Tuesday, September 27, 2016

PAU: ਖੇਤੀ ਮੌਸਮ ਸਲਾਹਕਾਰ ਬੁਲੇਟਨ: 27.09.2016

Tue, Sep 27, 2016 at 4:33 PM
ਕਿਤੇ-ਕਿਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਜਾਂ ਛਿੱਟੇ ਪੈਣ ਦੀ ਸੰਭਾਵਨਾ 
ਆਉਣ ਵਾਲੇ 24 ਘੰਟਿਆਂ ਦੌਰਾਨ ਕਿਤੇ-ਕਿਤੇ ਹਲਕੀ ਤੋਂ ਦਰਮਿਆਨੀ ਬਾਰਿਸ਼/ਛਿੱਟੇ ਪੈਣ ਦਾ ਅਤੇ ਉਸ ਤੌਂ ਬਾਅਦ ਮੌਸਮ ਆਮ ਤੌਰ ਤੇ ਖੁਸ਼ਕ ਰਹਿਣ ਅਨੁਮਾਨ ਦਾ ਅਨੁਮਾਨ ਹੈ।ਇਨਾਂ੍ਹ ਦਿਨਾਂ ਵਿੱਚ ਵੱਧ ਤੋਂ ਵੱਧ ਤਾਪਮਾਨ 34-35 ਅਤੇ ਘੱਟ ਤੋਂ ਘੱਟ ਤਾਪਮਾਨ 23-25 ਡਿਗਰੀ ਸਂੈਟੀਗਰੇਡ ਰਹਿਣ ਦਾ ਅਨੁਮਾਨ ਹੈ।ਇਨ੍ਹਾਂ ਦਿਨਾਂ ਵਿੱਚ ਹਵਾ ਵਿੱਚ ਵੱਧ ਤੋਂ ਵੱਧ ਨਮੀ 64-74% ਅਤੇ ਘੱਟ ਤੋਂ ਘੱਟ ਨਮੀ 23-48% ਤੱਕ ਰਹਿਣ ਦਾ ਅਨੁਮਾਨ ਹੈ।
ਇਹ ਸਮਾਂ ਪਤਝੜ ਦੇ ਕਮਾਦ ਦੀ ਬਿਜਾਈ ਲਈ ਢੁਕਵਾਂ ਹੈ (20 ਸਤੰਬਰ ਤੋਂ 20 ਅਕਤੂਬਰ)। ਚਾਰੇ ਦੀਆਂ ਫਸਲਾਂ, ਬਰਸੀਮ ਅਤੇ ਸ਼ਫਟਲ ਦੀ ਬੀਜਾਈ ਸਤੰਬਰ ਤੇ ਆਖਰੀ ਹਫਤੇ ਤੋ ਅਕਤੂਬਰ ਦੇ ਪਹਿਲੇ ਹਫਤੇ ਤਕ ਕਰ ਦਿਉ।
ਚਿੱਟੀ ਪਿੱਠ ਵਾਲੇ ਟਿੱਡੇ ਕਾਰਨ ਪੱਤੇ ਅਤੇ ਬੂਟੇ ਧੋੜੀਆਂ ਵਿੱਚ ਸੁੱਕ ਜਾਂਦੇ ਹਨ। ਇਸ ਦੀ ਰੋਕਥਾਮ ਲਈ 40 ਮਿ. ਲਿ. ਕੋਨਫੀਡੋਰ/ਕਰੋਕੋਡਾਈਲ 17.8 ਤਾਕਤ ਜਾਂ 800 ਮਿ. ਲਿ. ਐਕਾਲਕਸ/ਕੁਇਨਗਾਰਡ/ਕੁਇਨਲਮਾਸ 25 ਤਾਕਤ ਜਾਂ ਇਕ ਲਿਟਰ ਕੋਰੋਬਾਨ/ਡਰਸਬਾਨ 20 ਤਾਕਤ ਨੂੰ 100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ। ਚੰਗੇ ਨਤੀਜਿਆਂ ਲਈ ਦਵਾਈ ਦਾ ਛਿੜਕਾਅ ਬੂਟੇ ਦੇ ਮੁੱਢ ਵੱਲ ਕਰਕੇ ਕਰੋ।
ਝੋਨੇ ਤੇ ਤਣੇ ਦੁਆਲੇ ਝੁਲਸ ਰੋਗ (ਸ਼ੀਥ ਬਲਾਈਟ) ਦੀ ਰੋਕਥਾਮ ਲਈ 200 ਮਿ.ਲਿ. ਐਮੀਸਟਾਰ ਟੌਪ 325 ਤਾਕਤ ਜਾਂ ਟਿਲਟ / ਬੰਪਰ 25 ਤਾਕਤ ਜਾਂ ਫੌਲੀਕਰ/ ੳਰੀਅਸ 25 ਤਾਕਤ ਜਾਂ ਮੋਨਸਰਨ 250 ਤਾਕਤ ਜਾਂ 80 ਗ੍ਰਾਮ ਨਟੀਵੋ-75 ਤਾਕਤ ਜਾਂ 320 ਮਿ.ਲਿ. ਲਸਚਰ 37.5 ਤਾਕਤ ਜਾਂ 200 ਗ੍ਰਾਮ ਬਾਵਿਸਟਨ 50 ਤਾਕਤ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।ਛਿੜਕਾਅ ਬੂਟਿਆਂ ਦੇ ਮੁੱਢਾਂ ਵੱਲ ਕਰੋ ਅਤੇ ਲੋੜ ਪੈਣ ਤੇ 15 ਦਿਨ ਦੇ ਵਕਫੇ ਤੇ ਦੋਬਾਰਾ ਕਰੋ।ਝੋਨੇ ਦੀ ਫਸਲ ਨੂੰ ਝੂਠੀ ਕਾਂਗਿਆਰੀ ਤੋਂ ਬਚਾਉਣ ਲਈ 500 ਗ੍ਰਾਮ ਕੋਸਾਈਡ 46 ਤਾਕਤ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਗੋਭ ਵਿੱਚ ਆਉਣ ਸਮੇਂ ਛਿੜਕੋ ਅਤੇ 10 ਦਿਨਾਂ ਬਾਅਦ 200 ਮਿਲੀਲਿਟਰ 25 ਤਾਕਤ ਦਾ ਦੁਬਾਰਾ ਛਿੜਕਾਅ ਕਰੋ। 
ਬਾਸਮਤੀ ਵਿੱਚ ਤਣੇ ਦੇ ਗੜੂੰਏਂ ਦੀ ਗੰਭੀਰ ਸਮੱਸਿਆ ਹੈ।ਇਸ ਵਿੱਚ ਜਦੋਂ 2 ਪ੍ਰਤੀਸ਼ਤ ਤੋ ਵੱਧ ਸੱੁਕੀਆਂ ਗੋਭਾ ਨਜ਼ਰ ਆਉਣ ਤਾਂ ਫਸਲ ਤੇ 20 ਮਿਲੀਲਿਟਰ ਫੇਮ 480 ਤਾਕਤ ਜਾਂ 170 ਗ੍ਰਾਮ ਮੌਰਟਰ 75 ਤਾਕਤ ਜਾਂ 60 ਮਿਲੀਲਿਟਰ ਕੋਰਾਜਨ 20 ਤਾਕਤ ਜਾਂ 560 ਮਿਲੀਲਿਟਰ ਮੋਨੋਸਿਲ 36 ਤਾਕਤ ਜਾਂ ਇੱਕ ਲਿਟਰ ਕੋਰੋਬਾਨ ਡਰਸਬਾਨ/ਲੀਥਲ/ਕਲੋਗਾਰਡ/ਡਰਮਟ/ਕਲਾਸਿਕ/ਫੋਰਸ 20 ਤਾਕਤ ਨੂੰ 100 ਲਿਟਰ ਪਾਣੀ ਵਿੱਚ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋ। ਇਸ ਦੇ ਬਚਾਅ ਲਈ ਉਪਰੋਕਤ ਦਵਾਈਆਂ ਤੋਂ ਇਲਾਵਾ ਫਰਟੇਰਾ 0.4 ਜੀ ਆਰ 4 ਕਿਲੋਗ੍ਰਾਮ ਜਾਂ ਪਦਾਨ/ਕੈਲਡਾਨ/ਕਰੀਟਾਪ/ਸਨਵੈਕਸ/ਨਿਦਾਨ/ਮਾਰਕਟੈਪ/ਮਿਫਟੈਪ 4 ਤਾਕਤ 10 ਕਿਲੋਗ੍ਰਾਮ ਪ੍ਰਤੀ ਏਕੜ ਜਾਂ ਰੀਜੈਂਟ/ਮੌਰਟੈਲ/ਮਿਫਪਰੋ ਜੀ/ਮਹਾਂਵੀਰ ਜੀ ਆਰ 0.3 ਤਾਕਤ 6 ਕਿਲੋਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਖੜ੍ਹੇ ਪਾਣੀ ਵਿੱਚ ਪਾ ਕੇ ਵਰਤਿਆ ਜਾ ਸਕਦਾ ਹੈ। 
