Showing posts with label GCW. Show all posts
Showing posts with label GCW. Show all posts

Tuesday, September 05, 2017

GCG: ਸਾਇੰਸ ਸੁਸਾਇਟੀ ਵਲੋਂਂ ਇੰਸਟਾਲੇਸ਼ਨ ਸਮਾਗਮ

Tue, Sep 5, 2017 at 3:41 PM
ਡਾ. ਫਕੀਰ ਚੰਦ ਸ਼ੁਕਲਾ ਸਨ ਮੁੱਖ ਮਹਿਮਾਨ 
ਲੁਧਿਆਣਾ: 5 ਸਤੰਬਰ 2017: (ਪੰਜਾਬ ਸਕਰੀਨ ਬਿਊਰੋ)::  
ਵਿਗਿਆਨ ਦੇ ਬਿਨਾ ਜੀਵਨ ਹਨੇਰਾ ਹੋ ਜਾਂਦਾ ਹੈ। ਵਿਗਿਆਨ ਦੀ ਰੌਸ਼ਨੀ ਬਿਨਾਂ ਅੰਧਵਿਸ਼ਵਾਸ ਉਮਰ ਭਰ ਪਿੱਛਾ ਨਹੀਂ ਛੱਡਦੇ। ਕਦਮ ਕਦਮ ਤੇ ਕੋਈ ਨ ਕੋਈ ਭਰਮ ਭੁਲੇਖਾ ਜ਼ਿੰਦਗੀ ਨੂੰ ਖੋਖਲਾ ਕਰਨ ਲਈ ਤਿਆਰ ਬੈਠਾ ਹੁੰਦਾ ਹੈ। ਇਸ ਲਈ ਜ਼ਰੂਰੀ ਹੈ ਕਿ ਵਿਗਿਆਨ ਦੀ ਜੋਤ ਨੂੰ ਹਰ ਜਾਗਰੂਕ ਵਿਅਕਤੀ ਹਰ ਵੇਲੇ ਆਪਣੇ ਦਿਲ ਅਤੇ ਦਿਮਾਗ ਵਿੱਚ ਜਗਦਿਆਂ ਰੱਖੇ। ਲੜਕੀਆਂ ਦੇ ਸਰਕਾਰੀ ਕਾਲਜ ਵਿੱਚ ਇਸ ਗੱਲ ਦਾ ਖਾਸ ਖਿਆਲ ਰੱਖਿਆ ਜਾਂਦਾ ਹੈ ਕਿ ਇਥੇ ਆਉਣ ਵਾਲਿਆਂ ਵਿਦਿਆਰਥਣਾਂ ਸਿਰਫ ਕਿਤਾਬੀ ਪੜ੍ਹਾਈ ਨ ਪੜ੍ਹਨ ਬਲਕਿ ਹਰ ਤਰ੍ਹਾਂ ਦੇ ਗਿਆਨ ਵਿਗਿਆਨ ਤੋਂ ਪੂਰੀ ਤਰ੍ਹਾਂ ਜਾਣੂੰ ਹੋਣ। ਇਸ ਮਕਸਦ ਨੂੰ ਲੈ ਕੇ ਹੀ ਕਾਲਜ ਵੱਲੋਂ ਅਕਸਰ ਕਈ  ਤਰ੍ਹਾਂ ਦੇ ਉਪਰਾਲੇ ਕੀਤੇ ਜਾਂਦੇ ਹਨ। ਅਜਿਹੀ ਹੀ ਇੱਕ ਕੋਸ਼ਿਸ਼ ਸੀ ਸਾਇੰਸ ਸੋਸਾਇਟੀ ਦਾ ਇੰਸਟਾਲੇਸ਼ਨ ਪ੍ਰੋਗਰਾਮ।  
ਸਰਕਾਰੀ ਕਾਲਜ, ਲੜਕੀਆ ਲੁਧਿਆਣਾ ਦੀ ਸਾਇੰਸ ਸੁਸਾਇਟੀ ਵਲੋਂਂ ਇੰਸਟਾਲੇਸ਼ਨ ਸਮਾਗਮ ਵੀ ਬੜੇ ਜੋਸ਼ੋ ਖਰੋਸ਼ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਡਾ. ਫਕੀਰ ਚੰਦ ਸ਼ੁਕਲਾ ਅਤੇ ਕਾਲਜ ਦੇ ਪ੍ਰਿੰਸੀਪਲ ਪ੍ਰੋ.[ਡਾ.] ਮੁਹਿੰਦਰ ਕੌਰ ਗਰੇਵਾਲ ਸਨ। ਸੰਸਥਾ ਦੇ ਮੁਖੀ ਡਾ. ਮੁਹਿੰਦਰ ਕੌਰ ਗਰੇਵਾਲ ਨੇ ਵਿਦਿਆਰਥਣਾਂ ਨੂੰ ਬੈਚ ਪ੍ਰਦਾਨ ਕੀਤੇ। ਸਮਾਗਮ ਦਾ ਵਿਸ਼ਾ ਚੰਗਾ ਖਾਣਾ ਅਤੇ ਚੰਗੀ ਸਿਹਤ ਸੀ। ਡਾ. ਸ਼ੁਕਲਾ ਨੇ ਕਾਲਜ ਦੀਆਂ ਲੜਕੀਆਂ ਦੀ ਡਾਇਟ ਵਿਸ਼ੇ ਤੇ ਆਪਣੇ ਵਿਚਾਰ ਪ੍ਰਸਤੁਤ ਕੀਤੇ ਅਤੇ ਵਿਦਿਆਰਥਣਾਂ ਨੂੰ ਸਿਹਤਮੰਦ ਅਤੇ ਸਕਾਰਾਤਮਕ ਜੀਵਨ ਜਿਉਣ ਲਈ ਪ੍ਰੇਰਿਤ ਕੀਤਾ। ਕਾਲਜ ਦੀ ਪ੍ਰਿੰਸੀਪਲ ਨੇ ਸਮਾਗਮ ਦੇ ਅੰਤ ਵਿੱਚ ਡਾ. ਸ਼ੁਕਲਾ ਨੂੰ ਮੋਮੈਂਟੋ ਪ੍ਰਦਾਨ ਕੀਤਾ। ਇਸ ਮੌਕੇ ਤੇ ਵਿਦਿਆਰਥਣਾਂ ਵੱਲੋਂ ਇੱਕ ਸਭਿਆਚਾਰਕ ਪ੍ਰੋਗਰਾਮ ਜਿਸ ਵਿੱਚ ਗੀਤ, ਸਕਿਟ ਅਤੇ ਭੰਗੜਾ ਸਨ, ਪ੍ਰਸਤੁਤ ਕੀਤਾ ਗਿਆ। 
   
