Showing posts with label Man Ki Baat. Show all posts
Showing posts with label Man Ki Baat. Show all posts

Sunday, July 25, 2021

‘ਮਨ ਕੀ ਬਾਤ’ ਸੰਬੋਧਨ ’ਚ ਚੰਡੀਗੜ੍ਹ ਦੇ ਫੂਡ–ਸਟਾਲ ਮਾਲਕ ਦੀ ਸ਼ਲਾਘਾ

 25-July, 2021 16:13 IST

ਵੈਕਸੀਨ ਲਗਵਾ ਚੁੱਕੇ ਲੋਕਾਂ ਨੂੰ ਮੁਫ਼ਤ ਛੋਲੇ–ਭਟੂਰੇ ਦੇਣ ਦੀ ਪਹਿਲ 


ਚੰਡੀਗੜ੍ਹ: 25 ਜੁਲਾਈ 2021: (ਪੀਆਈਬੀ//ਪੰਜਾਬ ਸਕਰੀਨ)::

ਅੱਜਕਲ੍ਹ ਚੰਡੀਗੜ੍ਹ ਦੇ ਉਸ ਫੂਡ–ਸਟਾਲ ਮਾਲਕ ਸੰਜੇ ਰਾਣਾ ਦੀ ਵੱਡੀ ਪੱਧਰ ਤੇ ਸ਼ਲਾਘਾ ਕੀਤੀ ਜਾ ਰਹੀ ਹੈ ਅਤੇ ਬਹੁਤ ਸਾਰੇ ਲੋਕ ਉਸਨੂੰ ਦੇਖਣ ਲਈ ਵੀ ਆ ਰਹੇ ਹਨ ਜਿਸਨੇ ਉਹਨਾਂ ਲੋਕਾਂ ਨੂੰ ਮੁਫ਼ਤ ਛੋਲੇ ਭਟੂਰੇ ਖੁਆਉਣੇ ਸ਼ੁਰੂ ਕੀਤੇ ਹਨ ਜਿਹਨਾਂ ਨੇ ਕੋਵਿਡ-19 ਤੋਂ ਬਚਾਓ ਵਾਲੀ ਵੈਕਸੀਨ ਲਗਵਾਈ ਹੋਈ ਹੈ। ਵੈਕਸੀਨੇਸ਼ਨ ਨੂੰ ਇਹੋ ਜਿਹਾ ਜਨਤਕ ਹੁਲਾਰਾ ਸ਼ਾਇਦ ਪਹਿਲੀ ਵਾਰ ਮਿਲਿਆ ਹੈ। ਸੰਜੇ ਰਾਣਾ ਦੀ ਦੁਕਾਨ ਬਹੁਤ ਛੋਟੀ ਹੈ। ਸ਼ਾਇਦ ਰੇਹੜੀ ਹੀ ਕਹਿ ਲਓ ਪਾਰ ਦਿਲ ਬਹੁਤ ਵੱਡਾ ਹੈ ਅਤੇ ਸੋਚ ਬੜੀ ਦੂਰ ਅੰਦੇਸ਼ੀ ਵਾਲੀ ਹੈ। ਅਜਿਹੀ ਫਿਲ ਵੱਡੇ ਵੱਡੇ ਢਾਬਿਆਂ ਅਤੇ ਰੈਸਟੂਰੈਂਟਾਂ ਵਾਲੇ ਵੀ ਨਹੀਂ ਕਰ ਕੇ ਦਿਖਾ ਸਕੇ ਜਿਹੜੀ ਸੰਜੇ ਰਾਣਾ ਨੇ ਕਰ ਦਿਖਾਈ ਹੈ। 

