Sunday, April 10, 2016

ਪ੍ਰੋ. ਕ੍ਰਿਸ਼ਨ ਸਿੰਘ ਨੂੰ ਨਵੀਂ ਦਿੱਲੀ ਵਿਖੇ ਮਦਰ ਟਰੇਸਾ ਸਦਭਾਵਨਾ ਅਵਾਰਡ

ਲੁਧਿਆਣਾ ਵਿਚਲੇ ਲੜਕੀਆਂ ਦੇ ਸਰਕਾਰੀ ਕਾਲਜ  'ਚ ਹਨ ਪ੍ਰੋ. ਕ੍ਰਿਸ਼ਨ ਸਿੰਘ 
ਲੁਧਿਆਣਾ: 10 ਅਪ੍ਰੈਲ 2002: (ਪੰਜਾਬ ਸਕਰੀਨ ਬਿਊਰੋ): 
ਸਰਕਾਰੀ ਕਾਲਜ ਲੜਕੀਆਂ ਦੇ ਪ੍ਰੋ. ਕ੍ਰਿਸ਼ਨ ਸਿੰਘ ਨੂੰ ਨਵੀਂ ਦਿੱਲੀ ਵਿਖੇ ਮਦਰ ਟਰੇਸਾ ਸਦਭਾਵਨਾ ਅਵਾਰਡ ਨਾਲ ਅੰਤਰਰਾਸ਼ਟਰੀ ਬਿਜ਼ਨਸ ਕੋਂਸਿਲ ਵੱਲੋਂ ਸਨਮਾਨਿਤ ਕੀਤਾ ਗਿਆ।ਇਹ ਸਨਮਾਨ ਵਿੱਦਿਅਕ ਖੇਤਰ ਵਿੱਚ ਪ੍ਰਾਪਤੀਆਂ ਕਾਰਨ ਦਿੱਤਾ ਗਿਆ।ਸਮੁਚੇ ਭਾਰਤ ਵਿੱਚੋ ਕੁੱਲ 65 ਵਿਅਕਤੀ ਸਨਮਾਨਿਤ ਕੀਤੇ ਗਏ, ਜਿਹਨਾਂ ਵਿੱਚੋ ਪੰਜਾਬ ਦੇ ਸਿਰਫ ਦੌ ਸਨ। ਇਸ ਸੰਸਥਾ ਇੱਕ ਐੱਨ ਜੀ ਓ ਹੈ, ਜਿਸ ਨੂੰ ਚਲਾਉਣ ਵਿੱਚ ਸ਼੍ਰੀ ਜੀ ਵੀ ਜੀ ਕ੍ਰਿਸ਼ਨਾ ਮੂਰਤੀ ਸਾਬਕਾ ਚੋਣ ਕਮਿਸ਼ਨਰ, ਸ. ਜੋਗਿੰਦਰ ਸਿੰਘ ਸਾਬਕਾ ਸੀ. ਬੀ. ਆਈ ਡਾਇ., ਮਿਸਟਰ ਰਾਜਪੁਤ ਡਾਇ, ਐਨ ਸੀ ਆਰ ਟੀ, ਡਾ. ਅੰੇਨ ਐਸ ਐਨ ਬਾਬੂ ਜਨਰਲ ਸਕੱਤਰ ਅੰਤਰ ਰਾਸ਼ਟਰੀ ਬਿਜ਼ਨਸ ਕੌਸਿਂਲ, ਇਹ ਮਾਣ ਦੇਣ ਸਮੇ ਹਾਜਿਰ ਸਨ। ਇਹ ਮਾਣ ਸ. ਕ੍ਰਿਸ਼ਨ ਸਿੰਘ ਜੀ ਨੂੰ ਹੇਠ ਲਿਖੀਆਂ ਪ੍ਰਾਪਤੀਆਂ ਕਾਰਨ ਦਿੱਤਾ ਗਿਆ :-
· ਯਾਦਾਂ ਦੇ ਝਰੋਖੇ ਚੋ ਉੱਭਰਦੇ ਮਾਨਵੀ ਸਰੋਕਾਰ
· ਗੁਰਮਤਿ  ਦਰਸ਼ਨ ਦੇ ਮਾਨਵੀ ਸਰੋਕਾਰ
· ਪਰਮਜੀਤ ਸੋਹਲ ਕਾਵਿ ਦਾ ਪਾਠਗਤ ਵਿਸ਼ਲੇਸ਼ਣ
· ਕੁਲਵੰਤ ਜਗਰਾਉ ਦੀ ਕਾਵਿ ਚੇਤਨਾ
· ਸਾਹਿਤ: ਸੰਵਾਦ ਤੇ ਸਰੋਕਾਰ
ਸਰਾਕਰੀ ਕਾਲਜ ਲੜਕੀਆਂ ਦੇ ਪ੍ਰਿੰਸੀਪਲ ਡਾ. ਮੁਹਿੰਦਰ ਕੌਰ ਗਰੇਵਾਲ ਨੇ ਇਹ ਅਵਾਰਡ ਮਿਲਣ ਤੇ ਸ. ਕ੍ਰਿਸਨ ਸਿੰਘ ਨੂੰ ਵਧਾਈ ਦਿੱਤੀ, ਉਹਨਾਂ ਆਖਿਆ ਕਾਲਜ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਇਨਾਂ ਨੂੰ ਇਹ ਸਨਮਾਨ ਦਿੱਤਾ ਗਿਆ ਹੈ।