Showing posts with label Awards. Show all posts
Showing posts with label Awards. Show all posts

Tuesday, October 18, 2022

ਅਦਾਲਤ ਨੇ ਪੁਰਸਕਾਰਾਂ ਤੇ ਰੋਕ ਲਾਈ ਹੈ ਗੱਲਬਾਤ 'ਤੇ ਨਹੀਂ-ਮੀਤ

17th October 2022 at 11:57 AM

ਕੇਂਦਰੀ ਪੰਜਾਬੀ ਲੇਖਕ ਸਭਾ ਤੁਰੰਤ ਗੱਲਬਾਤ ਲਈ ਜਨਰਲ ਅਜਲਾਸ ਬੁਲਾਏ 

ਲੁਧਿਆਣਾ: 18 ਅਕਤੂਬਰ 2022: (ਕਾਰਤਿਕਾ ਸਿੰਘ//ਪੰਜਾਬ ਸਕਰੀਨ)::  

ਸ਼੍ਰੋਮਣੀ ਪੁਰਸਕਾਰਾਂ ਦੀ ਚੋਣ ਅਤੇ ਵੰਡ ਦੇ ਮੁੱਦੇ ਨੂੰ ਲੈ ਕੇ ਮੰਨੇ ਪ੍ਰਮੰਨੇ ਪ੍ਰਸਿੱਧ ਪ੍ਰਗਤੀਸ਼ੀਲ ਲੇਖਕ ਮਿੱਤਰਸੈਨ ਮੀਤ ਹੁਣ ਫਿਰ ਸਰਗਰਮ ਹਨ। ਉਹਨਾਂ ਕਿਹਾ ਹੈ ਕਿ ਕੇਂਦਰੀ ਪੰਜਾਬੀ ਲੇਖਕ ਸਭਾ ਬਹੁਤ ਵੱਡਾ ਸੰਗਠਨ ਹੈ ਇਸ ਲਈ ਇਸ ਸੰਗਠਨ ਨੂੰ ਆਪਣੀ ਜ਼ਿੰਮੇਦਾਰੀ ਅਤੇ ਵਡੱਪਣ ਦਾ ਅਹਿਸਾਸ ਕਰਦਿਆਂ ਪੁਰਸਕਾਰ ਵਿਵਾਦ ਵਾਲੇ ਇਸ ਬਹੁ ਚਰਚਿਤ ਮਾਮਲੇ ਨੂੰ ਆਪਸ ਵਿੱਚ ਮਿਲ ਬੈਠ ਕੇ ਨਿਬੇੜਣਾ ਚਾਹੀਦਾ ਹੈ। ਪ੍ਰੇਮ ਪਿਆਰ, ਸਹਿਜ ਅਤੇ ਵਿਚਾਰ ਨਾਲ ਹੀ ਅਜਿਹੇ ਮਸਲੇ ਹੱਲ ਕਰਨੇ ਸੋਭਦੇ ਹਨ। 
ਉਹਨਾਂ ਕਿਹਾ ਕਿ ਇਸ ਸੰਬੰਧੀ ਇੱਕ ਅਜਲਾਸ ਇਸੇ ਅਕਤੂਬਰ ਮਹੀਨੇ ਦੇ ਅਖੀਰ ਜਾਂ ਨਵੰਬਰ ਦੇ ਆਰੰਭ ਵਿਚ ਬੁਲਾ ਲਿਆ ਜਾਣਾ ਚਾਹੀਦਾ ਹੈ। ਪੁਰਸਕਾਰਾਂ ਦੀ ਚੋਣ ਸੰਬੰਧੀ ਕੀ ਨਿਯਮ ਹੋਣ ਅਤੇ ਕਿਹੜੀ ਪ੍ਰਕ੍ਰਿਆ ਅਪਣਾਈ ਜਾਵੇ ਇਸ ਸੰਬੰਧੀ ਨਿੱਠ ਕੇ ਵਿਚਾਰ ਵਟਾਂਦਰਾ ਹੋਣਾ ਚਾਹੀਦਾ ਹੈ। ਉਹਨਾਂ ਸਪਸ਼ਟ ਕੀਤਾ ਕਿ ਮਾਮਲਾ ਅਦਾਲਤ ਵਿੱਚ ਹੋਣ ਦੀ ਗੱਲ ਕੋਈ ਰੁਕਾਵਟ ਬਣ ਹੀ ਨਹੀਂ ਸਕਦੀ ਕਿਓਂਕਿ ਅਦਾਲਤ ਨੇ ਪੁਰਸਕਾਰਾਂ ਤੇ ਹੀ ਰੋਕ ਲਾਈ ਹੈ ਇਸ ਮਸਲੇ ਸੰਬੰਧੀ ਗੱਲਬਾਤ ਜਾਂ ਵਿਚਾਰ ਵਟਾਂਦਰੇ 'ਤੇ ਕੋਈ ਰੋਕ ਨਹੀਂ ਹੈ। ਸ਼੍ਰੀ ਮੀਤ ਨੇ ਚੋਣਵੇਂ ਮੀਡੀਆ ਪ੍ਰਤੀਨਿਧਾਂ ਦੇ ਨਾਲ ਗੱਲਬਾਤ ਕਰਨ ਤੋਂ ਇਲਾਵਾ ਇਸ ਬਾਰੇ ਕੇਂਦਰੀ ਪੰਜਾਬੀ ਲੇਖਕ ਸਭਾ ਨੂੰ ਇੱਕ ਪੱਤਰ ਵੀ ਲਿਖਿਆ ਹੈ। 

ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:) ਦੇ ਪ੍ਰਧਾਨ ਅਤੇ ਜਰਨਲ ਸਕੱਤਰ ਨੂੰ ਸੰਬੋਧਿਤ ਇਸ ਪੱਤਰ ਵਿੱਚ ਸ਼੍ਰੀ  ਮੀਤ ਨੇ ਸਾਫ ਸਪਸ਼ਟ ਲਿਖਿਆ ਹੈ ਕਿ ਸ਼੍ਰੋਮਣੀ ਪੁਰਸਕਾਰਾਂ ਦੀ ਚੋਣ ਸਮੇਂ, ਸਲਾਹਕਾਰ ਬੋਰਡ ਦੇ ਮੈਂਬਰਾਂ ਵਲੋਂ ਕੀਤੀਆਂ ਜਾਂਦੀਆਂ/ਗਈਆਂ ਅਨਿਯਮਿਤਤਾਵਾਂ ਕਾਰਨ,  ਪੁਰਸਕਾਰਾਂ ਦੀ ਵੰਡ ਤੇ ਹਰ ਵਾਰ ਉੱਠਦੇ ਵਿਵਾਦਾਂ ਦੇ ਸਥਾਈ ਹੱਲ ਲੱਭਣ ਲਈ, ਕੇਂਦਰੀ ਸਭਾ ਵਲੋਂ ਜਲਦੀ ਹੀ, ਇਕ ਸਾਰਥਿਕ ਸੰਵਾਦ ਰਚਾਉਣਾ ਚਾਹੀਦਾ ਹੈ। 

ਇਸ ਸੰਬੰਧੀ ਕੀਤੀ ਗਈ ਆਪਣੀ ਬੇਨਤੀ ਵਿੱਚ ਸ਼੍ਰੀ ਮੀਤ ਨੇ ਕਿਹਾ ਹੈ "ਸ਼੍ਰੀ ਮਾਨ ਜੀ-ਕੇਂਦਰੀ ਸਭਾ ਦੇ 8 ਅਕਤੂਬਰ ਵਾਲੇ ਇਜਲਾਸ ਵਿੱਚ ਮੈਂ ਬੇਨਤੀ ਕੀਤੀ ਸੀ ਕਿ ਸ਼੍ਰੋਮਣੀ ਪੁਰਸਕਾਰਾਂ ਦੀ ਚੋਣ ਬਾਰੇ, ਪੰਜਾਬ ਸਰਕਾਰ ਨੇ ਹਾਲੇ ਤੱਕ ਕੋਈ ਨੀਤੀ ਨਹੀਂ ਬਣਾਈ। ਇਸੇ ਕਾਰਨ ਪੁਰਸਕਾਰਾਂ ਦੀ ਚੋਣ ਸਮੇਂ, ਸਲਾਹਕਾਰ ਬੋਰਡ ਦੇ ਮੈਂਬਰਾਂ ਨੂੰ ਆਪਣੀ ਮਨ ਮਰਜ਼ੀ ਕਰਨ ਦੀ ਖੁੱਲ ਮਿਲ ਜਾਂਦੀ ਹੈ। ਇਹ ਵੀ ਬੇਨਤੀ ਕੀਤੀ ਗਈ ਸੀ ਕੇਂਦਰੀ ਸਭਾ ਨੂੰ, ਪੰਜਾਬ ਸਰਕਾਰ ਤੇ ਦਬਾਅ ਬਣਾ ਕੇ ਸਰਕਾਰ ਨੂੰ ਤੁਰੰਤ ਇੱਕ ਠੋਸ ਪੁਰਸਕਾਰ ਨੀਤੀ ਬਣਾਉਣ ਅਤੇ ਫੇਰ ਉਸ ਨੀਤੀ ਅਨੁਸਾਰ, ਪਾਰਦਰਸ਼ੀ ਢੰਗ ਨਾਲ, ਪੁਰਸਕਾਰਾਂ ਲਈ ਯੋਗ ਵਿਅਕਤੀਆਂ ਦੀ ਚੋਣ ਕਰਨ ਲਈ ਮਜਬੂਰ ਕੀਤਾ ਜਾਵੇ। 

ਖੇਦ ਹੈ ਕਿ ਕੇਂਦਰੀ ਸਭਾ ਦੇ ਅਹੁਦੇਦਾਰਾਂ ਵਲੋਂ ਇਸ ਮਹੱਤਵਪੂਰਨ ਵਿਸ਼ੇ ਤੇ ਇਹ ਕਹਿੰਦੇ ਹੋਏ ਗੱਲਬਾਤ ਵਿਚ ਹਿੱਸਾ ਨਹੀਂ ਲਿਆ ਗਿਆ ਕਿ ਇਸ ਮਾਮਲੇ ਸਬੰਧੀ ਅਦਾਲਤ ਵਿੱਚ ਮੁੱਕਦਮਾ ਚਲ ਰਿਹਾ ਹੈ।

ਇਥੇ ਮੈਂ ਇਹ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਅਦਾਲਤ ਵੱਲੋਂ ਕੇਵਲ ਪੁਰਸਕਾਰਾਂ ਦੀ ਵੰਡ ਤੇ ਰੋਕ ਲਗਾਈ ਗਈ ਹੈ ਨਾ ਕਿ ਇਸ ਵਿਸ਼ੇ ਬਾਰੇ ਗੱਲਬਾਤ ਕਰਨ ਤੇ। ਇਸ ਕਾਨੂੰਨੀ ਨੁਕਤੇ ਬਾਰੇ ਐਡਵੋਕੇਟ ਕਰਮ ਸਿੰਘ ਵਕੀਲ ਹੋਰਾਂ ਨੂੰ ਕਾਰਜਕਾਰਣੀ ਦੀ ਬੈਠਕ ਵਿਚ ਹੀ ਸਪਸ਼ਟ  ਕਰ ਦੇਣਾ ਚਾਹੀਦਾ ਸੀ।

ਅਜਲਾਸ ਵਿਚ ਆਪ ਜੀ ਵਲੋਂ ਮੈਨੂੰ ਯਕੀਨ ਦਵਾਇਆ ਗਿਆ ਸੀ ਕਿ ਚੋਣਾਂ ਤੋਂ ਬਾਅਦ, ਜੋ ਕੇ ਉਸ ਸਮੇਂ 10 ਨਵੰਬਰ ਨੂੰ ਹੋਣੀਆਂ ਨਿਸ਼ਚਿਤ ਹੋਈਆਂ ਸਨ, ਇਸ ਵਿਸ਼ੇ ਤੇ ਜ਼ਰੂਰ ਗੱਲਬਾਤ ਕੀਤੀ ਜਾਵੇਗੀ।

ਹੁਣ ਜਦੋਂ ਕਿ ਕੇਂਦਰੀ ਸਭਾ ਦੀਆਂ ਚੋਣਾਂ 18 ਦਸੰਬਰ ਤੱਕ ਟਲ ਗਈਆਂ ਹਨ, ਤਾਂ ਬਦਲੇ ਹਾਲਾਤਾਂ ਵਿੱਚ, ਇਹ ਗੱਲਬਾਤ ਅਕਤੂਬਰ ਦੇ ਅਖੀਰ ਜਾਂ ਨਵੰਬਰ ਦੇ ਸਾਰੇ ਮਹੀਨੇ ਵਿੱਚ ਕਿਸੇ ਵੀ ਸਮੇਂ ਹੋ ਸਕਦੀ ਹੈ।

ਮੇਰਾ ਦ੍ਰਿੜ ਵਿਸ਼ਵਾਸ ਹੈ ਕਿ ਕੇਂਦਰੀ ਸਭਾ ਦੀ ਪਹਿਲ ਤੇ ਇਹ ਮਸਲਾ ਜਲਦੀ ਸੁਲਝ ਜਾਵੇਗਾ।  ਬਿਨਾਂ ਹੋਰ ਉਡੀਕ ਦੇ, ਪੁਰਸਕਾਰਾਂ ਦੀਆਂ ਹੱਕਦਾਰ ਸ਼ਖ਼ਸੀਅਤਾਂ ਨੂੰ, ਆਪਣਾ ਹੱਕ ਮਿਲ ਸਕੇਗਾ। ਅਤੇ ਇਸ ਸਮੱਸਿਆ ਦਾ ਸਥਾਈ ਹੱਲ ਵੀ ਹੋ ਜਾਵੇਗਾ।

ਉਸਾਰੂ ਹੁੰਗਾਰੇ ਦੀ ਉਡੀਕ ਵਿਚ ਸਰਗਰਮ ਸ਼੍ਰੀ ਮੀਤ ਲੇਖਕਾਂ ਅਤੇ ਸਾਹਿਤਿਕ ਪੱਤਰਕਾਰਾਂ ਨੂੰ ਨਿਜੀ ਤੌਰ 'ਤੇ ਵੀ ਆਪਣੀ ਇਸ ਬੇਨਤੀ ਤੋਂ ਜਾਣੂ ਕਰ ਰਹੇ ਹਨ। ਹੁਣ ਦੇਖਣਾ ਹੈ ਕਿ ਕੇਂਦਰੀ ਪੰਜਾਬੀ ਲੇਖਕ ਸਭਾ ਇਸ ਪੱਤਰ ਦਾ ਕੀ ਹੁੰਗਾਰਾ ਭਰਦੀ ਹੈ। 

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ। 

Sunday, April 30, 2017

ਨਿੰਦਰ ਘੁਗਿਆਣਵੀ ਨੂੰ ਅੱਜ ਮਿਲੇਗਾ "ਜਗਦੇਵ ਸਿੰਘ ਜੱਸੋਵਾਲ ਵਿਰਾਸਤ ਪੁਰਸਕਾਰ"

