Showing posts with label Desecration of Sikh hair. Show all posts
Showing posts with label Desecration of Sikh hair. Show all posts

Monday, August 11, 2025

ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਪੁਰਬ ਮੌਕੇ ਸਮਾਗਮ

Received from MPS Khalsa on Monday 11th August 2025 at 18:31 Regarding VVIP invitations 

ਸਰਬ ਧਰਮ ਸੰਮੇਲਨ ਵਾਸਤੇ ਸ਼੍ਰੀ ਸ਼੍ਰੀ ਰਵੀਸ਼ੰਕਰ ਅਤੇ ਆਚਾਰਯ ਲੋਕੇਸ਼ ਮੁਨਿ ਨੂੰ ਦਿੱਤਾ ਸੱਦਾ ਪੱਤਰ

350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਰਬ ਧਰਮ ਸੰਮੇਲਨ ਅਕਤੂਬਰ ਮਹੀਨੇ ਵਿਚ

ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਜਸਪ੍ਰੀਤ ਸਿੰਘ ਕਰਮਸਰ ਨੇ ਸਾਂਝੀ ਕੀਤੀ ਜਾਣਕਾਰੀ 


ਨਵੀਂ ਦਿੱਲੀ
: 11 ਅਗਸਤ 2025: (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ ਡੈਸਕ)::

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਰਬ ਧਰਮ ਸੰਮੇਲਨ ਅਕਤੂਬਰ ਮਹੀਨੇ ਵਿਚ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਸਿੱਖ ਧਰਮ ਦੇ ਨਾਲ-ਨਾਲ ਵੱਖ ਵੱਖ ਧਰਮਾਂ ਤੋਂ ਧਰਮ ਗੁਰੂ ਪ੍ਰੋਗਰਾਮ ਵਿਚ ਸ਼ਮੂਲੀਅਤ ਕਰ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਬਾਰੇ ਆਪੋ ਆਪਣੇ ਵਿਚਾਰ ਪ੍ਰਗਟ ਕਰਨਗੇ। 

ਇਹ ਜਾਣਕਾਰੀ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਜਸਪ੍ਰੀਤ ਸਿੰਘ ਕਰਮਸਰ ਨੇ ਸਾਂਝੀ ਕੀਤੀ ਹੈ। ਉਹਨਾਂ ਦੱਸਿਆ ਕਿ ਇਸ ਪ੍ਰੋਗਰਾਮ ਵਾਸਤੇ ਉਹਨਾਂ ਨੇ ਅੱਜ ਬੰਗਲੌਰ ਵਿਚ ਸ਼੍ਰੀ ਸ਼੍ਰੀ ਰਵੀਸ਼ੰਕਰ ਅਤੇ ਅਚਾਰੀਆ ਲੋਕੇਸ਼ ਮੁਨਿ ਨੂੰ  ਸੱਦਾ ਪੱਤਰ ਦਿੱਤਾ ਹੈ ਜੋ ਉਹਨਾਂ ਨੇ ਖਿੜੇ ਮੱਥੇ ਪ੍ਰਵਾਨ ਕੀਤਾ ਹੈ।  ਸੱਦਾ ਪ੍ਰਾਪਤ ਕਰਨ ਮਗਰੋਂ ਯੋਜਨਾਂ ਦੋਹਾਂ ਸ਼ਖਸੀਅਤਾਂ ਨੇ ਇਹ ਭਰੋਸਾ ਵੀ ਦੁਆਇਆ ਹੈ ਕਿ ਉਹ ਪ੍ਰੋਗਰਾਮ ਵਿਚ ਜ਼ਰੂਰ ਸ਼ਾਮਲ ਹੋਣਗੇ। 

ਕਰਮਸਰ ਨੇ ਦੱਸਿਆ ਕਿ ਇਹ ਪ੍ਰੋਗਰਾਮ ਭਾਰਤ ਮੰਡਪ ਹਾਲ ਪ੍ਰਗਤੀ ਮੈਦਾਨ ਵਿਚ ਹੋਵੇਗਾ ਜਿਸ ਵਿਚ ਬਹੁਤ ਵੱਡੀ ਗਿਣਤੀ ਵਿਚ  ਧਾਰਮਿਕ ਸ਼ਖਸੀਅਤਾਂ ਸ਼ਾਮਲ ਹੋਣਗੀਆਂ। ਉਹਨਾਂ ਕਿਹਾ ਕਿ ਜਦੋਂ ਦੂਜੇ ਧਰਮਾਂ ਦੇ ਧਰਮ ਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦੇ ਮਹੱਤਵ ਤੇ ਉਹਨਾਂ ਦੇ ਯੋਗਦਾਨ ਬਾਰੇ ਚਰਚਾ ਕਰਨਗੇ ਤਾਂ ਇਸਦਾ ਸੰਦੇਸ਼ ਘਰ-ਘਰ ਪਹੁੰਚਾਉਣ ਵਿਚ ਬਹੁਤ ਵੱਡੀ ਮਦਦ ਮਿਲੇਗੀ। 

ਉਹਨਾਂ ਕਿਹਾ ਕਿ ਇਹ ਪ੍ਰੋਗਰਾਮ ਆਪਣੇ ਆਪ ਵਿਚ ਬਹੁਤ ਨਿਵੇਕਲਾ ਹੋਵੇਗਾ ਤੇ ਇਸਦੀ ਸਫਲਤਾ ਵਾਸਤੇ ਕਮੇਟੀ ਦੀ ਟੀਮ ਦਿਨ ਰਾਤ ਕੰਮ ਕਰ ਰਹੀ ਹੈ।

ਸਿੱਖ ਦੇ ਕੇਸਾਂ ਦੀ ਬੇਅਦਬੀ ਦਾ ਨਵਾਂ ਮਾਮਲਾ

Received from MPS Khalsa on Monday 11th August 2025 at 17:55 Regarding desecration of Sikh hair  

ਦਿੱਲੀ ਕਮੇਟੀ ਪ੍ਰਧਾਨ ਦੇ ਸਲਾਹਕਾਰ ਵਲੋਂ ਮਾਮਲਾ ਰਫ਼ਾ ਦਫ਼ਾ ਕਰਨ ਦੀ ਕੋਸ਼ਿਸ਼ 

ਪਰਮਜੀਤ ਸਿੰਘ ਵੀਰ ਜੀ ਨੇ ਸਾਰਾ ਮਾਮਲਾ ਬੇਨਕਾਬ ਕਰਦਿਆਂ ਕੀਤਾ ਡੂੰਘੀ ਚਿੰਤਾ ਦਾ ਪ੍ਰਗਟਾਵਾ 

ਨਵੀਂ ਦਿੱਲੀ: 11 ਅਗਸਤ 2025: (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ ਡੈਸਕ)::

ਸਿੱਖਾਂ ਅਤੇ ਸਿੱਖੀ ਨਾਲ ਜ਼ਿਆਦਤੀਆਂ ਦਾ ਸਿਲਸਿਲਾ ਕਦੋਂ ਰੁਕੇਗਾ ਇਹ ਗੰਭੀਰਤਾ ਨਾਲ ਸੋਚਣ ਦੀ ਗੱਲ ਬਣ ਗਈ ਹੈ। ਕਦੇ ਉਹਨਾਂ ਕੋਲੋਂ ਪ੍ਰੀਖਿਆ ਵੇਲੇ ਉਹਨਾਂ ਦੇ ਕੱਕਾਰ ਲੁਹਾ ਲਏ ਜਾਂਦੇ ਹਨ ਅਤੇ ਕਦੇ ਟ੍ਰੇਨਾਂ ਵਿੱਚ ਵਧਘੱਟ ਬੋਲਿਆ ਜਾਂਦਾ ਹੈ। ਹੁਣ ਇੱਕ ਸਿੱਖ ਨੌਜਵਾਨ ਦੇ ਕੇਸਾਂ ਦੀ ਬੇਅਦਬੀ ਕਰਨ ਦਾ ਨਵਾਂ ਮਾਮਲਾ ਸਾਹਮਣੇ ਆਇਆ ਹੈ। 

ਸੋਸ਼ਲ ਮੀਡੀਆ ਤੇ ਦਿੱਲੀ ਦੇ ਇਕ ਇਲਾਕੇ ਵਿਚ ਬੀਤੇ ਕੁਝ ਦਿਨ ਪਹਿਲਾਂ ਇਕ ਸਿੱਖ ਦੇ ਕੇਸਾਂ ਦੀ ਹੋ ਰਹੀ ਬੇਅਦਬੀ ਬਾਰੇ ਵੀਡੀਓ ਵੱਡੇ ਪੱਧਰ ਤੇ ਸ਼ੇਅਰ ਹੋਈ ਹੈ। ਇਸ ਤੋਂ ਵੀ ਵੱਡੀ ਗੱਲ ਇਹ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਜੁੜੇ ਇੱਕ ਜ਼ਿੰਮੇਦਾਰ ਵਿਅਕਤੀ ਨੇ ਇਸ ਸਾਰੇ ਮਾਮਲੇ ਨੂੰ ਰਫਾਦਫਾ ਕਰਨ ਦੀ ਗੰਭੀਰ ਸਾਜ਼ਿਸ਼ ਵਰਗੀ ਕੋਸ਼ਿਸ਼ ਵੀ ਕੀਤੀ। 

ਇਸ ਬਾਰੇ ਗੱਲ ਬਾਤ ਕਰਦਿਆਂ ਗੁਰੂਬਾਣੀ ਰਿਸਰਚ ਫਾਉਂਡੇਸ਼ਨ ਦੇ ਮੁੱਖੀ ਅਤੇ ਦਿੱਲੀ ਕਮੇਟੀ ਦੀ ਧਰਮਪ੍ਰਚਾਰ ਵਿੰਗ ਦੇ ਸਾਬਕਾ ਕੋ ਚੇਅਰਮੈਨ ਸਰਦਾਰ ਪਰਮਜੀਤ ਸਿੰਘ ਵੀਰਜੀ ਨੇ ਕਿਹਾ ਕਿ ਇਹ ਬਹੁਤ ਦੁੱਖ ਅਤੇ ਚਿੰਤਾ ਦੀ ਗੱਲ ਹੈ। ਉਹਨਾਂ ਕਿਹਾ ਕਿ ਇਕ ਸਿੱਖ ਦੇ ਕੇਸਾਂ ਦੀ ਬੇਅਦਬੀ ਕੀਤੀ ਗਈ ਤੇ ਮਾਮਲੇ ਨੂੰ ਰਫ਼ਾ ਦਫ਼ਾ ਕਰਨ ਲਈ ਉਸ ਇਲਾਕੇ ਦੇ ਇਕ ਸਾਬਕਾ ਕਮੇਟੀ ਮੈਂਬਰ ਅਤੇ ਕਮੇਟੀ ਪ੍ਰਧਾਨ ਦੇ ਸਲਾਹਕਾਰ ਨੇ ਕੁਝ ਸਿੱਖਾਂ ਨੂੰ ਨਾਲ ਲੈ ਕੇ ਦੋਸ਼ੀ ਨੂੰ 21 ਦਿਨ ਵਾਸਤੇ ਜੋੜਿਆ ਦੀ ਸੇਵਾ ਲਗਾ ਕੇ ਮਸਲਾ ਖ਼ਤਮ ਕਰ ਦਿੱਤਾ। 

