From PAU pensioners on 10th June 2025 at 5:39 PM Regarding Fresh Dharna
ਪੀਏਯੂ ਪੈਨਸ਼ਨਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਹੋਰ ਤੇਜ਼
ਲੁਧਿਆਣਾ: 10 ਜੂਨ 2025: (ਮੀਡੀਆ ਲਿੰਕ ਰਵਿੰਦਰ/ /ਪੰਜਾਬ ਸਕਰੀਨ ਡੈਸਕ)::
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਰਥਾਤ PAU ਵਿਗਿਆਨਕ, ਸਾਹਿਤਿਕ, ਸੱਭਿਆਚਾਰਕ ਵਿਕਾਸ ਨਾਲ ਸਬੰਧਤ ਮਾਮਲਿਆਂ ਦਾ ਗੜ੍ਹ ਗਿਣੀ ਜਾਂਦੀ ਹੈ। ਦੁਨੀਆ ਭਰ ਵਿੱਚ ਇਸਦੀ ਸਾਖ ਬਹੁਤ ਚੰਗੀ ਹੈ। ਇਸਦੇ ਬਾਵਜੂਦ ਅੱਜ ਆਈ ਖਬਰ ਦੱਸਦੀ ਹੈ ਕਿ ਆਪਣੀ ਸਾਰੀ ਉਮਰ ਇਸ ਸੰਸਥਾਨ ਦੇ ਲੇਖੇ ਲਾਉਣ ਵਾਲੇ ਵੀ ਪੂਰੀ ਤਰ੍ਹਾਂ ਸੁਖੀ ਨਹੀਂ ਹਨ। ਉਹਨਾਂ ਨੂੰ ਆਪਣੀਆਂ ਪੈਨਸ਼ਨਾਂ ਨਾਲ ਸਬੰਧਤ ਮੰਗਾਂ ਮਨਵਾਉਣ ਲਈ ਵੀ ਧਰਨੇ ਲਾਉਣੇ ਪੈਂਦੇ ਹਨ।
ਅੱਜ ਪੀਏਯੂ ਵਿਖੇ ਪੀਏਯੂ ਪੈਨਸ਼ਨਰਜ ਅਤੇ ਰਿਟਾਇਰੀਜ਼ ਵੈਲਫੇਅਰ ਐਸੋਸੀਏਸ਼ਨ ਦੀ ਹੰਗਾਮੀ ਮੀਟਿੰਗ ਵਿੱਚ 12 ਜੂਨ ਨੂੰ ਪੀਏਯੂ ਵਿੱਚ ਇੱਕ ਵਿਸ਼ਾਲ ਰੋਸ ਧਰਨਾ ਲਾਉਣ ਦਾ ਫੈਸਲਾ ਕੀਤਾ ਗਿਆ। ਐਸੋਸੀਏਸ਼ਨ ਦੀ ਕੋਸ਼ਿਸ਼ ਤਾਂ ਇਹੀ ਚੱਲ ਰਹੀ ਸੀ ਕਿ ਸਾਨੂੰ ਧਰਨਾ ਨਾ ਲਾਉਣਾ ਪਵੇ ਪਰ ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਡੀ ਪੀ ਮੌੜ ਨੇ ਕਿਹਾ ਕਿ ਉਹਨਾਂ ਆਪਣੀਆਂ ਮੰਗਾਂ ਨੂੰ ਲੈ ਕੇ 3 ਜੂਨ ਤੋਂ ਲਗਾਤਾਰ ਤਿੰਨ ਦਿਨ ਧਰਨਾ ਲਾਇਆ ਸੀ ਜਿਸ ਵਿੱਚ ਉਹ ਮੰਗ ਕਰ ਰਹੇ ਸਨ ਕਿ ਪੀਏਯੂ ਦੇ ਸਮੁੱਚੇ ਪੈਨਸ਼ਨਰਾਂ ਨੂੰ ਪੰਜਾਬ ਸਰਕਾਰ ਅਤੇ ਗੁਰੂ ਅੰਗਦ ਦੇਵ ਯੂਨੀਵਰਸਿਟੀ ਦੇ ਪੈਨਸ਼ਨਰਾਂ ਦੀ ਤਰ੍ਹਾਂ 1 ਜੂਨ 2016 ਤੋਂ ਵਧੇ ਹੋਏ ਸਕੇਲਾਂ ਅਤੇ ਲੀਵਇਨ ਕੈਸ਼ਮੈਟ ਦਾ ਏਰੀਅਰ ਦਿੱਤਾ ਜਾਵੇ।
ਉਹਨਾਂ ਇਹ ਵੀ ਕਿਹਾ ਕਿ ਜਨਵਰੀ 2025 ਦਾ ਐਲਟੀਏ ਵੀ ਦਿੱਤਾ ਜਾਵੇ। 4 ਜੂਨ ਨੂੰ ਸ੍ਰੀ ਸੰਜੀਵ ਅਰੋੜਾ ਨੇ ਧਰਨੇ ਵਿੱਚ ਸ਼ਾਮਿਲ ਹੋ ਕੇ ਮੰਗਾਂ ਦਾ ਨਿਪਟਾਰਾ ਕਰਨ ਦਾ ਭਰੋਸਾ ਦਿਵਾਇਆ ਸੀ ਪਰੰਤੂ ਇਹਨਾਂ ਮੰਗਾਂ ਦਾ ਨਿਪਟਾਰਾ ਨਾ ਹੋਣ ਕਰਕੇ ਪੀਏਯੂ ਦੇ ਹਜ਼ਾਰਾਂ ਪੈਨਸ਼ਨਰਾਂ ਵਿੱਚ ਭਾਰੀ ਨਿਰਾਸ਼ਾ ਅਤੇ ਰੋਸ ਹੈ। ਅਤੇ ਇਸ ਕਰਕੇ ਉਹਨਾਂ ਫੈਸਲਾ ਕੀਤਾ ਕਿ 12 ਜੂਨ ਤੋਂ ਇੱਕ ਵਾਰ ਫਿਰ ਧਰਨੇ ਸ਼ੁਰੂ ਕੀਤੇ ਜਾਣਗੇ ਜਿਸ ਵਿੱਚ ਪੰਜਾਬ ਸਰਕਾਰ ਅਤੇ ਪੀਏਯੂ ਦੇ ਅਧਿਕਾਰੀਆਂ ਖਿਲਾਫ ਰੋਸ ਪ੍ਰਗਟਾਵੇ ਕੀਤੇ ਜਾਣਗੇ। ਉਨਾਂ ਸਮੁੱਚੇ ਪੈਨਸ਼ਨਰਾਂ ਨੂੰ ਰੋਸ ਧਰਨਿਆਂ ਵਿੱਚ ਵੱਧ ਚੜ ਕੇ ਹਿੱਸਾ ਲੈਣ ਦੀ ਅਪੀਲ ਕੀਤੀ।
ਅੱਜ ਦੀ ਮੀਟਿੰਗ ਵਿੱਚ ਕਾਮਰੇਡ ਜਗਿੰਦਰ ਰਾਮ, ਡਾਕਟਰ ਗੁਲਜਾਰ ਪੰਧੇਰ, ਮੈਡਮ ਸਪਤ ਕਲਾ, ਸਤਨਾਮ ਸਿੰਘ, ਦਰਸ਼ਨ ਸਿੰਘ, ਜੈਪਾਲ ਸਿੰਘ,ਇਕਬਾਲ ਸਿੰਘ ਰਾਜਪਾਲ ਵਰਮਾ, ਗੁਲਸ਼ਨ ਰਾਏ ਆਦਿ ਨੇ ਭਾਗ ਲਿਆ।
No comments:
Post a Comment