Showing posts with label Indian Railway. Show all posts
Showing posts with label Indian Railway. Show all posts

Monday, June 30, 2025

ਰੇਲਵੇ ਨੇ ਰੇਲ ਯਾਤਰੀਆਂ ਦੇ ਲਈ ਮੂਲ ਕਿਰਾਇਆ ਤਰਕਸੰਗਤ ਬਣਾਇਆ

ਰੇਲ ਮੰਤਰਾਲਾ//Azadi ka Amrit Mahotsav//Posted On: 30 JUN 2025 6:01PM by PIB Chandigarh

1 ਜੁਲਾਈ 2025 ਤੋਂ ਲਾਗੂ ਹੋ ਰਹੇ ਨੇ ਬਦਲੇ ਹੋਏ ਕਿਰਾਏ ਭਾੜੇ 


ਚੰਡੀਗੜ੍ਹ
: 30 ਜੂਨ 2025: (PIB Chandigarh//ਪੰਜਾਬ ਸਕਰੀਨ ਡੈਸਕ)::

ਦੇਸ਼ ਵਿੱਚ ਆਵਾਜਾਈ ਅਤੇ ਢੋਅ ਢੁਆਈ ਲਈ ਭਾਰਤੀ ਰੇਲਵੇ ਹੀ ਇੱਕ ਇੱਕੋ ਅਜਿਹਾ ਮਹਿਕਮਾ ਹੈ ਜਿਹੜਾ ਆਮ ਜਨਤਾ ਨੂੰ ਬੜਾ ਰਾਸ ਆਉਂਦਾ ਹੈ। ਇਸਦੇ ਕਿਰਾਏ ਭਾੜੇ ਦੀਆਂ ਦਰਾਂ ਨੂੰ ਲੋਕ ਅੱਜ ਦੀ ਮਹਿੰਗਾਈ ਵਿੱਚ ਵੀ ਸਾਰਾ ਵਾਧਾ ਘਾਟਾ ਝੱਲ ਲੈਂਦੇ ਹਨ। ਦੂਰ ਦੁਰਾਡੇ ਜਾਣਾ ਹੋਵੇ ਜਾਂ ਸਮਾਨ ਭੇਜਣਾ ਹੋਵੇ ਤਾਂ ਲੋਕ ਰੇਲਵੇ ਨੂੰ ਹੀ ਪਹਿਲ ਦੇਂਦੇ ਹਨ। ਸ਼ਾਇਦ ਇਸੇ ਲਈ ਰੇਲਵੇ ਨਾਲ ਆਮ ਲੋਕਾਂ ਦਾ ਬੜਾ ਪੁਰਾਣ ਅਤੇ ਬੜਾ ਜਜ਼ਬਾਤੀ ਜਿਹਾ ਰਿਸ਼ਤਾ ਹੈ। ਹਿੰਦੀ ਅਤੇ ਪੰਜਾਬੀ ਵਿੱਚ ਬੜੇ ਗੀਤ ਪ੍ਰਸਿੱਧ ਹੁੰਦੇ ਰਹੇ ਹਨ ਜਿਹਨਾਂ ਨੇ ਇਹਨਾਂ ਜਜ਼ਬਾਤਾਂ ਦੀ ਤਰਜਮਾਨੀ ਕਰਦਿਆਂ ਲੋਕਾਂ ਅਤੇ ਰੇਲਗੱਡੀਆਂ ਦੇ ਆਪਸੀ ਸੰਬੰਧਾਂ ਨੂੰ ਬੜੀ ਸਫਲਤਾ ਨਾਲ ਦਰਸਾਇਆ ਹੈ। ਬਹੁਤ ਸਾਰੇ ਗੀਤ ਫ਼ਿਲਮਾਂ ਵਿੱਚ ਵੀ ਪ੍ਰਸਿੱਧ ਹੋਏ। ਰੇਲ ਗੱਡੀਆਂ ਦੀ ਜ਼ਿੰਦਗੀ ਨੂੰ ਅਧਾਰ ਬਣਾ  ਕੇ ਬਹੁਤ ਸਾਰੀਆਂ ਫ਼ਿਲਮਾਂ ਵੀ ਬਣੀਆਂ। ਗੱਲ ਕੀ ਕੁਲ ਮਿਲਾ ਕੇ ਗਰੀਬ ਅਤੇ ਮੱਧ ਵਰਗੀ ਲੋਕਾਂ ਦੇ ਸਫ਼ਰ, ਰਿਸ਼ਤਿਆਂ ਨਾਤਿਆਂ ਅਤੇ ਸੰਬੰਧਾਂ ਦੀ ਸੰਭਾਲ ਦੇ ਮਾਮਲੇ ਵਿੱਚ ਭਾਰੀ ਰੇਲ ਰੀੜ੍ਹ ਦੀ ਹੱਡੀ ਵਾਂਗ ਹੈ। ਇਸ ਨੂੰ ਭਾਰਤੀ ਸਮਾਜ ਨਾਲੋਂ ਅੱਡ ਕਰ ਕੇ ਦੇਖਣ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਭਾਰਤੀ ਰੇਲ ਹੀ ਚਲਾਉਂਦੀ ਹੈ ਸਾਡੀ ਜ਼ਿੰਦਗੀ ਨੂੰ। 

ਜਦੋਂ ਵੀ ਰੇਲ ਦੇ ਕਿਰਾਏ ਭਾੜੇ ਵਧਣ ਦੀ ਗੱਲ ਤੁਰਦੀ ਹੈ ਤਾਂ ਲੋਕਾਂ ਦੇ ਕੰਨ ਖੜੇ ਹੋ ਜਾਂਦੇ ਹਨ। ਹੁਣ ਫਿਰ ਸਰਕਾਰ ਦਾ ਐਲਾਨ ਆਇਆ ਹੈ ਕਿ ਰੇਲਾਂ ਦੇ ਕਿਰਾਏ ਭਾੜੇ  ਪਹਿਲੀ ਜੁਲਾਈ ਤੋਂ ਤਰਕਸੰਗਤ ਕੀਤੇ ਜਾ ਰਹੇ ਹਨ। ਹਿੰਦੀ ਅਤੇ ਪੰਜਾਬੀ ਵਿੱਚ ਤਰਕਸੰਗਤ ਬੜਾ ਬੌਧਿਕ ਜਿਹਾ ਸ਼ਬਦ ਹੈ। ਅੰਗਰੇਜ਼ੀ ਵਿੱਚ ਇਸ ਨੂੰ Rationalise (ਰੈਸ਼ਨਲਾਈਜ਼) ਕਰਨਾ ਕਿਹਾ ਜਾਂਦਾ ਹੈ। ਆਮ ਪੜ੍ਹੇ ਲਿਖੇ ਲੋਕਾਂ ਨੂੰ ਵੀ ਛੇਤੀ ਕੀਤਿਆਂ ਆਰਥਿਕ ਮਾਹਰਾਂ ਦੇ ਤਰਕ ਸਮਝ ਨਹੀਂ ਆਇਆ ਕਰਦੇ। ਸ਼ਾਇਦ ਇਸੇ ਮਕਸਦ ਲਈ ਸਰਕਾਰ ਨੇ ਵੇਰਵੇ ਨਾਲ ਦੱਸਿਆ ਹੈ ਕਿ ਜੇਕਰ ਮਾੜਾ ਮੋਟਾ ਵਾਧਾ ਕੀਤਾ ਵੀ ਗਿਆ ਹੈ ਤਾਂ ਕਿਹੜੇ ਕਿਹੜੇ ਨੁਕਤੇ ਤੇ ਅਤੇ ਕਿੰਨਾ ਕਿੰਨਾ ਕੀਤਾ ਗਿਆ ਹੈ। 

ਇਸ ਸੰਬੰਧੀ ਸਰਕਾਰ ਦੀਆਂ ਖਬਰਾਂ ਦੇਣ ਵਾਲੇ ਬੜੇ ਹੀ ਮਹੱਤਵਪੂਰਨ ਮਹਿਕਮੇ ਨੇ ਲੁੜੀਂਦੇ ਵਿਸਥਾਰ ਨੂੰ ਬਿਨਾ ਕੋਈ ਵਲ ਫੇਰ ਪਾਏ ਬੜੀ ਸਪਸ਼ਟਤਾ ਨਾਲ ਦੱਸਿਆ ਹੈ ਕਿ ਸਧਾਰਣ ਸ਼੍ਰੇਣੀ ਵਿੱਚ 500 ਕਿਲੋਮੀਟਰ ਤੱਕ ਕੋਈ ਵਾਧਾ ਨਹੀਂ ਕੀਤਾ ਗਿਆ। ਹਾਂ ਇਸ ਤੋਂ ਬਾਅਦ 501 ਤੋਂ 1500 ਕਿਲੋਮੀਟਰ ਦੀ ਦੂਰੀ ਦੇ ਲਈ 5 ਰੁਪਏ ਅਤੇ 2500 ਕਿਲੋਮੀਟਰ ਤੱਕ ਦੀ ਦੂਰੀ ਦੇ ਲਈ 10 ਰੁਪਏ ਅਤੇ 2501 ਤੋਂ 3000 ਕਿਲੋਮੀਟਰ ਦੀ ਦੂਰੀ ਦੇ ਲਈ 15 ਰੁਪਏ ਦਾ ਵਾਧਾ ਕੀਤਾ ਗਿਆ ਹੈ। 

ਕਿਰਾਇਆ ਸਰੰਚਨਾਵਾਂ ਨੂੰ ਸੁਚਾਰੂ ਕਰਨ ਅਤੇ ਯਾਤਰੀ ਸੇਵਾਵਾਂ ਦੀ ਵਿੱਤੀ ਸਥਿਰਤਾ ਵਧਾਉਣ ਦੇ ਉਦੇਸ਼ ਨਾਲ, ਰੇਲਵੇ ਮੰਤਰਾਲੇ ਨੇ 01 ਜੁਲਾਈ 2025 ਤੋਂ ਯਾਤਰੀ ਟ੍ਰੇਨ ਸੇਵਾਵਾਂ ਦੇ ਮੂਲ ਕਿਰਾਏ ਨੂੰ ਤਰਕਸੰਗਤ ਬਣਾ ਦਿੱਤਾ ਹੈ। ਹੁਣ ਸੋਧਿਆ ਹੋਇਆ ਇਹ ਨਵਾਂ ਕਿਰਾਇਆ ਭਾਰਤੀ ਰੇਲਵੇ ਕਾਨਫਰੰਸ ਐਸੋਸੀਏਸ਼ਨ (IRCA//ਆਈਆਰਸੀਏ) ਵੱਲੋਂ ਜਾਰੀ ਅੱਪਡੇਟ ਅਤੇ ਯਾਤਰੀ ਕਿਰਾਇਆ ਸਾਰਣੀ ‘ਤੇ ਅਧਾਰਿਤ ਹੈ। ਇਸੇ ਲਈ ਇਸਨੂੰ ਤਰਕਸੰਗਤ ਆਖਿਆ ਜਾ ਰਿਹਾ ਹੈ। 

ਕਿਰਾਇਆ ਤਰਕਸੰਗਤ ਦੀਆਂ ਮੁੱਖ ਵਿਸ਼ੇਸ਼ਤਾਵਾਂ (1 ਜੁਲਾਈ 2025 ਤੋਂ ਪ੍ਰਭਾਵੀ):

ਸਬਅਰਬਨ ਸਿੰਗਲ ਯਾਤਰਾ ਕਿਰਾਏ ਅਤੇ ਸੀਜ਼ਨ ਟਿਕਟਾਂ (ਸਬਅਰਬਨ ਅਤੇ ਨੌਨ-ਸਬਅਰਬਨ ਦੋਵਾਂ ਮਾਰਗਾਂ ਦੇ ਲਈ) ਵਿੱਚ ਕੋਈ ਪਰਿਵਰਤਨ ਨਹੀਂ ਕੀਤਾ ਗਿਆ ਹੈ।

ਸਧਾਰਣ ਨੌਨ-ਏਸੀ ਸ਼੍ਰੇਣੀਆਂ (ਨੌਨ-ਸਬਅਰਬਨ ਟ੍ਰੇਨਾਂ) ਦੇ ਲਈ:

ਸੈਕਿੰਡ ਕਲਾਸ: ਪ੍ਰਤੀ ਕਿਲੋਮੀਟਰ ਅੱਧਾ ਪੈਸਾ ਵਧਾਇਆ ਜਾਵੇਗਾ, ਇਹ ਨਿਰਭਰ ਕਰੇਗਾ

500 ਕਿਲੋਮੀਟਰ ਤੱਕ ਕੋਈ ਵਾਧਾ ਨਹੀਂ

501 ਤੋਂ 1500 ਕਿਲੋਮੀਟਰ ਦੀ ਦੂਰੀ ਦੇ ਲਈ 5 ਰੁਪਏ ਦਾ ਵਾਧਾ

1501 ਤੋਂ 2500 ਕਿਲੋਮੀਟਰ ਦੀ ਦੂਰੀ ਦੇ ਲਈ 10 ਰੁਪਏ ਦਾ ਵਾਧਾ

2501 ਤੋਂ 3000 ਕਿਲੋਮੀਟਰ ਦੀ ਦੂਰੀ ਦੇ ਲਈ 15 ਰੁਪਏ ਦਾ ਵਾਧਾ

ਸਲੀਪਰ ਕਲਾਸ: 0.5 ਪੈਸੇ ਪ੍ਰਤੀ ਕਿਲੋਮੀਟਰ ਦਾ ਵਾਧਾ

ਫਸਟ ਕਲਾਸ: 0.5 ਪੈਸੇ ਪ੍ਰਤੀ ਕਿਲੋਮੀਟਰ ਦਾ ਵਾਧਾ

ਮੇਲ/ਐਕਸਪ੍ਰੈੱਸ ਟ੍ਰੇਨਾਂ ਦੇ ਲਈ (ਨੌਨ-ਏਸੀ):

ਸੈਕਿੰਡ ਕਲਾਸ: 01 ਪੈਸੇ ਪ੍ਰਤੀ ਕਿਲੋਮੀਟਰ ਦਾ ਵਾਧਾ

ਸਲੀਪਰ ਕਲਾਸ: 01 ਪੈਸੇ ਪ੍ਰਤੀ ਕਿਲੋਮੀਟਰ ਦਾ ਵਾਧਾ

ਫਸਟ ਕਲਾਸ: 01 ਪੈਸੇ ਪ੍ਰਤੀ ਕਿਲੋਮੀਟਰ ਦਾ ਵਾਧਾ

ਏਸੀ ਸ਼੍ਰੇਣੀ ਦੇ ਲਈ (ਮੇਲ/ਐਕਸਪ੍ਰੈੱਸ ਟ੍ਰੇਨਾਂ):

ਏਸੀ ਚੇਅਰ ਕਾਰ, ਏਸੀ 3 ਟੀਅਰ/3 ਇਕੌਨਮੀ, ਏਸੀ 2-ਟੀਅਰ, ਅਤੇ ਏਸੀ ਫਸਟ/ਐਗਜ਼ੀਕਿਊਟਿਵ ਕਲਾਸ/ਐਗਜ਼ੀਕਿਊਟਿਵ ਅਨੁਭੂਤੀ: 02 ਪੈਸੇ ਪ੍ਰਤੀ ਕਿਲੋਮੀਟਰ ਦਾ ਵਾਧਾ

ਸੰਸ਼ੋਧਿਤ ਸ਼੍ਰੇਣੀ-ਵਾਰ ਕਿਰਾਇਆ ਸੰਰਚਨਾ ਦੇ ਅਨੁਸਾਰ ਕਿਰਾਇਆ ਸੰਸ਼ੋਧਨ ਪ੍ਰਮੁੱਖ ਅਤੇ ਵਿਸ਼ੇਸ਼ ਟ੍ਰੇਨ ਸੇਵਾਵਾਂ ਜਿਵੇਂ ਰਾਜਧਾਨੀ, ਸ਼ਤਾਬਦੀ, ਦੁਰੰਤੋ, ਵੰਦੇ ਭਾਰਤ, ਤੇਜਸ, ਹਮਸਫਰ, ਅੰਮ੍ਰਿਤ ਭਾਰਤ, ਮਹਾਮਨਾ, ਗਤੀਮਾਨ, ਅੰਤਯੋਦਯ, ਜਨ ਸ਼ਤਾਬਦੀ, ਯੁਵਾ ਐਕਸਪ੍ਰੈੱਸ, ਏਸੀ ਵਿਸਟਾਡੋਮ ਕੋਚ, ਅਨੁਭੂਤੀ ਕੋਚ ਅਤੇ ਸਧਾਰਣ ਗੈਰ-ਸਬਅਰਬਨ  ਸੇਵਾਵਾਂ ‘ਤੇ ਵੀ ਲਾਗੂ ਹੁੰਦਾ ਹੈ।

ਸਹਾਇਕ ਸ਼ੁਲਕ ਵਿੱਚ ਕੋਈ ਪਰਿਵਰਤਨ ਨਹੀਂ

ਰਿਜ਼ਰਵੇਸ਼ਨ ਫੀਸ, ਸੁਪਰਫਾਸਟ ਸਰਚਾਰਜਿਸ ਅਤੇ ਹੋਰ ਸ਼ੁਲਕ ਅਪਰਿਵਰਤਿਤ ਰਹਿਣਗੇ।

ਜੀਐੱਸਟੀ ਨਿਯਮਾਂ ਦੇ ਅਨੁਸਾਰ ਲਾਗੂ ਰਹੇਗਾ।

ਕਿਰਾਇਆ ਰਾਉਂਡਿੰਗ ਸਿਧਾਂਤ ਮੌਜੂਦਾ ਮਿਆਰਾਂ ਦੇ ਅਨੁਸਾਰ ਬਣੇ ਰਹਿਣਗੇ।

ਹੁਣ ਗੱਲ ਲਾਗੂ ਕਰਨ ਦੀ 

ਸੋਧਿਆ ਹੋਇਆ ਕਿਰਾਇਆ 01 ਜੁਲਾਈ 2025 ਨੂੰ ਜਾਂ ਉਸ ਦੇ ਬਾਅਦ ਬੁੱਕ ਕੀਤੀਆਂ ਗਈਆਂ ਟਿਕਟਾਂ ‘ਤੇ ਹੀ ਲਾਗੂ ਹੋਵੇਗਾ। ਇਸ ਮਿਤੀ ਤੋਂ ਪਹਿਲਾਂ ਜਾਰੀ ਕੀਤੇ ਗਏ ਟਿਕਟ ਕਿਰਾਏ ਵਿੱਚ ਬਿਨਾ ਕਿਸੇ ਸੁਧਾਰ ਦੇ ਮੌਜੂਦਾ ਕਿਰਾਏ ‘ਤੇ ਵੈਧ ਰਹਿਣਗੇ। ਪੀਆਰਐੱਸ, ਯੂਟੀਐੱਸ ਅਤੇ ਮੈਨੁਅਲ ਟਿਕਟਿੰਗ ਸਿਸਟਮ ਨੂੰ ਤਦਅਨੁਸਾਰ ਅੱਪਡੇਟ ਕੀਤਾ ਜਾ ਰਿਹਾ ਹੈ।

ਰੇਲਵੇ ਮੰਤਰਾਲੇ ਨੇ ਸੋਧੇ ਹੋਏ ਕਿਰਾਏ ਵਾਲੀ ਸੰਰਚਨਾ ਦਾ ਸੁਚਾਰੂ ਢੰਗ ਤਰੀਕਾ ਲਾਗੂ ਕਰਨਾ ਯਕੀਨੀ ਬਣਾਉਣ ਦੇ ਲਈ ਸਾਰੇ ਜੋਨਲ ਰੇਲਵੇ ਨੂੰ ਜ਼ਰੂਰੀ ਨਿਰਦੇਸ਼ ਜਾਰੀ ਕੀਤੇ ਹਨ। ਜੋਨਲ ਰੇਲਵੇ ਨੂੰ ਸਾਰੇ ਸਟੇਸ਼ਨਾਂ ‘ਤੇ ਕਿਰਾਇ ਡਿਸਪਲੇ ਅੱਪਡੇਟ ਕਰਨ ਦਾ ਵੀ ਨਿਰਦੇਸ਼ ਦਿੱਤਾ ਗਿਆ ਹੈ।

ਸੰਸ਼ੋਧਿਤ ਯਾਤਰੀ ਕਿਰਾਇਆ ਸਾਰਣੀ ਦੇਖਣ ਦੇ ਲਈ ਇੱਥੇ ਕਲਿੱਕ ਕਰੋ

*****//ਧਰਮੇਂਦਰ ਤਿਵਾਰੀ/ਸ਼ਤਰੁੰਜੈ ਕੁਮਾਰ//(Release ID: 2141296)

Sunday, January 01, 2023

ਸ਼੍ਰੀ ਅਨਿਲ ਕੁਮਾਰ ਲਾਹੋਟੀ ਬਣੇ ਰੇਲਵੇ ਬੋਰਡ ਦੇ ਨਵੇਂ ਚੇਅਰਮੈਨ

Posted on: 01 January 2023 at 12:10 PM by PIB Chandigarh

ਨਾਲ ਹੀ ਸੀਈਓ ਵਾਲਾ ਬੇਹੱਦ ਅਹਿਮ ਅਹੁਦਾ ਵੀ ਸੰਭਾਲਿਆ 


ਨਵੀਂ ਦਿੱਲੀ
: 01 ਜਨਵਰੀ  2023: (ਪੀਆਈਬੀ//ਰੇਲ ਸਕਰੀਨ)::

ਸ਼੍ਰੀ ਅਨਿਲ ਕੁਮਾਰ ਲਾਹੋਟੀ ਨੇ ਰੇਲਵੇ ਬੋਰਡ (ਰੇਲਵੇ ਮੰਤਰਾਲਾ) ਦੇ ਨਵੇਂ ਚੇਅਰਮੈਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਦਾ ਅਹੁਦਾ ਸੰਭਾਲ਼ ਲਿਆ ਹੈ। ਕੈਬਨਿਟ ਦੀ ਨਿਯੁਕਤੀ ਕਮੇਟੀ ਨੇ ਸ਼੍ਰੀ ਅਨਿਲ ਕੁਮਾਰ ਲਾਹੋਟੀ ਦੀ ਰੇਲਵੇ ਬੋਰਡ ਦੇ ਚੇਅਰਮੈਨ ਅਤੇ ਸੀਈਓ ਵਜੋਂ ਨਿਯੁਕਤੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਸ਼੍ਰੀ ਅਨਿਲ ਕੁਮਾਰ ਲਾਹੋਟੀ ਮੈਂਬਰ (ਇਨਫ੍ਰਾਸਟ੍ਰਕਚਰ), ਰੇਲਵੇ ਬੋਰਡ ਵਜੋਂ ਕੰਮ ਕਰ ਚੁੱਕੇ ਹਨ।

ਸ਼੍ਰੀ ਲਾਹੋਟੀ ਇੰਡੀਅਨ ਰੇਲਵੇ ਸਰਵਿਸ ਆਫ਼ ਇੰਜੀਨੀਅਰਜ਼, 1984 ਬੈਚ ਦੇ ਅਧਿਕਾਰੀ ਹਨ ਅਤੇ ਉਨ੍ਹਾਂ ਨੂੰ ਲੈਵਲ-17 ਲਈ ਭਾਰਤੀ ਰੇਲਵੇ ਪ੍ਰਬੰਧਨ ਸੇਵਾ ਦੇ ਪਹਿਲੇ ਪੈਨਲ ਵਿੱਚ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਮਾਧਵ ਇੰਸਟੀਟਿਊਟ ਆਵੑ ਟੈਕਨੋਲੋਜੀ ਅਤੇ ਸਾਇੰਸ, ਗਵਾਲੀਅਰ ਤੋਂ ਗੋਲਡ ਮੈਡਲ ਨਾਲ ਸਿਵਲ ਇੰਜੀਨੀਅਰਿੰਗ ਵਿੱਚ ਗ੍ਰੈਜੂਏਸ਼ਨ ਕੀਤੀ ਹੈ ਅਤੇ ਰੁੜਕੀ ਯੂਨੀਵਰਸਿਟੀ (ਆਈਆਈਟੀ, ਰੁੜਕੀ) ਤੋਂ ਮਾਸਟਰ ਆਵੑ ਇੰਜੀਨੀਅਰਿੰਗ (ਸਟ੍ਰਕਚਰ) ਕੀਤੀ ਹੈ। ਰੇਲਵੇ ਵਿੱਚ ਆਪਣੇ 36 ਸਾਲਾਂ ਤੋਂ ਵੱਧ ਦੇ ਕਰੀਅਰ ਦੌਰਾਨ, ਉਨ੍ਹਾਂ ਮੱਧ, ਉੱਤਰੀ, ਉੱਤਰੀ ਮੱਧ, ਪੱਛਮੀ ਅਤੇ ਪੱਛਮੀ ਮੱਧ ਰੇਲਵੇ ਅਤੇ ਰੇਲਵੇ ਬੋਰਡ ਵਿੱਚ ਵੱਖ-ਵੱਖ ਅਹੁਦਿਆਂ 'ਤੇ ਕੰਮ ਕੀਤਾ ਹੈ। 

ਸ਼੍ਰੀ ਲਾਹੋਟੀ ਨੇ ਇਸ ਤੋਂ ਪਹਿਲਾਂ ਕੇਂਦਰੀ ਰੇਲਵੇ ਦੇ ਜਨਰਲ ਮੈਨੇਜਰ ਦੇ ਤੌਰ 'ਤੇ ਕੰਮ ਕੀਤਾ ਹੈ ਅਤੇ ਕਈ ਮਹੀਨਿਆਂ ਤੱਕ ਪੱਛਮੀ ਰੇਲਵੇ ਦੇ ਜੀਐੱਮ ਦਾ ਚਾਰਜ ਵੀ ਸੰਭਾਲਿਆ ਹੈ। ਜਨਰਲ ਮੈਨੇਜਰ ਵਜੋਂ ਉਨ੍ਹਾਂ ਦੇ ਕਾਰਜਕਾਲ ਵਿੱਚ ਸਭ ਤੋਂ ਵੱਧ ਕਿਸਾਨ ਰੇਲਾਂ ਚਲਾਉਣ ਅਤੇ ਮਾਲੀਏ ਦੇ ਮਾਮਲੇ ਵਿੱਚ ਸਭ ਤੋਂ ਵੱਧ ਮਾਲ ਅਤੇ ਪਾਰਸਲ ਆਵਾਜਾਈ (ਟਨ ਵਿੱਚ) ਪ੍ਰਾਪਤ ਕਰਨ ਦਾ ਕ੍ਰੈਡਿਟ ਹੈ। ਉਨ੍ਹਾਂ ਗੈਰ-ਕਿਰਾਇਆ, ਸਕ੍ਰੈਪ ਦੀ ਵਿਕਰੀ ਅਤੇ ਵੱਡੇ ਟਿਕਟ ਚੈਕਿੰਗ ਡਰਾਈਵ ਰਾਹੀਂ ਮਾਲੀਏ ਵਿੱਚ ਰਿਕਾਰਡ ਸੁਧਾਰ ਵੀ ਕੀਤਾ ਹੈ। ਉਨ੍ਹਾਂ ਮੁੰਬਈ ਵਿੱਚ ਏਅਰ ਕੰਡੀਸ਼ਨਡ ਉਪਨਗਰੀ ਸੇਵਾਵਾਂ ਦੇ ਵਿਸਤਾਰ ਦੇ ਉਲਝੇ ਹੋਏ ਮੁੱਦੇ ਨੂੰ ਸਫਲਤਾਪੂਰਵਕ ਸੰਭਾਲਿਆ ਅਤੇ ਹੱਲ ਕੀਤਾ। ਆਪਣੇ ਕਾਰਜਕਾਲ ਦੌਰਾਨ, ਕੇਂਦਰੀ ਰੇਲਵੇ ਨੇ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਨੂੰ ਚਲਾਉਣ ਅਤੇ ਲਾਗੂ ਕਰਨ ਵਿੱਚ ਵੱਡੇ ਸੁਧਾਰ ਕੀਤੇ ਅਤੇ ਮੁੰਬਈ ਵਿੱਚ ਦਿਵਾ ਅਤੇ ਠਾਣੇ ਦਰਮਿਆਨ ਲੰਬੇ ਸਮੇਂ ਤੋਂ ਉਡੀਕੀਆਂ ਜਾ ਰਹੀਆਂ 5ਵੀਂ ਅਤੇ 6ਵੀਂ ਲਾਈਨਾਂ ਨੂੰ ਚਾਲੂ ਕੀਤਾ।

ਸ਼੍ਰੀ ਲਾਹੋਟੀ ਨੇ ਡਿਵੀਜ਼ਨਲ ਰੇਲਵੇ ਮੈਨੇਜਰ, ਲਖਨਊ, ਉੱਤਰੀ ਰੇਲਵੇ ਦੇ ਤੌਰ 'ਤੇ ਵੀ ਕੰਮ ਕੀਤਾ, ਜਿੱਥੇ ਉਨ੍ਹਾਂ ਨੇ ਭੀੜ-ਭੜੱਕੇ ਵਾਲੇ ਗਾਜ਼ੀਆਬਾਦ-ਪ੍ਰਯਾਗਰਾਜ-ਡੀਡੀਯੂ ਰੂਟ ਦੇ ਵਿਕਲਪ ਵਜੋਂ ਲਖਨਊ-ਵਾਰਾਨਸੀ-ਡੀਡੀਯੂ ਰੂਟ 'ਤੇ ਮਾਲ ਦੀ ਆਵਾਜਾਈ ਨੂੰ ਬਿਹਤਰ ਬਣਾਉਣ ਲਈ ਕਈ ਪਹਿਲਾਂ ਕੀਤੀਆਂ। ਉਨ੍ਹਾਂ ਲਖਨਊ ਡਿਵੀਜ਼ਨ ਦੇ ਸਟੇਸ਼ਨਾਂ 'ਤੇ ਯਾਤਰੀਆਂ ਦੀਆਂ ਸੁਵਿਧਾਵਾਂ ਅਤੇ ਸਫਾਈ ਦੇ ਮਿਆਰ ਨੂੰ ਸੁਧਾਰਨ ਲਈ ਵਿਸ਼ੇਸ਼ ਕੰਮ ਕੀਤਾ। ਉਨ੍ਹਾਂ ਲੰਬੇ ਸਮੇਂ ਤੋਂ ਦਰਪੇਸ਼ ਰੁਕਾਵਟਾਂ ਨੂੰ ਦੂਰ ਕਰਨ ਸਮੇਤ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ ਲਈ ਕਈ ਕਦਮ ਚੁੱਕੇ ਅਤੇ ਆਵਾਜਾਈ ਵਿੱਚ ਭਵਿੱਖ ਵਿੱਚ ਵਾਧੇ ਲਈ ਨੈੱਟਵਰਕ ਸਮਰੱਥਾ ਦੇ ਵਿਸਤਾਰ ਦੇ ਮਹੱਤਵਪੂਰਨ ਕੰਮਾਂ ਦੀ ਪ੍ਰਵਾਨਗੀ ਲਈ ਇੱਕ ਵਿਆਪਕ ਯੋਜਨਾ ਬਣਾਈ।

ਉੱਤਰੀ ਰੇਲਵੇ ਵਿੱਚ ਮੁੱਖ ਪ੍ਰਸ਼ਾਸਨਿਕ ਅਧਿਕਾਰੀ (ਨਿਰਮਾਣ) ਅਤੇ ਮੁੱਖ ਇੰਜੀਨੀਅਰ (ਨਿਰਮਾਣ) ਦੇ ਰੂਪ ਵਿੱਚ, ਸ਼੍ਰੀ ਲਾਹੋਟੀ ਨੇ ਨਵੀਆਂ ਲਾਈਨਾਂ, ਟ੍ਰੈਕਾਂ ਦੀ ਡਬਲਿੰਗ ਅਤੇ ਮਲਟੀ-ਟਰੈਕਿੰਗ, ਯਾਰਡ ਰੀਮੋਡਲਿੰਗ, ਮਹੱਤਵਪੂਰਨ ਪੁਲਾਂ, ਸਟੇਸ਼ਨ ਨਿਰਮਾਣ ਆਦਿ ਸਮੇਤ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਕਈ ਕੰਮਾਂ ਨੂੰ ਸੰਭਾਲਿਆ ਹੈ। ਦਿੱਲੀ ਵਿੱਚ 'ਆਨੰਦ ਵਿਹਾਰ ਟਰਮੀਨਲ' ਅਤੇ ਨਵੀਂ ਦਿੱਲੀ ਸਟੇਸ਼ਨ ਦੀ ਮਸ਼ਹੂਰ 'ਅਜਮੇਰੀ ਗੇਟ' ਸਾਈਡ ਸਟੇਸ਼ਨ ਬਿਲਡਿੰਗ ਦੀ ਯੋਜਨਾ ਅਤੇ ਨਿਰਮਾਣ ਦਾ ਕੰਮ ਉਨ੍ਹਾਂ ਦੁਆਰਾ ਕੀਤਾ ਗਿਆ ਹੈ। 

ਉਹ ਨਵੀਂ ਦਿੱਲੀ ਸਟੇਸ਼ਨ ਨੂੰ ਵਿਸ਼ਵ ਪੱਧਰੀ ਸਟੇਸ਼ਨ ਵਜੋਂ ਪੁਨਰ ਵਿਕਸਿਤ ਕਰਨ ਅਤੇ ਜ਼ਮੀਨੀ ਅਤੇ ਏਅਰ ਸਪੇਸ ਦੇ ਵਪਾਰਕ ਵਿਕਾਸ ਦੀ ਯੋਜਨਾ ਨਾਲ ਵੀ ਜੁੜੇ ਰਹੇ। 

ਸ਼੍ਰੀ ਲਾਹੋਟੀ ਨੇ ਕਾਰਨੇਗੀ ਮੇਲਨ ਯੂਨੀਵਰਸਿਟੀ, ਪਿਟਸਬਰਗ, ਅਮਰੀਕਾ;  ਬੋਕੋਨੀ ਸਕੂਲ ਆਵੑ ਮੈਨੇਜਮੈਂਟ, ਮਿਲਾਨ, ਇਟਲੀ; ਅਤੇ ਇੰਡੀਅਨ ਸਕੂਲ ਆਵੑ ਬਿਜ਼ਨਸ, ਹੈਦਰਾਬਾਦ ਵਿਖੇ ਰਣਨੀਤਕ ਪ੍ਰਬੰਧਨ ਅਤੇ ਲੀਡਰਸ਼ਿਪ ਪ੍ਰੋਗਰਾਮਾਂ ਦੀ ਟ੍ਰੇਨਿੰਗ ਲਈ ਹੈ। ਉਨ੍ਹਾਂ ਹਾਂਗਕਾਂਗ, ਜਪਾਨ, ਯੂਕੇ, ਜਰਮਨੀ ਅਤੇ ਸਵਿਟਜ਼ਰਲੈਂਡ ਵਿੱਚ ਰੇਲਵੇ ਦੀ ਜ਼ਮੀਨ 'ਤੇ ਵਪਾਰਕ ਵਿਕਾਸ ਸਮੇਤ ਸਟੇਸ਼ਨਾਂ ਦੇ ਵਿਕਾਸ ਦਾ ਅਧਿਐਨ ਕੀਤਾ ਹੈ। ਉਹ ਟ੍ਰੈਕ ਟੈਕਨੋਲੋਜੀ ਅਤੇ ਟ੍ਰੈਕ ਮੇਨਟੇਨੈਂਸ ਮਸ਼ੀਨਾਂ ਦੇ ਵਿਕਾਸ ਦੇ ਸਬੰਧ ਵਿੱਚ ਕਈ ਦੇਸ਼ਾਂ ਦਾ ਦੌਰਾ ਵੀ ਕਰ ਚੁੱਕੇ ਹਨ।

 *******


Friday, October 08, 2021

‘ਮਿਲੇ ਸੁਰ ਮੇਰਾ ਤੁਮਹਾਰਾ’ ਗੀਤ ਦਾ ਨਵਾਂ ਐਡੀਸ਼ਨ ਰਾਸ਼ਟਰ ਨੂੰ ਸਮਰਪਿਤ

Posted On: 08 OCT 2021 12:52 PM by PIB Chandigarh

  ਸਮਰਪਿਤ ਕੀਤਾ ਰਾਜ ਮੰਤਰੀ ਸ਼੍ਰੀਮਤੀ ਦਰਸ਼ਨਾ ਜਰਦੋਸ਼ ਨੇ 

ਗੀਤ ਦਾ ਨਵਾਂ ਐਡੀਸ਼ਨ ਤਿਆਰ ਕੀਤਾ ਹੈ ਸਾਰੇ ਰੇਲਵੇ ਮੁਲਾਜ਼ਮਾਂ ਅਤੇ ਅਫਸਰਾਂ ਨੇ ਰਲਮਿਲ ਕੇ


ਨਵੀਂ ਦਿੱਲੀ
: 08 ਅਕਤੂਬਰ 2021: (ਪੀਆਈਬੀ//ਪੰਜਾਬ ਸਕਰੀਨ)::

ਕਈ ਦਹਾਕੇ ਪਹਿਲਾਂ ਜਦੋਂ ਦੂਰਦਰਸ਼ਨ ਨੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਨੂੰ ਕੀਲਿਆ ਹੋਇਆ ਸੀ ਉਦੋਂ ਬਹੁਤ ਸਾਰੇ ਪ੍ਰੋਗਰਾਮ ਸਨ ਜਿਹਨਾਂ ਦੀ ਚਰਚਾ ਅੱਜ ਵੀ ਹੁੰਦੀ ਹੈ। ਇਹਨਾਂ ਨਾਲ ਦਿਨ ਦੀ ਸ਼ੁਰੂਆਤ ਨੂੰ ਉਡੀਕਿਆ ਜਾਂਦਾ ਸੀ। ਇਹ ਸ਼ੁਰੂਆਤ ਜਿਹਨਾਂ ਦੈਵੀ ਸੰਗੀਤ ਵਾਲੇ ਭਜਨਾਂ/ਗੀਤਾਂ ਨਾਲ ਹੁੰਦੀ ਸੀ ਉਹਨਾਂ ਮਗਰੋਂ ਇੱਕ ਗੀਤ ਹੋਰ ਵੀ ਆਇਆ ਕਰਦਾ ਸੀ। ਮਿਲੇ ਸੁਰ ਮੇਰਾ ਤੁਮ੍ਹਾਰਾ-ਤੋਂ ਸੁਰ ਬਣੇ ਹਮਾਰਾ। ਇਹ ਗੀਤ ਦਿਨ ਵਿਚ ਕਿ ਵਾਰ ਰਿਪੀਟ ਵੀ ਹੋ ਜਾਇਆ ਕਰਦਾ ਸੀ। ਵੱਖ ਵੱਖ ਸ਼ਖਸੀਅਤਾਂ ਦੇ ਚਿਹਰਿਆਂ ਅਤੇ ਅਵਾਜ਼ਾਂ ਵਿੱਚ ਤਿਆਰ ਇਸ ਗੀਤ ਨੂੰ ਦੇਖਣ ਵਾਲੇ ਦਰਸ਼ਕਾਂ ਦੀ ਗਿਣਤੀ ਬਹੁਤ ਵੱਡੀ ਸੀ। ਲੱਗਿਆ ਕਰਦਾ ਸੀ ਸ਼ਾਇਦ ਇਸਤੋਂ ਵਧੀਆ ਗੀਤ ਹੋਰ ਤਿਆਰ ਹੀ ਨਹੀਂ ਹੋ ਸਕਦਾ ਪਰ ਹੁਣ ਉਹ ਗੀਤ ਅਤੀਤ ਹੋ ਗਿਆ ਹੈ। ਹੁਣ ਉਸਦਾ ਨਵਾਂ ਐਡੀਸ਼ਨ ਸਾਹਮਣੇ ਆਇਆ ਹੈ ਜਿਸਨੂੰ ਹਾਲ ਵਿੱਚ ਹੀ ਤਿਆਰ ਕੀਤਾ ਗਿਆ ਹੈ। ਇਸ ਗੀਤ ਦਾ ਮੁੱਖ ਅਧਾਰ ਰੇਲਵੇ ਨੂੰ ਬਣਾਇਆ ਗਿਆ ਹੈ। ਇਸਦੇ ਨਾਲ ਹੀ ਵੱਖ ਥਾਂਵਾਂ ਦੀ ਝਲਕੀਆਂ ਹਨ ਅਤੇ ਵੱਖ ਵੱਖ ਸੱਭਿਆਚਾਰਾਂ ਨੂੰ ਦਰਸਾਉਂਦੇ ਲੋਕ ਵੀ ਹਨ। ਰੇਲਵੇ ਦੇ ਮੁਲਾਜ਼ਮਾਂ ਦਾ ਵੀ ਇਸ ਵਿੱਚ ਕਾਫੀ ਯੋਗਦਾਨ ਹੈ। 

          ਗੀਤ ਦਾ ਲਿੰਕ 


ਰੇਲ ਅਤੇ ਟੈਕਸਟਾਈਲ ਰਾਜ ਮੰਤਰੀ ਸ਼੍ਰੀਮਤੀ ਦਰਸ਼ਨਾ ਜਰਦੋਸ਼ ਨੇ
ਅੱਜ ਵੀਡਿਓ ਕਾਨਫਰੰਸ ਦੇ ਰਾਹੀਂ ‘ਮਿਲੇ ਸੁਰ ਮੇਰਾ ਤੁਮਹਾਰਾ ’ਗੀਤ ਦਾ ਨਵਾ ਸੰਸਕਰਣ ਰਾਸ਼ਟਰ ਨੂੰ ਸਮਰਪਿਤ ਕੀਤਾ। ਇਸ ਗਾਣੇ ਦਾ ਨਵਾਂ ਸੰਸਕਰਣ ਰੇਲਵੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੇ ਤਿਆਰ ਕੀਤਾ ਹੈ। ਇਸ ਪ੍ਰੋਗਰਾਮ ਦੇ ਦੌਰਾਨ ਰੇਲਵੇ ਬੋਰਡ ਦੇ ਚੇਅਰਮੈਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਸ਼੍ਰੀ ਸੁਨੀਤ ਸ਼ਰਮਾ ਅਤੇ ਰੇਲਵੇ ਦੇ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।  

ਇਹ ਗੀਤ ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਮੌਕੇ ‘ਤੇ ਆਜ਼ਾਦੀ ਕਾ ਅਮ੍ਰਿੰਤ ਮਹੋਤਸਵ ਮਨਾਉਣ ਅਤੇ ਅਖਿਲ ਭਾਰਤੀ ਪੱਧਰ ‘ਤੇ ਭਾਰਤੀ ਰੇਲਵੇ ਦੀ ਵਿਸ਼ਿਸਟ ਉਪਲੱਬਧਿਆਂ ਵਿਕਾਸ ਅਤੇ ਏਕੀਕਰਣ ਨੂੰ ਪ੍ਰਦਰਸ਼ਿਤ ਕਰਨ ਲਈ ਰੇਲ ਮੰਤਰਾਲੇ ਦੁਆਰਾ ਕੀਤੀ ਜਾ ਰਹੀ ਪਹਿਲ ਦਾ ਹਿੱਸਾ ਹੈ।

ਇਸ ਅਵਸਰ‘ਤੇ ਸ਼੍ਰੀਮਤੀ ਦਰਸ਼ਨਾ ਜਰਦੋਸ਼ ਨੇ ਕਿਹਾ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਇੱਕ ਹਿੱਸੇ ਦੇ ਰੂਪ ਵਿੱਚ ਇਹ ਗੀਤ ਵਿਭਿੰਨਤਾ ਵਿੱਚ ਏਕਤਾ ਦਾ ਪ੍ਰਤਿਨਿਧੀਤਵ ਕਰਦਾ ਹੈ। ਇਸ ਗਾਣੇ ਦਾ ਨਵਾਂ ਸੰਸਕਰਣ ਨਾ ਕੇਵਲ ਰੇਲ ਕਰਚਮਾਰੀਆਂ ਨੂੰ ਬਲਕਿ ਪੂਰੇ ਦੇਸ਼ ਨੂੰ ਵੀ ਪ੍ਰੇਰਿਤ ਕਰੇਗਾ। ਇਤਨਾ ਹੀ ਨਹੀਂ ਗੀਤ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਪ੍ਰੇਰਣਾ ਦੇਣਗੇ।

ਇਹ ਗੀਤ ‘ਮਿਲੇ ਸੁਰ ਮੇਰਾ ਤੁਮਹਾਰਾ’ ਦਾ ਹੀ ਇੱਕ ਨਵਾਂ ਐਡੀਸ਼ਨ ਹੈ ਜਿਸ ਨੂੰ ਪਹਿਲੀ ਵਾਰ ਸਾਲ 1988 ਵਿੱਚ ਆਜ਼ਾਦੀ ਦਿਵਸ ‘ਤੇ ਪ੍ਰਸਾਰਿਤ ਕੀਤਾ ਗਿਆ ਸੀ। ਇਸ ਦੇ ਲਈ, ਮੂਲ ਗਾਣੇ ਦੇ ਬੋਲਾਂ ਨੂੰ ਬਿਨਾਂ ਕਿਸੇ ਬਦਲਾਅ ਦੇ ਰੱਖਿਆ ਗਿਆ ਹੈ ਲੇਕਿਨ ਸੰਗੀਤ ਨੂੰ ਇੱਕ ਨਵੇਂ ਅੰਦਾਜ਼ ਵਿੱਚ ਪੇਸ਼ ਕੀਤਾ ਗਿਆ ਹੈ। ਇਹ ਗੀਤ 13 ਅਲੱਗ-ਅਲੱਗ ਭਾਸ਼ਾਵਾਂ ਵਿੱਚ ਗਾਇਆ ਗਿਆ ਹੈ ਤਾਕਿ ਸਾਰੇ ਰੇਲਵੇ ਜ਼ੋਨ ਵਿੱਚ ਸੁਹਿਰਦਤਾ ਦੀ ਭਾਵਨਾ ਨੂੰ ਹੁਲਾਰਾ ਦਿੱਤਾ ਜਾ ਸਕੇ।

ਇਸ ਗਾਣੇ ਨੂੰ ਵਿਸ਼ੇਸ਼ ਰੂਪ ਤੋਂ ਰੇਲਵੇ ਦੇ ਕਰਮਚਾਰੀਆਂ ਨੇ ਗਾਇਆ ਹੈ। ਇਸ ਵੀਡਿਓ ਵਿੱਚ ਰੇਲਵੇ ਦੇ ਵੱਖ-ਵੱਖ ਕਰਮਚਾਰੀ, ਪ੍ਰਸਿੱਧ ਰੇਲਵੇ ਖਿਡਾਰੀ, ਟੋਕੀਓ ਓਲੰਪਿਕ ਮੈਡਲ ਵਿਜੇਤਾ, ਪ੍ਰਸਿੱਧ ਹਸਤੀਆਂ, ਰੇਲਵੇ ਅਧਿਕਾਰੀ ਅਤੇ ਮਾਨਯੋਗ ਰੇਲ ਮੰਤਰੀ ਅਤੇ ਮਾਨਯੋਗ ਰੇਲ ਰਾਜ ਮੰਤਰੀ ਨਜ਼ਰ ਆ ਰਹੇ ਹਨ। 

************