Showing posts with label Independence Day. Show all posts
Showing posts with label Independence Day. Show all posts

Friday, August 15, 2025

ਪੀਏਯੂ ਵਿਖੇ 79ਵਾਂ ਆਜ਼ਾਦੀ ਦਿਵਸ ਮਨਾਇਆ ਗਿਆ

Received from PAU on 15th Aug 2025 at 10:29 AM Regarding 15th August 2025 Function 

ਸ਼ਹੀਦਾਂ ਨੂੰ ਯਾਦ ਕਰਦਿਆਂ ਸ਼ਰਧਾ ਦੇ ਫੁੱਲ ਵੀ ਅਰਪਿਤ ਕੀਤੇ ਗਏ 

ਲੁਧਿਆਣਾ: 15 ਅਗਸਤ 2025: (ਮੀਡੀਆ ਲਿੰਕ ਰਵਿੰਦਰ//ਪੰਜਾਬ ਸਕਰੀਨ ਡੈਸਕ)::

ਅੱਜ ਪੰਜਾਬ ਐਗਰੀਕਲਚਰਲ ਯੂਨੀਵਰਸਟੀ ਲੁਧਿਆਣਾ ਵਿਖੇ ਦੇਸ਼ ਦਾ 79ਵਾਂ ਸੁਤੰਤਰਤਾ ਦਿਵਸ ਪੂਰੇ ਜੋਸ਼ ਖਰੋਸ਼ ਅਤੇ ਉਤਸ਼ਾਹ ਨਾਲ ਮਨਾਇਆ ਗਿਆ।  ਇਸ ਮੌਕੇ ਵਾਈਸ ਚਾਂਸਲਰ ਡਾ ਸਤਿਬੀਰ ਸਿੰਘ ਗੋਸਲ ਨੇ ਤਿਰੰਗਾ ਝੰਡਾ ਲਹਿਰੋਣ ਅਤੇ ਐਨ ਐਸ ਐਸ ਕੈਡਟਾਂ ਕੋਲੋਂ ਸਲਾਮੀ ਲੈਣ ਦੀ ਰਸਮ ਅਦਾ ਕੀਤੀ। ਡਾ ਗੋਸਲ ਨਾਲ ਪੀਏਯੂ ਦੇ ਸਮੁੱਚੇ ਉੱਚ ਅਧਿਕਾਰੀ ਵੱਖ-ਵੱਖ ਵਿਭਾਗਾਂ ਦੇ ਮੁਖੀ ਅਧਿਆਪਕ ਅਤੇ ਵਿਦਿਆਰਥੀ ਭਾਰੀ ਗਿਣਤੀ ਵਿੱਚ ਮੌਜੂਦ ਰਹੇ।

ਤਿਰੰਗਾ ਲਹਿਰਾਉਣ ਤੋਂ ਬਾਅਦ ਵਾਈਸ ਚਾਂਸਲਰ ਨੇ ਆਪਣੇ ਵਿਸ਼ੇਸ਼ ਭਾਸ਼ਣ ਵਿੱਚ ਕਿਹਾ ਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਆਜ਼ਾਦ ਭਾਰਤ ਦੀ ਖੇਤੀ ਖੋਜ, ਸਿੱਖਿਆ ਅਤੇ ਪਸਾਰ ਦੀ ਸਿਰਕੱਢ ਸੰਸਥਾ ਹੈ। ਯੂਨੀਵਰਸਿਟੀ ਆਪਣੀ ਸ਼ੁਰੂਆਤ ਤੋਂ ਹੀ ਖੇਤੀ ਖੇਤਰ ਵਿੱਚ ਬਿਹਤਰ ਕਾਰਗੁਜ਼ਾਰੀ ਲਈ ਜਾਣੀ ਜਾਂਦੀ ਹੈ। ਭਾਰਤ ਦੀ ਭੋਜਨ ਸੁਰੱਖਿਆ ਦੇ ਨਾਲ-ਨਾਲ ਨਵੀਆਂ ਕਿਸਮਾਂ ਅਤੇ ਤਕਨੀਕੀ ਹੱਲ ਲੱਭ ਕੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਯੂਨੀਵਰਸਿਟੀ ਨੇ ਆਪਣਾ ਯੋਗਦਾਨ ਦਿੱਤਾ ਹੈ। 

ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਨੇ ਬੀਤੇ ਸਾਲਾਂ ਵਿੱਚ ਕਿਸਾਨੀ ਸਮਾਜ ਦੀ ਭਲਾਈ ਲਈ ਬਿਹਤਰੀਨ ਕਾਰਜ ਨੂੰ ਅੰਜਾਮ ਦਿੱਤਾ ਹੈ। ਇਸਦਾ ਪ੍ਰਮਾਣ ਕੌਮੀ ਅਤੇ ਕੌਮਾਂਤਰੀ ਪੱਧਰ ਦੀ ਦਰਜਾਬੰਦੀ ਵਿਚ ਯੂਨੀਵਰਸਿਟੀ ਦੇ ਮੁਕਾਮ ਦੇ ਰੂਪ ਵਿਚ ਸਾਮ੍ਹਣੇ ਹੈ। ਪਿਛਲੇ ਸਾਲਾਂ ਤੋਂ ਪੀ ਏ ਯੂ ਦੇਸ਼ ਦੀ ਸਰਵੋਤਮ ਖੇਤੀ ਯੂਨੀਵਰਸਿਟੀ ਬਣੀ ਹੋਈ ਹੈ। ਇਸ ਸਾਲ ਤਾਂ ਵਿਸ਼ਵ ਦੀਆਂ ਪਹਿਲੀਆਂ 100 ਖੇਤੀ ਸੰਸਥਾਵਾਂ ਦੀ ਰੈਂਕਿੰਗ ਵਿਚ ਸ਼ਾਮਿਲ ਹੋਣ ਦਾ ਮਾਣ ਪੀ ਏ ਯੂ ਨੂੰ ਮਿਲਿਆ ਹੈ। ਇਹ ਸਾਰਾ ਮੁਕਾਮ ਯੂਨੀਵਰਸਿਟੀ ਦੇ ਮਾਹਿਰਾਂ, ਵਿਦਿਆਰਥੀਆਂ ਅਤੇ ਸਮੁੱਚੇ ਅਮਲੇ ਦੇ ਅਣਥੱਕ ਯਤਨਾਂ ਸਦਕਾ ਹੀ ਸੰਭਵ ਹੋਇਆ।

ਡਾ. ਗੋਸਲ ਨੇ ਕਿਹਾ ਕਿ ਅੱਜ ਦੇ ਸਮੇਂ ਸਾਨੂੰ ਤਕਨਾਲੋਜੀ ਦੀ ਸਹਾਇਤਾ ਨਾਲ ਆਪਣੇ ਕੰਮ ਨੂੰ ਡਿਜ਼ੀਟਲ ਰੂਪ ਵਿੱਚ ਕਰਨ ਦਾ ਗੁਰ ਸਿੱਖਣਾ ਪਵੇਗਾ । ਪੀ ਏ ਯੂ ਇਸ ਦਿਸ਼ਾ ਵਿੱਚ ਆਪਣੀਆਂ ਪਸਾਰ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਸੋਸ਼ਲ ਮੀਡਿਆ ਰਾਹੀਂ ਕਿਸਾਨਾਂ ਤਕ ਆਪਣੀ ਪਹੁੰਚ ਬਣਾ ਰਹੀ ਹੈ ਅਤੇ ਕਿਸਾਨਾਂ ਦੀਆਂ ਮੁਸ਼ਕਿਲਾਂ ਦਾ ਹੱਲ ਇੰਟਰਨੈਟ ਰਾਹੀਂ ਵੀ ਪ੍ਰਦਾਨ ਕਰ ਰਹੀ ਹੈ। ਉਨ੍ਹਾਂ ਅਜੋਕੀਆਂ ਖੇਤੀ ਲੋੜਾਂ ਬਾਰੇ ਗੱਲ ਕਰਦਿਆਂ ਦੱਸਿਆ ਕਿ ਪੀ ਏ ਯੂ  ਨੇ ਵਿਦਿਆਰਥੀਆਂ ਅਤੇ ਕਿਸਾਨਾਂ ਨੂੰ ਖੇਤੀ ਕਾਰੋਬਾਰ ਬਾਰੇ ਸਿਖਲਾਈ ਅਤੇ ਮੁਹਾਰਤ ਪ੍ਰਦਾਨ ਕਰਨ ਲਈ ਪਹਿਲਕਦਮੀ ਕੀਤੀ ਹੈ । ਖੇਤੀ ਨੂੰ ਕਾਰੋਬਾਰੀ ਦਿਸ਼ਾ ਵਿਚ ਤੌਰ ਕੇ ਵੱਧ ਮੁਨਾਫ਼ੇ ਵਾਲਾ ਕਿੱਤਾ ਬਣਾਉਣ ਲਈ ਨਿਯਮਤ ਸਿਖਲਾਈ ਰਾਹੀਂ ਕਿਸਾਨਾਂ ਨੂੰ ਲਗਾਤਾਰ ਖੇਤੀ ਕਾਰੋਬਾਰੀ ਮੁਹਾਰਤ ਪ੍ਰਦਾਨ ਕੀਤੀ ਜਾ ਰਹੀ ਹੈ।

ਡਾ. ਸਤਿਬੀਰ ਸਿੰਘ ਗੋਸਲ ਨੇ ਨੌਜਵਾਨਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਆਜ਼ਾਦ ਭਾਰਤ ਦੀ ਤਾਕਤ ਅੱਜ ਦੇ ਨੌਜਵਾਨ ਹਨ । ਅੱਜ ਦੀਆਂ ਚੁਣੌਤੀਆਂ ਸਾਹਮਣੇ ਨੌਜਵਾਨਾਂ ਨੂੰ ਨਵੀਂ ਪ੍ਰਤਿਭਾ ਨਾਲ ਖੜਨ ਦੀ ਲੋੜ ਹੈ । ਸਾਡੇ ਦੇਸ਼ ਭਗਤਾਂ ਨੇ ਕੁਰਬਾਨੀਆਂ ਕਰਕੇ ਆਜ਼ਾਦ ਦੇਸ਼ ਦੀ ਸਥਾਪਨਾ ਕੀਤੀ ਅਤੇ ਹੁਣ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਉਹਨਾਂ ਦੇ ਸੁਪਨਿਆਂ ਦਾ ਭਾਰਤ ਸਿਰਜ ਕੇ ਇਸਦੀ ਖੁਸ਼ਹਾਲੀ ਲਈ ਲਗਾਤਾਰ ਯਤਨਸ਼ੀਲ ਰਹੀਏ ।

ਉਨ੍ਹਾਂ ਕਿਹਾ ਕਿ ਜਿਹੜੇ ਲੋਕ ਵਿਦਿਆਰਥੀ ਜੀਵਨ ਦੌਰਾਨ ਆਪਣੇ ਆਪ ਨੂੰ ਨਿਯਮਾਂ ਅਨੁਸਾਰ ਢਾਲ ਲੈਂਦੇ ਹਨ, ਉਹੀ ਵਿਦਿਆਰਥੀ ਭਵਿੱਖ ਵਿੱਚ ਯੋਗ, ਚਰਿੱਤਰਵਾਨ ਅਤੇ ਆਦਰਸ਼ ਨਾਗਰਿਕ ਬਣਦੇ ਹਨ।ਅੰਤ ਵਿਚ ਵਾਈਸ ਚਾਂਸਲਰ ਨੇ ਸਿੱਖਿਆ, ਖੇਤੀਬਾੜੀ, ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰਾਂ ਵਿੱਚ ਹੋਰ ਅੱਗੇ ਵਧਣ ਲਈ ਰਲ ਕੇ ਹੰਭਲਾ ਮਾਰਨ ਦਾ ਸੱਦਾ ਦਿੱਤਾ।

ਇਸ ਮੌਕੇ ਸਵਾਗਤ ਦੇ ਸ਼ਬਦ ਬੋਲਦਿਆਂ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ ਨਿਰਮਲ ਜੌੜਾ ਨੇ ਪੀ ਏ ਯੂ ਦੇ ਵਿਦਿਆਰਥੀ ਵਰਗ ਵਲੋਂ ਪੜ੍ਹਾਈ ਦੇ ਨਾਲ ਨਾਲ ਸਹਿ ਸੱਭਿਆਚਾਰਕ ਗਤੀਵਿਧੀਆਂ ਅਤੇ ਖੇਡਾਂ ਵਿਚ ਕੀਤੀਆਂ ਪ੍ਰਾਪਤੀਆਂ ਉੱਪਰ ਤਸੱਲੀ ਪ੍ਰਗਟਾਈ। ਉਨ੍ਹਾਂ ਕਿਹਾ ਕਿ ਹੋਸਟਲਾਂ ਅਤੇ ਕੈਂਪਸ ਵਿਚ ਬਿਹਤਰ ਸੁਵਿਧਾਵਾਂ ਮੁਹਈਆ ਕਰਨ ਲਈ ਯੂਨੀਵਰਸਿਟੀ ਵਚਨਵੱਧ ਹੈ ਅਤੇ ਇਸ ਦਿਸ਼ਾ ਵਿਚ ਸੰਭਵ ਯਤਨ ਕੀਤੇ ਜਾ ਰਹੇ ਹਨ। ਡਾ ਜੌੜਾ ਨੇ ਆਜ਼ਾਦੀ ਦਿਹਾੜੇ ਮੌਕੇ ਵਿਦਿਆਰਥੀਆਂ ਨੂੰ ਦੇਸ਼ ਦੀ ਇਕਜੁਟਤਾ, ਅਜ਼ਾਦੀ ਅਤੇ ਸਵੈਮਾਣ ਬਰਕਰਾਰ ਰੱਖਣ ਲਈ ਕੋਸ਼ਿਸ਼ਾਂ ਕਰਦੇ ਰਹਿਣ ਦਾ ਸੁਨੇਹਾ ਵੀ ਦਿੱਤਾ।

ਅੰਤ ਵਿੱਚ ਯੂਨੀਵਰਸਿਟੀ ਦੇ ਰਜਿਸਟਰਾਰ ਡਾ ਰਿਸ਼ੀ ਪਾਲ ਸਿੰਘ, ਆਈ ਏ ਐੱਸ ਨੇ ਸਭ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ਦਾ ਸੁਤੰਤਰਤਾ ਦਿਵਸ ਸਾਨੂੰ ਆਪਣੇ ਬਲੀਦਾਨ ਭਰਪੂਰ ਵਿਰਸੇ ਬਾਰੇ ਜਾਣੂ ਹੋਣ ਤੇ ਇਸ ਉੱਪਰ ਮਾਣ ਕਰਨ ਦਾ ਮੌਕਾ ਦਿੰਦਾ ਹੈ। ਸਮੂਹ ਨਾਗਰਿਕਾਂ ਨੂੰ ਇਸ ਦਿਨ ਦੀ ਵਧਾਈ ਦਿੰਦਿਆਂ ਸ਼੍ਰੀ ਸਿੰਘ ਨੇ ਕਿਹਾ ਕਿ ਇਸ ਆਜ਼ਾਦੀ ਨੂੰ ਹਰ ਹਾਲ ਬਚਾਈ ਰੱਖਣਾ ਆਉਣ ਵਾਲੀਆਂ ਪੀੜ੍ਹੀਆਂ ਦੀ ਜ਼ਿੰਮੇਵਾਰੀ ਹੈ।

ਸਮਾਰੋਹ ਦਾ ਸੰਚਾਲਨ ਵਿੱਦਿਆਰਥੀ ਭਲਾਈ ਅਧਿਕਾਰੀ ਸ਼੍ਰੀ ਗੁਰਪ੍ਰੀਤ ਸਿੰਘ ਵਿਰਕ ਨੇ ਕੀਤਾ।

ਸੁਤੰਤਰਤਾ ਦਿਵਸ ਸੰਬੋਧਨ ਦੇ ਦੌਰਾਨ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ

 Azadi ka Amrit Mahotsav//PMO//Posted On: 15 August 2025 at 10:32 AM by PIB Chandigarh

 ਸੰਬੋਧਨ ਦੇ ਦੌਰਾਨ ਪ੍ਰਧਾਨ ਮੰਤਰੀ ਵੱਲੋਂ ਕੀਤੇ ਗਏ ਪ੍ਰਮੁੱਖ ਐਲਾਨ 


ਨਵੀਂ ਦਿੱਲੀ
: 15 ਅਗਸਤ 2025: (ਪੀਆਈਬੀ ਚੰਡੀਗੜ੍ਹ//ਪੰਜਾਬ ਸਕਰੀਨ ਡੈਸਕ)::

ਆਪਣੇ 12ਵੇਂ ਸੁਤੰਤਰਤਾ ਦਿਵਸ ਵਾਲੇ ਸੰਬੋਧਨ ਦੇ ਮੌਕੇ 'ਤੇ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਲਾਲ ਕਿਲੇ ਨੂੰ ਭਾਰਤ ਦੇ ਉਥਾਨ ਦੇ ਅਗਲੇ ਅਧਿਆਇ ਦੇ ਲਈ ਇੱਕ ਸ਼ੁਭਅਰੰਭ ਸਥਲ ਵਿੱਚ ਬਦਲ ਦਿੱਤਾ। ਐਤਕੀਂ ਅਰਥਾਤ 79ਵੇਂ ਸੁਤੰਤਰਤਾ ਦਿਵਸ 'ਤੇ, ਉਨ੍ਹਾਂ ਨੇ ਕਈ ਸਾਹਸਿਕ ਐਲਾਨ ਕੀਤੇ, ਜੋ ਇੱਕ ਅਜਿਹੇ ਰਾਸ਼ਟਰ ਦਾ ਸੰਕੇਤ ਦਿੰਦੇ ਹਨ, ਜੋ ਭਵਿੱਖ ਵਿੱਚ ਕੇਵਲ ਕਦਮ ਰੱਖਣ ਦੇ ਲਈ ਨਹੀਂ, ਬਲਕਿ ਛਲਾਂਗ ਲਗਾਉਣ ਦੇ ਲਈ  ਵੀ ਪੂਰੀ ਤਰ੍ਹਾਂ ਤਿਆਰ ਹੈ।

ਭਾਰਤ ਦੀ ਪਹਿਲੀ ਸੈਮੀਕੰਡਕਟਰ ਚਿੱਪ ਬਣਾਉਣ ਤੋਂ ਲੈ ਕੇ ਜੈੱਟ ਇੰਜਣ ਬਣਾਉਣ ਤੱਕ, ਦਸ ਗੁਣਾ ਪ੍ਰਮਾਣੂ ਊਰਜਾ ਵਿਸਤਾਰ ਤੋਂ ਲੈ ਕੇ ਨੌਜਵਾਨਾਂ ਦੇ ਲਈ 1 ਲੱਖ ਕਰੋੜ ਰੁਪਏ ਦੇ ਰੋਜ਼ਗਾਰ ਪ੍ਰੋਤਸਾਹਨ ਤੱਕ, ਉਨ੍ਹਾਂ ਦਾ ਸੰਦੇਸ਼ ਸਪਸ਼ਟ ਸੀ: ਭਾਰਤ ਆਪਣਾ ਭਾਗ ਖ਼ੁਦ ਪਰਿਭਾਸ਼ਿਤ ਕਰੇਗਾ, ਆਪਣੀਆਂ ਸ਼ਰਤਾਂ ਖ਼ੁਦ ਨਿਰਧਾਰਿਤ ਕਰੇਗਾ ਅਤੇ 2047 ਤੱਕ ਇੱਕ ਵਿਕਸਿਤ ਰਾਸ਼ਟਰ ਬਣਨ ਦਾ ਲਕਸ਼ ਰੱਖੇਗਾ।

ਪ੍ਰਮੁੱਖ ਐਲਾਨ:

ਸੈਮੀਕੰਡਕਟਰਸ: ਗੁਆਚੇ ਹੋਏ ਦਹਾਕਿਆਂ ਤੋਂ ਲੈ ਕੇ ਮਿਸ਼ਨ ਮੋਡ ਤੱਕ (Semiconductors: From Lost Decades to Mission Mode)

ਇਹ ਯਾਦ ਕਰਦੇ ਹੋਏ ਕਿ ਕਿਵੇਂ 50-60 ਸਾਲ ਪਹਿਲੇ ਸੈਮੀਕੰਡਕਟਰ ਫੈਕਟਰੀਆਂ ਸਥਾਪਿਤ ਕਰਨ ਦੇ ਪ੍ਰਯਾਸ “ਸ਼ੁਰੂਆਤ ਦੇ ਸਮੇਂ ਹੀ ਸਮਾਪਤ” (“killed at birth”) ਹੋ ਗਏ ਸਨ, ਜਦਕਿ ਹੋਰ ਦੇਸ਼ ਸਮ੍ਰਿੱਧ ਹੋਏ, ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਕਿ ਭਾਰਤ ਹੁਣ ਮਿਸ਼ਨ ਮੋਡ ਵਿੱਚ ਹੈ। ਇਸ ਵਰ੍ਹੇ ਦੇ ਅੰਤ ਤੱਕ, ਦੇਸ਼ ਆਪਣੀ ਪਹਿਲੀ ਮੇਡ ਇਨ ਇੰਡੀਆ ਚਿੱਪ (first Made in India chip) ਲਾਂਚ ਕਰੇਗਾ।

2047 ਤੱਕ ਨਿਊਕਲੀਅਰ ਊਰਜਾ ਸਮਰੱਥਾ ਵਿੱਚ ਦਸ ਗੁਣਾ ਵਾਧਾ ਹੋਵੇਗਾ (Nuclear Energy Capacity to Grow Tenfold by 2047)

ਅਗਲੇ ਦੋ ਦਹਾਕਿਆਂ ਵਿੱਚ ਨਿਊਕਲੀਅਰ ਊਰਜਾ ਉਤਪਾਦਨ ਸਮਰੱਥਾ ਨੂੰ 10 ਗੁਣਾ ਤੋਂ ਅਧਿਕ ਵਧਾਉਣ ਦੇ ਭਾਰਤ ਦੇ ਮਿਸ਼ਨ ਦੇ ਤਹਿਤ 10 ਨਵੇਂ ਨਿਊਕਲੀਅਰ ਰਿਐਕਟਰਾਂ ‘ਤੇ ਕੰਮ ਚਲ ਰਿਹਾ ਹੈ।

ਜੀਐੱਸਟੀ ਸੁਧਾਰ-ਇੱਕ ਦੀਵਾਲੀ ਦਾ ਤੋਹਫ਼ਾ (GST Reforms – A Diwali Gift)

ਅਗਲੀ ਪੀੜ੍ਹੀ ਦੇ ਜੀਐੱਸਟੀ (GST) ਸੁਧਾਰਾਂ (Next-generation GST reforms) ਤੋਂ ਦਿਵਾਲੀ ‘ਤੇ ਪਰਦਾ ਹਟਾਇਆ ਜਾਵੇਗਾ, ਜਿਸ ਦੇ ਤਹਿਤ  ਜ਼ਰੂਰੀ ਵਸਤੂਆਂ 'ਤੇ ਟੈਕਸ ਘੱਟ ਹੋਣਗੇ ਅਤੇ ਐੱਮਐੱਸਐੱਮਈਜ਼, ਸਥਾਨਕ ਵਿਕਰੇਤਾਵਾਂ ਅਤੇ ਉਪਭੋਗਤਾਵਾਂ (MSMEs, local vendors, and consumers) ਨੂੰ ਰਾਹਤ ਮਿਲੇਗੀ।

ਭਾਰਤ ਦੇ ਲਈ ਰਿਫਾਰਮ ਟਾਸਕ ਫੋਰਸ (Reform Task Force for Bharat)

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਅਗਲੀ ਪੀੜ੍ਹੀ ਦੇ ਸੁਧਾਰਾਂ ਨੂੰ ਅੱਗੇ ਵਧਾਉਣ ਦੇ ਲਈ ਇੱਕ ਸਮਰਪਿਤ ਰਿਫਾਰਮ ਟਾਸਕ ਫੋਰਸ (dedicated Reform Task Force) ਦੇ ਗਠਨ ਦਾ ਐਲਾਨ ਕੀਤਾ। ਇਸ ਦਾ ਕਾਰਜਆਦੇਸ਼ (mandate) ਹੋਵੇਗਾ: ਆਰਥਿਕ ਵਿਕਾਸ ਵਿੱਚ ਤੇਜੀ ਲਿਆਉਣਾ, ਲਾਲਫੀਤਾਸ਼ਾਹੀ ਘੱਟ ਕਰਨਾ, ਸ਼ਾਸਨ ਦਾ ਆਧੁਨਿਕੀਕਰਣ ਕਰਨਾ (cut red tape and modernise governance) ਅਤੇ 2047 ਤੱਕ ਭਾਰਤ ਨੂੰ 10 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਦੀਆਂ ਜ਼ਰੂਰਤਾਂ ਦੇ ਲਈ ਤਿਆਰ ਕਰਨਾ।

1 ਲੱਖ ਕਰੋੜ ਰੁਪਏ ਦੀ ਪੀਐੱਮ ਵਿਕਸਿਤ ਭਾਰਤ ਰੋਜ਼ਗਾਰ ਯੋਜਨਾ (₹1 Lakh Crore PM Viksit Bharat Rozgar Yojana)

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ 1 ਲੱਖ ਕਰੋੜ ਰੁਪਏ ਦੀ ਇੱਕ ਪ੍ਰਮੁੱਖ ਰੋਜ਼ਗਾਰ ਯੋਜਨਾ (major employment scheme) ਦੀ ਸ਼ੁਰੂਆਤ ਕੀਤੀ, ਜਿਸ ਦੇ ਤਹਿਤ ਨਵੇਂ ਰੋਜ਼ਗਾਰ ਪਾਉਣ (ਪ੍ਰਾਪਤ ਕਰਨ) ਵਾਲੇ ਨੌਜਵਾਨਾਂ ਨੂੰ ਪ੍ਰਤੀ ਮਹੀਨਾ 15,000 ਰੁਪਏ ਮਿਲਣਗੇ। ਇਸ ਯੋਜਨਾ ਦਾ ਉਦੇਸ਼ 3 ਕਰੋੜ ਯੁਵਾ ਭਾਰਤੀਆਂ ਨੂੰ ਲਾਭ ਪਹੁੰਚਾਉਣਾ ਹੈ, ਜਿਸ ਨਾਲ ਸੁਤੰਤਰ ਭਾਰਤ ਤੋਂ ਸਮ੍ਰਿੱਧ ਭਾਰਤ ਤੱਕ ਦਾ ਪੁਲ਼ ਮਜ਼ਬੂਤ (strengthening the bridge from Swatantra Bharat to Samriddha Bharat) ਹੋਵੇਗਾ।

ਉੱਚ-ਪੱਧਰੀ ਡੈਮੋਗ੍ਰਾਫੀ ਮਿਸ਼ਨ (High-Powered Demography Mission)

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਸੀਮਾਵਰਤੀ ਖੇਤਰਾਂ ਵਿੱਚ ਘੁਸਪੈਠ ਅਤੇ ਗ਼ੈਰ-ਕਾਨੂੰਨੀ ਪ੍ਰਵਾਸ ਦੇ ਕਾਰਨ ਡੈਮੋਗ੍ਰਾਫਿਕ ਅਸੰਤੁਲਨ ਦੇ ਖ਼ਤਰਿਆਂ ‘ਤੇ ਪ੍ਰਕਾਸ਼ ਪਾਇਆ। ਉਨ੍ਹਾਂ ਨੇ ਇਸ ਰਾਸ਼ਟਰੀ ਸੁਰੱਖਿਆ ਚੁਣੌਤੀ ਨਾਲ ਨਜਿੱਠਣ ਦੇ ਲਈ ਇੱਕ ਉੱਚ-ਪੱਧਰੀ ਡੈਮੋਗ੍ਰਾਫੀ ਮਿਸ਼ਨ (High-Powered Demography Mission) ਸ਼ੁਰੂ ਕਰਨ ਦਾ ਐਲਾਨ ਕੀਤਾ, ਤਾਕਿ  ਭਾਰਤ ਦੇ ਨਾਗਰਿਕਾਂ ਦੀ ਏਕਤਾ, ਅਖੰਡਤਾ ਅਤੇ ਅਧਿਕਾਰਾਂ ਦੀ ਰੱਖਿਆ ਸੁਨਿਸ਼ਚਿਤ ਕੀਤੀ ਜਾ ਸਕੇ।

ਊਰਜਾ ਸੁਤੰਤਰਤਾ-ਸਮੁਦਰ ਮੰਥਨ ਦੀ ਸ਼ੁਰੂਆਤ (Energy Independence – Samudra Manthan Begins)

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਰੇਖਾਂਕਿਤ ਕੀਤਾ ਕਿ ਭਾਰਤ ਦੇ ਬਜਟ ਦਾ ਇੱਕ ਬੜਾ ਹਿੱਸਾ ਅਜੇ ਵੀ ਪੈਟਰੋਲ, ਡੀਜ਼ਲ ਅਤੇ ਗੈਸ ਦੇ ਆਯਾਤ ਵਿੱਚ ਖਰਚ ਹੋ ਜਾਂਦਾ ਹੈ। ਉਨ੍ਹਾਂ ਨੇ ਸਮੁੰਦਰੀ ਸੰਸਾਧਨਾਂ ਦੇ ਉਪਯੋਗ ਦੇ ਲਈ ਨੈਸ਼ਨਲ ਡੀਪ ਵਾਟਰ ਐਕਸਪਲੋਰੇਸ਼ਨ ਮਿਸ਼ਨ (National Deepwater Exploration Mission) ਦੀ ਸ਼ੁਰੂਆਤ ਅਤੇ ਸੌਰ, ਹਾਈਡ੍ਰੋਜਨ, ਪਣਬਿਜਲੀ ਅਤੇ ਪ੍ਰਮਾਣੂ ਊਰਜਾ (solar, hydrogen, hydro and nuclear power) ਵਿੱਚ ਬੜੇ ਵਿਸਤਾਰ ਦਾ ਐਲਾਨ ਕੀਤਾ।

ਮੇਡ ਇਨ ਇੰਡੀਆ ਜੈੱਟ ਇੰਜਣ-ਇੱਕ ਰਾਸ਼ਟਰੀ ਚੁਣੌਤੀ (Made in India Jet Engines – A National Challenge)

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਇੱਕ ਮਹੱਤਵਪੂਰਨ ਐਲਾਨ ਕਰਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਅਸੀਂ ਕੋਵਿਡ (COVID) ਦੇ ਦੌਰਾਨ ਟੀਕੇ ਬਣਾਏ ਅਤੇ ਡਿਜੀਟਲ ਭੁਗਤਾਨ (digital payments) ਦੇ ਲਈ ਯੂਪੀਆਈ (UPI) ਦਾ ਉਪਯੋਗ ਕੀਤਾ, ਉਸੇ ਤਰ੍ਹਾਂ ਸਾਨੂੰ ਆਪਣੇ ਜੈੱਟ ਇੰਜਣ ਵੀ ਬਣਾਉਣੇ ਚਾਹੀਦੇ ਹਨ। 

ਉਨ੍ਹਾਂ ਨੇ ਆਪਣੇ ਵਿਗਿਆਨੀਆਂ ਅਤੇ ਨੌਜਵਾਨਾਂ ਨੂੰ ਇਸ ਨੂੰ ਇੱਕ ਸਿੱਧੀ ਚੁਣੌਤੀ ਦੇ ਰੂਪ ਵਿੱਚ ਲੈਣ ਦਾ ਆਗਰਹਿ ਕੀਤਾ।

************//ਐੱਮਜੇਪੀਐੱਸ//(Release ID: 2156945)

Wednesday, August 16, 2023

ਆਜ਼ਾਦੀ ਦਿਵਸ ਮੌਕੇ ਸਿਵਲ ਸਰਜਨ ਨੇ ਲਹਿਰਾਇਆ ਕੌਮੀ ਝੰਡਾ

Wednesday 16th August 2023 at 5:12 PM

ਜ਼ਿਲ੍ਹਾ ਸਮਾਗਮ ਵਿਚ ਇਕ ਡਾਕਟਰ ਸਮੇਤ ਤਿੰਨ ਮੁਲਾਜ਼ਮਾਂ ਦਾ ਸਨਮਾਨ


ਐਸ.ਏ.ਐਸ.ਨਗਰ
: 16 ਅਗਸਤ 2023: (ਗੁਰਬਖਸ਼ ਸਿੰਘ ਹੈਪੀ//ਪੰਜਾਬ ਸਕਰੀਨ)::

ਆਜ਼ਾਦੀ ਦਿਹਾੜੇ ਮੌਕੇ ਅੱਜ ਹਰ ਪਾਸੇ ਰੌਣਕਾਂ ਹੀ ਰੌਣਕਾਂ ਦੇਖੀਆਂ ਗਈਆਂ। ਸਿਵਲ ਸਰਜਨ ਦਫਤਰ ਅਤੇ ਜ਼ਿਲਾ ਹਸਪਤਾਲ ਵਿੱਚ ਵੀ ਕੌਮੀ ਝੰਡਾ ਬੜੇ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ। ਇਸ ਮੌਕੇ ਵਿਭਾਗ ਦੇ ਨਾਲ ਸਬੰਧਤ ਮੁਲਾਜ਼ਮ ਵੀ ਮੌਜੂਦ ਰਹੇ। 

ਇਸ ਸਮਾਗਮ ਦੀ ਰਸਮ ਮੌਕੇ ਇੱਕ ਚਾਅ ਅਤੇ ਉਤਸ਼ਾਹ ਦੇਖਿਆ ਗਿਆ। ਸੁਤੰਤਰਤਾ ਦੇ ਸੰਘਰਸ਼ਾਂ ਅਤੇ ਇਤਿਹਾਸ ਨੂੰ ਯਾਦ ਕਰਦਿਆਂ ਕਰਾਉਂਦਿਆਂ 77ਵੇਂ ਆਜ਼ਾਦੀ ਦਿਵਸ ਮੌਕੇ ਸਿਵਲ ਸਰਜਨ ਡਾ. ਮਹੇਸ਼ ਕੁਮਾਰ ਆਹੂਜਾ ਨੇ ਸਿਵਲ ਸਰਜਨ ਦਫ਼ਤਰ ਅਤੇ ਜ਼ਿਲ੍ਹਾ ਹਸਪਤਾਲ ਵਿਖੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। 

ਉਨ੍ਹਾਂ ਨਾਲ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਭਵਨੀਤ ਭਾਰਤੀ ਵੀ ਸਨ। ਡਾ. ਆਹੂਜਾ ਨੇ ਜ਼ਿਲ੍ਹਾ ਵਾਸੀਆਂ ਨੂੰ ਇਸ ਪਵਿੱਤਰ ਦਿਹਾੜੇ ਦੀ ਵਧਾਈ ਦਿਤੀ। ਤਿਰੰਗਾ ਲਹਿਰਾਉਣ ਮਗਰੋਂ ਉਨ੍ਹਾਂ ਗੱਲਬਾਤ ਕਰਦਿਆਂ ਦਸਿਆ ਕਿ ਜ਼ਿਲ੍ਹਾ ਪਧਰੀ ਆਜ਼ਾਦੀ ਦਿਵਸ ਸਮਾਗਮ ਵਿਚ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਨੇ ਜ਼ਿਲ੍ਹੇ ਦੇ ਇਕ ਡਾਕਟਰ ਅਤੇ ਦੋ ਹੋਰ ਮੁਲਾਜ਼ਮਾਂ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਸਦਕਾ ਸਨਮਾਨਤ ਕੀਤਾ ਹੈ। ਇਨ੍ਹਾਂ ਵਿਚ ਸੀ.ਐਚ.ਸੀ. ਕੁਰਾਲੀ ਦੇ ਐਸ.ਐਮ.ਓ. ਡਾ. ਰਾਜਿੰਦਰ ਭੂਸ਼ਣ, ਸਿਵਲ ਸਰਜਨ ਦਫ਼ਤਰ ਦੇ ਡਾਟਾ ਮੈਨੇਜਰ ਮੀਨਾਕਸ਼ੀ ਸੋਨੀ ਅਤੇ ਜ਼ਿਲ੍ਹਾ ਹਸਪਤਾਲ ਦੇ ਲੈਬ ਅਟੈਂਡੰਟ ਸੁਲਤਾਨ ਮੁਹੰਮਦ ਸ਼ਾਮਲ ਹਨ।

