Showing posts with label Honor. Show all posts
Showing posts with label Honor. Show all posts

Thursday, August 18, 2022

ਸਿਮਰਨ ਸਿੰਘ ਦਾ ਦਿੱਲੀ ਕਮੇਟੀ ਵੱਲੋਂ ਹੋਇਆ ਸਨਮਾਨ

Thursday 18th August 2022 at 05:44 PM

ਸਿਮਰਨ ਸਿੰਘ ਨੇ ਯੂਕਰੇਨ-ਰੂਸ ਦੀ ਜੰਗ ਦੌਰਾਨ ਨਿਭਾਇਆ ਸੀ ਸਿੱਖੀ ਧਰਮ 

 ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਿਰ ’ਤੇ ਰੱਖ ਸੁਰੱਖਿਅਤ ਬ੍ਰਿਟੇਨ ਪਹੁੰਚਾਇਆ ਸੀ

ਨਵੀਂ ਦਿੱਲੀ: 18 ਅਗਸਤ 2022: (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ):: 

ਬੰਬਾਂ, ਗੋਲੀਆਂ  ਮਿਜ਼ਾਈਲਾਂ ਦੀ ਵਰਖਾ ਦੌਰਾਨ ਆਪਣੇ ਨੂੰ ਬਚਾਉਣਾ ਵੀ ਬੇਹੱਦ ਮੁਸ਼ਕਿਲ ਹੁੰਦਾ ਹੈ। ਉਦੋਂ ਕਿਸੇ ਨੂੰ ਕਿਸੇ ਹੋਰ ਨਦੇ ਬਚਾਓ ਦਾ ਖਿਆਲ ਹੀ ਨਹੀਂ ਆਉਂਦਾ ਪਰ ਸਿਮਰਨ ਸਿੰਘ ਨੇ ਖੁਦ ਦੀ ਚਿੰਤਾ ਛੱਡ ਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਆਪਣਾ ਧਰਮ ਨਿਭਾਇਆ। ਇਸ ਸਿੰਘ ਨੇ ਆਪਣੀ ਜਾਨ ਦੀ ਬਾਜ਼ੀ ਲਗਾ ਕੇ ਯੂਕਰੇਨ ਦੇ ਗੁਰਦੁਆਰੇ ਵਿਚ ਸੁਸ਼ੋਭਿਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ  ਨੂੰ ਆਪਣੇ ਸਿਰ 'ਤੇ ਰੱਖ ਕੇ ਸੁਰਖਿਅਤ ਬ੍ਰਿਟੇਨ ਪਹੁੰਚਾਇਆ। ਉਸਦੇ ਇਸ ਸਿੱਖੀ ਪਿਆਰ ਨੂੰ ਸਾਹਮਣੇ ਰੱਖ ਕੇ ਅੱਜ ਉਸਦਾ ਦਿੱਲੀ ਵਿੱਚ ਸਨਮਾਨ ਕੀਤਾ ਗਿਆ।  

ਯੂਕਰੇਨ-ਰੂਸ ’ਚ ਜਾਰੀ ਭਿਆਨਕ ਜੰਗ ਅਤੇ ਬੰਬ ਬਾਰੀ ਵਿਚਾਲੇ ਆਪਣੀ ਜਾਨ ਦੀ ਬਾਜ਼ੀ ਲਗਾ ਕੇ ਯੂਕਰੇਨ ਦੇ ਗੁਰਦੁਆਰੇ ’ਚ ਸਥਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣੇ ਸਿਰ ’ਤੇ ਰੱਖ ਕੇ ਸੁਰੱਖਿਅਤ ਬ੍ਰਿਟੇਨ ਪਹੁੰਚਾਉਣ ਵਾਲੇ ਅਮਰੀਕਨ ਸਿੱਖ ਸਿਮਰਨ ਸਿੰਘ ਨੂੰ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਸ. ਜਗਦੀਪ ਸਿੰਘ ਕਾਹਲੋਂ ਨੇ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ । ਇਸ ਮੌਕੇ ਸਾਬਕਾ ਰਾਜ ਸਭਾ ਸਾਂਸਦ ਸ. ਤਰਲੋਚਨ ਸਿੰਘ, ਆਰ.ਐਸ. ਆਹੂਜਾ ਚੇਅਰਮੈਨ ਸਿੱਖ ਫੌਰਮ ਅਤੇ ਡੀਐਸਜੀਐਮਸੀ ਦੇ ਕਈ ਮੈਂਬਰ ਵੀ ਮੌਜ਼ੂਦ ਸਨ ।

ਸਿੱਖ ਧਰਮ ਇੰਟਰਨੈਸ਼ਨਲ ਦੇ ਕੌਮੀ ਕਾਰਜਾਂ ਦੇ ਸਲਾਹਕਾਰ ਸਿਮਰਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਗੁਰੂ ’ਤੇ ਪੂਰਾ ਯਕੀਨ ਸੀ ਕਿ ਉਹ ਜਿਹੜਾ ਜੋਖ਼ਮ ਭਰਿਆ ਕਾਰਜ ਕਰਨ ਜਾ ਰਹੇ ਹਨ ਉਸ ’ਚ ਉਸ ਨੂੰ ਯਕੀਨਨ ਸਫਲਤਾ ਮਿਲੇਗੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਸ਼ੀਰਵਾਦ ਨਾਲ ਅਜਿਹਾ ਹੋਇਆ ਵੀ। ਸਾਡੇ ਇਕਜੁੱਟ ਹੋਣ ਨਾਲ ਹੀ ਸਾਡਾ ਪੰਥ ਸਭ ਤੋਂ ਮਜ਼ਬੂਤ ਹੋਇਆ ਹੈ। ਉਨ੍ਹਾਂ ਦੱਸਿਆ ਕਿ ਅਮਰੀਕਾ ’ਚ ਐਸ਼ੋ-ਆਰਾਮ ਦਾ ਜਿਹੜਾ ਜੀਵਨ ਮੈਨੂੰ ਮਿਲਿਆ ਹੈ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕ੍ਰਿਪਾ ਨਾਲ ਹੀ ਮਿਲਿਆ ਹੈ ਅਤੇ ਉਨ੍ਹਾਂ ਦੇ ਮਨ ’ਚ ਉਨ੍ਹਾਂ ਦਾ ਬਹੁਤ ਸਨਮਾਨ ਹੈ। ਅਜਿਹੇ ’ਚ ਜਦੋਂ ਯੂਕ੍ਰੇਨ-ਰੂਸ ਦੀ ਜੰਗ ਆਰੰਭ ਹੋਈ ਤਾਂ ਉਦੋਂ ਤੋਂ ਹੀ ਉਹ ਇਸ ਗੱਲ ਨੂੰ ਸੋਚ ਕੇ ਬਹੁਤ ਅਸਹਿਜ ਸਨ ਕਿ ਉਨ੍ਹਾਂ ਦੇ ਗੁਰੂ ਇਸ ਜੰਗ ’ਚ ਫੰਸ ਗਏ ਹਨ । ਇਸ ਤੋਂ ਬਾਅਦ ਉਹ ਲੰਦਨ ਦੇ ਇਯਾਸੀ ਪੁੱਜੇ ਜਿੱਥੇ ਇਕ ਕਾਰ ਤੋਂ ਮੋਲਦੋਵਾ ਦੀ ਰਾਜਧਾਨੀ ਚਿਸੀਨਾਊ ਦੀ ਯਾਤਰਾ ਕੀਤੀ । ਉਹ ਸ਼ਹਿਰ ਦੇ ਬਾਹਰੀ ਇਲਾਕੇ ’ਚ ਯੂਕ੍ਰੇਨੀ ਪੀਪੁਲਸ ਸੇਲਫ ਡਿਫੈਂਸ ਆਰਗਨਾਈਜੇਸ਼ਨ ਦੇ ਮੈਂਬਰਾਂ ਨਾਲ ਮਿਲੇ ਜਿਨ੍ਹਾਂ ਉਨ੍ਹਾਂ ਨੂੰ ਅੱਗੇ ਨਹੀਂ ਜਾਣ ਦੀ ਸਲਾਹ ਦਿੱਤੀ ਕਿਉਂਕਿ ਸ਼ਹਿਰ ’ਚ ਹਮੇਸ਼ਾਂ ਹਮਲੇ ਦਾ ਖਤਰਾ ਸੀ ਪਰੰਤੂ ਉਨ੍ਹਾਂ ਲਈ ਇਹ ਪੂਰੀ ਯਾਤਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਤੀ ਸਤਿਕਾਰ ਅਤੇ ਚੜ੍ਹਦੀਕਲਾ ਨਾਲ ਭਰਪੂਰ ਸੀ ਅਤੇ ਮਨ ’ਚ ਪਵਿੱਤਰ ਗ੍ਰੰਥਾਂ ਦੇ ਦਰਸ਼ਨ ਦਾ ਜੋਸ਼ ਭਰਿਆ ਹੋਇਆ ਸੀ ਇਸ ਲਈ ਉਨ੍ਹਾਂ ਨੂੰ ਜੰਗ ਦੇ ਮੈਦਾਨ ’ਚ ਵੀ ਅਜਿਹਾ ਦਲੇਰਾਨਾ ਕੰਮ ਕਰਨ ਦਾ ਬਲ ਮਿਲਿਆ।

ਪ੍ਰਧਾਨ ਸ. ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਜਿਸ ਸਮੇਂ ਪੂਰੀ ਦੁਨੀਆਂ ਯੂਕ੍ਰੇਨ-ਰੂਸ ਵਿਚਾਲੇ ਜੰਗ ਦੀ ਤਬਾਹੀ ਦਾ ਮੰਜ਼ਰ ਵੇਖ ਕੇ ਸਹਿਮ ਦੇ ਮਾਹੌਲ ’ਚ ਸੀ ਉਸ ਸਮੇਂ ਅਮਰੀਕਾ ਦੇ ਐਸਪਨੋਲਾ ਸ਼ਹਿਰ ਦੇ ਵਸਨੀਕ ਸਿਮਰਨ ਸਿੰਘ ਨੇ ਸਿੱਖ ਡਿਫੇਂਸ ਨੈਟਵਰਕ-ਯੂ.ਕੇ., ਸਿੱਖ ਧਰਮ ਇੰਟਰਨੈਸ਼ਨਲ ਅਤੇ ਯੂਨਾਈਟਿਡ ਸਿੱਖ ਦੀ ਇਕਜੁੱਟਤਾ ਨਾਲ ਪਹਿਲਾਂ ਪੋਲੈਂਡ ਅਤੇ ਉਥੋਂ ਸੜਕ ਮਾਰਗ ਰਾਹੀਂ ਯੂਕੇ੍ਰਨ ਜਾ ਕੇ ਭਾਰੀ ਬੰਮਬਾਰੀ ਵਿਚਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸਿੱਖ ਧਰਮ ਦੇ ਹੋਰ ਪਵਿੱਤਰ ਗ੍ਰੰਥ ਸਾਹਿਬ ਨੂੰ ਗੁਰਦੁਆਰੇ ਤੋਂ ਸਮੇਟ ਕੇ ਮਰਿਆਦਾ ਸਹਿਤ ਆਪਣੇ ਸਿਰ ’ਤੇ ਰੱਖ ਕੇ ਉਥੋਂ ਸੁਰੱਖਿਅਤ ਬ੍ਰਿਟੇਨ ਪਹੁੰਚਾ ਕੇ ਇਕ ਸੱਚੇ ਸਿੱਖ ਦਾ ਫਰਜ਼ ਨਿਭਾਇਆ ਹੈ।

ਜਨਰਲ ਸਕੱਤਰ ਸ. ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਯਕੀਨਨ ਸਿਮਰਨ ਸਿੰਘ ਨੇ ਜੋ ਦਲੇਰਾਨਾ ਕੰਮ ਕੀਤਾ ਹੈ ਉਸ ਨਾਲ ਅੱਜ ਦੇ ਨੌਜਵਾਨਾਂ ਨੂੰ ਪ੍ਰੇਰਣਾ ਮਿਲੇਗੀ ਅਤੇ ਨੌਜਵਾਨਾਂ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਤੀ ਸਤਿਾਰ ਦੀ ਭਾਵਨਾ ਵੱਧੇਗੀ । ਭਾਰੀ ਬੰਮਬਾਰੀ ਨਾਲ ਹੁਣ ਮਲਬੇ ਦੇ ਢੇਰ ’ਚ ਤਬਦੀਲ ਹੋ ਚੁੱਕੇ ਯੂਕ੍ਰੇਨ ’ਚ ਸਥਿਤ ਗੁਰਦੁਆਰੇ ਤੋਂ 22 ਮਾਰਚ ਨੂੰ ਮਰਿਆਦਾ ਸਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁਰੱਖਿਅਤ ਕੱਢ ਕੇ ਲਿਆਉਣਾ ਅਜਿਹਾ ਦਲੇਰਾਨਾ ਕਾਰਜ ਹੈ ਜਿਸ ਦੀ ਮਿਸਾਲ ਕਿਤੇ ਨਹੀਂ ਮਿਲੇਗੀ । ਉਨ੍ਹਾਂ ਕਿਹਾ ਕਿ ਅੱਜ ਵੀ ਸਾਡੇ ਧਰਮ ’ਚ ਸਿਮਰਨ ਸਿੰਘ ਵਰਗੇ ਅਜਿਹੇ ਕਈ ਸਿੱਖ ਮੌਜ਼ੂਦ ਹਨ ਜੋ ਆਪਣੇ ਗੁਰੂਆਂ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਦਲੇਰਾਨਾ ਅਤੇ ਜੋਖ਼ਮ ਭਰੇ ਕਦਮ ਚੁੱਕਣ ਤੋਂ ਪਿੱਛੇ ਨਹੀਂ ਹੱਟਦੇ।

Friday, January 29, 2021

ਕੇਂਦਰੀ ਜੇਲ੍ਹ ਵਿਖੇ ਸਹਾਇਕ ਸੁਪਰਡੈਂਟ ਇੰਦਰਪ੍ਰੀਤ ਸਿੰਘ ਦਾ ਸਨਮਾਨ

 29th January 2021 at 7:42 PM

 ਗਣਤੰਤਰ ਦਿਵਸ ਮੌਕੇ 9 ਅਧਿਕਾਰੀਆਂ ਨੂੰ ਕੀਤਾ ਗਿਆ ਸਨਮਾਨਿਤ  


ਲੁਧਿਆਣਾ
: 29 ਜਨਵਰੀ 2021:(ਪੰਜਾਬ ਸਕਰੀਨ ਬਿਊਰੋ)::

ਜਦੋਂ ਵੱਖ ਵੱਖ ਕਾਰਨਾਂ ਕਰਕੇ ਹਾਲਾਤ ਨਾਜ਼ੁਕ ਕਿਸਮ ਦੇ ਬਣ ਜਾਣ ਤਾਂ ਪੁਲਿਸ ਦੀ ਡਿਊਟੀ ਨਿਭਾਉਣਾ ਕੋਈ ਸੌਖੀ ਗੱਲ ਨਹੀਂ ਹੁੰਦੀ। ਇਸਦੇ ਬਾਵਜੂਦ ਪੁਲਿਸ ਦੇ ਜਿਹੜੇ ਵੀ ਅਧਿਕਾਰੀ ਆਪਣੇ ਫਰਜ਼ਾਂ ਨੂੰ ਪੂਰੀ ਜ਼ੁੰਮੇਵਾਰੀ ਨਾਲ  ਅਦਾ ਕਰਦੇ ਹੋਣ ਤਾਂ ਉਹਨਾਂ ਵਿੱਚੋਂ ਕਈ ਅਜਿਹੇ ਖੁਸ਼ਕਿਸਮਤ ਵੀ ਹੁੰਦੇ ਹਨ ਨੂੰ ਬਣਦਾ ਇਨਾਮ ਸਨਮਾਨ ਵੀ ਮਿਲ ਜਾਂਦਾ ਹੈ। ਸਨਮਾਨਿਤ ਕਰਨ ਵਾਲੇ ਵਿਭਾਗ ਭਾਵੇਂ ਦੁਨਿਆਵੀ ਹੀ ਹੁੰਦੇ ਹਨ ਪਰ ਇਸ ਦੇ ਪਿਛ ਬੱਖਸ਼ਿਸ਼ ਉਸ ਪ੍ਰਮਾਤਮਾ ਦੀ ਹੀ ਹੁੰਦੀ ਹੈ। ਕੇਂਦਰੀ ਜੇਲ੍ਹ ਵਿਖੇ ਸਹਾਇਕ ਸੁਪਰਡੈਂਟ ਇੰਦਰਪ੍ਰੀਤ ਸਿਘ ਦਾ ਸਨਮਾਨ ਹੋਇਆ ਤਾਂ ਦੇਖਣ ਵਾਲਿਆਂ ਨੂੰ ਇਹੀ ਮਹਿਸੂਸ ਹੋਇਆ ਕਿ ਰੱਬ ਨੇ ਇਸ ਕਿਰਤੀ  ਪਰਿਵਾਰ ਦੇ ਹੋਣਹਾਰ ਮੈਂਬਰ ਤੇ ਆਪਣੀ ਕਿਰਪਾ ਕੀਤੀ ਹੈ। ਸੁਪਰਡੈਂਟ ਰਜੀਵ ਕੁਮਾਰ ਅਰੋੜਾ ਨੇ ਵੀ ਉਹਨਾਂ ਨੂੰ ਇਹਨਾਂ ਚੰਗੇ ਕੰਮਾਂ ਦੀ ਸ਼ਾਬਾਸ਼ ਦਿੱਤੀ ਇਸੇ ਤਰਾਂ ਲਗਨ ਨਾਲ ਆਪਣੀ ਡਿਊਟੀ ਨਿਭਾਉਂਦੇ ਰਹਿਣ ਦੀ ਪ੍ਰੇਰਨਾ ਵੀ ਦਿੱਤੀ। 

ਸਥਾਨਕ ਕੇਂਦਰੀ ਜੇਲ੍ਹ ਵਿਖੇ ਗਣਤੰਤਰ ਦਿਵਸ ਸਬੰਧੀ ਸਮਾਗਮ ਵਿੱਚ ਵਧੀਆ ਕਾਰਗੁਜਾਰੀ ਦਿਖਾਉਣ ਵਾਲੇ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਸੁਪਰਡੈਂਟ ਵੱਲੋਂ ਸਨਮਾਨਿਤ ਕੀਤਾ ਗਿਆ। ਮਿਲੀ ਜਾਣਕਾਰੀ ਅਨੁਸਾਰ ਸੁਪਰਡੈਂਟ ਰਜੀਵ ਕੁਮਾਰ ਅਰੋੜਾ ਨੇ ਸਹਾਇਕ ਸੁਪਰਡੈਂਟ ਇੰਜੀ: ਇੰਦਰਪ੍ਰੀਤ ਸਿੰਘ, ਸ਼ਿਵ ਕੁਮਾਰ, ਕਸ਼ਮੀਰੀ ਲਾਲ, ਹਰਬੰਸ ਸਿੰਘ, ਹੈੱਡ ਵਾਰਡਰ ਜਗਦੇਵ ਸਿੰਘ, ਵਾਰਡਰ ਹਰਦੇਵ ਸਿੰਘ, ਪਰਗਟ ਸਿੰਘ, ਗੁਲਾਬ ਸਿੰਘ ਅਤੇ ਅਬਦੁਲ ਹਮੀਦ ਨੂੰ ਉਨ੍ਹਾਂ ਦੀ ਵਧੀਆ ਕਾਰਗੁਜਾਰੀ ਲਈ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਡਿਪਟੀ ਸੁਪਰਡੈਂਟ ਜੇਲ੍ਹ ਸਤਨਾਮ ਸਿੰਘ, ਡਿਪਟੀ ਸੁਪਰਡੈਂਟ ਜੇਲ੍ਹ ਅਸ਼ਵਨੀ ਕੁਮਾਰ ਅਤੇ ਡਿਪਟੀ ਸੁਪਰਡੈਂਟ ਜੇਲ੍ਹ ਹਰਜਿੰਦਰ ਸਿੰਘ ਆਦਿ ਵੀ ਮੌਜੂਦ ਸਨ।  

Friday, April 26, 2019

ਪਹਿਲਾ ਵਿਵੇਕ ਸੁਰ ਸਨਮਾਨ 27 ਅਪਰੈਲ ਦੇ ਜੀਵੇ ਪੰਜਾਬ ਪ੍ਰੋਗਾਮ ਵਿੱਚ

Apr 26, 2019, 4:55 PM
ਵਿਵੇਕ ਦੀ ਯਾਦ ਵਿੱਚ ਪਹਿਲਾ ਪੁਰਸਕਾਰ ਮਨਰਾਜ ਪਾਤਰ ਨੂੰ
ਲੁਧਿਆਣਾ: 26 ਅਪ੍ਰੈਲ 2019: (ਪੰਜਾਬ ਸਕਰੀਨ ਬਿਊਰੋ)::
ਪਹਿਲਾ ਵਿਵੇਕ ਸੁਰ ਸਨਮਾਨ-2018 ਗੁਰੂ ਨਾਨਕ ਭਵਨ ਵਿਖੇ 27 ਅਪਰੈਲ ਨੂੰ ਜੀਵੇ ਪੰਜਾਬ ਪ੍ਰੋਗਰਾਮ ਵਿਚ ਨੌਜਵਾਨ ਗਾਇਕ ਮਨਰਾਜ ਪਾਤਰ ਨੂੰ ਦਿੱਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੀ ਜਸਵੰਤ ਜ਼ਫ਼ਰ ਨੇ ਦੱਸਿਆ ਕਿ ਵਿਵੇਕ ਸਿੰਘ ਪੰਧੇਰ ਜੋ ਵੈਨਕੂਵਰ ਵਿਖੇ ਇੰਜਨੀਅਰਿੰਗ ਦੀ ਪੜ੍ਹਾਈ ਦੇ ਨਾਲ ਨਾਲ ਗਾਇਕੀ, ਸੰਗੀਤ, ਫੋਟੋਕਾਰੀ, ਫਿਲਮਸਾਜ਼ੀ ਆਦਿ ਕਲਾਵਾਂ ਦਾ ਸ਼ੌਕ ਰੱਖਦਾ ਸੀ ਅਤੇ 2015 ਵਿਚ ਜਿਸ ਦੇ ਚਲਾਣਾ ਕਰਨ ਉਪਰੰਤ ਉਸ ਦੇ ਸਰੀਰ ਦੇ ਬਹੁਤ ਸਾਰੇ ਅੰਗ ਵੱਖ ਵੱਖ ਲੋੜਵੰਦਾਂ ਨੂੰ ਲਗਾਏ ਗਏ ਸਨ, ਦੀ ਯਾਦ ਵਿਚ ਪਿਛਲੇ ਸਾਲ ਇਹ ਸਨਮਾਨ ਸਥਾਪਤ ਕੀਤਾ ਗਿਆ ਸੀ। ਹਰ ਸਾਲ ਇਕ ਮਿਆਰੀ ਗੀਤ ਨੂੰ ਸਭ ਤੋਂ ਵਧੀਆ ਗਾਉਣ ਵਾਲੇ ਗਾਇਕ ਨੂੰ ਇਹ ਸਨਮਾਨ ਦਿੱਤਾ ਜਾਣਾ ਹੈ। 2018 ਵਿਚ ਪਹਿਲੀ ਵਾਰ ਸਰੀ ਨਿਵਾਸੀ ਬਲਦੇਵ ਸਿੰਘ ਬਾਠ ਦਾ ਗੀਤ 'ਮਸਤੀ ਦੀ ਬਸਤੀ' ਇਸ ਪ੍ਰਤੀਯੋਗਤਾ ਲਈ ਰੱਖਿਆ ਗਿਆ ਸੀ। ਇਸ ਗੀਤ ਨੂੰ ਪੰਜ ਨੌਜਵਾਨ ਗਾਇਕਾਂ ਮਨਰਾਜ ਪਾਤਰ, ਤਨਵੀਰ ਸੰਧੂ, ਵਿਜੇ ਯਮਲਾ, ਕਰਮਜੀਤ ਗਰੇਵਾਲ ਅਤੇ ਟਿਮੀ ਗਿੱਲ ਨੇ ਆਪੋ ਆਪਣੇ ਅੰਦਾਜ਼ ਵਿਚ ਵੱਖ-ਵੱਖ ਮਾਧਿਅਮਾਂ ਰਾਹੀਂ ਗਾਇਆ ਸੀ। ਤਿੰਨ ਜੱਜਾਂ, ਗਾਇਨ ਅਚਾਰੀਆ ਭਾਈ ਬਲਦੀਪ ਸਿੰਘ, ਪ੍ਰਸਿੱਧ ਸੰਗੀਤ ਨਿਰਦੇਸ਼ਕ ਤੇਜਵੰਤ ਕਿੱਟੂ ਅਤੇ ਪ੍ਰਸਿੱਧ ਦਾਨਿਸ਼ਵਰ ਅਤੇ ਪ੍ਰਬੁੱਧ ਸੰਗੀਤ ਸਰੋਤੇ ਡਾ. ਸਰਦਾਰਾ ਸਿੰਘ ਜੌਹਲ ਦੇ ਸਾਂਝੇ ਮੁਲਾਂਕਣ ਅਨੁਸਾਰ ਇਹ ਪੁਰਸਕਾਰ ਮਨਰਾਜ ਪਾਤਰ ਨੂੰ ਦਿੱਤੇ ਜਾਣ ਦਾ ਫੈਸਲਾ ਕੀਤਾ ਗਿਆ। ਮਨਰਾਜ ਪਾਤਰ ਪੰਜਾਬੀ ਦੇ ਹਰਮਨ ਪਿਆਰੇ ਕਵੀ ਡਾ. ਸੁਰਜੀਤ ਪਾਤਰ ਦਾ ਸਪੁੱਤਰ ਹੈ ਅਤੇ ਉਸ ਨੇ ਅੱਜ ਜੀਵੇ ਪੰਜਾਬ ਪ੍ਰੋਗਰਾਮ ਵਿਚ ਪਹਿਲੀ ਵਾਰ ਆਪਣੀ ਚੰਗੇਰੀ ਗਾਇਨ ਕਲਾ ਲੈ ਕੇ ਸਰੋਤਿਆਂ ਸਨਮੁਖ ਪੇਸ਼ ਹੋਣਾ ਹੈ। ਇਸ ਦੌਰਾਨ ਉਹ ਪੁਰਸਕਾਰ ਪ੍ਰਤੀਯੋਗਤਾ ਲਈ ਰੱਖਿਆ ਗਿਆ ਗੀਤ 'ਮਸਤੀ ਦੀ ਬਸਤੀ' ਵੀ ਪੇਸ਼ ਕਰੇਗਾ। ਪ੍ਰੋਗਰਾਮ ਦੌਰਾਨ ਉਸ ਨੂੰ ਇਕਵੰਜਾ ਹਜ਼ਾਰ ਰੁਪਏ ਨਕਦ ਅਤੇ ਵਿਸ਼ੇਸ਼ ਪੁਰਸਕਾਰ ਚਿੰਨ੍ਹ ਦਿੱਤਾ ਜਾਵੇਗਾ। ਇਸ ਪ੍ਰਤੀਯੋਗਤਾ ਵਿਚ ਨਾਮਜ਼ਦ ਹੋਏ ਦੂਸਰੇ ਗਾਇਕ ਤਨਵੀਰ ਸੰਧੂ ਨੇ ਵੀ ਇਸ ਪ੍ਰੋਗਰਾਮ ਵਿਚ ਆਪਣੀ ਗਾਇਨ ਅਤੇ ਸੰਗੀਤ ਕਲਾ ਪੇਸ਼ ਕਰਨੀ ਹੈ। ਉਸ ਨੂੰ ਇੱਕੀ ਹਜ਼ਾਰ ਰੁਪਏ ਦਾ ਵਿਸ਼ੇਸ਼ ਇਨਾਮ ਦਿੱਤਾ ਜਾਣਾ ਹੈ। ਪੁਰਸਕਾਰ ਲਈ ਨਾਮਜ਼ਦ ਹੋਏ ਬਾਕੀ ਨੌਜਵਾਨ ਗਾਇਕਾਂ ਨੂੰ ਅਗਲੇ ਦਿਨਾਂ ਵਿਚ ਹੋਣ ਵਾਲੇ ਕਿਸੇ ਹੋਰ ਪ੍ਰੋਗਰਾਮ ਵਿਚ ਇਹ ਵਿਸ਼ੇਸ਼ ਇਨਾਮ ਦਿੱਤੇ ਜਾਣਗੇ। ਜਸਵੰਤ ਜ਼ਫ਼ਰ ਨੇ ਕਿਹਾ ਕਿ ਜਿਸ ਉਦੇਸ਼ ਅਤੇ ਭਾਵਨਾ ਨਾਲ ਜੀਵੇ ਪੰਜਾਬ ਲਹਿਰ ਅੱਗੇ ਵੱਧ ਰਹੀ ਹੈ ਵਿਵੇਕ ਸੁਰ ਸਨਮਾਨ ਪ੍ਰਦਾਨ ਕਰਨ ਲਈ ਬਹੁਤ ਢੁੱਕਵਾਂ ਮੰਚ ਹੈ। 
ਜੀਵੇ ਪੰਜਾਬ ਦੀ ਪ੍ਰਬੰਧਕੀ ਟੀਮ ਦੇ ਮੈਂਬਰ ਅਤੇ ਸੰਚਾਲਕ ਸ਼੍ਰੀ ਕੁਮਾਰ ਸੌਰਵ ਨੇ ਦੱਸਿਆ ਕਿ ਹੋਰਨਾਂ ਤੋਂ ਇਲਾਵਾ ਮਨਜਿੰਦਰ ਸਿੰਘ, ਅਰਪਨ ਸੰਧੂ, ਅਮਨ ਧਾਲੀਵਾਲ, ਪ੍ਰਭ ਜੋਬਨ ਅਤੇ ਗਗਨਜੀਤ ਆਪਣੀ ਬਿਹਤਰੀਨ ਗਾਇਕੀ ਪੇਸ਼ ਕਰਨਗੇ। ਉਹਨਾਂ ਦੱਸਿਆ ਕਿ ਬੁੱਢਾ ਦਰਿਆ ਦੀ ਪੁਨਰ ਸੁਰਜੀਤੀ ਦੀ ਮੁਹਿੰਮ ਨੂੰ ਸਮਰਪਿਤ ਇਹ ਪ੍ਰੋਗਰਾਮ ਗੁਰੂ ਨਾਨਕ ਭਵਨ ਦੇ ਮੁੱਖ ਆਡੀਟੋਰੀਅਮ ਵਿਚ ਸ਼ਾਮੀਂ ਠੀਕ ਛੇ ਵਜੇ ਸ਼ੁਰੂ ਹੋਵੇਗਾ ਅਤੇ ਲਗਪਗ ਢਾਈ ਘੰਟੇ ਚੱਲੇਗਾ। ਉਹਨਾਂ ਦਰਸ਼ਕਾਂ ਨੂੰ ਬੇਨਤੀ ਕੀਤੀ ਕਿ ਉੁਹ ਸਮਾਂ ਰਹਿੰਦੇ ਪਹੁੰਚ ਕੇ ਪਹਿਲਾਂ ਤੋਂ ਅਲਾਟ ਕੀਤੇ ਨੰਬਰਾਂ ਵਾਲੀਆਂ ਆਪਣੀਆਂ ਸੀਟਾਂ 'ਤੇ ਬੈਠਣ ਦੀ ਕ੍ਰਿਪਾਲਤਾ ਕਰਨ। ਦਰਸ਼ਕਾਂ ਸਰੋਤਿਆਂ ਵਲੋਂ ਪ੍ਰੋਗਰਾਮ ਦੌਰਾਨ ਤਸਵੀਰਾਂ ਖਿੱਚਣ ਜਾਂ ਵੀਡੀਓ ਰਿਕਾਰਡਿੰਗ ਦੀ ਮਨਾਹੀ ਹੈ।

Saturday, November 19, 2016

ਜ਼ੀ ਟੀਵੀ ਨੇ ਕੀਤਾ ਲੋਕ ਭਲੇ ਲਈ ਕੰਮ ਕਰਦੇ ਡਾਕਟਰਾਂ ਦਾ ਸਨਮਾਨ

ਸਨਮਾਨਿਤ ਡਾਕਟਰਾਂ 'ਚ ਲੁਧਿਆਣਾ ਦੇ ਡਾਕਟਰ ਰਮੇਸ਼ ਮਨਸੂਰਾਂ ਵੀ ਸ਼ਾਮਿਲ 
ਚੰਡੀਗੜ੍ਹ: 18 ਨਵੰਬਰ 2016: (ਰੈਕਟਰ ਕਥੂਰੀਆ//ਪੰਜਾਬ ਸਕਰੀਨ);
ਲਗਾਤਾਰ ਵੱਧ ਰਹੀ ਮਹਿੰਗਾਈ ਅਤੇ ਇਸਦੇ ਨਾਲ ਨਾਲ ਵਿਕਸਿਤ ਹੋ ਰਹੀ ਕਾਰੋਬਾਰੀ ਮੁਨਾਫ਼ੇ ਦੀ ਸੋਚ ਦੇ ਇਸ ਯੁਗ ਵਿੱਚ ਕੋਈ ਵਿਅਕਤੀ ਨਫ਼ੇ ਨੁਕਸਾਨ ਤੋਂ ਉੱਪਰ ਉੱਠ ਕੇ ਕੰਮ ਕਰੇ ਅਜਿਹਾ ਸੰਭਵ ਨਹੀਂ ਲੱਗਦਾ ਪਰ ਜ਼ੀ ਪੰਜਾਬੀ ਨੇ ਕੁਝ ਅਜਿਹੇ ਡਾਕਟਰ ਲੱਭੇ ਹਨ ਜਿਹਨਾਂ ਨੇ ਸਿਰਫ ਨਰ ਸੇਵਾ ਨੂੰ ਨਰੈਣ ਸੇਵਾ ਸਮਝਿਆ ਅਤੇ ਆਪਣੇ ਕਿੱਤੇ ਦੇ ਗਿਆਨ ਨਾਲ ਲੋਕਾਂ ਨੂੰ ਲਾਭ ਪਹੁੰਚਾਇਆ। ਅਜਿਹੇ ਡਾਕਟਰਾਂ ਨੂੰ ਸ਼ੁੱਕਰਵਾਰ 18 ਨਵੰਬਰ ਵਾਲੇ ਦਿਨ ਚੰਡੀਗੜ੍ਹ ਵਿੱਚ ਸਨਮਾਨਿਤ ਵੀ ਕੀਤਾ ਗਿਆ। ਰਾਜੀਵ ਗਾਂਧੀ ਆਈਟੀ ਪਾਰਕ ਵਿੱਚ ਸਥਿਤ ਹੋਟਲ ਦ ਲਲਿਤ ਵਿੱਚ ਢਾਈ ਤਿੰਨ ਘੰਟਿਆਂ ਦੇ ਇਸ ਲਾਈਵ ਸ਼ੋ ਵਿੱਚ ਬੜੇ ਗਿਣੇ ਚੁਣੇ ਮਹਿਮਾਨ ਬੁਲਾਏ ਗਏ ਸਨ। ਜ਼ੀ ਟੀਵੀ ਦੇ ਸਟਾਫ ਨੇ ਆਪਣੀ ਪ੍ਰੰਪਰਾ ਅਤੇ ਰਵਾਇਤ ਮੁਤਾਬਿਕ ਬੜੇ ਹੀ ਸਲੀਕੇ ਨਾਲ ਸਤਿ ਸ੍ਰੀ ਅਕਾਲ ਨਾਲ ਪ੍ਰੋਗਰਾਮ ਸ਼ੁਰੂ ਕੀਤਾ। ਜਿਹਨਾਂ ਚੁਣੇ ਗਏ ਡਾਕਟਰਾਂ ਨੂੰ ਸਨਮਾਨਿਤ ਕੀਤਾ ਗਿਆ ਉਹਨਾਂ ਚੋਂ ਕੁਝ ਕੁ ਦੇ ਪ੍ਰੋਫ਼ਾਈਲ ਵੀ ਰਿਪੋਰਟ ਕਾਰਡ ਵੱਜੋਂ ਦਿਖਾਏ ਗਏ। ਇਹਨਾਂ ਵਿੱਚ ਕੁਝ ਸਰਕਾਰੀ ਡਾਕਟਰ ਸਨ ਅਤੇ ਕੁਝ ਨਿਜੀ ਪ੍ਰੈਕਟਿਸ ਕਰਨ ਵਾਲੇ। ਸਨਮਾਨ ਲਈ ਸਿਰਫ ਇੱਕੋ ਗੱਲ ਦੇਖੀ ਗਈ ਕਿ ਉਹਨਾਂ ਨੇ ਆਮ ਲੋਕਾਂ ਦੇ ਭਲੇ ਲਈ ਕੀ ਕੀਤਾ ਹੈ। ਇਸ ਮੌਕੇ ਲੁਧਿਆਣਾ ਦੇ ਡਾਕਟਰ ਰਮੇਸ਼ (ਮਨਸੂਰਾਂ), ਅੰਮ੍ਰਿਤਸਰ ਦੇ ਡਾਕਟਰ ਸਤਨਾਮ ਸਿੰਘ ਗਿੱਲ, ਪਠਾਨਕੋਟ ਦੇ ਡਾਕਟਰ ਭੁਪਿੰਦਰ ਸਿੰਘ, ਤਲਵੰਡੀ ਸਾਬੋ ਦੀ ਡਾਕਟਰ ਸੋਨੀਆ ਗੁਪਤਾ ਅਤੇ ਮੋਹਾਲੀ ਦੀ ਡਾਕਟਰ ਬਲਦੀਪ ਕੌਰ ਵੀ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਿਹਤ ਮੰਤਰੀ ਸੁਰਜੀਤ ਜਿਆਣੀ ਵੀ ਉਚੇਚੇ ਤੌਰ ਤੇ ਪੁੱਜੇ ਅਤੇ ਪ੍ਰੋਗਰਾਮ ਦੇ ਖਤਮ ਹੋਣ ਤੀਕਰ ਉੱਥੇ ਮੌਜੂਦ ਰਹੇ। ਸਮਾਗਮ ਯਾਦਗਾਰੀ ਸੀ ਅਤੇ ਉੱਥੇ ਮੌਜੂਦ ਦਰਸ਼ਕਾਂ ਨੇ ਵੀ ਇਸਨੂੰ ਇੱਕ ਸੁਰ ਹੋ ਇਕ ਕੇ ਦੇਖਿਆ। 
ਉਹਨਾਂ ਸਨਮਾਨਿਤ ਕੀਤੇ ਗਏ ਡਾਕਟਰਾਂ ਨੂੰ ਵਧਾਈ ਦੇਂਦਿਆਂ ਕਿਹਾ ਕਿ ਬਾਕੀਆਂ ਨੂੰ ਵੀ ਇਸ ਸਨਮਾਨ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਅਤੇ ਲੋਕ ਸੇਵਾ ਦੇ ਕੰਮ ਨੂੰ ਹੋਰ ਵਧੇਰੇ ਜ਼ਿੰਮੇਵਾਰੀ ਨਾਲ ਕਰਨਾ ਚਾਹੀਦਾ ਹੈ।
ਇਸਦੇ ਨਾਲ ਹੀ ਉਹਨਾਂ ਪੁਰਾਣੇ ਯੁਗ ਦੀ ਯਾਦ ਵੀ ਤਾਜ਼ਾ ਕਰੈ ਅਤੇ ਕਿਹਾ ਕਿ ਮਸ਼ੀਨਰੀ ਅਤੇ ਤਕਨੀਕ ਵਿੱਚ ਹੋਈ ਤਰੱਕੀ ਦੇ ਨਾਲ ਨਾਲ ਸਾਨੂੰ ਆਪਣੇ ਵਿਰਸੇ ਅਤੇ ਸੱਭਿਆਚਾਰ ਦੀ ਅਮੀਰੀ ਵੀ ਯਾਦ ਰੱਖਣੀ ਚਾਹੀਦੀ ਹੈ ਅਤੇ ਉਸ ਨੂੰ ਭੁਲਾਉਣਾ ਨਹੀਂ ਚਾਹੀਦਾ। ਉਹਨਾਂ ਦੱਸਿਆ ਕਿ ਸਾਡੇ ਜ਼ਮਾਨੇ ਵਿੱਚ ਜਦੋਂ ਕੋਈ ਮਰੀਜ਼ ਡਾਕਟਰ ਕੋਲ ਜਾਂਦਾ ਤਾਂ ਡਾਕਟਰਾਂ ਵੱਲੋਂ ਵੀ ਉਸ ਨੂੰ ਦੁੱਧ ਘਿਓ ਦੀ ਵਰਤੋਂ ਕਰਨ ਅਤੇ ਆਪਣੀ ਖੁਰਾਕ ਵੱਲ ਉਚੇਚਾ ਧਿਆਨ ਦੇਣ ਲਈ ਕਿਹਾ ਜਾਂਦਾ ਪਰ ਹੁਣ ਇਸਦੇ ਉਲਟ ਵਰਤਾਰਾ ਸਾਹਮਣੇ ਆ ਰਿਹਾ ਹੈ। ਮਰੀਜ਼ ਨੂੰ ਕਿਹਾ ਜਾਂਦਾ ਹੈ ਕਿ ਦੁੱਧ ਨਹੀਂ ਪੀਣਾ--ਘਿਓ ਨਹੀਂ ਖਾਣਾ ਵਗੈਰਾ ਵਗੈਰਾ। ਸੋ ਇਸ ਪਾਸੇ ਵੀ ਧਿਆਨ ਦੇਣ ਦੀ ਲੋੜ ਹੈ। 
ਸਨਮਾਨਿਤ ਡਾਕਟਰਾਂ ਵਿੱਚੋਂ ਕਈਆਂ ਨੇ ਇਸ ਮੌਕੇ ਪੰਜਾਬ ਸਕਰੀਨ ਨਾਲ ਗੱਲਬਾਤ ਕਰਦਿਆਂ ਸਮਾਜ ਨੂੰ ਸਿਹਤਮੰਦ ਬਣਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਪ੍ਰਸੰਸਾ ਕੀਤੀ ਅਤੇ ਆਪਣਾ ਲੋਕ ਸੇਵਾ ਦਾ ਸੰਕਲਪ ਵੀ ਦੁਹਰਾਇਆ। ਉਹਨਾਂ ਜੀਟੀਵੀ ਦੇ ਇਸ ਉਪਰਾਲੇ ਨੂੰ ਵੀ ਸ਼ਲਾਘਾਯੋਗ ਦੱਸਿਆ ਅਤੇ ਸਨਮਾਨ ਲਈ ਧੰਨਵਾਦ ਵੀ ਕੀਤਾ। 
ਇਸ ਮੌਕੇ ਆਯੂਰਵੈਦ ਦੇ ਖੇਤਰ ਵਿੱਚ ਸਰਗਰਮ ਡਾਕਟਰ ਬਲਦੀਪ ਕੌਰ ਦਾ ਵੀ ਸਨਮਾਨ ਕੀਤਾ ਗਿਆ। ਉਹਨਾਂ  ਪੰਜਾਬ ਸਕਰੀਨ ਨਾਲ ਗੱਲਬਾਤ ਕਰਦਿਆਂ ਕਿਹਾ ਆਯੂਰਵੈਦ ਬਾਰੇ ਲੋਕਾਂ ਵਿੱਚ ਖਿਹਿੱਚ ਵਧੀ ਹੈ।  ਹੁਣ ਵਧੇਰੇ ਲੋਕ ਇਸ ਵੱਲ ਆਕਰਸ਼ਿਤ ਹੋ ਰਹੇ ਹਨ। ਉਹਨਾਂ ਇਸ ਬਾਰੇ ਸਰਕਾਰ ਦੀਆਂ ਨੀਤੀਆਂ ਨੂੰ ਵੀ ਸ਼ਲਾਘਾਯੋਗ ਦੱਸਿਆ।

