Wednesday, July 13, 2022

ਲੁਧਿਆਣਾ ਦੇ ਬੀ ਆਰ ਐਸ ਨਗਰ ਵਿਖੇ ਲਗਾਇਆ ਗਿਆ ਵੈਕਸੀਨੇਸ਼ਨ ਕੈਂਪ

12th July 2022 at 10:59 PM Via WhatsApp

 ਕੈਂਪ ਲਈ ਸੁਰਜੀਤ ਕੌਰ (ਨਿੱਕੀ ਕੋਹਲੀ) ਨੇ ਦਿਖਾਈ ਵਿਸ਼ੇਸ਼ ਸਰਗਰਮੀ 


ਲੁਧਿਆਣਾ
: 13 ਜੁਲਾਈ 2022: (ਗੁਰਪ੍ਰੀਤ ਸਿੰਘ//ਲੁਧਿਆਣਾ ਸਕਰੀਨ):: 

ਕੋਵਿਡ ਦਾ ਖਤਰਾ ਇੱਕ ਵਾਰ ਫਿਰ ਸਾਡੇ ਸਿਰਾਂ 'ਤੇ ਮੰਡਰਾ ਰਿਹਾ ਹੈ।  ਇਸ ਨਾਲ ਨਜਿੱਠਣ ਲਈ ਸਰਕਾਰ ਦੇ ਨਾਲ ਨਾਲ ਆਮ ਆਦਮੀ ਪਾਰਟੀ ਦੇ ਸਮੂਹ ਅਹੁਦੇਦਾਰ ਵੀ ਵੱਧ ਚੜ੍ਹ ਕੇ ਆਪਣਾ ਯੋਗਦਾਨ ਪਾ ਰਹੇ ਹਨ। ਲੋਕਾਂ ਨੂੰ ਵੈਕਸੀਨੇਸ਼ਨ ਵਾਲਾ ਟੀਕਾ ਲਗਵਾਉਣ ਵਿਚ ਆਉਂਦੀਆਂ ਦਿੱਕਤਾਂ ਨੂੰ ਦੇਖਦਿਆਂ ਇਸ ਮਕਸਦ ਲਈ ਇੱਕ ਵਿਸ਼ੇਸ਼ ਕੈਂਪ ਬੀ ਆਰ ਐਸ ਨਗਰ ਵਿਖੇ ਵੀ ਲਗਵਾਇਆ ਗਿਆ। ਇਸ ਕੈਂਪ ਦਾ ਫਾਇਦਾ ਬਹੁਤ ਸਾਰੇ ਲੋਕਾਂ ਨੇ ਉਠਾਇਆ। 

ਸੁਰਜੀਤ ਕੌਰ (ਨਿੱਕੀ ਕੋਹਲੀ) ਹਲਕਾ ਕੋਆਰਡੀਨੇਟਰ ਆਪ ਪਾਰਟੀ ਵੱਲੋਂ ਕੋਵਿਡ ਟੀਕਾਕਰਨ ਕੈਂਪ ਲਗਾਇਆ ਗਿਆ। ਗੁਰਪ੍ਰੀਤ ਗੋਗੀ ਵਿਧਾਇਕ  ਹਲਕਾ ਪੱਛਮੀ ਦੇ ਸਹਿਯੋਗ ਨਾਲ ਜਵੱਦੀ ਤੋਂ ਆਈ ਟੀਕਾਕਰਣ ਟੀਮ  ਨੇ ਟੀਕਾਕਰਣ ਕੀਤਾ। ਕੈਂਪ ਦਾ ਆਯੋਜਨ ਗੁਰੂਦਵਾਰਾ ਗੁਰੂ ਤੇਗ਼ ਬਹਾਦੁਰ ਸਾਹਿਬ, ਹਾਊਸਿੰਗ ਬੋਰਡ ਕਲੋਨੀ, ਭਾਈ ਰਣਧੀਰ ਸਿੰਘ ਨਗਰ ਵਿਖੇ ਕੀਤਾ ਗਿਆ। ਇਸ ਮੌਕੇ 12 ਸਾਲਾਂ ਤੋਂ ਉੱਤੇ ਦੇ ਬੱਚਿਆ ਨੂੰ ਵੈਕਸੀਨੇਸ਼ਨ ਵਾਲੇ ਟੀਕੇ ਲਗਾਏ ਗਏ। ਇਸਦੇ ਨਾਲ ਹੀ ਪਹਿਲੀ ਅਤੇ ਦੂਜੀ ਡੋਜ਼ ਵੀ ਲਗਾਈ ਗਈ। 

ਇਸ ਕੈਂਪ ਵਿੱਚ ਹੋਰ ਪ੍ਰਬੰਧ ਵੀ ਸਨ ਜਿਹਨਾਂ ਅਧੀਨ 60 ਸਾਲਾਂ ਤੋਂ ਵੱਧ ਉਮਰ ਵਾਲੇ ਬਜ਼ੁਰਗਾਂ ਨੂੰ ਬੂਸਟਰ ਡੋਜ਼ ਵੀ ਲਗਾਈ ਗਈ। ਕੈਂਪ  ਦਾ ਉਦਘਾਟਨ ਸਵੇਰੇ 9:00 ਵਜੇ ਕੀਤਾ ਗਿਆ ਅਤੇ ਇਹ ਕੈਂਪ ਸ਼ਾਮ 04:00 ਵਜੇ ਤੱਕ ਚੱਲਿਆ। ਕੈਂਪ ਵਿੱਚ ਵਾਲੰਟੀਅਰਾਂ ਕਿਰਨ ਭਾਟੀਆ (ਸਮਾਜ ਸੇਵਿਕਾ)  ਐਡਵੋਕੇਟ ਅਮਨਜੀਤ, ਰੀਟਾ ਮਲਹੋਤਰਾ, ਵਿਕਰਮਜੀਤ ਸਿੰਘ (ਆਪ ) ਜਗਦੀਪ ਭੱਠਲ, ਗੁਰਪ੍ਰੀਤ ਸਿੰਘ (ਸਮਾਜ ਸੇਵੀ) ਮਨਮੋਹਨ ਸਿੰਘ ਮੰਨੂ ਅਤੇ ਮਾਸਟਰ ਹਰੀ ਸਿੰਘ ਆਦਿ ਨੇ ਵੀ ਸਹਿਯੋਗ ਦਿੱਤਾ।

No comments: