25-July, 2021 16:13 IST
ਵੈਕਸੀਨ ਲਗਵਾ ਚੁੱਕੇ ਲੋਕਾਂ ਨੂੰ ਮੁਫ਼ਤ ਛੋਲੇ–ਭਟੂਰੇ ਦੇਣ ਦੀ ਪਹਿਲ
ਚੰਡੀਗੜ੍ਹ: 25 ਜੁਲਾਈ 2021: (ਪੀਆਈਬੀ//ਪੰਜਾਬ ਸਕਰੀਨ)::
ਅੱਜਕਲ੍ਹ ਚੰਡੀਗੜ੍ਹ ਦੇ ਉਸ ਫੂਡ–ਸਟਾਲ ਮਾਲਕ ਸੰਜੇ ਰਾਣਾ ਦੀ ਵੱਡੀ ਪੱਧਰ ਤੇ ਸ਼ਲਾਘਾ ਕੀਤੀ ਜਾ ਰਹੀ ਹੈ ਅਤੇ ਬਹੁਤ ਸਾਰੇ ਲੋਕ ਉਸਨੂੰ ਦੇਖਣ ਲਈ ਵੀ ਆ ਰਹੇ ਹਨ ਜਿਸਨੇ ਉਹਨਾਂ ਲੋਕਾਂ ਨੂੰ ਮੁਫ਼ਤ ਛੋਲੇ ਭਟੂਰੇ ਖੁਆਉਣੇ ਸ਼ੁਰੂ ਕੀਤੇ ਹਨ ਜਿਹਨਾਂ ਨੇ ਕੋਵਿਡ-19 ਤੋਂ ਬਚਾਓ ਵਾਲੀ ਵੈਕਸੀਨ ਲਗਵਾਈ ਹੋਈ ਹੈ। ਵੈਕਸੀਨੇਸ਼ਨ ਨੂੰ ਇਹੋ ਜਿਹਾ ਜਨਤਕ ਹੁਲਾਰਾ ਸ਼ਾਇਦ ਪਹਿਲੀ ਵਾਰ ਮਿਲਿਆ ਹੈ। ਸੰਜੇ ਰਾਣਾ ਦੀ ਦੁਕਾਨ ਬਹੁਤ ਛੋਟੀ ਹੈ। ਸ਼ਾਇਦ ਰੇਹੜੀ ਹੀ ਕਹਿ ਲਓ ਪਾਰ ਦਿਲ ਬਹੁਤ ਵੱਡਾ ਹੈ ਅਤੇ ਸੋਚ ਬੜੀ ਦੂਰ ਅੰਦੇਸ਼ੀ ਵਾਲੀ ਹੈ। ਅਜਿਹੀ ਫਿਲ ਵੱਡੇ ਵੱਡੇ ਢਾਬਿਆਂ ਅਤੇ ਰੈਸਟੂਰੈਂਟਾਂ ਵਾਲੇ ਵੀ ਨਹੀਂ ਕਰ ਕੇ ਦਿਖਾ ਸਕੇ ਜਿਹੜੀ ਸੰਜੇ ਰਾਣਾ ਨੇ ਕਰ ਦਿਖਾਈ ਹੈ।
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਆਪਣੇ ਮਾਸਿਕ ਰੇਡੀਓ ਸੰਬੋਧਨ ‘ਮਨ ਕੀ ਬਾਤ’ ਵਿੱਚ ਵੀ ਚੰਡੀਗੜ੍ਹ ਦੇ ਉਸ ਫੂਡ–ਸਟਾਲ ਮਾਲਕ ਸੰਜੈ ਰਾਣਾ ਦੀ ਸ਼ਲਾਘਾ ਕੀਤੀ, ਜਿਸ ਨੇ ਲੋਕਾਂ ਨੂੰ ਕੋਵਿਡ–19 ਦੇ ਟੀਕਾਕਰਣ ਲਈ ਹੋਰਨਾਂ ਨੂੰ ਉਤਸ਼ਾਹਿਤ ਕਰਨ ਵਾਸਤੇ ਆਪਣੇ–ਆਪ ਹੀ ਇੱਕ ਪਹਿਲਕਦਮੀ ਕੀਤੀ ਸੀ। ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਫੂਡ ਸਟਾਲ ਦੇ ਮਾਲਕ ਸੰਜੈ ਰਾਣਾ ਨੇ ਆਪਣੀ ਬੇਟੀ ਅਤੇ ਭਤੀਜੀ ਦੀ ਸਲਾਹ ’ਤੇ ਕੋਵਿਡ–19 ਵੈਕਸੀਨ ਲਗਵਾ ਚੁੱਕੇ ਲੋਕਾਂ ਨੂੰ ਮੁਫ਼ਤ ਛੋਲੇ–ਭਟੂਰੇ ਦੇਣੇ ਸ਼ੁਰੂ ਕਰ ਦਿੱਤੇ। ਇਸੇ ਦੌਰਾਨ ਚੰਡੀਗੜ੍ਹ ਦੇ ਪ੍ਰਸ਼ਾਸਕ ਅਤੇ ਪੰਜਾਬ ਦੇ ਗਵਰਨਰ ਵੀ ਪੀ ਸਿੰਘ ਬਦਨੌਰ ਨੇ ਵੀ ਸੰਜੇ ਰਾਣਾ ਦੀ ਸ਼ਲਾਘਾ ਕੀਤੀ ਹੈ।
ਹੁਣ ਦੇਖਣਾ ਹੈ ਕਿ ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਇਸ ਗੱਲ ਨੂੰ ਹੋਰ ਕਿੰਨੇ ਕੁ ਲੋਕ ਅਪਣਾਉਂਦੇ ਹਨ! ਅਜੇ ਵੈਕਸੀਨ ਲਗਵਾਉਣ ਵਾਲੇ ਬਹੁਤ ਸਾਰੇ ਲੋਕ ਬਾਕੀ ਹਨ ਅਤੇ ਬਹੁਤ ਸਾਰੀਆਂ ਥਾਂਵਾਂ ਤੇ ਲੋਕਾਂ ਨੂੰ ਇਸ ਮਕਸਦ ਲਈ ਉਤਸ਼ਾਹਿਤ ਕੀਤੇ ਜਾਣ ਦੀ ਲੋੜ ਹੈ। ਜ਼ਿਕਰਯੋਗ ਹੈ ਕਿ ਕਈ ਥਾਂਵਾਂ ਤੇ ਵੈਕਸੀਨ ਮੁੱਕ ਜਾਂਦੀ ਹੈ ਅਤੇ ਕਈ ਥਾਂਵਾਂ ਤੇ ਕੈਂਪਾਂ ਦਾ ਪ੍ਰਚਾਰ ਆਮ ਲੋਕਾਂ ਤੱਕ ਨਹੀਂ ਪਹੁੰਚਦਾ।
No comments:
Post a Comment