Friday, October 21, 2016

ਕੌੜ ਤੁੰਮਿਆਂ ਵਾਲੀ ਜਵੈਣ ਦਾ ਮੋਹਨ ਸਿੰਘ ਮੇਲੇ ਤੇ ਸਨਮਾਨ

ਲੋਕ ਜ਼ਬਾਨ ਚ ਲੋਕਾਂ ਦੀ ਗੱਲ ਕਰਨ ਵਾਲੇ ਜਤਿੰਦਰ ਪੰਨੂੰ ਨੂੰ ਸਲਾਮ 
ਜਤਿੰਦਰ ਪੰਨੂ ਦਾ ਸਨਮਾਨ ਹੋਇਆ ਹੈ। ਮੋਹਨ ਸਿੰਘ ਮੇਲੇ ਤੇ ਡਾ: ਸਾਧੂ ਸਿੰਘ ਹਮਦਰਦ ਪੁਰਸਕਾਰ ਨਾਲ। 
ਪੰਨੂੰ ਮੇਰਾ ਨਿੱਕਾ ਪਰ ਅਕਲੋਂ ਸ਼ਕਲੋਂ ਵੱਡਾ ਵੀਰ ਹੈ। 
ਮੈਂ ਤੇ ਉਹ ਇਕੱਠੇ ਹੋਈਏ ਤਾਂ ਮੈਂ ਉਸ ਨੂੰ ਕੌੜ ਤੁੰਨਿਆਂ ਵਾਲੀ ਜਵੈਣ ਆਖਦਾ ਹਾਂ। 
ਆਫਰੇ ਲੋਕਾਂ ਤੇ ਨਿਜ਼ਾਮ ਦਾ ਹਾਜ਼ਮਾ ਦਰੁਸਤ ਕਰਨ ਵਾਲੀ। 
ਦੂਰਦਰਸ਼ਨ  ਤੇ ਬੋਲਦਾ ਹੋਵੇ ਤਾਂ ਬੀਬੀਆਂ ਕਹਿੰਦੀਆਂ ਨੇ, ਰੋਟੀ ਫੇਰ ਬਣ ਜੂ, ਪੰਨੂ ਸੁਣ ਕੇ ਛਾਹ ਵੇਲਾ ਪੱਕੂ। 
ਕੈਨੇਡਾ ਦੇ ਪਰਾਇਮ ਏਸ਼ੀਆ ਤੇ ਬੋਲਦਾ ਹੈ ਤਾਂ ਲੋਕੀਂ ਟੀ ਵੀ ਰੀਕਾਰਡਿੰਗ ਮੋਡ ਤੇ ਲਾ ਲੈਂਦੇ ਨੇ। 
ਇਹਨੂੰ ਆਖਦੇ ਨੇ ਲੋਕ ਜ਼ਬਾਨ ਚ ਲੋਕਾਂ ਦੀ ਗੱਲ ਕਰਨਾ। 
ਤਰਨਤਾਰਨ ਜ਼ਿਲ੍ਹੇ ਦੇ ਪਿੰਡ ਸਖੀਰੇ ਦੀ ਮਿੱਟੀ ਨੂੰ ਸਲਾਮ, ਜਿਸ ਬੇਬਾਕ ਮਿੱਟੀ ਵਾਲਾ ਜਤਿੰਦਰ ਜਣਿਆ। 
ਜੀਵਨ ਸਾਥਣ ਕਸ਼ਮੀਰ ਕੌਰ ਨੂੰ ਵੀ ਸਲਾਮ ਜਿਸ ਨੇ ਏਡੀ ਲਿਆਕਤ ਨੂੰ ਸੰਭਾਲਿਆ ਹੋਇਐ। 
ਗੁਰਭਜਨ ਗਿੱਲ                                                        21 Oct 2016 at 3:47 PM  (By whatsApp)

Monday, September 07, 2015

ਪੁਲਿਸ ਕਮਿਸ਼ਨਰ ਉਮਰਾਨੰਗਲ ਨੂੰ ਸਨਮਾਨਿਤ ਕਰਨ ਦਾ ਸਿਲਸਿਲਾ ਜਾਰੀ

Mon, Sep 7, 2015 at 6:22 PM
ਲੁਧਿਆਣਾ ਪੀਸ ਐਂਡ ਵੈਲਫੇਅਰ ਕੌਂਸਲ ਵਲੋਂ ਵੀ ਕੀਤਾ ਗਿਆ ਸਨਮਾਨਿਤ
ਲੁਧਿਆਣਾ: 7  ਸਤੰਬਰ 2015: (ਪੰਜਾਬ ਸਕਰੀਨ ਬਿਊਰੋ):
ਮਨੁੱਖਤਾ ਦੇ ਭਲੇ ਲਈ ਤਨਦੇਹੀ ਨਾਲ ਕੰਮ ਕਰ ਰਹੀ ਲੁਧਿਆਣਾ ਪੀਸ ਐਂਡ ਵੈਲਫੇਅਰ ਕੌਂਸਲ ਦੇ ਪ੍ਰਧਾਨ ਸਤਪ੍ਰਕਾਸ਼ ਗੁਪਤਾ ਦੀ ਅਗਵਾਈ ਵਿੱਚ ਪੁਲਿਸ ਕਮਿਸ਼ਨਰ ਲੁਧਿਆਣਾ ਪਰਮਰਾਜ ਸਿੰਘ ਉਮਰਾਨੰਗਲ ਨੂੰ ਇੱਕ ਸ਼ਾਨਦਾਰ ਮਮੈਟੋ ਦੇ ਕੇ ਉਨ੍ਹਾਂ ਦੇ ਦਫਤਰ ਵਿਖੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਕਮਿਸ਼ਨਰ ਪੁਲਿਸ ਨੇ ਕਿਹਾ ਕਿ ਮਨੁੱਖਤਾ ਦੇ ਭਲੇ ਲਈ ਕੰਮ ਕਰਨ ਵਾਲੀਆਂ ਸਭ ਸੰਸਥਾਵਾਂ ਦਾ ਦਿਲੋਂ ਸਵਾਗਤ ਕਰਦਾ ਹਾਂ ਜੋ ਸਾਡੇ ਗੁਰੂਆਂ, ਪੀਰਾਂ, ਫਕੀਰਾਂ ਦੇ ਆਦੇਸ਼ਾਂ ਅਨੁਸਾਰ ਕੰਮ ਕਰ ਰਹੀਆਂ ਹਨ । ਇਸ ਮੌਕੇ ਪ੍ਰਧਾਨ ਸਤਪ੍ਰਕਾਸ਼ ਗੁਪਤਾ ਜੀ ਨੇ ਕਿਹਾ ਕਿ ਅਸੀਂ ਸਾਰੇ ਲੁਧਿਆਣਾ ਨਿਵਾਸੀਆਂ ਵਲੋਂ ਆਪ ਜੀ ਨੂੰ ਜੀ ਆਇਆ ਕਹਿੰਦੇ ਹਾਂ ਪਰ ਇਸ ਮਹਾਂ ਨਗਰ ਦੀਆਂ ਢੇਰ ਸਾਰੀਆਂ ਸਮੱਸਿਆਵਾਂ ਹਨ ਪਰ ਸਾਨੂੰ ਪੂਰਨ ਆਸ ਹੈ ਕਿ ਆਪ ਇਨ੍ਹਾਂ ਸਮੱਸਿਆਵਾਂ ਦਾ ਜਲਦੀ ਹੱਲ ਕਰਵਾਉਗੇ ਤੁਹਾਡੀ ਸ਼ਖਸੀਅਤ ਦਾ ਗਲਤ ਅਨਸਰਾਂ ਤੇ ਕਾਫੀ ਅਸਰ ਪਿਆ ਹੈ ਤੇ ਸਮਾਜ ਵਿਰੋਧੀ ਅਨਸਰਾਂ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਹੈ ਇਹ ਸਿਰਫ ਤੁਹਾਡੀ ਇਨਸਾਫ ਪਸੰਦ ਸ਼ਖਸੀਅਤ ਦਾ ਹੀ ਅਸਰ ਹੈ ਕਮਿਸ਼ਨਰ ਸਾਹਿਬ ਨੇ ਸੰਸਥਾ ਦੇ ਸਾਰੇ ਅਹੁਦੇਦਾਰਾਂ ਨੂੰ ਮੁਖਾਤਿਫ ਹੋ ਕੇ ਕਿਹਾ ਕਿ ਮੈਂ ਪੂਰੀ ਕੋਸ਼ਿਸ਼ ਕਰਾਂਗਾ ਕਿ ਤੁਹਾਡੀ ਸੋਚ ਤੇ ਪੂਰਾ ਉਤਰਦਾ ਹੋਇਆ ਮਹਾਂ ਨਗਰ ਦੀ ਸੇਵਾ ਕਰਾਂ ਤਾਂ ਕਿ ਹਰ ਸ਼ਹਿਰੀ ਸੁੱਖ ਦੀ ਨੀਂਦ ਸੌਂ ਸਕੇ । ਇਸ ਮੌਕੇ ਸੰਸਥਾ ਦੇ ਅਹੁਦੇਦਾਰ ਉਘੇ ਸਮਾਜ ਸੇਵਕ ਰਾਜਨ ਸ਼ਰਮਾ, ਜਰਨੈਲ ਸਿੰਘ ਐਡਵੋਕੇਟ, ਰਮੇਸ਼ ਭਾਰਦਵਾਜ ਐਡਵੋਕੇਟ, ਅਸ਼ੋਕ ਗੁਪਤਾ, ਪੱਤਰਕਾਰ ਰਵਿੰਦਰ ਦੀਵਾਨਾ, ਭਗਤ ਵਿਨੋਦ ਰਾਜ, ਲੱਕੀ ਗੁਪਤਾ, ਯਸਪਾਲ ਗੁਪਤਾ, ਮੇਹਰ ਸਿੰਘ ਸੰਧੂ, ਅਮਰ ਪਿ੍ਰੰਸ, ਬੀ.ਪੀ. ਕਲਸੀ ਹਾਜ਼ਰ ਸਨ ।