  

Wednesday, September 24, 2014

ਸਿਖਿਆ, ਸਿਹਤ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਪੰo ਸਰਕਾਰ ਦੀ ਪਹਿਲ-ਗਰਗ

Wed, Sep 24, 2014 at 6:49 PM  
ਯੁਵਕ ਅਤੇ ਵਿਰਾਸਤ ਮੇਲੇ 'ਚ ਦੂਜੇ ਦਿਨ ਦੇ ਜੇਤੂਆਂ ਨੂੰ ਇਨਾਮਾਂ ਦੀ ਵੰਡ
ਲੁਧਿਆਣਾ: 24 ਸਤੰਬਰ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਲੜਕੀਆਂ ਦੇ ਸਰਕਾਰੀ ਕਾਲਜ ਵਿੱਚ ਚੱਲ ਰਿਹਾ ਵਿਰਾਸਤੀ ਮੇਲਾ ਅੱਜ ਵੀ ਜਾਰੀ ਰਿਹਾ। ਮੇਲੇ ਵਿੱਚ ਰਵਾਇਤੀ ਜੋਸ਼ ਅਤੇ ਉਤਸ਼ਾਹ ਅੱਜ ਵੀ ਲਗਾਤਾਰ ਕਾਇਮ ਸੀ। ਪੰਜਾਬ ਸਰਕਾਰ ਵਿੱਚ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਮੁੱਖ ਸੰਸਦੀ ਸਕੱਤਰ ਸ੍ਰੀ ਪ੍ਰਕਾਸ਼ ਚੰਦ ਗਰਗ ਇਸ ਵਿੱਚ ਸ਼ਾਮਿਲ ਹੋਣ ਲਈ ਉਚੇਚੇ ਤੌਰ 'ਤੇ ਪੁੱਜੇ ਹੋਏ ਸਨ। ਪੰਜਾਬ ਸਰਕਾਰ ਦੀਆਂ ਉਸਾਰੂ ਨੀਤੀਆਂ ਬਾਰੇ ਚਰਚਾ ਕਰਦਿਆਂ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਸਿੱਖਿਆ ਦਾ ਵਿਕਾਸ, ਆਧੁਨਿਕ ਤੇ ਸਸਤੀਆਂ ਸਿਹਤ ਸਹੂਲਤਾਂ ਅਤੇ ਮੁਕੰਮਲ ਬੁਨਿਆਦੀ ਢਾਂਚੇ ਦੇ ਵਿਕਾਸ ਵਾਲੇ ਪਾਸੇ ਵਿਸ਼ੇਸ਼ ਧਿਆਨ ਅਤੇ ਪਹਿਲ ਦਿੱਤੀ ਜਾ ਰਹੀ ਹੈ। ਅੱਜ ਸਥਾਨਕ ਸਰਕਾਰੀ ਕਾਲਜ (ਲੜਕੀਆਂ) ਵਿਖੇ ਚੱਲ ਰਹੇ ਪੰਜਾਬ ਯੂਨੀਵਰਸਿਟੀ ਦੇ ਲੁਧਿਆਣਾ ਜ਼ੋਨ ਬੀ ਦੇ ਦੂਜੇ ਦਿਨ ਮੁੱਖ ਮਹਿਮਾਨ ਵਜੋਂ ਪੁੱਜੇ ਸ੍ਰੀ ਗਰਗ ਨੇ ਕਿਹਾ ਕਿ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਸੂਬੇ ਦਾ ਯੋਜਨਾਬੱਧ ਤਰੀਕੇ ਨਾਲ ਵਿਕਾਸ ਕਰਵਾ ਰਹੀ ਹੈ। ਜਿਸ ਤਹਿਤ ਸਭ ਤੋਂ ਵਧੇਰੇ ਤਵੱਜੋ ਸਿੱਖਿਆ, ਸਿਹਤ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਦਿੱਤੀ ਜਾ ਰਹੀ ਹੈ। 
ਸਿੱਖਿਆ ਨੂੰ ਵਿਅਕਤੀ ਅਤੇ ਸਮਾਜ ਦੇ ਵਿਕਾਸ ਵਿੱਚ ਅਹਿਮ ਸਥਾਨ ਦਿੰੰਦਿਆਂ ਸ੍ਰੀ ਗਰਗ ਨੇ ਕਿਹਾ ਕਿ ਅੱਜ ਲੋੜ ਹੈ ਕਿ ਹਰੇਕ ਬੱਚੇ ਅਤੇ ਵਿਅਕਤੀ ਨੂੰ ਸਾਖ਼ਰ ਕੀਤਾ ਜਾਵੇ। ਪੰਜਾਬ ਸਰਕਾਰ ਵੱਲੋਂ ਇਸ ਮਕਸਦ ਨੂੰ ਪੂਰਾ ਕਰਨ ਲਈ ਸਿਰਤੋੜ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਲੜਕੀਆਂ ਨੂੰ ਸਸਤੀ ਅਤੇ ਸੌਖੀ ਸਿੱਖਿਆ ਮੁਹੱਈਆ ਕਰਾਉਣ ਲਈ ਪੰਜਾਬ ਸਰਕਾਰ ਨੇ ਲੜਕੀਆਂ ਨੂੰ ਸਾਈਕਲ ਵੰਡਣ ਦੀ ਯੋਜਨਾ ਸ਼ੁਰੂ ਕੀਤੀ ਹੈ ਤਾਂ ਜੋ ਲੜਕੀਆਂ ਨੂੰ ਸਿੱਖਿਆ ਪ੍ਰਾਪਤ ਕਰਨ ਦਾ ਰਾਹ ਔਖਾ ਨਾ ਲੱਗੇ। ਉਨ੍ਹਾਂ ਇਸ ਮੌਕੇ ਦੂਜੇ ਦਿਨ ਦੇ ਵੱਖ-ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ ਟਰਾਫੀਆਂ ਦੇ ਕੇ ਵੀ ਸਨਮਾਨਿਤ ਕੀਤਾ ਅਤੇ ਬਿਹਤਰ ਭਵਿੱਖ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਇਸ ਤੋਂ ਪਹਿਲਾਂ ਪ੍ਰਿੰਸੀਪਲ ਸ਼੍ਰੀਮਤੀ ਗੁਰਮਿੰਦਰ ਕੌਰ ਨੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ। 

Tuesday, September 23, 2014

ਵਿਦਿਅਕ ਸੰਸਥਾਵਾਂ ਲਈ ਵੀ ਦਸਵੰਧ ਕੱਢਿਆ ਜਾਵੇ-ਮਲੂਕਾ

Tue, Sep 23, 2014 at 6:10 PM
ਅਧਿਆਪਕਾਂ ਤੇ ਮਾਪਿਆਂ ਦੀ ਇੱਜ਼ਤ ਕਰਨੀ ਮਿਆਰੀ ਸਿੱਖਿਆ ਦਾ ਜ਼ਰੂਰੀ ਹਿੱਸਾ-ਗਰੇਵਾਲ
GCW 'ਚ ਜ਼ੋਨਲ ਯੁਵਕ ਤੇ ਵਿਰਾਸਤੀ ਮੇਲੇ ਦੀ ਸ਼ੁਰੂਆਤ
ਲੁਧਿਆਣਾ: 23 ਸਤੰਬਰ 2014:(ਰੈਕਟਰ ਕਥੂਰੀਆ//ਪੰਜਾਬ ਸਕਰੀਨ):
''ਵਿੱਦਿਅਕ ਸੰਸਥਾਵਾਂ ਵਿਦਿਆ ਦਾ ਪ੍ਰਵਾਹ/ਪ੍ਰਸਾਰ/ਦਾਨ ਕਰਨ ਵਿੱਚ ਮੁੱਖ ਸੂਤਰਧਾਰ ਹੁੰਦੀਆਂ ਹਨ, ਇਸੇ ਲਈ ਅੱਜ ਲੋੜ ਹੈ ਕਿ ਇਨ੍ਹਾਂ ਵਿਦਿਅਕ ਸੰਸਥਾਵਾਂ ਦੀ ਮਜਬੂਤੀ ਲਈ ਸਰਕਾਰ ਦੇ ਨਾਲ-ਨਾਲ ਲੋਕ ਵੀ ਬਣਦਾ ਯੋਗਦਾਨ ਪਾਉਣ। ਅੱਜ ਲੋੜ ਹੈ ਕਿ ਧਾਰਮਿਕ ਸੰਸਥਾਵਾਂ ਦੇ ਨਾਲ-ਨਾਲ ਵਿਦਿਅਕ ਸੰਸਥਾਵਾਂ ਨੂੰ ਵੀ ਦਾਨ ਦਿੱਤਾ ਜਾਵੇ ਤਾਂ ਜੋ ਸੰਸਥਾਵਾਂ ਦੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕੀਤਾ ਜਾਵੇ।'' ਇਹ ਵਿਚਾਰ ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤਾਂ ਬਾਰੇ ਵਿਭਾਗਾਂ ਦੇ ਕੈਬਨਿਟ ਮੰਤਰੀ ਸ੍ਰ. ਸਿਕੰਦਰ ਸਿੰਘ ਮਲੂਕਾ ਨੇ ਲੜਕੀਆਂ ਦੇ ਸਥਾਨਕ ਸਰਕਾਰੀ ਕਾਲਜ (GCW) ਵਿੱਚ ਅੱਜ ਸ਼ੁਰੂ ਹੋਏ ਪੰਜਾਬ ਯੂਨੀਵਰਸਿਟੀ ਦੇ ਲੁਧਿਆਣਾ ਬੀ ਜ਼ੋਨ ਦੇ ਯੁਵਕ ਅਤੇ ਵਿਰਾਸਤੀ ਮੇਲੇ ਵਿੱਚ ਸ਼ਾਮ ਦੇ ਸੈਸ਼ਨ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ।  

ਸ੍ਰ. ਮਲੂਕਾ ਨੇ ਕਿਹਾ ਕਿ ਸਿੱਖਿਆ ਇੱਕ ਮਨੁੱਖ ਦਾ ਵਿਅਕਤੀਤਵ ਨਿਖ਼ਾਰਨ, ਸੱਭਿਅਕ ਸਮਾਜ ਦੀ ਸਿਰਜਣਾ ਕਰਨ ਅਤੇ ਸੱਭਿਆਚਾਰਕ ਕਦਰਾਂ ਕੀਮਤਾਂ ਨੂੰ ਜਿਉਂਦਾ ਰੱਖਣ ਵਿੱਚ ਬਹੁਤ ਅਹਿਮ ਯੋਗਦਾਨ ਪਾਉਂਦੀ ਹੈ। ਸਿੱਖਿਆ ਦਾ ਚੰਗੇਰਾ ਪੱਖ ਤਾਂ ਹੀ ਹੋ ਸਕਦਾ ਹੈ ਜੇਕਰ ਸਾਡੀਆਂ ਵਿਦਿਅਕ ਸੰਸਥਾਵਾਂ ਬੁਨਿਆਦੀ ਪੱਖ ਤੋਂ ਮਜਬੂਤ ਹੋਣਗੀਆਂ। ਉਨ੍ਹਾਂ ਕਿਹਾ ਕਿ ਪੰਜਾਬੀ ਲੋਕ ਆਪਣੇ ਅਮੀਰ ਸੱਭਿਆਚਾਰ ਅਤੇ ਦਾਨੀ ਸੁਭਾਅ ਕਰਕੇ ਜਾਣੇ ਜਾਂਦੇ ਹਨ। ਕੁਦਰਤੀ ਕਰੋਪੀ ਦਾ ਸਾਹਮਣਾ ਹੋਵੇ ਜਾਂ ਕਿਸੇ ਧਾਰਮਿਕ ਸਥਾਨ ਨੂੰ ਦਾਨ ਦੇਣ ਦੀ ਗੱਲ ਹੋਵੇ। ਪੰਜਾਬੀ ਕਦੇ ਵੀ ਸੇਵਾ ਭਾਵਨਾ ਤੋਂ ਪਿੱਛੇ ਨਹੀਂ ਹਟੇ। ਇਸੇ ਭਾਵਨਾ ਦੀ ਲੋੜ ਵਿਦਿਅਕ ਸੰਸਥਾਵਾਂ ਨੂੰ ਬੁਨਿਆਦੀ ਪੱਖੋਂ ਮਜ਼ਬੂਤ ਕਰਨ ਲਈ ਵੀ ਹੈ। ਉਨ੍ਹਾਂ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਕਿਰਤ ਕਮਾਈ ਵਿੱਚੋਂ ਇਨ੍ਹਾਂ ਵਿਦਿਅਕ ਸੰਸਥਾਵਾਂ ਲਈ ਦਸਵੰਧ ਕੱਢਿਆ ਕਰਨ। 
ਉਨ੍ਹਾਂ ਕਿਹਾ ਕਿ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਵੱਲੋਂ ਹਰ ਵਰਗ ਦੇ ਲੋਕਾਂ ਨੂੰ ਸਸਤੀ ਅਤੇ ਸੌਖੀ ਸਿੱਖਿਆ ਮੁਹੱਈਆ ਕਰਾਉਣ ਲਈ ਸੂਬੇ ਵਿੱਚ ਯੂਨੀਵਰਸਿਟੀਆਂ ਦੀ ਗਿਣਤੀ ਵਧਾ ਕੇ 21 ਕਰ ਦਿੱਤੀ ਗਈ ਹੈ। ਸਿੱਖਿਆ ਦੇ ਪੱਖ ਤੋਂ ਇਹ ਸ਼ਾਹਕਾਰ ਕਦਮ ਹੈ, ਜਿਸਦਾ ਭਵਿੱਖ ਵਿੱਚ ਪੰਜਾਬ ਅਤੇ ਪੰਜਾਬੀਆਂ ਲਈ ਬਹੁਤ ਫਾਇਦਾ ਹੋਵੇਗਾ। ਪਹਿਲਾਂ ਪੰਜਾਬੀ ਸਿੱਖਿਆ ਲੈਣ ਲਈ ਵਿਦੇਸ਼ ਜਾਂ ਦੱਖਣ ਭਾਰਤੀ ਸੂਬਿਆਂ ਨੂੰ ਜਾਂਦੇ ਹੁੰਦੇ ਸਨ ਪਰ ਹੁਣ ਹਰ ਤਰਾਂ ਦੀ ਮਿਆਰੀ ਸਿੱਖਿਆ ਪੰਜਾਬ ਵਿੱਚ ਗ੍ਰਹਿਣ ਕੀਤੀ ਜਾ ਸਕਦੀ ਹੈ। ਉਹਨਾਂ ਕਿਹਾ ਕਿ ਜਦੋਂ ਉਹ ਸਿੱਖਿਆ ਮੰਤਰੀ ਸਨ, ਤਾਂ ਉਨ੍ਹਾਂ ਨੇ ਆਪ ਅੱਗੇ ਹੋ ਕੇ ਕਾਲਜਾਂ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ 50 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰਵਾਈ ਸੀ। ਭਵਿੱਖ ਵਿੱਚ ਵੀ ਅਜਿਹੀ ਹੋਰ ਰਾਸ਼ੀ ਜਾਰੀ ਕਰਾਉਣ ਲਈ ਉਹ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਨਾਲ ਗੱਲ ਕਰਨਗੇ। ਯੁਵਕ ਮੇਲਿਆਂ ਨੂੰ ਨੌਜਵਾਨੀ ਨੂੰ ਸਾਂਭਣ ਦਾ ਵਧੀਆ ਤਰੀਕਾ ਕਰਾਰ ਦਿੰਦਿਆਂ ਉਨ੍ਹਾਂ ਯੂਨੀਵਰਸਿਟੀ ਅਤੇ ਕਾਲਜ ਪ੍ਰਬੰੰਧਕਾਂ ਨੂੰ ਵਧਾਈ ਦਿੱੱਤੀ ਕਿ ਉਹ ਇਸ ਕਾਰਜ ਨਾਲ ਜਿੱਥੇ ਨੌਜਵਾਨਾਂ ਨੂੰ ਸਹੀ ਦਿਸ਼ਾ ਦਿਖਾ ਰਹੇ ਹਨ, ਉਥੇ ਪੰਜਾਬੀ ਸੱਭਿਆਚਾਰ ਨੂੰ ਸਾਂਭਣ ਲਈ ਵੀ ਇਹ ਸ਼ਾਹਕਾਰ ਕਦਮ ਹੈ। 
ਇਸ ਤੋਂ ਪਹਿਲਾਂ ਸਵੇਰ ਦੇ ਸ਼ੁਰੂਆਤੀ ਸੈਸ਼ਨ ਵਿੱਚ ਮੁੱਖ ਮੰਤਰੀ ਦੇ ਸਲਾਹਕਾਰ ਸ੍ਰ. ਮਹੇਸ਼ਇੰਦਰ ਸਿੰਘ ਗਰੇਵਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਸ਼ਮ੍ਹਾ ਰੋਸ਼ਨ ਕਰਕੇ ਮੇਲੇ ਦਾ ਆਗਾਜ਼ ਕੀਤਾ। ਆਪਣੇ ਸੰਬੋਧਨ ਵਿੱਚ ਉਹਨਾਂ ਬੱਚਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਅਧਿਆਪਕਾਂ ਅਤੇ ਮਾਪਿਆਂ ਦੀ ਪੂਰੀ ਇੱਜ਼ਤ ਕਰਨ। ਕਿਉਂਕਿ ਇਹ ਦੋਵੇਂ ਮਿਆਰੀ ਸਿੱਖਿਆ ਦਾ ਅਹਿਮ ਅਤੇ ਜ਼ਰੂਰੀ ਅੰਗ ਹਨ। ਉਹਨਾਂ ਬੱਚੀਆਂ ਨੂੰ ਵੱਧ ਤੋਂ ਵੱਧ ਸਿੱਖਿਆ ਮੁਹੱਈਆ ਕਰਾਉਣ ਦੀ ਲੋੜ 'ਤੇ ਜ਼ੋਰ ਦਿੰਦਿਆਂ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਦਾ ਵਰਨਣ ਕੀਤਾ ਅਤੇ ਬੱਚੀਆਂ ਨੂੰ ਸੱਦਾ ਦਿੱਤਾ ਕਿ ਉਹ ਪੜਾਈ ਦੇ ਸਿਰ 'ਤੇ ਅੱਗੇ ਆਉਣ ਅਤੇ ਇਸ ਦੇਸ਼ ਨੂੰ ਤਰੱਕੀ ਦੀਆਂ ਨਵੀਂਆਂ ਮੰਜਿਲਾਂ 'ਤੇ ਪਹੁੰਚਾਉਣ ਦਾ ਸਿਹਰਾ ਆਪਣੇ ਸਿਰ ਬੰਨਣ। ਉਨ੍ਹਾਂ ਵਿਦਿਆਰਥਣਾਂ ਨੂੰ ਹੀਣ ਭਾਵਨਾ ਛੱਡ ਕੇ ਸਰਬ ਹਿੱਤ ਵਿੱਚ ਕੰਮ ਕਰਨ ਦੀ ਪ੍ਰੇਰਨਾ ਦਿੱਤੀ। ਸਮਾਗਮ ਨੂੰ ਪੰਜਾਬ ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਦੇ ਡਾਇਰੈਕਟਰ ਸ੍ਰ. ਨਿਰਮਲ ਸਿੰਘ ਜੌੜਾ ਅਤੇ ਕਾਲਜ ਪ੍ਰਿੰਸੀਪਲ ਸ਼੍ਰੀਮਤੀ ਗੁਰਮਿੰਦਰ ਕੌਰ ਨੇ ਵੀ ਸੰਬੋਧਨ ਕੀਤਾ। ਅੱਜੇ ਪਹਿਲੇ ਦਿਨ ਭਜਨ ਸ਼ਬਦ ਗਾਇਨ, ਕਲਾਸੀਕਲ ਵੋਕਲ ਸੰਗੀਤ, ਲੇਖ ਲਿਖਣ, ਕਵਿਤਾ ਲਿਖਣ, ਕਹਾਣੀ ਲਿਖਣ, ਫੁਲਕਾਰੀ ਅਤੇ ਹੋਰ ਵੰਨਗੀਆਂ ਦੇ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਦੇ ਜੇਤੂਆਂ ਨੂੰ ਸ੍ਰ. ਮਲੂਕਾ ਨੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ। 26 ਸਤੰਬਰ ਤੱਕ ਚੱਲਣ ਵਾਲੇ ਇਸ ਮੇਲੇ ਵਿੱਚ 11 ਕਾਲਜਾਂ ਦੀਆਂ ਕਰੀਬ 1000 ਵਿਦਿਆਰਥਣਾਂ ਵੱਖ-ਵੱਖ ਵੰਨਗੀਆਂ ਵਿੱਚ ਭਾਗ ਲੈ ਰਹੀਆਂ ਹਨ। ਸਮਾਗਮ ਵਿੱਚ ਵੱਖ-ਵੱਖ ਕਾਲਜਾਂ ਦੇ ਪ੍ਰਿੰਸੀਪਲ ਸਾਹਿਬਾਨ, ਅਧਿਆਪਕ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਵਿਦਿਆਰਥਣਾਂ ਹਾਜ਼ਰ ਸਨ।  