ਡਾ. ਆਹੂਜਾ ਨੇ ਕਿਹਾ ਕਿ ਸਿਹਤ ਵਿਭਾਗ, ਜ਼ਿਲ੍ਹਾ ਐਸ.ਏ.ਐਸ. ਨਗਰ ਲੋਕਾਂ ਦੀ ਭਲਾਈ ਲਈ ਵੱਖ-ਵੱਖ ਕੇਂਦਰੀ ਤੇ ਸੂਬਾਈ ਸਿਹਤ ਯੋਜਨਾਵਾਂ ਨੂੰ ਲਾਗੂ ਕਰਨ ਦੀ ਅਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾ ਰਿਹਾ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੀ ਇਨ੍ਹਾਂ ਯੋਜਨਾਵਾਂ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਲਾਗੂ ਕਰਨ ਲਈ ਸਿਹਤ ਵਿਭਾਗ ਨੂੰ ਸਹਿਯੋਗ ਦੇਣ। ਇਸ ਮੌਕੇ ਐਸ.ਐਮ.ਓ. ਡਾ. ਐਚ.ਐਸ.ਚੀਮਾ ਤੇ ਡਾ. ਵਿਜੇ ਭਗਤ ਸਮੇਤ ਕਈ ਡਾਕਟਰ ਮੌਜੂਦ ਸਨ।

ਇਸ ਤਰ੍ਹਾਂ ਹੋਰਨਾਂ ਵਿਭਾਗਾਂ ਵਿਚ ਵੀ ਕੌਮੀ ਝੰਡਾ ਲਹਿਰਾਇਆ ਗਿਆ। ਕੁਝ ਕੁ ਪ੍ਰਮੁੱਖ ਖਬਰਾਂ ਅਸਿਨਵੱਖਰੇ ਤੌਰ ਤੇ ਪ੍ਰਕਾਸ਼ਿਤ ਕਰ ਰਹੇ ਹਾਂ।
 
ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

Tuesday, August 15, 2023

ਖਰੜ ਵਿੱਚ ਮੈਡਮ ਜਸਪ੍ਰੀਤ ਲੌਂਗੀਆਂ ਨੇ ਤਿਰੰਗਾ ਲਹਿਰਾਇਆ

Tuesday 15th August 2023 at 18:19 Via WhatSApp

ਕਈ ਹੋਰਨਾਂ ਥਾਂਵਾਂ 'ਤੇ ਵੀ ਸੁਤੰਤਰਤਾ ਦਿਵਸ ਨਾਲ ਸਬੰਧਤ ਪ੍ਰੋਗਰਾਮ ਹੋਏ 


ਖਰੜ: 16 ਅਗਸਤ 2023: (ਗੁਰਬਖਸ਼ ਸਿੰਘ ਹੈਪੀ//ਪੰਜਾਬ ਸਕਰੀਨ):: 

ਇੱਕ ਸਕੂਲ ਵਿੱਚ ਇਸ ਮੌਕੇ ਹੋਈ ਪਰੇਡ ਦਾ ਦ੍ਰਿਸ਼ 
ਇਸ ਵਾਰ ਵੀ ਸੁਤੰਤਰਤਾ ਦਿਵਸ ਮੌਕੇ ਸਾਰੇ ਪਾਸੇ ਰੌਣਕਾਂ ਰਹੀਆਂ। ਲੋਕਾਂ ਨੇ ਕਈ ਥਾਈਂ ਸਮਾਗਮ ਆਯੋਜਿਤ ਕਰ ਕੇ ਤਿਰੰਗਾ ਲਹਿਰਾਇਆ। ਖਰੜ ਦੀ ਨਗਰ ਕਾਉਂਸਿਲ, ਖਰੜ ਦੀ ਅਨਾਜ ਮੰਡੀ, ਰੋਟਰੀ ਕਲੱਬ ਅਤੇ ਸਕੂਲਾਂ ਵਿਚ ਵੀ ਕਈਂ ਸਮਾਗਮ ਹੋਏ। ਖਰੜ ਨਗਰ ਕੌਂਸਿਲ ਦੀ ਪ੍ਰਧਾਨ ਜਸਪ੍ਰੀਤ ਲੌਂਗੀਆਂ ਨੇ ਆਪਣੇ ਸਟਾਫ ਸਮੇਤ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਇਸੇ ਤਰ੍ਹਾਂ ਹੋਰਨਾਂ ਵਿਭਾਗਾਂ ਅਤੇ ਕਲੱਬਾਂ ਸਕੂਲਾਂ ਵਿਚ ਮਹੱਤਵਪੂਰਨ ਵਿਅਕਤੀਆਂ ਨੇ ਝੰਡਾ ਲਹਿਰ ਕੇ ਤਿਰੰਗੇ ਨੂੰ ਸਲਾਮੀ ਦਿੱਤੀ ਅਤੇ ਦੇਸ਼ ਦੀ ਆਜ਼ਾਦੀ ਵਾਲੀ ਜੰਗ ਦੇ ਸੰਘਰਸ਼ਾਂ ਨੂੰ ਯਾਦ ਕੀਤਾ। ਇਸ  ਮੌਕੇ ਪਰੇਡ ਵੀ ਕੀਤੀ ਗਈ ਅਤੇ ਬੱਚਿਆਂ ਨੇ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤੇ। ਇਸ ਤਰ੍ਹਾਂ ਮੋਹਾਲੀ ਅਤੇ ਚੰਡੀਗੜ੍ਹ ਦੇ ਬਹੁਤ ਸਾਰੇ ਇਲਾਕਿਆਂ ਵਿਚ ਵੀ ਅਜਿਹੇ ਸਮਾਗਮ ਹੋਏ ਜਿਹਨਾਂ ਬਾਰੇ ਅਸੀਂ ਵੱਖ ਵੱਖ ਰਿਪੋਰਟਾਂ ਵਿਚ ਸੰਖੇਪ ਵੇਰਵਾ ਦੇ ਰਹੇ ਹਾਂ। 

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।