From Lachhman Singh Sewewala Tuesday 16th June 2025 at 18:29 Regarding Protest at Ludhiana
ਪਤਨੀ ਨੈਨਸੀ ਵੀ ਲੁਧਿਆਣਾ 'ਚ ਹੋਏ ਰੋਸ ਮੁਜ਼ਾਹਰੇ ਵਿੱਚ ਸ਼ਾਮਿਲ ਹੋਈ
ਲੁਧਿਆਣਾ:16 ਜੂਨ 2025: (ਮੀਡੀਆ ਲਿੰਕ ਰਵਿੰਦਰ//ਪੰਜਾਬ ਸਕਰੀਨ ਡੈਸਕ)::
ਨਰਿੰਦਰ ਦੀਪ ਸਿੰਘ ਦੇ ਬੇਰਹਿਮੀ ਨਾਲ ਕੀਤੇ ਗਏ ਹਿਰਾਸਤੀ ਕਤਲ ਵਿਰੁੱਧ ਰੋਸ ਅਤੇ ਰੋਹ ਲਗਾਤਾਰ ਵੱਧ ਰਿਹਾ ਹੈ। ਅੱਜ ਲੁਧਿਆਣਾ ਵਿੱਚ ਵੀ ਕਈ ਜਥੇਬੰਦੀਆਂ ਨੇ ਇਸ ਮੁੱਦੇ ਨੂੰ ਲੈ ਕੇ ਜ਼ੋਰਦਾਰ ਰੋਸ ਮੁਜ਼ਾਹਰਾ ਕੀਤਾ। ਮੁਜ਼ਾਹਰਾਕਾਰੀ ਰੋਹ ਨਾਲ ਭਰੇ ਹੋਏ ਸਨ। ਇਸ ਮੌਕੇ ਕਤਲ ਕੀਤੇ ਗਏ ਨੌਜਵਾਨ ਦੀ ਪਤਨੀ ਨੈਨਸੀ ਵੀ ਬੜੇ ਜਜ਼ਬਾਤੀ ਰੌਂ ਵਿਚ ਮੁਜ਼ਾਹਰੇ ਵਿਚ ਸ਼ਾਮਿਲ ਹੋਈ। ਭਰੇ ਗਲੇ ਅਤੇ ਭਰੀਆਂ ਅੱਖਾਂ ਨਾਲ ਉਸਨੇ ਆਪਣੇ ਪਰਿਵਾਰ ਨਾਲ ਹੋਏ ਜ਼ੁਲਮ ਦੀ ਦਾਸਤਾਨ ਸੁਣਾਈ। ਲੁਧਿਆਣਾ ਪੱਛਮੀ ਵਾਲੀ ਜ਼ਿਮਨੀ ਚੋਣ ਲੜ ਰਹੇ ਉਮੀਦਵਾਰਾਂ ਵਿੱਚੋਂ ਕੋਈ ਵੀ ਇਸ ਨੌਜਵਾਨ ਔਰਤ ਨੂੰ ਦਿਲਾਸਾ ਦੇਣ ਲਈ ਨਹੀਂ ਪਹੁੰਚਿਆ। ਚੋਣ ਲੜ ਰਹੀਆਂ ਸਿਆਸੀ ਪਾਰਟੀਆਂ ਵਿੱਚੋਂ ਕਿਸੇ ਨੇ ਵੀ ਉਸ ਲਈ ਇਨਸਾਫ ਵਾਸਤੇ ਹਾਅ ਦਾ ਨਾਅਰਾ ਨਹੀਂ ਮਾਰਿਆ। ਇਸ ਵਰਤਾਰੇ ਦਾ ਅਸਰ ਨੇੜ ਭਵਿੱਖ ਪੂਰੇ ਜਮਹੂਰੀ ਸਿਸਟਮ ਤੇ ਵੀ ਪੈਣਾ ਹੈ। ਆਖਿਰ ਹੁਣ ਕੌਣ ਸੁਣੇ ਫਰਿਆਦ?
No comments:
Post a Comment