ਇਹਨਾਂ ਦੀ ਮਿਹਨਤ ਕਾਰਨ ਹੀ ਸਾਡੇ ਕਾਲਜ ਦਾ ਪੰਜਾਬੀ ਵਿਭਾਗ ਬਹੁਤ ਵਧੀਆ ਤਰੀਕੇ ਨਾਲ ਚੱਲ ਰਿਹਾ ਹੈ। ਡਾ. ਗਰੇਵਾਲ ਨੇ ਆਖਿਆ ਕਿ ਕ੍ਰਿਸ਼ਨ ਸਿੰਘ ਲੇਖਕ ਦੇ ਨਾਲ ਨਾਲ ਵਧੀਆ ਅਧਿਆਪਕ ਅਤੇ ਚੰਗੇ ਪ੍ਰਬੰਧਕ ਵੀ ਹਨ।ਪੰਜਾਬੀ ਸਾਹਿਤ ਅਕੈਡਮੀ ਦੇ ਸਾਬਕਾ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਆਖਿਆ ਕਿ ਜਿਹੜਾ ਅਧਿਆਪਕ ਬੜੇ ਲੰਬੇ ਸਮੇਂ ਤੋ ਇਸ ਅਵਾਰਡ ਦੇ ਹਕਦਾਰ ਸੀ, ਇਹ ਅਵਾਰਡ ਹੁਣ ਇਹਨਾਂ ਨੂੰ ਹੁਣ ਪ੍ਰਾਪਤ ਹੋਇਆ ਹੈ। ਸ਼੍ਰੀ ਗਿੱਲ ਨੇ ਆਖਿਆ ਕਿ ਸ. ਕ੍ਰਿਸ਼ਨ ਸਿੰਘ ਨੇ ਜਿੱਥੇ ਬਹੁਤ ਸਾਰੇ ਖੋਜ ਪੇਪਰ ਲਿਖੇ ਹਨ, ਇਹਨਾਂ ਨੂੰ ਸ਼ਹੀਦ ਮੈਮੋਰਿਅਲ ਸੁਸਾਇਟੀ, ਪੰਜਾਬ ਕਲਾ ਪਰੀਸ਼ਦ, ਯੂਨੈਸਕੋ ਕਲੱਬ ਪੰਜਾਬ, ਅਲੱਗ ਸ਼ਬਦ ਯੱਗ ਚੈਰੀਟੇਬਲ ਟਰਸਟ ਲੁਧਿਆਣਾ ਅਤੇ ਸਾਹਿਤ ਸੁਸਾਇਟੀ ਸਿਰਜਣ ਧਾਰਾ ਲੁਧਿਆਣਾ ਵੱਲੋ ਵੀ ਸਨਮਾਨਿਤ ਕੀਤਾ ਗਿਆ ਹੈ। ਸ਼੍ਰੀ ਨਿਰਮਲ ਜੌੜਾ ਡਾਇ. ਯੂਥ ਵੈਲਫੇਅਰ ਪੰਜਾਬ ਯੂਨੀਵਰਸਿਟੀ ਚੰਡੀਗੜ, ਡਾ. ਅਮਰਜੀਤ ਸਿੰਘ ਦੂਆ ਸਾਬਕਾ ਡੀਨ ਗੁਰੁ ਨਾਨਕ ਯੂਨੀਵਰਸਿਟੀ ਅਤੇ ਕਾਲਜ ਦੇ ਸਮੁਚੇ ਸਟਾਫ ਵੱਲੋ ਵੀ ਵਧਾਈ ਦਿੱਤੀ ਗਈ।ਸਨਮਾਨਿਤ ਸਖਸ਼ੀਅਤ ਪ੍ਰੋ. ਕ੍ਰਿਸ਼ਨ ਸਿੰਘ ਨੇ ਅਵਾਰਡ ਸਬੰਧੀ ਆਪਣੀ ਖੁਸ਼ੀ ਇਜ਼ਹਾਰ ਕਰਦਿਆ ਕਿਹਾ, “ਰਾਸ਼ਟਰੀ ਚੇਤਨਾ ਵਾਲਾ ਕੌਮੀ ਪੱਧਰ ਦਾ ਇਹ ਸਨਮਾਨ ਇੱਕ ਚੁਣੌਤੀ ਵੀ ਹੈ ਤੇ ਆਸ ਹੈ ਮੇਰੇ ਵਿਦਿਆਰਥੀਆਂ ਲਈ ਇਹ ਇਕ ਪ੍ਰੇਰਣਾ ਸ੍ਰੋਤ ਵੀ ਲਵੇਗਾ।ਅੰਤਰ ਰਾਸ਼ਟਰੀ ਪੱਧਰ ਦੀ ਸਖਸ਼ੀਅਤ “ਮਦਰ ਟਰੇਸਾ” ਦਾ ਨਾਂ ਸਨਮਾਨ ਰੂਪ ਵਿੱਚ ਮੇਰੇ ਨਾਲ ਜੁੜਨਾ ਮੇਰੇ ਲਈ ਸੁਭਾਗ ਦੀ ਗੱਲ ਹੈ, ਇਸ ਲਈ ਆਧਾਰਸ਼ਿਲਾ ਗੁਰੁ ਨਾਨਕ ਸਾਹਿਬ ਦੀ ਵਰਸੋਈ ਮਾਂ ਬੋਲੀ ਪੰਜਾਬੀ ਦਾ ਸ਼ਬਦ ਅਨੁਭਵ ਅਤੇ ਸਰਲ ਸਾਂਝੇ ਮਨੁੱਖੀ ਸੱਭਿਆਚਾਰ ਵਾਲੀ ਸ਼ਬਦ ਚੇਤਨਾ ਬਣਦੀ ਹੈ”। 

No comments: