Showing posts with label Rose Garden. Show all posts
Showing posts with label Rose Garden. Show all posts

Monday, June 06, 2022

ਸਾਂਝੇ ਤੌਰ ਤੇ ਵਾਤਾਵਰਣ ਦੀ ਸੰਭਾਲ ਲਈ ਉਪਰਾਲੇ ਕਰਨ ਦਾ ਸੱਦਾ

 6th June 2022, 4:45 PM

ਰੋਜ਼ ਗਾਰਡਨ ਵਿਖੇ ਜਨ ਚੇਤਨਾ ਮੁਹਿੰਮ ਦੌਰਾਨ ਲੋਕਾਂ ਨਾਲ ਵਾਰਤਾਲਾਪ


ਲੁਧਿਆਣਾ
:  (ਐਮ ਐਸ ਭਾਟੀਆ//ਪ੍ਰਦੀਪ ਸ਼ਰਮਾ//ਪੰਜਾਬ ਸਕਰੀਨ)::
ਪੂੰਜੀਵਾਦ ਦੇ ਅਣਮਨੁੱਖੀ ਵਿਕਾਸ ਦੀ ਅੰਨੀ ਲਾਲਸਾ ਨੇ ਲਗਾਤਾਰ ਨਾ ਸਿਰਫ ਕੁਦਰਤ ਦੇ ਸੰਤੁਲਨ ਨੂੰ ਵਿਗਾੜਿਆ ਹੈ ਬਲਕਿ ਵਾਤਾਵਰਣ ਨੂੰ ਬੁਰੀ ਤਰ੍ਹਾਂ ਪਲੀਤ ਵੀ ਕੀਤਾ ਹੈ। ਪੂੰਜੀਵਾਦ ਦੇ ਇਹਨਾਂ ਅਣਮਨੁੱਖੀ ਸਿਧਾਂਤਾਂ ਅਤੇ ਗ਼ੈਰਮਨੁੱਖੀ ਪਹੁੰਚ ਕਾਰਨ ਵਾਲੇ ਕਾਰਨਾਂ ਕਰਕੇ ਲਗਾਤਾਰ ਵੱਧ ਰਹੇ ਪ੍ਰਦੂਸ਼ਣ ਦੇ ਕਾਰਨ ਹੋ ਰਹੇ ਜਲਵਾਯੂ ਪਰਿਵਰਤਨ ਵੱਲ ਦਾ ਸਾਡੇ ਤੇ ਬੁਰਾ ਪ੍ਰਭਾਵ ਪੈਂ ਰਿਹਾ ਹੈ। ਅੱਜ ਪੂਰੀ ਦੁਨੀਆ ਦੀ ਬੁਰੀ ਹਾਲਤ ਹੈ। ਹਵਾ ਵੀ ਪ੍ਰਦੂਸ਼ਿਤ ਹੈ, ਪਾਣੀ ਵੀ ਪ੍ਰਦੂਸ਼ਿਤ ਹੈ, ਐਨ ਵੀ ਪ੍ਰਦੂਸ਼ਿਤ ਹੈ, ਸਬਇਆਂ ਵੀ ਪ੍ਰਦੂਸ਼ਿਤ ਹਨ, ਦੁੱਧ ਵੀ ਪ੍ਰਦੂਸ਼ਿਤ ਹੈ ਅਤੇ ਫਲ ਫਰੂਟ ਵੀ ਪ੍ਰਦੂਸ਼ਿਤ ਹਨ। ਇਹਨਾਂ ਨਾਲ ਨਿੱਤ ਨਵੀਆਂ ਬਿਮਾਰੀਆਂ ਫੈਲਦੀਆਂ ਹਨ ਅਤੇ ਇਹਨਾਂ ਬਿਮਾਰੀਆਂ ਦੇ ਇਲਾਜ ਤੋਂ ਪੂੰਜੀਵਾਦ ਫਿਰ ਅੰਨਾ ਮੁਨਾਫ਼ਾ ਕਮਾਉਂਦਾ ਹੈ। ਇਹਨਾਂ ਸਾਰੇ ਸਕੈਂਡਲਾਂ ਨੂੰ ਬੇਨਕਾਬ ਕਰਦਿਆਂ ਭਾਰਤ ਜਨ ਗਿਆਨ ਵਿਗਿਆਨ ਜੱਥਾ ਕਾਫੀ ਲੰਮੇ ਸਮੇਂ ਤੋਂ ਸਰਗਰਮ ਹੈ। ਸਾਂਝੇ ਜਤਨਾਂ ਨਾਲ ਹੀ ਪ੍ਰਦੂਸ਼ਣ ਮੁਕਤ ਦੁਨੀਆ ਦਾ ਸੁਪਨਾ ਸਾਕਾਰ ਹੋ ਸਕਦਾ ਹੈ। 
ਇਸ ਲਈ ਸਾਨੂੰ ਸਭ ਨੂੰ ਮਿਲ ਕੇ ਯਤਨ ਕਰਨੇ ਪੈਣਗੇ ਤਾਂ ਕਿ ਸਾਡੀਆਂ ਅਗਲੀਆਂ ਨਸਲਾਂ ਦਾ ਜੀਵਨ ਸੁਰੱਖਿਅਤ ਰੱਖਿਆ ਜਾ ਸਕੇ। ਵਿਸ਼ਵ ਵਾਤਾਵਰਣ ਦਿਵਸ ਦੇ ਮੋਕੇ ਤੇ ਅੱਜ ਲੁਧਿਆਣਾ ਦੇ ਰੋਜ਼ ਗਾਰਡਨ ਵਿਖੇ ਇੰਡੀਅਨ ਡਾਕਟਰਜ਼ ਫ਼ਾਰ ਪੀਸ ਐਂਡ ਡਿਵੈਲਪਮੈਂਟ (ਆਈ ਡੀਪੀਡੀ)  ਅਤੇ ਭਾਰਤ ਜਨ ਗਿਆਨ ਵਿਗਿਆਨ ਜੱਥਾ(ਬੀ ਜੇ ਜੀ ਵੀ ਜੇ) ਵਲੋਂ ਜਨ ਚੇਤਨਾ ਮੁਹਿੰਮ ਅਰੰਭੀ ਗਈ। ਇਸ ਮੁਹਿੰਮ ਦਾ ਆਗਾਜ ਸਾਬਕਾ ਜੁਆਇੰਟ ਕਮਿਸ਼ਨਰ ਸ੍ਰੀ ਇੰਦਰਜੀਤ ਸਿੰਘ ਸੇਖੋਂ ਨੇ ਪੌਦਾ ਲਗਾ ਕੇ ਕੀਤਾ। ਵੱਡੀ ਗਿਣਤੀ ਵਿੱਚ ਰੋਜ਼ ਗਾਰਡਨ 'ਚ ਨੁੱਕੜ ਮੀਟਿੰਗਾਂ ਕਰਕੇ ਲੋਕਾਂ ਨਾਲ ਗੱਲਬਾਤ ਕਰਦੇ ਹੋਏ ਆਪਸੀ ਸਦਭਾਵਨਾ ਬਣਾਈ ਰੱਖਣ ਦੀ ਅਪੀਲ ਕੀਤੀ। ਇਸ ਮੌਕੇ ਤੇ ਇਹ ਗੱਲ ਉਭਰਕੇ ਆਈ ਕਿ ਜੇਕਰ ਵਿਸ਼ਵ ਪੱਧਰ ਤੇ ਛੇਤੀ ਹੀ ਕਦਮ ਨਾ ਪੁੱਟੇ ਗਏ ਅਤੇ ਧਰਤੀ ਦੇ ਤਾਪਮਾਨ ਨੂੰ ਵਧਣ ਤੋਂ ਨਾ ਰੋਕਿਆ ਗਿਆ ਤਾਂ ਆਉਣ ਵਾਲਾ ਸਮਾਂ ਖਤਰਨਾਕ  ਹੋਵੇਗਾ, ਜਿਸ ਵਿੱਚ ਜੀਵ ਪ੍ਰਜਾਤੀਆਂ ਦੀ ਹੋਂਦ ਨੂੰ ਖਤਰਾ ਪੈਦਾ ਹੋ ਜਾਏਗਾ। ਬੁਲਾਰਿਆਂ ਨੇ ਕਿਹਾ ਕਿ ਵਿਕਸਤ ਦੇਸ਼ਾਂ ਨੇ ਅੰਨ੍ਹੇਵਾਹ  ਉਦਯੋਗੀਕਰਨ ਕਰਕੇ ਵਾਤਾਵਰਣ ਵਿਚ ਬਹੁਤ ਨਿਘਾਰ ਲਿਆਂਦਾ ਹੈ। ਦੁੱਖ ਦੀ ਗੱਲ ਤਾਂ ਇਹ ਹੈ ਕਿ ਅੱਜ ਵੀ ਇਹ ਲੋਕ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦੇ। ਇਹਨਾਂ ਹਾਲਾਤਾਂ ਨੂੰ ਸੁਧਾਰ ਕਰਨ ਲਈ ਸਾਨੂੰ ਕੌਮਾਂਤਰੀ ਖੋਜ਼ ਦੇ ਹਿਸਾਬ ਨਾਲ ਕੰਮ ਕਰਨੇ ਪੈਣਗੇ। ਇਨ੍ਹਾਂ ਹਾਲਾਤਾਂ ਦਾ ਸਾਰੇ ਸਮਾਜ ਨੂੰ ਮਿਲ-ਜੁਲ ਕੇ ਹੀ ਸਾਹਮਣਾ ਕਰਨਾ ਹੁੰਦਾ ਹੈ ਜਿਸ ਲਈ ਆਪਸੀ ਸਦਭਾਵਨਾ ਦੀ ਬੜੀ ਲੋੜ ਹੈ। ਬੁਲਾਰਿਆਂ ਨੇ ਅਪੀਲ ਕੀਤੀ ਕਿ ਉਹ ਸਮਾਜ ਨੂੰ ਫਿਰਕੂ ਲੀਹਾਂ ਤੇ ਵੰਡਣ ਦੇ ਨਾਅਰਿਆਂ ਦੇ ਵਿਚ ਨਾਂ ਆਉਣ । ਸਮਾਜ ਨੇ ਵਿਗਿਆਨਕ ਲੀਹਾਂ ਤੇ ਚੱਲ ਕੇ ਹੀ ਤਰੱਕੀ ਕੀਤੀ ਹੈ । ਇਨਸਾਨੀ ਗਲਤ-ਫਹਿਮੀ ਅਤੇ ਹਿੰਸਾ ਦੇ ਮਾਹੌਲ ਵਿਚ ਸਾਰਿਆਂ ਨੂੰ ਤਬਾਹੀ ਸਹਿਣੀ ਪੈਂਦੀ ਹੈ ਜਿਸਦਾ ਕਿ ਪਰਿਆਵਰਣ ਤੇ ਵੀ ਬੁਰਾ ਪ੍ਰਭਾਵ ਪੈਂਦਾਹੈ। 