ਮਟਰ ਵਿੱਚ ਨਦੀਨਾਂ ਦੀ ਰੋਕਥਾਮ ਲਈ ਮਟਰਾਂ ਦੀ ਫ਼ਸਲ ਉੱਗਣ ਤੋਂ ਪਹਿਲਾਂ ਸਟੌਂਪ 30 ਤਾਕਤ ਇੱਕ ਲਿਟਰ ਜਾਂ ਐਫਾਲੋਨ 50 ਤਾਕਤ 500 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ 150-200 ਲਿਟਰ ਪਾਣੀ ਵਿੱਚ ਮਿਲਾ ਕੇ ਛਿੜਕਾਅ ਕਰੋ।ਫ਼ਸਲ ਨੂੰ ਉਖੇੜਾ ਰੋਗ ਤੋਂ ਮੁਕਤ ਕਰਨ ਲਈ ਬੀਜ ਨੂੰ ਇਕ ਗ੍ਰਾਮ ਬਾਵਿਸਟਨ ਜਾਂ 2 ਗ੍ਰਾਮ ਕੈਪਟਾਨ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਸੋਧ ਲਉ। ਤਣੇ ਦੀ ਮੱਖੀ ਤੋਂ ਫ਼ਸਲ ਨੂੰ ਬਚਾਉਣ ਲਈ ਬੀਜਾਈ ਸਮੇਂ ਤਿੰਨ ਕਿਲੋ ਥਿਮਟ 10 ਜੀ ਜਾਂ 10 ਕਿਲੋ ਫਿਊਰਾਡਾਨ 3 ਜੀ ਪ੍ਰਤੀ ਏਕੜ ਸਿਆੜਾਂ ਵਿਚ ਪਾਓ। 
ਇਹ ਸਮਾਂ ਸਦਾਬਹਾਰ ਫਲਦਾਰ ਬੂਟਿਆਂ ਨੂੰ ਲਗਾਉਣ ਲਈ ਢੁਕਵਾਂ ਹੈ।ਇਸ ਮਹੀਨੇ ਕਿਨੂੰ ਤੇ ਫਲਾਂ ਦੇ ਕੇਰੇ ਨੂੰ ਰੋਕਣ ਲਈ ਜ਼ੀਰਮ 27 ਤਾਕਤ (1250 ਮਿ.ਲੀ.) ਜਾਂ ਪ੍ਰੋਪੀਕੋਨਾਜ਼ੋਲ 25 ਤਾਕਤ (500 ਮਿ.ਲੀ.) ਜਾਂ ਬਾਵਿਸਟਨ 50 ਤਾਕਤ (500 ਗ੍ਰਾਮ) ਨੂੰ 500 ਲਿਟਰ ਪਾਣੀ ਪ੍ਰਤੀ ਏਕੜ ਘੋਲ ਕੇ ਛਿੜਕਾਅ ਕਰੋ।ਬਰਸਾਤਾਂ ਦੇ ਮੌਸਮ ਵਿਚ ਬਾਗਾਂ ਵਿਚ ਨਦੀਨਾਂ ਦੀ ਭਰਮਾਰ ਨੂੰ ਕਾਬੂ ਕਰਨ ਲਈ 1.6 ਲਿਟਰ ਗਲਾਈਸੇਲ 41 ਤਾਕਤ ਜਾਂ ਗਰੈਮੈਕਸੋਨ 24 ਤਾਕਤ ਦਾ 200 ਲਿਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰੋ। ਨਦੀਨ-ਨਾਸ਼ਕਾਂ ਨੂੰ ਫ਼ਲਦਾਰ ਪੌਦਿਆਂ ਉਪਰ ਪੈਣ ਤੋਂ ਬਚਾਉ।

  

No comments: