Showing posts with label ਟੂਰਿਜਮ. Show all posts
Showing posts with label ਟੂਰਿਜਮ. Show all posts

Monday, May 07, 2012

ਬਾਬੇ ਨਾਨਕ ਦੇ ਕਿਰਤੀਆਂ ਅਤੇ ਲਾਲ ਝੰਡੇ ਦਰਮਿਆਨ ਇੱਕ ਹੋਰ ਨੇੜਤਾ

ਦੁਬਈ ਤੋਂ ਮਨਜਿੰਦਰ ਅਠਵਾਲ ਦੀ ਖਾਸ ਰਿਪੋਰਟ 
ਦੁਬਈ ਵਿੱਚ ਰਲ ਮਿਲ ਕੇ ਮਨਾਇਆ ਗਿਆ 'ਲੇਬਰ ਡੇ'
ਬਾਬੇ ਨਾਨਕ ਦੀਆਂ ਪੈੜਾ ਤੇ ਚਲਦੀ ਹੋਈ "ਸਰਬੱਤ ਦ ਭਲਾ" ਸੰਸਥਾ ਦੁਬਈ ਵਲੋਂ ਇੱਕ ਹੋਰ ਨਵੇਕਲੇ ਕਾਰਜ ਦਾ ਆਰੰਭ, ਚਾਰ ਮਈ ਦਿਨ ਸੁਕਰਵਾਰ ਨੂੰ ਦੁਬਈ ਵਿੱਚ 'ਲੇਬਰ ਡੇ' ਤੇ ਦੁਬਈ ਗੋਰਮਿੰਟ ਅਤੇ ਇੰਡੀਅਨ ਗੋਰਮਿੰਟ ਵੱਲੋਂ ਮਿਲ ਕੇ ਮਨਾਇਆ ਗਿਆ। ਬਹੁਤ ਸਾਰੀਆ ਸੰਸਥਾਵਾਂ ਦੁਬਈ ਵਿੱਚ ਮਿਲ ਕੇ ਕੰਮ ਕਰ ਰਹੀਆ ਹਨ। ਕਿ ਦੁਬਈ ਵਿੱਚ ਲੇਬਰ ਦਾ ਜੀਵਨ ਉੱਚਾ ਚੁੱਕਿਆ ਜਾਵੇ ।ਸਰਬੱਤ ਦ ਭਲਾ ਸੰਸਥਾ ਨੇ ਹੁਣ ਤੱਕ ਜਿੰਨੇ ਵੀ ਕੰਮ ਸੁਰੂ ਕੀਤੇ ਹਨ । ਉਹਨਾਂ ਹਰ ਵਾਅਦੇ ਨੂੰ ਸੰਗਤਾਂ ਦੇ ਸਹਿਯੋਗ ਨਾਲ ਨੇਪਰੇ ਚਾੜਿਆ ਹੈ ।ਜੋ ਇਸ ਸਮੇਂ ਇੰਡੀਅਨ ਲੋਗਾਂ ਦੀ ਹਰਮਨ ਪਿਆਰੀ ਸੰਸਥਾ ਦਾ ਮਾਨ ਪ੍ਰਾਪਤ ਕਰਨ ਵਿੱਚ ਬਹੁਤ ਅੱਗੇ ਵੱਧ ਚੁੱਕੀ ਹੈ । ਇਸ ਸੰਸਥਾ ਨੇ ਇੱਕ ਬਹੁਤ ਹੀ ਜਰੂਰੀ ਅਤੇ ਸਲਾਘਾਯੋਗ  ਕਦਮ ਲੇਬਰ ਡੇ ਤੇ ਪੁਟਿਆ ਹੈ, ਕਿ ਉਸਦੀ ਜਿੰਨੀ ਵੀ ਪ੍ਰਸੰਸਾ ਕਰੀਏ ਉਨੀ ਹੀ ਘੱਟ ਹੈ।
ਸੰਸਥਾ ਦੇ ਦੁਬਈ ਵਿੱਚ ਵਸਦੇ ਲੇਬਰ ਤਬਕੇ ਲਈ ਭਾਸਾ ਸਿਖਲਾਈ ਕੇਂਦਰ ਦੀ ਸੁਰੂਆਤ ਕੀਤੀ  ਹੈ। ਜਿਸ ਵਿੱਚ ਲੇਬਰ ਕਲਾਸ ਲਈ ਮੁਫਤ ਤਿੰਨ, ਛੇ ਤੇ ਇੱਕ ਸਾਲ ਦੇ ਅੰਗਰੇਜੀ ਭਾਸ਼ਾ ਦੇ ਕੋਰਸ ਦੀ ਸਿਖਲਾਈ ਦਿੱਤੀ ਜਾਵੇਗੀ ।ਸਿਖਲਾਈ ਦੇਣ ਦਾ ਮੰਤਵ ਹੈ ਕਿ ਊਹ ਆਪਣੀ  ਗੱਲ ਸਾਹਮਣੇ ਵਾਲੇ ਨੂੰ ਸਪਸਟ ਤਰੀਕੇ ਨਾਲ ਸਮਝਾ ਸਕਣ ਅਤੇ ਉਹਨਾ ਲਈ ਤਰੱਕੀ ਦੇ ਰਸਤੇ ਵੀ ਖੁੱਲ ਸਕਣ।
ਸਰਬੱਤ ਦ ਭਲਾ ਸੰਸਥਾ ਦੇ ਇਸ ਕਾਰਜ ਵਿੱਚ ਉਹਨਾ ਦ ਸਾਥ ਇੰਡੀਆ ਦੇ ਮਸਹੂਰ ਕਾਲਜ ਆਈ. ਆਈ. ਐੱਮ. ਦੇ ਮੈਂਬਰ ਦੇ ਰਹੇ ਹਨ । ਸ. ਪ੍ਰਭਦੀਪ ਸਿੰਘ ਸ਼ੀ.ਏ. ਅਨੁਸਾਰ  ਸੰਸਥਾ ਆਪਣਾ ਇੱਕ ਟੋਸਟਮਾਸਟਰ ਕਲੱਬ ਦਾ ਗਠਨ ਕਰ ਰਹੀ ਹੈ । ਜੋ ਕਿ ਉੱਚ ਕਿੱਤਿਆ ਤੇ ਕੰਮ ਕਰ ਰਹੇ ਨੋਜਵਾਨਾਂ ਨੂੰ ਉਹਨਾਂ  ਦੇ ਕੰਮ ਵਿੱਚ ਸਹਾਈ ਹੋਵੇਗੀ ।
ਦੁਬਈ ਕਮਿਊਨਟੀ ਡਵੈਲਪਮੈਂਟ ਅਥੌਰਟੀ ਦੇ ਜਨਰਲ ਡਾਇਰੈਟਰ ਸ੍ਰੀਮਾਨ ਖਾਲਿਦ ਅਲ ਕਮਦਾ ਇਸ ਸੰਸਥਾ ਦੇ ਕੰਮਾ ਦੀ ਸਲਾਘਾ ਕੀਤੀ, ਤੇ ਉਹਨਾ ਨੇ ਖੁਸ ਹੋ ਕੇ ਆਪਨੇ ਵਲੋਂ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ, ਉਹਨਾਂ ਨੇ ਸੰਸਥਾ ਵਲੋ ਬਣਾਈ ਗਈ ਸੰਗੀਤ ਅਕੈਡਮੀ ਦਾ ਉਦਘਾਟਨ ਵੀ ਆਪ ਕੀਤਾ ।ਜੋ ਕਿ ਇਹ ਸੰਸਥਾ ਸਿੱਖਣ ਵਾਲਿਆ ਨੂੰ ਮੁਫਤ ਸਿਖਲਾਈ ਦੇਵੇਗੀ ।ਸੰਸਥਾ ਅਕੈਡਮੀ ਦੇ ਵਿੱਚ ਦੁਬਈ ਗੋਰਮਿੰਟ ਨਾਲ ਮਿਲਕੇ ਇੱਕ ਲਾਈਬਰੇਰੀ ਵੀ ਚਲਾਏਗੀ ।ਇਹਨਾਂ ਕੰਮਾ ਨੂੰ ਸੁਰੂ ਕਰਨ ਦਾ ਖਾਸ ਮੰਤਵ ਇਹ ਹੈ ਕਿ ਜੋ ਲੋਗ ਇਥੇ ਆ ਕੇ ਆਪਨੇ ਕਿੱਤੇ ਨਾਲ ਗਲਤ ਰਸਤੇ ਤੇ ਜਾ ਕੇ ਫਰੀ ਸਮੇਂ ਨੂੰ ਬਰਬਾਦ ਨਾ ਕਰਨ , ਸਰਾਬ ਪੀਣਾ, ਨਸੇ ਕਰਨੇ ਅਤੇ ਸਰਾਬ ਵੇਚਣ ਦੇ ਧੰਦੇ ਤੋਂ ਮੁਕਤ ਕਰਵਾਣਾ ਹੈ ।
ਸਮੇਂ ਤੇ ਮੌਜੂਦ ਭਾਰਤੀ ਕੋਂਸਲੇਟ ਦੇ ਅਧਿਕਾਰੀ ਸ. ਐੱਮ. ਪੀ ਸਿੰਘ ਜੀ ਨੇ ਸੰਸਥਾ ਦੇ ਕੰਮਾ ਦੀ ਸਲਾਘਾ ਕੀਤਾ, ਉਹਨਾ ਨੇ ਕਿਹਾ ਕਿ ਭਾਰਤ ਸਰਕਾਰ ਇਹੋ ਜਿਹੇ ਦੇਸ਼ ਭਲਾਈ ਦੇ ਕੰਮ ਕਰਨ ਵਾਲੀਆ ਸੰਸਥਾਵਾ ਨਾਲ ਹਮੇਸਾ ਮੋਢੇ ਨਾਲ ਮੋਢਾ ਜੋੜ ਕੇ ਚਲਣ ਨੂੰ ਤਿਆਰ ਹੈ ।
ਸਰਬੱਤ ਦ ਭਲਾ ਸੰਸਥਾ ਦੇ ਕੋਰ ਕਮੇਟੀ ਦੇ ਮੈਬਰ ਸ. ਐੱਸ. ਪੀ. ਸਿੰਘ ਉਬਰਾਏ ਜੋ ਸਮੇਂ ਤੇ ਮੌਜੂਦ ਸਨ, ਉਹਨਾ ਨੇ ਕਿਹਾ ਇਹ ਸਾਡਾ ਸੁਰੂਆਤੀ ਉਪਰਾਲਾ ਥੋੜੇ ਵਿਦਿਆਰਥੀਆ ਦੇ ਨਾਲ ਹੈ, ਆਉਣ ਵਾਲੇ ਸਮੇਂ ਵਿੱਚ ਪ੍ਰਮਾਤਮਾ ਦੀ ਕਿਰਪਾ ਨਾਲ ਹੋਰ ਵੀ ਹਜਾਰਾ ਜਰੂਰਮੰਦ ਵਿਦਿਆਰਥੀਆ ਤੱਕ ਇਹ ਲਾਹਾ ਪਹਚਾਉਣ ਦਾ ਉਪਰਾਲਾ ਸਭ ਨਾਲ ਮਿਲਕੇ ਜਾਰੀ ਰਹੇਗਾ ।
ਸਰਬੱਤ ਦ ਭਲਾ ਸੰਸਥਾ ਨੇ ਹਮੇਸਾ ਗੁਰੁ ਨਾਨਕ ਦੇ ਸਿਧਾਂਤ ਨੂੰ ਘਰ-ਘਰ ਪਹੁਚਾਉਣ  ਲਈ ਪਿਛਲੇ ਸਮੇਂ ਵਿੱਚ ਕਈ ਸਲਾਘਾਯੋਗ  ਯਤਨ ਕੀਤੇ ਹਨ। ਜਿਨ੍ਹਾ ਵਿੱਚ ਖੂਨਦਾਨ ਕੈਂਪ ਲਗਾਣੇ, ਜੇਲਾਂ ਵਿੱਚ ਜਾ ਕੇ ਜਰੂਰਤਮੰਦਾਂ ਦੀ ਮਦਦ ਕਰਨੀ, ਬੱਚਿਆ ਨੂੰ ਆਪਣੇ ਸੱਭਿਆਚਾਰਕ ਵਿਰਸੇ ਤੋਂ ਜਾਣੂ ਕਰਵਾਣਾ, ਨੋਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਆਦਿ ।
ਇਸ ਸਮੇਂ ਸੰਸਥਾ ਦੀ ਕਮੇਟੀ ਦੇ ਮੈਬਰ ਅਮਨਜੀਤ ਸਿੰਘ, ਪ੍ਰਭਦੀਪ ਸਿੰਘ, ਗੁਰਦੇਵ ਸਿੰਘ, ਜਤਿੰਦਰ ਸਿੰਘ, ਜਗਰੂਪ  ਸਿੰਘ, ਰਨਬੀਰ ਸਿੰਘ, ਰਨਦੀਪ ਸਿੰਘ, ਮਨਜਿੰਦਰ ਸਿੰਘ, ਜਸਵਿੰਦਰ ਸਿੰਘ, ਇਸਵਰ ਸਿੰਘ, ਗਗਨਦੀਪ ਸਿੰਘ, ਇੰਦਰਜੀਤ ਸਿੰਘ, ਮਲਕੀਤ ਸਿੰਘ, aਂਕਾਰ ਸਿੰਘ,ਬਲਜਿੰਦਰ ਸਿੰਘ ਅਤੇ ਦਿਲਦੀਪ ਸਿੰਘ ਅਦਿ ਹਾਜਿਰ ਸਨ

Saturday, October 08, 2011

ਸਚ ਜੇ ਮੈਂ ਕਹਾਂ ਉਹ ਕਰੁਣ ਦਾਸਤਾਂ ਸ਼ਾਇਦ ਮੇਰੀ ਜੁਬਾਂ ਜਾਂ ਕਿ ਮੈਂ ਨ ਰਹਾਂ

ਬੋਲ ਬੋਲਣ ਤੋਂ ਪਹਿਲਾਂ ਮਿਰੇ ਦਿਲ ਦੇ ਵਿੱਚ ਇਸ ਤਰ੍ਹਾਂ ਦੇ ਕਈ ਡਰ ਗੁਜ਼ਰਦੇ ਗਏ 
ਇਹ ਸਤਰਾਂ  ਲਾਲ ਫਿਰੋਜ੍ਪੁਰੀ ਹੁਰਾਂ ਦੀਆਂ ਹਨ ਜਿਹਨਾਂ ਨੂੰ ਤੁਸੀਂ ਸਾਰੇ ਡਾਕਟਰ ਹਰਜਿੰਦਰ ਸਿੰਘ ਲਾਲ ਦੇ ਨਾਮ ਨਾਲ ਜਾਣਦੇ ਹੋ. ਇਹ ਸਤਰਾਂ ਅਕਸਰ ਯਾਦ ਆਉਂਦੀਆਂ ਹਨ ਕਿਸੇ ਨ ਕਿਸੇ ਨਾਜ਼ੁਕ ਵੇਲੇ ਪਰ ਅੱਜ ਯਾਦ ਆਈਆਂ ਹਨ ਇੱਕ ਸੁਰੀਲੀ ਆਵਾਜ਼ ਨੂੰ ਸੁਣ ਕੇ. ਗੀਤ ਵੀ ਦਿਲ ਵਿੱਚ ਉਤਰਨ ਵਾਲਾ ਅਤੇ ਬੇਹੱਦ ਖੂਬਸੂਰਤ ਪੇਸ਼ਕਾਰੀ ਵੀ ਡਾਕਟਰ ਮਮਤਾ ਜੋਸ਼ੀ ਦੀ.
ਅਸਲ ਵਿੱਚ ਕੋਈ ਵੀ ਗੀਤ, ਗਜਲ ਜਾਂ ਫਿਰ ਕੋਈ ਸ਼ਿਅਰ ਜਦੋਂ ਮਕ਼ਬੂਲ ਹੁੰਦਾ ਹੈ, ਲੋਕਾਂ ਦੇ ਦਿਲਾਂ 'ਤੇ ਰਾਜ ਕਰਦਾ ਹੈ ਅਤੇ ਸ਼ੋਹਰਤ ਦੀਆਂ ਉਚਾਈਆਂ ਨੂੰ ਛੂਹੰਦਾ ਹੈ ਤਾਂ ਉਸ ਵਿੱਚ ਰਚਨਾਕਾਰ ਦੇ ਨਾਲ ਨਾਲ ਕਈ ਹੋਰ ਲੋਕ ਵੀ ਸ਼ਾਮਿਲ ਹੁੰਦੇ ਹਨ, ਉਸਨੂੰ  ਆਵਾਜ਼ ਦੇਣ  ਵਾਲਾ, ਉਸ ਗੀਤ ਨੂੰ ਸੰਗੀਤ ਦੇਣ ਵਾਲਾ, ਉਸ ਗੀਤ ਨੂੰ ਗੀਤਾਂ ਵਿਚਲੇ ਭਾਵਾਂ ਮੁਤਾਬਿਕ ਸ਼ਾਨਦਾਰ ਦ੍ਰਿਸ਼ ਫ਼ਿਲਮਾ ਕੇ ਦੇਣ ਵਾਲਾ ਅਤੇ ਇਸ ਸਭ ਕੁਝ ਦੇ ਨਾਲ ਨਾਲ ਇਸ ਗੀਤ ਨੂੰ ਲੋਕਾਂ ਤੱਕ ਲੈ ਕੇ ਜਾਣ  ਵਾਲਾ ਮਹਿਕਮਾ ਜੋ ਅਕਸਰ ਪਰਦੇ ਦੇ ਬਾਹਰ ਹੋ ਕੇ ਵੀ ਪਰਦੇ ਦੇ ਪਿਛੇ ਹੋ ਜਾਂਦਾ ਹੈ. ਇਹਨਾਂ ਸਾਰਿਆਂ ਵਿੱਚ ਗਾਇਕ ਦੀ ਹਾਲਤ ਸਭ ਤੋਂ ਵਧ ਨਾਜ਼ੁਕ ਹੁੰਦੀ ਹੈ ਜਿਸ ਨੇ ਸ੍ਟੇਜ ਤੇ ਜਾ ਕੇ ਇਸ ਸਾਰੀ ਮਿਹਨਤ ਨੂੰ ਕਿਸੇ ਕਰਿਸ਼ਮੇ ਵਿੱਚ ਬਦਲਣਾ ਹੁੰਦਾ ਹੈ ਆਪਣੀ ਆਵਾਜ਼ ਅਤੇ ਅਦਾਇਗੀ ਨਾਲ. ਇਹ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੁੰਦਾ ਕੀ ਕਈ ਵਾਰ ਸਾਰੀ ਸਾਰੀ ਉਮਰ ਪੜ੍ਹੀਆਂ ਸੁਣੀਆਂ ਸਤਰਾਂ ਜੇ ਕਦੇ ਦਿਲ ਵਿੱਚ ਉਤਰਦੀਆਂ ਹਨ ਤਾਂ ਕਿਸੇ ਨਾ ਕਿਸੇ ਸਟੇਜ ਤੇ ਜਾਂ ਫੇਰ ਕਿਸੇ ਆਵਾਜ਼ ਸੇ ਜਾਦੂ ਨਾਲ ਰਚਨਾ ਵਿਚਲੇ ਸ਼ਬਦਾਂ 'ਚ ਸੁੱਤੀ ਉਹਨਾਂ ਦੀ ਰੂਹ   

ਨੂੰ ਜਗਾਉਣਾ ਕੋਈ ਆਸਾਨ ਕੰਮ ਨਹੀਂ ਹੁੰਦਾ. ਇਸ ਮਕ਼ਸਦ ਲਈ ਗਾਇਕ ਨੂੰ ਵੀ ਬਹੁਤ ਸਾਰੇ ਨਾਜ਼ੁਕ ਪੜਾਵਾਂ ਵਿੱਚੋਂ ਲੰਘਣਾ ਪੈਂਦਾ ਹੈ. ਸ਼ਬਦਾਂ ਦੇ ਅਰਥ ਕਈ ਵਾਰ ਨਾਜ਼ੁਕ ਹੁੰਦੇ ਹਨ ਕਿਓਂਕਿ ਉਹਨਾਂ ਵਿਚਲਾ ਅੰਤਰੀਵ ਭਾਵ ਲੋਕਾਂ ਨੂੰ ਇੱਕ ਦਮ ਸਮਝ ਹੀ ਨਹੀਂ ਆਉਂਦਾ ਤੇ ਓਹ ਗੁੱਸਾ ਕਰ ਜਾਂਦੇ ਹਨ. ਅਜਿਹੀ ਹਾਲਤ ਤੋਂ ਬਚਣ ਲਈ ਗਾਇਕ ਕੀ ਕਰਦੇ ਹਨ.ਇਸਦਾ ਅਹਿਸਾਸ ਹੁੰਦਾ ਹੈ ਸੰਗੀਤ ਦੀ ਰੂਹ ਡਾਕਟਰ ਮਮਤਾ ਜੋਸ਼ੀ ਦੇ ਇੱਕ ਤਜਰਬੇ ਤੋਂ. ਪ੍ਰੋਗਰਾਮ ਸ਼ਿਮਲੇ ਵਿੱਚ ਸੀ ਅਤੇ ਸ਼ਿਮਲੇ ਜਾ ਕੇ ਪਹਾੜੀ ਰੰਗ ਗਾਉਣਾ ਵੀ ਜ਼ਰੂਰੀ ਸੀ. ਪਹਾੜੀ ਗੀਤਾਂ ਵਿੱਚ ਇੱਕ ਲੋਕ ਗੀਤ ਆਉਂਦਾ ਹੈ ਸ਼ਿਮਲੇ ਨਈ ਵੱਸਣਾ ਸਪਾਟੂਏ ਨਈ ਵੱਸਣਾ....! ਗੀਤ ਦੇ ਇਹਨਾਂ ਬੋਲਾਂ ਨੂੰ ਯਾਦ ਕਰਕੇ ਡਾਕਟਰ ਮਮਤਾ ਜੋਸ਼ੀ ਦੇ ਮਨ ਵਿੱਚ ਕੀ ਕੀ ਖਿਆਲ ਆਏ, ਇਹਨਾਂ ਖਿਆਲਾਂ ਨੇ ਕੀ ਹਲਚਲ ਮਚਾਈ ਤੇ ਇਸ ਸਾਰੀ ਸਥਿਤੀ  ਨੂੰ ਉਹਨਾਂ ਕਿਵੇਂ ਸੰਭਾਲਿਆ...ਲਓ ਸੁਣੋ ਡਾਕਟਰ ਮਮਤਾ ਜੋਸ਼ੀ ਦੀ ਆਵਾਜ਼ ਵਿੱਚ ਹੀ. ਆਪਣੇ ਵਿਚਾਰਾਂ ਤੋਂ ਜਾਣੁ ਜ਼ਰੂਰ ਕਰਾਉਣਾ..ਰੈਕਟਰ ਕਥੂਰੀਆ 

Friday, June 24, 2011

ਉਹ ਵੀ ਸਮਾਂ ਸੀ

ਤੁਸੀਂ ਅੰਗ੍ਰੇਜ਼ਾਂ ਦੇ ਜਮਾਨੇ ਨੂੰ ਜਿੰਨਾ ਮਰਜ਼ੀ  ਮਾੜਾ  ਕਹਿ ਲਓ ਪਰ ਬਜੁਰਗ ਅੱਜ ਵੀ ਉਸ ਜ਼ਮਾਨੇ ਦੀਆਂ ਸਿਫਤਾਂ ਕਰਦੇ ਨਹੀਂ ਥੱਕਦੇ. ਅੰਗ੍ਰੇਜ਼ ਆਪਣੇ ਰਾਜਨੀਤਕ ਵਿਰੋਧੀਆਂ ਨਾਲ ਸਖਤੀਆਂ ਕਰਦੇ ਹੋਣਗੇ ਪਰ ਆਮ ਇਨਸਾਨ ਪ੍ਰਤੀ ਉਹਨਾਂ ਦੀ ਪਹੁੰਚ ਕੁਝ ਅਜਿਹੀ ਸੀ ਕਿ ਲੋਕ ਅੱਜ ਵੀ ਉਸਨੂੰ ਯਾਦ ਕਰਦੇ ਹਨ. ਇਸਦੀ ਇੱਕ ਮਿਸਾਲ ਬਣ ਕੇ ਖੜਾ ਹੈ ਰੇਲਵੇ ਸਟੇਸ਼ਨ ਬੜੋਗ. ਸ਼ਿਮਲਾ ਨੇੜੇ ਸੋਲਾਂ ਜ਼ਿਲੇ ਵਿੱਚ ਬਣੇ ਹੋਏ ਇਸ ਰੇਲਵੇ ਸਟੇਸ਼ਨ ਅਤੇ ਇਸਦੇ ਨਾਮ ਬਾਰੇ ਇੱਕ ਅਜਿਹੀ ਕਹਾਣੀ ਹੈ ਜੋ ਉਸ ਯੁਗ ਅਤੇ ਅੱਜ ਦੇ ਸਮੇਂ ਬਾਰੇ ਬਿਨਾ ਕੋਈ ਭੂਮਿਕਾ ਬੰਨਿਆਂ ਬਹੁਤ ਕੁਝ ਦੱਸ ਦੇਂਦੀ ਹੈ. ਇਸ ਸਟੇਸ਼ਨ ਦਾ ਨਾਮ ਇੱਕ ਅਜਿਹੇ ਇੰਜੀਨੀਅਰ ਦੇ ਨਾਮ ਤੇ ਹੈ ਜਿਸ ਨੇ ਲਾਪਰਵਾਹੀ ਦਾ ਮਾਮੂਲੀ ਜਿਹਾ ਇਲਜ਼ਾਮ ਲੱਗਣ ਅਤੇ ਸਿਰਫ ਇੱਕ ਰੁਪੈ ਦਾ ਜੁਰਮਾਨਾ ਹੋਣ ਤੇ ਖੁਦਕੁਸ਼ੀ ਕਰ ਲਈ ਸੀ ਤੇ ਪਛਤਾਵੇ ਵੱਜੋਂ ਅੰਗ੍ਰੇਜ਼ਾਂ ਦੀ ਸਰਕਾਰ ਨੇ ਇਸ ਰੇਲਵੇ ਸਟੇਸ਼ਨ ਦਾ ਨਾਮ ਉਸਦੇ ਨਾਮ ਤੇ ਹੀ ਰੱਖ ਦਿੱਤਾ ਸੀ. ਦੇਖੋ ਇਹ ਸੀ ਅਧਿਕਾਰੀਆਂ ਅਤੇ ਸਰਕਾਰਾਂ ਦਰਮਿਆਨ ਇੱਕ ਰਿਸ਼ਤਾ ਜਿਸ ਵਿੱਚ ਮਾਮੂਲੀ ਜਿਹੀ ਦਰਾੜ ਵੀ ਕਿੰਨੀ ਗੰਭੀਰ ਬਣ ਜਾਂਦੀ ਸੀ. ਤੇ ਜਦੋਂ ਸਰਕਾਰਾਂ ਨੂੰ ਗਲਤੀਆਂ ਦਾ ਅਹਿਸਾਸ ਹੁੰਦਾ ਤਾਂ ਓਹ ਵੀ ਆਪਣੇ ਅਫਸਰਾਂ ਦਾ ਮਾਣ ਰੱਖਦੀਆਂ. ਹੁਣ ਕੀ ਹੁੰਦਾ ਹੈ ਇਹ ਸਾਰੇ ਜਾਣਦੇ ਹੀ ਹਨ. ਆਓ ਗੱਲ ਕਰਦੇ ਹਾਂ ਉਸ ਸਮੇਂ ਦੀ ਜਦੋਂ ਲੋਕਾਂ ਨੂੰ ਅਹਿਸਾਸ ਹੁੰਦਾ ਸੀ ਆਪਣੀ ਜਿੰਮੇਵਾਰੀ ਦਾ, ਆਪਣੇ ਕੰਮ ਦੇ ਮਾਨ ਦਾ, ਆਪਣੀ ਇਜ਼ਤ ਦਾ, ਆਪਣੀ ਮਰਿਯਾਦਾ ਦਾ, ਆਪਣੇ ਵੱਕਾਰ ਦਾ, ਮਾੜੀ ਜਿਹੀ ਉਂਗਲੀ ਦੇਖ ਕੇ ਲੋਕ ਆਪਣੇ ਬਾਰੇ ਸੋਚਾਂ ਲੱਗ ਪੈਂਦੇ ਸਨ. ਇਹ ਉਹ ਦੌਰ ਸੀ ਜਦੋਂ ਲੋਕ ਅੰਦਰੋਂ ਬਾਹਰੋਂ ਸੱਚੇ ਸੁੱਚੇ ਸਨ. ਮਾੜੀ ਜਿਹੀ ਗੱਲ ਹੋਵੇ ਸਹੀ ਬਾਸ ਚਿੰਤਾ ਲੱਗ ਜਾਂਦੀ ਸੀ...ਲਾਗਾ ਚੁਨਰੀ ਪੈ ਦਾਗ ਛੁਪਾਊਂ ਕੈਸੇ, ਘਰ ਜੂਨ ਕੈਸੇ....ਹੁਣ ਤਾਂ ਸਭ ਕੁਝ ਸਾਬਿਤ ਹੋ ਜਾਣ ਤੇ ਵੀ ਲੋਕ ਕੈਮਰੇ ਮੂਹਰੇ ਦੰਦ ਕਢਨੋਂ ਨੀ ਸ਼ਰਮਾਉਂਦੇ.
ਤੇ ਵਿਚਾਰੇ ਉਸ ਲਾਇਕ ਇੰਜੀਨੀਅਰ ਤੇ ਇਲ੍ਜ਼ਾਮ ਸੀ ਸਿਰਫ ਲਾਪਰਵਾਹੀ ਦਾ ਅਤੇ ਇਸ ਲਈ ਉਸਤੇ ਲਗਾਇਆ ਗਿਆ ਸੀ ਸਿਰਫ ਇੱਕ ਰੁਪਏ ਦਾ ਜੁਰਮਾਨਾ. ਕਾਲਕਾ ਤੋਂ  ਤਕਰੀਬਨ 42 ਕਿਲੋਮੀਟਰ ਦੂਰ ਬੜੋਗ ‘ਚ ਬਣੀ ਹੋਈ 1143.61 ਮੀਟਰ ਲੰਬਾਈ ਵਾਲੀ ਇਹ ਸੁਰੰਗ ਸੰਸਰ ਵਿੱਚ ਸਭ ਤੋਂ ਸਿਧੀ ਸੁਰੰਗ ਹੈ. ਇਸਦੇ ਖਤਮ ਹੁੰਦੀਆਂ ਸਾਰ ਹੀ ਸਟੇਸ਼ਨ ਆ ਜਾਂਦਾ ਹੈ.1.14 ਕਿਲੋਮੀਟਰ ਦੀ ਇਹ ਸਭ ਤੋਂ ਲੰਬੀ ਸੁਰੰਗ ਨੂੰ ਬਣਾਉਣ ਦਾ ਕੰਮ ਜੁਲਾਈ 1900 ‘ਚ ਸ਼ੁਰੂ ਹੋਇਆ ਸੀ ਤੇ 1903 ਤੱਕ ਜਾਰੀ ਰਿਹਾ. ਇਸ ਇਲਾਕੇ ਦੀਆਂ 103 ਸੁਰੰਗਾਂ ਵਿੱਚੋਂ ਇਹ ਸ਼ਾਇਦ ਸਭ ਤੋਂ ਲੰਮੀ ਸੁਰੰਗ ਹੈ. ਯੋਜਨਾ ਮੁਤਾਬਿਕ ਇਹ 2 ਕਿਲੋਮੀਟਰ ਲੰਬੀ ਸੁਰੰਗ ਬਣਾਈ ਜਾਣੀ ਸੀ, ਪਰ ਜਾਂਚ ਪੜਤਾਲ ਦੌਰਾਨ ਸੁਰੰਗ ਦੇ ਦੋਵਾਂ ਪਾਸਿਆਂ ਵਾਲੇ ਕਿਨਾਰਿਆਂ ਤੇ ਅਲਾਈਮੈਂਟ ਠੀਕ ਨਹੀ ਬੈਠਿਆ ਤੇ ਅਖੀਰ ਇਸ ਨੂੰ ਏਸੇ ਤਰਾਂ ਹੀ  ਛੱਡ ਦਿੱਤਾ ਗਿਆ. ਇਸ ਕੁਤਾਹੀ ਬਦਲੇ ਬ੍ਰਿਟਿਸ਼ ਹਕੂਮਤ ਨੇ ਉਸ ਇੰਜੀਨਿਅਰ ਬੜੋਗ ਤੇ ਇਕ ਰੁਪਏ ਦਾ ਜ਼ੁਰਮਾਨਾ ਵੀ ਲਗਾਇਆ.ਸੰਵੇਦਨਸ਼ੀਲ ਮਨ ਵਾਲੇ ਉਸ ਇਮਾਨਦਾਰ ਅਤੇ ਮਿਹਨਤੀ ਇੰਜੀਨੀਅਰ ਨੂੰ ਇਸ ਜੁਰਮਾਨੇ ਵਾਲੇ ਹੁਕਮ ਨੇ ਡੂੰਘਾ ਸਦਮਾ ਦਿੱਤਾ. ਉਦਾਸੀ ਅਤੇ ਨਿਰਾਸ਼ਾ ਦੇ ਆਲਮ ਵਿੱਚ ਉਸਨੇ ਸ਼ਰਮਸਾਰ ਹੋ ਕੇ  ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ. ਆਉਣ ਵਾਲੇ ਜੁਲਾਈ ਮਹੀਨੇ ਵਿੱਚ ਇਸ ਦੁੱਖਦਾਈ ਘਟਨਾ ਨੂੰ 111 ਸਾਲ ਹੋ ਜਾਣਗੇ. ਅੰਗ੍ਰੇਜ਼ ਸਰਕਾਰ ਨੂੰ ਵੀ ਇਹ ਖਬਰ ਸੁਣ ਕੇ ਪਛਤਾਵਾ ਜਿਹਾ ਹੋਇਆ ਅਤੇ ਸ਼ਰਧਾਂਜਲੀ ਵਜੋਂ ਇਸ ਰੇਲਵੇ ਸਟੇਸ਼ਨ ਦਾ ਨਾਮ ਹੀ ਉਸ ਇੰਜੀਨੀਅਰ ਬਰੋਦ ਦੇ ਨਾਮ ਤੇ ਰੱਖ ਦਿੱਤਾ ਗਿਆ. ਹੁਣ ਦੇਖਣਾ ਇਹ ਹੈ ਕਿ ਅਰਬਾਂ ਰੁਪਏ ਦੇ 2 ਜੀ ਸਪੈਕਟ੍ਰਮ ਘੋਟਾਲੇ ਤੇ ਕਰੋਡ਼ਾਂ ਰੁਪਏ ਦੇ ਰਾਸ਼ਟਰਮੰਡਲ ਖੇਡ ਘੋਟਾਲੇ ਦੇ ਦੋਸ਼ੀ ਜੇਲ ਜਾਣ ਤੇ ਵੀ ਸ਼ਰਮਸਾਰ ਨਹੀ ਹੋਏ. ਜੁੱਤੀਆਂ ਦੇ ਹਰ ਪੈਣ ਤੇ ਵੀ ਕਦੇ ਮਾਯੂਸ ਨਹੀਂ ਹੁੰਦੇ, ਬੂਟ ਸੁੱਟੇ ਜਾਣ ਤੇ ਵੀ ਉਹਨਾਂ ਨੂੰ ਕੋਈ ਅਹਿਸਾਸ ਨਹੀਂ ਹੁੰਦਾ....ਆਖਿਰ ਕੀ ਬਣੇਗਾ ਇਸ ਦੇਸ਼ ਦਾ ? ਕੁਰੱਪਸ਼ਨ ਦੇ ਇਹਨਾਂ ਅਵਤਾਰਾਂ  ਦੇ ਅਕਾਲ ਚਲਾਣੇ ਤੇ ਇਹਨਾਂ ਨੂੰ ਕਿਸਤਰਾਂ ਦੀ ਸ਼ਰਧਾਂਜਲੀ ਦਿੱਤੀ ਜਾਏਗੀ ? ਹਾਂ ਤੁਸੀਂ ਉਸ ਇੰਜੀਨੀਅਰ ਨੂੰ ਸ਼ਰਧਾਂਜਲੀ ਦੇਣ ਲਈ ਬੜੋਗ ਜਾਣਾ ਚਾਹੋ ਤਾਂ ਸ਼ਿਮਲਾ-ਕਾਲਕਾ ਰੂਟ ਵਾਲੇ ਇਸ ਸਟੇਸ਼ਨ ਤੇ ਤੁਸੀਂ ਚੰਡੀਗੜ੍ਹ ਤੋਂ ਵੀ ਪੁੱਜ ਸਕਦੇ ਹੋ ਜਿਥੋਂ ਇਹ ਸਿਰਫ 60-65 ਕਿਲੋਮੀਟਰ ਦੂਰ ਪਏਗਾ. ਜੇ ਤੁਹਾਨੂੰ ਉਥੋਂ ਦੇ ਲੋਕ ਇਸ ਬਾਰੇ ਕੁਝ ਹੋਰ ਵੀ ਦੱਸਣ ਤਾਂ ਉਸ ਬਾਰੇ ਕੁਝ ਲਿਖ ਕੇ ਭੇਜਣਾ ਨਾ ਭੁੱਲਣਾ. ਤੁਹਾਡੇ ਵਿਚਾਰਾਂ ਦੀ ਉਡੀਕ ਹਮੇਸ਼ਾਂ ਦੀ ਤਰਾਂ ਇਸ ਵਾਰ ਵੀ ਬਣੀ ਰਹੇਗੀ. --ਬਿਊਰੋ ਰਿਪੋਰਟ