25th January 2022 at 5:02 PM
ਨੇਤਾ ਜੀ ਦਾ ਬੁੱਤ ਲਾਉਣ ਲਈ ਭਾਜਪਾ ਨੂੰ ਵਧਾਈ:ਸਤਿਗੁਰੂ ਦਲੀਪ ਸਿੰਘ ਜੀ
ਜਲੰਧਰ: 25 ਜਨਵਰੀ 2022: (ਪੰਜਾਬ ਸਕਰੀਨ ਬਿਓਰੋ)::
ਅੱਜ ਜਿੱਥੇ ਸੁਭਾਸ਼ ਚੰਦਰ ਬੋਸ ਦਾ ਬੁੱਤ ਲਗਾਇਆ ਗਿਆ ਹੈ, ਉਸ ਜਗ੍ਹਾ 'ਤੇ ਕਦੇ ਇੰਗਲੈਂਡ ਦੇ ਰਾਜਾ ਜਾਰਜ ਪੰਜਵੇਂ ਦੀ ਮੂਰਤੀ ਲੱਗੀ ਹੋਈ ਸੀ। ਸੰਨ 1965 ਵਿਚ ਸੰਯੁਕਤ ਸਮਾਜਵਾਦੀ ਪਾਰਟੀ ਦੇ ਕੁਝ ਯੋਧਿਆਂ ਨੇ ਪੁਲਿਸ ਵਾਲਿਆਂ ਨੂੰ ਗ੍ਰਿਫਤਾਰ ਕਰਕੇ ਬੁੱਤ ਦਾ ਨੱਕ ਅਤੇ ਚਿਹਰਾ ਤੋੜ ਦਿੱਤਾ ਅਤੇ ਉਸ ਦੇ ਮੂੰਹ 'ਤੇ ਕਾਲਕ ਮੱਲ ਦਿੱਤੀ। ਲੋਕਾਂ ਦੇ ਅਜਿਹੇ ਸਖ਼ਤ ਵਿਰੋਧ ਕਾਰਨ 1968 ਵਿੱਚ ਭਾਰਤ ਸਰਕਾਰ ਵੱਲੋਂ ਉਸ ਬੁੱਤ ਨੂੰ ਉਥੋਂ ਹਟਾ ਕੇ ਦਿੱਲੀ ਦੇ ਕੋਰੋਨੇਸ਼ਨ ਪਾਰਕ ਵਿੱਚ ਲਾ ਦਿੱਤਾ। ਉਸ ਸਮੇਂ ਦੀ ਭਾਰਤ ਸਰਕਾਰ ਅੰਗਰੇਜ਼ਾਂ ਪ੍ਰਤੀ ਇੰਨੀ ਸਮਰਪਤ ਸੀ ਕਿ ਉਹਨਾਂ ਨੇ ਇਸ ਮੂਰਤੀ ਨੂੰ ਸੁੱਟਿਆ ਨਹੀਂ, ਸਗੋਂ ਸਤਿਕਾਰ ਸਹਿਤ ਕਿਸੇ ਹੋਰ ਥਾਂ 'ਤੇ ਸਥਾਪਿਤ ਕਰ ਦਿੱਤਾ।
ਇੰਡੀਆ ਗੇਟ ਅਤੇ ਗੇਟਵੇ ਆਫ ਇੰਡੀਆ (ਮੁੰਬਈ) ਸਾਡੇ ਸਾਰਿਆਂ ਦੇ ਮੱਥੇ ਉੱਤੇ 'ਤੇ ਇੱਕ ਕਲੰਕ ਦਾ ਨਿਸ਼ਾਨ
ਸਤਿਗੁਰੂ ਦਲੀਪ ਸਿੰਘ ਜੀ ਅਤੇ ਨਾਮਧਾਰੀ ਸੰਗਤ ਭਾਜਪਾ ਸਰਕਾਰ ਅਤੇ ਸਮੂਹ ਭਾਰਤ ਵਾਸੀਆਂ ਨੂੰ ਸੁਝਾਅ ਦਿੰਦੇ ਹਨ ਕਿ ਦਿੱਲੀ ਸਥਿਤ ਇੰਡੀਆ ਗੇਟ ਅਤੇ ਗੇਟਵੇ ਆਫ ਇੰਡੀਆ (ਮੁੰਬਈ) ਨੂੰ ਆਪਣੀ ਵਿਰਾਸਤ ਨਾ ਸਮਝੋ, ਇਹ ਸਾਡੇ ਸਾਰਿਆਂ ਦੇ ਮੱਥੇ ਉੱਤੇ 'ਤੇ ਇੱਕ ਕਲੰਕ ਦਾ ਨਿਸ਼ਾਨ ਹੈ। ਕਿਉਂਕਿ, "ਇੰਡੀਆ ਗੇਟ" ਅੰਗਰੇਜ਼ਾਂ ਨੇ ਅੰਗਰੇਜ਼ ਭਗਤ ਭਾਰਤੀ ਗੱਦਾਰਾਂ ਦੀ ਯਾਦ ਅਤੇ ਸਨਮਾਨ ਵਿੱਚ ਬਣਵਾਇਆ ਸੀ। ਗੇਟਵੇ ਆਫ ਇੰਡੀਆ ਨੂੰ ਭਾਰਤ ਵਿੱਚ ਜਾਰਜ ਪੰਜਵੀਂ ਅਤੇ ਮਹਾਰਾਣੀ ਮੈਰੀ ਦੀ ਪਹਿਲੀ ਆਮਦ ਦੀ ਯਾਦ ਵਿੱਚ ਬਣਾਇਆ ਗਿਆ ਸੀ।
ਇੰਡੀਆ ਗੇਟ ਨੂੰ ਵੀ ਢਾਹੋ--ਨਵਾਂ ਬਣਿਆ "ਵਾਰ ਮੈਮੋਰੀਅਲ" ਕੋਈ ਆਜ਼ਾਦੀ ਯਾਦਗਾਰ ਨਹੀਂ
ਸਤਿਗੁਰੂ ਦਲੀਪ ਸਿੰਘ ਜੀ ਦਾ ਸੁਝਾਅ: ਹੁਣ ਅਗਲਾ ਮਹਾਨ ਕਾਰਜ, ਭਾਜਪਾ ਸਰਕਾਰ ਨੂੰ ਇੰਡੀਆ ਗੇਟ ਨੂੰ ਢਾਹ ਕੇ ਉਸੇ ਥਾਂ 'ਤੇ ਭਾਰਤ ਦੀ "ਵਿਲੱਖਣ ਆਜ਼ਾਦੀ ਯਾਦਗਾਰ" ਬਣਾਉਣੀ ਚਾਹੀਦੀ ਹੈ। ਨਵਾਂ ਬਣਿਆ "ਵਾਰ ਮੈਮੋਰੀਅਲ" ਕੋਈ ਆਜ਼ਾਦੀ ਯਾਦਗਾਰ ਨਹੀਂ ਹੈ। ਅਸੀਂ ਇਸ ਦਾ ਵਿਰੋਧ ਨਹੀਂ ਕਰਦੇ ਪਰ ਇਹ ਸਾਡੀ ਆਜ਼ਾਦੀ ਦਾ ਸਮਾਰਕ ਨਹੀਂ ਹੈ। ਸਤਿਗੁਰੂ ਦਲੀਪ ਸਿੰਘ ਜੀ ਅਤੇ ਉਨ੍ਹਾਂ ਦੀ ਨਾਮਧਾਰੀ ਸੰਗਤ ਪਿਛਲੇ ਛੇ ਸਾਲਾਂ ਤੋਂ ਮੰਗ ਕਰ ਰਹੀ ਹੈ ਕਿ ਇੰਡੀਆ ਗੇਟ ਨੂੰ ਢਾਹ ਕੇ ਉਸ ਥਾਂ 'ਤੇ ਭਾਰਤ ਦੀ "ਆਜ਼ਾਦੀ ਯਾਦਗਾਰ" ਬਣਾਈ ਜਾਵੇ। ਜਿਸ ਦੇ ਇੱਕ ਪਾਸੇ ਆਜ਼ਾਦੀ ਘੁਲਾਟੀਆਂ ਦੀਆਂ ਤਸਵੀਰਾਂ ਅਤੇ ਨਾਮ ਰੋਸ਼ਨ ਹੋਣ, ਦੂਜੇ ਪਾਸੇ ਦੇਸ਼ ਭਗਤਾਂ ਦੀ ਫਿਲਮਾਂ ਵੱਡੇ ਪਰਦੇ 'ਤੇ ਚੱਲਣ। 1947 ਤੋਂ ਪਹਿਲਾਂ ਦੇਸ਼ ਦੀ ਅਜ਼ਾਦੀ ਲਈ ਦੇਸ਼ ਭਗਤੀ ਦੇ ਜਜ਼ਬੇ ਨਾਲ ਕੁਰਬਾਨੀਆਂ ਕਰਨ ਵਾਲੇ। ਜਿਵੇਂ:- ਸ਼ਹੀਦ ਭਗਤ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ, ਰਾਜਗੁਰੂ, ਸੁਭਾਸ਼ ਚੰਦਰ ਬੋਸ ਆਦਿ। ਭਾਰਤ ਦੇ ਸੁਤੰਤਰਤਾ ਸਮਾਰਕ 'ਤੇ ਉਨ੍ਹਾਂ ਦੇ ਨਾਮ ਦਾ ਪ੍ਰਕਾਸ਼ ਹੋਣਾ ਚਾਹੀਦਾ ਹੈ। ਕਿਉਂਕਿ ਉਨ੍ਹਾਂ ਦੀ ਬਦੌਲਤ ਹੀ ਅੱਜ ਅਸੀਂ ਆਜ਼ਾਦ ਹਾਂ।
(25th January 2022 at 3:27 PM manpreet rainu <manpreetrainu0007@gmail.com>)
No comments:
Post a Comment