Friday, November 07, 2014

ਗੋਰੀਆ ਦੇ ਵਿਚਾਰਾਂ ਨੂੰ ਅਪਣਾਕੇ ਪੰਜਾਬ ਸੰਕਟ ਚੋ ਨਿਕਲ ਸਕਦਾ ਹੈ -ਡਾ ਦਿਆਲ


Fri, Nov 7, 2014 at 4:55 PM
ਸਾਥੀ ਸਿੰਗਾਰਾ ਸਿੰਘ ਗੋਰੀਆ ਦੀ ਅੰਤਿਮ ਅਰਦਾਸ ਸਮੇ ਪੁੱਜੇ ਕਈ ਸੀਨੀਅਰ ਆਗੂ
ਲੁਧਿਆਣਾ ਮਿਤੀ 07 ਨਵੰਬਰ 2014: (ਡਾ. ਗੁਲਜ਼ਾਰ ਸਿੰਘ ਪੰਧੇਰ):
ਅੱਜ ਭਾਰਤੀ ਕਮਿਊਨਿਸਟ ਪਾਰਟੀ ਦੇ ਊਘੇ ਆਗੂ ਕਾਮਰੇਡ ਸਿੰਗਾਰਾ ਸਿੰਘ ਗੋਰੀਆ ਦੀ ਅੰਤਿਮ ਅਰਦਾਸ ਸਮੇ ਸਰਧਾਜਲੀ ਭੇਟ ਕਰਦਿਆ ਆਖਿਆ ਕਿ ਸਾਥੀ ਸਿੰਗਾਰਾ ਸਿੰਘ ਗੋਰੀਆ ਦੇ ਵਿਚਾਰਾਂ ਨੂੰ ਅਪਣਾਕੇ ਪੰਜਾਬ ਸੰਕਟ ਵਿਚੋ ਨਿਕਲ ਸਕਦਾ ਹੈ । ਜਿਵੇ ਬੇਰੁਜਗਾਰੀ, ਨਸ਼ੇ, ਮਹਿੰਗਾਈ, ਭ੍ਰਿਸ਼ਟਾਚਾਰ ਆਦਿ । ਇਹ ਸਾਡੇ ਸਮਾਜਕ ਪ੍ਰਬੰਧ ਦੀਆ ਬੁਰਾਈਆਂ ਹਨ । ਸੋ ਹੱਕ ਸੱਚ ਇਨਸਾਫ ਵਾਲਾ ਪ੍ਰਬੰਧ ਲਿਆ ਕੇ ਹੀ ਇਨ੍ਹਾਂ ਨੂੰ ਖਤਮ ਕੀਤਾ ਜਾ ਸਕਦਾ ਹੈ । ਇਨ੍ਹਾਂ ਦੇ ਨਾਲ ਹੀ ਭਾਰਤੀ ਕਮਿਊਨਿਸਟ ਪਾਰਟੀ ਦੇ ਹਰਿਆਣਾ ਦੇ ਸਕੱਤਰ ਅਤੇ ਭਾਰਤੀ ਖੇਤ ਮਜਦੂਰ ਸਭਾ ਦੇ ਆਲ ਇੰਡਿਆਂ ਦੇ ਸਕੱਤਰ ਸਾਥੀ ਦਰਿਆ ਸਿੰਘ ਕਸ਼ਿਅਪ ਨੇ ਕਿਹਾ ਕਿ ਗੋਰੀਆ ਪਰਿਵਾਰ ਵਿਚ ਸਭ ਤੋਂ ਵੱਡੇ ਸ: ਸਿੰਗਾਰਾ ਸਿੰਘ ਗੋਰੀਆ ਦੇ ਖੇਤ ਮਜਦੂਰਾਂ ਅਤੇ ਮਿਹਨਤਕਸ਼ ਲੋਕਾਂ ਲਈ ਕੀਤੇ ਕਾਰਜ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ । ਪੰਜਾਬ ਕਮਿਊਨਿਸਟ ਪਾਰਟੀ ਸਕੱਤਰ ਸਾਥੀ ਬੰਤ ਬਰਾੜ ਨੇ ਅਖਿਆ ਕਿ ਸਿੰਗਾਰਾ ਸਿੰਘ ਗੋਰੀਆਂ ਵੱਲੋਂ ਪਰਿਵਾਰ ਅਤੇ ਸਮਾਜ ਕੀਤੀ ਗਈ ਮਿਹਨਤ ਸਾਡੇ ਲਈ ਹਮੇਸਾ ਪ੍ਰੇਰਨਾ ਦਾ ਸਰੋਤ ਬਣੀ ਰਹੇਗੀ। ਜ਼ਿਲਾ ਸਕੱਤਰ ਕਾਮਰੇਡ ਕਰਤਾਰ ਸਿੰਘ ਬੁਆਣੀ ਨੇ ਆਖਿਆ ਕਿ ਸਾਥੀ ਸਿੰਗਾਰਾ ਸਿੰਘ ਦੀ ਬੇਵੱਕਤ ਮੌਤ ਨਾਲ ਪਰਿਵਾਰ ਅਤੇ ਸਮਾਜ ਨੂੰ ਵੱਡਾ ਘਾਟਾ ਪਿਆ ਹੈ । 


ਸਾਬਕਾ ਕੈਬਨਿਟ ਮੰਤਰੀ ਪੰਜਾਬ ਸ: ਮਲਕੀਤ ਸਿੰਘ ਦਾਖਾ ਨੇ ਸ਼ਰਧਾ ਦੇ ਫੁੱਲ ਭੇਟ ਕਰਦਿਆ ਉਨ੍ਹਾਂਦੇ ਕੀਤੇ ਕੰਮ ਨੂੰ ਯਾਦ ਕੀਤਾ ਅਤੇ ਅਸ਼-ਅਸ਼ ਕਰ ਉਠੇ । ਇਸੇ ਤਰਾਂ ਹਲਕਾ ਵਿਧਾਇਕ ਸ: ਬਲਵਿੰਦਰ ਸਿੰਘ ਬੈਂਸ ਨੇ ਆਪਣੇ ਹਲਕੇ ਵਿਚ ਸਾਥੀ ਸਿੰਗਾਰਾ ਵੱਲੋਂ ਕੀਤੇ ਸਮਾਜਿਕ ਕੰਮਾਂ ਦੀ ਸਲਾਘਾ ਕੀਤੀ ਅਤੇ ਪਿੱਛੇ ਰਹਿ ਗਏ ਪਰਿਵਾਰ ਨੂੰ ਉਨ੍ਹਾਂ ਦੇ ਪੂਰਨਿਆਂ ਤੇ ਚੱਲਣ ਦੀ ਸਲਾਹ ਦਿੱਤੀ ਪੰਜਾਬ ਸਵਾਰਡੀਨੇਟ ਸਰਵਿਜਸ ਫੈਡਰੇਸ਼ਨ ਦੇ ਸੁਬਾਈ ਆਗੂ ਅਤੇ ਊਘੇ ਸਿੱਖਿਆ ਸਾਸ਼ਤਰੀ ਸਾਥੀ ਚਰਨ ਸਿੰਘ ਸਰਾਭਾ ਨੇ ਸਿੰਗਾਰਾ ਸਿੰਘ ਦੇ ਪੰਜਾਬ ਦੇ ਮੁਲਾਜਮਾਂ ਪ੍ਰਤੀ  ਪਾਏ ਸੰਗਰਾਮੀ ਅਤੇ ਚਿੰਤਕੀ ਯੋਗਦਾਨ ਨੂੰ ਯਾਦ ਕਰਦਿਆ ਵੱਡਾ ਘਾਟਾ ਮਹਿਸੂਸ ਕੀਤਾ । ਇਨ੍ਹਾਂ ਤੋਂ ਇਲਾਵਾ ਇੰਡੀਅਨ ਡਾਕਟਰਜ ਫਾਰ ਪੀਸ ਐਂਡ ਡਿਵੇਲਪਮੈਂਟ ਦੇ ਆਗੂ ਡਾ ਅਰੁਣ ਮਿਤਰਾ ਕਮਿਊਨਿਸਟ ਪਾਰਟੀ ਸਕੱਤਰੇਤ ਪੰਜਾਬ ਦੇ ਆਗੂ ਸ੍ਰੀ ਡੀ.ਪੀ. ਮੌੜ ਅਤੇ ਕਾਮਰੇਡ ਗੁਰਨਾਮ  ਕੰਵਰ, ਸ: ਮਹਿੰਦਰ ਸਿੰਘ ਸਰੋਏ ਸਾਬਕਾ ਉਪ ਸਿੱਖਿਆ ਅਫਸਰ, ਸ: ਸ਼ੇਰ ਸਿੰਘ ਬੀ ਪੀ ਓ ( ਪ੍ਰਾਇਮਰੀ ) ਲੁਧਿਆਣਾ-1, ਪ੍ਰਿੰਸੀਪਲ ਸੰਜੀਵ ਥਾਪਰ ਪੀ ਏ ਯੂ ਸਕੂਲ ਲੁਧਿਆਣਾ, ਸਾਥੀ ਪੂਰਨ ਸਿੰਘ ਨਾਰਿੰਗਵਾਲ, ਸਾਥੀ ਸਰੂਪ ਸਿੰਘ ਸਹਾਰਨ, ਨਾਨਕ ਚੰਦ ਲੰਬੀ, ਸਵਰਨ ਸਿੰਘ ਨਾਗੋਕੇ, ਸੰਤੋਖ ਸਿੰਘ ਗੁਰਦਾਸਪੁਰ, ਮੁਖਤਿਆਰ ਸਿੰਘ ਜਲਾਲਾਵਾਦ, ਨੱਥਾ ਸਿੰਘ ਬੱਸੀ ਪਠਾਣਾ,ਪ੍ਰੀਤਮ ਸਿੰਘ ਨਿਆਮਤਪੁਰ, ਮੁਕੰਦ ਸਿੰਘ ਰੇਲਵੇ ਕੋਚ ਫੈਕਟਰੀ ਮੂਲਾਜਮ ਆਗੂ, ਕਾਮਰੇਡ ਰਮੇਸ਼ ਰਤਨ, ਰਮੇਸ਼ ਕੌਸ਼ਲ, ਨਵਲ ਛਿੱਬਰ ਸਾਬਕਾ ਪ੍ਰਧਾਨ ਬਾਰ ਐਸੀਸ਼ੁਏਸ਼ਨ ਲੁਧਿਆਣਾ, ਨਰਿੰਦਰ ਸਰਮਾ ਚੇਅਰਮੈਨ ਅਤੇ ਵਿਜੇ ਕੁਮਾਰ ਪ੍ਰਧਾਨ, ਹਰਬੰਤ ਸਿੰਘ ਮਾਂਗਟ ਪੰਜਾਬ ਸਟੇਟ ਮਨਿਸਟੀਰੀਅਲ ਸਟਾਫ ਯੂਨੀਅਨ, ਗੁਰਚਰਨ ਸਿੰਘ ਡਰਾਫਟਸ ਮੈਨ ਆਗੂ, ਹਰਬੰਸ਼ ਸਿੰਘ ਕਾਲੀਆ ਲੁਧਿਆਣਾ ਟਰੇਡ ਯੂਨੀਅਨ ਕੌਂਸਲ ਆਗੂ, ਸ: ਦਲੀਪ ਸਿੰਘ ਸੂਬਾ ਚੇਅਰਮੈਨ ਪੰਜਾਬ  ਸੰਜਾਈ ਵਿਭਾਗ,  ਸਮੇਤ ਅਧਿਆਪਕ ਆਗੂ, ਜਗਮੇਲ ਸਿੰਘ ਪੱਖੋਵਾਲ, ਪਰਵੀਨ ਕੁਮਾਰ, ਸਰਦਾਗਰ ਸਿੰਘ ਸਰਾਭਾ, ਜਸਦੇਵ ਲਲਤੋਂ, ਗੁਰਮੇਲ ਮੈਡਲੇ ਪ੍ਰਧਾਨ ਪੈਨਸ਼ਨਰਜ਼ ਯੂਨੀਅਨ ਪੰਜਾਬ, ਵਰਿੰਦਰ ਵਿਰਦੀ, ਕਾ. ਗੁਰਬੰਤ ਸਿੰਘ, ਭਰਪੂਰ ਸਿੰਘ ਬੂਲਾਪੁਰ, ਕੇਵਲ ਕ੍ਰਿਸ਼ਨ (ਏਟਕ), ਪਰਮਜੀਤ ਸਿੰਘ ਸਿਹੋੜਾ ਕਿਸਾਨ ਆਗੂ, ਕਰਨੈਲ ਸਿੰਘ ਨੱਥੋਵਾਲ ਪ੍ਰਧਾਨ ਖੇਤ ਮਜ਼ਦੂਰ ਸਭਾ, ਕਾ. ਅਮਰ ਸਿੰਘ ਭੱਟੀਆਂ ਜਨਰਲ ਸਕੱਤਰ ਐਫ.ਸੀ. ਆਈ ਵਰਕਰ ਯੂਨੀਅਨ, ਕਾ. ਭਗਵਾਨ ਸਿੰਘ , ਕਰਨੈਲ ਸਿੰਘ ਕਾਲੀਆ, ਕਾ. ਗੁਰਨਾਮ ਸਿੱਧੂ, ਸ. ਕੁਲਦੀਪ ਸਿੰਘ ਅਤੇ ਸ. ਅਜੀਤ ਸਿੰਘ ਸਿਆੜ, ਅਧਿਆਪਕਾਂ ਆਗੂ ਤੇ ਸਰਪੰਚ ਪ੍ਰੀਤਮ ਸਿੰਘ ਭੀਖੀ, ਕਾ. ਗੁਰਨਾਮ ਗਿੱਲ, ਹਰਜਿੰਦਰ ਬਾਜਵਾ ਬਲਾਕ ਪ੍ਰਧਾਨ ਕਾਂਗਰਸ ਪਾਰਟੀ ਨੇ ਸੰਬੋਧਨ ਕੀਤਾ । ਇਹਨਾਂ ਤੋਂ  ਇਲਾਵਾ ਅਮਰੀਕਾ ਨਿਵਾਸੀ ਰੂਪ ਸਿੰਘ ਰੂਪਾ ਅਤੇ ਚਰਨ ਸਿੰਘ ਗੁਰਮ ਸਮੇਤ ਸਾਥੀ ਰਣਬੀਰ ਢਿੱਲੋਂ, ਭਾਰਤ ਭੂਸ਼ਣ ਆਸ਼ੂ ਐਮ.ਐਲ.ਏ. , ਕੁਸ਼ਲ ਭੋਰਾ ਨੇ ਸੋਕ ਮਤੇ ਭੇਜੇ ।
ਈਸ਼ਰ ਨਗਰ (ਪਿੱਛੇ ਗੁਰ ਨਾਨਕ ਇੰਜੀਨੀਅਰ ਕਾਲਜ) ਲੁਧਿਆਣਾ ਦੇ ਵੱਡੇ ਗੁਰਦੁਆਰੇ ਦੇ ਖਚਾ - ਖੱਚ ਭਰੇ ਹਾਲ ਵਿੱਚ ਅੰਤਿਮ ਅਰਦਾਸ ਹੋਈ । ਜਿਸ ਸਮੇਂ ਗਿਆਨੀ ਜਗਜੀਤ ਸਿੰਘ ਨਾਡਾ ਸਾਹਿਬ ਵਾਲਿਆ ਨੇ ਸੰਬੋਧਨ ਕੀਤਾ । ਅੰਤ ਵਿੱਚ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਕੈਪਟਨ ਬਲਵੀਰ ਸਿੰਘ ਨੇ ਸ਼ਿੰਗਾਰਾ ਸਿੰਘ ਜੀ ਦੇ ਵੱਡੇ ਬੇਟੇ ਵਿਪਨਦੀਪ ਸਿੰਘ ਨੂੰ ਵੱਡੀ ਜਿੰਮੇਵਾਰੀ ਵਾਲੇ ਇਨਸਾਨ ਦੀ ਜਿੰਮੇਵਾਰੀ ਪੱਗੜੀ ਭੇਂਟ ਕਰਕੇ ਸੋਂਪੀ । ਸਮੁੱਚੇ ਸਮੇਂ ਮੰਚ ਦਾ ਸੰਚਾਲਨ ਭਾਵ ਪੂਰਤ ਟਿੱਪਣੀਆਂ ਸਮੇਤ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਕੀਤਾ । ਅੰਤ ਵਿੱਚ ਖੇਤ ਮਜ਼ਦੂਰ ਸਭਾ ਦੇ ਪੰਜਾਬ ਦੇ ਸਕੱਤਰ ਅਤੇ ਸ਼ਿੰਗਾਰਾ ਸਿੰਘ ਗੋਰੀਆਂ ਦੇ ਭਰਾ ਗੁਲਜ਼ਾਰ ਸਿੰਘ ਗੋਰੀਆਂ ਨੇ ਸਮੁੱਚੀ ਸੰਗਤ ਦਾ ਧੰਨਵਾਦ ਕਰਦਿਆਂ ਆਖਿਆ ਕਿ ਮੈਂ ਤੇ ਮੇਰਾ ਪਰਿਵਾਰ ਜੋ ਕੁਝ ਵੀ ਹਾਂ ਸ਼ਿੰਗਾਰਾ ਸਿੰਘ ਗੋਰੀਆਂ  ਦੀ ਸੁਚੱਜੀ ਅਗਵਾਈ ਕਰਕੇ ਹੈ।


No comments: