ਨਾ ਜਿੰਮ, ਨਾ ਰੈਸਟੋਰੈਂਟ, ਨਾ ਦਫਤਰ, ਨਾ ਹੀ ਸਫ਼ਰ--ਪੂਰੀ ਪਾਬੰਦੀ ਦੇ ਹੁਕਮ
ਕੋਰੋਨਾ ਦਾ ਸੰਕਟ ਹੁਣ ਰੂਪ ਰੰਗ ਬਦਲ ਕੇ ਇੱਕ ਵਾਰ ਫਿਰ ਫਿਰ ਦੁਨੀਆ ਲਈ ਨਵਾਂ ਖਤਰਾ ਬਣ ਕੇ ਸਾਹਮਣੇ ਆਇਆ ਹੈ। ਦੁਨੀਆ ਭਰ ਦੀਆਂ ਸਰਕਾਰਾਂ ਇਸਦੇ ਟਾਕਰੇ ਲਈ ਲਾਮਬੰਦ ਹੋ ਰਹੀਆਂ ਹਨ। ਸਾਡੇ ਦੇਸ਼ ਨੇ ਵੀ ਬਹੁਤ ਸਾਰੇ ਇਹਤਿਆਤੀ ਕਦਮ ਚੁੱਕੇ ਹਨ। ਪੰਜਾਬ ਵਿਚ ਇਹ ਨਵੀਆਂ ਪਾਬੰਦੀਆਂ 15 ਜਨਵਰੀ 2022 ਤੋਂ ਸਖਤੀ ਨਾਲ ਲਾਗੂ ਹੋ ਰਹੀਆਂ ਹਨ ਜਿਹਨਾਂ ਦਾ ਆਰੰਭ ਚੰਗੇ ਨਾਗਰਿਕਾਂ ਵਾਂਗ ਹੁਣੇ ਤੋਂ ਹੀ ਸਭਨਾਂ ਨੂੰ ਸ਼ੁਰੂ ਕਰ ਦੇਣਾ ਚਾਹੀਦਾ ਹੈ।
ਵਿਸ਼ਵ ਸਿਹਤ ਸੰਗਠਨ ਨੇ 60 ਤੋਂ ਵੱਧ ਦੇਸ਼ਾਂ ਵਿੱਚ ਫੈਲ ਚੁੱਕੇ ਓਮੀਕ੍ਰੋਨ ਨੂੰ ਦੁਨੀਆ ਲਈ ਇੱਕ ਵੱਡਾ ਖ਼ਤਰਾ ਦੱਸਿਆ ਹੈ ਅਤੇ ਦੁਨੀਆ ਭਰ ਦੇ ਦੇਸ਼ਾਂ ਨੂੰ ਇਸ ਨਾਲ ਨਜਿੱਠਣ ਲਈ ਤਿਆਰ ਰਹਿਣ ਲਈ ਕਿਹਾ ਹੈ। ਪੰਜਾਬ ਵਿਚ ਵੀ ਹੁਣ ਓਮੀਕ੍ਰੋਨ ਦੀ ਦਹਿਸ਼ਤ ਲਗਾਤਾਰ ਵਧਦੀ ਮਹਿਸੂਸ ਹੋ ਰਹੀ ਹੈ। ਕੋਵਿਡ ਵੈਕਸੀਨੇਸ਼ਨ ਨੂੰ ਲੈ ਕੇ ਪੰਜਾਬ 'ਚ ਸਖ਼ਤੀ ਵਧਾ ਦਿੱਤੀ ਗਈ ਹੈ। ਇਸ ਸਬੰਧੀ ਨਵੀਆਂ ਪਾਬੰਧੀਆਂ ਦੇ ਹੁਕਮ ਜਾਰੀ ਕੀਤੇ ਗਏ ਹਨ।