38 ਸਾਲ ਦੀ ਉਮਰ ਵਿੱਚ 51 ਕਿਤਾਬਾਂਲਿਖੀਆਂ ਨਿੰਦਰ ਨੇ 
ਨਿੰਦਰ ਘੁਗਿਆਣਵੀ ਨੇ ਪੰਜਾਬੀ ਕਲਾ, ਸਾਹਿਤ ਤੇ ਸਭਿਆਚਾਰ ਦੇ ਖੇਤਰ ਵਿੱਚ ਛੋਟੀ ਜਿਹੀ ਉਮਰੇ ਹੀ ਅੰਤਰਰਾਸ਼ਟਰੀ ਪੱਧਰ ਉਤੇ ਬਹੁਤ ਮਾਣਯੋਗ ਪ੍ਰਾਪਤੀਆਂ ਕੀਤੀਆਂ ਹਨ। ਆਪ ਦੀ ਜਿੰਨੀ ਉਮਰ ਹੈ, ਉਸ ਤੋਂ ਵੀ ਵੱਧ ਕਿਤਾਬਾਂ ਲਿਖ ਚੁੱਕੇ ਹਨ, ਯਾਨੀ ਕਿ 38 ਸਾਲ ਦੀ ਉਮਰ ਅਤੇ 51 ਕਿਤਾਬਾਂ, ਜਿੰਨ੍ਹਾਂ ਦੇ ਵਿਸ਼ੇ ਸਾਹਿਤ, ਭਾਰਤ ਦੀ ਜੁਡੀਸ਼ਰੀ, ਪ੍ਰਸ਼ਾਨਿਕ ਪ੍ਰਣਾਲੀ, ਰਾਜਨੀਤੀ, ਪੰਜਾਬੀ ਸਭਿਆਚਾਰ, ਖੋਜ, ਲੋਕ-ਜੀਵਨ, ਲੋਕ-ਕਲਾਵਾਂ, ਲੋਕ-ਗਾਇਕੀ ਤੇ ਲੋਕ-ਸੰਗੀਤ ਹਨ। ਆਪ ਨੇ ਪੰਜਾਬੀ ਸਭਿਆਚਾਰ ਦੇ ਬਾਬਾ ਬੋਹੜ ਸ੍ਰ ਜਗਦੇਵ ਸਿੰਘ ਜੱਸੋਵਾਲ ਨਾਲ ਆਪਣੇ ਜੀਵਨ ਦਾ ਕਾਫੀ ਸਮਾਂ ਬਿਤਾਇਆ ਅਤੇ ਉਹਨਾਂ ਬਾਰੇ 3 ਪੁਸਤਕਾਂ ਲਿਖੀਆਂ,ਜਿੰਨ੍ਹਾਂ ਵਿਚੋ 2 ਦਾ ਅੰਗਰੇਜ਼ੀ ਅਨੁਵਾਦ ਵੀ ਹੋਇਆ।
ਨਿੰਦਰ ਘੁਗਿਆਣਵੀ ਦੀ ਵਿਦਿਅਕ ਯੋਗਤਾ ਭਾਵੇਂ ਮੈਟਿ੍ਰਕ ਤੱਕ ਹੀ ਹੈ ਪਰ ਆਪ ਦੀਆਂ ਪੁਸਤਕਾਂ ਤੇ ਲਿਖ਼ਤਾਂ ਕਈ ਯੂਨੀਵਰਸਿਟੀਆਂ ਦੇ ਐੱਮਥਏ (ਪੰਜਾਬੀ) ਅਤੇ ਬੀਥਏ ਆਦਿ ਦੇ ਕੋਰਸਾਂ ਵਿੱਚ ਸ਼ਾਮਿਲ ਹਨ। ਪੰਜਾਬੀ ਯੂਨੀਵਰਸਿਟੀ ਪਟਿਆਲਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਰਤਸਰ, ਦਿੱਲੀ ਯੂਨੀਵਰਸਿਟੀ, ਕੁਰੂਕੁਸ਼ੇਤਰ ਯੂਨੀਵਰਸਿਟੀ ਸਮੇਤ 8 ਯੂਨੀਵਰਸਿਟੀਆਂ ਨੇ ਆਪ ਦੀਆਂ ਲਿਖਤਾਂ ਤੇ ਪੁਸਤਕਾਂ ਉੱਤੇ ਵਿਦਿਆਰਥੀਆਂ ਪਾਸੋਂ ਐੱਮਥਫਿੱਲ ਤੇ ਪੀਥਐਚ ਡੀ ਦੇ ਖੋਜ ਕਾਰਜ ਕਰਵਾਏ ਹਨ ਅਤੇ ਇਹਨਾਂ ਦੀਆਂ ਪੁਸਤਕਾਂ ਨੂੰ ਪ੍ਰਕਾਸ਼ਿਤ ਵੀ ਕੀਤਾ ਹੈ।  ਭਾਰਤ ਸਰਕਾਰ ਨੇ ‘ਪੰਜਾਬ ਦਾ ਲੋਕ ਸੰਗੀਤ‘ ਪੁਸਤਕ ਪ੍ਰਕਾਸ਼ਤ ਕੀਤੀ ਹੈ। ਆਪ ਦੀ ਰਚਨਾ ਸੀਥਬੀਥਐਸ ਸੀ ਦਿੱਲੀ ਵਲੋਂ 10-ਵੀਂ ਜਮਾਤ ਲਈ ਇਸੇ ਸਾਲ ਲਾਈ ਗਈ ਹੈ। ਆਪ ਨੇ ਪੰਜਾਬੀ ਯੂਨੀਵਰਸਟੀ ਪਟਿਆਲਾ ਲਈ 5 ਪੁਸਤਕਾਂ ਲਿਖੀਆਂ।
ਨਿੰਦਰ ਘੁਗਿਆਣਵੀ ਨੇ ਆਪਣੇ  ਵਿਰਸੇ ਦੇ ਮਹਾਨ ਤੇ ਪੁਰਾਣੇ-ਪੁਰਾਣੇ ਤੇ ਭੁੱਲੇ-ਵਿੱਸਰੇ ਤੇ ਖ਼ਾਸ ਕਰਕੇ ਬਜ਼ੁਰਗ ਕਲਾਕਾਰਾਂ ਤੇ ਫ਼ਨਕਾਰਾਂ ਦੇ ਜੀਵਨ ਤੇ ਸੰਗੀਤ ਬਾਰੇ ਆਪ ਨੇ ਕਿਤਾਬਾਂ, ਡਾਕੂਮੈਟਰੀ ਫ਼ਿਲਮਾਂ, ਰੇਡੀਓ ਅਤੇ ਟੀਥਵੀਥ ਲਈ ਸੰਗੀਤਕ ਫੀਥਚਰਾਂ ਆਦਿ ਦਾ ਨਿਰਮਾਣ ਅਤੇ ਪੇਸ਼ਕਾਰੀ ਕਰਕੇ ਉਹਨਾਂ ਨੂੰ ਯਾਦਗਾਰੀ ਰੂਪ ਦਿੱਤਾ ਹੈ।  ਆਪ ਦੀਆਂ ਪ੍ਰਾਪਤੀਆਂ ਤੇ ਪੁਸਤਕਾਂ ਦੀ ਸੂਚੀ ਬਹੂਤ ਲੰਬੀ ਹੈ। ਇੱਕੋ ਸਮੇਂ ਆਪ ਰੇਡੀਓ ਬ੍ਰਾਡਕਾਸਟਰ, ਜਲੰਧਰ ਦੂਰਦਰਸ਼ਨ ਤੇ ਰੇਡੀਓ ਦੇ ਐਂਕਰ, ਸੰਪਾਦਕ, ਅਨੁਵਾਦਕ, ਜੀਵਨੀਕਾਰ, ਕਾਲਮਨਿਸਟ ਅਤੇ ਅਣਮੁੱਲੀਆਂ ਕਿਰਤਾਂ ਦੇ  ਰੀਸਰਚ ਸਕਾਲਰ ਹਨ। 
ਆਪ ਦੇ ਲਿਖੇ ਹਫ਼ਤਾਵਰੀ ਕਾਲਮ ਭਾਰਤ ਤੋਂ ਇਲਾਵਾਂ ਦੇਸ਼-ਬਦੇਸ਼ ਦੇ ਲੱਗਭਗ 20 ਮੁਲਕਾਂ ਵਿੱਚ ਛਪਦੇ ਹਨ ਤੇ ਔਨ-ਲਾਈਨ ਵੀ ਹੁੰਦੇ ਹਨ। ਆਪ ਦੀ ਸਭ ਤੋਂ ਵੱਧ ਮਕਬੂਲ ਹੋਈ ਕਿਤਾਬ ਦਾ ਨਾਂ ਹੈ- ‘ਮੈਂ ਸਾਂ ਜੱਜ ਦਾ ਅਰਦਲੀ‘, ਜੋ ਆਪ ਦੇ ਜੀਵਨ ਦੀ ਸੱਚੀ ਕਹਾਣੀ ‘ਤੇ ਅਧਾਰਿਤ ਸੀ, ਆਪ ਨੇ ਅਦਾਲਤਾਂ ਵਿੱਚ ਕਈ ਜੱਜਾਂ ਪਾਸ ਅਰਦਲੀ ਦੀ ਨੌਕਰੀ ਵੀ ਕੀਤੀ। ਇਸੇ ਕਿਤਾਬ ‘ਤੇ ਫਿਲਮ  ਵੀ ਬਣੀ, ਜੋ ਬਹੁਤ ਮਸ਼ਹੂਰ ਹੋਈ ਸੀ। ਉਸ ਪੁਸਤਕ ਨੂੰ ਲਾਹੌਰ ਵਿੱਚ ਸ਼ਾਹਮੁਖੀ ਤੇ ਹਿੰਦੀ, ਕੰਨੜ ਤੇ ਤੇਲਗੂ ਵਿੱਚ ਛਾਪਿਆ ਗਿਆ। ਅੱਜ ਕੱਲ ਆਪ ਦੀ ਕਾਨੂੰਨ, ਨਿਆਂ ਤੇ ਨਿਆਂ ਪਾਲਿਕਾਂ ਬਾਰੇ ਲਿਖੀ ‘ਕਾਲੇ ਕੋਟ ਦਾ ਦਰਦ‘  ਕਿਤਾਬ 6 ਭਾਸ਼ਾਵਾਂ ਵਿੱਚ ਛਪ ਰਹੀ ਹੈ। ਆਪ ਨੂੰ ਮਹਾਤਮਾਂ ਗਾਂਧੀ ਸਟੇਟ ਇੰਸਟੀਚਿਊਟ ਚੰਡੀਗੜ ਵਿਖੇ ਸਮੇਂ-ਸਮੇਂ ਨਵੇਂ ਪੀਥਸੀ ਐਸ, ਆਈਥਏਥਐਸ ਤੇ ਆਈਥਪੀਥਐਸ਼ ਅਫਸਰਾਂ ਨੂੰ ਫਿਲੌਰ ਪੁਲੀਸ ਅਕੈਡਮੀ ਵਿਚ ਲੈਕਚਰ ਦੇਣ ਲਈ ਵੀ ਬੁਲਾਇਆ ਜਾਂਦਾ ਹੈ।ਆਪ ਦੀਆਂ ਸਾਹਿਤਕ ਤੇ ਸਭਿਆਚਾਰਕ ਪ੍ਰਾਪਤੀਆਂ ਬਦਲੇ ਕੈਨੇਡਾ ਦੇ ਪ੍ਰਧਾਨ ਮੰਤਰੀ ਸ੍ਰੀ ਜੌਨ ਕ੍ਰੈਚੀਅਨ ਨੇ ਸੰਨ 2001 ਵਿੱਚ ਆਪ ਨੂੰ ਸਨਮਾਨਿਤ ਕੀਤਾ। ਸੰਨ 2005 ਵਿੱਚ ਲੰਡਨ ਦੇ ਪਾਰਲੀਮੈਂਟ ਹਾਲ ਵਿੱਚ ਆਪ ਦਾ ਸਨਮਾਣ ਹੋਇਆ। ਆਪ 6 ਵਾਰ ਕਨੈਡਾ,ਅਮਰੀਕਾ, ਆਸਟਰੇਲੀਆ ਤੇ ਇੰਗਲੈਂਡ ਮੁਲਕਾਂ ਦੀਆਂ ਯਾਤਰਾਵਾਂ ਕਰ ਚੁਕੇ ਹਨ। ਪੰਜਾਬ ਸਰਕਾਰ 2013 ਦਾ ਆਪ ਨੂੰ ‘ਸਟੇਟ ਐਵਾਰਡ‘ ਪ੍ਰਦਾਨ ਕਰ ਚੁੱਕੀ ਹੈ । ਆਪ ਜੀ ਨੂੰ ਪੰਜਾਬੀ ਅਕੈਡਮੀ ਉਤਰ ਪਰਦੇਸ਼, ਵੱਲੋਂ ਉਚੇਚੇ ਤੌਰ ‘ਤੇ ਸਨਮਾਨਿਆ ਗਿਆ। ਅੱਜ ਸ੍ਰ ਜਗਦੇਵ ਸਿੰਘ ਜੱਸੋਵਾਲ  ਦੇ 82ਵੇਂ ਜਨਮ ਦਿਨ ‘ਤੇ ਨਿੰਦਰ ਨੂੰ ਸ੍ਰ ਜਗਦੇਵ ਸਿੰਘ ਜੱਸੋਵਾਲ ਵਿਰਾਸਤ ਪੁਰਸਕਾਰ ਭੇਟ ਕਰ ਕੇ ਸਨਮਾਨਿਤ ਕਰ ਰਹੀ ਹੈ ।                        
ਨਿਰਮਲ ਜੌੜਾ
9814078799

Tuesday, October 04, 2016

ਵਿਰਾਸਤੀ ਮੇਲੇ ਵਿਚ ਗੁਰੂ ਨਾਨਕ ਨੈਸ਼ਨਲ ਕਾਲਜ ਦੋਰਾਹਾ ਦੀ ਬੱਲੇ ਬੱਲੇ

Mon, Oct 3, 2016 at 2:41 PM
ਕਾਲਜ ਦੀਆਂ ਟੀਮਾਂ ਨੇ 60 ਆਈਟਮਾਂ ਵਿਚ ਭਾਗ ਲਿਆ ਤੇ 42 ਇਨਾਮ ਜਿੱਤੇ  
ਕਾਲਜ ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਸਿੱਧੂ ਅਤੇ ਸਟਾਫ ਮੈਂਬਰਜ਼ ਓਵਰਔਲ ਟਰਾਫੀ ਲੈਂਦੇ ਹੋਏ
ਦੋਰਾਹਾ: 5 ਅਕਤੂਬਰ 2016: (ਪੰਜਾਬ ਸਕਰੀਨ ਬਿਊਰੋ):

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਜ਼ੋਨ ‘ਏ’ ਨਾਲ਼ ਸਬੰਧਿਤ ਕਾਲਜਾਂ ਦਾ ਜ਼ੋਨਲ ਯੁਵਕ ਤੇ ਵਿਰਾਸਤੀ ਮੇਲਾ  ਗੋਬਿੰਦਗੜ੍ਹ ਪਬਲਿਕ ਕਾਲਜ, ਅਲੌੜ (ਖੰਨਾ) ਵਿਖੇ ਮਿਤੀ 28-09-2016 ਤੋਂ ਸ਼ੁਰੂ ਹੋ ਕੇ 01-10-2016 ਨੂੰ ਸਮਾਪਤ ਹੋਇਆ। 4 ਰੋਜ਼ਾ ਇਸ ਯੁਵਕ ਤੇ ਵਿਰਾਸਤੀ ਮੇਲੇ ਵਿਚ ਜ਼ੋਨ ‘ਏ’ ਨਾਲ਼ ਸਬੰਧਿਤ 14 ਕਾਲਜਾਂ ਦੇ ਵਿਦਿਆਰਥੀ ਸ਼ਾਮਿਲ ਹੋਏ।
ਸਮਾਗਮ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਕਾਲਜ ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਸਿੱਧੂ ਅਤੇ ਕਨਵੀਨਰ ਡਾ. ਐਸ.ਐਸ. ਵਿਰਕ ਨੇ ਦੱਸਿਆ ਕਿ ਇਹ ਸਮਾਗਮ ਪੰਜਾਬ ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਦੇ ਸਹਿਯੋਗ ਨਾਲ਼ ਕਰਵਾਇਆ ਗਿਆ। ਇਹ ਸਮਾਗਮ ਮਿਤੀ 28 ਸਤੰਬਰ, 2016 ਤੋਂ ਗੋਬਿੰਦਗੜ੍ਹ ਪਬਲਿਕ ਕਾਲਜ, ਅਲੌੜ (ਖੰਨਾ) ਵਿਖੇ ਆਰੰਭ ਹੋਇਆ ਅਤੇ 1 ਅਕਤੂਬਰ, 2016 ਨੂੰ ਸਮਾਪਤ ਹੋਇਆ।
ਇਸ ਵਿਰਾਸਤੀ ਮੇਲੇ ਵਿਚ ਕਾਲਜ ਦੀਆਂ ਵੱਖ-ਵੱਖ ਟੀਮਾਂ ਨੇ 60 ਆਈਟਮਾਂ ਵਿਚ ਭਾਗ ਲਿਆ ਅਤੇ 42 ਇਨਾਮ ਹਾਸਲ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ। ਇਸ ਤੋਂ ਇਲਾਵਾ ਓਵਰਔਲ ਜ਼ੋਨਲ ਟਰਾਫੀ ਵਿਚ ਪਹਿਲਾ ਸਥਾਨ ਹਾਸਲ ਕਰਨ ਦਾ ਮਾਣ ਵੀ ਕਾਲਜ ਨੂੰ ਪ੍ਰਾਪਤ ਹੋਇਆ।
ਇਸ ਵਿਰਾਸਤੀ ਮੇਲੇ ਵਿਚ ਕਾਲਜ ਨੇ ਸ਼ਾਟ ਸਟੋਰੀ ਰਾਈਟਿੰਗ, ਪੀੜ੍ਹੀ ਮੇਕਿੰਗ, ਕਲੀ, ਇੰਡੀਅਨ ਆਰਕੈਸਟਰਾ, ਪਰਕਸ਼ਨ, ਗਰੁੱਪ ਸ਼ਬਦ, ਲੇਖ ਲਿਖਣ, ਵਾਰ, ਈਨੂੰ ਮੇਕਿੰਗ, ਗਜ਼ਲ, ਇਨਸਟੌਲੇਸ਼ਨ, ਗਰੁੱਪ ਡਾਂਸ (ਜਨਰਲ), ਸਕਿੱਟ, ਮੁਹਾਵਰੇਦਾਰ ਵਾਰਤਾਲਾਪ, ਕਰੋਸ਼ੀਆ ਬੁਣਨ, ਦਸੂਤੀ ਕਢਾਈ, ਗਰੁੱਪ ਫੋਕ ਡਾਂਸ (ਲੁੱਡੀ), ਗਰੁੱਪ ਫੋਕ ਆਰਕੈਸਟਰਾ ਵਿਚ ਟੀਮ ਵਿਚ ਪਹਿਲਾ ਸਥਾਲ ਹਾਸਲ ਕੀਤਾ। ਇਸ ਤੋਂ ਇਲਾਵਾ ਵਿਅਕਤੀਗਤ ਪੱਧਰ ਤੇ ਗਰੁੱਪ ਸ਼ਬਦ ਵਿਚ ਨਜ਼ਾਕਤ ਅਲੀ ਨੇ, ਗਰੁੱਪ ਸੌਂਗ ਵਿਚ ਗੁਰਕੀਰਤ ਕੌਰ ਨੇ, ਇੰਡੀਅਨ ਆਰਕੈਸਟਰਾ ਵਿਚ ਗੰਗਾ ਸਿੰਘ ਨੇ, ਨਾਟਕ ਵਿਚ ਸੁਖਕਰਨ ਸਿੰਘ ਨੇ, ਗਿੱਧੇ ਵਿਚ ਗੁਰਮੀਤ ਕੌਰ ਨੇ ਅਤੇ ਲੁੱਡੀ ਵਿਚ ਗੌਰੀ ਨੇ ਪਹਿਲਾ ਸਥਾਨ ਹਾਸਲ ਕੀਤਾ।
ਇਸੇ ਤਰਾਂ ਕਵੀਸ਼ਰੀ, ਗਰੁੱਪ ਸੌਂਗ, ਛਿੱਕੂ ਮੇਕਿੰਗ, ਗੁੱਡੀਆਂ ਪਟੋਲੇ, ਕਵਿਜ਼, ਨਾਨ-ਪਰਕਸ਼ਨ, ਹਿਸਟਰੀਔਨਿਕਸ, ਬਾਗ ਕਢਾਈ, ਪੱਖੀ ਮੇਕਿੰਗ, ਗਿੱਧਾ ਅਤੇ ਫੋਕ ਇਨਸਟਰੂਮੈਂਟ ਵਿਚ ਟੀਮ ਵਿਚ ਦੂਜਾ ਸਥਾਲ ਹਾਸਲ ਕੀਤਾ। ਇਸ ਤੋਂ ਇਲਾਵਾ ਵਿਅਕਤੀਗਤ ਪੱਧਰ ਤੇ ਵਾਰ ਵਿਚ ਆਸ਼ਿਮਾ ਨੰਦਾ ਨੇ ਅਤੇ ਕਵੀਸ਼ਰੀ ਵਿਚ ਅਮਨਦੀਪ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ।
ਇਸੇ ਤਰਾਂ ਕਲਾਸੀਕਲ ਡਾਂਸ,  ਭੰਗੜਾ, ਮਹਿੰਦੀ ਡਿਜ਼ਾਇਨਿੰਗ, ਐਲੋਕਿਊਸ਼ਨ ਅਤੇ ਭੰਡ ਵਿਚ ਟੀਮ ਵਿਚ ਤੀਜਾ ਸਥਾਨ ਹਾਸਲ ਕੀਤਾ। 
ਅੰਤ ਵਿਚ ਕਾਲਜ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਸ਼੍ਰੀਮਤੀ ਰੂਪ ਬਰਾੜ, ਸੀਨੀਅਰ ਵਾਈਸ ਪ੍ਰਧਾਨ ਸ. ਜੋਗੇਸ਼ਵਰ ਸਿੰਘ ਮਾਂਗਟ, ਵਾਈਸ ਪ੍ਰਧਾਨ ਸ. ਜਗਜੀਵਨਪਾਲ ਸਿੰਘ ਗਿੱਲ, ਜਨਰਲ ਸਕੱਤਰ ਸ. ਹਰਪ੍ਰਤਾਪ ਸਿੰਘ ਬਰਾੜ, ਫਾਈਨੈਂਸ ਸੈਕਟਰੀ ਸ. ਪਵਿੱਤਰਪਾਲ ਸਿੰਘ ਪਾਂਗਲੀ, ਸਹਾਇਕ ਸਕੱਤਰ ਸ਼੍ਰੀ ਆਦਰਸ਼ਪਾਲ ਬੈਕਟਰ, ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਸਿੱਧੂ ਨੇ ਇਨ੍ਹਾਂ ਸ਼ਲਾਘਾਯੋਗ ਪ੍ਰਾਪਤੀਆਂ ਲਈ ਕਨਵੀਨਰ ਡਾ. ਸੁਖਵਿੰਦਰ ਸਿੰਘ ਵਿਰਕ, ਸਟਾਫ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।

Thursday, May 05, 2016

ਬੀਬਾ ਰਣਜੀਤ ਕੌਰ ਨੂੰ ਲਾਈਫ਼ ਟਾਈਮ ਅਚੀਵਮੈਂਟ ਐਵਾਰਡ

Thu, May 5, 2016 at 12:31 PM
ਐਵਾਰਡ 8 ਮਈ ਨੂੰ ਦਿੱਤਾ ਜਾਵੇਗਾ ਪੰਜਾਬ ਆਰਟਸ ਕੌਂਸਲ ਵੱਲੋਂ
ਲੁਧਿਆਣਾ:  05 ਮਈ 2016: (ਪੰਜਾਬ ਸਕਰੀਨ ਬਿਊਰੋ):
ਪੰਜਾਬ ਆਰਟਸ ਕੌਂਸਲ ਚੰਡੀਗੜ੍ਹ ਵੱਲੋਂ ਪੰਜਾਬੀ ਦੀ ਅੰਤਰਰਾਸ਼ਟਰੀ ਲੋਕ ਗਾਇਕਾ ਬੀਬਾ ਰਣਜੀਤ ਕੌਰ ਨੂੰ ਉਨ੍ਹਾਂ ਦੀਆਂ ਸੰਗੀਤ ਅਤੇ ਪੰਜਾਬੀ ਗਾਇਕੀ ਵਿਚ ਲਾਮਿਸਾਲ ਪ੍ਰਾਪਤੀਆਂ ਬਦਲੇ ਲਾਈਫ਼ ਟਾਈਮ ਅਚੀਵਮੈਂਟ ਪੁਰਸਕਾਰ ਪ੍ਰਦਾਨ ਕੀਤਾ ਜਾ ਰਿਹਾ ਹੈ। ਇਹ ਪੁਰਸਕਾਰ ਉਨ੍ਹਾਂ ਨੂੰ 8 ਮਈ, ਸ਼ਾਮ 5 ਵਜੇ, ਪੰਜਾਬ ਕਲਾ ਭਵਨ ਚੰਡੀਗੜ੍ਹ ਵਿਖੇ ਡਾ. ਮਹਿੰਦਰ ਸਿੰਘ ਰੰਧਾਵਾ ਆਡੀਟੋਰੀਅਮ ਵਿਖੇ ਹੋ ਰਹੇ ਕਲਾਸੀਕਲ ਸੰਗੀਤ ਅਤੇ ਕਲਾਸੀਕਲ ਡਾਂਸ ਪ੍ਰੋਗਰਾਮ ਦੌਰਾਨ ਭੇਟ ਕੀਤਾ ਜਾਵੇਗਾ। 
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਗਮ ਦੇ ਸਥਾਨਕ ਕਨਵੀਨਰ ਡਾ. ਗੁਲਜ਼ਾਰ ਸਿੰਘ ਪੰਧੇਰ ਅਤੇ ਬੁੱਧ ਸਿੰਘ ਨੀਲੋਂ ਨੇ ਦਸਿਆ ਕਿ ਕੌਂਸਲ ਦੀ ਚੇਅਰਪਰਸਨ ਬੀਬੀ ਹਰਜਿੰਦਰ ਕੌਰ ਦੀ ਅਗਵਾਈ ਵਿਚ ਹੋ ਰਹੇ ਉਪਰੋਕਤ ਸਮਾਗਮ ਵਿਚ ਭਾਰਤ ਦੇ ਉੱਘੇ ਸੰਗੀਤਕਾਰ ਤੇ ਕਲਾਸੀਕਲ ਡਾਂਸਰ ਭਾਗ ਲੈਣ ਲਈ ਪੁੱਜ ਰਹੇ ਹਨ। ਉਨ੍ਹਾਂ ਦਸਿਆ ਕਿ ਬੀਬੀ ਰਣਜੀਤ ਕੌਰ ਨੇ ਸੰਗੀਤ ਅਤੇ ਪੰਜਾਬੀ ਗਾਇਕੀ ਵਿਚ ਨਵੇਂ ਕੀਰਤੀਮਾਨ ਸਥਾਪਿਤ ਕੀਤੇ ਹਨ ਜਿਸ ਕਰਕੇ ਉਹ ਦੇਸ਼ ਦੇ ਨਾਮਵਰ ਕਲਾਕਾਰਾਂ ਦੀ ਗਿਣਤੀ ਵਿਚ ਆਉਦੇ ਹਨ। ਪੰਜਾਬ ਆਰਟਸ ਕੌਂਸਲ ਚੰਡੀਗੜ੍ਹ ਨੇ ਉਨ੍ਹਾਂ ਦੀਆਂ ਸੰਗੀਤ ਅਤੇ ਪੰਜਾਬੀ ਗਾਇਕੀ ਵਿਚ ਪ੍ਰਾਪਤੀਆਂ ਨੂੰ ਮੱਦੇ ਨਜ਼ਰ ਰਖਦਿਆਂ ਇਹ ਪੁਰਸਕਾਰ ਦੇਣ ਦਾ ਫੈਸਲਾ ਲਿਆ ਹੈ। ਇਸ ਪੁਰਸਕਾਰ ਵਿਚ ਇੱਕ ਲੱਖ ਰੁਪਏ ਦੀ ਨਕਦ ਰਾਸ਼ੀ ਤੋਂ ਇਲਾਵਾ ਯਾਦਗਾਰੀ ਚਿੰਨ੍ਹ, ਸ਼ਾਲ ਅਤੇ ਸਨਮਾਨ ਪੱਤਰ ਭੇਟ ਕੀਤਾ ਜਾਵੇਗਾ।

Monday, November 30, 2015

ਹਾਸ ਵਿਅੰਗ ਕਵੀ ਚਮਨ ਲਾਲ ਚਮਨ ਨੂੰ ਚੌਥਾ ਮੀਰਜ਼ਾਦਾ ਪੁਰਸਕਾਰ

Mon, Nov 30, 2015 at 3:34 PM
ਜਨਮੇਜਾ ਜੋਹਲ ਦੀ ਪੁਸਤਕ ਅਤੇ ਸੀ ਡੀ ਵੀ ਰਲੀਜ਼ ਹੋਈ 
ਲੁਧਿਆਣਾ: 30 ਨਵੰਬਰ 2015: (ਪੰਜਾਬ ਸਕਰੀਨ ਬਿਊਰੋ):
ਪੰਜਾਬੀ ਭਵਨ ਲੁਧਿਆਣਾ ਵਿਖੇ ਤ੍ਰੈਮਾਸਕ ਪੱਤਰ ਮੀਰਜ਼ਾਦਾ ਵੱਲੋਂ ਸਥਾਪਿਤ ਚੌਥਾ ਮੀਰਜ਼ਾਦਾ ਪੁਰਸਕਾਰ ਹਾਸ ਵਿਅੰਗ ਕਵਿਤਾ ਲਿਖਣ ਲਈ ਇੰਗਲੈਂਡ ਵਸਦੇ ਪੰਜਾਬੀ ਕਵੀ ਚਮਨ ਲਾਲ ਚਮਨ ਨੂੰ ਪ੍ਰਦਾਨ ਕੀਤਾ ਗਿਆ। ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ ਉੱਘੇ ਪੰਜਾਬੀ ਨਾਵਲਕਾਰ ਪ੍ਰੋ: ਨਰਿੰਜਨ ਤਸਨੀਮ, ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪੋ੍ਰਫੈਸਰ ਗੁਰਭਜਨ ਸਿੰਘ ਗਿੱਲ, ਉਰਦੂ ਲੇਖਕ ਡਾ: ਕੇਵਲ ਧੀਰ, ਪੰਜਾਬ ਹਾਸ ਵਿਅੰਗ ਅਕੈਡਮੀ ਦੀ ਪ੍ਰਧਾਨ ਸ਼੍ਰੀ ਕੇ ਐਲ ਗਰਗ ਅਤੇ ਮੀਰਜ਼ਾਦਾ ਵੱਲੋਂ ਇਸਦੇ  ਸੰਪਾਦਕ ਕੁਲਦੀਪ ਸਿੰਘ ਬੇਦੀ ਨੇ ਇਹ ਪੁਰਸਕਾਰ ਸ਼੍ਰੀ ਚਮਨ ਲਾਲ ਨੂੰ ਪ੍ਰਦਾਨ ਕੀਤਾ। ਸ਼੍ਰੀ ਚਮਨ ਲੰਮਾ ਸਮਾਂ ਅਫਰੀਕਾ ਅਤੇ ਹੁਣ ਪਿਛਲੇ ਤਿੰਨ ਦਹਾਕਿਆਂ ਤੋਂ ਇੰਗਲੈਂਡ ਵਸਦੇ ਹਨ ਅਤੇ ਉਰਦੂ ਅਤੇ ਪੰਜਾਬੀ ਸ਼ਾਇਰੀ ਕਰਨ ਤੋਂ ਇਲਾਵਾ ਰੇਡੀਓ ਪੰਜਾਬ ਦੇ ਪੇਸ਼ਕਾਰ ਹਨ। ਲਗਪਗ 83 ਸਾਲ ਉਮਰ ਦੇ ਸ਼੍ਰੀ ਚਮਨ ਨੇ ਜਿਥੇ ਇਹ ਪੁਰਸਕਾਰ ਹਾਸਿਲ ਕਰਨ ਲਈ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਉਥੇ ਭਵਿੱਖ ਵਿੱਚ ਹਾਸ ਵਿਅੰਗ ਸਾਹਿਤ ਸਿਰਜਣਾ ਕਰਨ ਦਾ ਪ੍ਰਣ ਵੀ ਦੁਹਰਾਇਆ। ਪ੍ਰੋ: ਤਸਨੀਮ, ਗੁਰਭਜਨ ਗਿੱਲ, ਕੇ ਐਲ ਗਰਗ, ਨੈਸ਼ਨਲ ਬੁੱਕ ਟਰੱਸਟ ਦੇ ਸਾਬਕਾ ਮੁੱਖ ਸੰਪਾਦਕ ਡਾ: ਬਲਦੇਵ ਸਿੰਘ ਬੱਧਣ, ਉਸਤਾਦ ਉਰਦੂ ਕਵੀ ਸਰਦਾਰ ਪੰਛੀ ਨੇ ਵੀ ਸ਼੍ਰੀ ਚਮਨ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਉੱਘੇ ਪੰਜਾਬੀ ਕਵੀ ਸਵ: ਰਣਜੀਤ ਸਿੰਘ ਖਰਗ ਦੀ ਵਾਰਤਕ ਰਚਨਾ ਤੇ ਅਧਾਰਿਤ ਪੁਸਤਕ ਤੋਂ ਇਲਾਵਾ ਜਨਮੇਜਾ ਸਿੰਘ ਜੌਹਲ ਦੀ ਹਾਸ ਵਿਅੰਗ ਪੁਸਤਕ ‘ਲਕੀਰ ਦੇ ਪਾਰ’ ਅਤੇ ਸ: ਜਗਦੇਵ ਸਿੰਘ ਜੱਸੋਵਾਲ, ਨਿਰਮਲ ਰਿਸ਼ੀ ਅਤੇ ਹਰਭਜਨ ਸਿੰਘ ਬਾਜਵਾ ਦੀ ਇੰਟਰਵਿਊ ਅਧਾਰਿਤ ਸੀ ਡੀ ਵੀ ਲੋਕ ਅਰਪਣ ਕੀਤੀ ਗਈ। ਹਾਜ਼ਰੀਨ ਵਿਚ ਬਲਦੇਵ ਸਿੰਘ ਆਜ਼ਾਦ, ਇੰਜ. ਕਰਮਜੀਤ ਸਿੰਘ, ਕੁਲਵੰਤ ਗਿੱਲ, ਤ੍ਰੈਲੋਚਨ ਲੋਚੀ, ਰਾਜਿੰਦਰ ਪ੍ਰਦੇਸੀ, ਤਰਲੋਚਨ ਸਿੰਘ, ਸਰਵਣ ਸਿੰਘ ਪਤੰਗ, ਗੁਰਚਰਨ ਕੌਰ ਕੋਚਰ, ਅਮਰਜੀਤ ਕੌਰ ਨਾਜ਼, ਇੰਦਰਜੀਤਪਾਲ ਕੌਰ, ਸੁਰਿੰਦਰ ਦੀਪ, ਸੁਖਵਿੰਦਰ ਕੌਰ ਆਹੀ, ਕੁਲਵਿੰਦਰ ਕਿਰਨ, ਪਰਮਜੀਤ ਕੌਰ ਮਹਿਕ, ਸਵਰਨਜੀਤ ਸਵੀ, ਸਤੀਸ਼ ਗੁਲਾਟੀ, ਤਰਲੋਚਨ ਝਾਂਡੇ ਆਦਿ ਸ਼ਾਮਲ ਸਨ।

Sunday, October 11, 2015

ਫਿਰਕੂ ਜ਼ਹਿਰ ਦੇ ਖਿਲਾਫ਼ ਰੋਸ ਪ੍ਰਗਟਾਵਿਆਂ ਦਾ ਸਿਲਸਿਲਾ ਲਗਾਤਾਰ ਤਿੱਖਾ

ਹੁਣ ਗੁਰਬਚਨ ਭੁੱਲਰ ਅਤੇ ਸਾਰਾ ਜੋਜ਼ਫ਼ ਵੱਲੋਂ ਵੀ ਅਸਤੀਫੇ 
ਚੰਡੀਗੜ੍ਹ//ਤਿਰੁਵਨੰਤਪੁਰਮ: 10 ਅਕਤੂਬਰ 2015: (ਪੰਜਾਬ ਸਕਰੀਨ ਬਿਊਰੋ):
ਦੇਸ਼-ਵਿਦੇਸ਼ ਵਿੱਚ ਫੈਲਾਈ ਜਾ ਰਹੀ ਫਿਰਕੂ ਜ਼ਹਿਰ ਦੇ ਖਿਲਾਫ਼ ਰੋਸ ਪ੍ਰਗਟਾਵਿਆਂ ਦਾ ਸਿਲਸਿਲਾ ਲਗਾਤਾਰ ਤਿੱਖਾ ਹੁੰਦਾ ਜਾ ਰਿਹਾ ਹੈ। ਦੇਸ਼ ਭਰ ਵਿੱਚ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ 'ਤੇ ਫਿਰਕੂ ਜਨੂੰਨੀਆਂ ਵੱਲੋਂ ਲਗਾਤਾਰ ਕੀਤੇ ਜਾ ਰਹੇ ਹਮਲਿਆਂ ਅਤੇ ਇਨ੍ਹਾਂ ਹਮਲਿਆਂ ਪ੍ਰਤੀ ਸਰਕਾਰਾਂ ਦੀ ਬੇਰੁਖੀ ਵਿਰੁੱਧ ਸਾਹਿਤਕਾਰਾਂ ਨੇ ਮੋਰਚਾ ਸੰਭਾਲਿਆ ਹੈ। ਨਾਯਨਤਾਰਾ ਸਹਿਗਲ ਅਤੇ ਅਸ਼ੋਕ ਵਾਜਪਈ ਵੱਲੋਂ ਆਪਣੇ ਸਾਹਿਤ ਅਕਾਦਮੀ ਪੁਰਸਕਾਰ ਵਾਪਸ ਕੀਤੇ ਜਾਣ ਤੋਂ ਬਾਅਦ ਹੁਣ ਪੰਜਾਬੀ ਦੇ ਨਾਮਵਰ ਲੇਖਕ ਗੁਰਬਚਨ ਸਿੰਘ ਭੁੱਲਰ ਅਤੇ ਮਲਿਆਲੀ ਲੇਖਿਕਾ ਸਾਰ੍ਹਾ ਜੋਜਫ ਨੇ ਵੀ ਆਪਣੇ ਸਾਹਿਤ ਅਕਾਦਮੀ ਪੁਰਸਕਾਰ ਵਾਪਸ ਕਰ ਦਿੱਤੇ ਹਨ, ਜਦਕਿ ਉੱਘੇ ਕਵੀ ਤੇ ਲੇਖਕ ਕੇ ਸਚਿਦਾਨੰਦਨ ਨੇ ਸਾਹਿਤ ਅਕਾਦਮੀ ਦੀਆਂ ਸਾਰੀਆਂ ਕਮੇਟੀਆਂ ਤੋਂ ਅਸਤੀਫਾ ਦੇ ਦਿੱਤਾ ਹੈ। ਇਹ ਇੱਕ ਸੰਕੇਤ ਹੈ ਕਿ ਸਰਕਾਰਾਂ ਦਾ ਦਖਲ ਅਤੇ ਦਬਾਅ ਅਜਿਹੀਆਂ ਸੰਸਥਾਵਾਂ ਵਿੱਚ ਕਿੰਨਾ ਵਧ ਚੁੱਕਿਆ ਹੈ। 
ਦੇਸ਼ ਭਰ ਵਿਚ ਸਾਹਿਤ ਤੇ ਸੱਭਿਆਚਾਰ ਸਾਹਮਣੇ ਖੜੀਆਂ ਹੋ ਰਹੀਆਂ ਚੁਣੌਤੀਆਂ ਦੇ ਹਵਾਲੇ ਨਾਲ ਪ੍ਰਸਿੱਧ ਪੰਜਾਬੀ ਲੇਖਕ ਗੁਰਬਚਨ ਸਿੰਘ ਭੁੱਲਰ ਨੇ ਸਾਹਿਤ ਅਕਾਦਮੀ ਪੁਰਸਕਾਰ ਵਾਪਸ ਕਰ ਦੇਣ ਦਾ ਫ਼ੈਸਲਾ ਕੀਤਾ ਹੈ। ਆਪਣੇ ਸੰਖੇਪ ਜਿਹੇ ਬਿਆਨ ਵਿਚ ਉਹਨਾਂ ਨੇ ਕਿਹਾ ਹੈ, “ਪਿਛਲੇ ਕੁਝ ਸਮੇਂ ਤੋਂ ਸਾਡੇ ਸਮਾਜਕ ਖੇਤਰ ਨੂੰ, ਖਾਸ ਕਰਕੇ ਸਾਹਿਤ ਤੇ ਸੱਭਿਆਚਾਰ ਨੂੰ ਜਿਸ ਵਿਉਂਤਬੰਦ ਢੰਗ ਨਾਲ ਤੇ ਗਿਣ-ਮਿਥ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਉਸ ਨਾਲ ਮੈਂ ਬੇਚੈਨ ਤੇ ਫ਼ਿਕਰਮੰਦ ਹੁੰਦਾ ਰਿਹਾ ਹਾਂ। ਸਾਹਿਤ, ਸੱਭਿਆਚਾਰ, ਬਹੁਭਾਂਤੀ ਕਲਾ, ਇਤਿਹਾਸ, ਆਦਿ ਜਿਹੀਆਂ ਖ਼ੂਬਸੂਰਤ ਮਨੁੱਖੀ ਪਰਾਪਤੀਆਂ ਨੂੰ ਨਿੰਦਿਆ, ਭੰਡਿਆ ਤੇ ਕਰੂਪ ਕੀਤਾ ਜਾ ਰਿਹਾ ਹੈ।”
ਅਜਿਹੀਆਂ ਘਟਨਾਵਾਂ ਦੇ ਇਤਿਹਾਸ ਵਿਚ ਜਾਂਦਿਆਂ ਉਹਨਾਂ ਨੇ ਸਪੱਸ਼ਟ ਕੀਤਾ ਹੈ ਕਿ ਇਹ ਕੋਈ ਨਵਾਂ ਵਰਤਾਰਾ ਨਹੀਂ ਅਤੇ ਅਜਿਹੀਆਂ ਘਟਨਾਵਾਂ ਕਾਫ਼ੀ ਲੰਮੇ ਸਮੇਂ ਤੋਂ ਵਾਪਰ ਰਹੀਆਂ ਹਨ। ਪਿਛਲੇ ਕੁਝ ਦਹਾਕਿਆਂ ਦੀ ਕਿਸੇ ਵੀ ਸਰਕਾਰ ਨੂੰ ਇਸ ਪੱਖੋਂ ਨੇਕ-ਪਾਕ ਨਹੀਂ ਸਮਝਿਆ ਜਾ ਸਕਦਾ, ਪਰ ਇਹ ਚਿਤਾਰਨਾ ਵੀ ਜ਼ਰੂਰੀ ਹੈ ਕਿ ਉਹ ਸਰਕਾਰਾਂ ਕਦੀ-ਕਦਾਈਂ ਵਾਪਰਦੀਆਂ ਅਜਿਹੀਆਂ ਘਟਨਾਵਾਂ ਨੂੰ, ਸਾਡੇ ਦੇਸ਼ ਦੀ ਮੰਦਭਾਗੀ ਵੋਟ ਮੁਖੀ ਰਾਜਨੀਤੀ ਕਾਰਨ, ਆਮ ਕਰ ਕੇ ਅਨਡਿੱਠ ਤਾਂ ਕਰ ਦਿੰਦੀਆਂ ਸਨ, ਉਹਨਾਂ ਦੀਆਂ ਸਿੱਧੀਆਂ ਪ੍ਰੇਰਕ ਤੇ ਭਾਈਵਾਲ ਨਹੀਂ ਸਨ ਬਣਦੀਆਂ। ਹੁਣ ਇਹ ਗੱਲ ਵਧੇਰੇ ਹੀ ਸਪੱਸ਼ਟ ਹੁੰਦੀ ਜਾ ਰਹੀ ਹੈ ਕਿ ਨਾਂਹਮੁਖੀ ਹਨੇਰੀਆਂ ਤਾਕਤਾਂ ਇਹ ਜੋ ਕੁਝ ਐਲਾਨੀਆ ਅਮਲ ਵਿਚ ਲਿਆ ਰਹੀਆਂ ਹਨ, ਉਹ ਵਰਤਮਾਨ ਹਾਕਮਾਂ ਦਾ ਅਨ-ਐਲਾਨਿਆ ਏਜੰਡਾ ਹੈ। ਇਹ ਹਾਲਤ ਹਰ ਹੋਸ਼ਮੰਦ ਆਦਮੀ ਨੂੰ ਸੋਚ ਵਿਚ ਪਾਉਣ ਵਾਲੀ ਹੈ।
ਸਾਹਿਤ ਅਕਾਦਮੀ ਦੀ ਭੂਮਿਕਾ ਦੀ ਨੁਕਤਾਚੀਨੀ ਕਰਦਿਆਂ ਅਤੇ ਪੁਰਸਕਾਰ ਮੋੜਨ ਦਾ ਕਾਰਨ ਦਸਦਿਆਂ ਉਹਨਾਂ ਨੇ ਕਿਹਾ ਹੈ, “ਜਦੋਂ ਪ੍ਰਕਾਸ਼ਕਾਂ ਨੂੰ ਕਿਤਾਬਾਂ ਕਤਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ ਅਤੇ ਲੇਖਕਾਂ ਨੂੰ ਘਰਾਂ ਵਿਚ ਵੜ ਕੇ ਕਤਲ ਕੀਤਾ ਜਾ ਰਿਹਾ ਹੈ, ਸਾਹਿਤ ਅਕਾਦਮੀ ਤੋਂ ਸਾਡਾ ਇਹ ਆਸ ਕਰਨਾ ਬਿਲਕੁਲ ਵਾਜਬ ਸੀ ਕਿ ਘੱਟੋ-ਘੱਟ ਉਹ ਲੇਖਕਾਂ ਦੀ ਇਕ ਸਭਾ ਬੁਲਾ ਕੇ ਇਸ ਹਾਲਤ ਬਾਰੇ ਚਿੰਤਾ, ਲੇਖਕਾਂ ਤੇ ਬੁੱਧੀਮਾਨਾਂ ਨੂੰ ਕਤਲ ਦੀਆਂ ਧਮਕੀਆਂ ਵਿਰੁੱਧ ਰੋਸ ਅਤੇ ਕਤਲਾਂ ਸੰਬੰਧੀ ਗ਼ਮ ਪਰਗਟ ਕਰੇਗੀ। ਇਸ ਦੇ ਉਲਟ ਅਕਾਦਮੀ ਨੇਮਾਂ ਅਤੇ ਪ੍ਰੰਪਰਾਵਾਂ ਦਾ ਸਹਾਰਾ ਲੈ ਕੇ ਆਪਣੀ ਅਸਹਿ ਅਬੋਲਤਾ ਨੂੰ ਵਾਜਬ ਠਹਿਰਾ ਰਹੀ ਹੈ। ਇਸ ਸੂਰਤ ਵਿਚ ਮੇਰੇ ਸਾਹਮਣੇ ਇਹ ਦੁਖਦਾਈ ਫ਼ੈਸਲਾ ਲੈਣ ਤੋਂ ਬਿਨਾਂ ਹੋਰ ਕੋਈ ਰਾਹ ਨਹੀਂ ਰਹਿ ਜਾਂਦਾ ਕਿ ਮੈਂ 2005 ਵਿਚ ਪੰਜਾਬੀ ਲੇਖਕ ਵਜੋਂ ਮਿਲਿਆ ਆਪਣਾ ਸਾਹਿਤ ਅਕਾਦਮੀ ਪੁਰਸਕਾਰ ਵਾਪਸ ਕਰ ਦੇਵਾਂ।”ਬਿਆਨ ਦੇ ਅੰਤ ਵਿਚ ਉਹਨਾਂ ਨੇ ਸਪੱਸ਼ਟ ਕੀਤਾ ਹੈ ਕਿ ਇਸ ਚੰਦਰੇ ਮਾਹੌਲ ਦੇ ਬਾਵਜੂਦ ਮੈਂ ਪੂਰੀ ਤਰ੍ਹਾਂ ਨਿਰਾਸ਼ ਨਹੀਂ ਹਾਂ। ਮੈਨੂੰ ਆਸ ਅਤੇ ਵਿਸ਼ਵਾਸ ਹੈ ਕਿ ਸਾਡਾ ਸਾਹਿਤ ਤੇ ਸੱਭਿਆਚਾਰ, ਖਾਸ ਕਰਕੇ ਮੇਰੇ ਲੋਕ ਜ਼ਖ਼ਮਾਂ ਦੇ ਬਾਵਜੂਦ ਇਸ ਹਨੇਰੇ ਦੌਰ ਵਿਚੋਂ ਸਾਬਤ-ਸਬੂਤ ਪਾਰ ਨਿਕਲ ਸਕਣਗੇ ਅਤੇ ਅਸੀਂ ਫੇਰ ਸੱਜਰੇ ਬਲ ਨਾਲ ਆਪਣੇ ਸਹਿਜ-ਵਿਕਾਸੀ ਮਾਰਗ ਦੇ ਉਤਸਾਹੀ ਪਾਂਧੀ ਬਣ ਸਕਾਂਗੇ! ਦੇਸ਼ 'ਚ ਫ਼ਿਰਕੂ ਹਿੰਸਾ ਦੇ ਲਗਾਤਾਰ ਵਧਦੇ ਮਾਮਲਿਆਂ ਦੇ ਵਿਰੋਧ 'ਚ ਮਲਿਆਲੀ ਭਾਸ਼ਾ ਦੀ ਪ੍ਰਸਿੱਧ ਲੇਖਿਕਾ ਸਾਰਾ ਜੋਸੇਫ਼ ਨੇ ਆਪਣਾ ਸਾਹਿਤ ਅਕਾਦਮੀ ਪੁਰਸਕਾਰ ਵਾਪਸ ਕਰ ਦਿੱਤਾ ਹੈ। ਉਨ੍ਹਾ ਦੇ ਨਾਲ ਹੀ ਮਲਿਆਈ ਅਤੇ ਅੰਗਰੇਜ਼ੀ ਭਾਸ਼ਾ ਦੇ ਕਵੀ ਕੇ ਸਚਿਦਾਨੰਦ ਨੇ ਦੇਸ਼ 'ਚ ਫ਼ਿਰਕੂ ਹਿੰਸਾ ਦੇ ਵਧਦੇ ਮਾਮਲਿਆਂ ਦੇ ਵਿਰੋਧ 'ਚ ਸਾਹਿਤ ਅਕਾਦਮੀ ਤੋਂ ਅਸਤੀਫ਼ਾ ਦੇ ਦਿੱਤਾ ਹੈ। 2014 'ਚ ਕਿਸ਼ੂਰ ਤੋਂ ਆਪ ਦੀ ਟਿਕਟ 'ਤੇ ਚੋਣ ਲੜ ਚੁੱਕੀ ਸਾਰਾ ਜੋਸੇਫ਼ ਨੂੰ ਉਨ੍ਹਾ ਦੇ ਨਾਵਲ ਆਲਹਾਯੁਧੇ ਪੇਨ ਮਕਲ ਲਈ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੀ। ਉਨ੍ਹਾ ਨੂੰ ਇਸ ਨਾਵਲ ਤੇ ਵਾਇਲਾਰ ਸਨਮਾਨ ਵੀ ਮਿਲ ਚੁੱਕਾ ਹੈ। ਉਨ੍ਹਾ ਕਿਹਾ ਕਿ ਦੇਸ਼ 'ਚ ਫ਼ਿਰਕੂ ਹਿੰਸਾ 'ਚ ਲਗਾਤਾਰ ਹੋ ਰਹੇ ਵਾਧੇ ਦੇ ਵਿਰੋਧ 'ਚ ਉਨ੍ਹਾ ਸਾਹਿਤ ਅਕਾਦਮੀ ਪੁਰਸਕਾਰ ਵਾਪਸ ਕਰ ਦਿੱਤਾ ਹੈ। ਸਾਰਾ ਤੋਂ ਪਹਿਲਾਂ ਕਈ ਹੋਰ ਲੇਖਕ ਵੀ ਸਾਹਿਤ ਅਕਾਦਮੀ ਪੁਰਸਕਾਰ ਵਾਪਸ ਕਰ ਚੁੱਕੇ ਹਨ। ਅਜਿਹੇ ਮਾਮਲਿਆਂ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੁੱਪੀ ਤੋਂ ਦੁਖੀ ਹੋ ਕੇ ਲਲਿਤ ਕਲਾ ਅਕਾਦਮੀ ਦੇ ਸਾਬਕਾ ਮੁਖੀ ਅਸ਼ੋਕ ਵਾਜਪਾਈ ਨੇ ਸਾਹਿਤ ਅਕਾਦਮੀ ਪੁਰਸਕਾਰ ਵਾਪਸ ਕਰ ਦਿੱਤਾ ਸੀ। ਪੰਡਤ ਨਹਿਰੂ ਦੀ ਭਾਣਜੀ ਨੈਨਤਾਰਾ ਸਹਿਗਲ ਵੀ ਆਪਣਾ ਪੁਰਸਕਾਰ ਵਾਪਸ ਕਰ ਚੁੱਕੀ ਹੈ।
ਲੇਖਕ ਸ਼ਸ਼ੀ ਦੇਸ਼ ਪਾਂਡੇ ਨੇ ਵੀ ਸ਼ੁੱਕਰਵਾਰ ਨੂੰ ਸਾਹਿਤ ਅਕਾਦਮੀ ਦੀ ਜਨਰਲ ਕੌਂਸਲ ਤੋਂ ਅਸਤੀਫ਼ਾ ਦੇ ਦਿੱਤਾ ਸੀ। ਉਨ੍ਹਾ ਨੂੰ 1990 'ਚ ਸਾਹਿਤ ਅਕਾਦਮੀ ਪੁਰਸਕਾਰ ਅਤੇ 2009 'ਚ ਪਦਮ ਸ੍ਰੀ ਨਾਲ ਸਨਮਾਨਿਆ ਗਿਆ ਸੀ। ਹਿੰਦੀ ਲੇਖਕ ਉਦੈ ਪ੍ਰਕਾਸ਼ ਵੀ ਆਪਣਾ ਸਾਹਿਤ ਅਕਾਦਮੀ ਪੁਰਸਕਾਰ ਵਾਪਸ ਕਰ ਚੁੱਕੇ ਹਨ। ਇਸੇ ਦੌਰਾਨ ਪ੍ਰਸਿੱਧ ਕਵੀ ਅਤੇ ਲੇਖਕ ਕੇ ਸਚਿਦਾਨੰਦਨ ਨੇ ਸਾਹਿਤ ਅਕਾਦਮੀ ਦੀਆਂ ਸਾਰੀਆਂ ਕਮੇਟੀਆਂ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਕਿਹਾ ਕਿ ਇਹ ਸਾਹਿਤਕ ਸੰਸਥਾ ਲੇਖਕਾਂ ਨਾਲ ਖੜਨ ਅਤੇ ਪ੍ਰਗਟਾਵੇ ਦੀ ਅਜ਼ਾਦੀ ਬਾਰੇ ਆਪਣਾ ਫਰਜ਼ ਨਿਭਾਉਣ 'ਚ ਨਾਕਾਮ ਰਹੀ ਹੈ। ਜ਼ਿਕਰਯੋਗ ਹੈ ਕਿ ਸਚਿਦਾਨੰਦਨ ਅਕਾਦਮੀ ਦੀ ਜਨਰਲ ਕੌਂਸਲ, ਕਾਰਜਕਾਰੀ ਬੋਰਡ ਅਤੇ ਵਿੱਤ ਕਮੇਟੀ 'ਚ ਮੈਂਬਰ ਸਨ। ਉਨ੍ਹਾ ਕਿਹਾ ਕਿ ਮੈਨੂੰ ਦੁੱਖ ਹੈ ਕਿ ਸਾਹਿਤ ਅਕਾਦਮੀ ਆਪਣਾ ਫਰਜ਼ ਨਿਭਾਉਣ ਵਿੱਚ ਨਾਕਾਮ ਰਹੀ ਹੈ। ਉਨ੍ਹਾ ਕਿਹਾ ਕਿ ਪ੍ਰਸਿੱਧ ਲੇਖਕ ਕਲਬੁਰਗੀ ਦੇ ਕਤਲ ਵੇਲੇ ਮੈਂ ਸਾਹਿਤ ਅਕਾਦਮੀ ਨੂੰ ਪੱਤਰ ਲਿਖਿਆ ਸੀ, ਜਿਸ 'ਤੇ ਉਨ੍ਹਾ ਨੇ ਬੰਗਲੌਰ 'ਚ ਸ਼ੋਕ ਸਭਾ ਕੀਤੀ, ਜਦਕਿ ਕੌਮੀ ਪੱਧਰ 'ਤੇ ਕੁਝ ਕੀਤਾ ਜਾਣਾ ਚਾਹੀਦਾ ਸੀ। ਉਨ੍ਹਾ ਕਿਹਾ ਕਿ ਅਕਾਦਮੀ ਵੱਲੋਂ ਮਤਾ ਪਾਸ ਕਰਨ ਦੀ ਮੇਰੀ ਬੇਨਤੀ ਦਾ ਕੋਈ ਹੁੰਗਾਰਾ ਨਾ ਭਰਿਆ ਗਿਆ। ਇੰਗਲਿਸ਼ ਅਤੇ ਮਲਿਆਲਮ 'ਚ ਲਿਖਣ ਵਾਲੇ ਇਸ ਲੇਖਕ ਨੇ ਕਿਹਾ ਕਿ ਉਨ੍ਹਾ ਨੂੰ ਸਾਹਿਤ ਅਕਾਦਮੀ ਦੇ ਰਵੱਈਏ 'ਤੇ ਦੁੱਖ ਪੁੱਜਾ। ਉਨ੍ਹਾ ਕਿਹਾ ਕਿ ਅਕਾਦਮੀ ਨੇ ਉਸ ਵੇਲੇ ਸਰਕਾਰ ਵਿਰੁੱਧ ਮਤਾ ਪਾਸ ਕੀਤਾ ਸੀ, ਜਿਸ ਵੇਲੇ ਸਰਕਾਰ ਨੇ ਸਲਮਾਨ ਰਸ਼ੀਦੀ ਦੀ ਕਿਤਾਬ 'ਤੇ ਪਾਬੰਦੀ ਲਾਈ ਸੀ, ਪਰ ਹੁਣ ਲੇਖਕਾਂ ਅਤੇ ਚਿੰਤਕਾਂ ਦੇ ਕਤਲਾਂ ਵਿਰੁੱਧ ਅਕਾਦਮੀ ਕੋਈ ਕਾਰਵਾਈ ਕਰਨ 'ਚ ਨਾਕਾਮ ਰਹੀ ਹੈ, ਜਦਕਿ ਇਸ ਵੇਲੇ ਲੇਖਕਾਂ ਦੀ ਜ਼ਿੰਦਗੀ ਅਤੇ ਅਜ਼ਾਦੀ ਦਾ ਸੁਆਲ ਹੈ। ਉਨ੍ਹਾ ਕਿਹਾ ਕਿ ਵੱਡੀ ਗਿਣਤੀ ਵਿੱਚ ਲੋਕ ਸਾਡੇ ਨਾਲ ਹਨ। ਹੁਣ ਦੇਖਣਾ ਹੈ ਕਿ ਬੁਧੀਜੀਵੀਆਂ ਦਾ ਇਹ ਸੰਘਰਸ਼ ਆਮ ਲੋਕਾਂ ਦਾ ਸੰਘਰਸ਼ ਕਦੋਂ ਬਣਦਾ  ਹੈ!

Tuesday, March 24, 2015

ਮਾਂ ਦੇ ਦਰਦ ਨੂੰ ਬਿਆਨ ਕਰਨ ਵਾਲੀ 'ਪੰਜਾਬ 1984' ਨੂੰ ਨੈਸ਼ਨਲ ਫਿਲਮ ਐਵਾਰਡ

ਕਿਰਨ ਖੇਰ ਨੇ ਪਾ ਦਿੱਤੀ ਸੀ ਮਾਂ ਦੀ ਭੂਮਿਕਾ ਵਿੱਚ ਜਾਨ
ਲੁਧਿਆਣਾ: 24 ਮਾਰਚ 2015: (ਪੰਜਾਬ ਸਕਰੀਨ): 
ਦਿਲਜੀਤ ਦੋਸਾਂਝ ਨੂੰ ਆਪਣੀ ਫਿਲਮ ਪੰਜਾਬ-1984 ਬਾਰੇ ਪਹਿਲਾਂ ਹੀ ਪਤਾ ਸੀ ਕਿ ਇਸ ਨੂੰ ਵੱਡੀ ਪਧਰ 'ਤੇ ਸਨਮਾਨਿਆ ਜਾਏਗਾ।  ਹੁਣ 62ਵੇਂ ਨੈਸ਼ਨਲ ਫਿਲਮ ਐਵਾਰਡਸ ਵਿੱਚ ਫਿਲਮ 'ਪੰਜਾਬ 1984' ਨੂੰ ਬੈਸਟ ਪੰਜਾਬੀ ਫਿਲਮ ਦਾ ਐਵਾਰਡ ਮਿਲਿਆ ਹੈ ਤਾਂ ਦਿਲਜੀਤ ਦੀ ਉਮੀਦ ਪੂਰੀ ਹੋਈ ਹੈ, ਉਸਨੂੰ ਉਸਦੇ ਵਿਸ਼ਵਾਸ ਫਲ ਮਿਲਿਆ ਹੈ। ਉਸਦੀ ਮਿਹਨਤ  ਪਈ ਹੈ। ਪੰਜਾਬੀ ਸੂਪਰਸਟਾਰ ਦਿਲਜੀਤ ਦੋਸਾਂਝ ਦੀ ਫਿਲਮ ਨੂੰ ਪੰਜਾਬੀ ਭਾਸ਼ਾ ਦੀ ਕੈਟੇਗਰੀ ਵਿੱਚ ਐਵਾਰਡ ਦੇਣ ਦਾ ਐਲਾਨ ਕੀਤਾ ਗਿਆ ਹੈ। 'ਪੰਜਾਬ 1984' ਦਾ ਨਿਰਦੇਸ਼ਨ ਅਨੁਰਾਗ ਸਿੰਘ ਨੇ ਕੀਤਾ ਹੈ। ਅਦਾਕਾਰਾ ਤੇ MP ਕਿਰਨ ਖੇਰ ਨੇ ਵੀ ਫਿਲਮ ਵਿੱਚ ਮੁੱਖ ਭੂਮਿਕਾ ਨਿਭਾਈ ਹੈ। ਕਿਰਨ ਖੇਰ ਨੇ ਮਾਂ ਦੀ ਭੂਮਿਕਾ ਵਿੱਚ ਜਾਨ ਪਾ ਦਿੱਤੀ ਸੀ।
ਇਹ ਫਿਲਮ ਪੰਜਾਬ ਦੇ ਰੌਂਗਟੇ ਖੜੇ ਕਰ ਦੇਣ ਵਾਲੇ ਇਤਿਹਾਸ ਦੀ ਯਾਦ ਤਾਜ਼ਾ ਕਰਾਉਂਦੀ ਹੈ। ਪੰਜਾਬ ਵਿੱਚ 1984 ਦੇ ਕਾਲੇ ਦੌਰ ਦੀ ਇੱਕ ਕਹਾਣੀ ਨੂੰ ਫਿਲਮ ਵਿੱਚ ਪੇਸ਼ ਕੀਤਾ ਗਿਆ ਹੈ। ਇਹ ਫਿਲਮ ਮਾਂ ਤੇ ਬੇਟੇ ਦੀ ਭਾਵੁਕ ਕਹਾਣੀ ਨੂੰ ਬਿਆਨਦੀ ਹੈ। ਦਿਲਜੀਤ ਦੋਸਾਂਝ ਨੇ ਫਿਲਮ ਵਿੱਚ ਸ਼ਿਵੇਂਦਰ ਮਾਹਲ ਦਾ ਕਿਰਦਾਰ ਨਿਭਾਇਆ ਸੀ। ਦਿਲਜੀਤ ਨੂੰ ਇਸ ਲਈ ਰੀਜ਼ਨਲ ਪੱਧਰ 'ਤੇ ਕਈ ਐਵਾਰਡ ਮਿਲੇ ਪਰ ਨੈਸ਼ਨਲ ਐਵਾਰਡ ਦਾ ਐਲਾਨ ਪੰਜਾਬੀ ਸਿਨੇਮਾ ਲਈ ਵੱਡੀ ਪ੍ਰਾਪਤੀ ਹੈ। ਇਸ ਪੰਜਾਬੀ ਫਿਲਮ ਦੀ ਪ੍ਰਮੋਸ਼ਨ ਸਮੇਂ ਲੁਧਿਆਣਾ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਦਿਲਜੀਤ ਨੇ ਆਖਿਆ ਸੀ ਕਿ ਅਸੀਂ ਜੋ ਕਹਿਣਾ ਚਾਹੁੰਦੇ ਸੀ ਅਸੀਂ ਉਹ ਕਹਿ ਗਏ ਪਰ ਅਸੀਂ ਸੈਂਸਰ ਵਾਲਿਆਂ  ਨੂੰ ਇੱਕ ਵੀ ਸ਼ਬਦ ਕੱਟਣ ਦਾ ਮੌਕਾ ਨਹੀਂ ਦਿੱਤਾ।ਇਸ ਫਿਲਮ ਦਾ ਵਿਰੋਧ ਕਰਨ ਵਾਲਿਆਂ  ਨੇ ਕਈ ਕੁਝ ਕਿਹਾ ਪਰ ਇਸਦੇ ਬਾਵਜੂਦ ਇਸ ਫਿਲਮ ਵਿੱਚ ਦਿਖਾਇਆ ਮਾਂ ਦਾ ਦਰਦ ਹਰ ਦਰਸ਼ਕ ' ਕਰਦਾ ਰਿਹਾ। ਉਹ ਇਸ ਫਿਲਮ ਦਾ ਇੱਕ ਜਨਤਕ ਸਨਮਾਣ  ਸੀ।  ਇਸ ਐਵਾਰਡ ਨਾਲ ਉਸ ਸਨਮਾਣ ਤੇ ਵੀ ਮੋਹਰ ਲੱਗੀ ਹੈ। ਦਿਲਜੀਤ ਅਤੇ ਉਸਦੀ ਟੀਮ ਨੂੰ ਵਧਾਈ। ਸ਼ਾਇਦ ਸਿਆਸੀ ਰੋਟੀਆਂ ਸੇਕਣ  ਵਾਲੇ ਇਸ ਫਿਲਮ ਵਿੱਚ ਦਰਸਾਏ ਮਾਂ  ਦੇ ਦਰਦ ਤੋਂ ਕੋਈ ਸਬਕ ਸਿੱਖ ਸਕਣ।
ਦਿਲਜੀਤ  ਦੋਸਾਂਝ ਨੇ ਐਵਾਰਡ ਮਿਲਣ ਦੀ ਇਸ ਖੁਸ਼ੀ ਦੇ ਮੌਕੇ 'ਤੇ ਆਪਣੀ ਫੇਸਬੁਕ ਪ੍ਰੋਫਾਈਲ 'ਤੇ ਲਿਖਿਆ ਹੈ-- ਏਹਨੂੰ ਕਹਿੰਦੇ ਨੇ ਔਕਾਤ ਘੱਟ ਤੇ ਕਿਰਪਾ ਜ਼ਿਆਦਾ।                                  (ਫੋਟੋ: PIB)
----------------

Saturday, February 22, 2014

ਅੰਤਰ-ਰਾਸ਼ਟਰੀ ਮਾਤ ਭਾਸ਼ਾ ਦਿਵਸ ਨੂੰ ਸਮਰਪਿਤ ਮਾਤ ਭਾਸ਼ਾ ਮੇਲਾ

Sat, Feb 22, 2014 at 5:00 PM
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ਮੇਲੇ ਮੌਕੇ ਵਿਸ਼ੇਸ਼ ਆਯੋਜਨ 
ਕਾਮਰੇਡ ਜਗਜੀਤ ਸਿੰਘ ਆਨੰਦ ਵਾਰਤਕ ਪੁਰਸਕਾਰ ਗੁਰਬਚਨ ਸਿੰਘ ਭੁੱਲਰ ਨੂੰ ਦਿੱਤਾ
ਮਾਤਾ ਜਸਵੰਤ ਕੌਰ ਮੌਲਿਕ ਬਾਲ ਪੁਰਸਕਾਰ ਸ੍ਰੀ ਬਲਜਿੰਦਰ ਮਾਨ ਅਤੇ ਡਾ. ਬਲਵਿੰਦਰ ਸਿੰਘ ਕਾਲੀਆ ਨੂੰ
ਲੁਧਿਆਣਾ : 22 ਫਰਵਰੀ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ਕਾਮਰੇਡ ਜਗਜੀਤ ਸਿੰਘ ਆਨੰਦ ਵਾਰਤਕ ਪੁਰਸਕਾਰ ਗੁਰਬਚਨ ਸਿੰਘ ਭੁੱਲਰ ਨੂੰ ਅਤੇ ਮਾਤਾ ਜਸਵੰਤ ਕੌਰ ਮੌਲਿਕ ਬਾਲ ਪੁਸਤਕ ਪੁਰਸਕਾਰ-2012 ਸ੍ਰੀ ਬਲਜਿੰਦਰ ਮਾਨ ਦੀ ਬਾਲ ਪੁਸਤਕ 'ਮੇਰਾ ਸੁਪਨਾ' ਅਤੇ ਡਾ. ਬਲਵਿੰਦਰ ਸਿੰਘ ਕਾਲੀਆ ਦੀ ਬਾਲ ਪੁਸਤਕ 'ਅੱਖਰ ਮਾਲਾ' ਨੂੰ ਸਾਂਝੇ ਤੌਰ 'ਤੇ ਪੰਜਾਬੀ ਮਾਤ-ਭਾਸ਼ਾ ਮੇਲੇ ਮੌਕੇ ਪੰਜਾਬੀ ਭਵਨ, ਲੁਧਿਆਣਾ ਵਿਖੇ ਪ੍ਰਦਾਨ ਕੀਤੇ ਗਏ ਜਿਨ੍ਹਾਂ ਵਿਚ ਸਨਮਾਨਤ ਸਾਹਿਤਕਾਰਾਂ ਨੂੰ ਨਕਦ ਰਾਸ਼ੀ, ਦੋਸ਼ਾਲੇ ਅਤੇ ਸਨਮਾਨ ਚਿਨ੍ਹ ਦੇਣਾ ਸ਼ਾਮਲ ਸਨ। 
ਕੇਂਦਰੀ ਯੂਨੀਵਰਸਿਟੀ, ਬਠਿੰਡਾ ਦੇ ਵਾਈਸ ਚਾਂਸਲਰ ਡਾ. ਜੈ ਰੂਪ ਸਿੰਘ ਨੇ ਕਿਹਾ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਪੰਜਾਬੀ ਦੀ ਸੇਵਾ ਲਈ ਕੀਤਾ ਕੰਮ ਮੁੱਢਲੇ ਅਤੇ ਅਕਾਦਮਿਕ ਰੂਪ ਦਾ ਅਤਿ ਸ਼ਲਾਘਾਯੋਗ ਕਾਰਜ ਹੈ। ਮਾਂ ਬੋਲੀ ਵਿਚ ਮਾਂ ਵੱਲੋਂ ਸੁਣਾਈਆਂ ਬੱਚੇ ਦੇ ਜਨਮ ਤੋਂ ਪਹਿਲਾਂ ਦੀਆਂ ਗੱਲਾਂ ਵੀ ਪ੍ਰਭਾਵ ਪਾਊਦੀਆਂ ਹਨ। 
ਸਮਾਗਮ ਦੀ ਪ੍ਰਧਾਨਗੀ ਕਰਦਿਆਂ ਪ੍ਰਸਿੱਧ ਅਰਥ ਸਾਸਤਰੀ ਅਤੇ ਕੇਂਦਰੀ ਯੂਨੀਵਰਸਿਟੀ ਦੇ ਚਾਂਸਲਰ ਡਾ ਸ ਸ ਜੌਹਲ ਨੇ ਕਿਹਾ ਮਾਂ ਬੋਲੀ  ਵਿਚ ਪੜੀ ਅਪਣੀ ਭਾਸਾ ਤੋਂ ਬਾਅਦ ਹੀ ਕੌਈ ਹੋਰ ਭਾਸਾ ਵਿਹਤਰ ਸਿਖੀ ਜ ਸਕਦੀ ਹੈ।
ਗੁਰਬਚਨ ਸਿੰਘ ਭੁੱਲਰ ਹੋਰਾਂ ਨੇ ਕਿਹਾ ਕਿ ਆਨੰਦ ਸਾਹਿਬ ਦੇ ਨਾਂ 'ਤੇ ਪੰਜਾਬੀ ਸਾਹਿਤ ਅਕਾਡਮੀ ਵਲੋਂ ਮਿਲਿਆ ਸਨਮਾਨ ਮੇਰੇ ਲਈ ਮਾਂ ਬੋਲੀ ਪੰਜਾਬੀ ਲਈ ਕੀਤੇ ਕਾਰਜ ਉਤੇ ਲੱਗੀ ਮੋਹਰ ਹੈ। ਮੈਂ ਹੋਰ ਸਿਰੜ ਨਾਲ ਕੰਮ ਕਰਾਂਗਾ।
ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਨੇ ਕਿਹਾ ਕਿ ਕਾਮਰੇਡ ਜਗਜੀਤ ਸਿੰਘ ਆਨੰਦ ਵਾਰਤਕ ਪੁਰਸਕਾਰ ਸ. ਰੂਪ ਸਿੰਘ ਰੂਪਾ ਜੀ ਨੇ ਆਪਣੇ ਪਿਤਾ ਸ. ਕੇਹਰ ਸਿੰਘ ਜੀ ਦੀ ਯਾਦ ਵਿਚ ਸਥਾਪਿਤ ਕੀਤਾ ਹੈ, ਜੋ ਕਿ ਹਰ ਸਾਲ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਦਿੱਤਾ ਜਾਇਆ ਕਰੇਗਾ। ਉਨ੍ਹਾਂ ਕਿਹਾ ਕਿ ਸਾਡੇ ਲਈ ਖੁਸ਼ੀ ਵਾਲੀ ਗੱਲ ਹੈ ਕਿ ਅੱਜ ਖ਼ੁਦ ਸ. ਰੂਪ ਸਿੰਘ ਰੂਪਾ ਅਮਰੀਕਾ ਤੋਂ ਆ ਕੇ ਨਿੱਜੀ ਤੌਰ 'ਤੇ ਸਾਡੇ ਵਿਚ ਸ਼ਾਮਲ ਹੋਏ ਹਨ। ਉਨ੍ਹਾਂ ਦਾ ਆਉਣਾ ਮਾਂ ਬੋਲੀ ਪੰਜਾਬੀ ਅਤੇ ਆਨੰਦ ਸਾਹਿਬ ਲਈ ਸਨੇਹ ਦਾ ਪ੍ਰਤੀਕ ਹੈ।
ਅਕਾਡਮੀ ਦੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਦਸਿਆ ਕਿ ਮਾਤਾ ਜਸਵੰਤ ਕੌਰ ਮੌਲਿਕ ਬਾਲ ਪੁਸਤਕ ਪੁਰਸਕਾਰ-2012 ਜੋ ਪ੍ਰਸਿੱਧ ਵਿਦਵਾਨ ਪ੍ਰੋ. ਪ੍ਰੀਤਮ ਸਿੰਘ ਜੀ ਦੇ ਪਰਿਵਾਰ ਵੱਲੋਂ ਮਾਤਾ ਜਸਵੰਤ ਕੌਰ ਜੀ ਦੀ ਯਾਦ ਵਿਚ ਦਿੱਤਾ ਜਾਂਦਾ ਹੈ। ਇਸ ਵਾਰ ਇਹ ਪੁਰਸਕਾਰ ਸਾਂਝੇ ਤੌਰ 'ਤੇ ਦੋ ਬਾਲ ਸਾਹਿਤ ਲੇਖਕਾਂ ਨੂੰ ਦਿੱਤਾ ਜਾ ਰਿਹਾ ਹੈ। ਸ. ਗੁਰਬਚਨ ਸਿੰਘ ਭੁੱਲਰ ਹੋਰਾਂ ਦੀ ਰਚਨਾ ਤੇ ਸ਼ਖਸ਼ੀਅਤ ਬਾਰੇ ਡਾ. ਰਜਨੀਸ਼ ਬਹਾਦਰ ਸਿੰਘ ਨੇ ਚਰਚਾ ਕੀਤੀ ਜਦਕਿ ਬਾਲ ਪੁਸਤਕਾਂ ਬਾਰੇ ਪੇਪਰ ਡਾ.  ਗੁਲਜ਼ਾਰਸਿੰਘਪੰਧੇਰ ਨੇ ਪੇਪਰ ਪੜ੍ਹਿਆ। ਪ੍ਰਿਸੀਪਲ ਪ੍ਰੇਮ ਸਿੰਘ ਬਜਾਜ ਸੁਰਿੰਦਰ ਕੈਲੇ, ਗੁਰਚਰਨ ਕੌਰ ਕੋਚਰ ਨੇ ਸਭਾ ਪੱਤਰ  ਅਤੇ ਗੁਲਦਸਤੇ ਭੇਟ ਕੀਤੇ। (ਡਾ.) ਗੁਲਜ਼ਾਰ ਸਿੰਘ ਪੰਧੇਰ ਨੇ ਪੇਪਰ ਪੜ੍ਹਿਆ। 
 ਅੰਤਰ-ਰਾਸ਼ਟਰੀ ਮਾਤ ਭਾਸ਼ਾ ਦਿਵਸ ਨੂੰ ਸਮਰਪਿਤ ਮਾਤ ਭਾਸ਼ਾ ਮੇਲਾ


Monday, February 03, 2014

ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਪੁਰਸਕਾਰ ਮੁੜ ਸ਼ੁਰੂ

Mon, Feb 3, 2014 at 4:03 PM
ਲੋਕਗੀਤ ਪ੍ਰਕਾਸ਼ਨ ਨੇ ਕੀਤਾ ਹਰ ਸਾਲ ਵਿੱਤੀ ਸਹਿਯੋਗ ਦੇਣ ਦਾ ਵਾਅਦਾ 
ਲੁਧਿਆਣਾ: 03 ਫਰਵਰੀ (ਰੈਕਟਰ ਕਥੂਰੀਆ//ਪੰਜਾਬ ਸਕਰੀਨ):
02 ਫਰਵਰੀ, 2014 ਨੂੰ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦਾ ਜਨਰਲ ਇਜਲਾਸ ਡਾ. ਸਰਦਾਰਾ ਸਿੰਘ ਜੌਹਲ, ਸ. ਜਸਵੰਤ ਸਿੰਘ ਕੰਵਲ, ਸੀਨੀਅਰ ਮੀਤ ਪ੍ਰਧਾਨ ਡਾ. ਅਨੂਪ ਸਿੰਘ, ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਅਤੇ ਅਕਾਡਮੀ ਦੇ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਇਆ। ਇਸ ਇਜਲਾਸ ਵਿਚ ਪ੍ਰਬੰਧਕੀ ਬੋਰਡ ਵਲੋਂ ਲਏ ਫ਼ੈਸਲੇ ਕਿ ਕਾਫ਼ੀ ਲੰਮੇ ਸਮੇਂ ਤੋਂ ਲੰਬਿਤ ਪਏ 15 ਧਾਲੀਵਾਲ ਪੁਰਸਕਾਰ ਦੀ ਪ੍ਰਵਾਨਗੀ ਦਿੰਦਿਆਂ ਫ਼ੈਸਲਾ ਕੀਤਾ ਕਿ ਹੁਣ ਪੰਜਾਬੀ ਸਾਹਿਤ ਅਕਾਡਮੀ ਵਲੋਂ ਇਹ ਪੁਰਸਕਾਰ ਆਪਣੇ ਤੌਰ 'ਤੇ ਦਿੱਤੇ ਜਾਣਗੇ ਦਾ ਤਾਲੀਆਂ ਦੀ ਗੂੰਜ ਵਿਚ ਸਵਾਗਤ ਹੋਇਆ। ਇਹ ਪੁਰਸਕਾਰ ਦੇਣ ਲਈ ਰਾਸ਼ੀ ਦਾ ਪ੍ਰਬੰਧ ਕਰਨ ਲਈ ਅਕਾਡਮੀ ਦੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਦੀ ਭਰਪੂਰ ਸ਼ਲਾਘਾ ਹੋਈ। ਇਹ ਪੁਰਸਕਾਰ ਪਹਿਲਾਂ ਤੋਂ ਹੀ ਚੁਣੇ ਹੋਏ ਸਰਵਸ੍ਰੀ ਡਾ. ਮੋਹਨਜੀਤ, ਡਾ. ਐਸ. ਤਰਸੇਮ, ਸ. ਲਾਲ ਸਿੰਘ ਦਸੂਹਾ, ਪ੍ਰੋ. ਪ੍ਰੀਤਮ ਸਿੰਘ ਰਾਹੀਂ, ਸ੍ਰੀ ਅਤਰਜੀਤ, ਡਾ. ਗੁਰਦੇਵ ਸਿੰਘ, ਇੰਦਰਜੀਤ ਕੌਰ ਨੰਦਨ, ਸ੍ਰੀ ਜਸਵੀਰ ਭੁੱਲਰ, ਸ. ਅਵਤਾਰ ਸਿੰਘ ਬਿਲਿੰਗ, ਸ੍ਰੀ ਸ਼ਹਰਯਾਰ, ਸ. ਪ੍ਰਗਟ ਸਿੰਘ ਸਿੱਧੂ, ਡਾ. ਸਤੀਸ਼ ਕੁਮਾਰ ਵਰਮਾ, ਡਾ. ਗੁਰਬਖ਼ਸ਼ ਸਿੰਘ ਫ਼ਰੈਂਕ, ਸ੍ਰੀ ਭਗਵੰਤ ਰਸੂਲਪੁਰੀ ਅਤੇ ਵਿਸ਼ੇਸ਼ ਸਨਮਾਨ ਸ੍ਰੀ ਸਵਰਨਜੀਤ ਸਵੀ ਨੂੰ ਦਿੱਤੇ ਜਾਣੇ ਹਨ। ਇਸ ਤਰ੍ਹਾਂ ਅਕਾਡਮੀ ਨੇ ਆਪਣੀ ਲੰਬਿਤ ਪਈ ਜ਼ਿੰਮੇਂਵਾਰੀ ਨਿਭਾਉਣ ਦਾ ਫ਼ੈਸਲਾ ਕੀਤਾ।
      ਡਾ. ਸੁਖਦੇਵ ਸਿੰਘ ਸਿਰਸਾ ਦੇ ਹੀ ਯਤਨਾਂ ਨਾਲ ਸ੍ਰੀ ਹਰੀਸ਼ ਜੈਨ (ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ) ਵਲੋਂ ਆਪਣੇ ਸਤਿਕਾਰਯੋਗ ਪਿਤਾ ਸ੍ਰੀ ਚਰਨ ਦਾਸ ਜੈਨ ਦੀ ਯਾਦ ਵਿਚ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਪੰਜ 21,000/- ਰੁਪਏ (ਇੱਕੀ ਹਜ਼ਾਰ ਰੁਪਏ) ਦੇ ਪੁਰਸਕਾਰ ਹਰ ਸਾਲ ਦੇਣ ਦਾ ਫ਼ੈਸਲਾ ਕੀਤਾ। ਇਸੇ ਤਰ੍ਹਾਂ ਇਕ ਹੋਰ ਪੁਰਸਕਾਰ 21000/- ਰੁਪਏ ਦਾ ਡਾ. ਸੁਰਜੀਤ ਸਿੰਘ ਹੋਰਾਂ ਦੇ ਯਤਨਾਂ ਨਾਲ ਡਾ. ਰਵਿੰਦਰ ਰਵੀ ਸਨਮਾਨ ਸਥਾਪਤ ਕਰਨ ਬਾਰੇ ਫ਼ੈਸਲਾ ਹੋਇਆ। ਸਮੁੱਚੇ ਜਨਰਲ ਹਾਊਸ ਨੇ ਇਸ ਸੰਬੰਧੀ ਡਾ. ਸੁਖਦੇਵ ਸਿੰਘ ਸਿਰਸਾ ਅਤੇ ਡਾ. ਸੁਰਜੀਤ ਸਿੰਘ ਹੋਰਾਂ ਦੀ ਤਾਲੀਆਂ ਦੀ ਗੂੰਜ ਵਿਚ ਸ਼ਲਾਘਾ ਕੀਤੀ। ਯਾਦ ਰਹੇ ਇਸ ਜਨਰਲ ਇਜਲਾਸ ਵਿਚ ਡਾ. ਕਰਮਜੀਤ ਸਿੰਘ, ਡਾ. ਐਸ. ਤਰਸੇਮ, ਡਾ. ਤੇਜਵੰਤ ਮਾਨ, ਮੈਡਮ ਕੁਲਵਿੰਦਰ ਕੌਰ, ਡਾ. ਗੁਰਇਕਬਾਲ ਸਿੰਘ, ਡਾ. ਜੋਗਿੰਦਰ ਸਿੰਘ ਨਿਰਾਲਾ, ਸ. ਕੁਲਦੀਪ ਸਿੰਘ ਬੇਦੀ, ਪ੍ਰੋ. ਰਵਿੰਦਰ ਭੱਠਲ, ਡਾ. ਗੁਲਜ਼ਾਰ ਸਿੰਘ ਪੰਧੇਰ, ਸ੍ਰੀ ਸੁਰਿੰਦਰ ਕੈਲੇ, ਪ੍ਰਿੰ. ਪ੍ਰੇਮ ਸਿੰਘ ਬਜਾਜ, ਸ. ਜਨਮੇਜਾ ਸਿੰਘ ਜੌਹਲ, ਤ੍ਰੈਲੋਚਨ ਲੋਚੀ, ਡਾ. ਦੀਪਕ ਮਨਮੋਹਨ ਸਿੰਘ, ਸੁਰਿੰਦਰ ਰਾਮਪੁਰੀ, ਜਸਵੀਰ ਝੱਜ, ਭਗਵਾਨ ਢਿੱਲੋਂ, ਮਿੱਤਰ ਸੈਨ ਮੀਤ, ਡਾ. ਸ਼ਰਨਜੀਤ ਕੌਰ, ਗੁਰਚਰਨ ਕੌਰ ਕੋਚਰ, ਡਾ. ਸਵਰਨਜੀਤ ਕੌਰ ਗਰੇਵਾਲ, ਖੁਸ਼ਵੰਤ ਬਰਗਾੜੀ, ਤਰਸੇਮ ਬਰਨਾਲਾ, ਬੀਬਾ ਬਲਵੰਤ, ਸੀ. ਮਾਰਕੰਡਾ, ਡਾ. ਜਗੀਰ ਸਿੰਘ ਨੂਰ, ਕਰਮਜੀਤ ਸਿੰਘ ਔਜਲਾ, ਸੂਫ਼ੀ ਅਮਰਜੀਤ, ਸਵਰਨਜੀਤ ਸਵੀ, ਗੁਰਦਿਆਲ ਦਲਾਲ, ਪ੍ਰੋ. ਨਿਰਮਲ ਜੌੜਾ, ਮਨਜਿੰਦਰ ਧਨੋਆ, ਡਾ. ਸੁਰਿੰਦਰ ਕੁਮਾਰ ਦਵੇਸ਼ਵਰ, ਪ੍ਰੋ. ਕਮਲਪ੍ਰੀਤ ਕੌਰ ਸਿੱਧੂ, ਕਾਨਾ ਸਿੰਘ, ਪ੍ਰਿਤਪਾਲ ਕੌਰ ਚਾਹਲ, ਇੰਦਰਜੀਤਪਾਲ ਕੌਰ ਸਮੇਤ ਵੱਖ ਵੱਖ ਸ਼ਹਿਰਾਂ ਤੋਂ ਆਏ ਲੇਖਕ ਸ਼ਾਮਲ ਸਨ।

Thursday, September 12, 2013

ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਸਨਮਾਨ ਦਾ ਐਲਾਨ

Thu, Sep 12, 2013 at 4:52 PM
ਪ੍ਰਿੰ. ਪ੍ਰੇਮ ਸਿੰਘ ਬਜਾਜ ਨੂੰ ਕੀਤਾ ਜਾਵੇਗਾ ਫ਼ੈਲੋਸ਼ਿਪ ਨਾਲ ਸਨਮਾਨਿਤ
ਲੁਧਿਆਣਾ:12 ਸਤੰਬਰ 2013:(ਰੈਕਟਰ ਕਥੂਰੀਆ//ਪੰਜਾਬ ਸਕਰੀਨ): ਸੰਨ 1954 ਤੋਂ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਨੂੰ ਸਮਰਪਿਤ ਸੰਸਥਾ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ 22 ਸਤੰਬਰ, 2013 ਨੂੰ ਸਵੇਰੇ 10 ਵਜੇ ਪੰਜਾਬੀ ਭਵਨ, ਲੁਧਿਆਣਾ ਵਿਖੇ ਅਕਾਡਮੀ ਦਾ ਸਰਵ ਉੱਚ ਸਨਮਾਨ ਫ਼ੈਲੋਸ਼ਿਪ ਦੇ ਰੂਪ ਵਿਚ ਉੱਘੇ ਸਿੱਖਿਆ-ਸ਼ਾਸਤਰੀ, ਲੇਖਕ ਅਤੇ ਪੰਜਾਬੀ ਸਾਹਿਤ ਅਕਾਡਮੀ ਦੀ ਰੈਫ਼ਰੈਂਸ ਲਾਇਬ੍ਰੇਰੀ ਦੇ ਡਾਇਰੈਕਟਰ ਪ੍ਰਿੰ. ਪ੍ਰੇਮ ਸਿੰਘ ਬਜਾਜ ਨੂੰ ਪ੍ਰਦਾਨ ਕੀਤਾ ਜਾਵੇਗਾ। ਪ੍ਰਿੰ. ਬਜਾਜ ਅਕਾਡਮੀ ਦੇ ਸੀਨੀਅਰ ਮੈਂਬਰਾਂ 'ਚੋਂ ਇਕ ਹਨ। ਪਿਛਲੇ 25 ਸਾਲਾਂ ਤੋਂ ਇਸ ਰੈਫ਼ਰੈਂਸ ਲਾਇਬ੍ਰੇਰੀ ਦੀ ਸੇਵਾ ਸੰਭਾਲ ਵਿਚ ਲੱਗੇ ਹੋਏ ਹਨ। ਪੰਜਾਬ ਦੇ ਲਗਪਗ 40 ਪਿੰਡਾਂ ਦੇ ਵਿਚ ਪੁਸਤਕ ਸਭਿਆਚਾਰ ਲਹਿਰ ਉਸਾਰਨ ਲਈ ਆਪ ਜੀ ਦਾ ਵਡਮੁੱਲਾ ਯੋਗਦਾਨ ਹੈ। ਪ੍ਰਿੰ. ਬਜਾਜ ਬਾਰੇ ਪ੍ਰੋ. ਰਵਿੰਦਰ ਭੱਠਲ ਖੋਜ-ਪੱਤਰ ਪੜ੍ਹਨਗੇ। 
ਇਸ ਸਮਾਗਮ ਦੀ ਪ੍ਰਧਾਨਗੀ ਅਕਾਡਮੀ ਦੇ ਸਾਬਕਾ ਪ੍ਰਧਾਨ ਅਤੇ ਸੈਂਟਰਲ ਯੂਨੀਵਰਸਿਟੀ, ਬਠਿੰਡਾ ਦੇ ਚਾਂਸਲਰ ਡਾ. ਸ. ਸ. ਜੌਹਲ ਕਰਨਗੇ। ਅਕਾਡਮੀ ਦੇ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ, ਸੀਨੀਅਰ ਮੀਤ ਪ੍ਰਧਾਨ ਡਾ. ਅਨੂਪ ਸਿੰਘ ਅਤੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਮਾਗਮ ਵਿਚ ਪ੍ਰੋ. ਕੁਲਵੰਤ ਜਗਰਾਓਂ ਯਾਦਗਾਰੀ ਪੁਰਸਕਾਰ ਇਸ ਵਾਰ ਪ੍ਰੋ. ਕਮਲਪ੍ਰੀਤ ਕੌਰ ਸਿੱਧੂ ਦੀ ਪੁਸਤਕ 'ਉਨੀਂਦਰੇ ਚਿਰਾਗ਼' ਨੂੰ ਪ੍ਰਦਾਨ ਕੀਤਾ ਜਾਵੇਗਾ। ਇਸ ਪੁਸਤਕ ਬਾਰੇ ਸ. ਸੁਵਰਨ ਸਿਘ ਵਿਰਕ ਖੋਜ-ਪੱਤਰ ਪੇਸ਼ ਕਰਨਗੇ ਜਦਕਿ ਪ੍ਰੋ. ਕੁਲਵੰਤ ਜਗਰਾਓਂ ਦੀ ਸਿਰਜਣਾ ਤੇ ਸਰੋਕਾਰਾਂ ਬਾਰੇ ਪ੍ਰੋ. ਕ੍ਰਿਸ਼ਨ ਸਿੰਘ ਆਪਣੇ ਵਿਚਾਰ ਪੇਸ਼ ਕਰਨਗੇ।
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਨੇ ਪਿਛਲੇ ਦਿਨੀਂ ਜਨਾਬ ਮੌਲਾ ਬਖ਼ਸ਼ ਕੁਸ਼ਤਾ ਜੀ ਦੀ ਲਿਖੀ ਇਤਿਹਾਸਕ ਪੁਸਤਕ 'ਪੰਜਾਬੀ ਸ਼ਾਇਰਾਂ ਦਾ ਤਜ਼ਕਰਾ' ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਉਪ-ਕੁਲਪਤੀ ਡਾ. ਐੱਸ. ਪੀ. ਸਿੰਘ ਤੇ ਉੱਘੇ ਪੰਜਾਬੀ ਕਵੀ ਅਤੇ ਅਕਾਡਮੀ ਦੇ ਸਾਬਕਾ ਪ੍ਰਧਾਨ ਡਾ. ਸੁਰਜੀਤ ਪਾਤਰ ਲੋਕ ਅਰਪਣ ਕਰਨਗੇ। ਪੰਜਾਬੀ ਸਾਹਿਤ ਦੇ ਇਤਿਹਾਸ ਨੂੰ ਸੰਭਾਲਣ ਲਈ ਇਹ ਵੱਡਮੁਲਾ ਯਤਨ ਕੁਸ਼ਤਾ ਜੀ ਨੇ ਦੇਸ਼ ਦੀ ਵੰਡ ਤੋਂ ਪਹਿਲਾਂ ਆਰੰਭਿਆ ਸੀ ਅਤੇ ਇਸ ਨੂੰ 1960 ਵਿਚ ਪਹਿਲੀ ਵਾਰ ਸ਼ਾਹਮੁਖੀ ਅੱਖਰਾਂ ਵਿਚ ਛਪੀ ਇਸ ਪੁਸਤਕ ਨੂੰ ਗੁਰਮੁਖੀ ਅੱਖਰਾਂ ਵਿਚ ਪੇਸ਼ ਕਰਨ ਦੀ ਜ਼ਿੰਮੇਂਵਾਰੀ ਸ. ਰਘਬੀਰ ਸਿੰਘ ਭਰਤ ਮਾਛੀਵਾੜਾ ਨੇ ਨਿਭਾਈ ਹੈ। ਇਸ ਮਹਾਨ ਸੇਵਾ ਲਈ ਸ. ਰਘਬੀਰ ਸਿੰਘ ਭਰਤ ਨੂੰ ਅਕਾਡਮੀ ਵਲੋਂ ਇਸੇ ਸਮਾਗਮ ਵਿਚ ਸਾਹਿਤ ਸੇਵਾ ਸਨਮਾਨ ਪ੍ਰਦਾਨ ਕੀਤਾ ਜਾਵੇਗਾ। ਸ. ਰਘਬੀਰ ਸਿੰਘ ਭਰਤ ਬਾਰੇ ਪ੍ਰੋ. ਬ੍ਰਹਮਜਗਦੀਸ਼ ਸਿੰਘ ਜਾਣਕਾਰੀ ਦੇਣਗੇ।

Saturday, September 07, 2013

ਪੰਜਾਬੀ ਭਵਨ ਵਿਖੇ ਵਿਸ਼ੇਸ਼ ਸਮਾਗਮ 22 ਸਤੰਬਰ ਨੂੰ

ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਹੋਵੇਗਾ ਵਿਸ਼ੇਸ਼ ਆਯੋਜਨ 
ਫ਼ੈਲੋਸ਼ਿਪ ਸਨਮਾਨ ਅਤੇ ਪ੍ਰੋ. ਕੁਲਵੰਤ ਜਗਰਾਉਂ ਯਾਦਗਾਰੀ ਸਨਮਾਨ

ਵੱਡਾ ਕਰਨ ਲਈ
ਇਮੇਜ ਕਲਿੱਕ ਕਰੋ 
ਲੁਧਿਆਣਾ : 07 ਸਤੰਬਰ (ਰੈਕਟਰ ਕਥੂਰੀਆ//ਪੰਜਾਬ ਸਕਰੀਨ): ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ, ਸੀਨੀਅਰ ਮੀਤ ਪ੍ਰਧਾਨ ਡਾ. ਅਨੂਪ ਸਿੰਘ ਅਤੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਸਾਂਝੇ ਤੌਰ 'ਤੇ ਦਸਿਆ ਕਿ ਅਕਾਡਮੀ ਦਾ ਸਰਵ ਉੱਚ ਸਨਮਾਨ ਫ਼ੈਲੋਸ਼ਿਪ ਪ੍ਰਿੰ. ਪ੍ਰੇਮ ਸਿੰਘ ਬਜਾਜ ਜੀ ਨੂੰ ਅਤੇ ਪ੍ਰੋ. ਕੁਲਵੰਤ ਜਗਰਾਉਂ ਯਾਦਗਾਰੀ ਪੁਰਸਕਾਰ ਪ੍ਰੋ. ਕਮਲਪ੍ਰੀਤ ਕੌਰ ਸਿੱਧੂ ਦੀ ਪੁਸਤਕ 'ਉਨੀਂਦਰੇ ਚਿਰਾਗ਼' ਨੂੰ 22 ਸਤੰਬਰ, 2013, ਦਿਨ ਐਤਵਾਰ ਨੂੰ ਸਵੇਰੇ 10 ਵਜੇ ਪੰਜਾਬੀ ਭਵਨ, ਲੁਧਿਆਣਾ ਵਿਖੇ ਪ੍ਰਦਾਨ ਕੀਤਾ ਜਾਵੇਗਾ। ਇਸ ਸਮਾਗਮ ਦੀ ਪ੍ਰਧਾਨਗੀ ਅਕਾਡਮੀ ਦੇ ਸਾਬਕਾ ਪ੍ਰਧਾਨ, ਸੈਂਟਰਲ ਯੂਨੀਵਰਸਿਟੀ, ਬਠਿੰਡਾ ਦੇ ਚਾਂਸਲਰ, ਪਦਮ ਵਿਭੂਸ਼ਨ ਡਾ. ਸ. ਸ. ਜੌਹਲ ਕਰਨਗੇ।
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰੈੱਸ ਸਕੱਤਰ *ਡਾ. ਗੁਲਜ਼ਾਰ ਸਿੰਘ ਪੰਧੇਰ ਵੱਲੋਂ ਜਾਰੀ ਸੂਚਨਾ ਦੇ ਮੁਤਾਬਿਕ   ਇਸ ਮੌਕੇ 'ਤੇ ਪ੍ਰਸਿੱਧ ਲੇਖਕ ਸ. ਰਘਬੀਰ ਸਿੰਘ 'ਭਰਤ' (ਮਾਛੀਵਾੜਾ) ਦਾ ਅਕਾਡਮੀ ਦੀ ਵੱਡ ਆਕਾਰੀ ਪੁਸਤਕ 'ਪੰਜਾਬੀ ਸ਼ਾਇਰਾਂ ਦਾ ਤਜ਼ਕਰਾ' ਦਾ ਸ਼ਾਹਮੁਖੀ ਤੋਂ ਗੁਰਮੁਖੀ ਵਿਚ ਲਿੱਪੀਅੰਤਰ ਕਰਨ ਦੀਆਂ ਸੇਵਾਵਾਂ ਨੂੰ ਮੁੱਖ ਰਖਦਿਆਂ ਅਕਾਡਮੀ ਵਲੋਂ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਸਨਮਾਨਤ ਵਿਦਵਾਨਾਂ ਨੂੰ ਨਕਦ ਰਾਸ਼ੀ, ਦੋਸ਼ਾਲੇ ਅਤੇ ਸਨਮਾਨ-ਪੱਤਰ ਦੇ ਸਨਮਾਨਿਤ ਕੀਤਾ ਜਾਵੇਗਾ।
ਉਹਨਾਂ ਦਸਿਆ ਕਿ ਪ੍ਰਿੰ. ਪ੍ਰੇਮ ਸਿੰਘ ਬਜਾਜ ਬਾਰੇ ਪ੍ਰੋ. ਰਵਿੰਦਰ ਭੱਠਲ, ਉਨੀਂਦਰੇ ਚਿਰਾਗ਼ ਬਾਰੇ ਸ. ਸੁਵਰਨ ਸਿੰਘ ਵਿਰਕ ਅਤੇ ਪ੍ਰੋ. ਕੁਲਵੰਤ ਜਗਰਾਉਂ-ਸਿਰਜਣਾ ਤੇ ਸਰੋਕਾਰ ਬਾਰੇ ਪ੍ਰੋ. ਕ੍ਰਿਸ਼ਨ ਸਿੰਘ ਆਪਣੇ ਆਪਣੇ ਖੋਜ-ਪੱਤਰ ਪੜ੍ਹਨਗੇ। 
ਸਮੂਹ ਪੰਜਾਬੀ ਪ੍ਰੇਮੀਆਂ ਨੂੰ ਇਸ ਸਨਮਾਨ ਸਮਾਗਮ ਵਿਚ ਸ਼ਾਮਲ ਹੋਣ ਦਾ ਹਾਰਦਿਕ ਸੱਦਾ ਹੈ।

Friday, September 06, 2013

ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਮੁਬਾਰਕਾਂ

Fri, Sep 6, 2013 at 1:25 PM
*ਕਮਲਜੀਤ ਨੀਲੋਂ ਨੂੰ ਸਾਹਿਤਯ ਅਕਾਦੇਮੀ ਐਵਾਰਡ ਮਿਲਣ ’ਤੇ ਮੁਬਾਰਕ 
*ਚਿੱਤਰਕਾਰ ਗੁਰਪ੍ਰੀਤ ਸਿੰਘ ਨਾਮਧਾਰੀ ਅਤੇ ਕਰਮਜੀਤ ਸਿੰਘ ਗਰੇਵਾਲ ਨੂੰ ਵੀ ਵਧਾਈ 
*ਅਧਿਆਪਕ ਵਜੋਂ ਨੈਸ਼ਨਲ ਐਵਾਰਡ ਮਿਲਣ ’ਤੇ ਮੁਬਾਰਕਾਂ ਦਾ  ਤੇਜ਼ 

ਲੁਧਿਆਣਾ:06 ਸਤੰਬਰ: (*ਡਾ. ਗੁਲਜ਼ਾਰ ਸਿੰਘ ਪੰਧੇਰ//ਪੰਜਾਬ ਸਕਰੀਨ):ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਅਹੁਦੇਦਾਰਾਂ ਤੇ ਸਮੂਹ ਮੈਂਬਰਾਂ ਨੇ ਅਕਾਡਮੀ ਦੇ ਜੀਵਨ ਮੈਂਬਰ ਕਮਲਜੀਤ ਨੀਲੋਂ ਨੂੰ ਭਾਰਤੀ ਸਾਹਿਤਯ ਅਕਾਦੇਮੀ ਐਵਾਰਡ, ਚਿੱਤਰਕਾਰ ਗੁਰਪ੍ਰੀਤ ਸਿੰਘ ਨਾਮਧਾਰੀ ਅਤੇ ਕਰਮਜੀਤ ਸਿੰਘ ਗਰੇਵਾਲ ਨੂੰ ਅਧਿਆਪਕ ਵਜੋਂ ਨੈਸ਼ਨਲ ਐਵਾਰਡ ਮਿਲਣ ’ਤੇ ਮੁਬਾਰਕਾਂ ਦਿੱਤੀਆਂ ਹਨ।
ਅਕਾਡਮੀ ਦੇ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ, ਸੀਨੀਅਰ ਮੀਤ ਪ੍ਰਧਾਨ ਡਾ. ਅਨੂਪ ਸਿੰਘ ਅਤੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਕਮਲਜੀਤ ਸਿੰਘ ਨੀਲੋਂ ਨੂੰ ਬਾਲ ਸਾਹਿਤ ਵਿਚ ਪਾਏ ਯੋਗਦਾਨ ਲਈ ਭਾਰਤੀ ਸਾਹਿਤਯ ਅਕਾਦੇਮੀ ਵਲੋਂ ਬਾਲ ਸਾਹਿਤ ਪੁਰਸਕਾਰ ਮਿਲਣਾ ਅਕਾਡਮੀ ਲਈ ਮਾਣ ਵਾਲੀ ਗਲ ਹੈ। ਉਨ੍ਹਾਂ ਕਿਹਾ ਕਮਲਜੀਤ ਨੀਲੋਂ ਇਕ ਬਹੁਤ ਹੀ ਵਧੀਆ ਗਾਇਕ ਅਤੇ ਗੀਤਕਾਰ ਹੈ।
ਉਨ੍ਹਾਂ ਕਿਹਾ ਚਿੱਤਰਕਾਰ ਗੁਰਪ੍ਰੀਤ ਸਿੰਘ ਨਾਮਧਾਰੀ ਅਤੇ ਕਰਮਜੀਤ ਸਿੰਘ ਗਰੇਵਾਲ ਵਲੋਂ ਆਪਣੇ ਆਪਣੇ ਖੇਤਰ ਵਿਚ ਕੀਤੀਆਂ ਪ੍ਰਾਪਤੀਆਂ ਸਦਕੇ ਰਾਸ਼ਟਰੀ ਪੱਧਰ ’ਤੇ ਪੁੰਹਚਣਾ ਅਕਾਡਮੀ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨੌਜਵਾਨ ਲੇਖਕਾਂ ਤੋਂ ਸਾਨੂੰ ਆਸ ਹੈ ਕਿ ਆਉਣ ਵਾਲੇ ਸਮੇਂ ਵਿਚ ਇਹ ਇਸੇ ਤਰ੍ਹਾਂ ਕੰਮ ਕਰਦੇ ਹੋਏ ਪੰਜਾਬ, ਪੰਜਾਬੀ ਅਤੇ ਪੰਜਾਬੀ ਸਭਿਆਚਾਰ ਦੀ ਸੋਚ ਨੂੰ ਅੰਤਰ-ਰਾਸ਼ਟਰੀ ਪੱਧਰ ’ਤੇ ਪਹੁੰਚਾਉਣਗੇ। ਉਨ੍ਹਾਂ ਕਿਹਾ ਇਸ ਤੋਂ ਇਲਾਵਾ ਇਨ੍ਹਾਂ ਦੀਆਂ ਸਾਹਿਤਕ ਖੇਤਰ ਵਿਚ ਵੀ ਵੱਡ-ਮੁੱਲੀਆਂ ਪ੍ਰਾਪਤੀਆਂ ਹਨ। ਅਕਾਡਮੀ ਇਸ ਗਲ ’ਤੇ ਮਾਣ ਮਹਿਸੂਸ ਕਰਦੀ ਹੈ ਕਿ ਸਾਡੇ ਮੈਂਬਰਾਂ ਨੂੰ ਵੱਡੇ ਪੁਰਸਕਾਰ ਮਿਲੇ ਹਨ। ਅਸੀਂ ਇਨ੍ਹਾਂ ਸਾਰਿਆਂ ਦੇ ਉੱਜਲ ਭਵਿੱਖ ਦੀ ਕਾਮਨਾ ਕਰਦੇ ਹਾਂ।

