ਪ੍ਰੈਸ ਮਿਲਣੀ ਦੌਰਾਨ ਫਿਲਮ ਯੂਨਿਟ ਨਾਲ ਹੋਈਆਂ ਮੀਡੀਆ ਦੀਆਂ ਖੁਲ੍ਹੀਆਂ ਗੱਲਾਂ
ਮੁਸਕਰਾਹਟ ਅਤੇ ਹੰਝੂਆਂ ਦੀ ਇਹ ਕਹਾਣੀ ਦੇਖੋ 17 ਮਾਰਚ 2017 ਨੂੰ
ਭਾਵੇਂ ਕਿਹਾ ਇਹੀ ਜਾਂਦਾ ਹੈ ਕਿ ਅਸਲੀ ਜ਼ਿੰਦਗੀ ਅਤੇ ਫ਼ਿਲਮੀ ਦੁਨੀਆ ਵਿਚਕਾਰ ਬਹੁਤ ਫਰਕ ਹੁੰਦਾ ਹੈ ਪਰ ਹਕੀਕਤ ਇਹ ਹੈ ਕਿ ਹਕੀਕੀ ਜ਼ਿੰਦਗੀ ਅਤੇ ਫ਼ਿਲਮਾਂ ਇੱਕ ਦੂਜੇ ਤੋਂ ਪੂਰੀ ਤਰਾਂ ਪ੍ਰਭਾਵਿਤ ਹੁੰਦੀਆਂ ਹਨ। ਇਹ ਅਹਿਸਾਸ ਅੱਜ ਫਿਲਮ "ਜਿੰਦੂਆ" ਦੀ ਯੂਨਿਟ ਨਾਲ ਹੋਈ ਇੱਕ ਪ੍ਰੈਸ ਕਾਨਫਰੰਸ ਦੌਰਾਨ ਹੋਇਆ। ਮੀਡੀਆ ਨਾਲ ਫਿਲਮ ਯੂਨਿਟ ਨੇ ਦਿਲ ਖੋਹਲ ਕੇ ਗੱਲਾਂ ਕੀਤੀਆਂ। ਤਕਰੀਬਨ ਤਕਰੀਬਨ ਹਰ ਸੁਆਲ ਦਾ ਜੁਆਬ ਦਿੱਤਾ। For More Pics Please Click Here
ਕਦੇ-ਕਦੇ ਇੱਕ ਸੱਚ ਹਜ਼ਾਰਾਂ ਝੂਠਾਂ ਤੋਂ ਬੁਰਾ ਹੁੰਦਾ ਹੈ ਅਤੇ ਇੱਕ ਅਜਿਹੀ ਫਿਲਮ ਜੋ ਸਰਲ ਰੋਮਾਂਟਿਕ ਕਹਾਣੀ ਦੀ ਤਰ੍ਹਾਂ ਲੱਗਦੀ ਹੈ ਉਹ ਅਚਾਨਕ ਤੋਂ ਇੱਕ ਅਜਿਹਾ ਟਰਨ ਲੈਂਦੀ ਹੈ ਜੋ ਲੋਕਾਂ ਨੂੰ ਉਨ੍ਹਾਂ ਦੀਆਂ ਸੀਟਾਂ ਨਾਲ ਜੋੜੇ ਰੱਖੇਗੀ ਅਤੇ ਉਨ੍ਹਾਂ ਨੂੰ ਜ਼ਿੰਦਗੀ ਦੇ ਅਲੱਗ ਰੰਗਾਂ ਅਤੇ ਇਮੋਸ਼ਨ ਦਾ ਅਨੁਭਵ ਕਰਵਾਏਗੀ। ਓਹਰੀ ਪ੍ਰੋਡਕਸ਼ਨ ਅਤੇ ਇੰਫੈਂਟਰੀ ਪਿਕਚਰਸ ਜਿਨ੍ਹਾਂ ਦੇ ਸਹਿਯੋਗੀ ਹਨ ਯਦੂ ਪ੍ਰੋਡਕਸ਼ਨ ਲੈ ਕੇ ਆਏ ਹਨ ਆਪਣੀ ਪੇਸ਼ਕਸ਼ ‘ਜਿੰਦੁਆ‘ ਜਿਸ ਵਿੱਚ ਅਹਿਮ ਕਿਰਦਾਰ ਵਿੱਚ ਨਜ਼ਰ ਆਉਣਗੇ ਐਕਟਰ ਜਿਮੀ ਸ਼ੇਰਗਿੱਲ, ਐਕਟਰਸ ਨੀਰੂ ਬਾਜਵਾ, ਸਰਗੁਣ ਮਹਿਤਾ ਅਤੇ ਹਾਸ ਕਲਾਕਾਰ ਰਾਜੀਵ ਠਾਕੁਰ।
ਫਿਲਮ ਦੀ ਕਹਾਣੀ ਐਕਟਰ ਜਿਮੀ ਸ਼ੇਰਗਿੱਲ, ਐਕਟਰਸ ਨੀਰੂ ਬਾਜਵਾ ਅਤੇ ਸਰਗੁਣ ਮਹਿਤਾ ਇਨ੍ਹਾਂ ਤਿੰਨ ਕਿਰਦਾਰਾਂ ਦੇ ਆਲੇ-ਦੁਆਲੇ ਘੁੰਮਦੀ ਹੈ। ਇਸ ਫਿਲਮ ਦਾ ਨਿਰਦੇਸ਼ਨ ਹੈ ਮਸ਼ਹੂਰ ਨਿਰਦੇਸ਼ਕ ਨਵਨੀਤ ਸਿੰਘਵੱਲੋਂ, ਫਿਲਮ ਦੀ ਕਹਾਣੀ ਅਤੇ ਸਕ੍ਰੀਨਪਲੇ ਕੀਤਾ ਹੈ ਧੀਰਜ ਰਤਨ ਨੇ। ਫਿਲਮ ਦਾ ਸੰਗੀਤ ਦਿੱਤਾ ਹੈ ਮਸ਼ਹੂਰ ਜੈਦੇਵ ਕੁਮਾਰ, ਪ੍ਰੋਫੇ-ਸੀ ਅਤੇ ਅਰਜੁਨਾ ਹਰਜਾਈ ਨੇ। ਫਿਲਮ ਦਾ ਸੰਗੀਤ ਸਪੀਡ ਰਿਕਾਰਡ ਵਲੋਂ ਲੇਬਲਡ ਕੀਤਾ ਗਿਆ ਹੈ।
ਫਿਲਮ ਦੇ ਬਾਰੇ ਵਿੱਚ ਗੱਲ ਕਰਦੇ ਹੋਏ ਐਕਟਰ ਜਿਮੀ ਸ਼ੇਰਗਿੱਲ ਨੇ ਕਿਹਾ ਕਿ, “ਫਿਲਮ ਡਰਾਮਾ, ਰੋਮਾਂਸ , ਇਮੋਸ਼ਨ ਅਤੇ ਰੋਮਾਂਚ ਨਾਲ ਭਰੀ ਹੈ। ਸਕਿ੍ਰਪਟ ਨੇ ਮੈਨੂੰ ਬੇਹੱਦ ਆਕਰਸ਼ਿਤ ਕੀਤਾ ਅਤੇ ਪੂਰੀ ਕਾਸਟ ਨੇ ਬੇਹਤਰੀਨ ਤਰੀਕੇ ਨਾਲ ਕੰਮ ਕੀਤਾ। ਮੈਂ ਇਸ ਫਿਲਮ ਦਾ ਹਿੱਸਾ ਬਣ ਕੇ ਬੇਹੱਦ ਖੁਸ਼ ਹਾਂ। ਫਿਲਮ ਪੂਰੀ ਤਰ੍ਹਾਂ ਨਾਲ ਤਹਾਨੂੰ ਰਿਸ਼ਤਿਆਂ ਦਾ ਅਹਿਸਾਸ ਕਰਵਾਏਗੀ।“
ਐਕਟਰਸ ਸਰਗੁਣ ਮਹਿਤਾ ਨੇ ਕਿਹਾ ਕਿ, “ਮੈਂ ਰਿਲੀਜ਼ ਦੇ ਲਈ ਬੇਹੱਦ ਉਤਸਾਹਿਤ ਹਾਂ। ਫਿਲਮ ਦੀ ਕਹਾਣੀ ਦਿਲ ਨੂੰ ਛੁ ਜਾਣ ਵਾਲੀ ਹੈ ਜਿਸ ਵਿੱਚ ਹਰ ਕਿਰਦਾਰ ਉੱਭਰ ਕੇ ਆ ਰਿਹਾ ਹੈ। ਫਿਲਮ ਤਹਾਨੂੰ ਫੈਮਿਲੀ ਅਤੇ ਰਿਸ਼ਤਿਆਂ ਦੀ ਅਹਿਮੀਅਤ ਬਾਰੇ ਦੱਸਦੀ ਹੈ। ਮੈਂ ਉਮੀਦ ਕਰਦੀ ਹਾਂ ਕਿ ਲੋਕ ਵੀ ਇਸ ਫਿਲਮ ਨੂੰ ਉੰਨਾ ਹੀ ਪਸੰਦ ਕਰਨਗੇ ਜਿੰਨਾ ਕਿ ਮੈਂ ਕੀਤਾ।“
ਰਾਜੀਵ ਠਾਕੁਰ ਨੇ ਕਿਹਾ ਕਿ, “ਫਿਲਮ ਤਹਾਨੂੰ ਪਿਆਰ ਦੀ ਇੱਕ ਅਲੱਗ ਹੀ ਸਾਈਡ ਦਿਖਾਏਗੀ ਜਿਸ ਵਿੱਚ ਤਹਾਨੂੰ ਲਵ ਟਰਾਇੰਗਲ ਦਾ ਟਵਿਸਟ ਦਿਖੇਗਾ। ਇਹ ਫਿਲਮ ਲੋਕਾਂ ਨੂੰ ਤਿੰਨ ਅਲੱਗ ਕਿਰਦਾਰਾਂ ਦੀ ਲਵ ਜਰਨੀ ਤੇ ਲੈ ਕੇ ਜਾਵੇਗੀ। ਉੱਥੇ ਹੀ ਫਿਲਮ ਦੀ ਪੂਰੀ ਕਾਸਟ ਅਤੇ ਕਰੂ ਕਾਫੀ ਸਪੋਰਟਿਵ ਸੀ ਅਤੇ ਸੱਭ ਨੇ ਆਪਣਾ ਬੈਸਟ ਦਿੱਤਾ ਹੈ।“
ਫਿਲਮ ਦੇ ਨਿਰਦੇਸ਼ਕ ਨਵਨੀਤ ਸਿੰਘ ਨੇ ਕਿਹਾ ਕਿ, “ਫਿਲਮ ਦੀ ਸੱਭ ਤੋਂ ਅਹਿਮ ਗੱਲ ਇਹ ਹੈ ਕਿ ਫਿਲਮ ਨਾ ਕੇਵਲ ਕਪਲਸ ਨੂੰ ਬਲਕਿ ਸੱਭ ਨੂੰ ਪਸੰਦ ਆਵੇਗੀ। ਇਹ ਫਿਲਮ ਰਿਸ਼ਤਿਆਂ ਅਤੇ ਉਨ੍ਹਾਂ ਦੀ ਅਹਿਮੀਅਤ ਉੱਤੇ ਅਧਾਰਿਤ ਹੈ ਅਤੇ ਸਾਨੂੰ ਉਮੀਦ ਹੈ ਕਿ ਸਾਡੀ ਮਿਹਨਤ ਲੋਕਾਂ ਨੂੰ ਖੂਬ ਪਸੰਦ ਆਵੇਗੀ।“
No comments:
Post a Comment