Fri, Feb 3, 2017 at 4:43 PM
ਸੁਰਿੰਦਰ ਜਠੌਲ ਮੁੱਖ ਸਪੀਕਰ ਦੇ ਤੌਰ ਤੇ ਸ਼ਾਮਲ ਹੋਏ
ਲੁਧਿਆਣਾ: 3 ਫਰਵਰੀ 2017: (ਪੰਜਾਬ ਸਕਰੀਨ ਬਿਊਰੋ)::
ਪੀਏਯੂ ਦੇ ਪੱਤਰਕਾਰੀ, ਭਾਸ਼ਾਵਾਂ ਅਤੇ ਸੱਭਿਆਚਾਰਕ ਵਿਭਾਗ ਵੱਲੋਂ ਪੀਏਯੂ ਦੇ ਵਿਦਿਆਰਥੀ ਭਵਨ ਵਿਖੇ ਫਰਾਂਸ ਦੇ ਸੱਭਿਆਚਾਰ ਬਾਰੇ ਭਾਸ਼ਣ ਕਰਵਾਇਆ ਗਿਆ।
ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਫਰੈਂਚ ਵਿਭਾਗ ਦੇ ਸਾਬਕਾ ਚੇਅਰਪਰਸਨ, ਸ੍ਰੀ ਸੁਰਿੰਦਰ ਜਠੌਲ ਮੁੱਖ ਸਪੀਕਰ ਦੇ ਤੌਰ ਤੇ ਸ਼ਾਮਲ ਹੋਏ। ਉਹਨਾਂ ਨੇ ਆਪਣੇ ਕੁੰਜੀਵਤ ਭਾਸ਼ਣ ਵਿੱਚ ਫਰੈਂਚ ਸੱਭਿਆਚਾਰ ਦੇ ਵਿਭਿੰਨ ਪੱਖਾਂ ਜਿਵੇਂ ਖਾਣ-ਪੀਣ ਬਾਰੇ ਜਾਣਕਾਰੀ ਦਿੱਤੀ। ਇਸ ਦੇ ਨਾਲ ਪੀਏਯੂ ਦੀ ਪ੍ਰੋਫੈਸਰ ਨੀਨਾ ਚਾਵਲਾ ਨੇ ਵੀ ਆਪਣੇ ਫਰਾਂਸ ਦੌਰੇ ਦੇ ਕਈ ਦਿਲਚਸਪ ਪੱਖਾਂ ਨੂੰ ਤਸਵੀਰਾਂ ਸਮੇਤ ਸਭ ਨਾਲ ਸਾਂਝਾ ਕੀਤਾ। ਵਿਭਾਗ ਦੇ ਸਟਾਫ਼ ਅਤੇ ਵਿਦਿਆਰਥੀਆਂ ਨੇ ਫਰਾਂਸ ਦੇਸ਼ ਦੇ ਸੱਭਿਆਚਾਰ ਅਤੇ ਕਈ ਹੋਰ ਪੱਖਾਂ ਬਾਰੇ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਕੀਤੀ । ਸਰੋਤਿਆਂ ਦੇ ਮੰਨੋਰ
ਜਨ ਲਈ ਸੰਗੀਤਕ ਗਤੀਵਿਧੀ ਵੀ ਆਯੋਜਿਤ ਕੀਤੀ ਗਈ।
ਫਰੈਂਚ ਲਿਟਰੇਰੀ ਕਲੱਬ ਦੇ ਪ੍ਰਧਾਨ, ਜਗਮੋਹਨ ਬੈਂਸ ਨੇ ਮੁੱਖ ਸਪੀਕਰ ਦੇ ਭਾਸ਼ਣ ਦੇ ਪ੍ਰਮੁੱਖ ਪੱਖਾਂ ਬਾਰੇ ਵਿਚਾਰ ਚਰਚਾ ਕੀਤੀ। ਪੀਏਯੂ ਦੇ ਫਰੈਂਚ ਭਾਸ਼ਾ ਦੇ ਸਹਾਇਕ ਪ੍ਰੋਫੈਸਰ ਹਰਪ੍ਰੀਤ ਕੌਰ ਬੈਂਸ ਨੇ ਸਾਰਿਆ ਦਾ ਧੰਨਵਾਦ ਕਰਦਿਆਂ ਹੋਇਆ ਯੂਨੀਵਰਸਿਟੀ ਦੁਆਰਾ ਚਲਾਏ ਜਾਂਦੇ ਫਰੈਂਚ ਭਾਸ਼ਾ ਦੇ ਕੋਰਸਾਂ ਬਾਰੇ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਫਰੈਂਚ ਸਭਿਆਚਾਰ ਦਾ ਵਿਸ਼ਾ ਯੂਨੀਵਰਸਿਟੀ ਦੇ ਫਰੈਂਚ ਕੋਰਸਾਂ ਦਾ ਇੱਕ ਮਹੱਤਵਪੂਰਨ ਵਿਸ਼ਾ ਹੈ ਇਸ ਲਈ ਇਹ ਲੈਕਚਰ ਕਰਵਾਇਆ ਗਿਆ ਹੈ।
No comments:
Post a Comment