ਇਸ ਤਾਜ਼ਾ ਜਾਣਕਾਰੀ ਮੁਤਾਬਿਕ ਸਰਕਾਰ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਹੁਣ ਤੱਕ ਦੋਵੇਂ ਖ਼ੁਰਾਕਾਂ ਨਹੀਂ ਲਗਵਾਈਆਂ ਹਨ, ਉਨ੍ਹਾਂ ਨੂੰ ਬਚੇ ਰਹਿਣ ਦੀ ਜ਼ਿਆਦਾ ਲੋੜ ਹੈ। ਹੁਣ ਇਨ੍ਹਾਂ ਲੋਕਾਂ ਨੂੰ ਘਰਾਂ ਵਿਚ ਰਹਿਣਾ ਹੋਵੇਗਾ ਅਤੇ ਕਿਸੇ ਵੀ ਜਨਤਕ ਥਾਵਾਂ 'ਤੇ ਨਹੀਂ ਜਾਣਾ ਚਾਹੀਦਾ। ਜ਼ਿਕਰਯੋਗ ਹੈ ਕਿ ਕੋਰੋਨਾ ਦੇ ਇਸ ਨਵੇਂ ਰੂਪ ਵਾਲੇ ਵਾਇਰਸ ਨੂੰ ਦੇਖਦੇ ਹੋਏ ਹੀ ਸਰਕਾਰ ਨੇ ਇਹ ਪਾਬੰਦੀਆਂ ਲਾਗੂ ਕੀਤੀਆਂ ਹਨ।
ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਿਕ ਇਹ ਨਵੀਆਂ ਪਾਬੰਦੀਆਂ 15 ਜਨਵਰੀ 2022 ਤੋਂ ਲਾਗੂ ਹੋਣਗੀਆਂ। ਬੱਸਾਂ ਵਿਚ ਸਫ਼ਰ ਕਰਨ ਲਈ ਵੈਕਸੀਨ ਦੀਆਂ ਦੋਵੇਂ ਖ਼ੁਰਾਕਾਂ ਲੈਣੀਆਂ ਲਾਜ਼ਮੀ ਕਰ ਦਿੱਤੀਆਂ ਗਈਆਂ ਹਨ। ਸਿਨੇਮਾ ਹਾਲ, ਰੈਸਟੋਰੈਂਟ ਤੇ ਜਿਮ ਵਿਚ ਬਿਨਾਂ ਡਬਲ ਡੋਜ਼ ਦੇ ਐਂਟਰੀ ਨਹੀਂ ਹੋਵੇਗੀ। ਇਸ ਤੋਂ ਇਲਾਵਾ ਚੰਡੀਗੜ੍ਹ 'ਚ ਪੰਜਾਬ ਸਰਕਾਰ ਦੇ ਦਫ਼ਤਰਾਂ ਲਈ ਵੀ ਹੁਕਮ ਜਾਰੀ ਕੀਤੇ ਗਏ ਹਨ। ਬਿਨਾਂ ਟੀਕਾਕਰਨ ਦੇ ਦਫ਼ਤਰਾਂ ਵਿਚ ਜਾਣ 'ਤੇ ਸਖਤੀ ਨਾਲ ਪਾਬੰਦੀ ਹੋਵੇਗੀ। ਟੀਕਾਕਰਣ ਵਾਲਾ ਸਰਟੀਫਿਕੇਟ ਦੀ ਤਸਵੀਰ ਜਾਂ ਸੁਨੇਹਾ ਹਰ ਵੇਲੇ ਆਪਣੇ ਫੋਨ ਵਿੱਚ ਸੰਭਾਲ ਕੇ ਰੱਖਣਾ ਜ਼ਰੂਰੀ ਹੋਵੇਗਾ।
ਇਸਦੇ ਨਾਲ ਹੀ ਇਸ ਨੂੰ ਨਜਿੱਠਣ ਲਈ ਚੁੱਕੇ ਜਾ ਰਹੇ ਕਦਮਾਂ ਬਾਰੇ ਵੀ ਲਗਾਤਾਰ ਅਧਿਐਨ ਹੋ ਰਹੇ ਹਨ ਤਾਂਕਿ ਪਤਾ ਲਾਇਆ ਜਾ ਸਕੇ ਕਿ ਇਹਨਾਂ ਦਾ ਅਸਰ ਕਿੰਨਾ ਕੁ ਕਾਰਗਰ ਹੈ। ਬਹੁਤ ਸਾਰੇ ਕਾਰਪੋਰੇਟੀ ਘਰਾਣਿਆਂ ਵੱਲੋਂ ਬਣਾਈ ਗਈ ਦਵਾਈ ਦੇ ਕਾਰਗਰ ਹੋਣ ਬਾਰੇ ਸ਼ੰਕੇ ਅਜੇ ਤੱਕ ਨਵਿਰਤ ਹੁੰਦੇ ਨਜ਼ਰ ਨਹੀਂ ਆ ਰਹੇ।
ਇੱਕ ਅਧਿਐਨ ਵਿੱਚ ਇਹ ਪੱਖ ਵੀ ਸਾਹਮਣੇ ਆਇਆ ਹੈ ਕਿ ਅਮਰੀਕਾ ਵਿੱਚ ਪ੍ਰਮਾਣਿਤ ਗੈਰ-ਕੋਰੋਨਾ ਟੀਕੇ ਹੁਣ ਨਵੇਂ ਖੋਜੇ ਗਏ ਕੋਰੋਨਾ ਦੇ ਇਸ ਨਵੇਂ ਰੂਪ ਅਰਥਾਤ ਓਮੀਕ੍ਰੋਨ ਵੇਰੀਐਂਟ ਦੇ ਵਿਰੁੱਧ ਅਸਰ ਦੇ ਮਾਮਲੇ ਵਿੱਚ ਕਾਫ਼ੀ ਘੱਟ ਕਾਰਗਰ ਸਾਬਿਤ ਹੋ ਰਹੇ ਹਨ। ਇਹ ਅਜੇ ਤੱਕ ਪੂਰੀ ਤਰ੍ਹਾਂ ਲੁੜੀਂਦੇ ਪੱਧਰ ਤੱਕ ਸੁਰੱਖਿਆਤਮਕ ਸਾਬਿਤ ਨਹੀਂ ਹੋ ਸਕੇ। ਇਸੇ ਸੰਬੰਧ ਵਿੱਚ ਹੀ ਕਿਹਾ ਜਾ ਰਿਹਾ ਹੈ ਕਿ ਵੈਕਸੀਨ ਦੀ ਇੱਕ ਬੂਸਟਰ ਖੁਰਾਕ ਜ਼ਰੂਰ ਨਵੇਂ ਰੂਪ ਨਾਲ ਨਜਿੱਠਣ ਵਿੱਚ ਪ੍ਰਭਾਵਸ਼ਾਲੀ ਸਾਬਤ ਹੋ ਸਕਦੀ ਹੈ ਜਿਸ ਨਾਲ ਕੁਝ ਆਸ ਉਮੀਦ ਬਣੀ ਹੈ। ਹਾਲਾਂਕਿ ਇਸ ਦਾਅਵੇ ਦੀ ਹਕੀਕਤ ਵੀ ਸਮਾਂ ਆਉਣ ਤੇ ਹੀ ਪਤਾ ਲੱਗੇਗੀ।
ਇਸੇ ਦੌਰਾਨ ਮੈਸੇਚਿਉਸੇਟਸ ਜਨਰਲ ਹਸਪਤਾਲ (ਐਮਜੀਐਚ), ਹਾਰਵਰਡ ਅਤੇ ਐਮਆਈਟੀ ਦੇ ਖੋਜਕਰਤਾਵਾਂ ਨੇ ਉਨ੍ਹਾਂ ਲੋਕਾਂ ਦੀ ਵੀ ਜਾਂਚ ਕੀਤੀ ਜਿਨ੍ਹਾਂ ਨੇ ਓਮੀਕ੍ਰੋਨ ਵੇਰੀਐਂਟ ਦੇ ਸਮਾਨ ਸੂਡੋਵਾਇਰਸ ਦੇ ਵਿਰੁੱਧ ਮੋਡਰਨਾ, ਜੌਨਸਨ ਐਂਡ ਜੌਨਸਨ ਅਤੇ ਫਾਈਜ਼ਰ/ਬਾਇਓਨਟੈਕ ਤੋਂ ਟੀਕੇ ਪ੍ਰਾਪਤ ਕੀਤੇ ਸਨ। ਵਿਗਿਆਨੀਆਂ ਨੇ ਇਹ ਵੀ ਕਿਹਾ ਕਿ ਓਮੀਕ੍ਰੋਨ ਵੇਰੀਐਂਟ ਕੋਰੋਨਾ ਵਾਇਰਸ ਦੇ ਪਿਛਲੇ ਰੂਪਾਂ ਨਾਲੋਂ ਜ਼ਿਆਦਾ ਛੂਤਕਾਰੀ ਹੈ। ਇਹ ਖਤਰਨਾਕ ਡੈਲਟਾ ਵੇਰੀਐਂਟ ਨਾਲੋਂ ਲਗਭਗ ਦੋ ਗੁਣਾ ਜ਼ਿਆਦਾ ਛੂਤਕਾਰੀ ਵੀ ਹੈ ਅਤੇ ਜਲਦੀ ਹੀ ਇਸ ਨੂੰ ਪਛਾੜ ਸਕਦਾ ਹੈ। ਇਸ ਤਰ੍ਹਾਂ ਸਾਥੀ ਇਸ ਵਾਰ ਵਧੇਰੇ ਨਾਜ਼ੁਕ ਵੀ ਹੈ ਅਤੇ ਚਿੰਤਾਜਨਕ ਵੀ। ਸੱਠ ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਲਈ ਬੂਸਟਰ ਡੋਜ਼ ਬੇਹੱਦ ਜ਼ਰੂਰੀ ਹੈ ਜਿਹੜੀ ਨਿਸਚਿਤ ਸਮੇਂ ਮੁਤਾਬਿਕ ਹਰ ਬਜ਼ੁਰਗ ਵਿਅਕਤੀ ਲਗਵਾ ਹੀ ਲੈਣੀ ਚਾਹੀਦੀ ਹੈ।
ਕੋਰੋਨਾ ਦੇ ਇਸ ਨਵੇਂ ਰੂਪ ਬਾਰੇ ਕਾਫੀ ਕੁਝ ਸਾਹਮਣੇ ਆ ਰਿਹਾ ਹੈ। ਅਧਿਐਨ ਵੀ ਹੋ ਰਹੇ ਹਨ ਅਤੇ ਰਿਪੋਰਟਾਂ ਵੀ ਸਾਹਮਣੇ ਆ ਰਹੀਆਂ ਹਨ। ਇਹ ਗੱਲ ਵੱਖਰੀ ਹੈ ਕਿ ਖੇਤਰੀ ਮੀਡੀਆ ਇਸਨੂੰ ਲੁੜੀਂਦੀ ਕਵਰੇਜ ਨਹੀਂ ਦੇ ਪਾ ਰਿਹਾ।ਇੱਕ ਰਿਪੋਰਟ ਇੰਟਰਨੈਟ ਤੇ ਘੁੰਮ ਰਹੀ ਹੈ ਕਿ ਇਸ ਸਬੰਧੀ ਆਕਸਫੋਰਡ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਪਾਇਆ ਕਿ Pfizer ਅਤੇ AstraZeneca ਤੋਂ ਦੋ-ਡੋਜ਼ ਵਾਲੇ ਕੋਰੋਨਾ ਵਾਇਰਸ ਟੀਕੇ ਨੇ ਨਵੇਂ ਰੂਪਾਂ ਦੇ ਵਿਰੁੱਧ ਲੋੜੀਂਦੇ ਨਿਰਪੱਖ ਐਂਟੀਬਾਡੀਜ਼ ਪੈਦਾ ਨਹੀਂ ਕੀਤੇ ਹਨ। ਇਹ ਬਹੁਤ ਹੀ ਚਿੰਜਨਕ ਗੱਲ ਹੈ। ਇਸ ਸਬੰਧੀ ਵਿਸ਼ਵ ਸਿਹਤ ਸੰਗਠਨ ਅਤੇ ਵੱਖ ਵੱਖ ਦੇਸ਼ਾਂ ਦੇ ਸਿਹਤ ਸੰਸਥਾਨ ਕੀ ਆਖਦੇ ਹਨ ਉਹ ਅਜੇ ਪੂਰੀ ਤਰ੍ਹਾਂ ਲੋਕਾਂ ਦੇ ਸਾਹਮਣੇ ਆਉਣਾ ਹੈ।
ਇਸੇ ਸੰਬੰਧ ਵਿੱਚ ਪ੍ਰਸਿੱਧ ਕੰਪਨੀ Pfizer ਅਤੇ BioNTech ਨੇ ਪਿਛਲੇ ਹਫਤੇ ਕਿਹਾ ਸੀ ਕਿ ਉਨ੍ਹਾਂ ਦੀ ਵੈਕਸੀਨ ਦੀਆਂ ਤਿੰਨ ਖੁਰਾਕਾਂ ਨਵੇਂ ਓਮੀਕ੍ਰੋਨ ਵੇਰੀਐਂਟ ਨੂੰ ਬੇਅਸਰ ਕਰਨ ਦੇ ਸਮਰੱਥ ਹਨ। Moderna ਅਤੇ Johnson & Johnson ਨੇ ਅਜੇ ਤੱਕ ਇਸ ਬਾਰੇ ਕੋਈ ਡਾਟਾ ਜਾਰੀ ਨਹੀਂ ਕੀਤਾ ਹੈ ਕਿ ਉਨ੍ਹਾਂ ਦੇ ਟੀਕੇ ਨਵੇਂ ਐਡੀਸ਼ਨ ਦੇ ਵਿਰੁੱਧ ਕਿੰਨੇ ਪ੍ਰਭਾਵਸ਼ਾਲੀ ਹਨ। ਜੌਨਸਨ ਐਂਡ ਜੌਨਸਨ ਨੇ ਨਵੇਂ ਅਧਿਐਨ ‘ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ, ਅਤੇ ਮੌਡੇਰਨਾ ਨੇ ਟਿੱਪਣੀ ਲਈ ਬੇਨਤੀ ਦਾ ਜਵਾਬ ਨਹੀਂ ਦਿੱਤਾ। ਇਸ ਤਰ੍ਹਾਂ ਗੱਲ ਜ਼ਿਆਦਾ ਭੰਬਲਭੂਸੇ ਵਾਲੀ ਬਣਦੀ ਜਾ ਰਹੀ ਹੈ। ਆਮ ਲੋਕਾਂ ਦੀ ਸਿਹਤ ਅਤੇ ਜ਼ਿੰਦਗੀ ਨਾਲ ਜੁੜੇ ਇਹ ਟੀਕੇ ਅਤੇ ਦਵਾਈਆਂ ਜੇ ਕਰ ਸਿਰਫ ਵਪਾਰਕ ਉਤਪਾਦਨ ਬਣ ਕੇ ਹੀ ਰਹਿ ਗਏ ਤਾਂ ਕਾਰਪੋਰੇਟੀ ਘਰਾਣਿਆਂ ਨੂੰ ਭਾਵੇਂ ਆਰਥਿਕ ਫਾਇਦਾ ਹੋ ਜਾਵੇ ਪਰ ਆਮ ਲੋਕਾਂ ਨੂੰ ਸਿਹਤ ਪੱਖੋਂ ਕਾਫੀ ਨੁਕਸਾਨ ਹੋ ਜਾਵੇਗਾ।
ਹੁਣ ਨਵੀਆਂ ਹਾਲਤਾਂ ਵਿੱਚ ਨਵੇਂ ਕਦਮ ਚੁੱਕੇ ਜਾ ਰਹੇ ਹਨ। ਕੋਵਿਡ ਵੈਕਸੀਨੇਸ਼ਨ ਨੂੰ ਲੈ ਕੇ ਪੰਜਾਬ 'ਚ ਸਖ਼ਤੀ ਵਧਾਉਣ ਦੀਆਂ ਤਿਆਰੀਆਂ ਸ਼ੁਰੂ ਹਨ। ਜਾਣਕਾਰੀ ਮੁਤਾਬਿਕ ਸਰਕਾਰ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਹੁਣ ਤੱਕ ਦੋਵੇਂ ਖ਼ੁਰਾਕਾਂ ਨਹੀਂ ਲਗਵਾਈਆਂ ਹਨ, ਉਨ੍ਹਾਂ ਨੂੰ ਬਚੇ ਰਹਿਣ ਦੀ ਜ਼ਿਆਦਾ ਲੋੜ ਹੈ। ਇਨ੍ਹਾਂ ਲੋਕਾਂ ਨੂੰ ਘਰਾਂ ਵਿਚ ਰਹਿਣਾ ਹੋਵੇਗਾ ਅਤੇ ਕਿਸੇ ਵੀ ਜਨਤਕ ਥਾਵਾਂ 'ਤੇ ਨਹੀਂ ਜਾਣਾ ਚਾਹੀਦਾ। ਦੱਸ ਦੇਈਏ ਕਿ ਨਵੇਂ ਵਾਇਰਸ ਨੂੰ ਦੇਖਦੇ ਹੋਏ ਸਰਕਾਰ ਨੇ ਇਹ ਪਾਬੰਦੀਆਂ ਲਾਗੂ ਕੀਤੀਆਂ ਹਨ ਅਤੇ ਇਹ 15 ਜਨਵਰੀ 2022 ਤੋਂ ਨਵੀਆਂ ਪਾਬੰਦੀਆਂ ਲਾਗੂ ਹੋਣਗੀਆਂ। ਬੱਸਾਂ ਵਿਚ ਸਫ਼ਰ ਕਰਨ ਲਈ ਵੈਕਸੀਨ ਦੀਆਂ ਦੋਵੇਂ ਖ਼ੁਰਾਕਾਂ ਲੈਣੀਆਂ ਲਾਜ਼ਮੀ ਕਰ ਦਿੱਤੀਆਂ ਗਈਆਂ ਹਨ। ਸਿਨੇਮਾ ਹਾਲ, ਰੈਸਟੋਰੈਂਟ ਤੇ ਜਿਮ ਵਿਚ ਬਿਨਾਂ ਡਬਲ ਡੋਜ਼ ਦੇ ਐਂਟਰੀ ਨਹੀਂ ਹੋਵੇਗੀ। ਇਸ ਤੋਂ ਇਲਾਵਾ ਚੰਡੀਗੜ੍ਹ 'ਚ ਪੰਜਾਬ ਸਰਕਾਰ ਦੇ ਦਫ਼ਤਰਾਂ ਲਈ ਵੀ ਹੁਕਮ ਜਾਰੀ ਕੀਤੇ ਗਏ ਹਨ। ਬਿਨਾਂ ਟੀਕਾਕਰਨ ਦੇ ਦਫ਼ਤਰਾਂ ਵਿਚ ਜਾਣ 'ਤੇ ਬੈਨ ਹੋਵੇਗਾ।
ਇਸ ਸਬੰਧੀ ਜੇ ਤੁਹਾਨੂੰ ਕੋਈ ਨਵਾਂ ਅਨੁਭਵ ਹੁੰਦਾ ਹੈ ਤਾਂ ਉਸਨੂੰ ਵੀ ਜ਼ਰੂਰ ਲਿਖ ਭੇਜੋ।
No comments:
Post a Comment