7 ਨਵੰਬਰ ਸ਼ੁੱਕਰਵਾਰ ਨੂੰ ਹੋਵੇਗੀ ਅੰਤਿਮ ਅਰਦਾਸ ਅਤੇ ਭੋਗ ਦੀ ਰਸਮ
ਲੁਧਿਆਣਾ : 30 ਅਕਤੂਬਰ (*ਡਾ. ਗੁਲਜ਼ਾਰ ਸਿੰਘ ਪੰਧੇਰ//ਪੰਜਾਬ ਸਕਰੀਨ):
ਬੀਤੇ ਦਿਨ ਉਨ੍ਹਾਂ ਦੇ ਅੰਤਿਮ ਸਸਕਾਰ ਸਮੇਂ ਭਾਰਤੀ ਕਮਿਊਨਿਸਟ ਪਾਰਟੀ ਵਲੋਂ ਅਤੇ ਪੰਜਾਬ ਸਟੇਟ ਸੁਬਾਰਡੀਨੇਟ ਸਰਵਸਿਸਜ਼ ਵਲੋਂ ਲਾਲ ਝੰਡਾ ਅਰਪਤ ਕੀਤਾ ਗਿਆ ਜਿਸ ਵਿਚ ਕਾਮਰੇਡ ਰਮੇਸ਼ ਰਤਨ, ਕਾਮਰੇਡ ਕੇਵਲ ਕ੍ਰਿਸਨ, ਕਾਮਰੇਡ ਮੇਵਾ ਸਿੰਘ, ਕਾਮਰੇਡ ਕਰਕਾਰ ਸਿੰਘ ਬੁਆਣੀ, ਡਾ. ਅਰੁਣ ਮਿੱਤਰਾ, ਡਾ. ਗੁਲਜ਼ਾਰ ਸਿੰਘ ਪੰਧੇਰ, ਗੁਰਨਾਮ ਸਿੱਧੂ, ਇਸਮਾਇਲ ਖ਼ਾਨ, ਡੀ. ਪੀ. ਮੌੜ, ਓ. ਪੀ. ਮਹਿਤਾ, ਭਰਪੂਰ ਸਿੰਘ, ਚਰਨ ਸਿੰਘ ਸਰਾਭਾ, ਗੁਰਮੇਲ ਮੈਡਲੇ, ਬਲਬੀਰ ਲਿੱਤਰਾਂ, ਸੌਦਾਗਰ ਸਿੰਘ ਸਰਾਭਾ, ਪਰਵੀਨ ਕੁਮਾਰ, ਭਗਵਾਨ ਭੰਗੂ, ਰਣਜੀਤ ਰਾਣਵਾਂ, ਮੁਨੀਸ਼ ਕੁਮਾਰ, ਚਰਨ ਸਿੰਘ ਤਾਜਪੁਰੀ, ਬਲਦੇਵ ਸਿੰਘ, ਅਜੀਤ ਸਿੰਘ ਜਵੱਦੀ ਅਤੇ ਪ੍ਰਿੰ. ਜਗਜੀਤ ਸਿੰਘ ਸ਼ਾਮਲ ਹੋਏ। ਇਨ੍ਹਾਂ ਤੋਂ ਇਲਾਵਾ ਪ੍ਰਮੁੱਖ ਸ਼ਖ਼ਸੀਅਤਾਂ ਵਿਚੋਂ ਸ. ਮਲਕੀਤ ਸਿੰਘ ਦਾਖਾ, ਸਾਬਕਾ ਮੰਤਰੀ ਪੰਜਾਬ, ਜਸਵੰਤ ਸਿੰਘ ਬਿਲਾਸਪੁਰ, ਐਮ.ਐਸ.ਭਾਟੀਆ, ਬਰਿੰਦਰ ਬਿਰਦੀ, ਰਾਮ ਸਰੂਪ, ਭਗਤ ਸਿੰਘ, ਪ੍ਰੋ. ਅਮਰੀਕ ਸਿੰਘ, ਸੁਰਜਨ ਲੁਹਾਰਕੇ, ਰਿਸ਼ੀਪਾਲ ਖੁੱਭਣ, ਹਰਦਮ ਸਿੰਘ ਜਲਾਜਨ, ਰੂੜਾ ਰਾਮ ਪਰਜੀਆਂ, ਬੀ. ਐਸ. ਨਿਰਮਲ, ਤਲਵਿੰਦਰ ਸਿੰਘ ਤੱਗੜ, ਜਰਨੈਲ ਸ਼ਿਮਲਾਪੁਰੀ, ਗੁਰਚਰਨ ਸਿੰਘ, ਅਵਤਾਰ ਗਿੱਲ, ਪਰਮਜੀਤ ਸਿਹੌੜਾ, ਕੁਲਵੰਤ ਸਿੰਘ ਹੂੰਝਣ, ਅਮਰ ਸਿੰਘ ਭੱਟੀਆ, ਸਵਰਨ ਸਿੰਘ ਨਾਗੋਕੇ, ਨਾਨਕ ਸਿੰਘ ਲੰਬੀ ਸ਼ਾਮਲ ਸਨ।
ਕਾਮਰੇਡ ਗੁਲਜ਼ਾਰ ਗੋਰੀਆ ਹੋਰਾਂ ਨੇ ਦਸਿਆ ਕਿ ਕਾਮਰੇਡ ਸ਼ਿੰਗਾਰਾ ਸਿੰਘ ਗੋਰੀਆ ਨਮਿਤ ਅੰਤਿਮ ਅਰਦਾਸ ਉਨ੍ਹਾਂ ਦੇ ਗ੍ਰਹਿ ਦੇ ਨਜ਼ਦੀਕ ਹੀ ਗੁਰਦੁਆਰਾ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ, ਸ਼ਿਮਲਾਪੁਰੀ, ਨੇੜੇ ਦੁਸਹਿਰਾ ਗਰਾਊਂਡ ਵਿਖੇ 07 ਨਵੰਬਰ, 2014, ਦਿਨ ਸ਼ੁੱਕਰਵਾਰ ਨੂੰ 12.30 ਵਜੇ ਹੋਵੇਗੀ।
No comments:
Post a Comment