Showing posts with label Jagdev Singh Jassowal. Show all posts
Showing posts with label Jagdev Singh Jassowal. Show all posts

Sunday, April 30, 2017

ਮੇਲਿਆਂ ਦੇ ਸਰਦਾਰ ਦਾ ਅੱਜ ਜਨਮ ਦਿਨ ਹੈ

ਆਲ੍ਹਣੇ ਦਾ ਪਰਿੰਦਾ ! ਕਿੰਨਿਆਂ ਦਾ ਜਗਤ ਬਾਪੂ !
ਅੱਜ ਸਾਡੇ ਸਤਿਕਾਰ ਯੋਗ ਵਡੇਰੇ ਸ: ਜਗਦੇਵ ਸਿੰਘ ਜੱਸੋਵਾਲ ਦਾ ਜਨਮ ਦਿਨ ਹੈ। 
1995 ਚ ਸੱਠਵਾਂ ਜਨਮ ਦਿਨ ਜੱਸੋਵਾਲ ਪਿੰਡ ਵਿੱਚ ਮਨਾਇਆ ਸੀ। ਦੋ ਏਕੜ ਕਣਕ ਦੇ ਵੱਢ ਚ ਪੰਡਾਲ ਲੱਗਾ ਸੀ। 
ਹਰ ਗਵੱਈਆ ਓਥੇ ਸੀ। ਮੁੱਖ ਮੰਤਰੀ, ਮੰਤਰੀ, ਸੰਤਰੀ, ਵਜੰਤਰੀ ਤੇ ਪੰਜਾਬ ਭਰ ਦੇ ਮੇਲਾ ਘੁਮੰਤਰੀ ਓਥੇ ਸਨ। 
               ਉਸ ਮੇਲਿਆਂ ਦੇ ਸਰਦਾਰ ਦਾ ਅੱਜ ਜਨਮ ਦਿਨ ਹੈ। 
ਬੇਬੇ ਅਮਰ ਕੌਰ ਤੇ ਸ: ਕਰਤਾਰ ਸਿੰਘ ਦਾ ਲਾਡਲਾ। 
ਗੁਰਦੇਵ, ਸੁਖਦੇਵ, ਚਮਕੌਰ ਤੇ ਇੰਦਰਜੀਤ ਦਾ ਵੀਰ। 
ਸੁਖਵਿੰਦਰ ਤੇ ਜਸਵਿੰਦਰ ਦਾ ਬਾਪੂ। 
ਆਲ੍ਹਣੇ ਦਾ ਪਰਿੰਦਾ। ਕਿੰਨਿਆਂ ਦਾ ਜਗਤ ਬਾਪੂ। ਨਿੱਤ ਨਵੇਂ ਸੂਰਜ ਨਵੇਂ ਸੁਪਨੇ ਵਾਲਾ। 
ਹਰ ਰੋਜ਼ ਨਵੀਂ ਮੁਹਿੰਮ ਤੇ ਚਕਰਵਰਤੀ ਚੜ੍ਹਦਾ। ਪੈਰ ਚੱਕਰ ਸੀ ਓਹਦੇ। 
ਮਰਦਾ ਮਰਦਾ ਵੀ ਅਮਰੀਕਾ ਕਬੱਡੀ ਪਾ ਆਇਆ। ਸਟਾਕਟਨ ਮੇਲਾ ਲਾ ਆਇਆ। ਹਰਵਿੰਦਰ ਰਿਆੜ ਤੋਂ ਸੇਵਾ ਕਰਾ ਆਇਆ। ਸ: ਮਲਕੀਤ ਸਿੰਘ ਦਾਖਾ ਦੀ ਹਿੰਮਤ ਸਦਕਾ ਸਾਬਤ ਮੁੜ ਆਇਆ ਪਰ ਆਉਂਦਾ ਹੀ ਮੰਜੇ ਤੇ ਪੈ ਗਿਆ। ਉੱਠਿਆ ਤਾਂ ਸਿੱਧਾ ਸਿਵਿਆਂ ਚ। 
ਪੂਰਾ ਪੰਜਾਬੀ ਜਗਤ ਜਾਣਦਾ ਹੈ ਕਿ ਸਵਾਸ ਛੱਡਣ ਤੋਂ ਪਹਿਲੀ ਇੱਕ ਸ਼ਾਮ ਉਹ ਹਰਭਜਨ ਮਾਨ ਤੋਂ ਦਯਾਨੰਦ ਹਸਪਤਾਲ ਲੁਧਿਆਣਾ  ਦੇ ਇਨਟੈਨਸਿਵ ਕੇਅਰ ਯੂਨਿਟ ਚ ਹੀਰ ਦੀ ਕਲੀ ਸੁਣ ਰਿਹਾ ਸੀ। ਏਸੇ ਨੂੰ ਜ਼ਿੰਦਗੀ ਕਹਿੰਦੇ ਨੇ। 
ਆਪਣੇ ਪਰਿਵਾਰ ਚ ਪੂਰਾ ਪੰਜਾਬੀ ਭਾਈਚਾਰਾ ਪਾਈ ਬੈਠਾ ਸੀ। 
ਦੁੱਖ ਦੀ ਘੜੀ ਸਭ ਦੇ ਘਰੀਂ ਬਹੁੜਨਹਾਰਾ। 
ਅੱਜ 30 ਅਪਰੈਲ ਨੂੰ ਪਾਲਮ ਵਿਹਾਰ ਸਥਿਤ ਵਿਰਾਸਤ ਭਵਨ ਚ ਸ: ਪਰਗਟ ਸਿੰਘ ਗਰੇਵਾਲ ਪ੍ਰਧਾਨ ਪ੍ਰੋ: ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ ਦਾ ਸਮੂਹ ਸਾਥੀਆਂ ਸਮੇਤ ਸਵੇਰੇ 10 ਵਜੇ ਪੁੱਜਣ ਦਾ ਸੱਦਾ ਹੈ। 
ਇਸ ਮੌਕੇ ਉਸ ਵੱਲੋਂ ਹੱਥੀਂ ਲਾਏ ਬੂਟੇ ਨਿੰਦਰ ਘੁਗਿਆਣਵੀ ਦਾ ਸ: ਜਗਦੇਵ ਸਿੰਘ ਜੱਸੋਵਾਲ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। 
ਸ਼ਾਮੀਂ 5 ਵਜੇ ਪੰਜਾਬੀ ਭਵਨ ਲੁਧਿਆਣਾ ਚ ਕ੍ਰਿਸ਼ਨ ਕੁਮਾਰ ਬਾਵਾ ਜੀ ਦੀ ਅਗਵਾਈ ਹੇਠ ਯਾਦਾਂ ਜੱਸੋਵਾਲ ਦੀਆਂ 
ਪ੍ਰੋਗਰਾਮ ਹੋਵੇਗਾ। 
ਸਲਾਮ! 
ਸੁਪਨਿਆਂ ਚ ਸੂਹੇ ਰੰਗ ਦਾ ਚਾਨਣ ਭਰਦੇ ਭਰਦੇ ਸਦੀਵੀ ਅਲਵਿਦਾ ਕਹਿ ਗਏ ਚੌਮੁਖੀਏ ਚਿਰਾਗਾ। 
ਗੁਰਭਜਨ ਗਿੱਲ 
ਇਸ ਯਾਦਗਾਰੀ ਦਿਨ ਦੇ ਮੌਕੇ ਤੇ  ਜਨਮੇਜਾ ਸਿੰਘ ਜੋਹਲ ਨੇ ਜੱਸੋਵਾਲ ਹੁਰਾਂ ਨੂੰ ਆਪਣੇ ਅੰਦਾਜ਼ ਨਾਲ ਯਾਦ ਕੀਤਾ ਹੈ।
ਉਹਨਾਂ ਦੀਆਂ ਗੱਲਾਂ 'ਤੇ ਕਈਆਂ ਨੂੰ ਇਤਰਾਜ਼ ਹੋ ਸਕਦਾ ਹੈ ਅਤੇ ਕਈਆਂ ਨੂੰ ਗਿਲਾ ਸ਼ਿਕਵਾ  ਵਿੱਚ ਕੋਈ ਸ਼ੱਕ ਨਹੀਂ ਕਿ ਇਹ ਗੱਲਾਂ ਸੱਚਾਈ ਦੀ ਨੇੜੇ ਨੇੜੇ ਹਨ। ਜਿਹਨਾਂ ਨੇ ਜੱਸੋਵਾਲ ਹੁਰਾਂ ਨੂੰ ਨੇੜਿਓਂ ਦੇਖਿਆ ਹੈ ਉਹਨਾਂ ਨੂੰ ਇਸਦਾ ਪਤਾ ਹੈ। 
ਜੇ ਤੁਹਾਡੇ ਕੋਲ ਵੀ ਜੱਸੋਵਾਲ ਸਾਹਿਬ ਨਾਲ ਸਬੰਧਿਤ ਯਾਦਾਂ ਹਨ ਤਾਂ ਸਾਨੂੰ ਵੀ ਜ਼ਰੂਰ ਭੇਜੋ। ਉਹਨਾਂ ਨੂੰ ਤੁਹਾਡੇ ਨਾਮ ਨਾਲ ਪ੍ਰਕਾਸ਼ਿਤ ਕੀਤਾ ਜਾਵੇਗਾ।  

ਨਿੰਦਰ ਘੁਗਿਆਣਵੀ ਨੂੰ ਅੱਜ ਮਿਲੇਗਾ "ਜਗਦੇਵ ਸਿੰਘ ਜੱਸੋਵਾਲ ਵਿਰਾਸਤ ਪੁਰਸਕਾਰ"

38 ਸਾਲ ਦੀ ਉਮਰ ਵਿੱਚ 51 ਕਿਤਾਬਾਂਲਿਖੀਆਂ ਨਿੰਦਰ ਨੇ 
ਨਿੰਦਰ ਘੁਗਿਆਣਵੀ ਨੇ ਪੰਜਾਬੀ ਕਲਾ, ਸਾਹਿਤ ਤੇ ਸਭਿਆਚਾਰ ਦੇ ਖੇਤਰ ਵਿੱਚ ਛੋਟੀ ਜਿਹੀ ਉਮਰੇ ਹੀ ਅੰਤਰਰਾਸ਼ਟਰੀ ਪੱਧਰ ਉਤੇ ਬਹੁਤ ਮਾਣਯੋਗ ਪ੍ਰਾਪਤੀਆਂ ਕੀਤੀਆਂ ਹਨ। ਆਪ ਦੀ ਜਿੰਨੀ ਉਮਰ ਹੈ, ਉਸ ਤੋਂ ਵੀ ਵੱਧ ਕਿਤਾਬਾਂ ਲਿਖ ਚੁੱਕੇ ਹਨ, ਯਾਨੀ ਕਿ 38 ਸਾਲ ਦੀ ਉਮਰ ਅਤੇ 51 ਕਿਤਾਬਾਂ, ਜਿੰਨ੍ਹਾਂ ਦੇ ਵਿਸ਼ੇ ਸਾਹਿਤ, ਭਾਰਤ ਦੀ ਜੁਡੀਸ਼ਰੀ, ਪ੍ਰਸ਼ਾਨਿਕ ਪ੍ਰਣਾਲੀ, ਰਾਜਨੀਤੀ, ਪੰਜਾਬੀ ਸਭਿਆਚਾਰ, ਖੋਜ, ਲੋਕ-ਜੀਵਨ, ਲੋਕ-ਕਲਾਵਾਂ, ਲੋਕ-ਗਾਇਕੀ ਤੇ ਲੋਕ-ਸੰਗੀਤ ਹਨ। ਆਪ ਨੇ ਪੰਜਾਬੀ ਸਭਿਆਚਾਰ ਦੇ ਬਾਬਾ ਬੋਹੜ ਸ੍ਰ ਜਗਦੇਵ ਸਿੰਘ ਜੱਸੋਵਾਲ ਨਾਲ ਆਪਣੇ ਜੀਵਨ ਦਾ ਕਾਫੀ ਸਮਾਂ ਬਿਤਾਇਆ ਅਤੇ ਉਹਨਾਂ ਬਾਰੇ 3 ਪੁਸਤਕਾਂ ਲਿਖੀਆਂ,ਜਿੰਨ੍ਹਾਂ ਵਿਚੋ 2 ਦਾ ਅੰਗਰੇਜ਼ੀ ਅਨੁਵਾਦ ਵੀ ਹੋਇਆ।
ਨਿੰਦਰ ਘੁਗਿਆਣਵੀ ਦੀ ਵਿਦਿਅਕ ਯੋਗਤਾ ਭਾਵੇਂ ਮੈਟਿ੍ਰਕ ਤੱਕ ਹੀ ਹੈ ਪਰ ਆਪ ਦੀਆਂ ਪੁਸਤਕਾਂ ਤੇ ਲਿਖ਼ਤਾਂ ਕਈ ਯੂਨੀਵਰਸਿਟੀਆਂ ਦੇ ਐੱਮਥਏ (ਪੰਜਾਬੀ) ਅਤੇ ਬੀਥਏ ਆਦਿ ਦੇ ਕੋਰਸਾਂ ਵਿੱਚ ਸ਼ਾਮਿਲ ਹਨ। ਪੰਜਾਬੀ ਯੂਨੀਵਰਸਿਟੀ ਪਟਿਆਲਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਰਤਸਰ, ਦਿੱਲੀ ਯੂਨੀਵਰਸਿਟੀ, ਕੁਰੂਕੁਸ਼ੇਤਰ ਯੂਨੀਵਰਸਿਟੀ ਸਮੇਤ 8 ਯੂਨੀਵਰਸਿਟੀਆਂ ਨੇ ਆਪ ਦੀਆਂ ਲਿਖਤਾਂ ਤੇ ਪੁਸਤਕਾਂ ਉੱਤੇ ਵਿਦਿਆਰਥੀਆਂ ਪਾਸੋਂ ਐੱਮਥਫਿੱਲ ਤੇ ਪੀਥਐਚ ਡੀ ਦੇ ਖੋਜ ਕਾਰਜ ਕਰਵਾਏ ਹਨ ਅਤੇ ਇਹਨਾਂ ਦੀਆਂ ਪੁਸਤਕਾਂ ਨੂੰ ਪ੍ਰਕਾਸ਼ਿਤ ਵੀ ਕੀਤਾ ਹੈ।  ਭਾਰਤ ਸਰਕਾਰ ਨੇ ‘ਪੰਜਾਬ ਦਾ ਲੋਕ ਸੰਗੀਤ‘ ਪੁਸਤਕ ਪ੍ਰਕਾਸ਼ਤ ਕੀਤੀ ਹੈ। ਆਪ ਦੀ ਰਚਨਾ ਸੀਥਬੀਥਐਸ ਸੀ ਦਿੱਲੀ ਵਲੋਂ 10-ਵੀਂ ਜਮਾਤ ਲਈ ਇਸੇ ਸਾਲ ਲਾਈ ਗਈ ਹੈ। ਆਪ ਨੇ ਪੰਜਾਬੀ ਯੂਨੀਵਰਸਟੀ ਪਟਿਆਲਾ ਲਈ 5 ਪੁਸਤਕਾਂ ਲਿਖੀਆਂ।
ਨਿੰਦਰ ਘੁਗਿਆਣਵੀ ਨੇ ਆਪਣੇ  ਵਿਰਸੇ ਦੇ ਮਹਾਨ ਤੇ ਪੁਰਾਣੇ-ਪੁਰਾਣੇ ਤੇ ਭੁੱਲੇ-ਵਿੱਸਰੇ ਤੇ ਖ਼ਾਸ ਕਰਕੇ ਬਜ਼ੁਰਗ ਕਲਾਕਾਰਾਂ ਤੇ ਫ਼ਨਕਾਰਾਂ ਦੇ ਜੀਵਨ ਤੇ ਸੰਗੀਤ ਬਾਰੇ ਆਪ ਨੇ ਕਿਤਾਬਾਂ, ਡਾਕੂਮੈਟਰੀ ਫ਼ਿਲਮਾਂ, ਰੇਡੀਓ ਅਤੇ ਟੀਥਵੀਥ ਲਈ ਸੰਗੀਤਕ ਫੀਥਚਰਾਂ ਆਦਿ ਦਾ ਨਿਰਮਾਣ ਅਤੇ ਪੇਸ਼ਕਾਰੀ ਕਰਕੇ ਉਹਨਾਂ ਨੂੰ ਯਾਦਗਾਰੀ ਰੂਪ ਦਿੱਤਾ ਹੈ।  ਆਪ ਦੀਆਂ ਪ੍ਰਾਪਤੀਆਂ ਤੇ ਪੁਸਤਕਾਂ ਦੀ ਸੂਚੀ ਬਹੂਤ ਲੰਬੀ ਹੈ। ਇੱਕੋ ਸਮੇਂ ਆਪ ਰੇਡੀਓ ਬ੍ਰਾਡਕਾਸਟਰ, ਜਲੰਧਰ ਦੂਰਦਰਸ਼ਨ ਤੇ ਰੇਡੀਓ ਦੇ ਐਂਕਰ, ਸੰਪਾਦਕ, ਅਨੁਵਾਦਕ, ਜੀਵਨੀਕਾਰ, ਕਾਲਮਨਿਸਟ ਅਤੇ ਅਣਮੁੱਲੀਆਂ ਕਿਰਤਾਂ ਦੇ  ਰੀਸਰਚ ਸਕਾਲਰ ਹਨ। 
ਆਪ ਦੇ ਲਿਖੇ ਹਫ਼ਤਾਵਰੀ ਕਾਲਮ ਭਾਰਤ ਤੋਂ ਇਲਾਵਾਂ ਦੇਸ਼-ਬਦੇਸ਼ ਦੇ ਲੱਗਭਗ 20 ਮੁਲਕਾਂ ਵਿੱਚ ਛਪਦੇ ਹਨ ਤੇ ਔਨ-ਲਾਈਨ ਵੀ ਹੁੰਦੇ ਹਨ। ਆਪ ਦੀ ਸਭ ਤੋਂ ਵੱਧ ਮਕਬੂਲ ਹੋਈ ਕਿਤਾਬ ਦਾ ਨਾਂ ਹੈ- ‘ਮੈਂ ਸਾਂ ਜੱਜ ਦਾ ਅਰਦਲੀ‘, ਜੋ ਆਪ ਦੇ ਜੀਵਨ ਦੀ ਸੱਚੀ ਕਹਾਣੀ ‘ਤੇ ਅਧਾਰਿਤ ਸੀ, ਆਪ ਨੇ ਅਦਾਲਤਾਂ ਵਿੱਚ ਕਈ ਜੱਜਾਂ ਪਾਸ ਅਰਦਲੀ ਦੀ ਨੌਕਰੀ ਵੀ ਕੀਤੀ। ਇਸੇ ਕਿਤਾਬ ‘ਤੇ ਫਿਲਮ  ਵੀ ਬਣੀ, ਜੋ ਬਹੁਤ ਮਸ਼ਹੂਰ ਹੋਈ ਸੀ। ਉਸ ਪੁਸਤਕ ਨੂੰ ਲਾਹੌਰ ਵਿੱਚ ਸ਼ਾਹਮੁਖੀ ਤੇ ਹਿੰਦੀ, ਕੰਨੜ ਤੇ ਤੇਲਗੂ ਵਿੱਚ ਛਾਪਿਆ ਗਿਆ। ਅੱਜ ਕੱਲ ਆਪ ਦੀ ਕਾਨੂੰਨ, ਨਿਆਂ ਤੇ ਨਿਆਂ ਪਾਲਿਕਾਂ ਬਾਰੇ ਲਿਖੀ ‘ਕਾਲੇ ਕੋਟ ਦਾ ਦਰਦ‘  ਕਿਤਾਬ 6 ਭਾਸ਼ਾਵਾਂ ਵਿੱਚ ਛਪ ਰਹੀ ਹੈ। ਆਪ ਨੂੰ ਮਹਾਤਮਾਂ ਗਾਂਧੀ ਸਟੇਟ ਇੰਸਟੀਚਿਊਟ ਚੰਡੀਗੜ ਵਿਖੇ ਸਮੇਂ-ਸਮੇਂ ਨਵੇਂ ਪੀਥਸੀ ਐਸ, ਆਈਥਏਥਐਸ ਤੇ ਆਈਥਪੀਥਐਸ਼ ਅਫਸਰਾਂ ਨੂੰ ਫਿਲੌਰ ਪੁਲੀਸ ਅਕੈਡਮੀ ਵਿਚ ਲੈਕਚਰ ਦੇਣ ਲਈ ਵੀ ਬੁਲਾਇਆ ਜਾਂਦਾ ਹੈ।ਆਪ ਦੀਆਂ ਸਾਹਿਤਕ ਤੇ ਸਭਿਆਚਾਰਕ ਪ੍ਰਾਪਤੀਆਂ ਬਦਲੇ ਕੈਨੇਡਾ ਦੇ ਪ੍ਰਧਾਨ ਮੰਤਰੀ ਸ੍ਰੀ ਜੌਨ ਕ੍ਰੈਚੀਅਨ ਨੇ ਸੰਨ 2001 ਵਿੱਚ ਆਪ ਨੂੰ ਸਨਮਾਨਿਤ ਕੀਤਾ। ਸੰਨ 2005 ਵਿੱਚ ਲੰਡਨ ਦੇ ਪਾਰਲੀਮੈਂਟ ਹਾਲ ਵਿੱਚ ਆਪ ਦਾ ਸਨਮਾਣ ਹੋਇਆ। ਆਪ 6 ਵਾਰ ਕਨੈਡਾ,ਅਮਰੀਕਾ, ਆਸਟਰੇਲੀਆ ਤੇ ਇੰਗਲੈਂਡ ਮੁਲਕਾਂ ਦੀਆਂ ਯਾਤਰਾਵਾਂ ਕਰ ਚੁਕੇ ਹਨ। ਪੰਜਾਬ ਸਰਕਾਰ 2013 ਦਾ ਆਪ ਨੂੰ ‘ਸਟੇਟ ਐਵਾਰਡ‘ ਪ੍ਰਦਾਨ ਕਰ ਚੁੱਕੀ ਹੈ । ਆਪ ਜੀ ਨੂੰ ਪੰਜਾਬੀ ਅਕੈਡਮੀ ਉਤਰ ਪਰਦੇਸ਼, ਵੱਲੋਂ ਉਚੇਚੇ ਤੌਰ ‘ਤੇ ਸਨਮਾਨਿਆ ਗਿਆ। ਅੱਜ ਸ੍ਰ ਜਗਦੇਵ ਸਿੰਘ ਜੱਸੋਵਾਲ  ਦੇ 82ਵੇਂ ਜਨਮ ਦਿਨ ‘ਤੇ ਨਿੰਦਰ ਨੂੰ ਸ੍ਰ ਜਗਦੇਵ ਸਿੰਘ ਜੱਸੋਵਾਲ ਵਿਰਾਸਤ ਪੁਰਸਕਾਰ ਭੇਟ ਕਰ ਕੇ ਸਨਮਾਨਿਤ ਕਰ ਰਹੀ ਹੈ ।                        
ਨਿਰਮਲ ਜੌੜਾ
9814078799

Wednesday, April 19, 2017

'ਯਾਦਾਂ ਜੱਸੋਵਾਲ ਦੀਆਂ' ਸਮਾਗਮ 30 ਅਪਰੈਲ ਨੂੰ ਪੰਜਾਬੀ ਭਵਨ ਵਿੱਚ ਹੋਵੇਗਾ

Wed, Apr 19, 2017 at 2:40 PM
ਪ੍ਰਮੁੱਖ ਸ਼ਖਸ਼ੀਅਤਾਂ ਨੂੰ ਜੱਸੋਵਾਲ ਪੁਰਸਕਾਰ ਨਾਲ ਨਿਵਾਜਿਆ ਜਾਵੇਗਾ–ਬਾਵਾ

ਲੁਧਿਆਣਾ: 19 ਅਪ੍ਰੈਲ 2017: (ਪੰਜਾਬ ਸਕਰੀਨ ਬਿਊਰੋ):: 

ਜਿਹਨਾਂ ਨੂੰ ਸਰਦਾਰ ਜਗਦੇਵ ਸਿੰਘ ਜੱਸੋਵਾਲ ਨਾਲ ਮਿਲਣ  ਪ੍ਰਾਪਤ ਨਹੀਂ ਹੋਇਆ ਉਹਨਾਂ ਦੀ ਗੱਲ ਵੱਖਰੀ ਹੈ ਪਰ ਜਿਹਨਾਂ ਨੇ ਨੇੜਿਓਂ ਹੋ ਕੇ ਦੇਖਿਆ ਉਹਨਾਂ ਨੂੰ ਪਤਾ ਹੈ ਕਿ ਜੱਸੋਵਾਲ ਦੀਆ ਯਾਦਾਂ ਮਿਟਣ ਵਾਲੀਆਂ ਨਹੀਂ ਹਨ।  ਉਹ ਦਿਲਾਂ ਅਤੇ ਦਿਮਾਗਾਂ ਵਿੱਚ ਵੱਸੀਆਂ ਰਹਿਣਗੀਆਂ। ਉਹਨਾਂ ਨੂੰ ਇਹ ਵੀ ਪਤਾ ਹੈ ਕਿ ਹੁਣ ਜੱਸੋਵਾਲ ਵਰਗਾ ਹੋਰ ਕੋਈ ਨਹੀਂ। ਜੱਸੋਵਾਲ ਦੇ ਤੁਰ ਜਾਣ ਮਗਰੋਂ ਪੈਦਾ ਹੋਇਆ ਖਲਾਅ ਲਗਾਤਾਰ ਵੱਧ ਰਿਹਾ ਹੈ। ਇੱਕ ਉਹੀ ਸ਼ਖ਼ਸੀਅਤ ਸੀ ਜਿਸ ਨੂੰ ਪੈਸੇ ਦੀ ਸਰਕੂਲੇਸ਼ਨ ਵਾਲੀ ਅਹਿਮੀਅਤ ਦਾ ਪਤਾ ਸੀ। ਜਿਸਦੇ ਕੋਲ ਹੈ ਉਸ ਕੋਲੋਂ ਉਸਦੀ ਖੁਸ਼ੀ ਨਾਲ ਕਢਾਉਣ ਅਤੇ ਲੋੜਵੰਦ ਨੂੰ ਅਚਾਨਕ ਬੋਹੜੇ ਰੱਬ ਵਾਂਗ ਦੇ ਦੇਣਾ ਇਹ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੋ ਸਕਦੀ। ਹੁਣ ਪੰਜਾਬੀ ਭਵਨ ਵੀ ਉਦਾਸ ਹੈ ਅਤੇ ਗੁਰਦੇਵ ਨਗਰ ਵਾਲਾ "ਆਲ੍ਹਣਾ" ਵੀ। ਉਦਾਸੀ ਦੇ ਇਸ ਮਾਹੌਲ ਵਿੱਚ ਇੱਕ ਸਮਾਗਮ ਦਾ ਐਲਾਨ ਤਾਜ਼ੀ ਹਵਾ ਦੇ ਬੁਲ੍ਹੇ ਵਾਂਗ ਆਇਆ ਹੈ। 

ਮਾਲਵਾ ਸੱਭਿਆਚਾਰਕ ਮੰਚ ਵੱਲੋਂ ਪੰਜਾਬੀ ਸਾਹਿਤ ਅਕਾਡਮੀ ਦੇ ਸਹਿਯੋਗ ਨਾਲ ਪੰਜਾਬੀ ਸਭਿਆਚਾਰ ਦੇ ਬਾਬਾ ਬੋਹੜ ਵਜੋਂ ਜਾਣੇ ਜਾਂਦੇ ਸਾਬਕਾ ਵਿਧਾਇਕ ਸ. ਜਗਦੇਵ ਸਿੰਘ ਜੱਸੋਵਾਲ ਦੇ 82ਵੇਂ ਜਨਮ ਦਿਨ ਤੇ ਸ਼ਰਧਾਂਜਲੀ ਸਮਾਗਮ ਕਰਾਇਆ ਜਾ ਰਿਹਾ ਹੈ। 'ਯਾਦਾਂ ਜੱਸੋਵਾਲ ਦੀਆਂ' 30 ਅਪਰੈਲ ਦਿਨ ਐਤਵਾਰ ਨੂੰ ਸ਼ਾਮੀ 4 ਵਜੇ ਸਥਾਨਕ ਪੰਜਾਬੀ ਭਵਨ ਵਿੱਚ ਮਨਾਇਆ ਜਾ ਰਿਹਾ ਹੈ। ਮਾਲਵਾ ਸੱਭਿਆਚਾਰਕ ਮੰਚ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਅਤੇ ਪ੍ਰਧਾਨ ਰਾਜੀਵ ਕੁਮਾਰ ਲਵਲੀ ਦੀ ਅਗਵਾਈ ਵਿੱਚ ਹੋ ਰਹੇ ਇਸ ਸਮਾਗਮ ਵਿੱਚ ਜੱਸੋਵਾਲ ਦੇ ਸਾਥੀਆਂ-ਸੰਗੀਆਂ ਵੱਲੋਂ ਉਹਨਾਂ ਦੀਆਂ ਯਾਦਾਂ ਤਾਜ਼ੀਆਂ ਕੀਤੀਆਂ ਜਾਣਗੀਆਂ। ਸ਼੍ਰੀ ਬਾਵਾ ਨੇ ਦਸਿਆ ਕਿ ਸਮਾਗਮ ਦੇ ਕਨਵੀਨਰ ਹਰਦਿਆਲ ਸਿੰਘ ਅਮਨ ਹੋਣਗੇ ਜਦੋਂ ਕਿ ਉਘੇ ਰੰਗਕਰਮੀ ਡਾ ਨਿਰਮਲ ਜੌੜਾ, ਲੋਕ ਗਾਇਕ ਰਵਿੰਦਰ ਗਰੇਵਾਲ ਅਤੇ ਵੀਡੀਓ ਨਿਰਦੇਸ਼ਕ ਰਵਿੰਦਰ ਰੰਗੂਵਾਲ ਸਮਾਗਮ ਦੀ ਰੂਪ ਰੇਖਾ ਤਿਆਰ ਕਰਣਗੇ ਤਾਂ ਜੋ ਇਸ ਸਮਾਗਮ ਨੂੰ ਵਿਲੱਖਣ ਰੰਗ ਨਾਲ ਪੇਸ਼ ਕੀਤਾ ਜਾ ਸਕੇ। ਸ਼੍ਰੀ ਬਾਵਾ ਨੇ ਦੱਸਿਆ ਕਿ ਇਸ ਮੌਕੇ ਪੰਜਾਬੀ ਗਾਇਕੀ ਅਤੇ ਸਮਾਜ ਸੇਵਾ ਖੇਤਰ ਦੀਆਂ ਸ਼ਖਸ਼ੀਅਤਾਂ ਨੂੰ ਜੱਸੋਵਾਲ ਪੁਰਸਕਾਰ ਨਾਲ ਨਵਾਜਿਆ ਜਾਵੇਗਾ।

ਸਮਾਗਮ ਦੇ ਕਨਵੀਨਰ ਸ. ਹਰਦਿਆਲ ਸਿੰਘ ਅਮਨ ਨੇ ਦਸਿਆ ਕਿ ਪੰਜਾਬ ਦੀ ਧਰਤੀ ਤੇ ਪੰਜਾਬੀ ਸਭਿਆਚਾਰਕ ਮੇਲਿਆਂ ਦੇ ਬਾਨੀ ਸ. ਜੱਸੋਵਾਲ ਦਾ ਸਾਹਿਤਕ, ਸਭਿਆਚਾਰਕ , ਸਮਾਜਕ ਅਤੇ ਦੋਸਤੀ ਦਾ ਦਾਇਰਾ ਬਹੁਤ ਵਿਸ਼ਾਲ ਰਿਹਾ ਹੈ ਅਤੇ ਆਪਣੇ ਬੇਪਰਵਾਹ ਵਰਤਾਰੇ ਕਰਕੇ ਜੱਸੋਵਾਲ ਅੱਜ ਵੀ ਸਾਡੇ ਮਨਾਂ ਵਿੱਚ ਵਸੇ ਹੋਏ ਹਨ। ਸ. ਅਮਨ ਨੇ ਕਿਹਾ ਕਿ ਇਹ ਸਮਾਗਮ ਕਰਵਾਉਣ ਦਾ ਮਕਸਦ ਸ. ਜੱਸੋਵਾਲ ਦੀਆਂ ਯਾਦਾਂ ਨੂੰ ਜਿਉਂਦਾ ਜਾਗਦਾ ਰੱਖਣਾ ਹੈ। ਸ. ਅਮਨ ਨੇ ਕਿਹਾ ਕਿ ਜੱਸੋਵਾਲ ਦੇ ਜੀਵਨ ਵਾਂਗ ਸਮਾਗਮ ਵਿੱਚ ਵੀ ਵੱਖਰੇ ਵੱਖਰੇ ਰੰਗ ਭਰੇ ਜਾਣਗੇ ਜਿਸ ਲਈ ਸਮੂਹ ਕਲਾਕਾਰਾਂ , ਕਲਾ ਪ੍ਰੇਮੀਆਂ ਨੂੰ ਹਾਰਦਿਕ ਸੱਦਾ ਦਿੱਤਾ ਗਿਆ ਹੈ। ਮੰਚ ਦੇ ਪ੍ਰਧਾਨ ਰਾਜੀਵ ਕੁਮਾਰ ਲਵਲੀ ਨੇ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਕੂਨਰ ਸਾਹਿਬ, ਜਰਨੈਲ ਸਿੰਘ ਤੂਰ ਵਿਸ਼ੇਸ ਤੌਰ ਤੇ ਹਾਜ਼ਰ ਸਨ। ਹੁਣ ਦੇਖਣਾ ਹੈ ਕਿ ਇਸ ਸਮਾਗਮ ਦੌਰਾਨ ਜੱਸੋਵਾਲ ਸਾਹਿਬ ਦੀਆਂ ਯਾਦਾਂ ਦਾ ਜ਼ਿਕਰ ਕਿੰਨੇ ਕੁ ਲੋਕਾਂ ਨੂੰ ਉਸ ਰੰਗ ਵਿੱਚ ਰੰਗਦਾ ਹੈ ਜਿਸ ਨਾਲ ਉਹ ਅਜਿਹਾ ਬਣਨ ਦੀ ਕੋਸ਼ਿਸ਼ ਤਾਂ ਕਰ ਸਕਣ। 
ਤਸਵੀਰ : ਸਮਾਗਮ ਸਬੰਧੀ ਮੀਟਿੰਗ ਦੌਰਾਨ ਚੇਅਰਮੈਨ ਸ਼੍ਰੀ ਕ੍ਰਿਸ਼ਨ ਕੁਮਾਰ ਬਾਵਾ , ਰਾਜੀਵ ਲਵਲੀ , ਹਰਦਿਆਲ ਸਿੰਘ ਅਮਨ , ਰਵਿੰਦਰ ਰੰਗੂਵਾਲ ਅਤੇ ਮੰਚ ਦੇ ਮੈਂਬਰ ਸਾਹਿਬਾਨ।

Friday, October 21, 2016

ਮੇਲਾ ਲਾਉਂਦਾ ਸੀ ਜਸੋਵਾਲ/ਜਨਮੇਜਾ ਸਿੰਘ ਜੌਹਲ

Fri, Oct 21, 2016 at 8:42 AM
ਜਗਦੇਵ ਸਿੰਘ ਜਸੋਵਾਲ ਵਰਗੇ ਦੂਰ–ਅੰਦੇਸ਼ੀ, ਅੱਜ ਦੂਰਬੀਨ ਲਾਇਆ ਵੀ ਨਹੀਂ ਲੱਭਦੇ
ਮੇਲੇ ਲਾਉਣਾ ਹਾਰੀ ਸਾਰੀ ਦਾ ਕੰਮ ਨਹੀਂ ਹੁੰਦਾ। ਮੇਲਾ ਲਾਉਣ ਤੋਂ ਪਹਿਲੋਂ ਉਮਰ ਲਾਉਣੀ ਪੈਂਦੀ ਹੈ। ਲੋਕ ਬੰਦਿਆ ਨਾਲ ਜੁੜਦੇ ਹਨ, ਸੰਸਥਾਵਾਂ ਨਾਲ ਨਹੀਂ। ਸੰਸਥਾਵਾਂ ਕਦੇ ਮੋਲਿਕਤਾ ਨੂੰ ਅੱਗੇ ਨਹੀਂ ਤੋਰਦੀਆਂ, ਇਹੋ ਸੱਚ ਹੈ। ਮੋਲਿਕਤਾ ਕਿਸੇ ਵੀ ਰੂਪ ਵਿਚ ਹੋਵੇ, ਕਲਾ, ਭੋਤਿਕਤਾ, ਸਿਆਸੀ ਜਾਂ ਭਰਮਣ, ਹਮੇਸ਼ਾਂ ਕਿਸੇ ਵਿਅਕਤੀ ਵਿਸ਼ੇਸ਼ ਕਰਕੇ ਹੀ ਅੱਗੇ ਵੱਧਦੀ ਹੈ। ਸੰਸਥਾਵਾਂ ਉੱਤੇ ਆਮ ਤੌਰ ਤੇ ਅਰਧ–ਗਿਆਨੀ ਲੋਕ ਹੀ ਕਾਬਜ਼ ਹੋ ਜਾਂਦੇ ਹਨ। ਲੋਕਾਂ ਵਿਚ ਨਿਰਾਸ਼ਾ ਦਾ ਮੂਲ ਕਾਰਣ, ਇਹੀ ਵਰਤਾਰਾ ਹੈ। ਮੌਲਿਕ ਲੋਕਾਂ ਦੀ ਸਮਝ ਸਮਾਂ ਪਾ ਕੇ ਲੱਗਦੀ ਹੈ, ਉਹ ਹਮੇਸ਼ਾਂ ਆਪਣੇ ਭੋਤਿਕ ਸਮੇਂ ਤੋਂ ਅੱਗੇ ਹੁੰਦੇ ਹਨ, ਇਸ ਲਈ , ਅਰਧ–ਗਿਆਨੀਆਂ ਦੇ ਗੁੱਸੇ ਦਾ ਸ਼ਿਕਾਰ ਬਣਦੇ ਹਨ। ਜਗਦੇਵ ਸਿੰਘ ਜਸੋਵਾਲ ਵਰਗੇ ਦੂਰ–ਅੰਦੇਸ਼ੀ, ਅੱਜ ਦੂਰਬੀਨ ਲਾਇਆ ਵੀ ਨਹੀਂ ਲੱਭਦੇ। (ਫੋਟੋ : 90 ਵੇ ਆਂ ਚ ਮੋਹਨ ਸਿੰਘ ਮੇਲਾ, ਪੰਜਾਬੀ ਭਵਨ, ਲੁਧਿਆਣਾ)  

Thursday, October 20, 2016

ਪੰਜਾਬ ਦੇ ਗੰਭੀਰ ਮਸਲਿਆਂ ’ਤੇ ਚਿੰਤਨ ਮੰਥਨ ਮਗਰੋਂ 38ਵਾਂ ਪ੍ਰੋ. ਮੋਹਨ ਸਿੰਘ ਮੇਲਾ ਸੰਪਨ

 2016-10-20 17:14 GMT+05:30
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਅਤੇ ਪ੍ਰੋ. ਮੋਹਨ ਸਿੰਘ ਮੈਮੋਰੀਅਲ ਫ਼ਾਊਡੇਂਸ਼ਨ  ਵੱਲੋਂ ਆਯੋਜਨ 
ਜਾਰੀ ਹੈ ਜਗਦੇਵ ਸਿੰਘ ਜੱਸੋਵਾਲ ਵੱਲੋਂ ਅਰੰਭਿਆ ਉਪਰਾਲਾ 
ਲੁਧਿਆਣਾ: 20 ਅਕਤੂਬਰ  2016: (ਰੈਕਟਰ ਕਥੂਰੀਆ//ਪੰਜਾਬ ਸਕਰੀਨ): 
ਸਿਆਸਤ ਦਾ ਕਰੂਪ ਚੇਹਰਾ ਦੇਖ ਕੇ ਸਾਹਿਤ ਦੇ ਸਦੀਵੀ ਸੱਚ ਵੱਲ ਮੁੜੇ ਜਗਦੇਵ ਸਿੰਘ ਜੱਸੋਵਾਲ ਹੁਰਾਂ ਨੇ ਕਿਸੇ ਵੀ ਰਾਜਨੀਤਿਕ ਪਾਰਟੀ ਜਾਂ ਸਿਆਸੀ ਲੀਡਰ ਨੂੰ ਮਾੜਾ ਨਹੀਂ ਆਖਿਆ ਪਰ ਆਪਣਾ ਧਿਆਨ ਵੀ ਓਧਰੋਂ ਹਟਾ ਲਿਆ।  ਆਪਣੀ ਸਾਰੀ ਊਰਜਾ ਸਾਹਿਤ ਵੱਲ ਲਾ ਦਿੱਤੀ। ਸਾਹਿਤਕਾਰਾਂ ਦਾ ਮੱਕਾ ਮਦੀਨਾ ਬਣ ਗਿਆ ਸੀ ਜੱਸੋਵਾਲ ਦਾ ਆਲ੍ਹਣਾ ਜਿੱਥੇ ਹਰ ਲੋੜਵੰਦ ਸ਼ਰਨ ਲੈ ਸਕਦਾ ਸੀ, ਆਪਣਾ ਦੁੱਖ ਦਰਦ ਦੱਸ ਸਕਦਾ ਸੀ ਅਤੇ ਉਸਦੀ ਵਿੱਥਿਆ ਅੰਜਾਈ ਨਹੀਂ ਸੀ ਜਾਂਦੀ। ਕਈ ਵਾਰ ਜੱਸੋਵਾਲ ਸਾਹਿਬ ਵਿੱਤੋਂ ਬਾਹਰ ਜਾ ਕੇ ਵੀ ਉਸਦੀ ਮਦਦ ਕਰਦੇ। ਮੈ ਕਰ ਸਕਦੇ ਤਾਂ ਉਸਨੂੰ ਹੋਂਸਲਾ ਦੇਂਦੇ ਅਤੇ ਪ੍ਰਬੰਧ ਹੁੰਦਿਆਂ ਹੀ ਅਚਾਨਕ ਉਸਦੇ ਘਰ ਜਾ ਪਹੁੰਚਦੇ। ਜੱਸੋਵਾਲ ਸਾਹਿਬ ਦੇ ਤੁਰ ਜਾਨ ਮਗਰੋਂ ਬਹੁਤ ਸਾਰਿਆਂ  ਦਾ ਰੱਬ ਹੀ ਰੁਸ ਗਿਆ। ਹੁਣ ਉਹਨਾਂ ਵਰਗਾ ਹੋਰ ਕੋਈ ਵੀ ਨਹੀਂ। ਜੱਸੋਵਾਲ ਸਾਹਿਬ ਨੇ ਪ੍ਰੋਫੈਸਰ ਮੋਹਨ ਸਿੰਘ ਹੁਰਾਂ ਨਾਲ ਯਾਰੀ ਨਿਭਾਈ। ਜਿਊਂਦੇ ਜੀਅ ਵੀ ਅਤੇ ਪ੍ਰੋਫੈਸਰ ਸਾਹਿਬ ਦੇ ਦੇਹਾਂਤ ਤੋਂ ਬਾਅਦ ਵੀ। ਮੈਨੂੰ ਅੱਜ ਵੀ ਯਾਦ ਹਨ ਉਹ ਸ਼ਾਮਾਂ ਜਿਹੜੀਆਂ ਪੀਏਯੂ ਦੇ ਤਿੰਨ ਨੰਬਰ ਵਾਲੇ ਗੇਟ ਨੇੜਲੇ ਪ੍ਰੋਫੈਸਰ ਸਾਹਿਬ ਦੇ ਘਰ ਵਿੱਚ ਗੁਜ਼ਰਦੀਆਂ। ਇਹਨਾਂ ਸ਼ਾਮਾਂ ਦੌਰਾਨ ਸੁਰਜੀਤ ਪਾਤਰ ਹੁਰਾਂ ਦੀ ਮੌਜੂਦਗੀ ਬੇਹੱਦ ਜ਼ਰੂਰੀ ਗਿਣੀ ਜਾਂਦੀ ਸੀ। ਮੇਰਾ ਇਥੇ ਆਉਣਾ ਜਾਣਾ ਮੇਰੇ ਪਿਤਾ ਕਾਰਨ ਸੰਭਵ ਹੋਇਆ ਸੀ ਜਿਹਨਾਂ ਦੀ ਜੱਸੋਵਾਲ ਸਾਹਿਬ ਨਾਲ ਵਿਚਾਰਧਾਰਕ ਵਖਰੇਵਿਆਂ ਦੇ ਬਾਵਜੂਦ ਵੀ ਅਟੁੱਟ ਸਾਂਝ ਸੀ। ਪ੍ਰੋਫੈਸਰ ਮੋਹਨ ਸਿੰਘ ਦੀਆਂ ਸਤਰਾਂ ਇਸ ਸਾਂਝ ਦਾ ਮੁੱਖ ਅਧਾਰ ਸਨ :
ਦੋ ਟੋਟਿਆਂ ਦੇ ਵਿਚ ਭੋਂ ਟੁੱਟੀ,
ਇਕ ਮਹਿਲਾਂ ਦਾ ਇਕ ਢੋਕਾਂ ਦਾ,
ਦੋ ਧੜਿਆਂ ਵਿਚ ਖ਼ਲਕਤ ਵੰਡੀ,
ਇਕ ਲੋਕਾਂ ਦਾ ਇਕ ਜੋਕਾਂ ਦਾ। 
ਲੋਕ ਵਿਰੋਧੀ ਅਨਸਰਾਂ ਦੀਆਂ ਸਾਜ਼ਿਸ਼ਾਂ ਬਾਰੇ ਲਿਖਦਿਆਂ ਪ੍ਰੋਫੈਸਰ ਮੋਹਨ ਸਿੰਘ ਆਖਦੇ ਹਨ:
ਜਨਤਾ ਨੂੰ ਥਹੁ ਨਾ ਲਗਣ ਦਿਤਾ
ਇਨ੍ਹਾਂ ਜਾਦੂਗਰ ਵਿਥਕਾਰਾਂ ਨੇ,
ਅਸਲੀਅਤ ਵਿਚ ਨੇ ਦੋ ਵਿੱਥਾਂ,
ਬਾਕੀ ਸਭ ਕੂੜੀਆਂ ਪਾੜਾਂ ਨੇ।  
ਅੱਜ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਪ੍ਰੋ. ਮੋਹਨ ਸਿੰਘ ਮੈਮੋਰੀਅਲ ਫ਼ਾਊਡੇਂਸ਼ਨ (ਰਜਿ.) ਦੇ ਸਹਿਯੋਗ ਨਾਲ 38ਵੇਂ ਪ੍ਰੋ. ਮੋਹਨ ਸਿੰਘ ਮੇਲੇ ਮੌਕੇ ਪੰਜਾਬੀ ਭਵਨ ਲੁਧਿਆਣਾ ਵਿਖੇ ਸੈਮੀਨਾਰ ਅਤੇ ਕਵੀ ਦਰਬਾਰ ਕਰਵਾਇਆ ਗਿਆ। ਸੈਮੀਨਾਰ ਵਿਚ ਉੱਘੇ ਅਰਥ ਸ਼ਾਸਤਰੀ ਡਾ. ਸੁਖਪਾਲ ਸਿੰਘ ‘ਪੰਜਾਬ ਦਾ ਖੇਤੀ ਸੰਕਟ’ ਅਤੇ ਡਾ. ਨਾਹਰ ਸਿੰਘ ‘ਪੰਜਾਬੀ ਸਭਿਆਚਾਰ : ਹਕੀਕਤ ਅਤੇ ਚੁਣੌਤੀਆਂ’ ਵਿਸ਼ੇ ’ਤੇ ਆਪਣੇ ਖੋਜ-ਪੱਤਰ ਪੇਸ਼ ਕੀਤੇ। ਸਮਾਗਮ ਦੀ ਪ੍ਰਧਾਨਗੀ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ, ਪ੍ਰੋ. ਗੁਰਭਜਨ ਸਿੰਘ ਗਿੱਲ, ਸ. ਮਲਕੀਤ ਸਿੰਘ ਦਾਖਾ, ਸ. ਇੰਦਰਜੀਤ ਸਿੰਘ ਗਰੇਵਾਲ, ਇੰਗਲੈਂਡ ਤੋਂ ਆਏ ਚਿੱਤਰਕਾਰ ਕਮਲ ਧਾਲੀਵਾਲ ਅਤੇ ਡਾ. ਸੁਰਜੀਤ ਸਿੰਘ ’ਤੇ ਅਧਾਰਿਤ ਪ੍ਰਧਾਨਗੀ ਮੰਡਲ ਨੇ ਕੀਤੀ। ‘ਪੰਜਾਬ ਦਾ ਖੇਤੀ ਸੰਕਟ’ ਅਜੇ ਦੇ ਪੰਜਾਬ ਦੀ ਗੱਲ ਕਰਦਾ ਹੈ। ਵਿਕਾਸ ਦੀ ਇਸ਼ਤਿਹਾਰੀ ਚਮਕ ਦਮਕ ਦੇ ਮਾਇਆ ਜਾਲ ਨੂੰ ਤੋੜ ਕੇ ਹਕੀਕਤ ਦਿਖਾਉਂਦਾ ਹੈ। ਅਜਿਹੇ ਉਪਰਾਲੇ ਲਈ ਪੰਜਾਬੀ ਸਾਹਿਤ ਅਕਾਦਮੀ ਅਤੇ ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ ਨਿਸਚੇ ਹੀ ਵਧਾਈ ਦੇ ਪਾਤਰ ਹਨ। ਪੰਜਾਬ ਦੀਆਂ ਖੁਦਕੁਸ਼ੀਆਂ ਦੀ ਗੱਲ ਉਂਝ ਹੋ ਹੀ ਨਹੀਂ ਸੀ ਸਕਦੀ। 
ਪੰਜਾਬ ਦੇ ਖੇਤੀ ਸੰਕਟ ਸੰਬੰਧੀ ਗੱਲ ਕਰਦਿਆਂ ਡਾ. ਸੁਖਪਾਲ ਸਿੰਘ, ਮੁਖੀ ਅਰਥ ਸਾਸ਼ਤਰ ਵਿਭਾਗ, ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਦੱਸਿਆ ਕਿ ਪਿਛਲੇ ਦਹਾਕੇ ਵਿਚ ਪੰਜਾਬ ਵਿਚ ਤਿੰਨ ਲੱਖ ਦੇ ਕਰੀਬ ਖ਼ੁਦਕੁਸ਼ੀਆਂ ਹੋ ਚੁੱਕੀਆਂ ਹਨ। ਇਹ ਗੱਲ ਸਰਵੇ ਦੇ ਅੰਕੜਿਆਂ ਦੇ ਆਧਾਰ ’ਤੇ ਗਲ ਕਰੀਏ ਤਾਂ ਇਹ ਸਾਡੇ ਲੋਕਾਂ ਅੰਦਰ ਪਾਏ ਜਾਂਦੇ ਬਹੁਤ ਸਾਰੇ ਭਰਮਾਂ ਨੂੰ ਤੋੜ ਦਿੰਦੀ ਹੈ। ਉਨ੍ਹਾਂ ਆਮ ਤੌਰ ’ਤੇ ਚਲੰਤ ਕਿਸਮ ਦੇ ਸੁਆਲ ਕਿਸਾਨ ਹੀ ਕਿਉ ਖ਼ੁਦਕੁਸ਼ੀ ਕਰਦਾ ਹੈ ਦਾ ਜਵਾਬ ਦਿੰਦਿਆਂ ਆਖਿਆ ਕਿ ਕਿਸਾਨ ਤੇ ਮਜ਼ਦੂਰ ਬਰਾਬਰ ਖ਼ੁਦਕੁਸ਼ੀਆਂ ਕਰਦੇ ਹਨ। ਉਨ੍ਹਾਂ ਬਿਮਾਰੀ ਦੀ ਜੜ੍ਹ ਸਮਝਦਿਆਂ ਵਿਸ਼ਵੀਕਰਣ ਦੀਆਂ ਨੀਤੀਆਂ, ਜਿਹੜੀਆਂ ਕਿਸਾਨ ਦੇ ਖਰਚਿਆਂ ਨੂੰ ਵਧਾ ਰਹੀਆਂ ਹਨ, ਨੂੰ ਬਦਲਣ ਦੀ ਲੋੜ ’ਤੇ ਜ਼ੋਰ ਦਿੱਤਾ। ਵਸਤਾਂ ਦੇ ਖਰਚਿਆਂ ਨੂੰ ਥੋਕ, ਨਕਦ, ਉਧਾਰ ਦਾ ਫ਼ਰਕ ਬੁਰੀ ਤਰ੍ਹਾਂ ਨਿਰਧਾਰਤ ਕਰ ਰਿਹਾ ਹੈ। ਆਮ ਤੌਰ ’ਤੇ ਖ਼ੁਦਕੁਸ਼ੀਆਂ ਨੂੰ ਨਸ਼ਿਆਂ ਨਾਲ ਜੋੜਿਆ ਜਾਂਦਾ ਹੈ। ਪਰ ਉਨ੍ਹਾਂ ਕਿਹਾ ਕਿ ਬਿਨਾਂ ਨਸ਼ੇ ਕਰਨ ਵਾਲਿਆਂ ਦੀਆਂ ਖ਼ੁਦਕੁਸ਼ੀਆਂ ਦੀ ਗਿਣਤੀ ਵੀ ਕੁਝ ਘੱਟ ਨਹੀਂ। ਉਨ੍ਹਾਂ ਅੰਤ ਵਿਚ ਆਖਿਆ ਕਿ ਕਾਰਪੋਰੇਟ ਮਾਡਲ ਦੀ ਥਾਂ ’ਤੇ ਮੌਲਿਕ ਮਾਡਲ ਉਸਾਰ ਕੇ ਅਸੀਂ ਖ਼ੁਦਕੁਸ਼ੀਆਂ ਦੇ ਝਮੇਲੇ ਵਿਚੋਂ ਨਿਕਲ ਸਕਦੇ ਹਾਂ। 
ਡਾ. ਨਾਹਰ ਸਿੰਘ ਨੇ ਪੰਜਾਬ ਦੇ ਸੱਭਿਆਚਾਰ ਦੀਆਂ ਚੁਣੌਤੀਆਂ ਬਾਰੇ ਬੋਲਦਿਆਂ ਆਖਿਆ ਕਿ ਸਾਡੇ ਆਰਥਿਕ ਵਿਕਾਸ ਨੇ ਸਭਿਆਚਾਰਕ ਕਦਰਾਂ ਕੀਮਤਾਂ ਵਿਚ ਵੀ ਵਿਗਾੜ ਲਿਆਂਦਾ ਹੈ। 1980 ਦੇ ਕਰੀਬ  ਜਿਹੜਾ ਵਿਕਾਸ ਆਪਣੀ ਸੀਮਾਂ ਛੋਹ ਗਿਆ ਉਸ ਤੋਂ ਬਾਅਦ ਕਿਸਾਨੀ ਨੇ ਆਪਣੇ ਤੌਰ ’ਤੇ ਪਰਿਵਾਰ ਨਿਯੋਜਨ ਵੀ ਅਪਣਾਇਆ ਤੇ ਔਰਤ ਨੂੰ ਸਿੱਖਿਆ ਦੇਣ ਦਾ ਹਾਂ-ਪੱਖੀ ਕਾਰਜ ਵੀ ਕੀਤਾ ਪਰ ਸੱਤਾ ਦੇ ਵਿਕਾਸ ਮਾਡਲ ਕਾਰਨ ਸਮੱਸਿਆਵਾਂ ਵਿਚ ਏਨਾਂ ਵਾਧਾ ਹੁੰਦਾ ਗਿਆ ਸਾਡੇ ਸਿਹਤਮੰਦ ਸਮਾਜ ਵਿਚ ਗੰਭੀਰ ਸੰਕਟ ਪੈਦਾ ਹੋ ਗਿਆ। ਪਰ ਫਿਰ ਵੀ ਆਸ ਦੀ ਕਿਰਨ ਬਾਕੀ ਹੈ ਕਿ ਪੰਜਾਬੀ ਬਾਹਰਮੁਖੀ ਤੌਰ ’ਤੇ ਹਰ ਗੱਲ ਨੂੰ ਆਤਮਸਾਤ ਕਰਕੇ ਪ੍ਰਤੀਕਰਮ ਕਰਨਾ ਜਾਣਦੇ ਹਨ। ਜਿਥੇ ਸੱਭਿਆਚਾਰ ਦਾ ਗੰਭੀਰ ਸੰਕਟ ਸਾਡੇ ਭਵਿੱਖ ਲਈ ਚਿੰਤਾਜਨਕ ਹੈ ਉਥੇ ਆਸ ਵੀ ਬੱਝਦੀ ਹੈ ਕਿ ਪੰਜਾਬੀ ਦੁਨੀਆਂ ਵਿਚ ਮਿਹਨਤੀ ਲੋਕਾਂ ਵਜੋਂ ਕੋਈ ਨਵਾਂ ਰਾਹ ਕੱਢ ਸਕਦੇ ਹਨ।
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ ਹੋਰਾਂ ਸੁਆਗਤੀ ਸ਼ਬਦ ਕਹੇ। ਉਨ੍ਹਾਂ ਪ੍ਰੋ. ਮੋਹਨ ਸਿੰਘ ਨੂੰ ਉਸ ਆਪਣੇ ਸਮੇਂ ਅਤੇ ਅਜੋਕੇ ਸਮੇਂ ਦੇ ਸੰਦਰਭ ਵਿਚ ਵੇਖਦਿਆਂ ਲੋਕ ਮਸਲਿਆਂ ਦੀ ਪ੍ਰਸੰਗਕਤਾ ਸਾਡੇ ਸਾਹਮਣੇ ਰੱਖੀ। ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਖੇਤੀਬਾੜੀ ਪੰਜਾਬੀ ਸਭਿਆਚਾਰ ਦਾ ਅਨਿੱਖੜਵਾਂ ਅੰਗ ਹੈ। ਇਕ ਦੀ ਪ੍ਰਗਤੀ ਦੂਸਰੇ ਨੂੰ ਪ੍ਰਭਾਵਿਤ ਕਰਦੀ ਹੈ। ਉਨ੍ਹਾਂ ਨੇ ਪੰਜਾਬ ਵਿਚ ਫ਼ਜ਼ੂਲ ਖਰਚੀ, ਕਰਜ਼ਿਆਂ ਦਾ ਰੁਝਾਨ ਅਤੇ ਖ਼ੁਦਕੁਸ਼ੀਆਂ, ਖ਼ਾਸ ਕਰ ਦੱਖਣੀ ਪੱਛਮੀ ਨਰਮਾ ਪੱਟੀ ਦੇ ਇਲਾਕਿਆਂ, ਵੱਲ ਧਿਆਨ ਖਿੱਚਦਿਆਂ ਇਸ ਸਮੱਸਿਆ ਦਾ ਸਾਰਥਕ ਹੱਲ ਲੱਭਣ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਭਾਵੇਂ ਮਨਰੇਗਾ ਵਰਗੀਆਂ ਸਕੀਮਾਂ ਕਾਮਿਆਂ ਲਈ ਸਹਾਇਕ ਹਨ ਪਰ ਕਿਸਾਨਾਂ ਦੇ ਕਰਜ਼ੇ ਦੀ ਸਮੱਸਿਆ ਨੂੰ ਅਤੇ ਖੇਤੀ ਤੋਂ ਸਹੀ ਆਮਦਨ ਲੈਣ ਲਈ ਯੋਗ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ। ਉਨ੍ਹਾਂ ਸੱਭਿਆਚਾਰਕ ਗਿਰਾਵਟ ਵੱਲ ਵੀ ਧਿਆਨ ਖਿੱਚਿਆ। ਡਾ. ਸਵਰਾਜ ਸਿੰਘ ਨੇ ਕਿਹਾ ਕਿ ਮਨੁੱਖ ਨੂੰ ਸਹੀ ਦਾਰਸ਼ਨਿਕਤਾ ਅਪਨਾਉਣੀ ਚਾਹੀਦੀ ਹੈ ਕਿਉਕਿ ਫ਼ਲਸਫ਼ਾ ਸਾਰੇ ਵਿਗਿਆਨਾਂ ਦੀ ਮਾਂ ਹੁੰਦੀ ਹੈ। ਸੱਭਿਆਚਾਰਕ ਖੇਤਰ ਵਿਚ ਕੀਤੇ ਜਾ ਰਹੇ ਉਪਰਾਲਿਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਅੰਤਰਰਾਸ਼ਟਰੀ ਦਿ੍ਰਸ਼ ਪੇਸ਼ ਕੀਤਾ।  ਉਨ੍ਹਾਂ ਕਿਹਾ ਕਿ ਸਮਾਜ ਨੂੰ ਸੇਧ ਦੇਣ ਵਾਸਤੇ ਸਹੀ ਬੁੱਧੀਜੀਵੀਆਂ ਨੂੰ ਸਾਹਮਣੇ ਆਉਣਾ ਚਾਹੀਦਾ ਹੈ।
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸੀਨੀਅਰ ਮੀਤ ਪ੍ਰਧਾਨ ਡਾ. ਅਨੂਪ ਸਿੰਘ ਨੇ ਕਿਹਾ ਕਿ ਖੇਤੀ ਆਰਥਿਕਤਾ ਨੂੰ ਪੱਕੇ ਪੈਰੀ ਨਿਜੱਠਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਾਰਥਿਕ ਉਪਰਾਲੇ ਕਰਨੇ ਚਾਹੀਦੇ ਹਨ ਅਤੇ ਇਹ ਨਹੀਂ ਮੰਨਣਾ ਚਾਹੀਦਾ ਕਿ ਇਸ ਦਾ ਕੋਈ ਹੱਲ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਲੜਕੀਆਂ ਦਾ ਪੜ੍ਹ ਲਿਖ ਕੇ ਸਮਾਜ ਦੇ ਹਰ ਪਹਿਲੂ ਵਿਚ ਸ਼ਲਾਘਾਯੋਗ ਯੋਗਦਾਨ ਪਾਉਣ ਵਾਸਤੇ ਅੱਗੇ ਆਉਣਾ ਅਤੇ ਕਿਰਸਾਨਾਂ ਵੱਲੋਂ ਵਾਤਾਵਰਣ ਹਿਤੈਸ਼ੀ ਆਧੁਨਿਕ ਵਿਧੀਆਂ ਅਪਣਾਅ ਕੇ ਅਗਾਂਹ ਵਧੂ ਹੋਂਦ ਦਰਸਾਉਣਾ ਚੰਗੀਆਂ ਉਦਾਹਰਣਾਂ ਹਨ। ਪੰਜਾਬੀ ਸੂਬੇ ਦਾ ਸੰਕਲਪ ਅਜੇ ਵੀ ਭਾਸ਼ਾ ਦੇ ਆਧਾਰਤਮਕ ਰਾਜ ਹੋਣਾ ਸਾਰਥਿਕ ਸੰਕਲਪ ਹੈ।
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਜਨਰਲ ਸਕੱਤਰ ਡਾ. ਸੁਰਜੀਤ ਸਿੰਘ ਨੇ ਕਿਹਾ ਕਿ ਇਸ ਸੈਮੀਨਾਰ ਵਿਚ ਖੇਤੀਬਾੜੀ ਅਤੇ ਸੱਭਿਆਚਾਰ ਦੇ ਚਲੰਤ ਮਸਲਿਆਂ ਨੂੰ ਬਹੁਤ ਬਾਰੀਕੀ ਨਾਲ ਵਿਚਾਰਿਆ ਗਿਆ ਉਨ੍ਹਾਂ ਸੈਮੀਨਾਰ ਵਿਚੋਂ ਉੱਭਰ ਰਹੀਆਂ ਸਿਫ਼ਾਰਸ਼ਾਂ ਦਾ ਜ਼ਿਕਰ ਕਰਦਿਆਂ ਮਤੇ ਪੇਸ਼ ਕੀਤੇ ਕਿ ਕਿਸਾਨਾਂ ਤੇ ਮਜ਼ਦੂਰਾਂ ਦੇ ਸਰਕਾਰੀ ਅਤੇ ਗ਼ੈਰ ਸਰਕਾਰੀ ਕਰਜ਼ੇ ਨੂੰ ਲੰਬੇ ਸਮੇਂ ਦੇ ਕਰਜ਼ੇ ਵਿਚ ਤਬਦੀਲ ਕਰਕੇ ਇਸ ਨੂੰ ਵੀਹ ਸਾਲਾਂ ਵਿਚ ਬਿਨਾਂ ਵਿਆਜ ਵਾਪਸ ਲੈਣਾ ਚਾਹੀਦਾ ਹੈ। ਸਾਰੀਆਂ ਫਸਲਾਂ ਦੀਆਂ ਘੱਟੋ ਘੱਟ ਕੀਮਤਾਂ ਸਮੇਂ ਮੁਨਾਫ਼ੇ ਵਾਲੀਆਂ ਫ਼ਸਲਾ ਬੀਜਣ ਤੋਂ ਪਹਿਲਾਂ ਘੋਸ਼ਿਤ ਕਰਨੀਆਂ ਚਾਹੀਦੀਆਂ ਹਨ। ਫ਼ਸਲੀ ਲਾਗਤਾਂ ਨੂੰ ਮੱਦੇ ਨਜ਼ਰ ਰੱਖ ਕੇ ਘੱਟੋ ਘੱਟ ਸਮਰਥਣ ਮੁੱਲ ਤਹਿ ਕੀਤਾ ਜਾਣਾ ਚਾਹੀਦਾ ਹੈ। ਸੈਮੀਨਾਰ ਵਿਚ ਇਹ ਗੱਲ ਵੀ ਉੱਭਰ ਕੇ ਆਈ ਕਿ ਮਨਰੇਗਾ ਸਕੀਮ ਮਜ਼ਦੂਰਾ ਅਤੇ ਕਿਸਾਨਾਂ ਲਈ ਆਪਣੇ ਖੇਤਾਂ ਜਾਂ ਆਪਣੇ ਕੰਮ ਕਰਨ ਲਈ ਵੀ ਲਾਗੂ ਕੀਤੀ ਜਾਣੀ ਚਾਹੀਦੀ ਹੈ। ਕਰਜ਼ੇ ਅਤੇ ਆਰਥਿਕ ਤੰਗੀ ਨਾਲ ਖ਼ੁਦਕੁਸ਼ੀ ਕਰਨ ਵਾਲੇ ਹਰ ਪਰਿਬਵਾਰ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਹੈ। ਕਿਸਾਨਾਂ ਦੀ ਸਹੂਲਤ ਵਾਸਤੇ ਹਰ ਪਿੰਡ ਵਿਚ ਸਹਿਕਾਰੀ/ਸਰਕਾਰੀ ਐਗਰੋ ਸਰਵਿਸ ਸੈਂਟਰ ਖੋਲ੍ਹੇ ਜਾਣੇ ਚਾਹੀਦੇ ਹਨ। ਡਾ. ਸੁਰਜੀਤ ਸਿੰਘ ਨੇ ਇਹ ਵੀ ਦੱਸਿਆ ਕਿ ਸਰੋਤਿਆਂ ਵੱਲੋਂ ਅਸ਼ਲੀਲ, ਹਿੰਸਾ ਭਰਪੂਰ, ਹਥਿਆਰਾਂ ਦੀ ਮਹਿਮਾ ਵਾਲੇ ਗੀਤਾਂ ਨੂੰ ਨਕਾਰਣ ਲਈ ਠੋਸ ਉਪਰਾਲੇ ਕਰਨ ਦਾ ਪੁਰਜ਼ੋਰ ਸਮਰਥਨ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਨਿਰੋਏ ਸੱਭਿਆਚਾਰ ਲਈ ਲਾਇਬ੍ਰੇਰੀ, ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਨੂੰ ਪੱਕੇ ਪੈਰੀ ਕਰਨ ਦੀ ਲੋੜ ਹੈ। ਇਹ ਮਤੇ ਸਰਵਸੰਮਤੀ ਨਾਲ ਪਾਸ ਹੋਏ। ਡਾ. ਸੁਰਜੀਤ ਹੋਰਾਂ ਆਖਿਆ ਕਿ ਇਹੀ ਤਰੀਕਾ ਪ੍ਰੋ. ਮੋਹਨ ਸਿੰਘ ਵਰਗੇ ਸ਼ਾਇਰ ਨੂੰ ਯਾਦ ਕਰਨ ਦਾ ਹੈ। 
ਬਾਅਦ ਦੁਪਹਿਰ 2 ਵਜੇ ਕਵੀ ਦਰਬਾਰ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਵਿਚ ਪ੍ਰੋ. ਸੁਰਜੀਤ ਜੱਜ, ਤ੍ਰੈਲੋਚਨ ਲੋਚੀ, ਸਵਰਨਜੀਤ ਸਵੀ, ਸੁਖਵਿੰਦਰ ਅੰਮ੍ਰਿਤ, ਜਸਵੰਤ ਜ਼ਫ਼ਰ, ਭੁਪਿੰਦਰ, ਅਜੀਤ ਪਿਆਸਾ, ਸੁਖਦੇਵ ਸਿੰਘ ਪ੍ਰੇਮੀ, ਚੰਨ ਬੋਲੇਵਾਲੀਆ, ਵਰਗਿਸ ਸਲਾਮਤ, ਸੰਧੂ ਬਟਾਲਵੀ, ਮਨਜਿੰਦਰ ਧਨੋਆ, ਤਰਲੋਚਨ ਝਾਂਡੇ, ਭਗਵਾਨ ਢਿੱਲੋਂ, ਕੁਲਵਿੰਦਰ ਕਿਰਨ, ਹਰਦਿਆਲ ਪ੍ਰਵਾਨਾ, ਜਸਵੀਰ ਝੱਜ ਨੇ ਆਪਣੀਆਂ ਕਵਿਤਾਵਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ। ਕਵੀ ਦਰਬਾਰ ਦੀ ਪ੍ਰਧਾਨਗੀ ਉੱਘੇ ਸ਼ਾਇਰ ਡਾ. ਸੁਰਜੀਤ ਪਾਤਰ ਨੇ ਕੀਤੀ। ਇਨ੍ਹਾਂ ਨਾਲ ਪ੍ਰਧਾਨਗੀ ਮੰਡਲ ਵਿਚ ਡਾ. ਅਨੂਪ ਸਿੰਘ, ਇੰਦਰਜੀਤ ਸਿੰਘ ਜ਼ੀਰਾ, ਹਰਿੰਦਰ ਸਿੰਘ ਚਾਹਲ, ਕੇ. ਕੇ.ਬਾਵਾ, ਸਰਦਾਰ ਪੰਛੀ ਨੇ ਕੀਤੀ। ਕਵੀ ਦਰਬਾਰ ਦਾ ਸੰਚਾਲਨ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਕੀਤਾ। ਇਸ ਮੌਕੇ ਪ੍ਰੋ. ਮੋਹਨ ਸਿੰਘ ਦੀਆਂ ਚੋਣਵੀਆਂ ਕਵਿਤਾਵਾਂ ਤੇ ਅਧਾਰਿਤ ਕਿਤਾਬਚਾ ‘ਸਾਵੇ ਪੱਤਰਾਂ ਦੀ ਦਾਸਤਾਨ’ ਜਿਸ ਵਿਚ ਡਾ. ਜਗਤਾਰ ਸਿੰਘ ਧੀਮਾਨ ਵੱਲੋਂ ਕਵਿਤਾਵਾਂ ਦਾ ਹਿੰਦੀ ਅਤੇ ਅੰਗਰੇਜ਼ੀ ਅਨੁਵਾਦ ਸ਼ਾਮਲ ਹੈ ਜਾਰੀ ਕੀਤਾ ਗਿਆ। ਇਸ ਮੌਕੇ ਅਮਰਿੰਦਰ ਸੋਹਲ ਦੀ ਪੁਸਤਕ ‘ਆਇਨੇ ਵਿਚ ਟਾਪੂ’ ਲੋਕ ਅਰਪਿਤ ਕੀਤੀ ਗਈ।
ਇਸ ਮੌਕੇ ਹਾਜ਼ਰ ਪਤਵੰਤਿਆਂ ਵਿਚ ਪਿ੍ਰੰ. ਪ੍ਰੇਮ ਸਿੰਘ ਬਜਾਜ, ਹਰਦੇਵ ਸਿੰਘ ਗਰੇਵਾਲ, ਸ. ਭੁਪਿੰਦਰ ਸਿੰਘ ਸੰਧੂ, ਸੁਰਿੰਦਰ ਰਾਮਪੁਰੀ, ਡਾ. ਜੋਗਾ ਸਿੰਘ, ਜਨਮੇਜਾ ਸਿੰਘ ਜੌਹਲ, ਦਵਿੰਦਰ ਗਰੇਵਾਲ, ਰਵਿੰਦਰ ਰਵੀ, ਜਸਵੀਰ ਝੱਜ, ਡਾ. ਜਗਤਾਰ ਸਿੰਘ ਧੀਮਾਨ, ਸਾਹਿਬ ਸਿੰਘ ਥਿੰਦ, ਜਤਿੰਦਰ ਪੰਨੂੰ ਪੱਤਰਕਾਰ, ਡਾ. ਜਸਮੀਨ ਤੂਰ, ਪਲਵਿੰਦਰ ਚੀਮਾ, ਜਸਵੰਤ ਸਿੰਘ ਛਾਪਾ, ਕੰਵਲਜੀਤ ਸਿੰਘ ਸ਼ੰਕਰ, ਡੀ.ਆਰ ਭੱਟੀ, ਡਾ. ਜਸਮੇਲ ਸਿੰਘ ਧਾਲੀਵਾਲ, ਪ੍ਰੋ. ਮੋਹਨ ਸਿੰਘ ਮੈਮੋਰੀਅਲ ਦੇ ਪ੍ਰਧਾਨ ਸ. ਪਰਗਟ ਸਿੰਘ ਗਰੇਵਾਲ, ਗੁਰਨਾਮ ਸਿੰਘ ਧਾਲੀਵਾਲ, ਸਾਧੂ ਸਿੰਘ, ਅਮਰੀਕ ਸਿੰਘ ਤਲਵੰਡੀ, ਸ. ਹਕੀਕਤ ਸਿੰਘ ਮਾਂਗਟ, ਈਸ਼ਰ ਸਿੰਘ ਸੋਬਤੀ, ਡਾ. ਸ.ਨ.ਸੇਵਕ, ਇੰਦਰਜੀਤਪਾਲ ਕੌਰ, ਸੁਖਵਿੰਦਰ ਆਹੀ, ਸੁਰਿੰਦਰ ਦੀਪ, ਜਸਪ੍ਰੀਤ ਫਲਕ, ਸਤੀਸ਼ ਗੁਲਾਟੀ, ਸਤਨਾਮ ਸਿੰਘ ਕੋਮਲ, ਪਰਮਜੀਤ ਕੌਰ ਮਹਿਕ, ਜਸਵੰਤ ਸਿੰਘ ਅਮਨ, ਪਵਨ ਹਰਚੰਦਪੁਰੀ, ਕੇ. ਕੇ. ਬਾਵਾ, ਦਲਜੀਤ ਬਾਗੀ, ਸੁਮਿਤ ਗੁਲਾਟੀ, ਰਜਿੰਦਰ ਸਿੰਘ, ਅਜਮੇਰ ਸਿੰਘ, ਰਾਜੀਵ ਕੁਮਾਰ ਲਵਲੀ ਆਦਿ ਸ਼ਾਮਲ ਸਨ।

Wednesday, December 24, 2014

ਸਰਦਾਰ ਜਗਦੇਵ ਸਿੰਘ ਜੱਸੋਵਾਲ--ਆਖਿਰੀ ਸਲਾਮ

ਅਖਿਰੀ ਸਫਰ ਤੋਂ ਪਹਿਲਾਂ ਕੁਝ ਗੱਲਾਂ 

Courtesy: ravinder ravi ravi//YouTube
ਅਕਸਰ ਬਹੁਤ ਸਾਰੇ ਲੋਕ ਬਦਕਿਸਮਤ ਹੁੰਦੇ ਹਨ---ਆਖਿਰੀ ਵੇਲੇ ਖੁੰਝ ਜਾਂਦੇ ਹਨ।  ਆਖਿਰੀ ਮੁਲਾਕਾਤਾਂ, ਆਖਿਰੀ ਬਾਤਾ ਅਤੇ ਆਖਿਰੀ ਯਾਦਾਂ ਤੋ ਵਾਂਝੇ ਰਹਿ ਜਾਂਦੇ ਹਨ।  ਕਈ ਲੋਕ ਖੁਸ਼ਕਿਸਮਤ ਹੁੰਦੇ ਹਨ ਜਿਹੜੇ ਆਖਿਰੀ ਯਾਦਾਂ ਨੂੰ ਸੰਭਾਲਦੇ ਵੀ ਹਨ ਅਤੇ ਅਤੇ ਲੋਕਾਂ ਤਕ ਪਹੁੰਚਾਉਂਦੇ ਵੀ ਹਨ। ਪੰਜਾਬੀ ਸਭਿਆਚਾਰ ਦੇ ਬਾਬਾ ਬੋਹੜ ਵੱਜੋਂ ਸਥਾਪਿਤ ਹੋਣ ਸਰਦਾਰ ਜਗਦੇਵ ਸਿੰਘ ਜੱਸੋਵਾਲ ਦਾ ਜਾਣਾ ਆਪਣੇ ਆਪ ਵਿੱਚ ਇੱਕ ਮਿਸਾਲ ਹੈ। ਅਜਿਹੀ ਵਿਦਾ ਵੀ ਸਾਰਿਆਂ ਦੇ  ਆਉਂਦੇ। ਲੋਕਾਂ ਦਾ ਅਜਿਹਾ ਪਿਆਰ ਸਭ ਨੂੰ ਨਹੀਂ ਮਿਲਦਾ। ਉਹਨਾਂ ਨਾਲ ਆਖਿਰੀ ਬਾਤਾਂ ਦੀ ਸੰਭਾਲ ਕੀਤੀ ਹੈ ਕੁਝ ਸਨੇਹੀਆਂ ਨੇ। ਇਥੇ ਅਸੀਂ ਦਰਜ ਕਰ ਰਹੇ ਹਾਂ ਰਵਿੰਦਰ ਰਵੀ ਹੁਰਾਂ ਦੀ ਪੋਸਟ ਕੀਤੀ ਵੀਡੀਓ--ਆਖਿਰੀ ਸਲਾਮ। ਜੇ ਤੁਹਾਡੇ ਕੋਲ ਵੀ ਯਾਦਾਂ ਦਾ ਅਜਿਹਾ ਸਰਮਾਇਆ ਹੈ ਤਾਂ ਜਰੂਰ ਭੇਜੋ। --ਰੈਕਟਰ ਕਥੂਰੀਆ 

Monday, December 22, 2014

ਅਣਹੋਣੀ ਹੋ ਕੇ ਰਹੀ....ਨਹੀਂ ਰਹੇ ਬਾਬਾ ਬੋਹੜ ਜੱਸੋਵਾਲ

ਮੰਗਲਵਾਰ ਨੂੰ ਦੁਪਹਿਰੇ ਇੱਕ ਵਜੇ ਅੰਤਿਮ ਸੰਸਕਾਰ
ਸੋਗ ਦੀ ਲਹਿਰ---ਉਘੇ ਰੰਗ ਕਰਮੀ ਅਤੇ ਡਾਕ ਮੁਲਾਜਮਾਂ ਦੇ ਆਗੂ ਸੁਰਿੰਦਰ ਸੇਠੀ ਵੀ ਅਫਸੋਸ ਪ੍ਰਗਟ ਕਰਨ ਪੁੱਜੇ  
ਲੁਧਿਆਣਾ: 22 ਦਸੰਬਰ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ): 
ਮੀਡੀਆ ਵਾਲੇ ਆਮ ਤੌਰ ਤੇ ਸੋਗੀ ਖਬਰਾਂ ਸੁਣਨ ਦੇ ਆਦੀ ਹੋ ਜਾਂਦੇ ਹਨ। ਉਹਨਾਂ ਨੂੰ ਕੋਈ ਸਦਮਾ ਆਮ ਤੌਰ ਤੇ ਬਾਕੀਆਂ ਵਾਂਗ ਵਿਚਲਿਤ ਨਹੀਂ ਕਰਦਾ। ਇਹ ਨਹੀਂ  ਕਿ ਓਹ ਸੰਵੇਦਨਸ਼ੀਲ ਨਹੀਂ ਹੁੰਦੇ। ਸਿਰਫ ਇਸ ਲਈ ਕਿ ਉਹਨਾਂ ਨੂੰ ਆਪਣੀ ਡਿਊਟੀ ਯਾਦ ਹੁੰਦੀ ਹੈ।  ਖਬਰਾਂ ਭੇਜਣ ਅਤੇ ਸੰਪਾਦਨ ਕਰਨ ਵਾਲੀ ਡਿਊਟੀ। ਇਸ ਫਰਜ਼ ਵਿੱਚ ਉਲਝਿਆਂ ਕਿਸੇ ਦੇ ਦੇਹਾਂਤ ਤੇ ਓਹ ਕਾਹਲੀ ਵਿੱਚ ਆਖ ਦੇਂਦੇ ਹਨ ਕਿ ਫਲਾਣਾ ਮਰ ਗਿਆ। ਜਾਂ ਇਸੇ ਵਰਗਾ ਕੁਝ ਹੋਰ। ਇਸ ਵਾਰ ਇਹ ਰੂਟੀਨ ਵੀ ਟੁੱਟ ਗਿਆ। ਮੀਡੀਆ ਵਾਲੇ ਭਰੇ ਮਨ ਅਤੇ ਉਦਾਸ ਚੇਹਰੇ ਨਾਲ ਇਹੀ ਆਖ ਰਹੇ ਸਨ ਅੱਜ ਜੱਸੋਵਾਲ ਜੀ ਪੂਰੇ ਹੋ ਗਏ। ਇਸ ਸੋਗੀ ਖਬਰ ਦੀ ਕਵਰੇਜ ਉਹਨਾਂ ਅੰਦਰਲੇ ਦੁੱਖ ਨਾਲ ਕੀਤੀ। ਬਹੁਤ ਸਾਰਿਆਂ ਨੇ ਸਰਦਾਰ ਜੱਸੋਵਾਲ ਦੀ ਰਿਹਾਇਸ਼ ਵਿਖੇ ਪਹੁੰਚ ਕੇ ਦੁੱਖ ਵੰਡਾਇਆ ਅਤੇ ਬਹੁਤ ਸਾਰਿਆਂ ਨੇ ਇੱਕ ਦੂਜੇ ਨਾਲ ਦੁੱਖ ਪ੍ਰਗਟਾ ਕੇ ਇਸ ਨੂੰ ਸਾਂਝਿਆਂ ਕੀਤਾ। ਹਰ ਨੁੱਕਰੇ ਇਹ ਖਬਰ ਪੁੱਜ ਗਈ ਸੀ ਕਿ ਪੰਜਾਬੀ ਸਭਿਆਚਾਰ ਦੇ ਬਾਬਾ ਬੋਹੜ ਸਰਦਾਰ ਜਗਦੇਵ ਸਿੰਘ ਜੱਸੋਵਾਲ ਨਹੀਂ ਰਹੇ। ਸਾਰੇ ਮੀਡੀਆ ਭਾਈਚਾਰੇ ਵਿੱਚ ਵੀ ਸੋਗ ਛਾ ਗਿਆ। ਬਹੁਗਿਣਤੀ ਪੱਤਰਕਾਰਾਂ ਨੇ ਇੱਕ ਦੂਜੇ ਨੂੰ ਇਹ ਖਬਰ ਭਰੇ ਮਨ ਨਾਲ ਸੁਣਾਈ ਅਤੇ ਗਲੇ ਲੱਗ ਕੇ ਅਫਸੋਸ ਵੀ ਕੀਤਾ। ਇਹੀ ਸੀ ਕ੍ਰਿਸ਼ਮਾ ਸਰਦਾਰ ਜਗਦੇਵ ਸਿੰਘ ਜੱਸੋਵਾਲ ਹੁਰਾਂ ਦੇ ਲਾਈਫ ਸਟਾਇਲ ਦਾ ਜਿਸਨੇ ਉਹਨਾਂ ਨੂੰ ਅਮਰ ਬਣਾ ਦਿੱਤਾ। ਜਿਹੜੇ ਕਿਸੇ ਕਰਨ ਹਸਪਤਾਲ ਨਹੀਂ ਸਨ ਪੁੱਜ ਸਕੇ ਓਹ ਪਛਤਾ ਰਹੇ ਸਨ ਕਿ ਆਖਿਰੀ ਦੀਦਾਰ ਦਾ ਮੌਕਾ ਖੁੰਝ ਗਿਆ। 
ਆਲ੍ਹਣਾ ਕੰਪਲੈਕਸ ਵਿੱਚ ਪੂਰਾ ਮਾਤਮ ਦਾ ਮਾਹੌਲ ਸੀ। ਸਭ ਦੀਆ ਅਖਾਂ ਓਸ ਹਮੇਸ਼ਾਂ ਹੱਸਦੇ ਚੇਹਰੇ ਨੂੰ ਲਭ ਰਹੀਆਂ ਸਨ। ਪਰ ਓਹ ਆਹਲਣੇ ਦੀ ਖਾਮੋਸ਼ੀ ਬਿਆਨ ਕਰ ਰਹੀ ਸੀ। ਹੁਣ ਉਹ ਗੂੰਜਦੀ ਆਵਾਜ਼ ਨਹੀਂ ਸੁਨ ਰਹੀ ਸੀ। ਆਖਦੇ ਨੇ ਨਹੀਓ ਲਭਣੇ ਯਾਰ ਗੁਆਚੇ। ਅੱਜ ਅਨਮੋਲ ਹੀਰਿਆਂ ਦਾ ਪਾਰਖੁ ਅੱਜ ਖੁਦ ਗੁਆਚ ਗਿਆ। ਹਰ ਪਾਸੇ ਸੋਗ ਸੀ। ਸ੍ਰ ਜਸੋਵਾਲ ਦੇ ਲੜਕੇ ਵੱਲੋਂ ਭਰੇ ਮੰਨ ਨਾਲ ਸਭ ਨੂੰ ਬਿਠਾਇਆ ਜਾ ਰਿਹਾ ਸੀ। ਓਹਨਾ ਦੇ ਨਾਲ ਬਹੁਤ ਸਾਰੇ ਹੋਰ ਵੀ ਸਨ ਜਿਹੜੇ ਇਸ ਪਰਿਵਾਰ ਦਾ ਹਿੱਸਾ ਬਣ ਚੁੱਕੇ ਸਨ। ਗਾਇਕ ਰਵਿੰਦਰ ਗਰੇਵਾਲ , ਸ੍ਰ ਗੁਰਮੀਤ ਸਿੰਘ ਸੇਖੋ , ਸ੍ਰ ਪ੍ਰਗਟ ਸਿੰਘ ਗਰੇਵਾਲ , ਸ੍ਰ ਰਵਿੰਦਰ ਦੀਵਾਨਾ ਪ੍ਰਧਾਨ ਸਾਈ ਮੀਆਂ ਮੀਰ ਫਾਊਂਡੇਸ਼ਨ, ਸਤੀਸ਼ ਪੇਂਟਰ, ਸ੍ਰ ਹਰਦਿਆਲ ਸਿੰਘ ਅਮਨ, ਸ੍ਰ ਨਿਰਮਲ ਜੌੜਾ, ਜਸੋਵਾਲ ਪਿੰਡ ਤੋ ਪਿੰਡ ਵਾਸੀ , ਸਾਕ ਸੰਬਧੀ ਤੇ ਸਮੂੰਹ ਕਲਾਂ ਜਗਤ ਦੇ ਨਾਲ ਸਭਿਆਚਾਰ ਪ੍ਰੇਮੀ ਅਤੇ ਹੋਰ ਬਹੁਤ ਸਾਰੇ ਲੋਕ। ਸਭ ਦੇ ਕੋਲ ਇਕ ਸ਼ਬਦ ਸੀ ਸਭਿਆਚਾਰ ਦਾ ਮਸੀਹਾ ਹੁਣ ਨਹੀ ਰਿਹਾ। ਅਸਲ ਵਿੱਚ ਸਚਮੁਚ ਸਭਿਆਚਾਰ ਦੇ ਇਕ ਯੁਗ ਦਾ ਅੰਤ ਹੋ ਗਿਆ ਹੈ। ਸ਼ਾਇਦ ਹੁਣ ਸਰਦਾਰ ਜੱਸੋਵਾਲ ਵਰਗਾ ਕੋਈ ਨ ਬਣ ਸਕੇ। ਅਜ ਓਸ ਹਸ ਮੁਖ ਚਿਹਰੇ ਦੇ ਆਖਿਰੀ ਦਰਸ਼ਨਾਂ ਦਾ ਸਮਾਂ ਦੁਪਿਹਰ ਕੁ ਤੱਕ ਹੀ ਹੈ | ਇਸ ਤੋ ਬਾਅਦ ਇਹ ਵਿਰਾਸਤ ਅਤੇ ਸਭਿਆਚਾਰ ਦਾ ਉੱਚੇ ਕਦ ਵਾਲਾ ਚਿਹਰਾ ਫਿਰ ਦੁਬਾਰਾ ਦੇਖਣ ਨੂੰ ਕਦੇ ਨਹੀਂ ਮਿਲ ਸਕੇਗਾ। ਉਹ ਸਨੇਹ, ਉਹ ਘੁੜਕੀਆਂ, ਉਹ ਹੌਂਸਲਾ, ਉਹ ਉਤਸ਼ਾਹ, ਸਹਾਇਤਾ ਲੈ ਹਰ ਵੇਲੇ ਵਧਿਆ ਰਹਿਣ ਵਾਲਾ ਉਹ ਹੱਥ ਹੁਣ ਸਭ ਅਤੀਤ ਹੋ ਗਿਆ। ਕਲ੍ਹ ਨੂੰ ਇੱਕ ਵਜੇ ਉਹਨਾਂ ਦਾ ਸੰਸਕਾਰ ਮਾਡਲ ਟਾਓਨ ਐਕਸਟੈਨਸ਼ਨ ਲੁਧਿਆਣਾ ਵਿਖੇ ਹੋਵੇਗਾ | ਪਰ ਸ੍ਰ ਜਗਦੇਵ ਸਿੰਘ ਜਸੋਵਾਲ ਹਮੇਸ਼ਾ ਸਾਡੇ ਦਿਲਾਂ ਵਿਚ ਰਹਿਣਗੇ।  ਓਹਨਾ ਦੇ ਆਹਲਣੇ ਵਿਚ ਓਹਨਾ ਦੀ ਇਕ ਯਾਦਗਾਰੀ ਤਸਵੀਰ ਰਖ ਦਿਤੀ ਗਈ ਹੈ ਤਾ ਜੋ ਓਹਨਾ ਨੂੰ ਹਰ ਚਾਹੁਣ ਵਾਲਾ ਸ਼ਰਧਾਂਜਲੀ ਅਰਪਿਤ ਕਰ ਸਕੇ। ਉਹਨਾਂ ਦੀ ਗੈਰਮੌਜੂਦਗੀ ਵਿੱਚ ਇਹ ਤਸਵੀਰ ਹੋਂਸਲਾ ਦੇਵੇਗੀ। ਇਸ ਸਦੀ ਦੇ ਸਭਿਆਚਾਰ ਦੇ ਮਹਾਨ ਨਾਇਕ ਨੂੰ ਕੋਟੀ-ਕੋਟ ਪ੍ਰਣਾਮ ਤੇ ਸ਼ਰਧਾਂਜਲੀ। ਉਹਨਾਂ ਦੇ ਆਲੋਚਕਾਂ ਨੂੰ ਵੀ ਹੁਣ ਉਹਨਾਂ ਦੀ ਸਹੀ ਸਮਝ ਆਵੇਗੀ ਉਹਨਾਂ ਦੇ ਤੁਰ ਜਾਣ ਮਗਰੋਂ। ਹੁਣ ਉਸਤਰਾਂ ਦੇ ਆਯੋਜਨ ਹੋ ਸਕਣਗੇ ਜਾਂ  ਨਹੀਂ ਇਸਦਾ ਪਤਾ ਸਮਾਂ ਆਉਣ ਤੇ ਹੋ ਲੱਗੇਗਾ। ਹੁਣ ਅਜਿਹਾ ਕੋਈ ਮਸੀਹਾ ਨਜਰ ਨਹੀਂ ਆਉਂਦਾ ਜਿਹੜਾ ਖੁਦ ਉਹਨਾਂ ਕਲਾਕਾਰਾਂ ਅਤੇ ਕਲਮਕਾਰਾਂ ਦੀ ਬਾਂਹ ਉਹਨਾਂ ਦੇ ਘਰ ਜਾ ਕੇ ਫੜ੍ਹ ਸਕੇ ਜਿਹਨਾਂ ਨੂੰ ਆਰਥਿਕ ਕਮਜ਼ੋਰੀਆਂ ਸਾਹ ਨਹੀਂ ਲੈਣ ਦੇਂਦੀਆਂ। ਅਖਬਾਰਾਂ ਵਿੱਚ ਫੋਟੋ ਛਪਵਾਉਣ ਲਈ ਭਲੇ ਕੰਮ ਕਰਨ ਵਾਲੇ ਬਥੇਰੇ ਹੋਣਗੇ ਪਰ ਹੁਣ ਅਜਿਹਾ ਕੋਈ ਹੋਰ ਨਹੀਂ ਦਿੱਸਦਾ ਜਿਹੜਾ ਗਰੀਬ ਕੁੜੀਆਂ ਦੇ ਕਾਰਜ ਰਚਾਉਣ ਲਈ ਸਾਰੇ ਫਰਜ਼ ਤਾਂ ਖੁਦ ਬਾਪ ਵਾਂਗ ਪੂਰੇ ਕਰੇ ਪਰ ਕਿਸੇ ਨੂੰ ਇਸਦੀ ਭਿਣਕ ਨਾ ਲੱਗਣ ਦੇਵੇ। ਅਖੀਰ ਵਿੱਚ ਜਨਾਬ ਜਨਮੇਜਾ ਸਿੰਘ ਜੋਹਲ ਹੁਰਾਂ ਦੀਆਂ ਸਤਰਾਂ ਜਿਹਨਾਂ ਵਿੱਚ ਬਹੁਤ ਕੁਝ ਹੈ।  
ਇਕ ਸੀ ਜਸੋਵਾਲ –
ਦਗਦਾ ਚਿਹਰਾ ਸੀ ਜੋ ਬੁਝ ਗਿਆ
ਹੋਰ ਦੁਨੀਆ ਵਿਚ ਜਾ ਰੁਝ ਗਿਆ
ਉਸਨੇ ਤਾਂ ਦੀਵੇ ਆਪਣੇ ਬਾਲ ਦਿਤੇ
ਰੋਸ਼ਨ ਕਰਨਗੇ ਰਹਿੰਦੀ ਦੁਨੀਆਂ ਨੂੰ
ਜੇ ਜ਼ਮਾਨਾ ਨਾ ਕਿਧਰੇ ਲੁਝ ਗਿਆ
–ਜਨਮੇਜਾ ਸਿੰਘ ਜੌਹਲ
------------

Sunday, August 24, 2014

ਬਰਜਿੰਦਰ ਬਰਾੜ ਦਾ ਨਾਵਲ 'ਲਹੂ ਭਿਜੇ ਦਿਨ-1984' ਲੋਕ ਅਰਪਣ

ਲੇਖਕ ਨੇ ਪੰਜਾਬ ਦੀ ਵੰਡ ਦੇ ਦੁਖਾਂਤ ਦੀ ਲੋਕ ਵੇਦਨਾ ਨੂੰ ਪੇਸ਼ ਕੀਤਾ-ਜੱਸੋਵਾਲ
ਬਰਜਿੰਦਰ ਸਿੰਘ ਬਰਾੜ ਦੇ ਨਾਵਲ 'ਲਹੂ ਭਿਜੇ ਦਿਨ-1947' ਨੂੰ ਲੋਕ ਅਰਪਣ ਕਰਦੇ ਹੋਏ ਜਗਦੇਵ ਸਿੰਘ ਜੱਸੋਵਾਲ, ਗੁਰਭਜਨ ਸਿੰਘ
ਗਿੱਲ, ਡਾ. ਨਿਰਮਲ ਜੌੜਾ, ਪ੍ਰੀਤਮ ਸਿੰਘ ਭਰੋਵਾਲ, ਜਨਾਬ ਕੇ ਦੀਪ , ਡਾ. ਸ ਨ ਸੇਵਕ ਅਤੇ ਹੋਰ
ਲੁਧਿਆਣਾ: 24 ਅਗਸਤ 2014: (ਪੰਜਾਬ ਸਕਰੀਨ ਬਿਊਰੋ):
ਬਾਬਾ ਫਰੀਦ ਫਾਊਂਡੇਸ਼ਨ ਇੰਟਰਨੈਸ਼ਨਲ ਵੱਲੋਂ ਆਯੋਜਿਤ ਵਿਸ਼ੇਸ ਸਮਾਗਮ ਦੌਰਾਨ ਨੌਜਵਾਨ ਲੇਖਕ ਬਰਜਿੰਦਰ ਸਿੰਘ ਬਰਾੜ ਦੇ ਨਾਵਲ 'ਲਹੂ ਭਿਜੇ ਦਿਨ-1947' ਨੂੰ ਲੋਕ ਅਰਪਣ ਕਰਦਿਆਂ ਪ੍ਰੌਫੈਸਰ ਮੋਹਨ ਸਿੰਘ ਯਾਦਗਾਰੀ  ਫਾਊਂਡੇਸ਼ਨ ਦੇ ਸਰਪ੍ਰਸਤ  ਸ. ਜਗਦੇਵ ਸਿੰਘ ਜੱਸੋਵਾਲ ਨੇ ਕਿਹਾ ਕਿ ਬਰਜਿੰਦਰ ਬਰਾੜ ਨੇ ਆਪਣੇ ਇਸ ਨਾਵਲ ਰਾਹੀਂ ਪੰਜਾਬ ਦੀ ਵੰਡ ਦੇ ਦੁਖਾਂਤ ਵੇਲੇ ਦੀ ਲੋਕ ਵੇਦਨਾ ਨੂੰ ਪੇਸ਼ ਕੀਤਾ ਹੈ । ਸ. ਜੱਸੋਵਾਲ ਨੇ ਕਿਹਾ ਕਿ ਇਸ ਤਰ੍ਰਾਂ ਦੀਆਂ ਲਿਖਤਾਂ ਸਾਡੀ ਨੌਜਵਾਨ ਪੀੜੀ ਲਈ ਬਹੁਤ ਹੀ ਮਹੱਤਵਪੂਰਨ ਹਨ, ਜਿਸ ਤਰ੍ਹਾਂ ਇਹ ਨਾਵਲ ਵੀ  ਉਸ ਵੇਲੇ ਦੇ ਦੁੱਖ ਹਢਾਉਣ ਵਾਲਿਆਂ  ਦੀ ਵੇਦਨਾ ਨੂੰ ਪਾਠਕਾਂ ਸਾਹਮਣੇ ਰੱਖਦਾ ਹੈ । ਸਮਾਗਮ ਦੀ ਪ੍ਰਧਾਨਗੀ ਕਰਦਿਆਂ ਪੰਜਾਬੀ ਸਾਹਿਤ ਅਕਾਡਮੀ ਦੇ ਸਾਬਕਾ ਪ੍ਰਧਾਨ ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਇੱਕ ਨੌਜਵਾਨ ਸਿਆਸਤਦਾਨ ਦਾ ਸਾਹਿਤਕ ਖੇਤਰ ਵਿੱਚ ਪ੍ਰਵੇਸ਼ ਸ਼ੁਭ ਸ਼ਗਨ ਹੈ ਅਤੇ ਉਹਨਾ ਦੀ ਕ੍ਰਿਤ ਸਾਹਿਤਕ ਪੱਖੋਂ ਅਮੀਰ ਰਚਨਾ ਹੈ । ਬਾਬਾ ਫਰੀਦ ਫਾਊਂਡੇਸ਼ਨ ਇੰਟਰਨੈਸ਼ਨਲ ਦੇ ਚੇਅਰਮੈਨ ਪ੍ਰੀਤਮ ਸਿੰਘ ਭਰੋਵਾਲ ਨੇ ਸਵਾਗਤੀ ਸ਼ਬਦ ਕਹੇ, ਜਦੋਂ ਕਿ ਫਾਊਂਡੇਸ਼ਨ ਦੇ ਸਕੱਤਰ ਜਨਰਲ ਡਾ  ਨਿਰਮਲ ਜੌੜਾ ਨੇ ਨਾਵਲ ਅਤੇ ਲੇਖਕ ਦੀ ਜਾਣ ਪਹਿਚਾਣ ਕਰਵਾਂਉਦਿਆਂ ਕਿਹਾ ਕਿ ਇਹ ਨਾਵਲ ਅੰਗਰੇਜ਼ ਹਕੂਮਤ ਦੀ ਕੋਝੀ ਚਾਲ ਅਤੇ ਲੋਟੂ ਟੋਲਿਆਂ ਦੇ ਅਣਮਨੁੱਖੀ ਕਾਰਿਆਂ ਦਾ ਇਤਿਹਾਸਕ ਦਸਤਾਵੇਜ਼ ਬਣੇਗਾ।

ਪੰਜਾਬੀ ਸਾਹਿਤ ਅਕਾਡਮੀ ਦੇ ਸਾਬਕਾ ਜਨਰਲ ਸਕੱਤਰ ਪ੍ਰੋ ਰਵਿੰਦਰ ਭੱਠਲ ਨੇ ਨਾਵਲ 'ਤੇ ਆਲੋਚਨਾਮਕ ਟਿੱਪਣੀ ਕਰਦਿਆਂ ਕਿਹਾ ਕਿ ਇਹ ਇੱਕ ਨਾਟਕੀ ਰੂਪ ਵਿੱਚ ਵੱਡੀ ਕਹਾਣੀ ਨੂੰ ਦਿਲਚਸਪ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ ਜਦੋਂ ਕਿ ਪ੍ਰਿੰਸੀਪਲ ਡਾ ਗੁਰਇਕਬਾਲ ਸਿੰਘ ਤੂਰ ਨੇ ਕਿਹਾ ਕਿ ਪਾਤਰਾਂ ਅਤੇ ਘਟਨਾਵਾਂ ਦੇ  ਆਪਸੀ ਟਕਰਾ  ਨਾਲ ਇਸ ਨੂੰ  ਨਾਵਲ  ਹੋਰ  ਉਭਾਰਿਆ ਜਾ ਸਕਦਾ ਸੀ। ਰੰਗਮੰਚ ਸੰਸਥਾਨ ਦੇ ਚੇਅਰਮੈਨ ਡਾ ਸ ਨ ਸੇਵਕ ਨੇ ਸ ਬਰਾੜ ਨੂੰ ਇਸ ਸਾਹਿਤਕ ਕਾਰਜ ਦੀ ਵਧਾਈ ਵੀ ਦਿੱਤੀ ਅਤੇ ਇਸ ਖੇਤਰ ਵਿੱਚ ਜੀ ਆਇਆਂ ਵੀ ਕਿਹਾ । ਨਾਵਲਕਾਰ ਬਰਜਿੰਦਰ ਸਿੰਘ ਬਰਾੜ ਨੇ ਕਿਹਾ ਕਿ ਇਹ ਨਾਵਲ ਨਾਲੋਂ ਜਿਆਦਾ ਉਸਦੇ ਮਨ ਦੇ ਵਲਵਲੇ ਹਨ, ਜਿਹੜੇ ਉਸ ਸਮੇਂ ਦੇ ਪੀੜਤ ਲੋਕਾਂ ਦੀ ਦਾਸਤਾਨ ਸੁਣਕੇ ਉਸਦੇ ਮਨ ਵਿੱਚ ਉਪਜੇ ਹਨ । ਨਾਵਲ ਲੋਕ ਅਰਪਣ ਉਪਰੰਤ ਬਾਬਾ ਫਰੀਦ ਫਾਊਂਡੇਸ਼ਨ ਵੱਲੋਂ ਸ ਬਰਾੜ ਨੂੰ ਸਨਮਾਨਤ ਕੀਤਾ ਗਿਆ ।

ਇਸ ਮੌਕੇ ਪ੍ਰਸਿੱਧ ਕਲਾਕਾਰ ਜਨਾਬ ਕੇ ਦੀਪ, ਪ੍ਰੌਫੈਸਰ ਮੋਹਨ ਸਿੰਘ  ਯਾਦਗਾਰੀ  ਫਾਊਂਡੇਸ਼ਨ  ਦੇ ਪ੍ਰਧਾਨ ਪਰਗਟ ਸਿੰਘ ਗਰੇਵਾਲ, ਸਭਿਆਚਾਰਕ ਸੱਥ ਦੇ ਚੇਅਰਮੈਨ ਜਸਮੇਰ ਸਿੰਘ ਢੱਟ, ਮਾਲਵਾ ਰੰਗਮੰਚ ਦੇ ਪ੍ਰਧਾਨ ਹਰਪਾਲ ਸਿੰਘ ਮਾਂਗਟ , ਸਾਈਂ ਮੀਆਂ ਮੀਰ ਫਾਊਂਡੇਸ਼ਨ  ਦੇ ਹਰਦਿਆਲ ਸਿੰਘ ਅਮਨ, ਸੁਖਵਿੰਦਰ ਪਾਲ ਸਿੰਘ ਗਰਚਾ, ਮਨਜਿੰਦਰ ਧਨੋਆ, ਡਾ ਚੰਦਰ ਭਨੋਟ, ਤ੍ਰੈਲੋਚਨ ਲੋਚੀ, ਬਲਕੌਰ ਸਿੰਘ ਗਿੱਲ, ਮਾਸਟਰ ਸਾਧੂ ਸਿੰਘ ਗਰੇਵਾਲ, ਗੁਰਨਾਮ ਸਿੰਘ ਧਾਲੀਵਾਲ, ਦੇਵ ਰਾਊਕੇ, ਭੁਪਿੰਦਰ ਸਿੰਘ ਸਾਹੋਕੇ, ਦੀਦਾਰ ਸਿੰਘ ਬੱਦੋਵਾਲ, ਨਵਦੀਪ ਸਿੰਘ ਗਿੱਲ, ਪ੍ਰਭਦੀਪ ਸਿੰਘ ਨੱਥੋਵਾਲ, ਪ੍ਰੋ ਕਿਸ਼ਨ ਸਿੰਘ, ਦਲਵੀਰ ਲੁਧਿਆਣਵੀ, ਗੁਰਦੀਪ ਲੀਲ ਸਮੇਤ ਉਘੀਆਂ  ਸਾਹਿਤਕ ਸਖਸ਼ੀਅਤਾਂ ਹਾਜ਼ਰ ਸਨ।

Wednesday, December 25, 2013

ਗੁਰੂ ਗੋਬਿੰਦ ਸਿੰਘ ਮਾਰਗ ਗਿਆਨੀ ਜੀ ਦੀ ਸਿੱਖ ਕੌਮ ਲਈ ਵਡਮੁੱਲੀ ਦੇਣ-ਜੱਸੋਵਾਲ

Wed, Dec 25, 2013 at 7:35 PM
ਪੰ.ਸਰਕਾਰ ਗਿਆਨੀ ਜੀ ਦੀ ਡਾਕੂਮੈਂਟਰੀ ਫਿਲਮ ਤਿਆਰ ਕਰਵਾਏ-ਬਾਵਾ
*ਦੇਸ਼ ਭਗਤ ਯਾਦਗਾਰੀ ਸੁਸਾਇਟੀ ਪੰਜਾਬ ਨੇ ਕੀਤਾ ਵਿਸ਼ੇਸ਼ ਆਯੋਜਨ 
*ਮਰਹੂਮ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਦੀਆਂ ਕਈ ਯਾਦਾਂ ਹੋਈਆਂ ਤਾਜ਼ਾ 
*ਆਈ. ਐਨ.ਏ. ਦੇ ਮੋਢੀ ਜਨਰਲ ਮੋਹਨ ਸਿੰਘ ਨੂੰ ਵੀ ਕੀਤਾ ਗਿਆ ਫਖਰ ਨਾਲ ਯਾਦ  
*ਗਿਆਨੀ ਜੈਲ ਸਿੰਘ ਪੱਛੜੇ ਵਰਗਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਯਤਨਸ਼ੀਲ ਰਹੇ-ਕੁਲਾਰ
*ਸੁੰਤਤਰਤਾ ਸੰਗਰਾਮੀਆ ਦੇਵਕੀਨੰਦਨ ਖਾਰ ਅਤੇ ਪ੍ਰੋ. ਹਜ਼ਾਰਾ ਸਿੰਘ ਸਨਮਾਨਿਤ
ਲੁਧਿਆਣਾ: 25 ਦਸੰਬਰ 2013: (ਰੈਕਟਰ ਕਥੂਰੀਆ/ਪੰਜਾਬ ਸਕਰੀਨ): 
ਦੇਸ਼ ਭਗਤ ਯਾਦਗਾਰੀ ਸੁਸਾਇਟੀ ਪੰਜਾਬ ਵੱਲੋਂ ਦੇਸ਼ ਦੇ ਮਰਹੂਮ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦੀ 17ਵੀਂ ਬਰਸੀ ਦੇ ਸਬੰਧ ’ਚ ਅੱਜ ਗਿੱਲ ਰੋਡ ਵਿਖੇ ਸਮਾਗਮ ਦਾ ਆਯੋਜਨ ਕਰਕੇ ਯਾਦ ਕੀਤਾ ਗਿਆ । ਸੁਸਾਇਟੀ ਦੇ ਸਰਪ੍ਰਸਤ ਜਗਦੇਵ ਸਿੰਘ ਜੱਸੋਵਾਲ ਅਤੇ ਪ੍ਰਧਾਨ ਕਿ੍ਰਸ਼ਨ ਕੁਮਾਰ ਬਾਵਾ ਨੇ ਗਿਆਨੀ ਜੈਲ ਸਿੰਘ ਨੂੰ ਮਹਾਨ ਦੇਸ਼ ਭਗਤ ਦੱਸਦਿਆਂ ਕਿਹਾ ਕਿ ਅੰਗ੍ਰੇਜ਼ ਹਕੂਮਤ ਨਾਲ ਡੱਟ ਕੇ ਟੱਕਰ ਲਈ । ਉਨਾਂ ਕਿਹਾ ਕਿ ਰਿਆਸਤੀ ਪਰਜਾਮੰਡਲ ਲਹਿਰ ’ਚ ਮੋਹਰੀ ਰੋਲ ਅਦਾ ਕਰਦਿਆਂ ਆਜਾਦੀ ਸੰਗ੍ਰਾਮ ਵਿੱਚ ਵੀਂ ਅਹਿਮ ਭੂਮਿਕਾ ਨਿਭਾਈ । ਜੱਸੋਵਾਲ ਅਤੇ ਬਾਵਾ ਨੇ ਮਰਹੂਮ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦੇ ਸੰਘਰਸ਼ਮਈ ਜੀਵਨ ਬਾਰੇ ਇਹ ਵੀ ਦੱਸਿਆ ਕਿ ਫਰੀਦਕੋਟ ਦੇ ਰਾਜੇ ਨੇ ਗਿਆਨੀ ਜੀ ਉਪਰ ਅਤਿਆਚਾਰ ਢਾਹੁਦਿਆਂ ਵਾਲਾਂ ਤੋਂ ਬੰਨ ਕੇ ਗੱਡੀ ਮਗਰ ਬੰਨ ਕੇ ਘਸੀਟਿਆ ।
ਉਨਾਂ ਕਿਹਾ ਕਿ ਅਨੰਦਪੁਰ ਸਾਹਿਬ ਤੋਂ ਤਲਵੰਡੀ ਸਾਬੋ ਤੱਕ 640 ਕਿਲੋਮੀਟਰ ਦੇ ਬਣੇ ਗੁਰੂ ਗੋਬਿੰਦ ਸਿੰਘ ਮਾਰਗ ਦਾ ਨਿਰਮਾਣ ਵੀ ਗਿਆਨੀ ਜੀ ਨੇ ਕਰਵਾ ਕੇ ਪੰਜਾਬ ਤੇ ਸਮੁੱਚੀ ਸਿੱਖ ਕੌਮ ਨੂੰ ਵਡਮੁੱਲੀ ਦੇਣ ਦਿੱਤੀ । ਉਨਾਂ ਕਿਹਾ ਕਿ ਗਿਆਨੀ ਜੈਲ ਸਿੰਘ ਦਾ ਸਮੁੱਚਾ ਜੀਵਨ ਹੀ ਸੰਘਰਸ਼ਮਈ ਰਿਹਾ । ਅੱਜ ਦੇ ਰਾਜਨੀਤਕਾਂ ਨੂੰ ਗਿਆਨੀ ਜੀ ਦੇ ਜੀਵਨ ਤੋਂ ਪ੍ਰੇਰਨਾ ਲੈਣ ਦੀ ਲੋੜ ਹੈ । ਕਿਉਂਕਿ ਮੋਜੂਦਾ ਰਾਜਸੀ ਹਾਲਾਤ ਇਹ ਹਨ ਕਿ ਪੈਸਾ, ਪਹੁੰਚ ਤੇ ਭਾਈਭਤੀਜਾਵਾਦ ਭਾਰੂ ਹੈ । ਜੱਸੋਵਾਲ ਅਤੇ ਬਾਵਾ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਮਰਹੂਮ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਦੀ ਡਾਕੂਮੈਂਟਰੀ ਫਿਲਮ ਤਿਆਰ ਕਰਵਾਏ । ਉਨਾਂ ਨੇ ਆਈ.ਐਨ.ਏ. ਦੇ ਮੋਢੀ ਜਨਰਲ ਮੋਹਨ ਸਿੰਘ ਦੇ ਵੱਲੋਂ ਚਲਾਈ ਅਜਾਦੀ ਦੀ ਲਹਿਰ ਬਾਰੇ ਵੀ ਚਰਚਾ ਕੀਤੀ  ।
ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਨੇ ਕਿਹਾ ਕਿ ਮਰਹੂਮ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਨੇ ਕੱਚੇ ਘਰ ਤੋਂ ਰਾਸ਼ਟਰਪਤੀ ਭਵਨ ਦਾ ਸਫਰ ਆਪਣੀ ਇਮਾਨਦਾਰੀ, ਦੂਰ ਦਿ੍ਰਸ਼ਟੀ ਸੋਚ ਤੇ ਵਫਾਦਾਰੀ ਸਦਕਾ ਤੈਅ ਕੀਤਾ ।ਬਾਬਾ ਵਿਸ਼ਵਕਰਮਾ ਅੰਤਰਰਾਸ਼ਟਰੀ ਫਾਊਡੇਸ਼ਨ ਦੇ ਸਰਪ੍ਰਸਤ ਗੁਰਮੀਤ ਸਿੰਘ ਕੁਲਾਰ, ਸੁਰਜੀਤ ਸਿੰਘ ਲੋਟੇ, ਭੁਪਿੰਦਰ ਸਿੰਘ ਮਾਸਕੋ ਅਤੇ ਕੁਲਜੀਤ ਸਿੰਘ ਕੇ ਡਬਲਿਯੂ ਨੇ ਕਿਹਾ ਕਿ ਰਿਕਸ਼ਾ ਚਾਲਕ-ਰਿਕਸ਼ਾ ਮਾਲਿਕ ਬਣੇ ਦੀਆਂ ਸਕੀਮਾਂ ਨੂੰ ਗਿਆਨੀ ਜੈਲ ਸਿੰਘ ਨੇ ਲਾਗੂ ਕੀਤਾ ।
ਇਸ ਸਮੇਂ ਅਮਰੀਕ ਸਿੰਘ ਘੜਿਆਲ ਨੇ ਕਿਹਾ ਕਿ ਗਿਆਨੀ ਜੀ ਪੱਛੜੇ ਵਰਗਾਂ ਦਾ ਜੀਵਨ ਪੱਧਰ ਉਚੱਾ ਚੁੱਕਣ ਲਈ ਹਮੇਸ਼ਾ ਯਤਨਸ਼ੀਲ ਰਹੇ । ਉ.ਬੀ.ਸੀ. ਸੈਲ ਪੰਜਾਬ ਦੇ ਕਨਵੀਨਰ ਬਲਵਿੰਦਰ ਸਿੰਘ ਗੋਰਾ, ਚੇਅਰਮੈਨ ਬਲਜਿੰਦਰ ਸਿੰਘ ਹੁੰਝਨ ਅਤੇ ਉਪ ਚੇਅਰਮੈਨ ਪਾਲ ਸਿੰਘ ਮਠਾੜੂ ਨੇ ਕਿਹਾ ਕਿ ਗਿਆਨੀ ਜੈਲ ਸਿੰਘ ਨੇ ਹਮੇਸ਼ਾ ਹੀ ਵਰਕਰਾਂ ਨੂੰ ਸਤਿਕਾਰ ਦਿੰਦੇਆਂ ਮਹੱਤਵਪੂਰਨ ਜਿੰਮੇਵਾਰੀਆਂ ਸੌਪੀਆਂ । ਉਨਾਂ ਕਿਹਾ ਕਿ ਗਿਆਨੀ ਜੀ ਨੇ ਆਜ਼ਾਦੀ ਦੀ ਲੜਾਈ ’ਚ ਜੇਲਾ ਵੀ ਕੱਟੀਆ ।
ਸੁਸਾਇਟੀ ਵੱਲੋ ਜੱਸੋਵਾਲ, ਬਾਵਾ, ਗੁਰਮੀਤ ਸਿੰਘ ਕੁਲਾਰ, ਯਸ਼ਪਾਲ ਸ਼ਰਮਾ, ਪ੍ਰੋ. ਮੋਹਨ ਸਿੰਘ ਮੈਮੋਰੀਅਲ ਫਾਊਡੇਸ਼ਨ ਦੇ ਪ੍ਰਧਾਨ ਪ੍ਰਗਟ ਸਿੰਘ ਗਰੇਵਾਲ, ਹਰਚੰਦ ਸਿੰਘ ਧੀਰ, ਟੀ.ਟੀ. ਸ਼ਰਮਾ ਅਤੇ ਰੇਸ਼ਮ ਸਿੰਘ ਸੱਗੂ ਨੇ ਸੁੰਤਤਰਤਾ ਸੰਗ੍ਰਾਮੀਆ ਦੇਵਕੀ ਨੰਦਨ ਖਾਰ ਅਤੇ ਪ੍ਰੋ. ਹਜ਼ਾਰਾ ਸਿੰਘ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ । ਇੰਨਾਂ ਸੁੰਤਤਰਤਾ ਸੰਗ੍ਰਾਮੀਆਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਵੀ ਹਰਿਆਣਾ ਸਰਕਾਰ ਦੀ ਤਰਜ਼ਾਂ ਤੇ ਸੁੰਤਤਰਤ  ਸੰਗ੍ਰਾਮੀਆਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇਵੋ ।
ਇਸ ਸਮਾਗਮ ’ਚ ਵਾਰਡ ਪ੍ਰਧਾਨ ਰਾਜ ਰਾਣੀ, ਗੁਰਚਰਨ ਸਿੰਘ ਬੱਲ, ਕੁਲਵਿੰਦਰ ਸਿੰਘ ਕਲਸੀ, ਸੁਦੇਸ਼ ਕੁਮਾਰ, ਪਵਨ ਕਲਸੀ, ਜਤਿ ਰਾਮ ਸੰਧੂ, ਬਲਵਿੰਦਰ ਕੌਰ ਬੁੱਟਰ, ਕਿ੍ਰਸ਼ਨ ਲਾਲ ਤਨੇਜਾ, ਗੁਰਚਰਨ ਸਿੰਘ, ਚਮਨ ਬਾਵਾ, ਸੁਖਵਿੰਦਰ ਬਾਵਾ, ਅੰਮਿ੍ਰਤਪਾਲ ਕਲਸੀ, ਅਮਰੀਕ ਸਿੰਘ ਕੰਡਿਆਲ, ਗੁਰਦੇਵ ਸਿੰਘ ਟਾਕ, ਜਗਦੀਸ਼ ਸਿੰਘ ਲੋਟੇ, ਜੱਸਪਾਲ ਸਿੰਘ ਯੂ.ਕੇ., ਹਰਤੇਜ ਸਿੰਘ, ਮਨਦੀਪ ਕੌਰ, ਬਲਵਿੰਦਰ ਕੌਰ, ਦਲਜੀਤ ਕੌਰ ਬਰਾੜ, ਰਿਧੀ ਗਰਚਾ, ਦੀਪਕ ਕੁਮਾਰ, ਸੁੱਖਵਿੰਦਰ ਸਿੰਘ ਬਾਬਾ ਵਾਰਡ ਪ੍ਰਧਾਨ, ਰਾਧੇ ਸ਼ਿਆਮ, ਕੁਲਵਿੰਦਰ ਸਿੰਘ ਠੇਕੇਦਾਰ, ਸਾਗਰ, ਜੀਤ ਰਾਮ ਸੰਧੂ, ਕੁਲਵਿੰਦਰ ਕਲਸੀ, ਬੱਗਾ ਸਿੰਘ, ਗੁਰਦੀਪ ਸਿੰਘ ਸੱਗੂ, ਨੀਰਜ ਕੁਮਾਰ ਯੂਥ ਨੇਤਾ, ਪੰਕਜ ਸਚਦੇਵਾ, ਬੰਟੀ ਸੇਖਾ, ਲੱਕੀ ਮਿਸ਼ਰਾ ਆਦਿ ਨੇ ਵੀ ਗਿਆਨੀ ਜੈਲ ਸਿੰਘ ਅਤੇ ਆਈ.ਐਨ.ਏ. ਦੇ ਮੋਢੀ ਜਨਰਲ ਮੋਹਨ ਸਿੰਘ ਨੂੰ ਯਾਦ ਕੀਤਾ ।

Saturday, November 30, 2013

ਪ੍ਰੋ ਮੋਹਨ ਸਿੰਘ ਮੈਮੋਰੀਅਲ ਫਾਊਡੇਸ਼ਨ ਵਲੋ ਆਈ.ਜੀ ਜੈਨ ਬਠਿੰਡਾ ਸਨਮਾਨਿਤ

Sat, Nov 30, 2013 at 1:33 PM
ਪ੍ਰੋ. ਮੋਹਨ ਸਿੰਘ ਮੈਮੋਰੀਅਲ ਫਾਊਡੇਸ਼ਨ ਦਾ ਮੇਲਿਆ ਰਾਹੀਂ ਨਸ਼ਿਆ ਖਿਲਾਫ ਪ੍ਰਚਾਰ ਸ਼ਲਾਘਾਯੋਗ-ਆਈ.ਜੀ ਜੈਨ
ਆਈ ਜੀ ਬਠਿੰਡਾ ਜਤਿੰਦਰ ਕੁਮਾਰ ਦਾ ਸਨਮਾਨ ਕਰਦੇ ਹੋਏ ਪ੍ਰੋ: ਮੋਹਨ ਸਿੰਘ ਮੈਮੋਰੀਅਲ ਫਾਊਡੇਸ਼ਨ ਦੇ ਪ੍ਰਧਾਨ ਪ੍ਰਗਟ ਸਿੰਘ ਗਰੇਵਾਲ, ਮੀਤ ਪ੍ਰਧਾਨ ਗੁਰਨਾਮ ਸਿੰਘ, ਸਾਧੂ ਸਿੰਘ ਗਰੇਵਾਲ ਅਤੇ ਐਡਵੋਕੇਟ ਰਾਜਿੰਦਰ ਸਿੰਘ ਮੱਕੜ 
ਲੁਧਿਆਣਾ 30 ਨਵੰਬਰ (*ਪ੍ਰਗਟ ਸਿੰਘ ਗਰੇਵਾਲ) ਪ੍ਰੋ: ਮੋਹਨ ਸਿੰਘ ਮੈਮੋਰੀਅਲ ਫਾਊਡੇਸ਼ਨ (ਰਜਿ:) ਲੁਧਿਆਣਾ ਨੇ ਡਾ. ਜਤਿੰਦਰ ਕੁਮਾਰ ਜੈਨ ਆਈ.ਜੀ ਨੂੰ ਅੱਜ ਬਠਿੰਡਾ ਵਿਖੇ ਉਹਨਾਂ ਵਲੋ ਪੰਜਾਬ ਵਿੱਚ ਨੌਜਵਾਨਾਂ ਨੂੰ ਨਸਿਆ ਤੋ ਮੁਕਤ ਕਰਨ ਲਈ ਪਿਛਲੇ ਸਾਲਾ ਤੋ ਚੇਤਨਾ ਲਹਿਰ ਚਲਾਉਣ ਲਈ ਅਤੇ ਆਪਣੀ ਕਲਮ ਰਾਹੀਂ 8 ਕਿਤਾਬਾ ਪੰਜਾਬ ਦੇ ਨੌਜਵਾਨਾਂ ਨੂੰ ਸੇਧ ਦੇਣ ਲਈ ਤੇ ਨਵੇ ਸਮਾਜ ਦੀ ਉਸਾਰੀ ਅਤੇ ਪੰਜਾਬ ਭਵਿੱਖ ਰੋਸ਼ਨ ਕਰਨ ਲਈ ਪ੍ਰਗਟ ਸਿੰਘ ਗਰੇਵਾਲ ਪ੍ਰਧਾਨ ਪ੍ਰੋ: ਮੋਹਨ ਸਿੰਘ ਮੈਮੋਰੀਅਲ ਫਾਊਡੇਸ਼ਨ, ਗੁਰਨਾਮ ਸਿੰਘ ਧਾਲੀਵਾਲ ਮੀਤ ਪ੍ਰਧਾਨ ਫਾਊਡੇਸ਼ਨ, ਸਾਧੂ ਸਿੰਘ ਗਰੇਵਾਲ ਜਨ. ਸਕੱਤਰ, ਰਜਿੰਦਰ ਸਿੰਘ ਮੱਕੜ ਚੇਅਰਮੈਨ ਏਕਨੂਰ ਸੋਸਾਇਟੀ ਬਠਿੰਡਾ ਨੇ ਪ੍ਰੋ: ਮੋਹਨ ਸਿੰਘ ਦਾ ਚਿੱਤਰ, ਸ਼ਾਲ, ਸਾਈਟੇਸ਼ਨ ਅਤੇ ਬੁੱਕੇ ਭੇਂਟ ਕਰਕੇ ਸਨਮਾਨ ਕੀਤਾ ਗਿਆ। ਉਹਨਾ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਡਾ ਜੈਨ ਪਿਛਲੇ ਦਿਨੀਂ ਬਠਿੰਡਾ ਵਿਖੇ ਹੋਏ 35ਵੇਂ ਪ੍ਰੋ ਮੋਹਨ ਸਿੰਘ ਮੇਲੇ ਤੇ ਸਰਕਾਰੀ ਰੁਝੇਵਿਆ ਕਾਰਨ ਸਮੂਲੀਅਤ ਨਹੀ ਕਰ ਸਕੇ ਸਨ।
ਉਹਨਾ ਕਿਹਾ ਕਿ ਡਾ ਜੈਨ ਦੀ ਪ੍ਰੇਰਣਾ ਸਦਕਾ ਹੀ ਪੰਜਾਬ ਪੁਲੀਸ ਦੇ ਇੱਕ ਹੋਰ ਅਫਸਰ ਸ: ਗੁਰਪ੍ਰੀਤ ਸਿੰਘ ਤੂਰ ਵੀ ਨਸ਼ਿਆ ਦੇ ਖਿਲਾਫ ਮੁਹਿੰਮ ਚਲਾ ਰਹੇ ਹਨ ਅਤੇ ਸਮੁੱਚੀ ਪੰਜਾਬ ਪੁਲੀਸ ਨਸਿਆ ਦੇ ਖਿਲਾਫ ਕਾਫੀ ਉਤਸ਼ਾਹ ਨਾਲ ਕੰਮ ਕਰ ਰਹੀ ਹੈ। 
ਇਸ ਸਮੇ ਡਾ ਜੈਨ ਨੇ ਪ੍ਰੋ ਮੋਹਨ ਸਿੰਘ ਮੈਮੋਰੀਅਲ ਫਾਊਡੇਸ਼ਨ ਦੀ ਸ਼ਲਾਘਾ ਕਰਦਿਆ ਕਿ ਮੇਲਿਆ ਰਾਹੀ ਨਸ਼ਿਆ ਦੇ ਖਿਲਾਫ ਚੇਤਨਾ ਪੰਜਾਬੀ ਸਭਿਆਚਾਰ ਤੇ ਵਿਰਾਸਤ ਦਾ ਪ੍ਰਚਾਰ ਤੇ ਪ੍ਰਸਾਰ ਕਰਨ ਲਈ ਬਹੁਤ ਵੱਡਾ ਯੋਗਦਾਨ ਪਾ ਰਹੀ ਹੈ ਜੋ ਸ਼ਲਾਘਾਯੋਗ ਹੈ ਅਤੇ ਜਿਸ ਤੇ ਸਮੂਹ ਪੰਜਾਬੀਆਂ ਨੂੰ ਮਾਣ ਹੈ। 


*ਪ੍ਰਗਟ ਸਿੰਘ ਗਰੇਵਾਲ ਪ੍ਰੋ: ਮੋਹਨ ਸਿੰਘ ਮੈਮੋਰੀਅਲ ਫਾਊਡੇਸ਼ਨ ਦੇ ਪ੍ਰਧਾਨ ਹਨ ਅਤੇ ਉਹਨਾਂ ਦਾ ਮੋਬਾਈਲ ਨੰਬਰ ਹੈ: 98768-78970

Tuesday, August 27, 2013

ਪ੍ਰੋਫੈਸਰ ਮੋਹਨ ਸਿੰਘ ਮੇਲੇ ਦੀਆਂ ਤਿਆਰੀਆਂ ਸ਼ੁਰੂ

Tue, Aug 27, 2013 at 4:06 PM
ਪ੍ਰੋ ਮੋਹਨ ਸਿੰਘ ਮੈਮੋਰੀਅਲ ਫਾਊਡੇਸ਼ਨ ਵੱਲੋਂ ਵਿਸ਼ੇਸ਼ ਮੀਟਿੰਗ 31 ਨੂੰ- ਜੱਸੋਵਾਲ 
ਲੁਧਿਆਣਾ 27 ਅਗਸਤ 2013: (ਵਿਸ਼ਾਲ/ਪੰਜਾਬ ਸਕਰੀਨ )  ਪੰਜਾਬ ਦੇ ਯੁੱਗ ਕਵੀ ਪ੍ਰੋ ਮੋਹਨ ਸਿੰਘ ਦੀ ਯਾਦ ਵਿਚ ਲਗਾਏ ਜਾ ਰਹੇ 35ਵੇ ਸਲਾਨਾ ਪੰਜਾਬੀ ਸਭਿਆਚਾਰਕ ਮੇਲੇ ਦੀਆਂ ਤਿਆਰੀਆਂ ਸਬੰਧੀ ਪ੍ਰੋ ਮੋਹਨ ਸਿੰਘ ਮੈਮੋਰੀਅਲ ਫਾਊਡੇਸ਼ਨ ਦੇ ਚੇਅਰਮੈਨ ਜਗਦੇਵ ਸਿੰਘ ਜੱਸੋਵਾਲ ਦੀ ਪ੍ਰਧਾਨਗੀ ਹੇਠ ਇੱਕ ਮੀਟਿੰਗ ਦਾ ਆਯੋਜਨ ਮਿਤੀ 31 ਅਗਸਤ ਨੂੰ ਪੰਜਾਬੀ ਵਿਰਾਸਤ ਭਵਨ, ਪੱਖੋਵਾਲ ਰੋਡ, ਪਾਲਮ ਵਿਹਾਰ ਵਿਖੇ ਸਵੇਰੇ 10 ਵਜੇ ਕਰਵਾਇਆ ਜਾ ਰਿਹਾ ਹੈ।
ਸ: ਜੱਸੋਵਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਯਾਦ ਰਹੇ ਇਹ ਮੇਲਾ ਪ੍ਰੋ ਮੋਹਨ ਸਿੰਘ ਦੀ ਯਾਦ ਵਿਚ ਪਿਛਲੇ 34 ਵਰਿਆ ਤੋ ਲਗਾਇਆ ਜਾ ਰਿਹਾ ਹੈ। ਪਹਿਲਾਂ ਇਹ ਮੇਲਾ ਲੁਧਿਆਣਾ ਵਿਖੇ ਕਰਵਾਇਆ ਜਾਂਦਾ ਸੀ ਪਰ ਪਿਛਲੇ ਸਮੇ ਤੋ ਇਹ ਮੇਲਾ ਪੰਜਾਬ ਅਤੇ ਪੰਜਾਬ ਤੋ ਬਾਹਰ ਵੀ ਕਈ ਵਾਰ ਮਨਾਇਆ ਗਿਆ ਹੈ ਕਿਉਕਿ ਇਹ ਮੇਲਾ ਪੰਜਾਬੀਆਂ ਦਾ ਸਰਬ ਸਾਝਾ ਤਿਉਹਾਰ ਹੈ। ਉਹਨਾਂ  ਕਿਹਾ ਕਿ ਇਸ ਮੇਲੇ ਵਿਚ ਪੰਜਾਬ ਦੇ ਨਾਮਵਰ ਕਲਾਕਾਰ, ਨ੍ਰਿਤਕਾਰ, ਗੀਤਕਾਰ, ਗਾਇਕ, ਲੋਕ ਨਾਚ ਮੰਡਲੀਆ, ਬਾਜੀਗਰਾਂ ਦੇ ਕਰਤੱਵ, ਤ੍ਰਿੰਜਣ, ਗਿੱਧੇ, ਭੰਗੜੇ, ਪੇਟਿੰਗਾਂ, ਪੁਸਤਕਾਂ, ਪ੍ਰਦਰਸ਼ਨੀ, ਪੰਜਾਬੀ ਵਿਰਾਸਤ ਦੀਆਂ ਪੇਸ਼ਕਾਰੀਆਂ, ਕਵੀ ਦਰਬਾਰ, ਵਰਾਸਤੀ ਸ਼ਸ਼ਤਰਾਂ, ਅਸ਼ਤਰਾਂ ਅਤੇ ਵਸਤਰਾਂ ਦੀ ਨੁਮਾਇਸ਼ ਵੀ ਹੁੰਦੀ ਹੈ।
ਉਹਨਾਂ ਇਸ ਸਮੇ ਪੰਜਾਬ ਦੇ ਸਮੂਹ ਸਾਹਿਤਕ, ਸਮਾਜਿਕ, ਵਿਦਿਅਕ, ਸਭਿਆਚਰਕ ਅਤੇ ਭਾਇਚਾਰਕ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੇਲੇ ਦੀ ਰੂਪ ਰੇਖਾ ਨੂੰ ਤਿਆਰ ਕਰਨ ਦੀ ਇਕੱਤਰਾ ਵਿਚ ਆਪਣੇ ਪ੍ਰਤੀਨਿਧੀ ਭੇਜ ਕੇ ਸੁਝਾਅ ਪ੍ਰਗਟ ਕਰਨ। ਇਸ ਵਾਰ ਇਸ ਮੇਲੇ ਦੀ ਇੱਕ ਨਾਮਵਰ ਸੰਸਥਾ ਇੱਕ ਡਾਕੂਮੈਟਰੀ ਫਿਲਮ ਵੀ ਤਿਆਰ ਕਰਵਾ ਰਹੀ ਹੈ। ਮੇਲੇ ਸਬੰਧੀ ਇੱਕ ਵਿਸੇਸ਼ ਸੋਵੀਨਰ ਵੀ ਤਿਆਰ ਕੀਤਾ ਜਾ ਰਿਹਾ ਹੈ।