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਆਪਣੇ ਮਾਸਿਕ ਰੇਡੀਓ ਸੰਬੋਧਨ ‘ਮਨ ਕੀ ਬਾਤ’ ਵਿੱਚ ਵੀ ਚੰਡੀਗੜ੍ਹ ਦੇ ਉਸ ਫੂਡ–ਸਟਾਲ ਮਾਲਕ ਸੰਜੈ ਰਾਣਾ ਦੀ ਸ਼ਲਾਘਾ ਕੀਤੀ, ਜਿਸ ਨੇ ਲੋਕਾਂ ਨੂੰ ਕੋਵਿਡ–19 ਦੇ ਟੀਕਾਕਰਣ ਲਈ ਹੋਰਨਾਂ ਨੂੰ ਉਤਸ਼ਾਹਿਤ ਕਰਨ ਵਾਸਤੇ ਆਪਣੇ–ਆਪ ਹੀ ਇੱਕ ਪਹਿਲਕਦਮੀ ਕੀਤੀ ਸੀ। ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਫੂਡ ਸਟਾਲ ਦੇ ਮਾਲਕ ਸੰਜੈ ਰਾਣਾ ਨੇ ਆਪਣੀ ਬੇਟੀ ਅਤੇ ਭਤੀਜੀ ਦੀ ਸਲਾਹ ’ਤੇ ਕੋਵਿਡ–19 ਵੈਕਸੀਨ ਲਗਵਾ ਚੁੱਕੇ ਲੋਕਾਂ ਨੂੰ ਮੁਫ਼ਤ ਛੋਲੇ–ਭਟੂਰੇ ਦੇਣੇ ਸ਼ੁਰੂ ਕਰ ਦਿੱਤੇ। ਇਸੇ ਦੌਰਾਨ ਚੰਡੀਗੜ੍ਹ ਦੇ ਪ੍ਰਸ਼ਾਸਕ ਅਤੇ ਪੰਜਾਬ ਦੇ ਗਵਰਨਰ ਵੀ ਪੀ ਸਿੰਘ ਬਦਨੌਰ ਨੇ ਵੀ ਸੰਜੇ ਰਾਣਾ ਦੀ ਸ਼ਲਾਘਾ ਕੀਤੀ ਹੈ।


ਹੁਣ ਦੇਖਣਾ ਹੈ ਕਿ ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਇਸ ਗੱਲ ਨੂੰ ਹੋਰ ਕਿੰਨੇ ਕੁ ਲੋਕ ਅਪਣਾਉਂਦੇ ਹਨ! ਅਜੇ ਵੈਕਸੀਨ ਲਗਵਾਉਣ ਵਾਲੇ ਬਹੁਤ ਸਾਰੇ ਲੋਕ ਬਾਕੀ ਹਨ ਅਤੇ ਬਹੁਤ ਸਾਰੀਆਂ ਥਾਂਵਾਂ ਤੇ ਲੋਕਾਂ ਨੂੰ ਇਸ ਮਕਸਦ ਲਈ ਉਤਸ਼ਾਹਿਤ ਕੀਤੇ ਜਾਣ ਦੀ ਲੋੜ ਹੈ। ਜ਼ਿਕਰਯੋਗ ਹੈ ਕਿ ਕਈ ਥਾਂਵਾਂ ਤੇ ਵੈਕਸੀਨ ਮੁੱਕ ਜਾਂਦੀ ਹੈ ਅਤੇ ਕਈ ਥਾਂਵਾਂ ਤੇ ਕੈਂਪਾਂ ਦਾ ਪ੍ਰਚਾਰ ਆਮ ਲੋਕਾਂ ਤੱਕ ਨਹੀਂ ਪਹੁੰਚਦਾ। 

Monday, September 21, 2015

30 ਲੱਖ ਲੋਕਾਂ ਨੇ ਗੈਸ ਸਿਲੰਡਰ ਸਬਸਿਡੀ ਛੱਡ ਦਿੱਤੀ

ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਕੀਤਾ ਮਨ ਕੀ ਬਾਤ ਵਿੱਚ ਪ੍ਰਗਟਾਵਾ 
ਨਵੀਂ ਦਿੱਲੀ: 20 ਸਤੰਬਰ (ਪੰਜਾਬ ਸਕਰੀਨ ਬਿਊਰੋ): 
ਪ੍ਰਧਾਨ ਮੰਤਰੀ ਨਰਿੰਦਰ ਮੋਦੀ  ਮਨ ਕੀ ਬਾਤ ਨੂੰ ਲੈ ਕੇ ਲਗਾਤਾਰ ਗੰਭੀਰਤਾ ਨਾਲ ਸਮਾਂ ਕਢ ਅਤੇ ਉਹਨਾਂ ਦਾ ਇਹ  ਪ੍ਰੋਗਰਾਮ ਹਰਮਨਪਿਆਰਾ ਵੀ ਹੋ ਰਿਹਾ। ਹੈ  ਇਸ ਵਾਰ ਉਹਨਾਂ ਨੇ ਸਮੂਹ ਲੋਕਾਂ ਨੂੰ ਆਪੋ ਆਪਣੇ ਵਿਚਾਰ ਦੱਸਣ ਦਾ ਵੀ ਸੱਦਾ ਦਿੱਤਾ ਸੀ।  ਇਸ ਮਕਸਦ ਲਈ ਬਾਕਾਇਦਾ ਇੱਕ ਟੋਲ ਨੰਬਰ ਵੀ ਜਾਰੀ ਕੀਤਾ ਗਿਆ ਜਿਸ ਤੇ ਬਹੁਤ ਵੱਡੀ ਗਿਣਤੀ ਵਿੱਚ ਲੋਕਾਂ ਨੇ ਆਪਣੇ ਸੁਝਾ ਦਿੱਤੇ। ਇਸ ਲਈ ਇਸ ਵਾਰ ਦੇ ਪ੍ਰਸਾਰਨ ਦੀ ਉਡੀਕ ਬਹੁਤ ਸਾਰੇ ਆਮ ਲੋਕਾਂ ਨੂੰ ਵੀ ਸੀ ਕਿਓਂਕਿ ਇਸ ਵਾਰ ਉਹਨਾਂ ਦੇ ਸੁਝਾਵਾਂ ਦੀ ਗੱਲ ਵੀ ਹੋਣੀ ਸੀ। 
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਵਾਰ ਆਪਣੇ ਰੇਡੀਓ ਪ੍ਰੋਗਰਾਮ ਮਨ ਕੀ ਬਾਤ ਦੇ ਰਾਹੀਂ ਦੇਸ਼ ਨੂੰ ਸੰਬੋਧਤ ਕਰਦੇ ਹੋਏ ਕਿਹਾ ਕਿ ਮਨ ਕੀ ਬਾਤ, ਇਕ ਸਾਲ , ਕਈ ਗੱਲਾਂ। ਉਨ੍ਹਾਂ ਨੇ ਕਿਹਾ ਕਿ ਉਹ ਨਹੀਂ ਜਾਣਦੇ ਲੋਕਾਂ ਨੇ ਕੀ ਹਾਸਲ ਕੀਤਾ ਪਰ ਉਨ੍ਹਾਂ ਨੇ ਬਹੁਤ ਕੁਝ ਪ੍ਰਾਪਤ ਕੀਤਾ। ਲੋਕਤੰਤਰ 'ਚ ਜਨਸ਼ਕਤੀ ਦਾ ਬਹੁਤ ਮਹੱਤਵ ਹੈ ਤੇ ਇਸ 'ਚ ਉਨ੍ਹਾਂ ਦਾ ਬਹੁਤ ਵਿਸ਼ਵਾਸ ਰਿਹਾ ਹੈ। ਮਨ ਕੀ ਬਾਤ ਨੇ ਉਨ੍ਹਾਂ ਨੂੰ ਸਿਖਾਇਆ ਤੇ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਜਨਸ਼ਕਤੀ ਬਹੁਤ ਵੱਡੀ ਹੁੰਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮਨ ਕੀ ਬਾਤ ਲਈ ਲੱਖਾਂ ਲੋਕਾਂ ਨੇ ਸਰਗਰਮ ਹੋ ਕੇ ਸੁਝਾਅ ਦਿੱਤੇ, ਜੋ ਆਪਣੇ ਆਪ 'ਚ ਬਹੁਤ ਵੱਡੀ ਸ਼ਕਤੀ ਹੈ। ਲੋਕਾਂ ਦੀਆਂ ਚਿੱਠੀਆਂ ਨੇ ਬਹੁਤ ਵੱਡਾ ਪਾਠ ਪੜਾਇਆ। ਇਸ ਤੋਂ ਇਲਾਵਾ ਉਨ੍ਹਾਂ ਨੇ ਸੈਲਫੀ ਵਿਦ ਡਾਟਰ, ਖਾਦੀ ਫਾਰ ਨੈਸ਼ਨ ਦੀ ਗੱਲ ਕੀਤੀ ਤੇ ਪ੍ਰਧਾਨ ਮੰਤਰੀ ਨੇ ਦੱਸਿਆ ਕਿ 30 ਲੱਖ ਲੋਕਾਂ ਨੇ ਗੈਸ ਸਿਲੰਡਰ ਸਬਸਿਡੀ ਛੱਡ ਦਿੱਤੀ ਹੈ। ਉਨ੍ਹਾਂ ਨੇ ਇਸ ਨੂੰ ਮੂਕ ਕ੍ਰਾਂਤੀ ਦੱਸਿਆ।