Sunday, April 30, 2017

ਨਿੰਦਰ ਘੁਗਿਆਣਵੀ ਨੂੰ ਅੱਜ ਮਿਲੇਗਾ "ਜਗਦੇਵ ਸਿੰਘ ਜੱਸੋਵਾਲ ਵਿਰਾਸਤ ਪੁਰਸਕਾਰ"

38 ਸਾਲ ਦੀ ਉਮਰ ਵਿੱਚ 51 ਕਿਤਾਬਾਂਲਿਖੀਆਂ ਨਿੰਦਰ ਨੇ 
ਨਿੰਦਰ ਘੁਗਿਆਣਵੀ ਨੇ ਪੰਜਾਬੀ ਕਲਾ, ਸਾਹਿਤ ਤੇ ਸਭਿਆਚਾਰ ਦੇ ਖੇਤਰ ਵਿੱਚ ਛੋਟੀ ਜਿਹੀ ਉਮਰੇ ਹੀ ਅੰਤਰਰਾਸ਼ਟਰੀ ਪੱਧਰ ਉਤੇ ਬਹੁਤ ਮਾਣਯੋਗ ਪ੍ਰਾਪਤੀਆਂ ਕੀਤੀਆਂ ਹਨ। ਆਪ ਦੀ ਜਿੰਨੀ ਉਮਰ ਹੈ, ਉਸ ਤੋਂ ਵੀ ਵੱਧ ਕਿਤਾਬਾਂ ਲਿਖ ਚੁੱਕੇ ਹਨ, ਯਾਨੀ ਕਿ 38 ਸਾਲ ਦੀ ਉਮਰ ਅਤੇ 51 ਕਿਤਾਬਾਂ, ਜਿੰਨ੍ਹਾਂ ਦੇ ਵਿਸ਼ੇ ਸਾਹਿਤ, ਭਾਰਤ ਦੀ ਜੁਡੀਸ਼ਰੀ, ਪ੍ਰਸ਼ਾਨਿਕ ਪ੍ਰਣਾਲੀ, ਰਾਜਨੀਤੀ, ਪੰਜਾਬੀ ਸਭਿਆਚਾਰ, ਖੋਜ, ਲੋਕ-ਜੀਵਨ, ਲੋਕ-ਕਲਾਵਾਂ, ਲੋਕ-ਗਾਇਕੀ ਤੇ ਲੋਕ-ਸੰਗੀਤ ਹਨ। ਆਪ ਨੇ ਪੰਜਾਬੀ ਸਭਿਆਚਾਰ ਦੇ ਬਾਬਾ ਬੋਹੜ ਸ੍ਰ ਜਗਦੇਵ ਸਿੰਘ ਜੱਸੋਵਾਲ ਨਾਲ ਆਪਣੇ ਜੀਵਨ ਦਾ ਕਾਫੀ ਸਮਾਂ ਬਿਤਾਇਆ ਅਤੇ ਉਹਨਾਂ ਬਾਰੇ 3 ਪੁਸਤਕਾਂ ਲਿਖੀਆਂ,ਜਿੰਨ੍ਹਾਂ ਵਿਚੋ 2 ਦਾ ਅੰਗਰੇਜ਼ੀ ਅਨੁਵਾਦ ਵੀ ਹੋਇਆ।
ਨਿੰਦਰ ਘੁਗਿਆਣਵੀ ਦੀ ਵਿਦਿਅਕ ਯੋਗਤਾ ਭਾਵੇਂ ਮੈਟਿ੍ਰਕ ਤੱਕ ਹੀ ਹੈ ਪਰ ਆਪ ਦੀਆਂ ਪੁਸਤਕਾਂ ਤੇ ਲਿਖ਼ਤਾਂ ਕਈ ਯੂਨੀਵਰਸਿਟੀਆਂ ਦੇ ਐੱਮਥਏ (ਪੰਜਾਬੀ) ਅਤੇ ਬੀਥਏ ਆਦਿ ਦੇ ਕੋਰਸਾਂ ਵਿੱਚ ਸ਼ਾਮਿਲ ਹਨ। ਪੰਜਾਬੀ ਯੂਨੀਵਰਸਿਟੀ ਪਟਿਆਲਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਰਤਸਰ, ਦਿੱਲੀ ਯੂਨੀਵਰਸਿਟੀ, ਕੁਰੂਕੁਸ਼ੇਤਰ ਯੂਨੀਵਰਸਿਟੀ ਸਮੇਤ 8 ਯੂਨੀਵਰਸਿਟੀਆਂ ਨੇ ਆਪ ਦੀਆਂ ਲਿਖਤਾਂ ਤੇ ਪੁਸਤਕਾਂ ਉੱਤੇ ਵਿਦਿਆਰਥੀਆਂ ਪਾਸੋਂ ਐੱਮਥਫਿੱਲ ਤੇ ਪੀਥਐਚ ਡੀ ਦੇ ਖੋਜ ਕਾਰਜ ਕਰਵਾਏ ਹਨ ਅਤੇ ਇਹਨਾਂ ਦੀਆਂ ਪੁਸਤਕਾਂ ਨੂੰ ਪ੍ਰਕਾਸ਼ਿਤ ਵੀ ਕੀਤਾ ਹੈ।  ਭਾਰਤ ਸਰਕਾਰ ਨੇ ‘ਪੰਜਾਬ ਦਾ ਲੋਕ ਸੰਗੀਤ‘ ਪੁਸਤਕ ਪ੍ਰਕਾਸ਼ਤ ਕੀਤੀ ਹੈ। ਆਪ ਦੀ ਰਚਨਾ ਸੀਥਬੀਥਐਸ ਸੀ ਦਿੱਲੀ ਵਲੋਂ 10-ਵੀਂ ਜਮਾਤ ਲਈ ਇਸੇ ਸਾਲ ਲਾਈ ਗਈ ਹੈ। ਆਪ ਨੇ ਪੰਜਾਬੀ ਯੂਨੀਵਰਸਟੀ ਪਟਿਆਲਾ ਲਈ 5 ਪੁਸਤਕਾਂ ਲਿਖੀਆਂ।
ਨਿੰਦਰ ਘੁਗਿਆਣਵੀ ਨੇ ਆਪਣੇ  ਵਿਰਸੇ ਦੇ ਮਹਾਨ ਤੇ ਪੁਰਾਣੇ-ਪੁਰਾਣੇ ਤੇ ਭੁੱਲੇ-ਵਿੱਸਰੇ ਤੇ ਖ਼ਾਸ ਕਰਕੇ ਬਜ਼ੁਰਗ ਕਲਾਕਾਰਾਂ ਤੇ ਫ਼ਨਕਾਰਾਂ ਦੇ ਜੀਵਨ ਤੇ ਸੰਗੀਤ ਬਾਰੇ ਆਪ ਨੇ ਕਿਤਾਬਾਂ, ਡਾਕੂਮੈਟਰੀ ਫ਼ਿਲਮਾਂ, ਰੇਡੀਓ ਅਤੇ ਟੀਥਵੀਥ ਲਈ ਸੰਗੀਤਕ ਫੀਥਚਰਾਂ ਆਦਿ ਦਾ ਨਿਰਮਾਣ ਅਤੇ ਪੇਸ਼ਕਾਰੀ ਕਰਕੇ ਉਹਨਾਂ ਨੂੰ ਯਾਦਗਾਰੀ ਰੂਪ ਦਿੱਤਾ ਹੈ।  ਆਪ ਦੀਆਂ ਪ੍ਰਾਪਤੀਆਂ ਤੇ ਪੁਸਤਕਾਂ ਦੀ ਸੂਚੀ ਬਹੂਤ ਲੰਬੀ ਹੈ। ਇੱਕੋ ਸਮੇਂ ਆਪ ਰੇਡੀਓ ਬ੍ਰਾਡਕਾਸਟਰ, ਜਲੰਧਰ ਦੂਰਦਰਸ਼ਨ ਤੇ ਰੇਡੀਓ ਦੇ ਐਂਕਰ, ਸੰਪਾਦਕ, ਅਨੁਵਾਦਕ, ਜੀਵਨੀਕਾਰ, ਕਾਲਮਨਿਸਟ ਅਤੇ ਅਣਮੁੱਲੀਆਂ ਕਿਰਤਾਂ ਦੇ  ਰੀਸਰਚ ਸਕਾਲਰ ਹਨ। 
ਆਪ ਦੇ ਲਿਖੇ ਹਫ਼ਤਾਵਰੀ ਕਾਲਮ ਭਾਰਤ ਤੋਂ ਇਲਾਵਾਂ ਦੇਸ਼-ਬਦੇਸ਼ ਦੇ ਲੱਗਭਗ 20 ਮੁਲਕਾਂ ਵਿੱਚ ਛਪਦੇ ਹਨ ਤੇ ਔਨ-ਲਾਈਨ ਵੀ ਹੁੰਦੇ ਹਨ। ਆਪ ਦੀ ਸਭ ਤੋਂ ਵੱਧ ਮਕਬੂਲ ਹੋਈ ਕਿਤਾਬ ਦਾ ਨਾਂ ਹੈ- ‘ਮੈਂ ਸਾਂ ਜੱਜ ਦਾ ਅਰਦਲੀ‘, ਜੋ ਆਪ ਦੇ ਜੀਵਨ ਦੀ ਸੱਚੀ ਕਹਾਣੀ ‘ਤੇ ਅਧਾਰਿਤ ਸੀ, ਆਪ ਨੇ ਅਦਾਲਤਾਂ ਵਿੱਚ ਕਈ ਜੱਜਾਂ ਪਾਸ ਅਰਦਲੀ ਦੀ ਨੌਕਰੀ ਵੀ ਕੀਤੀ। ਇਸੇ ਕਿਤਾਬ ‘ਤੇ ਫਿਲਮ  ਵੀ ਬਣੀ, ਜੋ ਬਹੁਤ ਮਸ਼ਹੂਰ ਹੋਈ ਸੀ। ਉਸ ਪੁਸਤਕ ਨੂੰ ਲਾਹੌਰ ਵਿੱਚ ਸ਼ਾਹਮੁਖੀ ਤੇ ਹਿੰਦੀ, ਕੰਨੜ ਤੇ ਤੇਲਗੂ ਵਿੱਚ ਛਾਪਿਆ ਗਿਆ। ਅੱਜ ਕੱਲ ਆਪ ਦੀ ਕਾਨੂੰਨ, ਨਿਆਂ ਤੇ ਨਿਆਂ ਪਾਲਿਕਾਂ ਬਾਰੇ ਲਿਖੀ ‘ਕਾਲੇ ਕੋਟ ਦਾ ਦਰਦ‘  ਕਿਤਾਬ 6 ਭਾਸ਼ਾਵਾਂ ਵਿੱਚ ਛਪ ਰਹੀ ਹੈ। ਆਪ ਨੂੰ ਮਹਾਤਮਾਂ ਗਾਂਧੀ ਸਟੇਟ ਇੰਸਟੀਚਿਊਟ ਚੰਡੀਗੜ ਵਿਖੇ ਸਮੇਂ-ਸਮੇਂ ਨਵੇਂ ਪੀਥਸੀ ਐਸ, ਆਈਥਏਥਐਸ ਤੇ ਆਈਥਪੀਥਐਸ਼ ਅਫਸਰਾਂ ਨੂੰ ਫਿਲੌਰ ਪੁਲੀਸ ਅਕੈਡਮੀ ਵਿਚ ਲੈਕਚਰ ਦੇਣ ਲਈ ਵੀ ਬੁਲਾਇਆ ਜਾਂਦਾ ਹੈ।ਆਪ ਦੀਆਂ ਸਾਹਿਤਕ ਤੇ ਸਭਿਆਚਾਰਕ ਪ੍ਰਾਪਤੀਆਂ ਬਦਲੇ ਕੈਨੇਡਾ ਦੇ ਪ੍ਰਧਾਨ ਮੰਤਰੀ ਸ੍ਰੀ ਜੌਨ ਕ੍ਰੈਚੀਅਨ ਨੇ ਸੰਨ 2001 ਵਿੱਚ ਆਪ ਨੂੰ ਸਨਮਾਨਿਤ ਕੀਤਾ। ਸੰਨ 2005 ਵਿੱਚ ਲੰਡਨ ਦੇ ਪਾਰਲੀਮੈਂਟ ਹਾਲ ਵਿੱਚ ਆਪ ਦਾ ਸਨਮਾਣ ਹੋਇਆ। ਆਪ 6 ਵਾਰ ਕਨੈਡਾ,ਅਮਰੀਕਾ, ਆਸਟਰੇਲੀਆ ਤੇ ਇੰਗਲੈਂਡ ਮੁਲਕਾਂ ਦੀਆਂ ਯਾਤਰਾਵਾਂ ਕਰ ਚੁਕੇ ਹਨ। ਪੰਜਾਬ ਸਰਕਾਰ 2013 ਦਾ ਆਪ ਨੂੰ ‘ਸਟੇਟ ਐਵਾਰਡ‘ ਪ੍ਰਦਾਨ ਕਰ ਚੁੱਕੀ ਹੈ । ਆਪ ਜੀ ਨੂੰ ਪੰਜਾਬੀ ਅਕੈਡਮੀ ਉਤਰ ਪਰਦੇਸ਼, ਵੱਲੋਂ ਉਚੇਚੇ ਤੌਰ ‘ਤੇ ਸਨਮਾਨਿਆ ਗਿਆ। ਅੱਜ ਸ੍ਰ ਜਗਦੇਵ ਸਿੰਘ ਜੱਸੋਵਾਲ  ਦੇ 82ਵੇਂ ਜਨਮ ਦਿਨ ‘ਤੇ ਨਿੰਦਰ ਨੂੰ ਸ੍ਰ ਜਗਦੇਵ ਸਿੰਘ ਜੱਸੋਵਾਲ ਵਿਰਾਸਤ ਪੁਰਸਕਾਰ ਭੇਟ ਕਰ ਕੇ ਸਨਮਾਨਿਤ ਕਰ ਰਹੀ ਹੈ ।                        
ਨਿਰਮਲ ਜੌੜਾ
9814078799

No comments: