Sunday, August 29, 2021

ਔਰਤਾਂ ਦੇ ਸਸ਼ਕਤੀਕਰਨ ਬਗੈਰ ਮਜ਼ਬੂਤ ਸਮਾਜ ਦੀ ਕਲਪਨਾ ਹੀ ਸੰਭਵ ਨਹੀਂ

 Sunday: 29 Aug 2021 at 6:14 pm

ਕਾਂਗਰਸ ਨੇ ਹਮੇਸ਼ਾ ਤੋਂ ਔਰਤਾਂ ਦੇ ਹੱਕਾਂ ਨੂੰ ਮਜ਼ਬੂਤ ਕੀਤਾ ਹੈ: ਐਮ ਪੀ ਤਿਵਾੜੀ

ਮੋਹਾਲੀ//ਨਯਾ ਗਾਂਵ: 29 ਅਗਸਤ 2021: (ਗੁਰਜੀਤ ਬਿੱਲਾ//ਇਨਪੁਟ>ਪੰਜਾਬ ਸਕਰੀਨ ਡੈਸਕ)::

ਚੋਣਾਂ ਲਈ ਕੈਂਪੇਨ ਅਤੇ ਮੁਹਿੰਮਾਂ ਸ਼ੁਰੂ ਹਨ। ਤਕਰੀਬਨ ਸਾਰੀਆਂ ਪਾਰਟੀਆਂ ਇੱਕ ਤੋਂ ਵੱਧ ਕੇ ਇੱਕ ਢੰਗ ਤਰੀਕੇ ਨਾਲ ਇਹਨਾਂ ਮੁਹਿੰਮਾਂ ਨੂੰ ਚਲਾ ਰਹੀਆਂ  ਹਨ। ਕਿਸਾਨ ਅੰਦੋਲਨ ਅਤੇ ਪੰਜਾਬ ਕਾਂਗਰਸ ਵਿਚਲੇ ਕਾਟੋ ਕਲੇਸ਼ ਕਾਰਨ ਇਸ ਵਾਰ ਸਿਆਸੀ ਮੈਦਾਨ ਪਹਿਲਾਂ ਵਾਂਗ ਤਾਂ ਨਹੀਂ ਭਖੇ ਪਰ ਫਿਰ ਵੀ ਬਦਲਵੇਂ ਰੰਗਰੂਪਾਂ ਵਿੱਚ ਉਹੀ ਨਿਸ਼ਾਨੇ ਪੂਰੇ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਔਰਤਾਂ ਨਾਲ ਮਿਲ ਕੇ ਉਹਨਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਸਸ਼ਕਤੀਕਰਨ ਕੌਣ ਕਰਦਾ ਰਿਹਾ ਹੈ। ਦੂਜੇ ਇਹ ਹੈ ਕਿ ਮਹਿਲਾ ਕੌਂਸਲਰ ਹੋਵੇ ਜਾਂ ਸਰਪੰਚ ਉਸਦਾ ਪਤੀ ਹੀ ਉਸਦਾ ਸਰਗਰਮ ਨੁਮਾਇੰਦਾ ਬਣਿਆ ਹੁੰਦਾ ਹੈ। ਪਤਾ ਨਹੀਂ ਅਸਲੀ ਸ਼ਸ਼ਕਤੀਕਰਨ ਕਦੋਂ ਆਵੇਗਾ? ਇਸਦੇ ਬਾਵਜੂਦ ਜਿਹੜਾ ਕੁਝ ਵੀ ਔਰਤਾਂ ਦੇ ਲਈ ਕਾਂਗਰਸ ਪਾਰਟੀ ਦੇ ਆਗੂਆਂ ਨੇ ਪ੍ਰਾਪਤ ਕਰਨ ਦਾ ਦਾਅਵਾ ਕੀਤਾ ਹੈ ਉਸਦੀ ਜਾਣਕਾਰੀ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਨੇ ਮੋਹਾਲੀ ਅਤੇ ਨਯਾ ਗਾਂਵ ਵਿੱਚ ਦੁਹਰਾਈ। ਇਸ ਮੌਕੇ ਕਾਂਗਰਸ ਨਾਲ ਸਬੰਧਤ ਮਹਿਲਾ ਵਿੰਗ ਦੀਆਂ ਸੀਨੀਅਰ ਆਗੂ ਵੀ ਮੌਜੂਦ ਰਹੀਆਂ। 

ਸ੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਕਿਹਾ ਹੈ ਕਿ ਔਰਤਾਂ ਦੇ ਸਸ਼ਕਤੀਕਰਨ ਬਗੈਰ ਇਕ ਸਮਾਜ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ ਅਤੇ ਕਾਂਗਰਸ ਪਾਰਟੀ ਨੇ ਹਮੇਸ਼ਾ ਤੋਂ ਮਹਿਲਾਵਾਂ ਦੇ ਹੱਕਾਂ ਨੂੰ ਮਜ਼ਬੂਤ ਕੀਤਾ ਹੈ। ਤਿਵਾੜੀ ਨਯਾ ਗਾਂਵ ਸਥਿਤ ਮਹਿਲਾ ਸੇਵਾ ਕੇਂਦਰ ਦੇ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਔਰਤਾਂ ਦੇ ਸਸ਼ਕਤੀਕਰਨ ਬਗੈਰ ਮਜ਼ਬੂਤ ਸਮਾਜ ਦੀ ਕਲਪਨਾ ਹੀ ਸੰਭਵ ਨਹੀਂ

ਐਮ.ਪੀ ਤਿਵਾੜੀ ਨੇ ਕਿਹਾ ਕਿ ਕਾਂਗਰਸ ਨੇ ਹੀ ਦੇਸ਼ ਨੂੰ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਦਿੱਤੇ। ਸਾਬਕਾ ਪ੍ਰਧਾਨ ਮੰਤਰੀ ਸਵ. ਰਾਜੀਵ ਗਾਂਧੀ ਦੇ ਦੌਰ ਚ ਵੀ ਮਹਿਲਾਵਾਂ ਦੇ ਹੱਕ ਮਜ਼ਬੂਤ ਕੀਤੇ ਗਏ ਅਤੇ ਪਾਰਟੀ ਦੀ ਕਾਰਜਕਾਰੀ ਪ੍ਰਧਾਨ ਸੋਨੀਆ ਗਾਂਧੀ ਦੀ ਅਗਵਾਈ ਹੇਠ ਦੇਸ਼ ਭਰ ਚ ਕਾਂਗਰਸ ਦੀਆਂ ਸਰਕਾਰਾਂ ਨੇ ਮਹਿਲਾ ਦੇ ਵਿਕਾਸ ਵਾਸਤੇ ਪ੍ਰੋਗਰਾਮ ਚਲਾਏ ਹਨ। ਜਦਕਿ ਪੰਜਾਬ ਅੰਦਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਮਹਿਲਾਵਾਂ ਨੂੰ ਨਿਗਮ ਚੋਣਾਂ ਚ 50 ਪ੍ਰਤੀਸ਼ਤ ਤੇ ਸਰਕਾਰੀ ਨੌਕਰੀਆਂ 33 ਪ੍ਰਤੀਸ਼ਤ ਰਾਖਵਾਂਕਰਨ ਦੇ ਫ੍ਰੀ ਬੱਸ ਯਾਤਰਾ ਅਤੇ ਵਿਸ਼ੇਸ਼ ਪੁਲੀਸ ਹੈਲਪਲਾਈਨ ਸਣੇ ਸਿੱਖਿਆ ਖੇਤਰ ਅਤੇ ਹੋਰ ਸੁਵਿਧਾਵਾਂ ਨਾਲ ਜੁੜੀਆਂ ਸਕੀਮਾਂ ਰਾਹੀਂ ਸੂਚਿਤ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਮਹਿਲਾਵਾਂ ਦੇ ਸਸ਼ਕਤੀਕਰਨ ਤੋਂ ਬਗੈਰ ਇਕ ਸਮਾਜ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ ਅਤੇ ਕਾਂਗਰਸ ਪਾਰਟੀ ਨੇ ਹਮੇਸ਼ਾਂ ਤੋਂ ਉਨ੍ਹਾਂ ਦੇ ਹੱਕਾਂ ਨੂੰ ਮਜ਼ਬੂਤ ਕੀਤਾ ਹੈ।

ਉਥੇ ਹੀ, ਸਥਾਨਕ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਤੋਂ ਬਾਅਦ ਉਨ੍ਹਾਂ ਕਿਹਾ ਕਿ ਇੱਥੇ ਮੁੱਢਲੀਆਂ ਸੁਵਿਧਾਵਾਂ ਮੁਹੱਈਆ ਕਰਵਾਉਣ ਵਾਸਤੇ ਉਹ ਨਿਗਮ ਕੌਂਸਲ ਨਾਲ ਗੱਲ ਕਰਨਗੇ। ਉਨ੍ਹਾਂ ਨੇ ਇਕ ਵਾਰ ਫਿਰ ਤੋਂ ਦੁਹਰਾਇਆ ਕਿ ਹਲਕੇ ਦਾ ਸਰਬਪੱਖੀ ਵਿਕਾਸ ਉਨ੍ਹਾਂ ਦੀ ਪ੍ਰਾਥਮਿਕਤਾ ਹੈ।

ਆਲ ਇੰਡੀਆ ਮਹਿਲਾ ਕਾਂਗਰਸ ਦੀ ਜਨਰਲ ਸਕੱਤਰ ਪਰਮਿੰਦਰ ਕੌਰ ਨੇ ਕਿਹਾ ਕਿ ਇਹ ਮਹਿਲਾ ਸੇਵਾ ਕੇਂਦਰ ਔਰਤਾਂ ਦੇ ਹਿੱਤਾਂ ਦੀ ਰਾਖੀ ਵਾਸਤੇ ਕੰਮ ਕਰਦਾ ਹੈ। ਵਿਸ਼ੇਸ਼ ਤੌਰ ਤੇ ਇੱਥੇ ਤੈਨਾਤ ਵਕੀਲਾਂ ਦੀ ਟੀਮ ਸਮਾਜਿਕ ਸ਼ੋਸ਼ਣ ਨਾਲ ਪੀਡ਼ਤ ਮਹਿਲਾਵਾਂ ਨੂੰ ਕਾਨੂੰਨੀ ਸਹਾਇਤਾ ਪ੍ਰਦਾਨ ਕਰਦੀ ਹੈ।

ਮੀਟਿੰਗ ਚ ਹੋਰਨਾਂ ਤੋਂ ਇਲਾਵਾ, ਕੁਲਵਿੰਦਰ ਕੌਰ ਕੌਂਸਲਰ, ਮਨਜੀਤ ਸਿੰਘ, ਮਹਿੰਦਰ ਸਿੰਘ, ਮਹਿੰਦਰ ਕੌਰ, ਦੀਪਿਕਾ ਨੇਗੀ, ਕੇ ਐਨ ਪਾਂਡੇ, ਵਿਮਲਾ ਭੰਡਾਰੀ, ਗਣੇਸ਼, ਡੀਕੇ ਸ਼ਰਮਾ, ਊਸ਼ਾ ਮੈਡਮ ਤੇ ਚੰਦਰ ਕਾਂਤਾ ਵੀ ਮੌਜੂਦ ਰਹੇ। ਹਨ ਦੇਖਣਾ ਹੈ ਕਿ ਪੰਜਾਬ ਅਤੇ ਦੇਸ਼ ਵਿੱਚ ਔਰਤਾਂ ਦੀ ਸੁਰੱਖਿਆ ਲਈ ਹੋਰ ਲੁੜੀਂਦੇ ਕਦਮ ਕਦੋਂ ਚੁੱਕੇ ਜਾਂਦੇ ਹਨ। ਬਸਾਂ ਵਿੱਚ ਔਰਤਾਂ ਦੀ ਸੁਰੱਖਿਆ ਲਈ ਹੈਲਲਾਈਂ ਵਾਲੇ ਲਾਲ ਬਟਨ ਤਾਂ ਜ਼ਰੂਰ ਲੱਗੇ ਹਨ ਪਰ ਔਰਤਾਂ ਲਈ ਰਾਖਵੀਆਂ ਸੀਟਾਂ 'ਤੇ ਬੈਠੇ ਪੁਰਸ਼ਾਂ ਨੂੰ ਕੁਝ ਕਹੋ ਤਾਂ ਉਹ ਅੱਖਾਂ ਦਿਖਾਉਣ ਤੋਂ ਬਿਨ ਏਕ ਗੱਲ ਨਹੀਂ ਕਰਦੇ। ਔਰਤਾਂ ਲਈ ਰਾਖਵੀਆਂ ਸੀਟਾਂ ਵੀ ਔਰਤਾਂ ਨੂੰ ਲੜੇ ਬਿਨਾ ਨਹੀਂ ਮਿਲਦੀਆਂ ਅਤੇ ਏਸ ਲੜਾਈ ਵਿੱਚ ਬਸ ਦਾ ਕੰਡਕਟਰ ਕਦੇ ਕੁਝ ਨਹੀਂ ਬੋਲਦਾ। 

No comments: