾਈ ਅਤੇ ਇਸ ਦੀਆਂ ਦੋ ਵੱਡੀਆਂ ਭੈਣਾਂ ਨੂੰ ਬਹੁਤ ਉਤਸ਼ਾਹਤ ਕਰਦਿਆਂ ਫ਼ਿਲਮ ਸਨਅਤ ਨਾਲ ਜੋਡ਼ਿਆ। ਇਥੇ ਹੀ ਆਗਾ ਹਸ਼ਰ ਕਸ਼ਮੀਰੀ ਨੇ ਉਹਨਾਂ ਲਈ ਤੰਬੂ ਲਾ ਕੇ “ਮਾਈਦਾਨ ਥੀਏਟਰ” ਬਣਾਇਆ ਜਿਸ ਵਿੱਚ ਬਹੁਤ ਲੋਕ ਆਏ ,ਅਤੇ ਇਸ ਮੌਕੇ ਉਸ ਦਾ ਸਟੇਜੀ ਨਾਂਅ ਅੱਲਾ ਵਸਾਈ ਤੋਂ ਬੇਬੀ ਨੂਰਜਹਾਂ ਰੱਖਿਆ ਗਿਆ।
               ਨੂਰਜਹਾਂ ਦੀ ਕਾਰਗੁਜ਼ਾਰੀ ਤੋਂ ਪ੍ਰਭਾਵਿਤ ਹੋ ਕਿ ਸੰਗੀਤਕਾਰ ਗੁਲਾਮ ਹੈਦਰ ਨੇ ਉਸ ਨੂੰ ਕੇ ਡੀ ਮਹਿਰਾ ਦੀ 1935 ਵਿੱਚ ਬਣੀ ਪਹਿਲੀ ਫ਼ਿਲਮ ਸ਼ੀਲਾ (ਪਿੰਡ ਦੀ ਕੁਡ਼ੀ) ,ਚ ਛੋਟਾ ਜਿਹਾ ਰੋਲ ਦਿਵਾਇਆ। ਇਸ ਫ਼ਿਲਮ ਨੇ ਕਾਮਯਾਬੀ ਦੇ ਝੰਡੇ ਗੱਡ ਦਿੱਤੇ। ਕਈ ਗੀਤ ਵੀ ਲੋਕਾਂ ਦੀ ਜ਼ਬਾਂਨ ‘ਤੇ ਚਡ਼ ਗਏ। ਫਿਰ 1936 ਵਿੱਚ ਨੂਰਜਹਾਂ ਨੇ ਏਸੇ ਕੰਪਨੀ ਦੀ ਫ਼ਿਲਮ “ਮਿਸਰ ਕਾ ਸਿਤਾਰਾ” ,ਚ ਭੂਮਿਕਾ ਨਿਭਾਈ।ਨੂਰਜਹਾਂ 1937 ਵਿੱਚ ਫ਼ਿਲਮ “ਹੀਰ ਸਿਆਲ” ਵਿੱਚ ਹੀਰ ਬਣਕੇ ਆਈ।ਇਸ ਦੌਰਾਂਨ ਲਾਹੌਰ ਵੀ ਫ਼ਿਲਮ ਸਨਅਤ ਵਜੋਂ ਪ੍ਰਸਿੱਧ ਹੋ ਚੁਕਿਆ ਸੀ,ਇਹ ਵੇਖਦਿਆਂ 1938 ਵਿੱਚ ਉਹ ਲਾਹੌਰ ਜਾ ਪਹੁੰਚੀ। ਗੁਲਾਮ ਹੈਦਰ ਨੇ 1939 ਵਿੱਚ ਦਲਸੁੱਖ ਐਲ ਪੰਚੋਲੀ ਦੀ ਫ਼ਿਲਮ “ਗੁਲ ਬਕਵਾਲੀ” ਲਈ ਜੋ ਗੀਤ “ਸ਼ਾਲਾ ਜਵਾਨੀਆਂ ਮਾਣੇ” ਨੂਰਜਹਾਂ ਲਈ ਤਿਆਰ ਕਰਵਾਇਆ,ਉਹ ਨੂਰਜਹਾਂ ਦਾ ਪਹਿਲਾ ਰਿਕਾਰਡ ਗੀਤ ਅਖਵਾਉਂਦਾ ਹੈ। 
                   1940 ਵਿੱਚ “ਯਮਲਾ ਜੱਟ” ਅਤੇ “ਚੌਧਰੀ” ਫ਼ਿਲਮਾਂ ਦੇ ਗੀਤ ਬਹੁਤ ਮਕਬੂਲ ਹੋਏ,”ਕੱਚੀਆਂ ਕਲਮਾਂ ਨਾ ਤੋਡ਼” ,ਅਤੇ “ ਬੱਸ ਬੱਸ ਵੇ ਢੋਲਣਾ,ਤੇਰੇ ਨਾਲ ਕੀ ਬੋਲਣਾ”ਨੂੰ ਬਹੁਤ ਪਸੰਦ ਕੀਤਾ ਗਿਆ । ਬੇਬੀ ਨੂਰਜਹਾਂ ਨੇ 1942 ਵਿੱਚ ਬੇਬੀ ਸ਼ਬਦ ਅਲੱਗ ਕਰ ਦਿੱਤਾ,ਅਤੇ ਸਿਰਫ਼ ਨੂਰਜਹਾਂ ਹੀ ਅਖਵਾਉਣ ਲੱਗੀ। ਏਸੇ ਸਾਲ ਪ੍ਰਾਣ ਨਾਲ ਉਸਦੀ ਨਾਮੀ ਫ਼ਿਲਮ ਖ਼ਾਨਦਾਨ ਆਈ,ਅਤੇ ਇਸ ਫ਼ਿਲਮ ਦੇ ਨਿਰਦੇਸ਼ਕ ਸ਼ੌਕਤ ਹੁਸੈਨ ਰਿਜ਼ਵੀ ਨਾਲ ਉਸ ਨੇ ਨਿਕਾਹ ਕਰ ਲਿਆ । ਅਗਲੇ ਹੀ ਸਾਲ 1943 ਵਿੱਚ ਮੁੰਬਈ ਪਹੁੰਚੀ ਨੂਰਜਹਾਂ ਨੇ ਫ਼ਿਲਮ “ਦੁਹਾਈ” ਵਿੱਚ ਸ਼ਾਂਤਾ ਆਪਟੇ ਨਾਲ ਗਾਇਆ । ਜੋ ਕਿ ਹੁਸਨ ਬਾਨੋ ‘ਤੇ ਫ਼ਿਲਮਾਇਆ ਗਿਆ ਸੀ। ਫ਼ਿਰ 1945 ਵਿੱਚ ਲਤਾ ਮੰਗੇਸ਼ਕਰ ਅਤੇ ਆਸ਼ਾ ਭੋਂਸਲੇ ਨਾਲ ਮੂਵੀ “ਬਡ਼ੀ ਮਾਂ” ਲਈ ਗਾਇਆ। ਪਹਿਲੀ ਕਵਾਲੀ “ਆਂਹੇਂ ਨਾ ਭਰੀਂ ਸ਼ਿਕਵਾ ਨਾ ਕੀਆ” ਜ਼ੋਰਾਬਾਈ ਅੰਬਾਲਵੀ,ਅਤੇ ਅਮਿਰਬਾਈ ਕਰਨਾਟਕੀ ਨਾਲ ਰਿਕਾਰਡ ਕਰਵਾਈ। 
                    ਨੂਰਜਹਾਂ ਨੇ ਭਾਰਤ ਵਿੱਚ ਆਖ਼ਰੀ ਫ਼ਿਲਮ “ਮਿਰਜ਼ਾ ਸਾਹਿਬਾਂ” 1947 ਵਿੱਚ ਕੀਤੀ।ਇਸ ਫ਼ਿਲਮ ਵਿੱਚ ਪ੍ਰਿਥਵੀ ਰਾਜ ਕਪੂਰ ਦੇ ਭਰਾਤਾ ਤਰਲੋਕ ਕਪੂਰ ਵੀ ਸ਼ਾਮਲ ਸਨ।ਪਰ ਕਲਾਸੀਕਲ ਫ਼ਿਲਮਾਂ “ਲਾਲ ਹਵੇਲੀ” “ ਜ਼ੀਨਥ” “ਬਡ਼ੀ ਮਾਂ” “ਗਾਓਂ ਕੀ ਗੋਰੀ” ਲੋਕਾਂ ਨੂੰ ਅੱਜ ਵੀ ਚੇਤੇ ਹਨ। ਇਸ ਕਲਾਕਾਰਾ ਨੇ 127 ਗੀਤ ਭਾਰਤੀ ਫ਼ਿਲਮਾਂ ਲਈ ਗਾਏ। ਉਸ ਨੇ 1932 ਤੋਂ 1947 ਤੱਕ 12 ਚੁੱਪ ਫ਼ਿਲਮਾਂ ਅਤੇ 69 ਬੋਲਦੀਆਂ ਫ਼ਿਲਮਾਂ ਵਿੱਚ ਯੋਗਦਾਨ ਪਾਇਆ,ਉਸਦੀਆਂ 55 ਫ਼ਿਲਮਾਂ ਮੁੰਬਈ ਵਿੱਚ, 8 ਕੋਲਕਾਤਾ ਵਿੱਚ,5 ਲਾਹੌਰ ਵਿੱਚ ਅਤੇ ਇੱਕ ਫ਼ਿਲਮ ਰੰਗੂਨ (ਨਵਾਂ ਨਾਅ ਯੰਗੂਨ) ਬਰਮਾਂ (ਨਵਾਂ ਨਾਂਅ ਮਿਆਂਮਾਰ) ਵਿੱਚ ਕੀਤੀ। ਵੰਡ ਸਮੇ ਉਹ ਆਪਣੇ ਖਾਵੰਦ ਸ਼ੌਕਤ ਹੁਸੈਨ ਰਿਜ਼ਵੀ ਸਮੇਤ ਕਰਾਚੀ ਜਾ ਪਹੁੰਚੀ।ਇਸ ਤੋਂ ਕਰੀਬ 4 ਕੁ ਵਰ੍ਹੇ ਬਾਅਦ ਮੀਆਂ-ਬੀਵੀ ਅਰਥਾਤ “ਸ਼ਾਹਨੂਰ” ਵੱਲੋਂ ਨਿਰਦੇਸ਼ਤ ਕੀਤੀ ਪਹਿਲੀ ਪੰਜਾਬੀ ਫ਼ਿਲਮ “ ਚੰਨ ਵੇ “ਵਿੱਚ 1951 ਨੂੰ ਉਹ ਪਹਿਲੀ ਵਾਰ ਪੰਜਾਬੀ ਫ਼ਿਲਮ ਵਿੱਚ ਹੀਰੋਇਨ ਵਜੋਂ  ਸੰਤੋਸ਼ ਕੁਮਾਰ ਨਾਲ ਆਈ, ਪਾਕਿਸਤਾਨ ਵਿੱਚ ਉਹ ਪਹਿਲੀ ਖ਼ਾਤੂਨ ਨਿਰਦੇਸ਼ਕਾ ਵੀ ਬਣੀ । ਫਿਰ ਉਸਦੀ ਪਹਿਲੀ ਉਰਦੂ ਫ਼ਿਲਮ 1952 ,ਚ “ਦੁਪੱਟਾ” ਰਿਲੀਜ਼ ਹੋਈ ,ਜਿਸ ਨੇ ਦਰਸ਼ਕਾਂ ਦੇ ਮਨ ਮੋਹ ਲਏ। ਇਸ ਦਾ ਗੀਤ “ ਚਾਂਦਨੀ ਰਾਤੇਂ ,ਬਹੁਤ ਮਕਬੂਲ ਹੋਇਆ। “ਜੁਗਨੂੰ” ਅਤੇ “ਚੰਨ ਵੇ” ਵਾਂਗ ਹੀ ਇਸ ਫ਼ਿਲਮ ਦਾ ਸੰਗੀਤ ਫ਼ਿਰੋਜ਼ ਨਿਜ਼ਾਮੀ ਨੇ ਦਿੱਤਾ ਸੀ।
         ਇੱਕ ਸਿੰਗਰ ਅਤੇ ਅਦਾਕਾਰਾ ਵਜੋਂ 1961 ਵਿੱਚ ਫ਼ਿਲਮ “ਮਿਰਜ਼ਾ ਗਾਲਿਬ” ਕੀਤੀ। ਫ਼ੈਜ਼ ਅਹਿਮਦ ਫੈਜ਼ ਦੇ ਬੋਲਾਂ “ ਮੁੱਝ ਸੇ ਪਹਿਲੀ ਸੀ ਮੁਹੱਬਤ ਮੇਰੇ ਮਹਿਬੂਬ ਨੇ ਆਜ ਮਾਂਗ “ਨੂੰ ਕਮਾਲ ਦੀ ਤਰੰਨਮ ,ਚ ਪੇਸ਼ ਕਰਕੇ ਨਾਮਣਾ ਖੱਟਿਆ। ਨੂਰਜਹਾਂ 1930 ਤੋਂ 1963 ਤੱਕ 33 ਸਾਲ ਫ਼ਿਲਮ ਜਗਤ ਦੀ ਅਹਿਮ ਹਸਤੀ ਬਣੀ ਰਹੀ। ਫ਼ਿਲਮ “ਅਨਮੋਲ ਘਡ਼ੀ” ਜਿਸ ਦਾ ਸੰਗੀਤ ਨੌਸ਼ਾਦ ਨੇ ਦਿੱਤਾ ਸੀ ,ਵਿਚਲੇ ਗੀਤ “ ਆਵਾਜ਼ ਦੇ ਕਹਾਂ ਹੈਂ” “ ਜਵਾਂ ਹੈ ਮੁਹੱਬਤ” “ ਮੇਰੇ ਬਚਪਨ ਕਿ ਸਾਥੀ” ਅੱਜ ਵੀ ਤਰੋ-ਤਾਜਾ ਜਾਪਦੇ ਹਨ। ਉਸਦੀ ਅਦਾਕਾਰਾ ਵਜੋਂ ਆਖ਼ਰੀ ਫ਼ਿਲਮ 1963 ਵਿੱਚ “ਬਾਜ਼ੀ” ਆਈ। ਉਸਨੇ ਪਾਕਿਸਤਾਨ ਵਿੱਚ 14 ਫ਼ਿਲਮਾਂ ਬਣਾਈਆਂ।ਜਿਨ੍ਹਾਂ ਵਿੱਚੋਂ 10 ਉਰਦੂ ਅਤੇ 4 ਪੰਜਾਬੀ ਫ਼ਿਲਮਾਂ ਹਨ। ਨੂਰਜਹਾਂ ਨੂੰ 6 ਬੱਚਿਆਂ ਦੀ ਪ੍ਰਵਰਸ਼ ਲਈ ਅਤੇ ਆਪ ਤੋਂ 9 ਸਾਲ ਛੋਟੀ ਉਮਰ ਦੇ ਦੂਸਰੇ ਖ਼ਾਵੰਦ ਇਜ਼ਾਜ਼ ਦੁਰਾਨੀ ਦੇ ਕਹਿਣ,ਤੇ ਫ਼ਿਲਮਾਂ ਤੋਂ ਕਿਨਾਰਾ ਕਰਨਾਂ ਪਿਆ।  
             ਪਿਠਵਰਤੀ ਗਾਇਕਾ ਵਜੋਂ ਭਾਵੇਂ ਉਸ ਨੇ 1958 ਵਿੱਚ ਪਾਕਿਸਤਾਨੀ ਫ਼ਿਲਮ “ ਜਾਨ ਏ ਬਹਾਰ” ਲਈ “ਕੈਸਾ ਨਸੀਬ ਲਾਈ ਥੀ” ਗਾਇਆ ਸੀ ,ਜੋ ਮੁਸੱਰਤ ਨਜ਼ੀਰ ,ਤੇ ਫਿਲਮਾਇਆ ਗਿਆ ਸੀ। ਫਿਰ 1960 ਵਿੱਚ ਫ਼ਿਲਮ “ਸਲਮਾਂ” ਲਈ ਗਾਇਆ। ਨੂਰਜਹਾਂ ਨੂੰ 1957 ਵਿੱਚ ਪ੍ਰੈਜ਼ੀਡੈਂਟ ਐਵਾਰਡ ਮਿਲਿਆ,1965 ਦੀ ਲਡ਼ਾਈ ਸਮੇ ਉਸ ਨੇ ਦੇਸ਼ ਭਗਤੀ ਦੇ ਗੀਤ ਪੇਸ਼ ਕਰਨ ਦਾ ਨਾਮਣਾ ਖੱਟਿਆ,ਅਤੇ 1966 ਵਿੱਚ  ਪਾਕਿਸਤਾਨ ਦਾ ਸਭ ਤੋਂ ਵੱਡਾ ਐਵਾਰਡ “ਤਮਗਾ ਇ ਇਮਤਿਆਜ਼”ਪ੍ਰਾਪਤ ਕੀਤਾ । ਨੂਰਜਹਾਂ ਨੇ ਅਹਿਮਦ ਰਸ਼ਦੀ,ਮਹਿੰਦੀ ਹਸਨ,ਮਸੂਦ ਰਾਣਾ,ਅਤੇ ਮੁਜ਼ੀਬ ਆਲਮ ਨਾਲ ਦੋ-ਗਾਣੇ ਵੀ ਗਾਏ। ਭਾਰਤੀ ਸਿਨੇਮੇ ਦੇ ਗੋਲਡਨ ਜੁਬਲੀ ਸਮਾਰੋਹ ਸਮੇ ਉਹ 1982 ਨੂੰ ਭਾਰਤ ਆਈ, ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ,ਦਲੀਪ ਕੁਮਾਰ, ਲਤਾ ਮੰਗੇਸ਼ਕਰ,ਨੂੰ ਵੀ ਪਿਆਰ ਨਾਲ ਮਿਲੀ।,1990 ਵਿੱਚ ਜਦ ਉਸ ਨੇ ਅਦਾਕਾਰਾ ਨੀਲੀ,ਅਤੇ ਰੀਮਾਂ ਲਈ ਗਾਇਆ,ਤਾਂ ਉਸ ਨੂੰ ਸਦਾਬਹਾਰ ਗਾਇਕਾ ਵਜੋਂ ਜਾਣਿਆਂ ਜਾਣ ਲੱਗਿਆ। .
        ਸਾਲ 1986 ਵਿੱਚ ਉਹ ਉੱਤਰੀ ਅਮਰੀਕਾ ਦੌਰੇ’ਤੇ ਸੀ ਤਾਂ ਉਸ ਨੂੰ ਦਿਲ ਦੇ ਦਰਦ ਦੀ ਸਮੱਸਿਆ ਆ ਗਈ। ਸਰਜਰੀ ਕਰਦਿਆਂ 2000 ਵਿੱਚ ਪੇਸ ਮੇਕਰ ਲਗਾਇਆ ਗਿਆ,ਪਰ  ਕਰਾਚੀ ਦੇ ਹਸਪਤਾਲ ਵਿੱਚ ਸਨਿਚਰਵਾਰ ਬਾਅਦ ਦੁਪਹਿਰ 23 ਦਸੰਬਰ 2000 ਨੂੰ ਨੂਰਜਹਾਂ ਦਾ ਨੂਰ ਸਦਾ ਸਦਾ ਲਈ ਇਸ ਜਗਤ ਤੋਂ ਚਲਾ ਗਿਆ.ਭਾਵੇ ਅੱਜ ਉਹ ਆਪਣੀ ਜਾਨਦਾਰ ਕਲਾ ਸਹਾਰੇ ਜਿੰਦਾ ਹੈ ,ਪਰ ਉਸ ਦਾ ਵਜੂਦ ਨਹੀ ਹੈ।
ਰਣਜੀਤ ਸਿੰਘ ਪ੍ਰੀਤ
ਭਗਤਾ-151206(ਬਠਿੰਡਾ)

Sunday, December 11, 2011

ਸਦਾ ਲਈ ਰੁਖ਼ਸਤ ਹੋ ਗਈ ਸੁਰਾਂ ਦੀ ਮਲਿਕਾ ਪੁਸ਼ਪਾ ਹੰਸ

ਤਕਦੀਰ ਬਨਾਨੇ ਵਾਲੇ ਨੇ ਕੈਸੀ ਤਕਦੀਰ ਬਨਾਈ ਹੈ 
 ਰਣਜੀਤ ਸਿੰਘ ਪ੍ਰੀਤ ਨੇ ਇਸ ਸੰਖੇਪ ਜਿਹੀ ਸ਼ਰਧਾਂਜਲੀ ਲਿਖਤ ਵਿੱਚ ਦਿੱਤਾ ਹੈ ਕੁਝ ਕੁ ਵੇਰਵਾ: 
ਪਦਮਸ਼੍ਰੀ, ਪੰਜਾਬੀ ਭੂਸ਼ਣ ਤੇ ਕਲਪਨਾ ਚਾਵਲਾ ਐਕਸੀਲੈਂਸੀ ਐਵਾਰਡ ਨਾਲ ਸਨਮਾਨਿਤ ਪੰਜਾਬੀ ਲੋਕ ਗੀਤ ਗਾਇਕਾ ਪੁਸ਼ਪਾ ਹੰਸ ਦਾ ਜਨਮ 30 ਨਵੰਬਰ 1917 ਨੂੰ  ਫਾਜ਼ਿਲਕਾ (ਪੰਜਾਬ) ਵਿਖੇ ਮਾਤਾ ਜਨਕ ਰਾਣੀ ਕਪੂਰ ਅਤੇ ਪਿਤਾ ਰਤਨ ਲਾਲ ਕਪੂਰ ਦੇ ਘਰ ਹੋਇਆ । ਰਤਨ ਲਾਲ ਕਪੂਰ ਜੀ ਪੇਸ਼ੇ ਵਜੋਂ ਵਕੀਲ ਸਨ। ਉਹਨਾਂ ਪੁਸ਼ਪਾ ਹੰਸ ਨੂੰ ਮੁੱਢਲੀ ਪਡ਼੍ਹਾਈ ਫ਼ਾਜਿਲਕਾ ਤੋਂ ਦਿਵਾਉਣ ਉਪਰੰਤ, ਲਾਹੌਰ ਯੂਨੀਵਰਸਿਟੀ ਤੋਂ ਸੰਗੀਤ ਦੀ ਬੈਚੂਲਰ ਡਿਗਰੀ ਕਰਵਾਈ,ਅਤੇ ਫਿਰ ਕਰੀਬ 10 ਸਾਲ ਉਹ ਨਾਮੀ ਭਾਰਤੀ ਸੰਗੀਤ ਘਰਾਣੇ ਪਟਵਰਧਨ ਤੋਂ ਲਾਹੌਰ ਵਿਖੇ ਸ਼ਾਸ਼ਤਰੀ ਸੰਗੀਤ ਦੀ ਸਿਖਿਆ ਹਾਸਲ ਕਰਦੀ ਰਹੀ। ਇਸ ਪੰਜਾਬੀ ਗਾਇਕਾ ਨੇ ਆਪਣਾ ਗਾਇਕੀ ਕੈਰੀਅਰ ਲਾਹੌਰ ਰੇਡੀਓ ਸਟਸ਼ਨ ਤੋਂ ਸ਼ੁਰੂ ਕੀਤਾ । ਪੁਸ਼ਪਾ ਹੰਸ ਨੇ ਸ਼ਿਵ ਕੁਮਾਰ ਬਟਾਲਵੀ ਦੇ ਬ੍ਰਿਹੋਂ ਪਰੋਤੇ ਗੀਤਾਂ ਨੂੰ ਗਾ ਕੇ ਪੰਨਾ ਲਾਲ ਦੇ ਸੰਗੀਤ ਤਹਿਤ ਫ਼ਿਲਿਪਸ ਕੰਪਨੀ ਰਾਹੀਂ ਪਹਿਲੀ ਐਲਬਮ “ ਸ਼ਿਵ ਬਟਾਲਵੀ ਦੇ ਗੀਤ “ ਟਾਈਟਲ ਨਾਲ ਖ਼ੂਬਸੂਰਤ ਆਵਾਜ਼ ਦਾ ਲਿਬਾਸ ਦਿੱਤਾ । ਸਰਕਾਰੀ ਤੌਰ ‘ਤੇ ਬਣੀਆਂ ਡਾਕੂਮੈਂਟਰੀ ਲਈ ਵੀ ਉਸਦੀ ਚੋਣ ਕੀਤੀ ਗਈ ਅਤੇ ਉਸ ਨੇ ਵਧੀਆ ਨਿਭਾਅ ਕਰਦਿਆਂ ਮਧੁਰ ਆਵਾਜ਼ ਦਾ ਜਾਦੂ ਬਿਖੇਰਿਆ । ਉਹ ਹਰ ਮਹਿਫ਼ਲ ਅਤੇ ਵਿਆਹਾਂ ਮੌਕੇ ਮੁਹਰੇ ਹੁੰਦੀ,ਲੋਕ ਉਸਦੀ ਆਵਾਜ਼ ਸੁਣਨ ਨੂੰ ਤਰਸਦੇ ਰਹਿੰਦੇ ।
                      ਫਾਜ਼ਿਲਕਾ ਤੋਂ ਦਿੱਲੀ ਜਾ ਵਸੀ ਪੁਸ਼ਪਾ ਹੰਸ ਨੇ ਪੰਜਾਬੀ-ਹਿੰਦੀ ਗੀਤਾਂ ਰਾਹੀਂ ਕਈ ਮੀਲ ਪੱਥਰ ਕਾਇਮ ਕੀਤੇ । ਵਡੇਰੀ ਉਮਰ ਹੋਣ ‘ਤੇ ਵੀ ਉਸ ਨੇ ਟੀ ਵੀ, ਸਟੇਜ ਪ੍ਰੋਗਰਾਮ ਅਤੇ ਕੈਸਿਟ ਜਗਤ ਵਿੱਚ ਆਪਣਾ ਵਿਸ਼ੇਸ਼ ਮੁਕਾਮ ਬਣਾਈ ਰੱਖਿਆ । ਦੁਨੀਆਂ ਦੇ ਕਈ ਹਿੱਸਿਆਂ ਵਿੱਚ ਆਪਣੇ ਫ਼ਨ ਦਾ ਮੁਜਾਹਿਰਾ ਵੀ ਕੀਤਾ । ਅਮਰੀਕਾ,ਕੈਨੇਡਾ ,ਇੰਗਲੈਂਡ ਦੇ ਟੂਰ ਲਾਉਣ ਵਾਲੀ ਇਸ ਗਾਇਕਾ ਨੇ ਸੁਨੀਲ ਦੱਤ ਦੀ “ਅਜੰਤਾ ਆਰਟਸ ਮੰਡਲੀ” ਨਾਲ ਮਿਲਕੇ ਸੀਮਾਂਵਰਤੀ ਖੇਤਰਾਂ ਵਿੱਚ ,ਮੋਰਚਿਆਂ ‘ਤੇ ਡਟੇ ਫ਼ੌਜੀ ਵੀਰਾਂ ਲਈ ਵੀ ਪ੍ਰੌਗਰਾਮ ਪੇਸ਼ ਕੀਤੇ । ਇਸ ਕਾਰਜ ਲਈ ਉਸ ਨੂੰ ਉਸ ਦੇ ਪਤੀ ਹੰਸ ਰਾਜ ਚੋਪਡ਼ਾ ਨੇ ਵੀ ਬਹੁਤ ਉਤਸ਼ਾਹਤ ਕੀਤਾ । ਪੁਸ਼ਪਾ ਹੰਸ 17 ਸਾਲ “ ਦਾ ਈਵਸ ਵੀਕਲੀ ” ਜਿਸ ਦਾ ਸਬੰਧ ਔਰਤਾਂ ਦੀ ਜੀਵਨ ਸ਼ੈਲੀ ਨਾਲ ਸੀ ,ਦੀ ਉਹ ਮੁ੍ਖ ਸੰਪਾਦਕ ਵੀ ਰਹੀ । ਪੰਜਾਬੀ ਅਕਾਦਮੀ ਦਿੱਲੀ ਵੱਲੋਂ ਦੋ ਸੂਫ਼ੀ ਸੰਤਾਂ ਹਜ਼ਰਤ ਨਿਜ਼ਾਮੂਦੀਨ ਔਲੀਆ ਅਤੇ ਅਮੀਰ ਖੁਸਰੋ ‘ਤੇ ਅਧਾਰਤ ਡਾਕੂਮੈਟਰੀ ਮੂਵੀਜ਼ ਤਿਆਰ ਕਰਨ ਸਮੇਂ ਵੀ ਉਸਦਾ ਵਿਸ਼ੇਸ਼ ਯੋਗਦਾਨ ਰਿਹਾ।