Tuesday, March 04, 2014

GCG Ldh:ਨਵੇਂ ਵਿਦਿਆਰਥੀਆਂ ਵਲੋ ਵਿਦਾਇਗੀ ਪਾਰਟੀ

ਹਰਮਲਕੀਤ ਕੌਰ ਬਣੀ ਹੋਸਟਲ ਦੀ ਮਿਸ ਫੇਅਰਵੈਲ ਸ.ਕ.ਲੜਕੀਆਂ ਲੁਧਿਆਣਾ
ਸਰਕਾਰੀ ਕਾਲਜ ਲੜਕੀਆਂ,ਲੁਧਿਆਣਾ: 4 ਮਾਰਚ 2014: (ਪੰਜਾਬ ਸਕਰੀਨ ਬਿਊਰੋ):
ਹੋਸਟਲ ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਵਿਚ ਪੁਰਾਣੇ ਵਿਦਿਆਰਥੀਆਂ ਨੂੰ  ਨਵੇਂ ਵਿਦਿਆਰਥੀਆਂ ਵਲੋ ਵਿਦਾਇਗੀ ਪਾਰਟੀ ਦਿਤੀ ਗਈ। ਕਾਲਜ ਦੇ ਪ੍ਰਿੰਸੀਪਲ ਸ਼੍ਰੀਮਤੀ ਗੁਰਮਿੰਦਰ ਕੌਰ ਜੀ ਨੂੰ  ਹੋਸਟਲ ਦੇ ਕੰਨਵੀਨਰ ਮਿਸਿਜ਼ ਵਰਿੰਦਰਜੀਤ  ਕੌਰ ਜੀ ਨੇ ‘ਜੀ ਆਇਆ’ ਆਖਿਆ। ਪ੍ਰਿੰਸ਼ੀਪਲ ਸਾਹਿਬਾ ਜੀ ਨੇ  ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ  ਹੋਇਆ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਹੋਸਟਲ ਵਿੱਚ ਬਹੁਤ ਸੁਧਾਰ ਹੋਇਆ। ਵਿਦਾਇਗੀ ਸਮਾਰੋਹ ਵਿੱਚ ਵਿਦਿਆਰਥਣਾਂ ਨੇ ਬੜੇ  ਉਤਸ਼ਾਹ ਨਾਲ  ਭਾਗ ਲਿਆ ਅਤੇ ਉਹਨਾਂ ਦੀ ਵਧੀਆ  ਕਾਰਗੁਜ਼ਾਰੀ  ਨੂੰ ਪ੍ਰਿੰਸੀਪਲ ਸਾਹਿਬਾ ਨੇ ਸਲਾਹਿਆ ਅਤੇ ਉਹਨਾਂ ਨੂੰ ਵਧਾਈ ਦਿੱਤੀ। ਇਸ  ਸਮਾਰੋਹ ਵਿੱਚ ਹੋਸਟਲ ਕਮੇਟੀ ਦੇ ਮੈਂਬਰ ਮਿਸਿਜ਼ ਕਿਰਪਾਲ ਕੌਰ , ਡਾ. ਅਨੀਤਾ ਜੋਸ਼ੀ ਅਤੇ ਮਿਸਿਜ਼ ਗੁਰਵਿੰਦਰ ਕੌਰ ਵੀ ਸ਼ਾਮਲ ਹੋਏ। ਮਿਸਿਜ਼ ਕਮਲੇਸ਼ ਕੌਰ, ਮਿਸਿਜ਼ ਗੁਰਨੂਰ , ਮਿਸ ਰੁਪਿੰਦਰਜੀਤ ਕੋਰ ਜੀ ਨੇ ਜੱਜ  ਸਾਹਿਬਾਨ ਦੀ ਭੂਮਿਕਾ ਬਾਖੂਬੀ ਨਿਭਾਈ। ਮਿਸ ਹਰਮਲਕੀਤ ਕੋਰ  ਨੇ ਮਿਸ ਫੇਅਰਵੈਲ ਦਾ ਖਿਤਾਬ ਹਾਸਲ ਕੀਤਾ। ਮਿਸ ਜੀਵਨਜੌਤ  ਕੌਰ ਨੇ ਫਸਟ  ਰਨਰ ਅੱਪ, ਮਿਸ ਸਤਿੰਦਰਜੀਤ  ਕੌਰ  ਨੇ ਸੈਕਿੰਡ  ਰਨਰ ਅੱਪ ਦਾ ਖਿਤਾਬ ਹਾਸਲ ਕੀਤਾ। ਇਸ ਤੋਂ ਇਲਾਵਾ ਕਰਮਦੀਪ ਕੌਰ ਨੇ ਬਿਉਟੀਫੂਲ ਸਮਾਈਲ ਗੁਰਜੀਤ ਕੌਰ ਨੇ ਚਾਰਮਿੰੰਗ ਗਲੋਰੀ, ਨਵਪ੍ਰੀਤ ਨੇ ਐਲੀਗੈਂਸ , ਨਮਰਤਾ ਨੇ ਮਿਸ ਕੈਟਵਾਕ, ਅਮਨਪ੍ਰੀਤ ਅਤੇ ਮਨਪ੍ਰੀਤ ਨੇ ਪਰਨੈਲਟੀ ਦਾ ਖਿਤਾਬ ਹਾਸਲ ਕੀਤਾ।

Friday, January 24, 2014

ਲੜਕੀਆਂ ਦੇ ਸਰਕਾਰੀ ਕਾਲਜ ਵਿੱਚ ਸਾਹਿਤਿਕ ਸਰਗਰਮੀਆਂ ਜਾਰੀ

Fri, Jan 24, 2014 at 3:57 PM
ਸ.ਈਸ਼ਰ ਸਿੰਘ ਸੋਬਤੀ ਨਾਲ ਰੂ-ਬ-ਰੂ ਸਮਾਗਮ 'ਚ ਪੁੱਜੇ ਕਈ ਸਾਹਿਤ ਰਸੀਏ 
ਲੁਧਿਆਣਾ: 24 ਜਨਵਰੀ 2014: (ਰੈਕਟਰ ਕਥੂਰੀਆ//ਵੀ ਕੇ ਗਰਗ//ਪੰਜਾਬ ਸਕਰੀਨ):
ਪੋਸਟ ਗਰੈਜੂਏਟ ਪੰਜਾਬੀ ਵਿਭਾਗ ਸਰਕਾਰੀ ਕਾਲਜ ਲੜਕੀਆਂ ਲੁਧਿਆਣਾ ਵਲੋਂ ਪੰਜਾਬੀ ਦੇ ਪ੍ਰਸਿੱਧ ਸਿੱਖਿਆ ਸ਼ਾਸਤਰੀ,ਸਮਾਜ ਸੇਵੀ ਅਤੇ ਸਾਹਿਤਕਾਰ ਸ.ਈਸ਼ਰ ਸਿੰਘ ਸੋਬਤੀ ਦੇ ਸਾਹਿਤਕ ਸਫਰ ਨਾਲ ਸਾਂਝ ਪਾਉਣ ਅਤੇ ਵਿਦਿਆਰਥਣਾਂ ਦੀ ਸਾਹਿਤ-ਪ੍ਰਤੀ ਚੇਤਨਾ ਨੂੰ ਪ੍ਰਚੰਡ ਕਰਨ ਦੇ ਆਸ਼ੇ ਨਾਲ ਇੱਕ ਸਾਹਿਤਕ ਸਮਾਗਮ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਕਾਲਜ ਦੇ ਪ੍ਰਿੰਸੀਪਲ ਸ੍ਰੀਮਤੀ ਗੁਰਮਿੰਦਰ ਕੌਰ ਜੀ ਬਤੌਰ ਪ੍ਰਧਾਨ ਸ਼ਾਮਿਲ ਹੋਏ।ਪੰਜਾਬੀ ਵਿਭਾਗ ਦੇ ਮੁੱਖੀ ਪ੍ਰੋ.ਕ੍ਰਿਸ਼ਨ ਸਿੰਘ ਜੀ ਨੇ ਇਸ ਸਮਾਗਮ ਨੂੰ ਆਯੋਜਿਤ ਕਰਨ ਦੇ ਉਦੇਸ਼ ਬਾਰੇ ਜਾਣਕਾਰੀ ਦਿੱਤੀ ਅਤੇ ਵਿਦਿਆਰਥਣਾਂ ਨੂੰ ਅਜਿਹੇ ਸਮਾਗਮਾ ਦੀ ਮਹੱਤਤਾ ਬਾਰੇ ਚਾਨਣਾ ਪਾਇਆ ਅਤੇ ਮੁੱਖ ਮਹਿਮਾਨ ਤੇ ਆਏ ਮਹਿਮਾਨਾ ਨੂੰ ਜੀ ਆਇਆਂ ਆਖਿਆ।ਇਸ ਮੌਕੇ ਤੇ ਉੱਘੇ ਸਾਹਿਤਕਾਰ ਸ.ਕਰਮਜੀਤ ਸਿੰਘ ਔਜਲਾ,ਸੰਪਾਦਕ ਮਾਸਕ ‘ਸੇਵਾ ਲਹਿਰ’ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।ਸ.ਔਜਲਾ ਨੇ ਕਿਹਾ ਕਿ ਮੁੱਖ ਮਹਿਮਾਨ ਅਤੇ ਪਰਵਕਤਾ ਸ. ਈਸ਼ਰ ਸਿੰਘ ਸੋਬਤੀ ਜੀ ਦੀ ਕਹਾਣੀਆ ਦੀ ਪੁਸਤਕ ‘ਨੇਕੀ’ ਇੱਕ ਅਜਿਹੀ ਪੁਸਤਕ ਹੈ,ਜਿਸ ਤੇ ਡਾ.ਸੁਰਿੰਦਰ ਸਿੰਘ ਨਰੂਲਾ ਨੇ ਡੀ.ਲਿਟ ਦੀ ਡਿਗਰੀ ਪ੍ਰਾਪਤ ਕੀਤੀ ਹੈ।ਸ.ਸੋਬਤੀ ਜੀ ਦਾ ਜੀਵਨ ਇੱਕ ਜੀਵੰਤ ਇਤਿਹਾਸ ਹੈ।ਉਹ ਪੰਡਿਤ ਜਵਾਹਰ ਲਾਲ ਨਹਿਰੂ,ਸ.ਪ੍ਰਤਾਪ ਸਿੰਘ ਕੈਰੋਂ,ਵੱਲਭ ਭਾਈ ਪਟੇਲ ਜੀ ਨਾਲ ਉਨਾਂ ਦੇ ਨਿਕਟ ਸੰਬੰਧਾਂ ਬਾਰੇ ਵੀ ਜਾਣਕਾਰੀ ਦਿੱਤੀ।
              ਇਸ ਸਮਾਗਮ ਵਿੱਚ ਸ.ਸੋਬਤੀ ਜੀ ਨੇ ਆਪਣੇ ਭਾਸ਼ਨ ਦੌਰਾਨ ਆਪਣੇ ਜੀਵਨ ਦੇ ਲੰਬੇ ਸਫਰ ਦੇ ਤਜਰਬੇ ਸਾਂਝੇ ਕੀਤੇ ਅਤੇ ਸਾਹਿਤ-ਰਚਨਾ ਪ੍ਰਤੀ ਆਪਣੇ ਦ੍ਰਿਸ਼ਟੀਕੋਣ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ।ਉਨਾਂ ਨੇ ਆਪਣੇ ਰਚੇ ਸਾਹਿਤ ਦੀਆਂ ਪ੍ਰਕਾਸ਼ਿਤ ਪੁਸਤਕਾਂ ਵਿੱਚੋ ਐਮ.ਏ ਦੇ ਸਮੂਹ ਵਿੱਦਿਆਰਥੀਆਂ ਨੂੰ ਇੱਕ-ਇੱਕ ਪੁਸਤਕ ਭੇਂਟ ਕੀਤੀ।ਸ.ਕਰਮਜੀਤ ਸਿੰਘ ਔਜਲਾ ਜੀ ਨੇ ਵੀ ਵਿਦਿਆਰਥਣਾਂ ਨੂੰ ਸਾਹਿਤ-ਪੜ੍ਹਨ ਅਤੇ ਸਾਹਿਤ-ਰਚਨਾ ਦੀ ਪ੍ਰੇਰਨਾ ਦਿੱਤੀ।
              ਕਾਲਜ ਦੇ ਪ੍ਰਿੰਸੀਪਲ ਸ੍ਰੀਮਤੀ ਗੁਰਮਿੰਦਰ ਕੌਰ ਜੀ ਨੇ ਸਮਾਗਮ ਪ੍ਰਤੀ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਅਜਿਹੇ ਸਮਾਗਮ ਵਿਦਿਆਰਥੀਆਂ ਦੇ ਅਕਾਦਮਿਕ ਵਿਕਾਸ ਲਈ ਬਹੁਤ ਜ਼ਰੂਰੀ ਹਨ।ਮਹਾਨ ਤਜਰਬੇ ਦੇ ਮਾਲਕ ਬੁੱਧੀਜੀਵੀ ਲੇਖਕਾਂ ਦੇ ਸਨਮੁੱਖ ਹੋ ਕੇ ਵਿਦਿਆਰਥੀ ਆਪਣੀ ਜੀਵਨ-ਸੇਧ ਪ੍ਰਾਪਤ ਕਰਦੇ ਹਨ ਅਤੇ ਇਹ ਸੇਧ ਉਨਾਂ ਦੇ ਲਕਸ਼ ਨਿਰਧਾਰਨ ਕਰਕੇ ਕਾਮਯਾਬ ਹੋਣ ਲਈ ਯਤਨਸ਼ੀਲ ਕਰਦੀ ਹੈ।ਸਮੂਹ ਵਿਦਿਆਰਥਣਾਂ ਨੇ ਸਮੁੱਚੇ ਸਮਾਗਮ ਵਿੱਚ ਭਰਪੂਰ ਦਿਲਚਸਪੀ ਵਿਖਾਈ ਅਤੇ ਪ੍ਰਸ਼ਨ ਪੁੱਛੇ।
              ਅਖੀਰ ਵਿੱਚ ਸ.ਈਸ਼ਰ ਸਿੰਘ ਸੋਬਤੀ, ਉਨਾਂ ਦੀ ਧਰਮ ਪਤਨੀ ਸ੍ਰਮਤੀ ਹਰਸਰਨ ਕੌਰ,ਸ.ਕਰਮਜੀਤ ਸਿੰਘ ਔਜਲਾ ਜੀ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਅਖੀਰ ਵਿੱਚ ਪ੍ਰੋ.ਪਰਮਜੀਤ ਕੌਰ ਨੇ ਸਮਾਗਮ ਨੂੰ ਨੇਪਰੇ ਚਾੜਨ ਲਈ ਸਭ ਦਾ ਧੰਨਵਾਦ ਕੀਤਾ।ਇਸ ਮੌਕੇ ਤੇ ਪ੍ਰੋ.ਗੁਰਵਿੰਦਰ ਕੌਰ, ਪ੍ਰੋ.ਨਿਰਮਲਜੀਤ ਕੌਰ, ਪ੍ਰੋ.ਉੱਤਮਦੀਪ ਕੌਰ, ਪ੍ਰੋ.ਹਰਪ੍ਰੀਤ ਕੌਰ, ਪ੍ਰੋ.ਅਨੀਤਾ, ਪ੍ਰੋ.ਰੁਪਿੰਦਰਜੀਤ ਕੌਰ, ਪ੍ਰੋ.ਕਮਲਜੀਤ ਕੌਰ ਵੀ ਹਾਜ਼ਰ ਰਹੇ।ਸਾਰਾ ਸਮਾਗਮ ਐਮ.ਏ ਪੰਜਾਬੀ ਦੀਆਂ ਵਿਦਿਆਰਥਣਾਂ ਲਈ ਭਰਪੂਰ ਲਾਹੇਵੰਦ ਸਾਬਿਤ ਹੋਇਆ।

Saturday, December 28, 2013

ਲੜਕੀਆਂ ਦੇ ਸਰਕਾਰੀ ਕਾਲਜ 'ਚ ਸਤ ਰੋਜ਼ਾ ਐਨ.ਐਸ.ਐਸ ਕੈਂਪ ਸ਼ੁਰੂ

ਵਾਯੂ ਪ੍ਰਦੂਸ਼ਨ ਉੱਤੇ ਇੱਕ ਦਸਤਾਵੇਜ਼ੀ ਫਿਲਮ ਵੀ ਵਿਖਾਈ ਗਈ
ਲੁਧਿਆਣਾ: 28 ਦਸੰਬਰ 2013: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਸ਼ੈਸਨ 2013-2014 ਦੋਰਾਨ ਸਰਕਾਰੀ ਕਾਲਜ ਲੜਕੀਆਂ ਲੁਧਿਆਣਾ ਵਿਖੇ 28 ਦਸੰਬਰ 2013 ਤੋਂ 3 ਜਨਵਰੀ 2014 ਤੱਕ ਲੱਗਣ ਵਾਲੇ ਸਤ ਰੋਜ਼ਾ ਕੈਂਪ ਦਾ ਆਰੰਭ ਕੀਤਾ ਗਿਆ।
ਇਸ ਦੇ ਮੁੱਖ ਮਹਿਮਾਨ ਕਾਲਜ ਪ੍ਰਿੰਸੀਪਲ ਸ਼੍ਰੀਮਤੀ ਗੁਰਮਿੰਦਰ ਕੌਰ ਜੀ ਸਨ। ਪ੍ਰੋ: ਬਲਜੀਤ ਕੌਰ ਪੋ੍ਰਗਰਾਮ ਅਫਸਰ, ਪ੍ਰੋਫੈਸਰ ਸਰਿਤਾ ਅਤੇ ਡਾ: ਜਸਪ੍ਰੀਤ ਕੌਰ ਜੀ ਦੀ ਅਗਵਾਈ ਹੇਠ ਐਨ.ਐਸ.ਐਸ ਦੀਆਂ ਤਿੰਨ ਯੂਨਿਟਾਂ ਵੱਲੋਂ ਇਹ ਕੈਂਪ ਲਗਵਾਇਆ ਜਾ ਰਿਹਾ ਹੈ।
ਪ੍ਰੋ: ਬਲਜੀਤ ਕੌਰ ਦੁਆਰਾ ਮੁੱਖ ਮਹਿਮਾਨ ਅਤੇ ਵਿਦਿਆਰਥੀਆਂ ਦਾ ਸਵਾਗਤ ਕੀਤਾ ਗਿਆ।ਪ੍ਰਿੰਸੀਪਲ ਮੈਡਮ ਨੇ ਵਾਲੰਟੀਅਰਾਂ ਨੂੰ ਕੈਂਪ ਵਿਚ ਵੱਧ-ਚੱੜ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤੇਜ਼ਾਬ  ਹਮਲੇ ਦੀ ਸ਼ਿਕਾਰ ਲੜਕੀ ਦੀ ਮੌਤ ਹੋਣ ਤੇ ਉਸ ਨੂੰ ਸ਼ਰਧਾਜਲੀ ਦਿੱਤੀ ਗਈ।
ਇਸ ਦਿਨ ਦੇ ਵਿਸ਼ੇਸ਼ ਮਹਿਮਾਨ ਡਾ. ਰਾਕੇਸ਼ ਕੁਮਾਰ ਜੀ ਜੋ ਕਿ ਕਾਲਜ ਪ੍ਰੋਫੈਸਰ ਵੀ ਹਨ ਨੇ ਸਕਾਰਾਤਮਕ ਵਿਚਾਰ ਦੀ ਮਹੱਤਤਾ ਬਾਰੇ ਵਾਲੰਟੀਅਰਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ।
 ਕਲਚਰਲ ਪਰੋਗਰਾਮ ਵਿਚ ਵਿਦਿਆਰਥੀਆਂ ਨੇ ਡਾਂਸ,ਦੇਸ਼ ਭਗਤੀ ਗੀਤ ਅਤੇ ਕਵਿਤਾਵਾਂ ਨਾਲ ਸਮੂਹ ਕੈਂਪ ਦੇ ਵਿਦਿਆਰਥੀਆਂ ਦਾ ਮਨੋਰੰਜਨ ਕੀਤਾ।ਇਸ ਉਪਰੰਤ
ਵਿਦਿਆਰਥੀਆਂ ਨੂੰ ਵਾਯੂ ਪ੍ਰਦੂਸ਼ਨ ਉੱਤੇ ਇੱਕ ਦਸਤਾਵੇਜ਼ੀ ਫਿਲਮ ਵੀ ਵਿਖਾਈ ਗਈ।
ਪ੍ਰੋ: ਸਰਿਤਾ ਦੁਆਰਾ ਪ੍ਰਿੰਸੀਪਲ ਮੈਡਮ ਮਹਿਮਾਨ ਅਤੇ ਵਾਲੰਟੀਅਰਾਂ ਦਾ ਧੰਨਵਾਦ ਕੀਤਾ ਗਿਆ।ਇਸ ਦਿਨ ਦੀ ਦੂਸਰੇ ਰਿਸੋਰਸ ਪਰਸਨ ਦੰਦਾ ਦੇ ਮਾਹਿਰ ਡਾ: ਭਵਦੀਪ ਸਿੰਘ ਅਹੂਜਾ ਨੇ ਦੰਦਾ ਦੀ ਸਭਾਲ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਈਆਂ।
ਪ੍ਰੋਗਰਾਮ ਤੋਂ ਬਾਅਦ ਕੈਂਪ ਨੂੰ ਸੁਚਾਰੂ ਤਰੀਕੇ ਨਾਲ ਚਲਾਉਣ ਲਈ ਕਮੇਟੀਆਂ ਬਣਾਈਆਂ ਗਈਆ ਅਤੇ ਵਾਲੰਟੀਅਰਾਂ ਨੇ ਕਾਲਜ ਦੇ ਵੱਖ-ਵੱਖ ਹਿਸਿੱਆ ਵਿੱਚ ਸਫਾਈ ਕੀਤੀ।