ਲੁਧਿਆਣਾ ਦੀਆਂ ਵਾਤਾਵਰਣ ਨਾਲ ਸਬੰਧਤ ਸਮੱਸਿਆਵਾਂ ਦੇ ਬਾਰੇ ਚਿੰਤਾ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਸ਼ਹਿਰ ਦੇ ਅੰਦਰ ਵਗਦਾ ਬੁੱਢਾ ਦਰਿਆ, ਜੋ ਕਿ ਹੁਣ ਗੰਦੇ ਨਾਲੇ ਦਾ ਰੂਪ ਧਾਰਨ ਕਰ ਚੁੱਕਾ ਹੈ, ਵਿੱਚ ਪਾਈ ਜਾਂਦੀ ਗੰਦਗੀ ਨੂੰ ਰੋਕਿਆ ਜਾਵੇ ਤਾਂ ਜੋ ਸ਼ਹਿਰ ਦਾ ਧਰਤੀ ਹੇਠਲਾ  ਪਾਣੀ ਸਾਫ਼ ਰਹੇ ਅਤੇ ਸਤਲੁਜ ਦਰਿਆ  ਦੂਸ਼ਿਤ ਨਾ ਹੋਵੇ।
ਸ਼ਹਿਰ ਵਿੱਚ ਲੋਕਾਂ ਨੂੰ ਕੱਪੜੇ ਧੋਣ ਲਈ,ਗੱਡੀਆਂ ਧੋਣ ਲਈ ਅਤੇ ਸਾਫ਼ ਸਫਾਈ  ਲਈ ਰੀਸਾਈਕਲਡ ਪਾਣੀ ਦਿੱਤਾ ਜਾਣਾ ਚਾਹੀਦਾ ਹੈ ਤਾਂ ਜੋ ਪੀਣ ਵਾਲੇ ਸਾਫ਼ ਪਾਣੀ ਨੂੰ ਬਚਾਇਆ ਜਾ ਸਕੇ। ਪੰਜਾਬ ਅਤੇ ਖਾਸਕਰ  ਲੁਧਿਆਣਾ ਵਿੱਚ ਹਾਈਵੇਅ ਉਤੇ ਪੁਲਾਂ ਦੀ ਉਸਾਰੀ ਲਈ ਸਾਰੇ ਦਰੱਖਤ ਕੱਟੇ ਗਏ ਹਨ ਪਰ ਉਨ੍ਹਾਂ ਦੀ ਥਾਂ ਨਵੇਂ ਉਨ੍ਹੀ ਗਿਣਤੀ ਵਿੱਚ ਨਹੀਂ ਲਗਾਏ ਗਏ। ਮੱਤੇਵਾੜਾ ਦੇ ਜੰਗਲ ਨੂੰ ਤਬਾਹ ਨਹੀਂ ਕਰਨਾ  ਚਾਹੀਦਾ ਅਤੇ ਸਾਈਕਲ ਵੈਲੀ ਲਈ ਹੋਰ ਥਾਂ  ਦਿੱਤੀ ਜਾਣੀ ਚਾਹੀਦੀ ਹੈ। 
ਖਾਲਸਾ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਸਿਵਲ ਲਾਈਨਜ਼ ਵੱਲੋਂ ਵਿਸ਼ਵ ਵਾਤਾਵਰਨ ਦਿਵਸ ਮੌਕੇ ਕਰਵਾਏ ਗਏ ਪੇਂਟਿੰਗ ਮੁਕਾਬਲੇ ਦਾ ਨਤੀਜਾ ਐਲਾਨਿਆ ਗਿਆ, ਜਿਸ ਵਿੱਚ  ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ ਆਉਣ ਵਾਲੀਆਂ ਵਿਦਿਆਰਥਣਾਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਜੋ ਸਕੂਲ ਦੇ ਪ੍ਰਿੰਸੀਪਲ ਮਿਸਿਜ ਕਰਮਜੀਤ ਕੌਰ ਨੇ ਪ੍ਰਾਪਤ ਕੀਤੇ। ਇਸ ਮੌਕੇ ਰੋਜ਼ ਗਾਰਡਨ ਵਿੱਚ ਆਏ ਬੱਚਿਆਂ ਨੂੰ ਵਾਤਾਵਰਨ ਸਬੰਧੀ ਕੁਝ ਸਵਾਲ ਪੁੱਛੇ ਗਏ ਅਤੇ ਸਹੀ ਜਵਾਬ ਦੇਣ ਵਾਲੇ ਬੱਚਿਆਂ ਨੂੰ ਪੁਰਸਕਾਰ ਦਿੱਤੇ ਗਏ। ਆਉਣ ਵਾਲੇ ਸਮੇਂ ਵਿਚ ਵੱਧ ਤੋਂ ਵੱਧ ਰੁੱਖ ਲਗਾਉਣ ਦਾ ਫੈਸਲਾ ਕੀਤਾ ਗਿਆ।
ਰੋਜ਼ ਗਾਰਡਨ ਦੇ ਵੱਖ ਵੱਖ ਥਾਵਾਂ ਤੇ ਬੁਲਾਰਿਆਂ ਜਿਨਾਂ ਵਿੱਚ  ਮਿਸਿਜ  ਅਮਰਜੀਤ ਕੌਰ- ਜਨਰਲ ਸਕੱਤਰ ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ( ਏਟਕ),   ਡਾ: ਅਰੁਣ ਮਿੱਤਰਾ, ਡਾ: ਗਗਨਦੀਪ ਸਿੰਘ, ਐਮ·ਐਸ ਭਾਟੀਆ, ਰਣਜੀਤ ਸਿੰਘ ਅਤੇ ਡਾ: ਮੋਨਿਕਾ ਧਵਨ ਸ਼ਾਮਿਲ ਸਨ ਨੇ ਸੰਬੋਧਨ ਕੀਤਾ।
ਇੰਡੀਅਨ ਡਾਕਟਰਜ਼ ਫਾਰ ਪੀਸ ਡਿਵੈਲਪਮੈਂਟ ਅਤੇ ਭਾਰਤ ਗਿਆਨ ਵਿਗਿਆਨ ਜੱਥਾ ਦੇ ਮੈਂਬਰ  ਡਾ: ਸੂਰਜ ਢਿੱਲੋਂ, ਡਾ: ਗੁਰਵੀਰ ਸਿੰਘ, ਡਾ: ਰਜਤ ਗ੍ਰੋਵਰ, ਡਾ: ਅੰਕੁਸ਼ ਕੁਮਾਰ, ਡਾ: ਸੀਰਤ ਸੇਖੋਂ, ਪ੍ਰਦੀਪ ਸ਼ਰਮਾ, ਅੰਮ੍ਰਿਤਪਾਲ ਸਿੰਘ, ਡਾ: ਗੁਰਪ੍ਰੀਤ ਸਿੰਘ, ਅਨੋਦ ਕੁਮਾਰ ਸ਼ਾਮਿਲ ਸਨ। ਉਮੀਦ ਕਰਨੀ ਚਾਹੀਦੀ ਹੈ ਕਿ ਅਸੀਂ ਕੋਈ ਅਜਿਹਾ ਸਿਆਸੀ ਸੱਤਾ ਵਾਲਾ ਢਾਂਚਾ ਲਿਆ ਸਕੀਏ ਜਿਹੜਾ ਮੁਨਾਫ਼ੇ ਨੂੰ ਨਹੀਂ ਬਲਕਿ ਮੁੱਖਤਾ ਨੂੰ ਹੀ ਆਪਣਾ ਇੱਕੋਇੱਕ ਸਿਧਾਂਤ ਅਤੇ ਧਰਮ ਸਮਝੇ। ਜਿਹਾ ਵਨਸਪਤੀ, ਪਾਣੀ, ਹਵਾ ਅਤੇ ਮਾਹੌਲ ਨੂੰ ਪ੍ਰਦੂਸ਼ਿਤ ਕਰਨਾ ਪਾਪ ਸਮਝੇ ਅਤੇ ਇਸ ਜੁਰਮ ਲਈ ਸਖਤ ਸਜ਼ਾਵਾਂ ਦੇਣ ਵਾਲਾ ਹੋਵੇ। ਹੁਣ ਦੇਖਣਾ ਹੈਪ੍ਰਦੂਸ਼ਨ ਮੁਕਤ ਦੁਨੀਆ ਲਈ ਕੌਣ ਕੌਣ ਅੱਗੇ ਆਉਂਦਾ ਹੈ। 

Saturday, February 27, 2021

ਲੁਧਿਆਣਾ ਦੇ ਨਹਿਰੂ ਰੋਜ਼ ਗਾਰਡਨ ਵਿਖੇ ਐਨ.ਜੀ.ਓ ਐਕਸਪੋ ਦਾ ਆਯੋਜਨ

27th February 2021 at 8:54 PM

 59 ਵੱਖ-ਵੱਖ ਐਨ.ਜੀ.ਓਜ਼ ਵੱਲੋਂ ਲਗਾਏ ਗਏ ਸਨ ਆਪੋ ਆਪਣੇ ਸਟਾਲ 

ਲੁਧਿਆਣਾ: 27 ਫਰਵਰੀ 2021: (ਕਾਰਤਿਕਾ ਸਿੰਘ//ਪੰਜਾਬ ਸਕਰੀਨ)::

ਸ਼ਹਿਰ ਦੀਆਂ ਐਨ.ਜੀ.ਓਜ਼ ਅਤੇ ਵਸਨੀਕਾਂ ਦਰਮਿਆਨ ਬਿਹਤਰ ਤਾਲਮੇਲ ਨੂੰ ਯਕੀਨੀ ਬਣਾਉਣ ਲਈ ਅੱਜ ਸਥਾਨਕ ਨਹਿਰੂ ਰੋਜ਼ ਗਾਰਡਨ ਵਿਖੇ ਆਪਣੀ ਕਿਸਮ ਦੀ ਐਨ.ਜੀ.ਓ ਐਕਸਪੋ ਦਾ ਆਯੋਜਨ ਕੀਤਾ ਗਿਆ। ਐਨ.ਜੀ.ਓ ਐਕਸਪੋ ਦਾ ਉਦਘਾਟਨ ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕੀਤਾ। ਇਸ ਐਕਸਪੋ ਵਿੱਚ ਕੁੱਲ 59 ਵੱਖ-ਵੱਖ ਐਨ.ਜੀ.ਓਜ਼ ਨੇ ਆਪਣੀਆਂ ਸਟਾਲਾਂ ਲਗਾਈਆਂ ਹਨ।

ਇਸ ਮੌਕੇ ਮੇਅਰ ਸ੍ਰੀ ਬਲਕਾਰ ਸਿੰਘ ਸੰਧੂ, ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ੍ਰੀ ਰਮਨ ਬਾਲਾਸੁਬਰਾਮਨੀਅਮ, ਨਿਗਮ ਕੌਂਸਲਰ ਸ੍ਰੀਮਤੀ ਮਮਤਾ ਆਸ਼ੂ ਅਤੇ ਸੰਨੀ ਭੱਲਾ, ਜੁਆਇੰਟ ਸੀ.ਪੀ. ਸ੍ਰੀ ਦੀਪਕ ਪਾਰੀਕ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀ ਅਮਰਜੀਤ ਬੈਂਸ, ਐਸ.ਡੀ.ਐਮ. ਸ੍ਰੀ ਅਮਰਿੰਦਰ ਮੱਲ੍ਹੀ, ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਸ੍ਰੀਮਤੀ ਸਵਾਤੀ ਟਿਵਾਣਾ ਅਤੇ ਸ.ਕੁਲਪ੍ਰੀਤ ਸਿੰਘ ਤੋਂ ਇਲਾਵਾ ਹੋਰ ਵੀ ਕਈ ਲੋਕ ਮੌਜੂਦ ਸਨ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਵਿਸ਼ਵ ਐਨ.ਜੀ.ਓ ਦਿਵਸ ਮੌਕੇ ਪੰਜਾਬ ਵਿੱਚ ਪਹਿਲੀ ਵਾਰ ਐਨ.ਜੀ.ਓ ਐਕਸਪੋ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਵਿਚ 40 ਤੋਂ ਵੱਧ ਸਥਾਨਕ ਐਨ.ਜੀ.ਓ, ਜ਼ਿਲ੍ਹਾ ਪ੍ਰਸ਼ਾਸਨ ਅਤੇ ਸਮਾਜਿਕ ਉੱਦਮੀਆਂ ਵੱਲੋਂ ਕੀਤੀਆਂ ਗਈਆਂ ਪਹਿਕਦਮੀਆਂ ਅਤੇ ਆਪਣੇ ਪ੍ਰਾਜੈਕਟਾਂ ਨੂੰ ਪ੍ਰਦਰਸ਼ਿਤ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਐਕਸਪੋ ਦਾ ਮੁੱਖ ਉਦੇਸ਼ ਇਹ ਸੁਨਿਸ਼ਚਿਤ ਕਰਨਾ ਹੈ ਕਿ ਵਸਨੀਕਾਂ ਨੂੰ ਪਤਾ ਲੱਗ ਸਕੇ ਕਿ ਕਿਹੜੀ ਐਨ.ਜੀ.ਓ ਕਿਸ ਖੇਤਰ ਵਿੱਚ ਕੰਮ ਕਰ ਰਹੀ ਹੈ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਇਸ ਦਾ ਲਾਭ ਮਿਲ ਸਕੇ।

ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਨਿਗਮ ਕੌਂਸਲਰ ਸ੍ਰੀਮਤੀ ਮਮਤਾ ਆਸ਼ੂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਕਿ ਉਹ ਸ਼ਹਿਰ ਵਾਸੀਆਂ ਦੀ ਭਲਾਈ ਲਈ ਇਸ ਤਰ੍ਹਾਂ ਦੇ ਮੇਲੇ ਲਗਾਉਣ ਦੇ ਵਿਚਾਰ ਨੂੰ ਅੱਗੇ ਲੈ ਕੇ ਆਏ ਹਨ।

ਇੱਕ www.cityneeds.info ਨਾਮ ਦੀ ਵੈੱਬਸਾਈਟਾਂ ਪਹਿਲਾਂ ਹੀ ਲਾਂਚ ਕੀਤੀ ਜਾ ਚੁੱਕੀ ਹੈ ਜੋ ਵਲੰਟੀਅਰਾਂ, ਦਾਨੀਆਂ, ਸੰਸਥਾਵਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਜੋੜਨ ਲਈ ਇੱਕ ਆਨਲਾਈਨ ਪਲੇਟਫਾਰਮ ਦਾ ਕੰਮ ਕਰ ਰਹੀ ਹੈ। ਵੈਬਸਾਈਟ ਨੂੰ ਤਿਆਰ ਕਰਨ ਵਾਲਿਆਂ ਨੂੰ ਵਧਾਈ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵੈਬਸਾਈਟ ਦਾ ਮੁੱਖ ਉਦੇਸ਼ ਲੁਧਿਆਣਾ ਦੀਆਂ ਭਰੋਸੇਮੰਦ ਐਨ.ਜੀ.ਓਜ਼ ਦੀ ਸਹੂਲਤ ਅਤੇ ਉਨ੍ਹਾਂ ਦੇ ਚੰਗੇ ਕੰਮ ਜਾਰੀ ਰੱਖਣ ਲਈ ਢੁੱਕਵੇਂ ਸਰੋਤ ਜੁਟਾਉਣਾ ਹੈ।

ਮਮਤਾ ਆਸ਼ੂ ਨੇ ਕਿਹਾ ਕਿ ਸਮਾਗਮ ਦਾ ਉਦੇਸ਼ ਸਾਕਾਰਤਮਕਤਾ ਅਤੇ ਪਰਉਪਕਾਰ ਦੀ ਭਾਵਨਾ ਨੂੰ ਉਤਸ਼ਾਹਤ ਕਰਨਾ ਅਤੇ ਗੈਰ ਸਰਕਾਰੀ ਸੰਗਠਨਾ ਨੂੰ ਉਨ੍ਹਾਂ ਦੇ ਪ੍ਰੋਜੈਕਟਾਂ ਵਿੱਚ ਸ਼ਸ਼ਕਤੀਕਰਨ ਅਤੇ ਸਮਾਜਿਕ ਉੱਦਮ ਨੂੰ ਉਤਸ਼ਾਹਤ ਕਰਨਾ ਹੈ।


Monday, June 12, 2017

ਭਾਜਗਵਿਜ ਨੇ ਸਿਲਵਰ ਜੁਬਲੀ ਸਾਲ ਦੌਰਾਨ ਕੀਤਾ ਯਾਦਗਾਰੀ ਸਮਾਗਮ


Updated Mon, Jun 12, 2017 at 4:15 PM
ਲੋਕਾਂ ਤੋਂ ਬਿਨਾ ਕੁਝ ਨਹੀਂ ਕਰ ਸਕਦੀ ਸਰਕਾਰ-ਇੰਜੀਂ:ਜੀ. ਐਸ. ਗਿੱਲ 
ਲੁਧਿਆਣਾ: 12 ਜੂਨ 2017: (ਕਾਰਤਿਕਾ ਸਿੰਘ//ਪੰਜਾਬ ਸਕਰੀਨ):: More Pics on Facebook
ਸਿਲਵਰ ਜੁਬਲੀ ਸ਼ਬਦ ਕਹਿਣ ਸੁਣਨ ਲੱਗਦਾ ਹੈ ਪਰ ਇਸਦਾ ਮਤਲਬ ਹੁੰਦਾ ਹੈ ਕਿ ਲਗਾਤਾਰ ਕੰਮ ਦੇ  25 ਸਾਲ ਪੂਰੇ ਕਰ ਲਏ ਗਏ ਹਨ। ਵਾਤਾਵਰਣ ਨੂੰ ਬਚਾਉਣ ਅਤੇ ਪ੍ਰਦੂਸ਼ਣ ਮੁਕਤ ਸਮਾਜ ਦੀ ਸਿਰਜਣਾ ਵਿੱਚ ਲੱਗੇ ਭਾਰਤ ਜਨ ਗਿਆਨ ਵਿਗਿਆਨ ਜੱਥੇ ਦੀ ਸਥਾਪਨਾ ਨੂੰ ਇਸੇ ਸਾਲ ਆਉਣ ਵਾਲੇ ਅਕਤੂਬਰ ਮਹੀਨੇ ਵਿੱਚ 25 ਸਾਲ ਪੂਰੇ ਹੋ ਜਾਣਗੇ। ਜਦੋਂ ਪੰਜਾਬ ਵਿੱਚ ਹਿੰਸਾ ਦਾ ਬੋਲਬਾਲਾ ਸੀ। ਇਨਸਾਨ ਦਾ ਖੂਨ ਇਸ ਧਰਤੀ ਉੱਤੇ ਪਾਣੀ ਨਾਲੋਂ ਵੀ ਜ਼ਿਆਦਾ ਸਸਤਾ ਹੋ ਗਿਆ ਸੀ ਉਦੋਂ ਇਸ ਜੱਥੇ ਦੀ ਸਥਾਪਨਾ ਹੋਈ। ਉਦੋਂ ਤੋਂ ਲੈ ਕੇ ਹੁਣ ਤੱਕ ਇਹ ਜੱਥਾ ਲਗਾਤਾਰ ਸੰਘਰਸ਼ਸ਼ੀਲ ਹੈ ਆਪਣੇ ਮਿਸ਼ਨ ਦੇ ਪ੍ਰਤੀ।   More Pics on Facebook 


ਇਸ ਵਾਰ ਵਾਤਾਵਰਣ  ਦਿਵਸ ਮੌਕੇ ਕਰਾਇਆ ਗਿਆ ਸਮਾਗਮ ਆਓ ਕੁਦਰਤ ਨਾਲ ਜੁੜੀਏ ਵਿਸ਼ੇ ਨੂੰ ਸਮਰਪਿਤ ਸੀ। ਇਹ ਆਯੋਜਨ ਭਾਰਤ ਜਨ ਗਿਆਨ ਵਿਗਿਆਨ ਜੱਥਾ ਅਤੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵਲੋਂ ਸਾਂਝੇ ਤੌਰ ਤੇ ਕੀਤਾ ਗਿਆ। ਵਿਸ਼ਵ ਵਾਤਾਵਰਨ ਦਿਵਸ ਨੂੰ ਸਮਰਪਿਤ ਇਸ ਜਨਤਕ ਸਮਾਗਮ ਦੇ ਮੌਕੇ ਤੇ ਆਲੇ ਦੁਆਲੇ ਦੀ ਸੁਰੱਖਿਆ ਪ੍ਰਤੀ ਚੇਤਨਾ ਪੈਦਾ ਕੀਤੀ ਗਈ। ਲੋਕਾਂ ਨੁੰ ਕੁਦਰਤੀ ਸੋਮਿਆਂ ਦੀ ਹਿਸਾਬ ਲਾਲ ਵਰਤੋਂ ਅਤੇ ਮੁੜ ਵਰਤੀ ਜਾਣ ਵਾਲੀ ਊਰਜਾ ਜਿਵੇਂ ਕਿ ਸੂਰਜੀ, ਜਲ ਤੇ ਵਾਯੂ ਊਰਜਾ ਆਦਿ ਦਾ ਵਧੇਰੇ  ਪ੍ਰਯੋਗ ਕਰਨ ਦਾ ਸੱਦਾ ਦਿੱਤਾ ਗਿਆ। ਇਸ ਮਕਸਦ ਲਈ ਸਰਕਾਰੀ ਨੀਤੀਆਂ ਵਿੱਚ ਟਿਕਾਊ ਵਿਕਾਸ ਮੁਤਾਬਿਕ ਢਾਲਣ ਦੀ ਮੰਗ ਕੀਤੀ ਗਈ। ਮੰਚ ਤੋਂ ਦੱਸਿਆ ਗਿਆ ਕਿ ਦੁਨੀਆ ਵਿੱਚ ਹੋ ਰਹੋ ਮੌਸਮੀ ਪਰਿਵਰਤਨ ਦੇ ਕਾਰਨ ਜੀਵ ਪ੍ਰਣਾਲੀ ਨੂੰ ਬਹੁਤ ਨੁਕਸਾਨ ਹੋ ਰਿਹਾ ਹੈ। ਇਸਦੇ ਨਾਲ ਹੀ ਇਹ ਵੀ ਕਿ ਇਹਨਾਂ ਹਾਲਤਾਂ ਵਿੱਚ ਅਮਰੀਕੀ ਰਾਸ਼ਟਰਪਤੀ ਟ੍ਰੰਪ ਦਾ ਪੈਰਿਸ ਸੰਧੀ ਵਿੱਚੋਂ ਬਾਹਰ ਨਿਕਲਣਾ ਤੇ ਭਾਰਤ ਨੁੰ ਮੰਦਾ ਬੋਲਣਾ ਨਿੰਦਣਯੋਗ ਹੈ। ਇਸ ਮੌਕੇ ਤੇ ਬੋਲਦਿਆਂ ਬਹੁਤ ਸਾਰੇ ਬੁਲਾਰਿਆਂ ਨੇ ਬਹੁਤ ਹੀ ਕੰਮ ਦੀਆਂ ਗੱਲਾਂ ਕੀਤੀਆਂ। 
ਜੱਥੇ ਦੇ ਜੱਥੇਬੰਦਕ ਸਕੱਤਰ  ਐਮ.ਐਸ. ਭਾਟੀਆ ਨੇ  ਨਗਰ ਵਿੱਚ ਬੁੱਢੇ ਨਾਲੇ ਦੇ ਕਾਰਨ ਹੋ ਰਹੇ ਪਾਣੀ ਦੇ ਪ੍ਰਦੂਸ਼ਨ ਤੇ ਕਾਬੂ ਪਾਉਣ ਦੀ ਲੋੜ ਤੇ ਵੀ ਜ਼ੋਰ ਦਿੱਤਾ। ਵੱਖ ਵੱਖ ਬੁਲਾਰਿਆਂ ਨੇ ਇਸ ਮੌਕੇ ਤੇ ਬੋਲਦਿਆਂ ਕਿਹਾ ਕਿ ਜਿਵੇ  ਹੀ ਬੁੱਢਾ ਦਰਿਆ ਸ਼ਹਿਰ ਦੀ ਹੱਦ ਅੰਦਰ ਦਾਖ਼ਲ ਹੁੰਦਾ ਹੈ ਇਸ ਵਿੱਚ ਉਦਯੋਗਿਕ ਅਤੇ ਘਰੇਲੂ ਕੂੜੇ ਦੇ ਕਾਰਨ ਜ਼ਹਿਰੀਲਾ ਪ੍ਰਦੂਸ਼ਣ ਹੋਣ ਲੱਗ ਜਾਂਦਾ ਹੈ ਜੋ ਕਿ ਆਲੇ ਦੁਆਲੇ ਦੇ ਧਰਤੀ ਹੇਠਲੇ ਪਾਣੀ ਵਿੱਚ ਮਿਲ ਕੇ ਲੋਕਾਂ ਦੀ ਸਿਹਤ ਤੇ ਬੁਰਾ ਅਸਰ ਪਾ ਰਿਹਾ ਹੈ। ਇਸਦੀ ਸਫ਼ਾਈ ਲਈ ਬਣੀ ਸਤਲੁਜ ਐਕਸ਼ਨ ਪਲੈਨ ਤੇ ਲੋਕਾਂ ਨੂੰ  ਬੜੀਆਂ ਆਸਾਂ ਸਨ ਪਰ ਇਹ ਬੇਨਤੀਜਾ ਰਹੀ ਇਸਨੂੰ ਮੁੜ ਸੁਰਜੀਤ ਕਰਨ ਦੀ ਲੋੜ ਹੈ। More Pics on Facebook
ਇਸ ਮੌਕੇ ਬੋਲਦਿਆਂ ਜੱਥਾ ਦੇ ਪ੍ਰਧਾਨ ਸ: ਰਣਜੀਤ ਸਿੰਘ ਨੇ ਕਿਹਾ ਕਿ ਸਤਲੁਜ ਐਕਸ਼ਨ ਪਲੈਨ ਦੀ ਦੇਖ ਰੇਖ ਲਈ ਪੀ ਰਾਮ ਕਮੇਟੀ ਦਾ ਗਠਨ ਕੀਤਾ ਗਿਆ ਸੀ ਜਿਸ ਵਿੱਚ ਭਾਰਤ ਜਨ ਗਿਆਨ ਵਿਗਿਆਨ ਜੱਥਾ ਵੱਲੋਂ ਇਸਦੇ ਮੋਢੀ ਪ੍ਰਧਾਨ ਸਵਰਗਵਾਸੀ ਮੇਜਰ ਸ਼ੇਰ ਸਿੰਘ ਐਲਖ ਅਤੇ ਉੱਪ ਪ੍ਰਧਾਨ ਸ਼੍ਰੀ ਕ੍ਰਿਸ਼ਨ ਲਾਲ ਮਲਿਕ ਨੇ ਤਨਦੇਹੀ ਨਾਲ ਇਸਦੀ ਕਾਮਯਾਬੀ ਲਈ ਪੂਰੀ ਭੂਮਿਕਾ ਨਿਭਾਈ ਸੀ।  ਪਰ ਸਰਕਾਰ ਬਦਲਣ ਉਪਰੰਤ ਇਸ ਕਮੇਟੀ ਦਾ ਬਿਸਤਰਾ ਗੋਲ ਕਰ ਦਿੱਤਾ ਗਿਆ। ਟਰੀਟਮੈਂਟ ਪਲਾਂਟਾਂ ਵੱਲੋਂ ਸਾਫ਼ ਕੀਤੇ ਪਾਣੀ ਦੀ ਸਹੀ ਵਰਤੋ ਨਹੀਂ ਕੀਤੀ ਜਾ ਰਹੀ ਸਗੋਂ ਉਸਨੂੰ ਦੁਬਾਰਾ ਬੁੱਢੇ ਨਾਲੇ ਵਿੱਚ ਪਾਇਆ ਜਾ ਰਿਹਾ ਹੈ।  ਇਸ ਪਾਣੀ ਨੂੰ ਖੇਤੀਬਾੜੀ, ਪਾਰਕਾਂ ਨੂੰ ਪਾਣੀ ਦੇਣ ਦੇ ਲਈ, ਤੇ ਫ਼ਾਇਰ ਬ੍ਰਿਗੇਡ ਦੀਆਂ ਗੱਡੀਆਂ ਭਰਨ ਆਦਿ ਦੇ ਲਈ ਵਰਤਿਆ ਜਾਣਾ ਚਾਹੀਦਾ ਹੈ। More Pics on Facebook
ਜੱਥੇ ਦੇ ਸਕੱਤਰ ਡਾ: ਰਜਿੰਦਰ ਪਾਲ ਸਿੰਘ ਔਲਖ ਨੇ ਮੰਗ ਕੀਤੀ ਕਿ ਬੁੱਢੇ ਨਾਲੇ ਦੇ ਪ੍ਰਦੂਸ਼ਨ ਦੀ ਰੋਕਥਾਮ ਲਈ ਹੋ ਰਹੇ ਕੰਮ ਦੀ ਦੇਖ ਰੇਖ ਲਈ ਸ਼ਹਿਰੀਆਂ ਦੀ ਕਮੇਟੀ ਬਣਾਈ ਜਾਵੇ ਅਤੇ ਉਸਦੀ ਹਰ ਮਹੀਨੇ ਮੀਟਿੰਗ ਹੋਵੇ। ਉਹਨਾਂ ਮੰਗ ਕੀਤੀ ਕਿ ਪਰਿਆਵਰਣ ਵਾਹਿਨੀ ਮੁੜ ਸੁਰਜੀਤ ਕੀਤੀ ਜਾਵੇ
ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਲੁਧਿਆਣਾ ਦੇ ਵਾਤਾਵਰਣ ਇੰਜੀਨੀਅਰ ਜੀ ਐਸ ਗਿੱਲ ਨੇ ਕਿਹਾ ਕਿ ਲੋਕਾਂ ਦੀ ਸ਼ਮੂਲੀਅਤ ਤੋਂ ਬਿਨਾ ਸਰਕਾਰੀ ਨੀਤੀਆਂ ਲਾਗੂ ਕਰਨੀਆਂ ਸੰਭਵ ਨਹੀਂ। ਇਸ ਲਈ ਸਰਕਾਰ ਦੇ ਨਾਲ ਨਾਲ ਲੋਕਾਂ ਨੂੰ ਵੀ ਜ਼ਿੰਮੇਵਾਰੀ ਨਿਭਾਉਣੀ ਪਵੇਗੀ। ਉਹਨਾਂ ਨੇ ਭਾਰਤ ਜਨ ਗਿਆਨ ਵਿਗਿਆਨ ਜੱਥਾ ਵਲੋਂ ਵਾਤਾਵਰਣ ਦੀ ਸੰਭਾਲ ਲਈ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕੀਤੀ। More Pics on Facebook
ਪੰਜਾਬ ਊਰਜਾ ਵਿਕਾਸ ਵਿਭਾਗ (ਪੀਡਾ) ਦੇ ਜ਼ਿਲਾ ਅਧਿਕਾਰੀ ਨੇ ਕਿਹਾ ਕਿ ਉਹ ਮੁੜ ਵਰਤੇ ਜਾ ਸਕਣ ਵਾਲੇ ਉਰਜਾ ਦੇ ਸੋਮਿਆਂ ਦੇ ਲਈ ਵਚਨਬੱਧ ਹਨ। More Pics on Facebook
ਮਮਤਾ ਆਸ਼ੂ ਕੌਂਸਲਰ ਵਾਰਡ ਨੰ 55 ਨੇ ਸੰਬੋਧਨ ਕਰਦਿਆਂ ਹਰ ਤਰਾਂ ਦੇ ਸਹਿਯੋਗ ਦਾ ਭਰੋਸਾ ਦਿਵਾਇਆ। ਜੱਥੇ ਦੇ ਅਹੁਦੇਦਾਰਾਂ ਵਲੋਂ  ਜੱਥੇ ਦੇ ਉੱਪ ਪ੍ਰਧਾਨ ਸ੍ਰੀ ਆਈ ਐਸ ਸੋਢੀ ਦੀ ਅਗਵਾਈ ਵਿੱਚ ਇੱਕ ਮੰਗ ਪੱਤਰ ਦਿੱਤਾ ਗਿਆ।
ਲੁਧਿਆਣਾ ਸਕੌਲ ਪੇਰੈਂਟਸ ਐਸੋਸੀਏਸ਼ਨ ਦੇ ਮੈਂਬਰ ਸਵਰਨ ਸਿੰਘ ਤੇ ਸਵਰੂਪ ਸਿੰਘ ਨੇ ਮੰਗ ਕੀਤੀ ਕਿ ਹਰ ਸਾਲ ਬੱਚਿਆਂ ਵਲੋਂ ਨਵੀਆਂ ਕਿਤਾਬਾਂ ਖਰੀਦਣ ਨਾਲ ਵਾਤਾਵਰਣ ਤੇ ਬੁਰਾ ਪ੍ਰਭਾਵ ਪੈਂਦਾ ਹੈ ਕਿਉਂਕਿ ਇਸਤੇ ਕਾਗਜ਼ ਬਨਾਉਣ ਲਈ ਵੱਡੀ ਗਿਨਤੀ ਵਿੱਚ ਦਰਖ਼ਤਾਂ ਦੀ ਕਟਾਈ ਹੁੰਦੀ ਹੈ। More Pics on Facebook
ਜੱਥੇ ਦੀ ਸਕੱਤਰ ਕੌਮੀ ਪੁਰਸਕਾਰ ਜੇਤੂ ਮੁਖ ਅਧਿਆਪਿਕਾ ਕੁਸੁਮ ਲਤਾ ਨੇ ਬੱਚਿਆਂ ਦਾ ਵਾਤਾਵਰਣ ਤੇ ਅਧਾਰਿਤ ਕਵਿਜ਼ ਮੁਕਾਬਲਾ ਕਰਵਾਇਆ ਤੇ ਜੇਤੂ ਬੱਚਿਆਂ ਨੂੰ ਇਨਾਮ ਦਿੱਤੇ। More Pics on Facebook
ਇਸ ਮੌਕੇ ਤੇ ਸਤਿਗੁਰੂ ਰਾਮ ਸਿੰਘ ਸਰਕਾਰੀ ਪਾਲੀ ਟੈਕਨਿਕ ਕਾਲਜ (ਲੜਕੀਆਂ) ਦੇ ਨਾਲ ਮਿਲ ਕੇ ਵਾਤਾਵਰਣ ਦੇ ਸੰਬੰਧ ਵਿੱਚ ਹਜ਼ਾਰਾਂ ਦੀ ਗਿਨਤੀ ਵਿੱਚ ਹੱਥਪਰਚੇ ਵੰਡੇ ਗਏ। More Pics on Facebook
ਇਸ ਸੰਬੰਧ ਵਿੱਚ ਵੱਖ ਵੱਖ ਸਕੂਲਾਂ ਵਿੱਚ ਵਾਤਾਵਰਣ  ਦੀ ਸੰਭਾਲ ਵਿਸ਼ੇ ਤੇ ਪੇਂਟਿੰਗ ਮੁਕਾਬਲੇ ਕਰਵਾਏ ਗਏ ਤੇ ਹਰ ਸਕੂਲ ਦੀਆਂ ਪਹਿਲੀਆਂ  ਤਿੰਨ ਬੇਹਤਰੀਨ ਪੇਂਟਿੰਗਾਂ ਨੂੰ ਇਨਾਮ ਦਿੱਤੇ ਗਏ ਤੇ ਪੋਸਟਰ ਉੱਥੇ ਪ੍ਰਦਰਸ਼ਿਤ ਕੀਤੇ ਗਏ। 
ਸੁਰਿੰਦਰ ਕੁਮਾਰ ਨੇ ਵਾਤਾਵਰਣ ਦੇ ਸੰਬੰਧ ਵਿੱਚ ਕਵਿਤਾ ਪੜੀ। ਬੀ ਹਾਈਵ ਗਰੁੱਪ ਵਲੋਂ ਨੁੱਕੜ ਨਾਟਕ ਪੇਸ਼ ਕੀਤਾ ਗਿਆ ਜਿਸ ਵਿੱਚ ਵੱਧ ਰਹੇ ਪ੍ਰਦੂਸ਼ਣ ਨੂ ਬਾਖ਼ੂਬੀ ਦਰਸਾਇਆ  ਗਿਆ। ਇੰਡੀਅਨ ਆਈਡਲ ਅਕੈਡਮੀ ਦੇ ਬੱਚਿਆਂ ਨੇ ਜਾਵੇਦ ਅਖ਼ਤਰ ਦਾ ਲਿਖਿਆ ਵਾਤਾਵਰਣ ਤੇ ਗੀਤ ਗਾਇਆ। More Pics on Facebook
ਇਸ ਸਾਲ ਦਾ ਇਹ ਸਮਾਗਮ ਜੱਥਾ ਦੇ ਮੋਢੀ ਪਰਧਾਨ ਮੇਜਰ ਸ਼ੇਰ ਸਿੰਘ ਔਲਖ ਦੀ ਯਾਦ ਨੂੰ ਸਮਰਪਿਤ ਕੀਤਾ ਗਿਆ। ਉਹਨਾਂ ਦੀ ਯਾਦ ਵਿੱਚ ਸ਼ੁਰੂ ਕੀਤੇ ਵਾਤਾਵਰਣ ਦੀ ਸੰਭਾਲ ਲਈ ਸਨਮਾਨ ਚਿਨ੍ਹ ਕਰਤਾਰ ਪਾਰਕ ਸਰਗੋਧਾ ਕਲੋਨੀ ਅਤੇ ਪੰਜ ਪੀਰ ਪਾਰਕ ਹੈਬੋਵਾਲ ਖੁਰਦ ਨੂੰ ਦਿੱਤੇ ਗਏ ਜੋ ਕਿ ਮੇਜਰ ਸਾਹਿਬ ਦੀ ਬੇਨੀ ਸ਼ੁਭਦੀਪ ਕੌਰ ਨੇ ਦਿੱਤੇ।  
ਇਸ ਮੌਕੇ ਤੇ ਵਾਤਾਵਰਣ ਦੀ ਸੰਭਾਲ ਲਈ ਕੰਮ ਕਰ ਰਹੀਆਂ ਬਹੁਤ ਸਾਰੀਆਂ ਜੱਥੇਬੰਦੀਆਂ ਨੇ ਭਾਰਤ ਜਨ ਗਿਆਨ ਵਿਗਿਆਨ ਜੱਥਾ ਦੇ ਉਦਮਾਂ ਦੀ ਸ਼ਲਾਘਾ ਕੀਤੀ। More Pics on Facebook
ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ ਪਰਦੀਪ ਸ਼ਰਮਾ, ਇੰਜ: ਐਸ ਪੀ ਸਿੰਘ, ਅਮ੍ਰਿਤਪਾਲ ਸਿੰਘ, ਕ੍ਰਿਸਨ ਲਾਲ ਮਲਿਕ, ਅਵਤਾਰ ਛਿੱਬੜ, ਗੁਰਨਾਮ ਸਿੱਧੂ, ਰਣਧੀਰ ਸਿੰਘ ਧੀਰਾ, ਰਮਾਧਾਰ ਸਿੰਘ, ਸੋਹਨ ਸਿੰਘ, ਆਨੋਦ ਕੁਮਾਰ, ਸੰਦੀਪ ਕੁਮਾਰ, ਗੁਰਵੰਤ ਸਿੰਘ, ਵਿਕਾਸ ਸ਼ਰਮਾ, ਡੀ ਪੀ ਮੌੜ, ਅਵਤਾਰ ਕੌਰ, ਬਰਜਿੰਦਰ ਕੌਰ ਅਤੇ ਵੀਨਾ ਸਚਦੇਵਾ  ਨੇ ਵੱਧ ਚੜ੍ਹ ਕੇ ਹਿੱਸਾ ਲਿਆ। More Pics on Facebook

Monday, June 06, 2016

ਬੁੱਢੇ ਨਾਲੇ ਦੀ ਸਫ਼ਾਈ ਤੋਂ ਬਿਨਾ ਸਮਾਰਟ ਸਿਟੀ ਦੀਆਂ ਗੱਲਾਂ ਬੇਮਾਹਣੀਆਂ

Mon, Jun 6, 2016 at 3:18 PM
ਪ੍ਰਦੂਸ਼ਨ ਤੋਂ ਬਚਾਉਣ ਦੇ ਲਈ ਪ੍ਰਸ਼ਾਸਨ ਸਖਤ ਚੁੱਕੇ-ਐਮ ਐਸ ਭਾਟੀਆ 

ਲੁਧਿਆਣਾ: 6 ਜੂਨ 2016: (ਪੰਜਾਬ ਸਕਰੀਨ ਬਿਊਰੋ):
ਜੱਲ ਹੈ ਤਾਂ ਕੱਲ ਹੈ ਵਿਸ਼ੇ ਤੇ ਭਾਰਤ ਜਨ ਗਿਆਨ ਵਿਗਿਆਨ ਜੱਥਾ ਵੱਲੋਂ ਹਰ ਸਾਲ ਦੀ ਤਰਾਂ ਵਿਸ਼ਵ ਵਾਤਾਵਰਨ ਦਿਵਸ ਨੂੰ ਸਮਰਪਿਤ ਜਨਤਕ ਸਮਾਗਮ ਦੇ ਮੌਕੇ ਤੇ ਲੋਕਾਂ ਨੇ ਨਗਰ ਵਿੱਚ ਬੁੱਢੇ ਨਾਲੇ ਦੇ ਕਾਰਨ ਹੋ ਰਹੇ ਪਾਣੀ ਦੇ ਪ੍ਰਦੂਸ਼ਨ ਤੇ ਕਾਬੂ ਪਾਉਣ ਵਿੱਚ ਪ੍ਰਸ਼ਾਸਨ ਦੀ ਅਸਫ਼ਲਤਾ ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ। ਵੱਖ ਵੱਖ ਬੁਲਾਰਿਆਂ ਨੇ ਇਸ ਮੌਕੇ ਤੇ ਬੋਲਦਿਆਂ ਕਿਹਾ ਕਿ ਜਿਵੇ  ਹੀ ਬੁੱਢਾ ਦਰਿਆ ਸ਼ਹਿਰ ਦੀ ਹੱਦ ਅੰਦਰ ਦਾਖ਼ਲ ਹੁੰਦਾ ਹੈ ਇਸ ਵਿੱਚ ਉਦਯੋਗਿਕ ਅਤੇ ਘਰੇਲੂ ਕੂੜੇ ਦੇ ਕਾਰਨ ਜ਼ਹਿਰੀਲਾ ਪ੍ਰਦੂਸ਼ਣ ਹੋਣ ਲੱਗ ਜਾਂਦਾ ਹੈ ਜੋ ਕਿ ਆਲੇ ਦੁਆਲੇ ਦੇ ਧਰਤੀ ਹੇਠਲੇ ਪਾਣੀ ਵਿੰਚ ਮਿਲ ਕੇ ਲੋਕਾਂ ਦੀ ਸਿਹਤ ਤੇ ਬੁਰਾ ਅਸਰ ਪਾ ਰਿਹਾ ਹੈ। ਇਸਦੀ ਸਫ਼ਾਈ ਲਈ ਬਣੀ ਸਤਲੁਜ ਐਕਸ਼ਨ ਪਲੈਨ ਤੇ ਲੋਕਾਂ ਨੂੰ  ਬੜੀਆਂ ਆਸਾਂ ਸਨ ਪਰ ਇਹ ਬੇਨਤੀਜਾ ਰਹੀ। 
ਇਸ ਮੌਕੇ ਬੋਲਦਿਆਂ ਜੱਥਾ ਦੇ ਪ੍ਰਧਾਨ ਮੇਜਰ ਸ਼ੇਰ ਸਿੰਘ ਔਲਖ  ਨੇ ਕਿਹਾ ਕਿ ਸਤਲੁਜ ਐਕਸ਼ਨ ਪਲੈਨ ਦੀ ਦੇਖ ਰੇਖ ਲਈ ਪੀ ਰਾਮ ਕੇਟੀ ਦਾ ਗਠਨ ਕੀਤਾ ਗਿਆ ਸੀ ਜਿਸ ਵਿੱਚ ਭਾਰਤ ਜਨ ਗਿਆਨ ਵਿਗਿਆਨ ਜੱਥਾ ਵੱਲੋਂ ਇਸਦੇ ਉੱਪ ਪ੍ਰਧਾਨ ਸ਼੍ਰੀ ਕ੍ਰਿਸ਼ਨ ਲਾਲ ਮਲਿਕ ਨੇ ਤਨਦੇਹੀ ਨਾਲ ਇਸਦੀ ਕਾਮਯਾਬੀ ਲਈ  ਪੂਰੀ ਭੂਮਿਕਾ ਨਿਭਾਈ ਸੀ।  ਪਰ ਸਰਕਾਰ ਬਦਲਣ ਉਪਰੰਤ ਇਸ ਕਮੇਟੀ ਦਾ ਬਿਸਤਰਾ ਗੋਲ ਕਰ ਦਿੱਤਾ ਗਿਆ।  ਇਸਦੇ ਤਹਿਤ ਤਿੰਨ ਸੀਵਰੇਜ ਟਰੀਟਮੈਂਟ ਪਲਾਂਟ ਅਤੇ ਪੰਜ ਗਰੀਨ ਬ੍ਰਿਜ ਬਣਾਏ ਗਏ। ਪਰ ਇਹਨਾਂ ਦੀ ਕਾਰਗੁਜਾਰੀ ਤੱਸਲੀ ਬਖ਼ਸ਼ ਨਹੀਂ ਹੈ।  ਟਰੀਟਮੈਂਟ ਪਲਾਂਟਾਂ ਵੱਲੋਂ ਸਾਫ਼ ਕੀਤੇ ਪਾਣੀ ਦੀ ਸਹੀ ਵਰਤੋ ਨਹੀਂ ਕੀਤੀ ਜਾ ਰਹੀ ਸਗੋਂ ਉਸਨੂੰ ਦੁਬਾਰਾ ਬੁੱਢੇ ਨਾਲੇ ਵਿੱਚ ਪਾਇਆ ਜਾ ਰਿਹਾ ਹੈ।  ਇਸ ਪਾਣੀ ਨੂੰ ਖੇਤੀਬਾੜੀ, ਪਾਰਕਾਂ ਨੂੰ ਪਾਣੀ ਦੇਣ ਦੇ ਲਈ, ਤੇ ਫ਼ਾਇਰ ਬ੍ਰਿਗੇੜ ਦੀਆਂ ਗੱਡੀਆਂ ਭਰਨ ਆਦਿ ਦੇ ਲਈ ਵਰਤਿਆ ਜਾਣਾ ਚਾਹੀਦਾ ਹੈ। 
ਜੱਥਾ ਦੇ ਸਕੱਤਰ ਡਾ: ਰਜਿੰਦਰ ਪਾਲ ਸਿੰਘ ਔਲਖ ਨੇ ਮੰਗ ਕੀਤੀ ਕਿ ਬੁੱਢੇ ਨਾਲੇ ਦੇ ਪ੍ਰਦੂਸ਼ਨ ਦੀ ਰੋਕਥਾਮ ਲਈ ਹੋ ਰਹੇ ਕੰਮ ਦੀ ਦੇਖ ਰੇਖ ਲਈ ਸ਼ਹਿਰੀਆਂ ਦੀ ਕਮੇਟੀ ਬਣਾਈ ਜਾਵੇ ਅਤੇ ਉਸਦੀ ਹਰ ਮਹੀਨੇ ਮੀਟਿੰਗ ਹੋਵੇ। 
ਜੱਥੇਬੰਦਕ ਸਕੱਤਰ ਐਮ ਐਸ ਭਾਟੀਆ ਨੇ ਕਿਹਾ ਕਿ ਪਾਣੀ ਨੂੰ ਪ੍ਰਦੂਸ਼ਨ ਤੋਂ ਬਚਾਉਣ ਦੇ ਲਈ ਪ੍ਰਸ਼ਾਸਨ ਨੂੰ ਸਖ਼ਤ ਕਦਮ ਉਠਾਉਣੇ ਚਾਹੀਦੇ ਹਨ ਤੇ ਲੋਕਾਂ ਨੂੰ ਸੁਚੇਤ ਕਰਨ ਦੇ ਨਾਲ ਨਾਲ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ ਦੀ ਲੋੜ ਹੈ।  ਇਸ ਕੰਮ ਦੇ ਲਈ ਇਸ ਵਿਸ਼ੇ ਤੇ ਕੰਮ ਕਰ ਰਹੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਨਾਲ ਲੈ ਕੇ ਕੰਮ ਕਰਨ ਦੀ ਲੋੜ ਹੈ।  ਇਹ ਦੁੱਖ ਦੀ ਗੱਲ ਹੈ ਕਿ ਨਗਰ ਨਿਗਮ ਦੇ ਬਹੁਤ ਸਾਰੇ ਟਿਊਬ ਵੈਲ ਬੁੱਢੇ ਨਾਲੇ ਦੇ ਕਿਨਾਰਿਆਂ ਤੇ ਲੱਗੇ ਹੋਏ ਹਨ ਤੇ ਇਹਨਾਂ ਦਾ ਪਾਣੀ ਲੋਕਾਂ ਨੂੰ ਸਪਲਾਈ ਕੀਤਾ ਜਾ ਰਿਹਾ ਹੈ।  ਨਾਲੇ ਪ੍ਰਦੂਸ਼ਨ ਨੂੰ ਰੋਕਣ ਦੇ ਲਈ ਇਸ ਵਿੱਚ ਸਿੱਧੇ ਤੌਰ ਤੇ ਪੈਂਦੇ ਸੀਵਰੇਜ ਦੇ ਪਾਣੀ ਨੂੰ ਬੰਦ ਕੀਤਾ ਜਾਏ। ਨਾਲੇ ਦੇ ਦੋਹਾਂ ਪਾਸੇ ਸੜਕ ਬਣਾ ਕੇ ਬੂਟੇ ਲਾਏ ਜਾਣ। 
ਇਸ ਮੌਕੇ ਬੋਲਦਿਆਂ ਬੇਲਨ ਬ੍ਰਿਗੇਡ ਦੀ ਪ੍ਰਧਾਨ ਅਨੀਤਾ ਸਰਮਾ ਨੇ ਕਿਹਾ ਕਿ ਮੁਢਲੀਆਂ ਸੇਵਾਵਾਂ ਅਤੇ ਬੁੱਢੇ ਨਾਲੇ ਦੀ ਸਫਾਈ ਤੋ ਬਿਨਾ ਸਮਾਰਟ ਸਿਟੀ ਦਾ ਕੋਈ ਮਹੱਤਵ ਨਹੀਂ।
ਲੈਟਸ ਕਲੀਨ ਲੁਧਿਆਣਾ ਟ੍ਰਸਟ ਵਲੋ ਕਰਨਲ ਗਿੱਲ ਨੇ ਆਰ ਓ ਦੀ ਵਰਤੋ ਕਰਨ ਵਲਿਆਂ ਨੂੰ ਸੁਚੇਤ ਕੀਤਾ। 
ਲੜਕੀਆਂ ਦੇ ਸਰਕਾਰੀ ਕਾਲਿਜ ਦੇ ਫਾਈਨ ਆਰਟਸ ਦੇ ਲੈਕਚਰਾਰ ਪ੍ਰਵੀਨ ਕੁਮਾਰ ਅਤੇ ਉਹਨਾਂ ਦੇ ਸਾਥੀਆਂ ਨੇ ਮੌਕੇ ਤੇ 40 ਫੁਟ ਪੇਂਟਿੰਗ ਬਣਾ ਕੇ ਵਾਤਾਵਰਣ ਦਿਵਸ ਦੇ ਮੌਕੇ ਤੇ ਪ੍ਰਦਰਸਿਤ ਕੀਤਾ।
ਜੱਥੇ ਦੇ ਅਹੁਦੇਦਾਰਾਂ ਵੱਲੋਂ ਨਗਰ ਨਿਗਮ ਦੇ ਵਧੀਕ ਕਮਿਸ਼ਨਰ ਸ਼੍ਰੀ ਦੇਵਿੰਦਰ ਸਿੰਘ ਨੂੰ ਨਗਰ ਦੇ ਵਾਤੇਵਰਣ ਤੇ ਖਾਸ ਤੌਰ ਤੇ ਪਾਣੀ ਦੇ ਪ੍ਰਦੂਸ਼ਣ ਦੇ ਮਸਲੇ ਅਤੇ ਇਸਦੇ ਹੱਲ ਬਾਬਤ ਇੱਕ  ਮੰਗ ਪੱਤਰ ਦਿੱਤਾ ਗਿਆ।  ਵਧੀਕ ਕਮਿਸ਼ਨਰ ਸ਼੍ਰੀ ਦੇਵਿੰਦਰ ਸਿੰਘ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਉਠਾਏ ਗਏ ਮਸਲੇ ਉੱਚੇਚੇ ਧਿਆਨ ਮੰਗਦੇ ਹਨ। ਉਹਨਾਂ ਕਿਹਾ ਕਿ ਅਸੀ ਸ਼ਹਿਰੀਆਂ ਦੀ ਮਦਦ ਨਾਲ ਪਹਿਲਾਂ ਹੀ ਪ੍ਰਦੂਸ਼ਣ ਦੀ ਰੋਕਥਾਮ ਲਈ ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਭਾਰਤ ਜਨ ਗਿਆਨ ਵਿਗਿਆਨ ਜੱਥੇ ਦਾ ਇਹ ਉੱਦਮ ਸ਼ਲਾਘਾਯੋਗ ਹੈ।  
ਕੌਮੀ ਪੁਰਸਕਾਰ ਜੇਤੂ ਮੁਖ ਅਧਿਆਪਿਕਾ ਕੁਸੁਮ ਲਤਾ ਨੇ ਪਾਣੀ ਦੇ ਮੀਂਹ ਦੇ ਪਾਣੀ ਦੀ ਸੰਭਾਲ ਅਤੇ ਵਰਤੋਂ ਤੇ ਜੋਰ ਦਿੱਤਾ। ਉਹਨਾਂ ਵੱਲੋਂ ਸਰਕਾਰੀ ਹਾਈ ਸਕੂਲ ਸਰਾਭਾ ਨਗਰ ਦੇ ਬੱਚਿਆਂ ਵੱਲੋਂ ਵਾਤਾਵਰਣ ਦੀ ਸੰਭਾਲ ਤੇ ਇੱਕ ਨਾਟਕ ਪੇਸ਼ ਕੀਤਾ।
ਕੌਮੀ ਪੁਰਸਕਾਰ ਜੇਤੂ ਮੁਖ ਅਧਿਆਪਕ (ਰਿਟਾ:) ਰਣਜੀਤ ਸਿੰਘ ਨੇ ਬੱਚਿਆਂ ਦਾ ਵਾਤਾਵਰਣ ਤੇ ਅਧਾਰਿਤ ਕਵਿਜ਼ ਮੁਕਾਬਲਾ ਕਰਵਾਇਆ ਤੇ ਜੇਤੂ ਬੱਚਿਆਂ ਨੂੰ ਇਨਾਮ ਦਿੱਤੇ। 
ਇਸ ਸੰਬੰਧ ਵਿੱਚ ਵੱਖ ਵੱਖ ਸਕੂਲਾਂ ਵਿੱਚ ਪਾਣੀ ਦੀ ਸੰਭਾਲ ਵਿਸ਼ੇ ਤੇ ਪੇਂਟਿੰਗ ਮੁਕਾਬਲੇ ਕਰਵਾਏ ਗਏ ਤੇ ਹਰ ਸਕੂਲ ਦੀਆਂ ਪਹਿਲੀਆਂ ਤਿੰਨ ਬੇਹਤਰੀਨ ਪੇਂਟਿੰਗਾਂ ਨੂੰ ਇਨਾਮ ਦਿੱਤੇ ਗਏ ਤੇ ਪੋਸਟਰ ਵੀ ਪ੍ਰਦਰਸ਼ਿਤ ਕੀਤੇ ਗਏ। 
ਸੁਰਿੰਦਰ ਕੁਮਾਰ ਨੇ ਵਾਤਾਵਰਣ ਦੇ ਸੰਬੰਧ ਵਿੱਚ ਕਵਿਤਾ ਪੜੀ।
ਇਸ ਮੌਕੇ ਤੇ ਵਾਤਾਵਰਣ ਦੀ ਸੰਭਾਲ ਲਈ ਕੰਮ ਕਰ ਰਹੀਆਂ ਬਹੁਤ ਸਾਰੀਆਂ ਜੱਥੇਬੰਦੀਆਂ ਨੇ ਭਾਰਤ ਜਨ ਗਿਆਨ ਵਿਗਿਆਨ ਜੱਥਾ ਦੇ ਉਦਮਾਂ ਦੀ ਸ਼ਲਾਘਾ ਕੀਤੀ। 
ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ  ਕੌਮੀ ਪੁਰਸਕਾਰ ਜੇਤੂ ਅਧਿਆਪਿਕਾ ਡਾ: ਗੁਰਚਰਨ ਕੋਚਰ, ਪਰਦੀਪ ਸ਼ਰਮਾ, ਇੰਜ: ਐਸ ਪੀ ਸਿੰਘ, ਅਮ੍ਰਿਤਪਾਲ ਸਿੰਘ, ਕ੍ਰਿਸਨ ਲਾਲ ਮਲਿਕ, ਇੰਦਰਜੀਤ ਸਿੰਘ ਸੋਢੀ, ਰਾਧਿਕਾ ਜੇਤਵਾਨੀ, ਰਵੀ ਅਰੋੜਾ, ਡਾ: ਬਬੀਤਾ ਜੈਨ, ਰਣਧੀਰ ਸਿੰਘ ਧੀਰਾ, ਰਾਜਵਿੰਦਰ ਸਿੰਘ, ਰਮਾਧਾਰ ਸਿੰਘ, ਸੋਹਨ ਸਿੰਘ, ਆਨੋਦ ਕੁਮਾਰ, ਸੰਦੀਪ ਕੁਮਾਰ ਵੀ ਮੌਜੂਦ ਸਨ।