ਲੇਖਕ:ਰਣਜੀਤ ਸਿੰਘ ਪ੍ਰੀਤ
ਦਿੱਲੀ ਵਿੱਚ ਹੀ ਲੰਬੀ ਬੀਮਾਰੀ ਦੇ ਬਾਅਦ 93 ਵਰ੍ਹਿਆਂ ਦੀ ਪੁਸ਼ਪਾ ਹੰਸ ਦਾ 8 ਦਸੰਬਰ ਨੂੰ ਦਿਹਾਂਤ ਹੋ ਗਿਆ। ਪੁਸ਼ਪਾ ਹੰਸ ਦੇ ਪ੍ਰਸਿੱਧ ਪੰਜਾਬੀ ਗੀਤ 'ਚੰਨਾ ਕਿੱਥਾਂ ਗੁਜਾਰੀ ਰਾਤ ਵੇ',' ਗੱਲਾਂ ਦਿਲ ਦੀਆਂ ਦਿਲ ਵਿਚ ਰਹਿ ਗਈਆਂ ' ਤੇ ' ਤਾਰਿਆਂ ਤੋਂ ਪੁੱਛ ਚੰਨ ਵੇ'’ ਸਮੇਤ ਕਈ ਹਿੰਦੀ ਗੀਤ ਵੀ ਗਾਏ, ਜੋ ਬਹੁਤ ਮਕਬੂਲ ਹੋਏ । ਖ਼ਾਸਕਰ 1948 ਵਿੱਚ ਵਿਨੋਦ ਵੱਲੋਂ ਤਿਆਰ ਕੀਤੀ ਪੰਜਾਬੀ ਫ਼ਿਲਮ “ਚਮਨ” ਦੇ ਗੀਤ “ਚੰਨ ਕਿੱਥੇ ਗੁਜ਼ਾਰੀ – ਰਾਤ ਵੇ” ਨੇ ਉਸ ਨੂੰ ਫ਼ਰਸ਼ ਤੋਂ ਅਰਸ਼ ‘ਤੇ ਪਹੁੰਚਾ ਦਿੱਤਾ ।  ਇਹੀ ਨਹੀਂ, ਪੁਸ਼ਪਾ ਹੰਸ ਨੇ ਬਾਲੀਵੁੱਡ ਵਿਚ 1949 ' ਚ ਵੀ. ਸ਼ਾਂਤਾ ਰਾਮ ਦੀ ' ਅਪਨਾ ਦੇਸ਼' ਅਤੇ 1950 'ਚ ਸੋਹਰਾਬ ਮੋਦੀ ਦੀ 'ਸ਼ੀਸ਼ ਮਹੱਲ' ਤੋਂ ਇਲਾਵਾ  ਕਈ ਹੋਰ ਹਿੰਦੀ ਫਿਲਮਾਂ ਵਿਚ ਕੰਮ ਵੀ ਕੀਤਾ ,ਅਤੇ ਪਲੇਅਬੈਕ ਗਾਇਕਾ ਵਜੋਂ ਨਾਮਣਾ ਵੀ ਖੱਟਿਆ। ਇਸ ਨਾਮਵਰ ਗਾਇਕਾ ਨੂੰ ਭਾਰਤ ਸਰਕਾਰ ਵੱਲੋਂ 26 ਜਨਵਰੀ 2007 ਦੇ ਰੀਪਬਲਿਕ ਡੇਅ ਮੌਕੇ ਪਦਮ ਸ਼੍ਰੀ ਐਵਾਰਡ ਦਿੱਤਾ ਗਿਆ । ਏਸੇ ਸਾਲ ਪੰਜਬੀ ਭੂਸ਼ਨ ਐਵਾਰਡ ਅਤੇ ਕਲਪਨਾ ਚਾਵਲਾ ਐਕਸੀਲੈਂਸ ਐਵਾਰਡ ਵੀ ਪੁਸ਼ਪਾ ਹੰਸ ਦੇ ਹਿੱਸੇ ਆਇਆ ।  ਉਸ ਵੱਲੋਂ ਗਾਏ ਇਹ ਪੰਜਾਬੀ-ਹਿੰਦੀ ਗੀਤ ਲੋਕ ਗੀਤਾਂ ਦਾ ਦਰਜਾ ਪ੍ਰਾਪਤ ਕਰਕੇ ਅੱਜ ਵੀ ਲੋਕਾਂ ਦੀ ਜੁਬਾਨ  ‘ਤੇ ਹਨ:-
• ਚੰਨ ਕਿਥਾਂ ਗੁਜ਼ਾਰੀ ਆਂ ਈ ਰਾਤ ਵੇ,ਮੇਰਾ ਜੀਅ ਦਲੀਲਾਂ ਦੇ ਵਾਸ ਵੇ ।
• ਸਾਰੀ ਰਾਤ ਤੇਰਾ ਤੱਕ ਨੀਆਂ ਰਾਹ, ਤਾਰਿਆਂ ਤੋਂ ਪੁੱਛ ਚੰਨ ਵੇ ।
• ਗੱਲਾਂ ਦਿਲ ਦੀਆਂ ਦਿਲ ਵਿੱਚ ਰਹਿ ਗਈਆਂ ।
• ਚੰਨਾਂ ਮੇਰੀ ਬਾਂਹ ਛੱਡਦੇ ।
•  ਚੁੰਨੀ ਦਾ ਪੱਲਾ । 
• ਲੁੱਟੀ ਹੀਰ ਵੇ ਫ਼ਕੀਰ ਦੀ । 
• ਆਦਮੀ ਵੋਹ ਹੈ ਮੁਸੀਬਤ ਸੇ ਪਰੇਸ਼ਾਨ ਨਾ ਹੋ । 
• ਬੇ ਦਰਦ ਜ਼ਮਾਨਾ ਕਿਆ ਜਾਨੇ । 
• ਭੂਲੇ ਜ਼ਮਾਨੇ ਯਾਦ ਨਾ ਕਰ ਯਾਦ ਨਾ ਕਰ ।
• ਦਿਲ ਕਿਸੀ ਸੇ ਲਗਾਕਰ ਦੇਖ ਲੀਆ ।
• ਦਿਲ-ਏ-ਨਾਦਾਂ ਤੁਝੇ ਕਿਆ ਹੂਆ ਹੈ ।
• ਕੋਈ ਉਮੀਦ ਬਰ ਨਹੀਂ ਆਤੀ, ਕੋਈ ਸੂਰਤ ਨਜਰ ਨਹੀਂ ਆਤੀ।
• ਮੇਰੀਆਂ ਖ਼ੁਸ਼ੀਆਂ ਕੇ ਸਵੇਰੇ ਕੀ ਕਭੀ ਸ਼ਾਮ ਨਾ ਹੋ ।
• ਤਕਦੀਰ ਬਨਾਨੇ ਵਾਲੇ ਨੇ ਕੈਸੀ ਤਕਦੀਰ ਬਨਾਈ ਹੈ ।
• ਤੁ ਮਾਨੇ ਯਾ ਨਾ ਮਾਨੇ ।
• ਤੁਮ ਦੇਖ ਰਹੇ ਹੋ ਕੇ ਮਿਟੇ ਸਾਰੇ ਸਹਾਰੇ ।        

ਬਸ ਹੁਣ ਇਹ ਗੀਤ ਹੀ ਬਚੇ ਹਨ ਜਿਹਨਾਂ ਵਿਚਲੀ ਆਵਾਜ਼ ਰਾਹੀਂ ਪੁਸ਼ਪਾ ਹੰਸ ਅੱਜ ਵੀ ਸਾਡੇ ਕੋਲ ਕੋਲ ਹੈ...ਸਾਡੇ ਨੇੜੇ ਤੇੜੇ....ਉਸਦੀ ਆਵਾਜ਼ ਉਸਨੂੰ ਹਮੇਸ਼ਾਂ ਅਮਰ ਰੱਖੇਗੀ.

ਸੰਪਰਕ:ਰਣਜੀਤ ਸਿੰਘ ਪ੍ਰੀਤ
ਭਗਤਾ-151206(ਬਠਿੰਡਾ )
ਮੁਬਾਇਲ ਸੰਪਰਕ:98157-07232
e-mail: ranjitpreet@ymail.com

Saturday, December 03, 2011

ਲੋਕ ਗਥਾਵਾਂ ਦੇ ਅੰਬਰ ਦਾ ਸੂਰਜ ਸਪੁਰਦ-ਇ-ਖ਼ਾਕ

ਹੁੰਮ ਹੁਮਾ ਕੇ ਪੁੱਜੇ ਲੋਕ:ਭਿੱਜੀਆਂ ਅੱਖਾਂ ਨਾਲ ਕਹੀ ਅੰਤਿਮ ਵਿਦਾ                                                                   ਰਣਜੀਤ ਸਿੰਘ ਪ੍ਰੀਤ ਵੱਲੋਂ ਖਾਸ ਰਿਪੋਰਟ 
ਬਸ ਹੁਣ ਬਾਕੀ ਯਾਦਾਂ ਬਚੀਆਂ ਗੀਤ ਅਤੇ ਤਸਵੀਰਾਂ 
ਬਸ ਹੁਣ ਬਾਕੀ ਯਾਦਾਂ ਬਚੀਆਂ ਗੀਤ ਅਤੇ ਤਸਵੀਰਾਂ ਫੇਸਬੁਕ ਫੋਟੋ 
ਲੰਮਾ ਸਮਾਂ ਆਪਣੀ ਸੁਰੀਲੀ,ਬੁਲੰਦ,ਅਤੇ ਵਿਲੱਖਣ ਅੰਦਾਜ਼ ਦੀ ਗਰਜਵੀਂ ਆਵਾਜ਼ ਨਾਲ ਪੰਜਾਬ ਦੀ ਫ਼ਿਜ਼ਾ ਵਿੱਚ ਰਸ ਘੋਲਣ ਵਾਲੇ,50 ਸਾਲਾਂ ਤੱਕ ਲੋਕ ਗਥਾਵਾਂ ,ਅਤੇ ਉਸਾਰੂ ਗਾਇਕੀ ਨਾਲ ਪੰਜਾਬੀਆਂ ਦੇ ਦਿਲਾਂ ‘ਤੇ ਰਾਜ ਕਰਨ ਵਾਲੇ ਲਤੀਫ਼ ਮੁਹੰਮਦ ,ਜਿਸ ਨੂੰ ਲੱਧਾ ਵੀ ਕਿਹਾ ਕਰਦੇ ਸਨ,ਅਤੇ ਬਾਅਦ ਵਿੱਚ ਕੁਲਦੀਪ ਮਾਣਕ ਅਖਵਾਉਣ ਵਾਲੇ ,ਸਿਰਮੌਰ ਗਾਇਕ ਜੋ 30 ਨਵੰਬਰ ਨੂੰ ਡੀ ਐਮ ਸੀ ਹਸਪਤਾਲ ਵਿੱਚ ਦਿਨੇ ਡੇਢ ਵਜੇ ਇਸ ਫ਼ਾਨੀ ਜਗਤ ਤੋਂ ਕੂਚ ਕਰ ਗਏ ਸਨ, ਉਹਨਾਂ ਨੂੰ 2 ਦਸੰਬਰ ਦੀ ਦੁਪਹਿਰੇ, ਉਹਨਾਂ ਦੇ ਜੱਦੀ ਪਿੰਡ ਜਲਾਲ ਵਿਖੇ ਸਪੁਰਦ-ਇ-ਖ਼ਾਕ ਕਰ ਦਿੱਤਾ ਗਿਆ । ਇਸ ਸਮੇ ਹਜ਼ਾਰਾਂ ਲੋਕਾਂ ਦੀਆਂ ਅੱਖਾਂ ਨਮ ਹੋਏ ਬਿਨਾਂ ਨਾ ਰਹਿ ਸਕੀਆਂ।ਮਾਣਕ ਦਾ ਇਹ ਗੀਤ “ਜਦ ਮੈ ਇਸ ਦੁਨੀਆਂ ਤੋਂ ਅੱਖਾਂ ਮੀਟ ਜਾਵਾਂਗਾ,ਉਦੋਂ ਇਸ ਦੁਨੀਆਂ ਨੂੰ ਡਾਢਾ ਯਾਦ ਆਵਾਂਗਾ” ਲਗਾਤਾਰ ਚੱਲਦਾ ਰਿਹਾ।ਜਿਸ ਨਾਲ ਹੋਰ ਵੀ ਮਹੌਲ ਗ਼ਮਗੀਨ ਬਣਿਆਂ ਰਿਹਾ। ਬਾਹਰੋਂ ਆਉਣ ਵਾਲੇ ਉਹਦੇ ਚਹੇਤੇ ਜੋ ਗੱਡੀਆਂ ‘ਤੇ ਆਏ ਸਨ ,ਉਹਨਾਂ ਨੇ ਆਪਣੀਆਂ ਗੱਡੀਆਂ ਦੇ ਪਿੱਛੇ ਮਾਣਕ ਦੀ ਫੋਟੋ ਦੇ ਨਾਲ ਹੀ ਇਹ ਗੀਤ ਵੀ ਲਿਖਿਆ ਹੋਇਆ ਸੀ।
         ਫੁੱਲਾਂ ਨਾਲ ਲੱਦੀ ਮਾਣਕ ਦੀ ਦੇਹ ਵਾਲੀ ਗੱਡੀ, ਫ਼ਨਕਾਰਾਂ ਅਤੇ ਹੋਰਨਾਂ ਸਨੇਹੀਆਂ ਦੇ ਵੱਡੇ ਕਾਫ਼ਲੇ ਨਾਲ, ਕਰੀਬ 12 ਕੁ ਵਜੇ ਪਿੰਡ ਜਲਾਲ ਵਿਖੇ ਪਹੁੰਚੀ ਤਾਂ ਹਰ ਅੱਖ ਸੇਜਲ ਹੋਏ ਬਿਨਾਂ ਨਾ ਰਹਿ ਸਕੀ ਅਤੇ “ ਮਾਣਕ ਅਮਰ ਰਹੇ” ਦੇ ਨਾਹਰੇ ਗੂੰਜਦੇ ਰਹੇ। ਲਾਲ ਰੰਗ ਦੇ ਬਾਕਸ ਵਿੱਚ ਲਿਆਦੀ ਉਹਨਾਂ ਦੀ ਮ੍ਰਿਤਕ ਦੇਹ ਨੂੰ ਅਨਾਜ ਮੰਡੀ ਵਿੱਚ ਇਕ ਵਿਸ਼ੇਸ਼ ਪਲੇਟ ਫ਼ਾਰਮ’ਤੇ ਦਰਸ਼ਨਾਂ ਲਈ ਰੱਖਿਆ ਗਿਆ । ਜਿੱਥੇ ਲੋਕ ਕਤਾਰਾਂ ਬੰਨ੍ਹ ਕੇ ਆਪਣੇ ਮਹਿਬੂਬ ਗਾਇਕ ਦੇ ਦਰਸ਼ਨ ਕਰਨ ਲਈ ਆਉਂਦੇ ਰਹੇ,ਭੀਡ਼ ਏਨੀ ਸੀ ਕਿ ਪੁਲੀਸ ਨੂੰ ਵੀ ਕੰਟਰੌਲ ਕਰਨ ਵਿੱਚ ਮੁਸ਼ਕਲ ਆ ਰਹੀ ਸੀ। ਜਿੱਥੇ ਬਾਬਾ ਅਮਰੀਕ ਸਿੰਘ ਅਤੇ ਪੰਚਾਇਤ ਵੱਲੋਂ ਲੰਗਰ-ਚਾਹ ਪਾਣੀ ਦਾ ਪ੍ਰਬੰਧ ਕੀਤਾ ਗਿਆ ਸੀ,ਉਥੇ ਕੀਰਤਨੀ ਜੱਥਾ ਵੈਰਾਗਮਈ ਕੀਰਤਨ ਕਰ ਰਿਹਾ ਸੀ। ਨਾਲ ਹੀ ਜੁਮੇ ਦੀ ਨਮਾਜ ਅਦਾਅ ਕੀਤੀ ਜਾ ਰਹੀ ਸੀ । ਰਾਮਪੁਰਾ ਫੂਲ ਦੇ ਵਿਧਾਇਕ ਗੁਰਪ੍ਰੀਤ ਸਿੰਘ ਕਾਂਗਡ਼ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ,ਕਮੇਡੀ ਕਲਾਕਾਰ ਅਤੇ ਪੀਪਲਜ਼ ਪਾਰਟੀ ਪੰਜਾਬ ਦੇ ਭਗਵੰਤ ਮਾਨ ਵੱਲੋਂ, ਬਲਵੰਤ ਸਿੰਘ ਰਾਮੂੰਵਾਲੀਆ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ,ਮਾਣਕ ਨੂੰ ਫੁੱਲ ਮਾਲਾਵਾਂ ਅਰਪਿਤ ਕੀਤੀਆਂ ਗਈਆਂ। ਇਸ ਮੌਕੇ ਸੰਸਦ ਮੈਂਬਰ ਪਰਮਜੀਤ ਕੌਰ ਗੁਲਸ਼ਨ,ਉਪ-ਮੁਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਸਲਾਹਕਾਰ ਪਰਮਜੀਤ ਸਿੰਘ ਸਿਧਵਾਂ,ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਂਨ ਅਤੇ ਸਾਬਕਾ ਊਰਜਾ ਮੰਤਰੀ ਸਿਕੰਦਰ ਸਿੰਘ ਮਲੂਕਾ,ਹਲਕਾ ਨਥਾਣਾ ਦੇ ਵਿਧਾਇਕ ਅਜਾਇਬ ਸਿੰਘ ਭੱਟੀ, ਵੀ ਮੌਜੂਦ ਸਨ।
ਜਦ ਉਹਨਾਂ ਦੀ ਦੇਹ ਨੂੰ ਸਪੁਰਦ-ਇ-ਖ਼ਾਕ ਕਰਨ ਲਈ ਜਨਾਜਾ ਪਡ਼੍ਹਨ ਉਪਰੰਤ ਕਬਰਸਤਾਨ ਵੱਲ ਲਿਜਾਇਆ ਜਾ ਰਿਹਾ ਸੀ,ਤਾਂ ਸਾਰਿਆਂ ਨੂੰ ਧੀਮੇ ਧੀਮੇ ਨਾਲ ਲਿਜਾਣ ਦੀ ਬਜਾਇ ਪੁਲੀਸ ਪਾਇਲਟ ਗੱਡੀ ਭਜਾ ਕੇ ਲੈ ਗਈ,ਜਿਸ ਦੀ ਵਜ੍ਹਾ ਕਰਕੇ ਕਈ ਸੀਨੀਅਰ ਕਲਾਕਾਰਾਂ ਅਤੇ ਬਜ਼ਰਗਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਇਥੋਂ ਤੱਕ ਕਿ ਮੁਹੰਮਦ ਸਦੀਕ ਨੂੰ ਵੀ ਹੋਰਨਾਂ ਵਾਂਗ ਵਾਹਣਾਂ ਵਿੱਚ ਦੀ ਆਪਣੇ ਮਹਿਬੂਬ ਦੇ ਅੰਤਿਮ ਦਰਸ਼ਨਾਂ ਲਈ ਜਾਣਾ ਪਿਆ । ਜਦ ਮਾਣਕ ਦੀ ਦੇਹ ਵਾਲੇ ਬਾਕਸ ਨੂੰ ਕਬਰ ਵਿੱਚ  ਉਤਾਰਿਆ ਜਾਣ ਲੱਗਿਆ ਤਾਂ ਹਰ ਕੋਈ ਨਮ ਅੱਖਾਂ ਨਾਲ ਉਸ ਨੂੰ ਯਾਦ ਕਰ ਰਿਹਾ ਸੀ। ਇਸ ਮੌਕੇ ਉਹਨਾਂ ਦੀ ਪਤਨੀ ਸਰਬਜੀਤ ਮਾਣਕ,ਬੇਟੀ ਸ਼ਕਤੀ ਮਾਣਕ,ਬੇਟਾ ਯੁਧਵੀਰ ਮਾਣਕ ,ਸ਼ਗਿਰਦ ਜੈਜ਼ੀ ਬੈਂਸ,ਸੁਰਿੰਦਰ ਛਿੰਦਾ,ਮੁਹੰਮਦ ਸਦੀਕ,ਦੇਵ ਥਰੀਕੇ ਵਾਲਾ,ਉਸਦੇ ਨੇਡ਼ੇ ਮੌਜੂਦ ਸਨ। ਬਹੁਤ ਸਾਰੇ ਲੋਕ ਪਹਿਲਾਂ ਹੀ ਕਬਰਸਤਾਨ ਪਹੁੰਚ ਚੁੱਕੇ ਸਨ। ਪੰਜਾਬ ਪੁਲੀਸ ਨੇ ਐਸ ਡੀ ਐਮ ਦੀ ਅਗਵਾਈ ਵਿੱਚ ਕਈ ਫ਼ਾਇਰ ਕਰਕੇ ਸਲਾਮੀ ਦਿੱਤੀ। ਦਲੀਪ ਸਿੰਘ ਸਿੱਧੂ ਕਣਕਵਾਲੀਆ ਨੇ ਕਿਹਾ “ਅੱਜ ਉਹਦਾ ਛੋਟਾ ਭਰਾ ਨਹੀਂ ਰਿਹਾ”।ਜਗਦੇਵ ਜੱਸੋਵਾਲ ਦਾ ਕਹਿਣਾ ਸੀ “ਅੱਜ ਅਸੀਂ ਇੱਕ ਅਨਮੋਲ ਹੀਰੇ ਤੋਂ ਵਿਰਵੇ ਹੋ ਗਏ ਹਾਂ”। ਦੇਵ ਥਰੀਕੇ ਵਾਲਿਆਂ  ਕਿਹਾ “ਅੱਜ ਉਹ ਅਪਾਹਜ ਹੋ ਗਿਆ ਹੈ”।
                   ਇਸ ਮੌਕੇ ਸਰਬਜੀਤ ਮਾਣਕ ਅਤੇ ਸ਼ਕਤੀ ਮਾਣਕ ਦੀ ਹਾਲਤ ਵੀ ਬਹੁਤ ਵਿਗਡ਼ ਗਈ,ਉਸ ਨੂੰ ਸੰਭਾਲਣਾ ਮੁਸ਼ਕਲ ਹੋ ਰਿਹਾ ਸੀ । ਯੁਧਵੀਰ ਮਾਣਕ ਨੂੰ ਇਹ ਵੀ ਪਤਾ ਨਹੀਂ ਸੀ ਪਤਾ ਕਿ ਉਸਦਾ ਪਿਤਾ ਅੱਜ ਇਸ ਦੁਨੀਆਂ ’ ਤੇ ਨਹੀਂ ਰਿਹਾ । ਇਸ ਗੱਲ ਦਾ ਦੁੱਖ ਵੀ ਸਾਰਿਆਂ ਦੇ ਸੀਨੇ ਛਲਣੀ ਕਰ ਰਿਹਾ ਸੀ। ਪਿਛਲੇ ਸਮੇ ਤੋਂ ਉਸਦੀ ਮਾਨਸਿਕ ਹਾਲਤ ਠੀਕ ਨਹੀਂ ਹੈ। ਜਿਸ ਦਾ ਗ਼ਮ ਖ਼ੁਦ ਮਾਣਕ ਨੂੰ ਵੀ ਲੈ ਬੈਠਾ।
               ਇਸ ਦੁਖਦਾਈ ਸਮੇ ਪਰਿਵਾਰ ਨਾਲ ਮੌਕੇ ‘ਤੇ ਹਮਦਰਦੀ ਪ੍ਰਗਟਾਉਣ ਵਾਲਿਆਂ ਵਿੱਚ ਮੁਹੰਮਦ ਸਦੀਕ,ਕਰਨੈਲ ਗਿੱਲ,ਜਸਵੰਤ ਸੰਦੀਲਾ,ਹੰਸ ਰਾਜ ਹੰਸ,ਸਰਦੂਲ ਸਿਕੰਦਰ,ਪੰਮੀ ਬਾਈ,ਹਰਭਜਨ ਮਾਨ,ਸੁਰਿੰਦਰ ਛਿੰਦਾ,ਜੈਂਜੀ ਬੈਂਸ,ਮਨਮੋਹਨ ਵਾਰਿਸ,ਕਰਤਾਰ ਰਮਲਾ,ਕੇ ਦੀਪ,ਪਲਵਿੰਦਰ ਧਾਮੀ,ਸੁਖਵਿੰਦਰ ਪੰਛੀ,ਨਛੱਤਰ ਗਿੱਲ,ਹਾਕਮ ਸੂਫ਼ੀ,ਮੱਖਣ ਬਰਾਡ਼,ਸਰਬਜੀਤ ਚੀਮਾਂ,ਪ੍ਰੀਤ ਹਰਪਾਲ,ਹਰਜੀਤ ਹਰਮਨ,ਰਣਜੀਤ ਮਣੀ,ਭਿੰਦਰ ਡੱਬਵਾਲੀ,ਜਗਤਾਰ ਜੱਗੀ,ਕੁਵਿੰਦਰ ਕੈਲੀ,ਗੋਰਾ ਚੱਕ ਵਾਲਾ,ਵੀਰ ਦਵਿੰਦਰ, ਦੀਪਕ ਬਾਲੀ,ਸਵਰਨ ਟਹਿਣਾ,ਦਲਵਿੰਦਰ ਦਿਆਲਪੁਰੀ,ਰਾਇ ਜੁਝਾਰ,ਗਿੱਲ ਹਰਦੀਪ,ਲਾਭ ਹੀਰਾ,ਹਰਦੀਪ ਗਿੱਲ,ਸੁਖਵਿੰਦਰ ਸੁੱਖੀ,ਅਮਰਿੰਦਰ ਗਿੱਲ,ਰੌਸ਼ਨ ਪ੍ਰਿੰਸ,ਲਖਵਿੰਦਰ ਲੱਕੀ,ਮੇਜਰ ਸਾਬ੍ਹ,ਰਣਧੀਰ ਧੀਰਾ,ਅਮਨਦੀਪ ਲੱਕੀ, ਬਲਵੰਤ ਹੀਰਾ,ਸੁਰਜੀਤ ਭੁੱਲਰ,ਜਸਵੰਤ ਸਦੀਲਾ,ਹਾਕਮ ਬਖਤਡ਼ੀਵਾਲਾ,ਹਰਪਾਲ ਠੱਠੇਵਾਲਾ,ਅੰਗਰੇਜ਼ ਅਲੀ, ਬਬਲੀ ਬਰਾਡ਼,ਜਸਵਿੰਦਰ ਬਰਾਡ਼,ਜੇਸਮੀਨ ਜੱਸੀ,ਬਲਬੀਰ ਚੋਟੀਆਂ,ਮਿਸ ਨੀਲਮ ,ਕੰਠ ਕਲੇਰ,ਮਨਜੀਤ ਰੂਪੋਵਾਲੀਆ,ਬਲਕਾਰ ਅਣਖ਼ੀਲਾ,ਲਹਿੰਬਰ ਹੁਸੈਨਪੁਰੀ,ਪਾਲੀ ਦੇਤਵਾਲੀਆ,ਬਚਨ ਬੇਦਿਲ, ਦੀਪ ਢਿੱਲੋਂ,ਮਨਿੰਦਰ ਗੁਲਸ਼ਨ,ਬਾਈ ਅਮਰਜੀਤ,ਅੰਗਰੇਜ਼ ਅਲੀ,ਹੈਪੀ ਘੋਤਡ਼ਾ,ਵਿਵੇਕ ਆਸ਼ਰਮ ਦੇ ਗੰਗਾ ਰਾਮ,ਦੀਪਾ ਘੋਲੀਆ,ਬੂਟਾ ਭਾਈਰੂਪਾ,ਨਛੱਤਰ ਸਿੰਘ ਪੀ ਟੀ ਆਈ,ਟਰਾਂਸਪੋਰਟਰ ਪ੍ਰਿਥੀਪਾਲ ਸਿੰਘ ਜਲਾਲ, ਪ੍ਰਧਾਨ ਜਗਸੀਰ ਸਿੰਘ,ਸਾਬਕਾ ਸਰਪੰਚ ਗੁਲਜ਼ਾਰ ਸਿੰਘ, ਜਗਦੀਸ਼ ਪੱਪੂ,ਅਤੇ ਜਤਿੰਦਰ ਸਿੰਘ, ਆਦਿ ਸ਼ਾਮਲ ਸਨ ।
               ਕੁਲਦੀਪ ਮਾਣਕ ਦੀ ਅੰਤਿਮ ਯਾਤਰਾ ਨੇ ਲੋਕਾਂ ਦੇ ਭਾਈਚਾਰੇ ਦੀ ਗੱਲ ਨੂੰ ਵੀ ਸਹੀ ਸਿੱਧ ਕਰਿਆ ਕਿ ਉਹ ਹਰ ਵਰਗ ,ਧਰਮ, ਜਾਤ ਦਾ ਗਾਇਕ ਸੀ,ਅਤੇ ਕਲਾਕਾਰ ਦੀ ਕੋਈ ਜਾਤ ਜਾਂ ਧਰਮ ਨਹੀਂ ਹੁੰਦਾ,ਉਹ ਸਭ ਦਾ ਸਾਂਝਾ ਹੁੰਦਾ ਹੈ ।

-ਰਣਜੀਤ ਸਿੰਘ ਪ੍ਰੀਤ
ਭਗਤਾ-151206(ਬਠਿੰਡਾ)
ਮੋਬਾਇਲ ਨੰਬਰ:98157-07232

Wednesday, November 02, 2011

ਅਸੀਂ ਵੀ ਦਿੱਲੀਏ ਤੈਨੂੰ ਕਦੇ ਮਾਫ ਨਹੀ ਕਰਨਾ !

ਟਾਇਰ ਗਲਾਂ ਵਿੱਚ ਪਾਏ ਨੀ ਤੂੰ ਲਾਹ ਕੇ ਪੱਗਾਂ ਨੂੰ,ਘਰ ਬਾਲ ਕੇ ਸਾਡੇ ਆਪ ਤੂੰ ਸੇਕਿਆ ਅੱਗਾਂ ਨੂੰ!
ਏਸ ਰਾਖ ਨੂੰ ਮਜ਼ਲੂਮਾਂ ਨੇ ਸਾਫ ਨਹੀਂ ਕਰਨਾ!
ਅਸੀਂ ਵੀ ਦਿੱਲੀਏ ਤੈਨੂੰ ਕਦੇ ਮਾਫ ਨਹੀ ਕਰਨਾ !ਲੋਕਾਂ ਦੇ ਦਿਲਾਂ ਤੇ ਰਾਜ ਕਰਨ ਵਾਲੇ ਗੀਤਕਾਰ ਅਮਰਦੀਪ ਸਿੰਘ ਗਿੱਲ ਹੁਰਾਂ ਨੇ ਇਹ ਗੀਤ ਕਰੀਬ ਇੱਕ ਸਾਲ ਪਹਿਲਾਂ ਲਿਖਿਆ ਸੀ ਪਰ ਇਸਨੂੰ ਫੇਸਬੁਕ 'ਤੇ ਪੋਸਟ ਕੀਤਾ ਸੀ ਵੀਰਵਾਰ 14 ਅਪ੍ਰੈਲ, 2011 ਨੂੰ 6:59  ਵਜੇ. ਜਦੋਂ ਇਸ ਗੀਤ ਨੂੰ ਮੀਨੂ ਸਿੰਘ ਦੀ ਆਵਾਜ਼ ਮਿਲੀ ਤਾਂ ਇਸ ਗੀਤ ਦੇ ਸ਼ਬਦਾਂ ਦੀ ਸੁਰ ਕੁਝ ਹੋਰ ਤਿੱਖੀ ਹੋ ਗਈ. ਨਵੰਬਰ-84  ਨੂੰ ਯਾਦ ਕਰਦਿਆਂ ਸਿਰਫ ਜਜਬਾਤ ਨਹੀਂ ਤਥਾਂ ਦੀ ਗੱਲ ਵੀ ਹੈ ਇਸ ਆਡੀਓ ਗੀਤ ਵਿੱਚ. ਇਹ ਆਡੀਓ ਗੀਤ ਇੱਕ ਡਾਕੂਮੈਂਟਰੀ ਵਾਂਗ ਸਾਰੇ ਤਥ ਵੀ ਤੁਹਾਡੇ ਸਾਹਮਣੇ ਪੇਸ਼ ਕਰਦਾ ਹੈ.  ਜਿਹੜੇ ਇਸ ਨੂੰ ਇੱਕ ਤਰ੍ਹਾਂ ਨਾਲ ਵੀਡੀਓ ਗੀਤਾਂ ਵਾਲੀ ਕੈਟੇਗਰੀ ਵਿਚ ਵੀ ਲੈ ਜਾਂਦੇ ਹਨ. ਉਸ ਕਾਲੇ ਦੌਰ ਦੀਆਂ ਖਬਰਾਂ ਅਤੇ ਤਸਵੀਰਾਂ ਦੀ ਪੇਸ਼ਕਾਰੀ ਨਾਲ ਇਸ ਗੀਤ ਨੇ ਇੱਕ ਵਾਰ ਫੇਰ ਸੁਆਲ ਖੜੇ ਕੀਤੇ ਹਨ ਏਥੋਂ ਦੇ ਇਨਸਾਫ਼ ਪ੍ਰਬੰਧ ਬਾਰੇ. ਏਥੋਂ ਦੀ ਰਾਜਨੀਤੀ ਬਾਰੇ. ਜਦੋਂ ਸ਼ਾਇਰ ਆਖਦਾ ਹੈ ਕਿ ਤੂੰ ਤਾਂ ਦਿਸ਼ੀਆਂ ਖਿਲਾਫ਼ ਕਦੇ ਵੀ ਕੁਝ ਨਹੀਂ ਕਰਨਾ ਤਾਂ ਇਸ ਸਤਰ ਦਾ ਗਾਇਨ ਕਰਦਿਆਂ ਮੀਨੂ ਸਿੰਘ ਨੇ ਆਪਣੀ ਆਵਾਜ਼ ਵਿੱਚ ਜੋ ਪ੍ਰਭਾਵ ਦਿੱਤਾ ਹੈ ਉਹ ਇਸ ਗੀਤ ਨੂੰ ਸੁਣ ਕੇ ਹੀ ਪਤਾ ਲੱਗ ਸਕਦਾ ਹੈ. ਇੱਕ ਗੱਲ ਹੋਰ ਇਹ ਦਰਦ. ਇਹ ਸੁਆਲ, ਇਹ ਹੂਕ ਸਿਰਫ ਸਿੱਖਾਂ ਲਈ ਨਹੀਂ ਬਲਿਕ ਉਹਨਾਂ ਸਾਰਿਆਂ ਬੇਬਸ ਲੋਕਾਂ ਲਈ ਵੀ ਹੈ ਜਿਹਨਾਂ ਨਾਲ ਜਬਰ ਹੋਇਆ ਅਤੇ ਉਹ ਆਪਣਾ ਸਭ ਕੁਝ ਭੁੱਲ ਕੇ ਇਹ ਆਖਾਣ ਲਈ ਮਜਬੂਰ ਹੋ ਗਏ ਕਿ ਅਸੀਂ ਹੁਣ ਮਾਫ਼ ਨਹੀਂ ਕਰਨਾ.....ਅਸੀਂ ਹੁਣ ਮਾਫ਼ ਨਹੀਂ ਕਰਨਾ.  ਲਓ ਪੜ੍ਹੋ, ਸੁਣੋ ਅਤੇ ਦੇਖੋ. ਇਸ ਗੀਤ ਨੂੰ ਸੁਣ ਕੇ ਇੱਕ ਵਾਰ ਫਿਰ ਸੁਆਲ ਖੜਾ ਹੁੰਦਾ ਹੈ ਕਿ ਕਿੰਝ ਕਹੀਏ"ਮੇਰਾ ਭਾਰਤ ਮਹਾਨ"!
ਤੂੰ ਆਦਤ ਤੋਂ ਮਜਬੂਰ ਬਡ਼ੀ ,
ਹੈਂ ਸਦੀਆਂ ਤੋਂ ਮਗਰੂਰ ਬਡ਼ੀ ,
ਕਦੇ ਸਾਡੇ ਹੱਕ ਵਿੱਚ ਤੂੰ ਇਨਸਾਫ ਨਹੀਂ ਕਰਨਾ !
ਅਸੀਂ ਵੀ ਦਿੱਲੀਏ ਤੈਨੂੰ ਕਦੇ ਮਾਫ ਨਹੀ ਕਰਨਾ !
ਅਸੀਂ ਵੀ ਦਿੱਲੀਏ........................
ਟਾਇਰ ਗਲਾਂ ਵਿੱਚ ਪਾਏ ਨੀ ਤੂੰ ਲਾਹ ਕੇ ਪੱਗਾਂ ਨੂੰ ,
ਘਰ ਬਾਲ ਕੇ ਸਾਡੇ ਆਪ ਤੂੰ ਸੇਕਿਆ ਅੱਗਾਂ ਨੂੰ ,
ਏਸ ਰਾਖ ਨੂੰ ਮਜ਼ਲੂਮਾਂ ਨੇ ਸਾਫ ਨਹੀਂ ਕਰਨਾ !
ਅਸੀਂ ਵੀ ਦਿੱਲੀਏ.........................
ਆਪਣੇ ਤਾਜ ਤਖਤ ਲਈ ਸੌਦੇ ਕਰਦੀ ਰਹਿੰਨੀ ਏ ,
ਸਾਡੀਆਂ ਜਾਨਾਂ ਇਵਜ਼ਾਨੇ ਵਿੱਚ ਭਰਦੀ ਰਹਿੰਨੀ ਏ ,
ਤੂੰ ਤਾਂ ਕੁੱਝ ਵੀ ਦੋਸ਼ੀਆਂ ਦੇ ਖਿਲਾਫ ਨਹੀਂ ਕਰਨਾ !
ਅਸੀਂ ਵੀ ਦਿੱਲੀਏ.........................
ਪੀਡ਼ ਜਵਾਨੀ ਟੱਪ ਕੇ ਛੱਬੀ ਸਾਲ ਦੀ ਹੋ ਗਈ ਏ
ਹੋਰ ਵੀ ਸੰਘਣੀ ਡੱਬੀ ਤੇਰੇ ਜਾਲ ਦੀ ਹੋ ਗਈ ਏ ,
ਪਾਣੀ ਅੱਗ ਬਣਾਉਣਾ ਏ ''ਗਿੱਲ'' ਭਾਫ ਨਹੀਂ ਕਰਨਾ !
ਅਸੀਂ ਵੀ ਦਿੱਲੀਏ.....
......

Monday, October 10, 2011

ਨਹੀਂ ਰਹੇ ਗਜਲ ਕਿੰਗ ਜਗਜੀਤ

ਮੁੰਬਈ: 10 ਅਕਤੂਬਰ:   ਗਜ਼ਲ ਗਾਇਕੀ ਨੂੰ ਨਵੇਂ ਅੰਦਾਜ਼ ਅਤੇ ਸ਼ੋਹਰਤ ਦੀਆਂ ਨਵੀਆਂ ਬੁਲੰਦੀਆਂ ਦੇਣ ਵਾਲੇ ਗਜਲ ਕਿੰਗ ਜਗਜੀਤ ਸਿੰਘ ਹੁਣ ਇਸ ਦੁਨਿਆ ਵਿੱਚ ਨਹੀਂ ਰਹੇ. ਬ੍ਰੇਨ ਹੈਮਰੇਜ ਦੇ ਅਟੈਕ ਮਗਰੋਂ ਦੋ ਕੁ ਹਫਤੇ   ਮੁੰਬਈ ਦੇ ਲੀਲਾਵਤੀ ਹਸਪਤਾਲ ਵਿੱਚ ਜੇਰੇ ਇਲਾਜ ਰਹਿਣ ਮਗਰੋਂ  ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ. ਸੁਣੋ ਜਗਜੀਤ ਸਿੰਘ ਨੇ ਅੱਜ ਸਵੇਰੇ 8 ਵੱਜ ਕੇ ਦਸ ਮਿੰਟਾਂ ਤੇ ਆਪਣਾ ਆਖਰੀ ਸਾਹ ਲਿਆ. ਸੰਨ1941 ਵਿਚ ਜਨਮੇ ਜਗਜੀਤ ਸਿੰਘ ਇਸ ਵੇਲੇ 70 ਸਾਲ ਦੇ ਸਨ. ਉਨ੍ਹਾਂ ਦੇ ਦੇਹਾੰਤ ਦੀ ਖਬਰ ਨਾਲ ਗਾਇਕੀ ਦੀ ਦੁਨੀਆ ਉਦਾਸ ਹੋ ਗਈ ਹੈ. ਫਿਲਮ ਜਗਤ ਸਦਮੇ ਵਿੱਚ ਹੈ. ਗੀਤਕਾਰਾਂ ਦਾ ਕਾਲਜਾ ਹੀ ਵਲੂੰਦਰਿਆ ਗਿਆ ਹੈ.  ਪ੍ਰਧਾਨ ਮੰਤਰੀ   ਮਨਮੋਹਨ ਸਿੰਘ, ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਲਤਾ ਮੰਗੇਸ਼ਕਰ, ਸ਼ਬਾਨਾ ਆਜ਼ਮੀ, ਦਲੇਰ ਮਹਿੰਦੀ, ਫ਼ਾਰੂਖ ਸ਼ੇਖ ਅਤੇ ਕਈ ਹੋਰਾਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ.ਲਓ ਸੁਣੋ ਇੱਕ ਪ੍ਰਸਿਧ ਗਜਲ:


Saturday, October 08, 2011

ਸਚ ਜੇ ਮੈਂ ਕਹਾਂ ਉਹ ਕਰੁਣ ਦਾਸਤਾਂ ਸ਼ਾਇਦ ਮੇਰੀ ਜੁਬਾਂ ਜਾਂ ਕਿ ਮੈਂ ਨ ਰਹਾਂ

ਬੋਲ ਬੋਲਣ ਤੋਂ ਪਹਿਲਾਂ ਮਿਰੇ ਦਿਲ ਦੇ ਵਿੱਚ ਇਸ ਤਰ੍ਹਾਂ ਦੇ ਕਈ ਡਰ ਗੁਜ਼ਰਦੇ ਗਏ 
ਇਹ ਸਤਰਾਂ  ਲਾਲ ਫਿਰੋਜ੍ਪੁਰੀ ਹੁਰਾਂ ਦੀਆਂ ਹਨ ਜਿਹਨਾਂ ਨੂੰ ਤੁਸੀਂ ਸਾਰੇ ਡਾਕਟਰ ਹਰਜਿੰਦਰ ਸਿੰਘ ਲਾਲ ਦੇ ਨਾਮ ਨਾਲ ਜਾਣਦੇ ਹੋ. ਇਹ ਸਤਰਾਂ ਅਕਸਰ ਯਾਦ ਆਉਂਦੀਆਂ ਹਨ ਕਿਸੇ ਨ ਕਿਸੇ ਨਾਜ਼ੁਕ ਵੇਲੇ ਪਰ ਅੱਜ ਯਾਦ ਆਈਆਂ ਹਨ ਇੱਕ ਸੁਰੀਲੀ ਆਵਾਜ਼ ਨੂੰ ਸੁਣ ਕੇ. ਗੀਤ ਵੀ ਦਿਲ ਵਿੱਚ ਉਤਰਨ ਵਾਲਾ ਅਤੇ ਬੇਹੱਦ ਖੂਬਸੂਰਤ ਪੇਸ਼ਕਾਰੀ ਵੀ ਡਾਕਟਰ ਮਮਤਾ ਜੋਸ਼ੀ ਦੀ.
ਅਸਲ ਵਿੱਚ ਕੋਈ ਵੀ ਗੀਤ, ਗਜਲ ਜਾਂ ਫਿਰ ਕੋਈ ਸ਼ਿਅਰ ਜਦੋਂ ਮਕ਼ਬੂਲ ਹੁੰਦਾ ਹੈ, ਲੋਕਾਂ ਦੇ ਦਿਲਾਂ 'ਤੇ ਰਾਜ ਕਰਦਾ ਹੈ ਅਤੇ ਸ਼ੋਹਰਤ ਦੀਆਂ ਉਚਾਈਆਂ ਨੂੰ ਛੂਹੰਦਾ ਹੈ ਤਾਂ ਉਸ ਵਿੱਚ ਰਚਨਾਕਾਰ ਦੇ ਨਾਲ ਨਾਲ ਕਈ ਹੋਰ ਲੋਕ ਵੀ ਸ਼ਾਮਿਲ ਹੁੰਦੇ ਹਨ, ਉਸਨੂੰ  ਆਵਾਜ਼ ਦੇਣ  ਵਾਲਾ, ਉਸ ਗੀਤ ਨੂੰ ਸੰਗੀਤ ਦੇਣ ਵਾਲਾ, ਉਸ ਗੀਤ ਨੂੰ ਗੀਤਾਂ ਵਿਚਲੇ ਭਾਵਾਂ ਮੁਤਾਬਿਕ ਸ਼ਾਨਦਾਰ ਦ੍ਰਿਸ਼ ਫ਼ਿਲਮਾ ਕੇ ਦੇਣ ਵਾਲਾ ਅਤੇ ਇਸ ਸਭ ਕੁਝ ਦੇ ਨਾਲ ਨਾਲ ਇਸ ਗੀਤ ਨੂੰ ਲੋਕਾਂ ਤੱਕ ਲੈ ਕੇ ਜਾਣ  ਵਾਲਾ ਮਹਿਕਮਾ ਜੋ ਅਕਸਰ ਪਰਦੇ ਦੇ ਬਾਹਰ ਹੋ ਕੇ ਵੀ ਪਰਦੇ ਦੇ ਪਿਛੇ ਹੋ ਜਾਂਦਾ ਹੈ. ਇਹਨਾਂ ਸਾਰਿਆਂ ਵਿੱਚ ਗਾਇਕ ਦੀ ਹਾਲਤ ਸਭ ਤੋਂ ਵਧ ਨਾਜ਼ੁਕ ਹੁੰਦੀ ਹੈ ਜਿਸ ਨੇ ਸ੍ਟੇਜ ਤੇ ਜਾ ਕੇ ਇਸ ਸਾਰੀ ਮਿਹਨਤ ਨੂੰ ਕਿਸੇ ਕਰਿਸ਼ਮੇ ਵਿੱਚ ਬਦਲਣਾ ਹੁੰਦਾ ਹੈ ਆਪਣੀ ਆਵਾਜ਼ ਅਤੇ ਅਦਾਇਗੀ ਨਾਲ. ਇਹ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੁੰਦਾ ਕੀ ਕਈ ਵਾਰ ਸਾਰੀ ਸਾਰੀ ਉਮਰ ਪੜ੍ਹੀਆਂ ਸੁਣੀਆਂ ਸਤਰਾਂ ਜੇ ਕਦੇ ਦਿਲ ਵਿੱਚ ਉਤਰਦੀਆਂ ਹਨ ਤਾਂ ਕਿਸੇ ਨਾ ਕਿਸੇ ਸਟੇਜ ਤੇ ਜਾਂ ਫੇਰ ਕਿਸੇ ਆਵਾਜ਼ ਸੇ ਜਾਦੂ ਨਾਲ ਰਚਨਾ ਵਿਚਲੇ ਸ਼ਬਦਾਂ 'ਚ ਸੁੱਤੀ ਉਹਨਾਂ ਦੀ ਰੂਹ   

ਨੂੰ ਜਗਾਉਣਾ ਕੋਈ ਆਸਾਨ ਕੰਮ ਨਹੀਂ ਹੁੰਦਾ. ਇਸ ਮਕ਼ਸਦ ਲਈ ਗਾਇਕ ਨੂੰ ਵੀ ਬਹੁਤ ਸਾਰੇ ਨਾਜ਼ੁਕ ਪੜਾਵਾਂ ਵਿੱਚੋਂ ਲੰਘਣਾ ਪੈਂਦਾ ਹੈ. ਸ਼ਬਦਾਂ ਦੇ ਅਰਥ ਕਈ ਵਾਰ ਨਾਜ਼ੁਕ ਹੁੰਦੇ ਹਨ ਕਿਓਂਕਿ ਉਹਨਾਂ ਵਿਚਲਾ ਅੰਤਰੀਵ ਭਾਵ ਲੋਕਾਂ ਨੂੰ ਇੱਕ ਦਮ ਸਮਝ ਹੀ ਨਹੀਂ ਆਉਂਦਾ ਤੇ ਓਹ ਗੁੱਸਾ ਕਰ ਜਾਂਦੇ ਹਨ. ਅਜਿਹੀ ਹਾਲਤ ਤੋਂ ਬਚਣ ਲਈ ਗਾਇਕ ਕੀ ਕਰਦੇ ਹਨ.ਇਸਦਾ ਅਹਿਸਾਸ ਹੁੰਦਾ ਹੈ ਸੰਗੀਤ ਦੀ ਰੂਹ ਡਾਕਟਰ ਮਮਤਾ ਜੋਸ਼ੀ ਦੇ ਇੱਕ ਤਜਰਬੇ ਤੋਂ. ਪ੍ਰੋਗਰਾਮ ਸ਼ਿਮਲੇ ਵਿੱਚ ਸੀ ਅਤੇ ਸ਼ਿਮਲੇ ਜਾ ਕੇ ਪਹਾੜੀ ਰੰਗ ਗਾਉਣਾ ਵੀ ਜ਼ਰੂਰੀ ਸੀ. ਪਹਾੜੀ ਗੀਤਾਂ ਵਿੱਚ ਇੱਕ ਲੋਕ ਗੀਤ ਆਉਂਦਾ ਹੈ ਸ਼ਿਮਲੇ ਨਈ ਵੱਸਣਾ ਸਪਾਟੂਏ ਨਈ ਵੱਸਣਾ....! ਗੀਤ ਦੇ ਇਹਨਾਂ ਬੋਲਾਂ ਨੂੰ ਯਾਦ ਕਰਕੇ ਡਾਕਟਰ ਮਮਤਾ ਜੋਸ਼ੀ ਦੇ ਮਨ ਵਿੱਚ ਕੀ ਕੀ ਖਿਆਲ ਆਏ, ਇਹਨਾਂ ਖਿਆਲਾਂ ਨੇ ਕੀ ਹਲਚਲ ਮਚਾਈ ਤੇ ਇਸ ਸਾਰੀ ਸਥਿਤੀ  ਨੂੰ ਉਹਨਾਂ ਕਿਵੇਂ ਸੰਭਾਲਿਆ...ਲਓ ਸੁਣੋ ਡਾਕਟਰ ਮਮਤਾ ਜੋਸ਼ੀ ਦੀ ਆਵਾਜ਼ ਵਿੱਚ ਹੀ. ਆਪਣੇ ਵਿਚਾਰਾਂ ਤੋਂ ਜਾਣੁ ਜ਼ਰੂਰ ਕਰਾਉਣਾ..ਰੈਕਟਰ ਕਥੂਰੀਆ 

Friday, September 30, 2011

ਕਿਤੇ ਭੁੱਲ ਨਾਂ ਜਾਈਏ. ਵਿਰਸਾ ਅਤੇ ਸਭਿਆਚਾਰ

ਤੇਜ਼ੀ ਨਾਲ ਬਦਲ ਰਹੀ ਇਸ ਦੁਨੀਆ ਵਿੱਚ ਬਹੁਤ ਕੁਝ ਬਦਲ ਰਿਹਾ ਹੈ. ਹੁਣ ਪੰਜਾਬ ਦੀਆਂ ਗਲੀਆਂ ਵਿੱਚ ਵੀ ਬਾਜ਼ਾਰ ਬਣ ਗਏ ਹਨ. ਇਹਨਾਂ ਗਲੀਆਂ ਬਾਜ਼ਾਰਾਂ ਦੇ ਮੋੜਾਂ 'ਤੇ ਹੁਣ ਮੱਕੀ ਦੀ ਰੋਟੀ, ਸਰੋਂ ਦਾ ਸਾਗ ਜਾਂ ਲੱਸੀ-ਮਖਣ ਨਹੀਂ ਬਲਕਿ ਬਰਗਰ ਹੁੰਦਾ ਹੈ, ਪੀਜਾ ਹੁੰਦਾ ਹੈ, ਤਰ੍ਹਾਂ ਤਰ੍ਹਾਂ ਦਾ ਡੋਸਾ ਹੁੰਦਾ ਹੈ ਜਾਂ ਫੇਰ ਨੂਡਲ  ਮਨਚੂਰੀਅਨ ਅਤੇ ਵੜੇ ਵਗੈਰਾ ਵਗੈਰਾ. ਗਰਮਾ ਗਰਮ ਬਰਗਰ ਜਾਂ ਨੂਡਲ ਤੇ ਨਾਲ ਨਾਲ ਠੰਡਾ ਠੰਡਾ ਕੋਕਾ ਕੋਲਾ ਜਾਂ ਕੋਈ ਹੋਰ ਕੋਲਡ ਡ੍ਰਿੰਕ. ਸਿਹਤ ਲਈ ਕਈ ਤਰਾਂ ਦੇ ਖਤਰੇ ਪਰ ਫਿਰ ਵੀ ਸਮੇਂ ਦੀ ਬਚਤ ਅਤੇ ਸੁਆਦ ਦੀ ਦੀਵਾਨਗੀ....ਇਹ ਸਿਲਿਸਲਾ ਲਗਾਤਾਰ ਵਧ ਰਿਹਾ ਹੈ. ਕੁਲ ਮਿਲਾ ਕੇ ਲੋਕ ਵੀ ਬੜੇ ਖੁਸ਼ ਹਨ. ਜਿੰਦਗੀ ਦੇ ਨਵੇਂ ਨਵੇਂ ਸੁਆਦ ਨਵੇਂ ਨਵੇਂ  ਅੰਦਾਜ਼ ਇੱਕ ਨਵਾਂ ਚੈਪਟਰ ਲਿਖ ਰਹੇ ਹਨ.. ਇਸ ਨਵੇਂ ਰੁਝਾਨ ਵਿੱਚ ਬਹੁਤ ਕੁਝ ਗੁਆਚ ਵੀ ਗਿਆ ਹੈ.  ਹੁਣ ਚਰਖੇ ਦੀ ਘੂਕਰ ਨਹੀਂ ਸੁਣਦੀ. ਹੁਣ ਨਵੀਂ ਜਨਰੇਸ਼ਨ ਨੂੰ ਨਹੀਂ ਪਤਾ ਕਿ ਖੂਹ ਦੁਆਲੇ ਘੁੰਮਦੇ ਬੈਲਾਂ ਦੇ ਗਲ ਬੰਨੀਆਂ ਘੰਟੀਆਂ ਦਾ ਸੰਗੀਤ ਕਿਵੇਂ ਰੂਹ ਨਸ਼ਿਆ ਦੇਂਦਾ ਸੀ. ਜਲਦੀ ਹੀ ਇਹ ਸਭ ਕੁਝ ਪੂਰੀ ਤਰਾਂ ਕੇਵਲ ਅਜਾਇਬ-ਘਰਾਂ ਵਿੱਚ ਹੀ ਨਜਰ ਆਇਆ ਕਰੇਗਾ. ਅਜਿਹੀ ਹਾਲਤ ਵਿੱਚ ਲੱਗ ਰਹੇ ਸਭਿਆਚਾਰਕ ਮੇਲੇ ਇਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕਰ ਰਹੇ ਹਨ. ਜਿੰਨੇ ਦਿਨ ਇਹ ਯੂਥ ਫੈਸਟੀਵਲ ਜਾਂ ਹੋਰ ਵਿਰਾਸਤੀ  ਮੇਲੇ ਲੱਗਦੇ ਹਨ ਘਟੋ ਘੱਟ ਓਨੇ ਦਿਨ ਇਹ ਅਲੋਪ ਹੋ ਰਿਹਾ ਸਭਿਆਚਾਰ  ਇੱਕ ਵਾਰ ਫੇਰ ਜਵਾਨ ਹੋ ਜਾਂਦਾ ਹੈ. ਆਓ ਤੁਹਾਨੂੰ ਦਿਖਾਉਂਦੇ ਹਾਂ  ਲੁਧਿਆਣਾ ਦੇ ਆਰੀਆ ਕਾਲਜ ਵਿੱਚ ਚੱਲੇ ਯੂਥ ਫੈਸਟੀਵਲ ਵਿੱਚ ਚਰਖੇ ਅਤੇ ਗਿਧੇ ਦੀ ਇੱਕ ਬਹੁਤ ਹੀ ਛੋਟੀ ਜਿਹੀ ਝਲਕ. ਜਿਸ ਵਿੱਚ ਇਕ ਮਸਤੀ ਸੀ, ਸਰੂਰ ਸੀ ਅਤੇ ਸੁਨੇਹਾ ਵੀ ਕਿ ਕਿਤੇ ਭੁੱਲ ਨਾ ਜਾਈਏ ਆਪਾਂ ਇਹ ਸਭ ਕੁਝ..ਜੋ ਸਾਡੀ ਵਿਰਾਸਤ ਹੈ, ਇਬਾਦਤ ਹੈ, ਸਾਡੀ ਜਿੰਦਗੀ ਹੈ.......!

ਤਿੰਨ ਦਿਨਾਂ ਤੱਕ ਚੱਲੇ ਇਸ ਲੰਮੇ ਪ੍ਰੋਗਰਾਮ ਦੀ ਇਹ ਛੋਟੀ ਜਿਹੀ ਕਲਿੱਪ ਤੁਹਾਨੂੰ ਕਿਵੇਂ ਲੱਗੀ ਇਹ ਕਿਵੇਂ ਲੱਗੀ ਜ਼ਰੂਰ ਦੱਸੋ. ਜੇ ਤੁਹਾਡੇ ਨੇੜੇ ਤੇੜੇ ਵੀ ਕੋਈ ਅਜਿਹਾ ਆਯੋਜਨ ਹੋ ਰਿਹਾ ਹੈ ਤਾਂ ਉਸਦੀ ਰਿਪੋਰਟ ਜ਼ਰੂਰ ਭੇਜੋ..ਇਹਨਾਂ ਸੰਗੀਤਕ ਪਲਾਂ ਨੂੰ ਕੈਮਰੇ ਵਿੱਚ ਕੈਦ ਕੀਤਾ ਸੀ ਪੰਜਾਬ ਸਕਰੀਨ ਟੀਮ ਨੇ. ਤੁਹਾਨੂੰ ਇਹ ਉਪਰਾਲਾ ਕਿਵੇਂ ਲੱਗਿਆ ਜ਼ਰੂਰ ਦੱਸਣਾ. ਰੈਕਟਰ ਕਥੂਰੀਆ  ਦੇ ਨਾਲ ਵਿਸ਼ਾਲ ਗਰਗ ਅਤੇ ਹਰਚਰਨ ਸਿੰਘ ਸਰਨਾ ਜਿਹਨਾਂ ਨੇ ਏਨੀ ਸ਼ਾਨਦਾਰ ਅਤੇ ਜਾਨਦਾਰ ਫੋਟੋ ਪੋਸਟ ਕੀਤੀ ਜੋ ਬੜੇ ਹੀ ਸਾਰਥਕ ਢੰਗ ਨਾਲ ਬਦਲਦੇ ਹੋਏ ਸਮਾਜ ਵੱਲ ਬੜਾ ਹੀ ਸਾਰਥਕ ਇਸ਼ਾਰਾ ਕਰ ਰਹੀ ਹੈ.. 
  Updated on October 4, 2011 at 13:33 .

Thursday, September 29, 2011

ਸੰਤ ਰਾਮ ਉਦਾਸੀ ਦੇ ਇਹ ਬੋਲ


ਸੰਤ ਰਾਮ  ਉਦਾਸੀ ਦੇ ਇਹ ਬੋਲ ਬਹੁਤ ਪਹਿਲਾਂ ਕਹੇ ਗਏ ਸਨ ਪਰ ਅੱਜ ਇਹ ਹੋਰ ਵੀ ਅਰਥ ਪੂਰਨ ਹੋ ਗਏ ਹਨ.

Saturday, September 24, 2011

ਜਦੋਂ ਪਾਕਿਸਤਾਨੀ ਲੋਕ ਗਾਇਕਾਂ ਨੇ ਸਰੋਤਿਆਂ ਨੂੰ ਮੰਤਰ ਮੁਗਧ ਕੀਤਾ

ਮੁਨੀਰ ਹੁਸੈਨ ਸ਼ਾਕਰ ਦੀ ਅਗਵਾਈ ਹੇਠ ਆਏ ਪਾਕਿਸਤਾਨੀ ਗਾਇਕ
  ਅੰਮ੍ਰਿਤਸਰ 24  ਸਤੰਬਰ: (ਗਜਿੰਦਰ ਸਿੰਘ ਕਿੰਗ)- 
ਅੱਜ ਸਥਾਨਿਕ ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਵਿੱਚ ਆਯੋਜਿਤ ਇੱਕ ਸ਼ਾਨਦਾਰ ਸਭਿਆਚਾਰਕ ਪ੍ਰੋਗਰਾਮ ਦੌਰਾਨ ਨਾਮਵਾਰ ਪਾਕਿਸਤਾਨੀ ਲੋਕ ਗਾਇਕ ਮੁਨੀਰ ਹੁਸੈਨ ਸ਼ਾਕਰ ਦੀ ਅਗਵਾਈ ਹੇਠ ਆਏ ਪਾਕਿਸਤਾਨੀ ਗਾਇਕਾਂ ਨੇ ਲੋਕ ਗਾਇਕੀ, ਕਵਾਲੀਆਂ, ਸੂਫ਼ੀਆਨਾ ਕਲਾਮ ਅਤੇ ਰਵਾਇਤੀ ਕਿੱਸਾ ਗਾਇਨ ਆਦਿ ਵਨਗੀਆਂ ਦਾ ਮੁਜ਼ਾਹਰਾ ਕਰਦਿਆਂ 2 ਘੰਟੇ ਤੋਂ ਵੱਧ ਸਮੇਂ ਤੱਕ ਹਾਜ਼ਰ ਸਰੋਤਿਆਂ ਨੂੰ ਮੰਤਰ ਮੁਕਤ ਕਰੀ ਰੱਖਿਆ। ਆਬਦ ਅਲੀ ਆਬਦ, ਆਸਿਫ਼ ਅਲੀ ਖ਼ਾਨ ਅਤੇ ਗੁਲਾਮ ਸਾਬਰ ਮਹਿੰਦੀ ਨੇ ਇਸ ਗਾਇਕੀ ਦੇ ਪਿੜ ਵਿੱਚ ਆਪਣੀ ਕਲ੍ਹਾ ਦੇ ਜ਼ੋਹਰ ਵਿਖਾਉਂਦਿਆਂ ਵਿਦਿਆਰਥੀਆਂ, ਕਾਲਜ ਸਟਾਫ ਅਤੇ ਹੋਰ ਸਰੋਤਿਆਂ ਨੂੰ ਤਾੜੀਆਂ ਮਾਰਨ ਲਈ ਮਜ਼ਬੂਰ ਕਰੀ ਰੱਖਿਆ।
ਇਨ੍ਹਾਂ ਕਲਾਕਾਰਾਂ ਨੇ ਕਿਹਾ ਕਿ ਉਹ ਭਾਰਤ ਵਿੱਚ ਆਪਣੇ ਫ਼ਨ ਦਾ ਮੁਜ਼ਹਰਾ ਕਰ ਕੇ ਬਹੁਤ ਖੁਸ਼ ਹਨ ਅਤੇ ਇਹ ਵੇਖ ਕੇ ਉਨ੍ਹਾਂ ਦਾ ਉਤਸ਼ਾਹ ਹੋਰ ਵੀ ਵੱਧਿਆ ਹੈ ਕਿ ਇੱਥੋਂ ਦੇ ਸਰੋਤੇ ਰਵਾਇਤੀ ਸੰਗੀਤ ਨਾ ਪੂਰੀ ਤਰ੍ਹਾਂ ਜੁੜੇ ਹੋਏ ਹਨ। ਉਨ੍ਹਾਂ ਨੇ ਭਾਰਤ ਅਤੇ ਪਾਕਿਸਤਾਨ ਦਰਮਿਆਨ ਮੌਜੂਦਾ ਵੀਜ਼ਾ ਪ੍ਰਣਾਲੀ ਨੂੰ ਨਰਮ ਕਰਦਿਆਂ ਦੋਹਾਂ ਦੇਸ਼ਾਂ ਦੇ ਕਲਾਕਾਰਾਂ ਨੂੰ ਇੱਕ ਦੂਸਰੇ ਕੋਲ ਜਾ ਕੇ ਪ੍ਰੋਗਰਾਮ ਪੇਸ਼ ਕਰਨ ਦੀ ਖੁਲ੍ਹ ਦਿੱਤੇ ਜਾਣ ਦੀ ਵਕਾਲਤ ਕੀਤੀ। 
ਇਸ ਉਪਰੰਤ ਮੁਨੀਰ ਹੁਸੈਨ ਦੁਆਰਾ ਹੀਰ ਗਾਇਨ ਅਤੇ ਆਬਾਦ ਅਲੀ ਦੀ ਕਵਾਲੀ ਨੇ ਲੋਕਾਂ ਨੂੰ ਗੁਆਂਢ 'ਚ ਵਸਦੇ ਇੱਕ ਹੋਰ ਪੰਜਾਬ ਦੇ ਦਰਸ਼ਨ ਕਰਵਾਏ। ਇਸ ਮੌਕੇ 'ਤੇ ਕਾਲਜ ਦੇ ਪ੍ਰਿੰਸੀਪਲ ਡਾ: ਜਸਵਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਕਾਲਜ ਵੱਲੋਂ ਇਨ੍ਹਾਂ ਕਲਾਕਾਰਾਂ ਨੂੰ ਸ਼ਾਮ 84 ਘਰਾਨੇ ਦੇ ਸ੍ਰੀ ਤਰਲੋਚਨ ਲਾਲ ਲੋਚੀ ਦੇ ਰਾਹੀਂ ਸਦਿਆ ਗਿਆ ਹੈ। ਡਾ: ਢਿੱਲੋਂ ਨੇ  ਕਿਹਾ ਸ਼ਾਮ 84 ਘਰਾਨਾ ਪਾਕਿਸਤਾਨ ਅਤੇ ਭਾਰਤ ਦੋਹਾਂ ਮੁਲਕਾ ਵਿੱਚ ਹੀ ਬੇਹੱਦ ਸੁਣਿਆ ਅਤੇ ਪਸੰਦ ਕੀਤਾ ਜਾਂਦਾ ਹੈ। 
ਉਨ੍ਹਾਂ ਕਿਹਾ ਕਿ ਹੌਲੀ-ਹੌਲੀ ਖ਼ੁਰ ਰਹੇ ਰਵਾਇਤੀ ਸੰਗੀਤ ਨੂੰ ਬਚਾਉਣ ਲਈ ਇਨ੍ਹਾਂ ਪਾਕਿਸਤਾਨੀ ਲੋਕ ਗਾਇਕਾਂ ਵੱਲੋਂ ਕੀਤੇ ਜਾ ਰਹੇ ਯਤਨ ਬੇਹੱਦ ਖੁਸ਼ੀ ਦੇ ਰਹੇ ਹਨ। ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰਮੋਹਰਨ ਸਿੰਘ ਛੀਨਾ ਨੇ ਸਮਾਰੋਹ ਨੂੰ ਸੰਬੋਧਨ ਕਰਦਿਆਂ ਜਿੱਥੇ ਪਾਕਿਸਤਾਨੀ ਗਾਇਕਾਂ ਨੂੰ ਜੀ ਆਇਆਂ ਕਿਹਾ ਉੱਥੇ ਹੀਰ ਗਾਇਨ ਅਤੇ ਕਿੱਸਾ ਗਾਇਨ ਨੂੰ ਪਾਕਿਸਤਾਨੀ ਪੰਜਾਬ ਦੀ ਪੰਜਾਬੀ ਗਾਇਕੀ ਦਾ ਸ਼ਿੰਗਾਰ ਦੱਸਿਆ। ਇਸ ਮੌਕੇ 'ਤੇ ਕਲਾਕਾਰਾਂ ਵੱਲੋ ਪੇਸ਼ ਕੀਤੇ ਗਏ ਤਬਲਾ ਵਾਦਨ ਅਤੇ ਹਾਸ-ਵਨਗੀਆਂ ਨੂੰ ਦਰਸ਼ਕਾਂ ਨੇ ਬੇਹੱਦ ਪਸੰਦ ਕੀਤਾ। ਮੰਚ ਸੰਚਾਲਨ ਪ੍ਰੋਫੈਸਰ ਜਗਨੂਪ ਕੌਰ ਅਤੇ ਨਵਨੀਤ ਕੌਰ ਨੇ ਬਾਖੁਬੀ ਨਿਭਾਇਆ।

Wednesday, September 21, 2011

ਮਲਕਾ ਇ ਤਰੰਨਮ ਨੂਰਜਹਾਂ

  21 ਸਤੰਬਰ ਜਨਮ ਦਿਨ ‘ਤੇ                                           ਰਣਜੀਤ ਸਿੰਘ ਪ੍ਰੀਤ
ਗਾਇਕੀ ਅਤੇ ਐਕਟਿੰਗ ਖ਼ੇਤਰ ਵਿੱਚ ਦੁਨੀਆਂ ਤੋਂ ਲੋਹਾ ਮੰਨਵਾਉਣ ਵਾਲੀ ,ਸੁਹਣੀ-ਸੁਰੀਲੀ-ਸੁਰ ਸੰਗੀਤ ਦਾ ਸੁਮੇਲ,ਦੱਖਣੀ ਏਸ਼ੀਆ ਦੀ ਨਾਮਵਰ ਸਖ਼ਸ਼ੀਅਤ ਨੂਰਜਹਾਂ, ਜਿਸ ਦਾ ਮੁੱਢਲਾ ਨਾਂਅ ਅੱਲਾ ਵਸਾਈ ਸੀ, ਦਾ ਜਨਮ ਕਸੂਰ ਸ਼ਹਿਰ ਦੇ ਇੱਕ ਭੀਡ਼ ਭਡ਼ੱਕੇ ਵਾਲੇ ਅਤੇ ਲੋਕਾਂ ਦੀਆਂ ਨਜ਼ਰਾਂ ਵਿੱਚ ਨਾ ਚੰਗੀ ਦਿਖ ਵਾਲੇ, ਭੀਡ਼ੇ ਜਿਹੇ ਮੁਹੱਲੇ ਵਿੱਚ 21 ਸਤੰਬਰ 1926 ਨੂੰ ਇੱਕ ਪੰਜਾਬੀ ਸੰਗੀਤਕ ਘਰਾਣੇ ਵਿੱਚ ਫ਼ਤਿਹ ਬੀਬੀ ਅਤੇ ਮਦਦ ਅਲੀ ਦੇ ਘਰ ਹੋਇਆ। ਅੱਲਾ ਵਸਾਈ ਦੇ ਇਸ ਤੋਂ ਬਿਨਾਂ 10 ਹੋਰ ਭੈਣ-ਭਰਾ ਸਨ।   
       ਹਿੰਦੀ,ਪੰਜਾਬੀ,ਸਿੰਧੀ ਅਤੇ ਉਰਦੂ ਜ਼ੁਬਾਨ ਵਿੱਚ 10 ਹਜ਼ਾਰ ਗੀਤ ਗਾਉਣ ਵਾਲੀ ਅੱਲਾ ਵਸਾਈ ਨੇ 5-6 ਸਾਲ ਦੀ ਉਮਰ ਵਿੱਚ ਗੁਣ-ਗੁਣਾਉਣਾਂ ਸ਼ੁਰੂ ਕਰਨ ਸਮੇ,ਅਹਿਮਦ ਰਸ਼ੀਦੀ ਦਾ ਵੀ ਵਿਸ਼ੇਸ਼ ਸਹਿਯੋਗ ਰਿਹਾ।ਉਸ ਸਮੇ ਉਸਦੀ ਭੈਣ ਆਇਦਨ ਪਹਿਲਾਂ ਹੀ ਨਾਚ-ਗਾਣੇ ਦੀ ਸਿਖਿਆ ਲੈ ਰਹੀ ਸੀ। ਅੱਲਾ ਵਸਾਈ ਦੀ ਅੰਮੀ ਜਾਨ ਨੇ ਉਸ ਦਾ ਰੁਝਾਨ ਵੇਖ ਉਸ ਨੂੰ ਸੰਗੀਤ ਸਿਖਿਆ ਲਈ ਉਸਤਾਦ ਗੁਲਾਮ ਅਲੀ ਖਾਂਨ ਦੇ ਹਵਾਲੇ ਕਰ ਦਿੱਤਾ। ਅੱਲਾ ਵਸਾਈ ਨੇ ਹਿੰਦੁਸਤਾਨੀ ਕਲਾਸੀਕਲ ਮਿਊਜ਼ਿਕ ,ਠੁਮਰੀ,ਧਰੁਪਦ ਅਤੇ ਖਿਆਲ ਦੀ ਚੰਗੀ ਸਿਖਿਆ ਹਾਸਲ ਕਰਕੇ ਇਸ ਦਾ ਵਧੀਆ ਨਿਭਾਅ ਕੀਤਾ। ਨੌ ਸਾਲ ਦੀ ਉਮਰ ਵਿੱਚ ਪੰਜਾਬੀ ਸੰਗੀਤਕਾਰ  ਗੁਲਾਮ ਅਹਿਮਦ ਚਿਸ਼ਤੀ ਨੇ ਲਹੌਰ ਵਿਖੇ ਪ੍ਰਫ਼ਾਰਮ ਕਰਨ ਲਈ ਗ਼ਜ਼ਲ, ਨਾਤ,ਅਤੇ ਲੋਕ ਗੀਤਾਂ ਬਾਰੇ ਰਿਆਜ਼ ਕਰਵਾਇਆ। ਇਥੇ ਹੀ ਅੱਲਾ ਵਸਾਈ ਨੇ ਆਪਣੀ ਭੈਣ ਨਾਲ ਨਾਚ ਅਤੇ ਗੀਤ ਪੇਸ਼ ਕੀਤੇ।
          ਉਸ ਸਮੇ ਕੋਲਕਾਤਾ ਨੂੰ ਥੀਏਟਰ ਦਾ ਘਰ ਮੰਨਿਆ ਜਾਂਦਾ ਸੀ। ਇਹ ਵੇਖ ਇਹ ਪਰਿਵਾਰ 1930 ਵਿੱਚ ਇੱਥੇ ਆ ਵਸਿਆ। ਮੁਖਤਾਰ ਬੇਗਮ ਅਤੇ ਆਗਾ ਹਸ਼ਰ ਕਸ਼ਮੀਰੀ ਨਾਲ ਵੀ ਰਾਬਤਾ ਬਣਿਆ।ਉਸ ਨੇ ਅੱਲਾ ਵਸਾਈ ਅਤੇ ਇਸ ਦੀਆਂ ਦੋ ਵੱਡੀਆਂ ਭੈਣਾਂ ਨੂੰ ਬਹੁਤ ਉਤਸ਼ਾਹਤ ਕਰਦਿਆਂ ਫ਼ਿਲਮ ਸਨਅਤ ਨਾਲ ਜੋਡ਼ਿਆ। ਇਥੇ ਹੀ ਆਗਾ ਹਸ਼ਰ ਕਸ਼ਮੀਰੀ ਨੇ ਉਹਨਾਂ ਲਈ ਤੰਬੂ ਲਾ ਕੇ “ਮਾਈਦਾਨ ਥੀਏਟਰ” ਬਣਾਇਆ ਜਿਸ ਵਿੱਚ ਬਹੁਤ ਲੋਕ ਆਏ ,ਅਤੇ ਇਸ ਮੌਕੇ ਉਸ ਦਾ ਸਟੇਜੀ ਨਾਂਅ ਅੱਲਾ ਵਸਾਈ ਤੋਂ ਬੇਬੀ ਨੂਰਜਹਾਂ ਰੱਖਿਆ ਗਿਆ।
               ਨੂਰਜਹਾਂ ਦੀ ਕਾਰਗੁਜ਼ਾਰੀ ਤੋਂ ਪ੍ਰਭਾਵਿਤ ਹੋ ਕਿ ਸੰਗੀਤਕਾਰ ਗੁਲਾਮ ਹੈਦਰ ਨੇ ਉਸ ਨੂੰ ਕੇ ਡੀ ਮਹਿਰਾ ਦੀ 1935 ਵਿੱਚ ਬਣੀ ਪਹਿਲੀ ਫ਼ਿਲਮ ਸ਼ੀਲਾ (ਪਿੰਡ ਦੀ ਕੁਡ਼ੀ) 'ਚ ਛੋਟਾ ਜਿਹਾ ਰੋਲ ਦਿਵਾਇਆ। ਇਸ ਫ਼ਿਲਮ ਨੇ ਕਾਮਯਾਬੀ ਦੇ ਝੰਡੇ ਗੱਡ ਦਿੱਤੇ। ਕਈ ਗੀਤ ਵੀ ਲੋਕਾਂ ਦੀ ਜ਼ੁਬਾਨ ‘ਤੇ ਚਡ਼ ਗਏ। ਫਿਰ 1936 ਵਿੱਚ ਨੂਰਜਹਾਂ ਨੇ ਏਸੇ ਕੰਪਨੀ ਦੀ ਫ਼ਿਲਮ “ਮਿਸਰ ਕਾ ਸਿਤਾਰਾ” ,ਚ ਭੂਮਿਕਾ ਨਿਭਾਈ।ਨੂਰਜਹਾਂ 1937 ਵਿੱਚ ਫ਼ਿਲਮ “ਹੀਰ ਸਿਆਲ” ਵਿੱਚ ਹੀਰ ਬਣਕੇ ਆਈ।ਇਸ ਦੌਰਾਂਨ ਲਾਹੌਰ ਵੀ ਫ਼ਿਲਮ ਸਨਅਤ ਵਜੋਂ ਪ੍ਰਸਿੱਧ ਹੋ ਚੁਕਿਆ ਸੀ,ਇਹ ਵੇਖਦਿਆਂ 1938 ਵਿੱਚ ਉਹ ਲਾਹੌਰ ਜਾ ਪਹੁੰਚੀ। ਗੁਲਾਮ ਹੈਦਰ ਨੇ 1939 ਵਿੱਚ ਦਲਸੁੱਖ ਐਲ ਪੰਚੋਲੀ ਦੀ ਫ਼ਿਲਮ “ਗੁਲ ਬਕਵਾਲੀ” ਲਈ ਜੋ ਗੀਤ “ਸ਼ਾਲਾ ਜਵਾਨੀਆਂ ਮਾਣੇ” ਨੂਰਜਹਾਂ ਲਈ ਤਿਆਰ ਕਰਵਾਇਆ,ਉਹ ਨੂਰਜਹਾਂ ਦਾ ਪਹਿਲਾ ਰਿਕਾਰਡ ਗੀਤ ਅਖਵਾਉਂਦਾ ਹੈ। 
                   1940 ਵਿੱਚ “ਯਮਲਾ ਜੱਟ” ਅਤੇ “ਚੌਧਰੀ” ਫ਼ਿਲਮਾਂ ਦੇ ਗੀਤ ਬਹੁਤ ਮਕਬੂਲ ਹੋਏ,”ਕੱਚੀਆਂ ਕਲਮਾਂ ਨਾ ਤੋਡ਼” ,ਅਤੇ “ ਬੱਸ ਬੱਸ ਵੇ ਢੋਲਣਾ,ਤੇਰੇ ਨਾਲ ਕੀ ਬੋਲਣਾ”ਨੂੰ ਬਹੁਤ ਪਸੰਦ ਕੀਤਾ ਗਿਆ । ਬੇਬੀ ਨੂਰਜਹਾਂ ਨੇ 1942 ਵਿੱਚ ਬੇਬੀ ਸ਼ਬਦ ਅਲੱਗ ਕਰ ਦਿੱਤਾ,ਅਤੇ ਸਿਰਫ਼ ਨੂਰਜਹਾਂ ਹੀ ਅਖਵਾਉਣ ਲੱਗੀ। ਏਸੇ ਸਾਲ ਪ੍ਰਾਣ ਨਾਲ ਉਸਦੀ ਨਾਮੀ ਫ਼ਿਲਮ ਖ਼ਾਨਦਾਨ ਆਈ ਅਤੇ ਇਸ ਫ਼ਿਲਮ ਦੇ ਨਿਰਦੇਸ਼ਕ ਸ਼ੌਕਤ ਹੁਸੈਨ ਰਿਜ਼ਵੀ ਨਾਲ ਉਸ ਨੇ ਨਿਕਾਹ ਕਰ ਲਿਆ। ਅਗਲੇ ਹੀ ਸਾਲ 1943 ਵਿੱਚ ਮੁੰਬਈ ਪਹੁੰਚੀ ਨੂਰਜਹਾਂ ਨੇ ਫ਼ਿਲਮ “ਦੁਹਾਈ” ਵਿੱਚ ਸ਼ਾਂਤਾ ਆਪਟੇ ਨਾਲ ਗਾਇਆ। ਜੋ ਕਿ ਹੁਸਨ ਬਾਨੋ ‘ਤੇ ਫ਼ਿਲਮਾਇਆ ਗਿਆ ਸੀ। ਫ਼ਿਰ 1945 ਵਿੱਚ ਲਤਾ ਮੰਗੇਸ਼ਕਰ ਅਤੇ ਆਸ਼ਾ ਭੋਂਸਲੇ ਨਾਲ ਮੂਵੀ “ਬਡ਼ੀ ਮਾਂ” ਲਈ ਗਾਇਆ। ਪਹਿਲੀ ਕਵਾਲੀ “ਆਹੇਂ ਨਾ ਭਰੀਂ ਸ਼ਿਕਵਾ ਨਾ ਕੀਆ..ਕੁਛ ਭੀ ਨ ਜੁਬਾਂ ਸੇ ਕਾਮ ਲੀਯਾ..” ਜ਼ੋਰਾਬਾਈ ਅੰਬਾਲਵੀ,ਅਤੇ ਅਮਿਰਬਾਈ ਕਰਨਾਟਕੀ ਨਾਲ ਰਿਕਾਰਡ ਕਰਵਾਈ। 
                    ਨੂਰਜਹਾਂ ਨੇ ਭਾਰਤ ਵਿੱਚ ਆਖ਼ਰੀ ਫ਼ਿਲਮ “ਮਿਰਜ਼ਾ ਸਾਹਿਬਾਂ” 1947 ਵਿੱਚ ਕੀਤੀ। ਇਸ ਫ਼ਿਲਮ ਵਿੱਚ ਪ੍ਰਿਥਵੀ ਰਾਜ ਕਪੂਰ ਦੇ ਭਰਾਤਾ ਤਰਲੋਕ ਕਪੂਰ ਵੀ ਸ਼ਾਮਲ ਸਨ ਪਰ ਕਲਾਸੀਕਲ ਫ਼ਿਲਮਾਂ “ਲਾਲ ਹਵੇਲੀ” “ ਜ਼ੀਨਥ” “ਬਡ਼ੀ ਮਾਂ” “ਗਾਓਂ ਕੀ ਗੋਰੀ” ਲੋਕਾਂ ਨੂੰ ਅੱਜ ਵੀ ਚੇਤੇ ਹਨ। ਇਸ ਕਲਾਕਾਰਾ ਨੇ 127 ਗੀਤ ਭਾਰਤੀ ਫ਼ਿਲਮਾਂ ਲਈ ਗਾਏ। ਉਸ ਨੇ 1932 ਤੋਂ 1947 ਤੱਕ 12 ਚੁੱਪ ਫ਼ਿਲਮਾਂ ਅਤੇ 69 ਬੋਲਦੀਆਂ ਫ਼ਿਲਮਾਂ ਵਿੱਚ ਯੋਗਦਾਨ ਪਾਇਆ,ਉਸਦੀਆਂ 55 ਫ਼ਿਲਮਾਂ ਮੁੰਬਈ ਵਿੱਚ, 8 ਕੋਲਕਾਤਾ ਵਿੱਚ,5 ਲਾਹੌਰ ਵਿੱਚ ਅਤੇ ਇੱਕ ਫ਼ਿਲਮ ਰੰਗੂਨ (ਨਵਾਂ ਨਾਅ ਯੰਗੂਨ) ਬਰਮਾਂ (ਨਵਾਂ ਨਾਂਅ ਮਿਆਂਮਾਰ) ਵਿੱਚ ਕੀਤੀ। ਵੰਡ ਸਮੇ ਉਹ ਆਪਣੇ ਖਾਵੰਦ ਸ਼ੌਕਤ ਹੁਸੈਨ ਰਿਜ਼ਵੀ ਸਮੇਤ ਕਰਾਚੀ ਜਾ ਪਹੁੰਚੀ।ਇਸ ਤੋਂ ਕਰੀਬ 4 ਕੁ ਵਰ੍ਹੇ ਬਾਅਦ ਮੀਆਂ-ਬੀਵੀ ਅਰਥਾਤ “ਸ਼ਾਹਨੂਰ” ਵੱਲੋਂ ਨਿਰਦੇਸ਼ਤ ਕੀਤੀ ਪਹਿਲੀ ਪੰਜਾਬੀ ਫ਼ਿਲਮ “ ਚੰਨ ਵੇ “ਵਿੱਚ 1951 ਨੂੰ ਉਹ ਪਹਿਲੀ ਵਾਰ ਪੰਜਾਬੀ ਫ਼ਿਲਮ ਵਿੱਚ ਹੀਰੋਇਨ ਵਜੋਂ  ਸੰਤੋਸ਼ ਕੁਮਾਰ ਨਾਲ ਆਈ, ਪਾਕਿਸਤਾਨ ਵਿੱਚ ਉਹ ਪਹਿਲੀ ਖ਼ਾਤੂਨ ਨਿਰਦੇਸ਼ਕਾ ਵੀ ਬਣੀ । ਫਿਰ ਉਸਦੀ ਪਹਿਲੀ ਉਰਦੂ ਫ਼ਿਲਮ 1952 ,ਚ “ਦੁਪੱਟਾ” ਰਿਲੀਜ਼ ਹੋਈ ,ਜਿਸ ਨੇ ਦਰਸ਼ਕਾਂ ਦੇ ਮਨ ਮੋਹ ਲਏ। ਇਸ ਦਾ ਗੀਤ “ ਚਾਂਦਨੀ ਰਾਤੇਂ ,ਬਹੁਤ ਮਕਬੂਲ ਹੋਇਆ। “ਜੁਗਨੂੰ” ਅਤੇ “ਚੰਨ ਵੇ” ਵਾਂਗ ਹੀ ਇਸ ਫ਼ਿਲਮ ਦਾ ਸੰਗੀਤ ਫ਼ਿਰੋਜ਼ ਨਿਜ਼ਾਮੀ ਨੇ ਦਿੱਤਾ ਸੀ।
         ਇੱਕ ਸਿੰਗਰ ਅਤੇ ਅਦਾਕਾਰਾ ਵਜੋਂ 1961 ਵਿੱਚ ਫ਼ਿਲਮ “ਮਿਰਜ਼ਾ ਗਾਲਿਬ” ਕੀਤੀ। ਫ਼ੈਜ਼ ਅਹਿਮਦ ਫੈਜ਼ ਦੇ ਬੋਲਾਂ “ ਮੁੱਝ ਸੇ ਪਹਿਲੀ ਸੀ ਮੁਹੱਬਤ ਮੇਰੇ ਮਹਿਬੂਬ ਨ ਆਜ ਮਾਂਗ “ਨੂੰ ਕਮਾਲ ਦੀ ਤਰੰਨਮ ,ਚ ਪੇਸ਼ ਕਰਕੇ ਨਾਮਣਾ ਖੱਟਿਆ। ਨੂਰਜਹਾਂ 1930 ਤੋਂ 1963 ਤੱਕ 33 ਸਾਲ ਫ਼ਿਲਮ ਜਗਤ ਦੀ ਅਹਿਮ ਹਸਤੀ ਬਣੀ ਰਹੀ। ਫ਼ਿਲਮ “ਅਨਮੋਲ ਘਡ਼ੀ” ਜਿਸ ਦਾ ਸੰਗੀਤ ਨੌਸ਼ਾਦ ਨੇ ਦਿੱਤਾ ਸੀ ,ਵਿਚਲੇ ਗੀਤ “ ਆਵਾਜ਼ ਦੇ ਕਹਾਂ ਹੈਂ” “ ਜਵਾਂ ਹੈ ਮੁਹੱਬਤ” “ ਮੇਰੇ ਬਚਪਨ ਕੇ ਸਾਥੀ” ਅੱਜ ਵੀ ਤਰੋ-ਤਾਜਾ ਜਾਪਦੇ ਹਨ। ਉਸਦੀ ਅਦਾਕਾਰਾ ਵਜੋਂ ਆਖ਼ਰੀ ਫ਼ਿਲਮ 1963 ਵਿੱਚ “ਬਾਜ਼ੀ” ਆਈ। ਉਸਨੇ ਪਾਕਿਸਤਾਨ ਵਿੱਚ 14 ਫ਼ਿਲਮਾਂ ਬਣਾਈਆਂ।ਜਿਨ੍ਹਾਂ ਵਿੱਚੋਂ 10 ਉਰਦੂ ਅਤੇ 4 ਪੰਜਾਬੀ ਫ਼ਿਲਮਾਂ ਹਨ। ਨੂਰਜਹਾਂ ਨੂੰ 6 ਬੱਚਿਆਂ ਦੀ ਪ੍ਰਵਰਸ਼ ਲਈ ਅਤੇ ਆਪ ਤੋਂ 9 ਸਾਲ ਛੋਟੀ ਉਮਰ ਦੇ ਦੂਸਰੇ ਖ਼ਾਵੰਦ ਇਜ਼ਾਜ਼ ਦੁਰਾਨੀ ਦੇ ਕਹਿਣ,ਤੇ ਫ਼ਿਲਮਾਂ ਤੋਂ ਕਿਨਾਰਾ ਕਰਨਾ ਪਿਆ।  
             ਪਿਠਵਰਤੀ ਗਾਇਕਾ ਵਜੋਂ ਭਾਵੇਂ ਉਸ ਨੇ 1958 ਵਿੱਚ ਪਾਕਿਸਤਾਨੀ ਫ਼ਿਲਮ “ ਜਾਨ ਏ ਬਹਾਰ” ਲਈ “ਕੈਸਾ ਨਸੀਬ ਲਾਈ ਥੀ” ਗਾਇਆ ਸੀ ,ਜੋ ਮੁਸੱਰਤ ਨਜ਼ੀਰ ,ਤੇ ਫਿਲਮਾਇਆ ਗਿਆ ਸੀ। ਫਿਰ 1960 ਵਿੱਚ ਫ਼ਿਲਮ “ਸਲਮਾਂ” ਲਈ ਗਾਇਆ। ਨੂਰਜਹਾਂ ਨੂੰ 1957 ਵਿੱਚ ਪ੍ਰੈਜ਼ੀਡੈਂਟ ਐਵਾਰਡ ਮਿਲਿਆ,1965 ਦੀ ਲਡ਼ਾਈ ਸਮੇ ਉਸ ਨੇ ਦੇਸ਼ ਭਗਤੀ ਦੇ ਗੀਤ ਪੇਸ਼ ਕਰਨ ਦਾ ਨਾਮਣਾ ਖੱਟਿਆ,ਅਤੇ 1966 ਵਿੱਚ  ਪਾਕਿਸਤਾਨ ਦਾ ਸਭ ਤੋਂ ਵੱਡਾ ਐਵਾਰਡ “ਤਮਗਾ ਇ ਇਮਤਿਆਜ਼”ਪ੍ਰਾਪਤ ਕੀਤਾ । ਨੂਰਜਹਾਂ ਨੇ ਅਹਿਮਦ ਰਸ਼ਦੀ,ਮਹਿੰਦੀ ਹਸਨ,ਮਸੂਦ ਰਾਣਾ,ਅਤੇ ਮੁਜ਼ੀਬ ਆਲਮ ਨਾਲ ਦੋ-ਗਾਣੇ ਵੀ ਗਾਏ। ਭਾਰਤੀ ਸਿਨੇਮੇ ਦੇ ਗੋਲਡਨ ਜੁਬਲੀ ਸਮਾਰੋਹ ਸਮੇ ਉਹ 1982 ਨੂੰ ਭਾਰਤ ਆਈ, ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ,ਦਲੀਪ ਕੁਮਾਰ, ਲਤਾ ਮੰਗੇਸ਼ਕਰ,ਨੂੰ ਵੀ ਪਿਆਰ ਨਾਲ ਮਿਲੀ।,1990 ਵਿੱਚ ਜਦ ਉਸ ਨੇ ਅਦਾਕਾਰਾ ਨੀਲੀ,ਅਤੇ ਰੀਮਾਂ ਲਈ ਗਾਇਆ,ਤਾਂ ਉਸ ਨੂੰ ਸਦਾਬਹਾਰ ਗਾਇਕਾ ਵਜੋਂ ਜਾਣਿਆਂ ਜਾਣ ਲੱਗਿਆ। 
        ਸਾਲ 1986 ਵਿੱਚ ਉਹ ਉੱਤਰੀ ਅਮਰੀਕਾ ਦੌਰੇ’ਤੇ ਸੀ ਤਾਂ ਉਸ ਨੂੰ ਦਿਲ ਦੇ ਦਰਦ ਦੀ ਸਮੱਸਿਆ ਆ ਗਈ। ਸਰਜਰੀ ਕਰਦਿਆਂ 2000 ਵਿੱਚ ਪੇਸ ਮੇਕਰ ਲਗਾਇਆ ਗਿਆ ਪਰ  ਕਰਾਚੀ ਦੇ ਹਸਪਤਾਲ ਵਿੱਚ ਸਨਿਚਰਵਾਰ ਬਾਅਦ ਦੁਪਹਿਰ ਦਸੰਬਰ 2000 ਨੂੰ ਨੂਰਜਹਾਂ ਦਾ ਨੂਰ ਸਦਾ ਸਦਾ ਲਈ ਸਾਨੂੰ ਵਿਛੋੜਾ ਦੇ ਗਈ ਪਰ ਉਸਦਾ ਨੂਰ ਉਸਦੇ ਗੀਤਾਂ ਦੇ ਰੂਪ ਵਿੱਚ ਉਸਦੀ ਆਵਾਜ਼ ਦੇ ਰੂਪ ਵਿੱਚ ਅੱਜ ਵੀ ਮੌਜੂਦ ਹੈ. ਲਗਦਾ ਅਹੈ ਨੂਰ ਜਹਾਂ ਅੱਜ ਵੀ ਇਥੇ ਹੀ ਹੈ..ਕਿਤੇ ਨੇੜੇ ਨੇੜੇ...ਕਿਤੇ ਕੋਲ ਕੋਲ
। 
ਰਣਜੀਤ ਸਿੰਘ ਪ੍ਰੀਤ
ਭਗਤਾ-151206(ਬਠਿੰਡਾ)