ਉਨ੍ਹਾਂ ਨੇ ਅਕਾਡਮੀ ਦੇ ਜੀਵਨ ਮੈਂਬਰ ਡਾ. ਹਰਦਿਲਜੀਤ ਸਿੰਘ ਗੋਸਲ, ਪ੍ਰਿੰ. ਨਾਰੰਗਵਾਲ ਕਾਲਜ ਨੂੰ ਪੰਜਾਬ ਯੂਨੀਵਰਸਿਟੀ ਰੀਜਨਲ ਸੈਂਟਰ ਲੁਧਿਆਣਾ ਦਾ ਡਾਇਰੈਕਟਰ ਬਣਨ ’ਤੇ ਮੁਬਾਰਕਾਂ ਦਿੱਤੀਆਂ।

ਮੁਬਾਰਕਾਂ ਦੇਣ ਵਾਲਿਆਂ ਵਿਚ ਅਕਾਡਮੀ ਦੇ ਸਾਬਕਾ ਪ੍ਰਧਾਨ ਡਾ. ਸ. ਸ. ਜੌਹਲ ਅਤੇ ਡਾ. ਸੁਰਜੀਤ ਪਾਤਰ, ਡਾ. ਗੁਰਇਕਬਾਲ ਸਿੰਘ, ਸੁਰਿੰਦਰ ਕੈਲੇ, ਇੰਜ. ਜਸਵੰਤ ਜ਼ਫ਼ਰ, ਡਾ. ਗੁਲਜ਼ਾਰ ਸਿੰਘ ਪੰਧੇਰ, ਪ੍ਰੋ. ਰਵਿੰਦਰ ਭੱਠਲ, ਜਨਮੇਜਾ ਸਿੰਘ ਜੌਹਲ, ਪ੍ਰੋ. ਨਰਿੰਜਨ ਤਸਨੀਮ, ਪ੍ਰਿੰ.. ਪ੍ਰੇਮ ਸਿੰਘ ਬਜਾਜ, ਤ੍ਰੈਲੋਚਨ ਲੋਚੀ, ਸ੍ਰੀਮਤੀ ਗੁਰਚਰਨ ਕੌਰ ਕੋਚਰ, ਡਾ. ਸਵਰਨਜੀਤ ਕੌਰ ਗਰੇਵਾਲ ਸਮੇਤ ਸਥਾਨਕ ਲੇਖਕ ਸ਼ਾਮਲ ਸਨ।

ਡਾ. ਗੁਲਜ਼ਾਰ ਸਿੰਘ ਪੰਧੇਰ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰੈਸ ਸਕੱਤਰ ਹਨ ਅਤੇ ਉਹਨਾਂ ਦਾ ਸੰਪਰਕ ਨੰਬਰ ਹੈ: 94647-62825

Tuesday, August 27, 2013

ਸਵਾਮੀ ਵਿਵੇਕਾਨੰਦ ਐਵਾਰਡ ਆੱਫ ਐਕਸੀਲੈਂਸ-2103

ਪ੍ਰਤਿਭਾਸ਼ਾਲੀ ਸਖਸ਼ੀਅਤਾਂ ਦੀ ਚੋਣ ਦਾ ਕੰਮ ਮੁਕੰਮਲ
8 ਸਤੰਬਰ ਨੂੰ ਪੀ.ਏ.ਯੂ ਕੇ ਆਡੀਟੋਰਿਅਮ ਚ ਹੋਵੇਗਾ ਸਨਮਾਨ ਸਮਾਰੋਹ
ਲੁਧਿਆਣਾ: 26 ਅਗਸਤ 2013: (ਵਿਸ਼ਾਲ/ਪੰਜਾਬ ਸਕਰੀਨ): ਸਵਾਮੀ ਵਿਵੇਕਾਨੰਦ ਅਵਾਡ ਆੱਫ ਐਕਸੀਲੈਂਸ-2103 ਵਲੋਂ ਲੁਧਿਆਣਾ ਦੀ ਪ੍ਰਤਿਭਾਸ਼ਾਲੀ ਸਖਸੀਅਤਾਂ ਨੂੰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵੀਟ ਆੱਡੀਟੋਰਿਅਮ ਚ 8 ਸਤੰਬਰ ਨੂੰ ਸ਼ਾਮ 5 ਵਜੇ ਇਕ ਵਿਸ਼ਾਲ ਸਮਾਗਮ ਦੇ ਦੌਰਾਨ ਸਨਮਾਨਤ ਕੀਤਾ ਜਾਵੇਗਾ। ਇਹ ਜਾਣਕਾਰੀ ਸੈਂਟ੍ਰਲ ਬੈਂਕ ਆੱਫ ਇੰਡੀਆ ਲੁਧਿਆਣਾ ਰੀਜਨ ਦੇ ਡੀ.ਜੀ.ਐਮ ਐਸ.ਐਸ ਭੱਲਾ ਅਤੇ ਸਵਾਮੀ ਵਿਵੇਕਾਨੰਦ ਅਵਾਡ ਆੱਫ ਐਕਸੀਲੈਂਸ-2103 ਦੇ ਪ੍ਰੋਜੈਕਟ ਹੈਡ ਅਤੇ ਪ੍ਰਣਯ ਮੀਡੀਆ ਦੇ ਸੰਜੀਵ ਰਾਣਾ ਨੇ ਦਿੱਤੀ। ਉਨਾਂ ਨੇ ਦਸਿੱਆ ਕਿ ਸੈਂਟ੍ਰਲ ਬੈਂਕ ਆੱਫ ਇੰਡੀਆ ਅਤੇ ਪ੍ਰਣਯ ਮੀਡੀਆ ਮਿਲਕੇ ਇਸ ਅਵਾਰਡ ਸਮਾਰੋਹ ਦਾ ਆਯੋਜਨ ਕਰ ਰਹੇ ਹਨ।
ਉਨਾਂ ਨੇ ਦਸਿੱਆ ਕਿ ਜਿਊਰੀ ਵਲੋਂ 1 ਮਹੀਨੇ ਦੀ ਖੋਜ ਤੋਂ ਬਾਅਦ ਇਨਾਂ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ। ਇਸ ਤੋਂ ਪਹਿਲਾ ਚੰਡੀਗੜ, ਅੰਮ੍ਰਿਤਸਰ, ਜਲੰਧਰ, ਹੋਸ਼ਿਆਰਪੁਰ ਅਤੇ ਪਟਿਆਲਾ 'ਚ ਵੀ ਉਕਤ ਅਵਾਰਡ ਨਾਲ ਕਈ ਸਖਸੀਅਤਾਂ ਨੂੰ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਉਨਾਂ ਦਸਿੱਆ ਕਿ 8 ਸ਼੍ਰੇਣੀਆ ਚ ਵਾਤਾਵਰਣ, ਉਦਯੋਗ, ਲਿਟਰੇਚਰ ਅਤੇ ਐਜੂਕੇਸ਼ਨ, ਮੈਡੀਕਲ ਅਤੇ ਹੈਲਥ, ਸੋਸ਼ਲ ਸਰਵਿਸ, ਖੇਡ, ਡਿਫੈਂਸ ਅਤੇ ਸਪੈਸ਼ਲ ਅਵਾਰਡ ਸ਼ਾਮਲ ਹੈ। ਉਨਾਂ ਦਸਿਆ ਕਿ ਇਸ ਐਵਾਰਡ ਦੇ ਨਾਲ ਉਨਾਂ ਛਿਪੇ ਹੋਏ ਚਿਹਰਿਆਂ ਨੂੰ ਸਮਾਜ ਦੇ ਸਾਹਮਣੇ ਲਿਆਦਾ ਜਾਂਦਾ ਹੈ ਜੋ ਪ੍ਰਸਿਧੀ ਤੋਂ ਦੂਰ ਰਹਿ ਕੇ ਸਮਾਜ ਸੇਵਾ ਨੂੰ ਸਮਰਪਿਤ ਹਨ ਅਤੇ ਉਨਾਂ ਦੇ ਕਾਰਜ ਸਮਾਜ ਦੇ ਲਈ ਪ੍ਰੇਰਣਾ ਹਨ। ਇਸਦੇ ਨਾਲ ਦਸਦੇ ਚਲੀਏ ਕਿ ਸਾਲ 2013 ਨੂੰ ਸਵਾਮੀ ਵਿਵੇਕਾਨੰਦ ਜੀ ਦੀ 150ਵੀਂ ਜਯੰਤੀ ਦੇ ਤੌਰ ਤੇ ਮਨਾਇਆ ਜਾ ਰਿਹਾ ਹੈ। ਇਸ ਲਈ ਸਾਰਾ ਕਾਰਜਕ੍ਰਮ ਦੇਸ਼ ਦੇ ਇਸ ਮਹਾਨ ਸਪੂਤ ਨੂੰ ਸਮਰਪਿਤ ਹੈ।   

Sunday, March 03, 2013

ਉੱਘੇ ਖੇਡ ਲੇਖਕ ਪ੍ਰੀਤ ਡੀ ਡੀ ਪੰਜਾਬੀ 'ਤੇ

                      ਪੰਜਾਬੀ ਖੇਡ ਸਹਿਤ ਅਤੇ ਬਾਲ ਸਾਹਿਤ ਨਾਲ ਸਾਢੇ ਚਾਰ ਦਹਾਕਿਆਂ ਤੋਂ ਜੁੜੇ,ਸਟੇਟ ਐਵਾਰਡੀ,23 ਕਿਤਾਬਾਂ ਦੇ ਲੇਖਕ,2600 ਤੋਂ ਵੱਧ ਪੰਜਾਬੀ,ਹਿੰਦੀ,ਇੰਗਲਿਸ਼,ਸ਼ਾਹਲਿਪੀ ਵਿੱਚ ਰਚਨਾਵਾਂ ਅਖ਼ਬਾਰਾਂ-ਰਸਾਲਿਆਂ ਵਿੱਚ ਛਪਵਾਉਣ ਵਾਲੇ,ਸੇਵਾ ਮੁਕਤ ਸਿੱਖਿਆ ਅਫਸਰ,ਤਿੰਨ ਐਮ ਏ,ਐਮ ਐੱਡ,ਆਨਰਜ਼ ਇਨ ਪੰਜਾਬੀ ਤੱਕ ਦੀ ਪੜ੍ਹਾਈ ਕਰਨ ਵਾਲੇ, ਕਈ ਦਰਜਨ ਮਾਣ-ਸਨਮਾਨ ,ਪ੍ਰਸੰਸ਼ਾ ਪੱਤਰ ਪ੍ਰਾਪਤ ਕਰਤਾ,ਫ਼ਿਲਮਾਂ ਦੇ ਗੀਤਕਾਰ,ਹਰਮਨ ਰੇਡੀਓ ਤੋਂ ਹਰ ਹਫ਼ਤੇ 15 ਮਿੰਟ ਦਾ ਖੇਡ ਪ੍ਰੋਗਰਾਮ ਪੇਸ਼ ਕਰਨ ਵਾਲੇ, ਪੰਜਾਬੀਆਂ ਦੀ ਮਾਣ ਮੱਤੀ ਸ਼ਖ਼ਸ਼ੀਅਤ ਰਣਜੀਤ ਸਿੰਘ ਪ੍ਰੀਤ ਨਾਲ ਸਬੰਧਤ ਵਿਸ਼ੇਸ ਪ੍ਰੋਗਰਾਮ ਡੀ ਡੀ ਪੰਜਾਬੀ ਤੋਂ ਕੱਲ ਐਤਵਾਰ ਨੂੰ ““ਉਮਰਾਂ ਦੇ ਪੈਂਡੇ” “ ਪ੍ਰੋਗਰਾਮ ਤਹਿਤ ਸਵੇਰੇ 9.15 ਵਜੇ ਪ੍ਰਸਾਰਿਤ ਹੋ ਰਿਹਾ ਹੈ ।।    
                         ਇਸ ਦੀ ਰਿਕਾਰਡਿੰਗ ਸ਼ੁਕਰਵਾਰ ਨੂੰ ਉਹਨਾਂ ਦੇ ਨਿਵਾਸ “ਪ੍ਰੀਤ ਆਲਣਾ” ਵਿਖੇ ਡੀ ਡੀ ਪੰਜਾਬੀ ਤੋਂ ਵਿਸ਼ੇਸ਼ ਤੌਰ 'ਤੇ ਆਈ ਵਿਸ਼ੇਸ਼ ਟੀਮ ਨੇ 7 ਘੰਟਿਆਂ ਤੱਕ ਸ਼ੂਟਿੰਗ ਕੀਤੀ। ਰਿਕਾਰਡਿੰਗ ਸਮੇ ਟੀਮ ਮੁਖੀ ਰੂਪ ਮਿੱਠਾਪੁਰੀਆ ਨੇ ਆਪਣੇ ਪ੍ਰਤੀਕ੍ਰਮ ਵਿੱਚ ਕਿਹਾ ਕਿ “ਇੱਕ ਵੀਲ ਚੇਅਰ ਉੱਤੇ ਵਿਚਰਨ ਵਾਲੇ ਹਿੰਮਤੀ ਇਨਸਾਨ ਦੀ ਏਨੀ ਉਚੀ ਪ੍ਰਵਾਜ਼ ਨੂੰ ਮੈ ਸਲਿਊਟ ਕਰਦਾ ਹਾਂ, ਪ੍ਰੀਤ ਨੇ ਪੁੱਛੇ ਗਏ ਸੁਆਲਾਂ ਦੇ ਜੋ ਜਵਾਬ ਦਿੱਤੇ ਹਨ,ਉਹਨਾਂ ਵਿੱਚ ਸਾਹਿਤਕ ਟੱਚ ਦੀ ਝਲਕ ਵਿਸ਼ੇਸ਼ ਜ਼ਿਕਰਯੋਗ ਰਹੀ ਹੈ। ਇਸ ਸਮੇ ਨਾਨਕ ਨੀਰ ਨੇ ਕਿਹਾ ਕਿ “ਪ੍ਰੀਤ ਕੁਲ ਵਕਤੀ ਕਲਮਕਾਰ ਹੈ,ਭਾਵੇਂ ਇਹਨਾਂ ਨੇ ਜ਼ਿੰਦਗੀ ਇੱਕ ਪੂਰੇ ਤੰਦਰੁਸਤ ਮਨੁੱਖ ਵਾਗੂ ਜਿਓਂ ਕਿ ਨਹੀਂ ਵੇਖੀ। ਪਰ ਸੰਘਰਸ਼ਮਈ ਜੀਵਨ ਦਾ ਪੱਲਾ ਕਦੇ ਨਹੀਂ ਛੱਡਿਆ। ਪ੍ਰੀਤ ਦੀ ਜੀਵਨਗਾਥਾ ਤੰਦਰੁਸਤ ਵਿਅਕਤੀਆਂ ਲਈ ਵੰਗਾਰ ਅਤੇ ਅਪਾਹਜਾਂ ਲਈ ਚਾਨਣ ਮੁਨਾਰੇ ਵਾਂਗ ਹੈ। ਪ੍ਰੀਤ ਨੂੰ ਇਤਿਹਾਸ ਦੇ ਪੰਨੇ ਕਦੇ ਵੀ ਭੁਲਾ ਨਹੀ ਸਕਦੇ ਇਹ ਪੰਜਾਬੀਆਂ ਦੀ ਰਗ ਰਗ ਵਿੱਚ ਵਾਸਾ ਕਰ ਚੁੱਕਿਆ ਹੈ। ” ਇਸ ਮੌਕੇ ਪ੍ਰੀਤ ਦੀ ਨਵੀਂ ਆਈ ਕਿਤਾਬ “ਓਲੰਪਿਕ ਖੇਡਾਂ ਵਿੱਚ ਹਾਕੀ ਦਾ ਸਫ਼ਰ” ਵੀ ਲੋਕ ਅਰਪਣ ਕੀਤੀ ਗਈ । ।