Sunday 31st July 2022 at 04:28 PM
ਇਲਾਕੇ ਦੇ ਲੋਕਾਂ ਨੰ ਪਹਿਲੀ, ਦੂਜੀ ਅਤੇ ਬੂਸਟਰ ਡੋਜ਼ ਵੀ ਲਗਵਾਈ ਗਈ
ਲੁਧਿਆਣਾ: 31 ਜੁਲਾਈ 2022: (ਗੁਰਪ੍ਰੀਤ ਸਿੰਘ//ਲੁਧਿਆਣਾ ਸਕਰੀਨ)::
ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਲੀਡਰਾਂ ਨੇ ਆਮ ਜਨਤਾ ਤੱਕ ਸਿਹਤ ਸੇਵਾਵਾਂ ਲਿਜਾਣ ਦੀਆਂ ਕੋਸ਼ਿਸਾਂ ਲਗਾਤਾਰ ਤੇਜ਼ ਰੱਖੀਆਂ ਹੋਈਆਂ ਹਨ। ਜਦੋਂ ਮੋਹੱਲਾ ਕਲੀਨਿਕ ਬਣਨਗੇ ਉਦੋਂ ਬਣਨਗੇ ਹੀ ਪਰ ਆਮ ਆਦਮੀ ਪਾਰਟੀ ਸਿਹਤ ਸਹੂਲਤਾਂ ਲੈ ਕੇ ਲਗਾਤਾਰ ਵੱਖ ਇਲਾਕਿਆਂ ਵਿਚ ਸਰਗਰਮ ਹਨ।
ਸੁਰਜੀਤ ਕੌਰ (ਨਿੱਕੀ ਕੋਹਲੀ) ਹਲਕਾ ਕੋਆਰਡੀਨੇਟਰ ਆਪ ਪਾਰਟੀ ਵੱਲੋਂ ਦੂਸਰਾ ਕੋਵਿਡ ਟੀਕਾਕਰਨ ਕੈਂਪ ਵੀ ਬੜੇ ਹੀ ਉਤਸ਼ਾਹ ਨਾਲ ਬੜੀ ਸਫਲਤਾ ਪੂਰਬਕ ਲਗਾਇਆ ਗਿਆ। ਜ਼ਿਕਰਯੋਗ ਹੈ ਕਿ ਕੋਵਿਡ ਦਾ ਖਤਰਾ ਅਜੇ ਤੱਕ ਤਲੀਆਂ ਨਹੀਂ। ਆਏ ਦਿਨ ਇਸਦੇ ਮੁੜ ਸਰ ਚਜੁੱਕਣ ਦੀਆਂ ਖਬਰਾਂ ਆਉਂਦੀਆਂ ਹੀ ਰਹਿੰਦੀਆਂ ਹਨ। ਵੈਕਸਿਨ ਲੱਗ ਜਾਵੇ। ਸਰਕਾਰ ਚਾਹੁੰਦੀ ਹੈ ਕਿ ਸਭਨਾਂ ਨੂੰ ਪਹਿਲੀ ਡੋਜ਼ ਵੀ, ਦੂਸਰੀ ਡੋਜ਼ ਵੀ ਅਤੇ ਬੂਸਟਰ ਡੋਜ਼ ਵੀ। ਇਹ ਸਾਰੀਆਂ ਡੋਜ਼ਾਂ ਸਭਨਾਂ ਨੂੰ ਲਗਵਾ ਲੈਣੀਆਂ ਚਾਹੀਦੀਆਂ ਹਨ।
ਸੁਰਜੀਤ ਕੌਰ (ਨਿੱਕੀ ਕੋਹਲੀ) ਹਲਕਾ ਕੋਆਰਡੀਨੇਟਰ ਆਪ ਪਾਰਟੀ ਦੀ ਅਗਵਾਈ ਹੇਠ ਲਗਾਤਾਰ ਲੋਕ ਭਲੇ ਦੀਆਂ ਕੋਸ਼ਿਸ਼ਾਂ ਜਾਰੀ ਹਨ। ਇਸ ਮਕਸਦ ਲਈ ਮੈਡਮ ਨਿੱਕੀ ਕੋਹਲੀ ਹੋਰਨਾਂ ਆਗੂਆਂ ਨੂੰ ਸੰਪਰਕ ਵਿਚ ਰੱਖਦੀ ਹੈ। ਇਸ ਵਾਰ ਵੀ ਪਹਿਲਾਂ ਦੀ ਤਰ੍ਹਾਂ ਗੁਰਪ੍ਰੀਤ ਗੋਗੀ ਵਿਧਾਇਕ ਹਲਕਾ ਪੱਛਮੀ ਨੇ ਪੂਰਾ ਸਹਿਯੋਗ ਦਿੱਤਾ।
ਇਸ ਰਲੇ ਮਿਲੇ ਸਹਿਯੋਗ ਨਾਲ ਸੁਨੇਤ ਡਿਸਪੈਂਸਰੀ ਤੋਂ ਆਈ ਟੀਕਾਕਰਣ ਟੀਮ ਨੇ ਇਸ ਵਾਰ ਵੀ ਬੜੀ ਲਗਨ ਨਾਲ ਟੀਕਾਕਰਣ ਕੀਤਾ। ਕੈਂਪ ਦਾ ਆਯੋਜਨ ਗੁਰੂਦਵਾਰਾ ਗੁਰੂ ਤੇਗ਼ ਬਹਾਦੁਰ ਸਾਹਿਬ, ਹਾਊਸਿੰਗ ਬੋਰਡ ਕਲੋਨੀ, ਭਾਈ ਰਣਧੀਰ ਸਿੰਘ ਨਗਰ ਵਿਖੇ ਕੀਤਾ ਗਿਆ। ਕੈਂਪ ਦਾ ਆਰੰਭ ਸਵੇਰੇ 09:00 ਵਜੇ ਤੋਂ ਹੋ ਗਿਆ ਸੀ। ਹਰ ਮਰੀਜ਼ ਦੀ ਲੁੜੀਂਦੀ ਜਾਂਚ ਮਗਰੋਂ ਉਣੁਨ ਸਬੰਧਤ ਡੋਜ਼ ਲਗਵਾਈ ਗਈ।
ਦੁਪਹਿਰ ਦੋ ਵਜੇ ਤੱਕ ਇਹ ਕੈਂਪ ਜਾਰੀ ਰਿਹਾ। ਦੋਨੋ ਡੋਜ਼ਾਂ ਤੋਂ ਇਲਾਵਾ ਬੂਸਟਰ ਡੋਸ ਵੀ ਲਗਾਈ ਗਈ। ਜ਼ਿਕਰਯੋਗ ਹੈ ਕਿ ਬੂਸਟਰ ਦੋਜ਼ ਦੀ ਮੰਗ ਵੀ ਵੱਧ ਗਈ ਹੈ। ਦੋ ਡੋਜ਼ਾਂ ਲੱਗਣ ਮਗਰੋਂ ਇਸ ਬੂਸਟਰ ਦੋਜ਼ ਨੰ ਲਗਵਾਉਣਾ ਵੀ ਜ਼ਰੂਰੀ ਹੁੰਦਾ ਹੈ। ਅੱਜ ਲੱਗੇ ਇਸ ਮੈਡੀਕਲ ਕੈਂਪ ਵਿੱਚ ਵਾਲੰਟੀਅਰਾਂ ਜਗਦੀਪ ਭੱਠਲ, ਗੁਰਪ੍ਰੀਤ ਸਿੰਘ (ਸਮਾਜ ਸੇਵੀ) ਮਨਮੋਹਨ ਸਿੰਘ ਮੰਨੂ ਅਤੇ ਮਿਸਟਰ ਬੌਬੀ ਆਦਿ ਨੇ ਵੀ ਪੂਰੀ ਸਰਗਰਮੀ ਨਾਲ ਸਹਿਯੋਗ ਦਿੱਤਾ।

No comments:
Post a Comment