Wed, Jul 10, 2019 at 4:06 PM
ਕਈ ਮਹੱਤਵਪੂਰਨ ਮੰਚਾਂ 'ਤੇ ਹੋਵੇਗਾ ਇਸ ਫਿਲਮ ਦਾ ਪ੍ਰਦਰਸ਼ਨ
ਕੌਮੀ ਤੇ ਕੌਮਾਂਤਰੀ ਪੱਧਰ ਤੇ ਸਿਲੈਕਟ ਹੋਈ ਪੰਜਾਬੀ ਲਘੂ ਫਿਲਮ ‘ਉਡਣ ਖਟੋਲਾ’ ਦਾ ਪੋਸਟਰ ਅਤੇ ਪਾਖੰਡੀ ਸਾਧ ਦੇ ਡੇਰੇ ਦਾ ਇੱਕ ਦ੍ਰਿਸ਼ |
ਦੋਰਾਹਾ: 10 ਜੁਲਾਈ 2019: (ਪੰਜਾਬ ਸਕਰੀਨ ਬਿਊਰੋ)::
ਪੰਜਾਬੀ ਲਘੂ ਫਿਲਮ ‘ਉਡਣ ਖਟੋਲਾ’ ਨੂੰ ਕੌਮੀ ਤੇ ਕੌਮਾਂਤਰੀ ਪੱਧਰ ਤੇ ਓਫੀਸ਼ੀਅਲੀ ਸਲੈਕਟ ਕੀਤਾ ਗਿਆ ਹੈ ਜਿਸ ਦੇ ਬਾਰੇ ਰੰਗ ਕਰਮੀ ਮਨੂੰ ਬੁਆਣੀ ਨੇ ਪ੍ਰੈਸ ਨੂੰ ਜਾਣਕਾਰੀ ਦਿੱਤੀ। ਉਹਨਾਂ ਮੀਡੀਆ ਮੀਤ ਦੌਰਾਨ ਦੱਸਿਆ ਕਿ ਲਘੂ ਫਿਲਮ ‘ਉਡਣ ਖਟੋਲਾ’ ਨੂੰ ਕੌਮਾਂਤਰੀ ਪੱਧਰ ਤੇ ‘ਲਿਫਟ (ਲੰਡਨ ਫਿਲਮ ਫੈਸਟੀਵਲ), ਕੌਮੀ ਪੱਧਰ ਤੇ ਹੈਦਰਾਬਾਦ ਬੰਗਾਲੀ ਫਿਲਮ ਫੈਸਟੀਵਲ ਅਤੇ ‘ਫਸਟ ਟਾਇਮ ਫਿਲਮ ਮੇਕਰ’ ਓਫੀਸ਼ੀਅਲੀ ਸਲੈਕਟ ਕੀਤਾ ਗਿਆ ਹੈ। ਰੰਗ ਕਰਮੀ ਮਨੂੰ ਬੁਆਣੀ ਨੇ ਨਿਰਦੇਸ਼ਨਾ ਕਰਨ, ਕਹਾਣੀ ਤੇ ਸੰਵਾਦ ਲਿਖਣ ਦੇ ਨਾਲ਼, ਨਾਲ਼ ਇਸ ਫਿਲਮ ‘ਚ ਅਦਾਕਾਰੀ ਵੀ ਕੀਤੀ ਹੈ। ਇਹ ਫਿਲਮ ਪਾਖੰਡੀਆਂ ਵੱਲੋਂ ਲੋਕਾਂ ਨੂੰ ਭਰਮਜ਼ਾਲ਼ ਵਿਚ ਫਸਾ ਕੇ ਉਨ੍ਹਾਂ ਦਾ ਸ਼ੋਸ਼ਣ ਕਰਨ ਦਾ ਪਰਦਾ ਫਾਸ਼ ਕਰਦੀ ਹੈ। ਫਿਲਮ ਵਿਚ 1969 ਵਿਚ ਮਨੁੱਖ ਦੁਆਰਾ ਪਹਿਲੀਵਾਰ ਚੰਦ ਉੱਤੇ ਪਹੁੰਚਣ ਵਾਲ਼ੀ ਵਿਗਿਆਨ ਦੀ ਪ੍ਰਾਪਤੀ ਨੂੰ ਆਧਾਰ ਬਣਾ ਕੇ ਆਮ ਲੋਕਾਂ ਨੂੰ ਜਾਗਰੂਕ ਕਰਨ ਦਾ ਯਤਨ ਕੀਤਾ ਗਿਆ ਹੈ। ਪੋ੍ਰਡਿਉਸਰ ਕੁਲਵਿੰਦਰ ਸਿੰਘ ਮਾਂਗਟ ਤੇ ‘ਡਾਰਕ ਟਾਕੀ’ਜ਼ ਟੀਮ’ ਵੱਲੋਂ ਬਣਾਈ ਇਸ ਫਿਲਮ ਵਿਚ ਜਰਨੈਲ ਮਠਾਣ (ਪਾਲੀਵੁੱਡ ਅਦਾਕੀਰ), ਰੰਗ ਕਰਮੀ ਕੁਲਦੀਪ ਸਿੰਘ ਜੱਗੀ, ਹੈਪੀ ਸਹੋਤਾ, ਹਰਮਨਦੀਪ ਕੌਰ, ਰਾਜਵਿੰਦਰ ਕੌਰ ਆਦਿ ਦੀਆਂ ਮੁੱਖ ਭੂਮਿਕਾਵਾਂ ਹਨ। ਮਨੂੰ ਬੁਆਣੀ ਨੇ ਕਿਹਾ ਕਿ ਪੰਜਾਬੀ ਦੇ ਉੱਘੇ ਲੇਖਕ ਮੇਰੇ ਸਾਹਿਤਕ ਗੁਰੂ ਜਸਵੀਰ ਝੱਜ ਜੀ ਤੋਂ ਪ੍ਰਾਪਤ ਯੋਗ ਰਹਿਨੁਮਾਈ ਕਾਰਨ ਇਹ ਫਿਲਮ ਪੰਜਾਬੀ ਸਭਿਆਚਾਰ, ਬੋਲੀ ਤੇ ਭਾਸ਼ਾ ਦੇ ਮਿਆਰ ਤੇ ਪੂਰੀ ਤਰ੍ਹਾਂ ਖਰ੍ਹੀ ਉੱਤਰਦੀ ਹੈ। ਫਿਲਮ ਨੂੰ ਕੌਮੀ ਤੇ ਕੌਮਾਂਤਰੀ ਪੱਧਰ ਤੇ ਮਿਲ਼ੀ ਕਾਮਬਾਬੀ ਦਾ ਸਿਹਰਾ ਸਮੁੱਚੀ ਟੀਮ ਦੀ ਦਿਨ-ਰਾਤ ਕੀਤੀ ਮਿਹਨਤ ਨੂੰ ਜਾਂਦਾ ਹੈ।
No comments:
Post a Comment