25th August 2021 at 5:51 PM
ਬਲਾਚੌਰ ਨੂੰ ਰੇਲ ਲਿੰਕ ਨਾਲ ਜੋੜਨ ਦੀ ਮੰਗ ਉਠਾਈ
ਐਮ ਪੀ ਮਨੀਸ਼ ਤਿਵਾੜੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨਾਲ
ਇਸ ਲੜੀ ਹੇਠ, ਦਿੱਲੀ ਚ ਰੇਲ ਮੰਤਰੀ ਨਾਲ ਮੁਲਾਕਾਤ ਦੌਰਾਨ ਐਮ.ਪੀ ਮਨੀਸ਼ ਤਿਵਾੜੀ ਨੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਸਬ-ਡਿਵੀਜ਼ਨ ਬਲਾਚੌਰ ਨੂੰ ਲੈ ਕੇ ਕਿਹਾ ਕਿ ਆਜਾਦੀ ਤੋਂ ਬਾਅਦ ਤੋਂ ਹੁਣ ਤਕ ਇਹ ਇਲਾਕਾ ਰੇਲ ਲਿੰਕ ਰਾਹੀਂ ਦੇਸ਼ ਦੇ ਬਾਕੀ ਹਿੱਸਿਆਂ ਨਾਲ ਜੁੜ ਨਹੀਂ ਸਕਿਆ ਹੈ। ਜਿਸ ਤੇ ਤਿੰਨ ਤਰ੍ਹਾਂ ਨਾਲ ਕੰਮ ਹੋ ਸਕਦਾ ਹੈ, ਪਹਿਲਾ- ਗੜ੍ਹਸ਼ੰਕਰ ਤੋਂ ਸ੍ਰੀ ਆਨੰਦਪੁਰ ਸਾਹਿਬ ਤੱਕ ਰੇਲ ਲਿੰਕ ਸਥਾਪਿਤ ਕੀਤਾ ਜਾਵੇ, ਜਿਸ ਨੂੰ ਲੈ ਕੇ ਰੇਲਵੇ ਪਹਿਲਾਂ ਹੀ ਸਰਵੇ ਕਰ ਚੁੱਕਾ ਹੈ; ਦੂਜਾ- ਰਾਹੋਂ ਤੋਂ ਰੋਪੜ ਤੱਕ ਰੇਲ ਲਿੰਕ ਦਾ ਨਿਰਮਾਣ ਤੇ ਤੀਜਾ ਰਾਹੋਂ ਤੋਂ ਸਮਰਾਲਾ ਤੱਕ ਰੇਲ ਲਿੰਕ ਦਾ ਨਿਰਮਾਣ, ਜਿਸ ਦਾ ਫਿਰ ਤੋਂ ਸਰਵੇ ਹੋ ਚੁੱਕਾ ਹੈ ਅਤੇ ਸ਼ਾਇਦ ਟ੍ਰੈਫਿਕ ਦੀ ਸਮੱਸਿਆ ਕਾਰਨ ਇਸਨੂੰ ਰੋਕਿਆ ਗਿਆ ਹੈ।
ਇਸੇ ਤਰ੍ਹਾਂ, ਰੋਪੜ ਰੇਲਵੇ ਸਟੇਸ਼ਨ ਦੀ ਸਥਿਤੀ ਚ ਸੁਧਾਰ ਕੀਤੇ ਜਾਣ ਤੇ ਜ਼ੋਰ ਦਿੰਦਿਆਂ ਹੋਇਆਂ ਐੱਮ.ਪੀ ਤਿਵਾੜੀ ਨੇ ਕਿਹਾ ਕਿ ਇਹ ਇੱਕ ਮਹੱਤਵਪੂਰਨ ਸ਼ਹਿਰ ਹੈ। ਇੱਥੇ ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ ਵੀ ਸਥਿਤ ਹੈ ਅਤੇ ਦੇਸ਼ ਭਰ ਤੋਂ ਵਿਦਿਆਰਥੀ ਇੱਥੇ ਪੜ੍ਹਨ ਆਉਂਦੇ ਹਨ। ਇਹ ਆਲੇ ਦੁਆਲੇ ਦੇ ਪਿੰਡਾਂ ਦੇ ਲੋਕਾਂ ਲਈ ਵੀ ਮਹੱਤਵਪੂਰਨ ਹੈ। ਪਰ ਮੌਜੂਦਾ ਸਮੇਂ ਚ ਰੋਪੜ ਰੇਲਵੇ ਸਟੇਸ਼ਨ ਤੇ ਸਿਰਫ਼ ਇਕੋ ਪਲੇਟਫਾਰਮ ਹੈ, ਜਿਸ ਕਾਰਨ ਯਾਤਰੀਆਂ ਨੂੰ ਗੱਡੀ ਚ ਚੜ੍ਹਨ ਅਤੇ ਉਤਰਨ ਵੇਲੇ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰ ਹਾਦਸੇ ਵੀ ਹੋ ਚੁੱਕੇ ਹਨ। ਇੱਥੇ ਕਈ ਲੰਬੀ ਦੂਰੀ ਦੀਆਂ ਗੱਡੀਆਂ ਰੁਕਣ ਦੇ ਬਾਵਜੂਦ ਸਟੇਸ਼ਨ ਦੀ ਹਾਲਤ ਚ ਸੁਧਾਰ ਨਹੀਂ ਹੋਇਆ ਹੈ।
ਉਨ੍ਹਾਂ ਦੇ ਰੇਲ ਮੰਤਰੀ ਨੂੰ ਕਿਹਾ ਕਿ ਤੁਹਾਡੇ ਮੰਤਰਾਲੇ ਨੇ ਰੇਲ ਦੁਰਘਟਨਾਵਾਂ ਨੂੰ ਘਟਾਉਣ ਅਤੇ ਯਾਤਰੀਆਂ ਦੀ ਸੁਵਿਧਾਵਾਂ ਚ ਵਾਧੇ ਉੱਪਰ ਜ਼ੋਰ ਦਿੱਤਾ ਹੈ। ਅਜਿਹੇ ਚ ਰੋਪੜ ਰੇਲਵੇ ਸਟੇਸ਼ਨ ਤੇ ਦੂਜੇ ਪਲੇਟਫਾਰਮ ਦਾ ਨਿਰਮਾਣ ਜ਼ਰੂਰੀ ਹੈ।
No comments:
Post a Comment