ਅਸੀਂ ਉਨ੍ਹਾਂ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਕੀ ਨਿਯਮ ਅਨੁਸਾਰ ਇਹੀ ਕੁਝ ਬਣਦਾ ਸੀ?  ਅਸਲ ਵਿੱਚ ਇਹ ਬਹੁਤ ਹੀ ਗੰਭੀਰ ਮਸਲਾ ਹੈ। ਨਿਯਮਾਂ ਅਨੁਸਾਰ ਇਸ ਤਰ੍ਹਾਂ ਦੀ ਸਜ਼ਾ ਕੋਈ ਵੀਂ ਸਲਾਹਕਾਰ ਨਹੀਂ ਲਗਾ ਸਕਦਾ ਹੈ ਜਦਕਿ ਉਨ੍ਹਾਂ ਦਾ ਫਰਜ਼ ਬਣਦਾ ਸੀ ਕਿ ਇਸ ਮਸਲੇ ਨੂੰ ਕਮੇਟੀ ਪ੍ਰਧਾਨ/ਸਕੱਤਰ ਅਤੇ ਧਰਮ ਪ੍ਰਚਾਰ ਮੁੱਖੀ ਕੋਲ ਲੈ ਕੇ ਜਾਂਦੇ।  ਇਸ ਤੋਂ ਬਾਅਦ ਇਸ ਉਪਰ ਦਿਰਘ ਵਿਚਾਰ ਉਪਰੰਤ ਕਮੇਟੀ ਵਲੋਂ ਮਾਮਲੇ ਦੀ ਰਿਪੋਰਟ ਬਣਾ ਕੇ ਕਾਨੂੰਨੀ ਕਾਰਵਾਈ ਕੀਤੀ ਜਾਂਦੀ। ਕਾਨੂੰਨੀ ਕਟਵਾਈ ਕਰਕੇ ਦੋਸ਼ੀਆਂ ਨੂੰ ਕਾਨੂੰਨ ਤਹਿਤ ਸਜ਼ਾ ਦਿਵਾਈ ਜਾਂਦੀ।  

ਇਹ ਗੱਲ ਧਿਆਨ ਰੱਖਣ ਵਾਲੀ ਹੈ ਕਿ ਦੋਸ਼ੀ ਸਿੱਖ ਧਰਮ ਦਾ ਨਾ ਹੋ ਕੇ ਦੂਜੇ ਧਰਮ ਦਾ ਹੈ। ਜੇਕਰ ਸਖਤ ਕਾਨੂੰਨੀ ਕਾਰਵਾਈ ਨਾ ਹੋਵੇ ਤਾਂ ਅਜਿਹੀਆਂ ਹਰਕਤਾਂ ਕਰਨ ਵਾਲਿਆਂ ਨੂੰ ਹੋਰ ਖੁੱਲ੍ਹ ਖੇਡਣ ਦਾ ਮੌਕਾ ਮਿਲੇਗਾ। ਇਸ ਸ਼ਹਿ ਦੇ ਸਿਲਸਿਲੇ ਨੂੰ ਰੋਕਣਾ ਹੋਵੇਗਾ ਜਿਸ ਨਾਲ ਅੱਗੇ ਤੋਂ ਕੋਈ ਵੀ ਇਸ ਤਰ੍ਹਾਂ ਦੀ ਹਰਕਤ ਨਾ ਕਰ ਸਕੇ। ਇਹਨਾਂ ਹਕੀਕਤਾਂ ਦੇ ਬਾਵਜੂਦ ਸਲਾਹਕਾਰ ਵਲੋਂ ਗਲਤ ਰਸਮ ਚਾਲੂ ਕੀਤੀ ਗਈ ਹੈ ਜੋ ਕਿ ਨਿਖੇਧਿਯੋਗ ਹੈ। ਇਸ ਗਲਤ ਸਿਲਸਿਲੇ ਨਾਲ ਅਕਾਲ ਤਖਤ ਸਾਹਿਬ ਵਲੋਂ ਲਗਾਈਆਂ ਜਾਂਦੀਆਂ ਸਜ਼ਾਵਾਂ ਨੂੰ ਵੀਂ ਚੁਣੌਤੀ ਦੇਣਾ ਮੰਨਿਆ ਜਾ ਸਕਦਾ ਹੈ। 

ਇਸ ਮਸਲੇ ਤੇ ਕਾਰਜਕਾਰੀ ਜੱਥੇਦਾਰ ਅਕਾਲ ਤਖਤ ਸਾਹਿਬ ਨੂੰ ਵੀ ਨਿੱਜੀ ਤੌਰ ਤੇ ਸਾਰਾ ਮਾਮਲਾ ਬਾਰੀਕੀ ਨਾਲ ਦੇਖਣਾ ਚਾਹੀਦਾ ਹੈ। ਇਥੇ ਵਿਚਾਰਣ ਯੋਗ ਹੈ ਕਿ ਜਿਸ ਤਰ੍ਹਾਂ ਸਿੱਖ ਵੀਰ ਦੇ ਕੇਸਾਂ ਦੀ ਬੇਅਦਬੀ ਕੀਤੀ ਗਈ ਤੇ ਓਸ ਮਸਲੇ ਤੇ ਸਲਾਹਕਾਰ ਵਲੋਂ ਆਪਸੀ ਭਾਈਚਾਰਕ ਸਾਂਝ ਨਾ ਵਿਗੜੇ ਦਾ ਹਵਾਲਾ ਦੇਂਦਿਆ ਸਿੱਖ ਮਰਿਆਦਾ ਵਿਰੁੱਧ ਜਾਦਿਆਂ ਨਿਗੁਣੀ ਜਿਹੀ ਲਗਾਈ ਸਜ਼ਾ ਦੋਸ਼ੀਆਂ ਦੇ ਹੋਂਸਲੇ ਹੋਰ ਬੁਲੰਦ ਕਰੇਗੀ। 

ਇਸ ਲਈ ਇੰਨ੍ਹਾ ਨੂੰ ਵੀ ਅਕਾਲ ਤਖਤ ਸਾਹਿਬ ਤੇ ਸੱਦ ਕੇ ਇੰਨ੍ਹਾ ਵਿਰੁੱਧ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਅੰਤ ਵਿਚ ਵੀਰਜੀ ਨੇ ਕਿਹਾ ਕਿ ਅਸੀਂ ਵੀਂ ਭਾਈਚਾਰਕ ਸਾਂਝ ਦੇ ਹਾਮੀ ਹਾਂ ਪਰ ਜਿਸ ਤਰ੍ਹਾਂ ਕਮੇਟੀ ਦੇ ਪ੍ਰਧਾਨ ਸਾਹਿਬ ਦੇ ਸਲਾਹਕਾਰ ਵਲੋਂ ਕਾਰਵਾਈ ਕੀਤੀ ਗਈ ਓਸ ਨਾਲ ਸਿੱਖ ਪੰਥ ਨੂੰ ਭਾਰੀ ਠੇਸ ਪੁਜੀ ਹੈ ਕਿਉਕਿ ਇਹ ਮਸਲਾ ਕਾਨੂੰਨੀ ਹੈ ਤੇ ਇਸ ਵਿਚ ਦੋਸ਼ੀਆਂ ਵਿਰੁੱਧ ਕਨੂੰਨ ਦੀਆਂ ਸਖ਼ਤ ਧਾਰਾਵਾਂ ਹੇਠ ਕਾਰਵਾਈ ਕਰਨ ਕਰਵਾਉਣ ਦੀ ਲੋੜ ਹੈ।

ਹੁਣ ਦੇਖਣਾ ਹੈ ਕਿ ਸਮਾਜਿਕ ਅਤੇ ਧਾਰਮਿਕ ਸੰਗਠਨਾਂ ਦੇ ਨਾਲ ਨਾਲ ਕਾਨੂੰਨ ਕੀ ਰੁੱਖ ਅਖਤਿਆਰ ਕਰਦਾ ਹੈ?