Received From MPS Khalsa on Friday 21st August 2025 at 16:42 Regarding Gyani Harpreet Singh
ਮਾਫੀ ਮੰਗਣ ਨਹੀਂ ਤਾਂ ਹੋਵੇਗਾ ਬਾਈਕਾਟ: ਜਸਲ//ਮਹੌਲ
ਨਵੀਂ ਦਿੱਲੀ: 21 ਅਗਸਤ 2025: (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ ਡੈਸਕ )::
ਇੰਦਰਜੀਤ ਸਿੰਘ ਜੱਸਲ ਵਿਕਾਸਪੁਰੀ ਤੇ ਜਗਜੀਤ ਸਿੰਘ ਮਹੌਲ ਨੇ ਅਕਾਲੀ ਦਲ ਦੇ ਨਵੇਂ ਬਣੇ ਪ੍ਰਧਾਨ ਤੇ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਦਰਜ਼ੀਆਂ ਬਾਰੇ ਜੋ ਟਿੱਪਣੀ ਕੀਤੀ ਉਸਦੀ ਦਿੱਲੀ ਦੇ ਟਾਂਕ ਕਸ਼ੱਤਰੀਆਂ ਬਿਰਾਦਰੀ ਵੱਲੋਂ ਸਖਤ ਸ਼ਬਦਾਂ ਵਿੱਚ ਸਖ਼ਤ ਅੱਖਰਾਂ ਵਿਚ ਨਿੰਦਾ ਕੀਤੀ ਹੈ।
ਉਨ੍ਹਾਂ ਕਿਹਾ ਕਿ ਜਥੇਦਾਰ ਹਰਪ੍ਰੀਤ ਸਿੰਘ ਨੇ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਹੋਇਆ ਆਖਿਆ ਕਿ ਦਰਜੀ ਚੋਰ ਹੁੰਦੇ ਹਨ ਕੱਪੜੇ ਦੀ ਚੋਰੀ ਕਰਦੇ ਹਨ ਸ਼ਾਇਦ ਉਹ ਭੁੱਲ ਚੁੱਕੇ ਹਨ ਕਿ ਦਰਜੀ ਮਿਹਨਤ ਕਰਕੇ, ਕਿਰਤ ਕਰਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਜੀਵਨ ਬਸਰ ਕਰਦੇ ਹਨ ਨਾ ਕੀ ਚੋਰੀ ਕਰਦੇ ਹਨ, ਟਾਂਕ ਕਸ਼ਤਰੀਆ ਬਰਾਦਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ਾਂ ਅਤੇ ਭਗਤ ਨਾਮਦੇਵ ਜੀ ਦੇ ਦਰਸਾਏ ਮਾਰਗ ਤੇ ਚਲਦੇ ਹਨ ਤੇ ਗੁਰੂ ਨਾਨਕ ਸਾਹਿਬ ਜੀ ਵੱਲੋਂ ਚਲਾਏ ਨਿਰਮਲ ਪੰਥ ਦੇ ਸਿਧਾਂਤ ਤੇ ਪੂਰੇ ਖੜੇ ਉੱਤਰਦੇ ਹਨ। ਇਹ ਸਿੱਧਾਣੰਤ ਅਤੇ ਉਪਦੇਸ਼ ਸਮੁੱਚੀ ਮਨੁੱਖਤਾ ਲਈ ਲਾਹੇਵੰਦੇ ਹਨ। ਇਹ ਹਨ-ਨਾਮ ਜਪੋ, ਵੰਡ ਛਕੋ, ਕਿਰਤ ਕਰੋ। ਗਿਆਨੀ ਜੀ ਦੀ ਇਸ ਟਿੱਪਣੀ ਤੇ ਦਿੱਲੀ ਅਤੇ ਸੰਸਾਰ ਭਰ ਦੇ ਭਗਤ ਨਾਮਦੇਵ ਜੀ ਲੇਵਾ ਸੰਗਤਾਂ ਨੂੰ ਮਨ ਤੇ ਬਹੁਤ ਸੱਟ ਵੱਜੀ ਹੈ, ਗਿਆਨੀ ਹਰਪ੍ਰੀਤ ਸਿੰਘ ਜੀ ਆਪਣੀ ਇਸ ਟਿੱਪਣੀ ਤੇ ਸੰਗਤਾਂ ਤੋ ਮਾਫੀ ਮੰਗਣ ਨਹੀਂ ਤਾਂ ਉਹਨਾਂ ਦਾ ਟਾਂਕਕਸ਼ਤਰੀਆ ਬਰਾਦਰੀ ਵੱਲੋਂ ਬਾਈਕਾਟ ਕੀਤਾ ਜਾਵੇਗਾ।
No comments:
Post a Comment