Showing posts with label Results. Show all posts
Showing posts with label Results. Show all posts

Thursday, February 06, 2020

PAU: ਤਿੱਖੇ ਮੁਕਾਬਲੇ ਦੇ ਬਾਵਜੂਦ ਅੰਬ ਗਰੁੱਪ ਦੀ ਇੱਕ ਵਾਰ ਫੇਰ ਜਿੱਤ

 ਬਲਦੇਵ ਸਿੰਘ ਵਾਲੀਆ ਲਗਾਤਾਰ ਤੀਸਰੀ ਵਾਰ ਯੂਨੀਅਨ ਪ੍ਰਧਾਨ ਚੁਣੇ ਗਏ
ਲੁਧਿਆਣਾ: 6 ਫਰਵਰੀ 2020: (*ਪੰਜਾਬ ਸਕਰੀਨ ਟੀਮ):: 
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਮੁਲਾਜ਼ਮ ਚੋਣਾਂ ਵਿੱਚ ਅੱਜ ਬਲਦੇਵ ਸਿੰਘ ਵਾਲੀਆ ਦੀ ਅਗਵਾਈ ਵਾਲੀ ਜੱਥੇਬੰਦੀ ਪੀਏਯੂ ਇੰਪਲਾਈਜ਼ ਫੋਰਮ ਨੇ ਇਸ ਵਾਰ ਵੀ ਜਿੱਤ ਪ੍ਰਾਪਤ ਕਰ ਲਈ। ਇਹਨਾਂ ਚੋਣਾਂ ਦੌਰਾਨ ਕੁਲ 972 ਵੋਟਾਂ ਵਿੱਚੋਂ 946 ਵੋਟਾਂ ਪੋਲ ਹੋਈਆਂ, ਪੰਜ ਵੋਟਾਂ ਅਯੋਗ ਪਾਈਆਂ ਗਈਆਂ ਅਤੇ ਅਤੇ ਅੰਬ ਚੋਣ ਨਿਸ਼ਾਨ ਵਾਲੀ ਇਸ ਜੱਥੇਬੰਦੀ ਦੇ ਮੁਖੀ ਬਲਦੇਵ ਵਾਲੀਆ ਨੇ ਪ੍ਰਧਾਨਗੀ ਦੇ ਅਹੁਦੇ ਲਈ 483 ਵੋਟਾਂ ਲੈ ਕੇ ਜਿੱਤ ਪ੍ਰਾਪਤ ਕੀਤੀ। ਇਸ ਤਰਾਂ ਫਰਕ ਸਿਰਫ 25 ਵੋਟਾਂ ਦਾ ਸੀ।  ਇਸੇ ਤਰਾਂ ਜਨਰਲ ਸਕੱਤਰ ਦੇ ਅਹੁਦੇ ਲਈ ਇਸੇ ਸੰਗਠਨ ਦੇ ਆਗੂ ਮਨਮੋਹਨ ਸਿੰਘ ਨੇ 474 ਵੋਟਾਂ ਲੈ ਕੇ ਜਿੱਤ ਪ੍ਰਾਪਤ ਕੀਤੀ। ਇਸ ਮਾਮਲੇ ਵਿੱਚ 23 ਵੋਟਾਂ ਅਯੋਗ ਪਾਈਆਂ ਗਈਆਂ ਅਤੇ ਹਰ ਜਿੱਤ ਦਾ ਫਰਕ ਇਥੇ ਵੀ ਸਿਰਫ 25 ਵੋਟਾਂ ਦਾ ਹੀ ਸੀ। ਇਸੇ ਸੰਗਠਨ ਦੇ ਹੀ ਸੀਨੀਅਰ ਵਾਈਸ ਪ੍ਰੈਸੀਡੈਂਟ ਵਾਲੇ ਅਹੁਦੇ ਲਈ ਲਾਲ ਬਹਾਦਰ ਯਾਦਵ ਨੇ 461 ਵੋਟਾਂ ਲੈ ਕੇ ਜਿੱਤ ਪ੍ਰਾਪਤ ਕੀਤੀ। ਸੀਨੀਅਰ ਵਾਈਸ ਪ੍ਰੈਜ਼ੀਡੈਂਟ ਗੁਰਪ੍ਰੀਤ ਸਿੰਘ ਢਿੱਲੋਂ ਨੇ 464 ਵੋਟਾਂ ਲੈ ਕੇ ਜਿੱਤ ਹਾਸਲ ਕੀਤੀ।  ਖਜ਼ਾਨਚੀ ਦੇ ਅਹੁਦੇ ਲਈ ਦਲਜੀਤ ਸਿੰਘ ਨੇ 467 ਵੋਟਾਂ ਲੈ ਕੇ ਜਿੱਤ ਪ੍ਰਾਪਤ ਕੀਤੀ। ਸਕੱਤਰ-ਇੱਕ ਦੇ ਅਹੁਦੇ ਲਈ ਗੁਰਇਕਬਾਲ ਸਿੰਘ ਨੇ 473 ਵੋਟਾਂ ਲੈ ਕੇ ਜਿੱਤ ਪ੍ਰਾਪਤ ਕੀਤੀ।  ਸਕੱਤਰ ਦੂਜਾ ਦੇ ਅਹੁਦੇ ਲਈ ਧਰਮਿੰਦਰ ਸਿੰਘ ਸਿੱਧੂ ਨੇ 484 ਵੋਟਾਂ ਲੈ ਕੇ ਜਿੱਤ ਪ੍ਰਾਪਤ ਕੀਤੀ।  ਸੰਯੁਕਤ ਖਜ਼ਾਨਚੀ-ਇੱਕ ਦੇ ਅਹੁਦੇ ਲਈ ਮੋਹਨ ਲਾਲ ਸ਼ਰਮਾ ਨੇ 461 ਵੋਟਾਂ ਲੈ ਕੇ ਜਿੱਤ ਹਾਸਲ ਕੀਤੀ ਅਤੇ ਸੰਯੁਕਤ ਖ਼ਜ਼ਾਨਚੀ-ਦੂਜਾ ਦੇ ਅਹੁਦੇ ਲਈ ਬਲਜਿੰਦਰ ਸਿੰਘ ਨੇ 489 ਵੋਟਾਂ ਲੈ ਕੇ ਜਿੱਤ ਹਾਸਲ ਕੀਤੀ। ਜੱਥੇਬੰਦਕ ਸਕੱਤਰ-ਓਪਨ ਦੇ ਅਹੁਦੇ ਲਈ ਹਰਮਿੰਦਰ ਸਿੰਘ ਨੇ 477 ਵੋਟਾਂ ਲੈ ਕੇ ਹਾਸਲ ਕਰਕੇ ਜਿੱਤ ਹਾਸਲ ਕੀਤੀ ਅਤੇ ਜੱਥੇਬੰਦਕ ਸਕੱਤਰ-ਰਿਜ਼ਰਵ ਦੇ ਅਹੁਦੇ ਲਈ  ਬਲਜਿੰਦਰ ਸਿੰਘ ਨੇ 487 ਵੋਟਾਂ ਲੈ ਕੇ ਜਿੱਤ ਪ੍ਰਾਪਤ ਕੀਤੀ। ਦੂਜੇ ਪਾਸੇ ਸਾਈਕਲ ਚੋਣ ਨਿਸ਼ਾਨ ਵਾਲੇ ਪੀਏਯੂ ਇੰਪਲਾਈਜ਼ ਯੂਨਾਈਟਿਡ ਫਰੰਟ ਨੇ 15 ਅਹੁਦਿਆਂ ਲਈ ਲੜੀ ਗਈ ਇਸ ਚੋਣ ਵਿੱਚ ਕੁਲ ਚਾਰ ਅਹੁਦਿਆਂ ਤੇ ਜਿੱਤ ਪ੍ਰਾਪਤ ਕੀਤੀ।
ਜ਼ਿਕਰਯੋਗ ਹੈ ਕਿ ਪੀਏਯੂ ਇੰਪਲਾਈਜ਼ ਫੋਰਮ ਲਗਾਤਾਰ ਤੀਜੀ ਵਾਰ ਜਿੱਤਦਾ ਆ ਰਿਹਾ ਹੈ। ਇਹ ਉਹੀ ਸੰਗਠਨ ਹੈ ਜਿਸ ਨੂੰ ਬਹੁਤ ਪਹਿਲਾਂ ਜੁਝਾਰੂ ਆਗੂ ਰੂਪ ਸਿੰਘ ਰੂਪਾ ਦਦੀ ਯਾਦਗਾਰੀ ਅਗਵਾਈ ਮਿਲੀ ਅਤੇ ਇਹਨਾਂ ਮੁਲਜ਼ਮਾਂ ਨੇ ਜਿੱਤਾਂ ਦੇ ਨਵੇਂ ਇਤਿਹਾਸ ਸਿਰਜੇ। ਇਸ ਤੋਂ ਬਾਅਦ ਇੱਕ ਹੋਰ ਜੁਝਾਰੂ ਲੀਡਰ ਡੀ ਪੀ ਮੋੜ ਨੇ ਇਹਨਾਂ ਮੁਲਾਜ਼ਮਾਂ ਨੂੰ ਨਿਰੰਤਰ ਸੰਘਰਸ਼ਾਂ ਦਾ ਰਾਹ ਦਿਖਾਇਆ ਅਤੇ ਲਗਾਤਾਰ ਜਿੱਤਾਂ ਹਾਸਲ ਕੀਤੀਆਂ। ਡੀ ਪੀ ਮੋੜ ਲਗਾਤਾਰ ਛੇ ਵਾਰ  ਇਸ ਸੰਗਠਨ ਦੇ ਮੁਖੀ ਬਣ ਕੇ ਯੂਨੀਅਨ ਚੋਣਾਂ ਨੂੰ ਰਹੇ। ਇਸ ਤਰਾਂ ਸ਼੍ਰੀ ਮੋੜ ਲਗਾਤਾਰ 12 ਸਾਲ ਇਥੋਂ ਦੇ ਯੂਨੀਅਨ ਮੁਖੀ ਰਹੇ ਜੋ ਕਿ ਇੱਕ ਰਿਕਾਰਡ ਹੈ।
ਅੱਜ ਜਦੋਂ ਇਲੈਕਸ਼ਨ ਕਮੇਟੀ ਦੇ ਚੇਅਰਮੈਨ ਬਲਬੀਰ ਸਿੰਘ ਰਿਜ਼ਲਟ ਸੁਣਾਉਣ ਲਈ  ਅੰਦਰੋਂ ਬਾਹਰ ਆਏ ਤਾਂ ਸਾਰੇ ਗਰੁੱਪ ਓਧਰ ਹੀ ਹੋ ਤੁਰੇ। ਵਾਲੀਆ ਜ਼ਿੰਦਾਬਾਦ ਦੇ ਨਾਅਰਿਆਂ ਨਾਲ ਵਾਤਾਵਰਨ ਗੂੰਜ ਉੱਠਿਆ।  ਜਦੋਂ ਵੀ ਕੋਈ ਨਤੀਜਾ  ਹੀ ਮੁਲਾਜ਼ਮ ਏਕਤਾ ਜ਼ਿੰਦਾਬਾਦ ਦੇ ਨਾਅਰੇ ਲੱਗਦੇ। ਦੋਹਾਂ ਗਰੁਪਾਪਾਂ ਐਡ ਜੇਤੂਆਂ ਨੂੰ ਹਰ ਪਾ ਕੇ ਸਨਮਾਨਿਆ ਗਿਆ।
ਇਸੇ ਦੌਰਾਨ ਸਾਈਕਲ ਗਰੁੱਪ ਦੇ ਆਗੂਆਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਇਹਨਾਂ ਨਤੀਜਿਆਂ ਨੂੰ ਸਵੀਕਾਰ ਕਰਦੇ ਹਾਂ ਅਤੇ ਇਹਨਾਂ ਦਾ ਰੀਵਿਊ ਵੀ ਕਰਾਂਗੇ। ਨਤੀਜਿਆਂ ਤੋਂ ਜ਼ਾਹਰ ਹੈ ਕਿ ਅਸੀਂ ਵਿਰੋਧੀ ਧਿਰ ਵੱਜੋਂ ਕਈ ਮੁੱਦਿਆਂ ਤੇ ਪੂਰੀ ਤਰਾਂ ਅਸਰਦਾਇਕ ਢੰਗ ਨਾਲ ਕੰਮ ਨਹੀਂ ਕੀਤਾ। ਇਸ ਵਾਰ ਅਸੀਂ ਇਹਨਾਂ ਮੁੱਦਿਆਂ ਵੱਲ ਬੜੀ ਉਚੇਚ ਨਾਲ ਧਿਆਨ ਦੇਵਾਂਗੇ। ਇਸਦੇ ਨਾਲ ਹੀ ਇਹ ਦੋਸ਼ ਵੀ ਲਾਇਆ ਕਿ ਵੋਟਰਾਂ ਨੂੰ ਭਰਮਾਉਣ ਲਈ ਸਾਡੇ ਵਿਰੋਧੀਆਂ ਨੇ ਕਈ ਹੱਥਕੰਡੇ ਵਰਤੇ ਹਨ। 
*ਪੰਜਾਬ ਸਕਰੀਨ ਟੀਮ ਵਿੱਚ ਇਸ ਕਵਰੇਜ ਲਈ ਅੱਜ ਫਿਰ ਸਰਗਰਮ ਰਹੇ-ਐਮ ਐਸ  ਭਾਟੀਆ//ਪ੍ਰਦੀਪ ਸ਼ਰਮਾ ਅਤੇ ਰੈਕਟਰ ਕਥੂਰੀਆ

Saturday, June 29, 2019

ਗੁਰੂ ਨਾਨਕ ਨੈਸ਼ਨਲ ਕਾਲਜ ਦਾ ਨਤੀਜਾ ਰਿਹਾ ਸ਼ਾਨਦਾਰ

Jun 29, 2019, 2:38 PM
BSC ਭਾਗ ਤੀਜਾ ਦੇ ਵਿਦਿਆਰਥੀਆਂ ਨੇ ਖੱਟਿਆ ਨਾਮਣਾ 
ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀ
ਦੋਰਾਹਾ/ਲੁਧਿਆਣਾ: 30 ਜੂਨ 2019: (ਰੈਕਟਰ ਕਥੂਰੀਆ):: 
ਬੀਤੇ ਦਿਨੀਂ ਪੰਜਾਬ ਯੂਨੀਵਰਸਿਟੀਚੰਡੀਗੜ੍ਹ ਵੱਲੋਂ ਬੀ.ਐਸ.ਸੀ. ਭਾਗ ਤੀਜਾ (ਸਮੈਸਟਰ ਛੇਵਾ) ਦਾ ਨਤੀਜਾ ਐਲਾਨਿਆ ਗਿਆ ਜਿਸ ਵਿੱਚ ਗੁਰੂ ਨਾਨਕ ਨੈਸ਼ਨਲ ਕਾਲਜਦੋਰਾਹਾ ਦੀ ਵਿਦਿਆਰਥਣ ਅਰਪਿਤਾ ਰਾਵਤ ਨੇ 2000 ਵਿਚੋਂ 1556(77.8%ਅੰਕ ਪ੍ਰਾਪਤ ਕਰਕੇ ਕਾਲਜ ਵਿਚੋਂ ਪਹਿਲਾਹਰਜੀਤ ਸਿੰਘ ਨੇ 1514 (75.7%) ਅੰਕ ਪ੍ਰਾਪਤ ਕਰਕੇ ਦੂਜਾ ਅਤੇ ਸ਼ਵੇਤਾ ਨੇ 1463 (73.15%) ਅੰਕ ਪ੍ਰਾਪਤ ਕਰਕੇ ਕਾਲਜ ਵਿਚੋਂ ਤੀਜਾ ਸਥਾਨ ਪ੍ਰਾਪਤ ਕੀਤਾ।
        ਕਾਲਜ ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਸਾਲ ਵੀ ਕਾਲਜ ਦੇ ਨਤੀਜੇ ਸ਼ਾਨਦਾਰ ਰਹੇ। ਵਿਦਿਆਰਥੀਆਂ ਦੀਆਂ ਇਨ੍ਹਾਂ ਮਾਣਮੱਤੀਆਂ ਪ੍ਰਾਪਤੀਆਂ ਲਈ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀਮਤੀ ਰੂਪ ਬਰਾੜਸਕੱਤਰ  ਸ. ਹਰਪ੍ਰਤਾਪ ਸਿੰਘ ਬਰਾੜਸੀਨੀਅਰ ਵਾਈਸ ਪ੍ਰਧਾਨ ਸ. ਜੋਗੇਸ਼ਵਰ ਸਿੰਘ ਮਾਂਗਟਵਾਈਸ ਪ੍ਰਧਾਨ ਸ. ਜਗਜੀਵਨਪਾਲ ਸਿੰਘ ਗਿੱਲਫਾਈਨੈਂਸ ਸੈਕਟਰੀ ਸ. ਪਵਿੱਤਰਪਾਲ ਸਿੰਘ ਪਾਂਗਲੀਜੋਆਇੰਟ ਸਕੱਤਰ ਸ਼੍ਰੀ ਆਦਰਸ਼ਪਾਲ ਬੈਕਟਰ, ਐਗਜ਼ੈਕਟਿਵ ਐਡਮਿਨੀਸਟਰੇਟਰ ਸ਼੍ਰੀਮਤੀਰੁਪਿੰਦਰ ਬਰਾੜ ਅਤੇ ਕਾਲਜ ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਸਿੱਧੂ ਨੇ ਵਿਦਿਆਰਥੀਆਂਉਨ੍ਹਾਂ ਦੇ ਮਾਪਿਆਂ ਅਤੇ ਵਿਸ਼ੇਸ਼ ਕਰਕੇ ਅਧਿਆਪਕਾਂ ਨੂੰ ਵਧਾਈ ਦਿੱਤੀ ਜਿੰਨ੍ਹਾਂ ਦੀ ਸਾਂਝੀ ਮਿਹਨਤ ਸਦਕਾ ਸ਼ਾਨਦਾਰ ਨਤੀਜੇ ਪ੍ਰਾਪਤ ਹੋਏ ਜਿਸ ਨਾਲ ਕਾਲਜ ਅਤੇ ਇਲਾਕੇ ਦਾ ਨਾਂ ਰੌਸ਼ਨ ਹੋਇਆ।

Tuesday, September 05, 2017

ਸਮੈਸਟਰ ਨਤੀਜਿਆਂ ਵਿੱਚ ਵੀ ਲੜਕੀਆਂ ਦੇ ਸਰਕਾਰੀ ਕਾਲਜ ਦੀ ਬੱਲੇ ਬੱਲੇ

Tue, Sep 5, 2017 at 5:22 PM
ਪ੍ਰਿੰਸੀਪਲ ਡਾ. ਮਹਿੰਦਰ ਕੌਰ ਗਰੇਵਾਲ ਨੇ ਵੀ ਦਿੱਤੀ ਵਧਾਈ 
ਲੁਧਿਆਣਾ: 5 ਸਤੰਬਰ 2017: (ਪੰਜਾਬ ਸਕਰੀਨ ਬਿਊਰੋ)::  
ਲੜਕੀਆਂ ਦਾ ਸਰਕਾਰੀ ਕਾਲਜ ਲੁਧਿਆਣਾ ਦਾ ਮਾਣ ਹੈ ਜਿਸ ਦੀਆਂ ਧੁੰਮਾਂ ਦੂਰ ਦੂਰ ਤੱਕ ਪਈਆਂ ਹੋਲੀਆਂ ਹਨ। ਇਸ ਕਾਲਜ ਦੀਆਂ ਵਿਦਿਆਰਥਣਾਂ ਸ਼ਾਇਦ ਅੱਜ ਦੁਨੀਆ ਦੇ ਹਰ ਕੋਨੇ ਵਿੱਚ ਮੌਜੂਦ ਹਨ ਅਤੇ ਇਸ ਕਾਲਜ ਨਾਲ ਜੁੜੀਆਂ ਯਾਦਾਂ ਆਪਣੇ ਦਿਲ ਅਤੇ ਦਿਮਾਗ ਵਿੱਚ ਸਮੋਈ ਬੈਠੀਆਂ ਹਨ। ਨਵੀਂ ਜਾਣਕਾਰੀ ਮੁਤਾਬਿਕ ਕਾਲਜ ਨੇ ਇੱਕ ਵਾਰ ਫੇਰ ਪੜ੍ਹਾਈ ਦੇ ਖੇਤਰ ਵਿੱਚ ਮੱਲਾਂ ਮਾਰੀਆਂ ਹਨ। 
ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵੱਲੋਂ ਐਮ.ਏ [ਪੰਜਾਬੀ] ਸਮੈਸਟਰ ਚੌਥਾ ਦੇ ਨਤੀਜੇ ਘੋਸ਼ਿਤ ਕੀਤੇ ਗਏ ਹਨ। ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਦੀ ਵਿਦਿਆਰਥਣ ਰਮਨਜੋਤ ਕੌਰ ਨੇ 73.06% ਅੰਕਾਂ ਨਾਲ ਯੂਨੀਵਰਸਿਟੀ ਵਿੱਚ ਚੌਥਾ ਅਤੇ ਕਾਲਜ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਬਲਜੀਤ ਕੌਰ ਨੇ 68.81% ਅੰਕਾਂ ਨਾਲ ਕਾਲਜ ਵਿੱਚ ਦੂਜਾ ਸਥਾਨ ਹਾਸਲ ਕੀਤਾ।ਕੁਲਜਿੰਦਰ ਕੌਰ ਨੇ 68.43% ਅੰਕਾਂ ਨਾਲ ਕਾਲਜ ਵਿੱਚ ਤੀਜਾ ਸਥਾਨ ਹਾਸਲ ਕੀਤਾ।ਕਾਲਜ ਦੇ ਪ੍ਰਿੰਸੀਪਲ ਪ੍ਰੋ.[ਡਾ.] ਮੁਹਿੰਦਰ ਕੌਰ ਗਰੇਵਾਲ ਨੇ ਵਿਦਿਆਰਥਣਾਂ ਅਤੇ ਉਹਨਾਂ ਦੇ ਪਰਿਵਾਰ ਨੂੰ ਵਧਾਈ ਦਿੰਦਿਆ ਕਿਹਾ ਕਿ ਇਹ ਵਿਦਿਆਰਥਣਾਂ ਅਤੇ ਅਧਿਆਪਕਾਂ ਦੀ ਅਣਥੱਕ ਮਿਹਨਤ ਦਾ ਨਤੀਜਾ ਹੈ। ਪੰਜਾਬੀ ਵਿਭਾਗ ਦੇ ਮੁਖੀ ਸ਼੍ਰੀਮਤੀ ਪਰਮਜੀਤ ਕੌਰ ਨੇ ਵਿਦਿਆਰਥਣਾਂ ਦੀ ਹੌਸਲਾ ਅਫਜਾਈ ਕੀਤੀ। 
   
  

Monday, March 13, 2017

ਚੋਣ ਨਤੀਜਿਆਂ ਮਗਰੋਂ ਆਮ ਆਦਮੀ ਪਾਰਟੀ ਨਵੀਂ ਜੰਗ ਲਈ ਤਿਆਰ

ਲੋਕਾਂ ਦੇ ਮਸਲੇ ਸਰਕਾਰ ਪਾਸੋਂ ਹੱਲ ਕਰਾਉਣ ਲਈ ਵਿੱਢ ਸਕਦੀ ਹੈ ਨਵੇਂ ਸੰਘਰਸ਼
ਲੁਧਿਅਆਣਾ: 12 ਮਾਰਚ 2017: (ਪੰਜਾਬ ਸਕਰੀਨ ਬਿਊਰੋ):: 
ਆਮ ਆਦਮੀ ਪਾਰਟੀ ਦੀਆਂ ਆਸਾਂ ਉਮੀਦਾਂ ਅਤੇ ਦਾਅਵਿਆਂ ਦੇ ਐਨ ਉਲਟ ਆਏ ਚੋਣ ਨਤੀਜਿਆਂ ਤੋਂ ਨਿਰਾਸ਼ ਹੋਣ ਦੀ ਬਜਾਏ ਪਾਰਟੀ ਨੇ ਇਹਨਾਂ ਨੂੰ ਇੱਕ ਨਵੀਂ ਚੁਣੌਤੀ ਵੱਜੋਂ ਲਿਆ ਹੈ। ਆਮ ਆਦਮੀ ਪਾਰਟੀ ਦਾ ਰਉਂ  ਦਸਦਾ ਹੈ ਕਿ ਪੰਜਾਬ ਦੀ ਨਵੀਂ ਸਰਕਾਰ ਲਈ ਸੱਤਾ ਦਾ ਤਾਜ ਅਸਲ ਵਿੱਚ ਕੰਡਿਆਂ ਦਾ ਤਾਜ ਸਾਬਿਤ ਹੋਣ ਵਾਲਾ ਹੈ। ਪਾਣੀ ਦੇ ਜਿਹਨਾਂ ਮਸਲਿਆਂ ਬਾਰੇ "ਆਪ" ਦੇ ਲੀਡਰ ਚੋਣਾਂ ਤੋਂ ਪਹਿਲਾਂ ਦੁਚਿੱਤੀ ਵਿੱਚ ਰਹੇ ਉਹਨਾਂ ਮਸਲਿਆਂ ਨੂੰ ਪਾਰਟੀ ਹੁਣ ਵੱਡੀ ਪੱਧਰ ਉੱਤੇ ਉਠਾ ਸਕਦੀ ਹੈ। ਇਸਦੇ ਨਾਲ ਹੀ ਪਾਰਟੀ ਦੀ ਅੰਦਰੂਨੀ ਫੁੱਟ ਅਤੇ ਗੁੱਟਬੰਦੀਆਂ ਬਾਰੇ ਵੀ ਗੰਭੀਰ ਵਿਚਾਰ ਹੋ ਸਕਦੇ ਹਨ। ਫਿਲਹਾਲ ਪਾਰਟੀ ਨੇ ਵੋਟਰਾਂ ਦਾ ਧੰਨਵਾਦ ਕੀਤਾ ਹੈ ਅਤੇ ਚੋਣ ਨਤੀਜਿਆਂ ਨੂੰ ਆਪਣੀ ਇੱਕ ਪ੍ਰਾਪਤੀ ਦੱਸਿਆ ਹੈ। 
ਆਮ ਆਦਮੀ ਪਾਰਟੀ  ਲਧਿਆਣਾ ਜੋਨ ਦੇ ਅਬਜ਼ਰਵਰ ਦਰਸ਼ਨ ਸਿੰਘ  ਸ਼ੰਕਰ ਨੇ ਦਾਅਵਾ ਕੀਤਾ ਕਿ  ਲੁਧਿਅਆਣਾ ਜ਼ੋਨ ਦੀਆਂ  ਨੌਂ  ਸੀਟਾਂ  ਦੀਆਂ ਕੁੱਲ  ਵੋਟਾਂ  ਵਿਚੋਂ  ਆਮ ਆਦਮੀ ਪਾਰਟੀ ਅਤੇ ਲੋਕ ੲਨਸਾਫ  ਪਾਰਟੀ  ਗਠਜੋੜ ਨੂੰ  ਸਭ ਤੋਂ  ਵਧੇਰੇ  ਵੋਟਾਂ  ਮਿਲੀਆਂ  ਹਨ। ਸ. ਸ਼ੰਕਰ ਨੇ ਦਸਿਆ ਕਿ ਚੋਣ ਨਤੀਜਿਆਂ  ਦੇ ਪ੍ਰਾਪਤ  ਅੰਕੜਿਆਂ  ਅਨੁਸਾਰ   ਆਪ-ਲਿਪ ਨੂੰ 404009 ਵੋਟਾਂ , ਕਾਂਗਰਸ   ਨੂੰ 394061 ਅਤੇ ਅਕਾਲੀ ਦਲ-ਬੀ ਜੇ ਪੀ ਨੂੰ 298273 ਵੋਟਾਂ  ਮਿਲੀਆਂ  ਹਨ, ਬੇਸ਼ਕ ਪਾਰਟੀ ਨੂੰ  9 ਵਿਚੋਂ 4 ਸੀਟਾਂ ਤੇ ਹੀ ਜਿੱਤ ਹਾਸਿਲ ਹੋਈ ਹੈ।  ਜਿਸ ਤੋਂ  ਸਪੱਸ਼ਟ  ਹੈ  ਕਿ ਲੁਧਿਆਣਾ ਜ਼ੋਨ ਵਿਚ   ਪਾਰਟੀ  ਨੂੰ  ਬਾਕੀ ਪਾਰਟੀਆਂ ਨਾਲੋਂ  ਵਧੇਰੇ ਲੋਕਾਂ ਦਾ ਸਮੱਰਥਨ ਮਿਲਿਆ ਹੈ। ਲੁਧਿਆਣਾ ਜ਼ੋਨ ਵਿਚ  ਲੁਧਿਆਣਾ ਉਤਰੀ,ਲੁਧਿਆਣਾ ਦੱਖਣੀ,  ਲੁਧਿਆਣਾ ਪੰਛਮੀ , ਲੁਧਿਆਣਾ ਪੂਰਬੀ, ਲੁਧਿਆਣਾ ਕੇਂਦਰੀ, ਆਤਮ ਨਗਰ, ਗਿੱਲ ਦਾਖਾ  ਅਤੇ ਜਗਰਾਉਂ ਹਲਕੇ  ਸ਼ਾਮਿਲ ਹਨ।
ਉਨਾਂ ਕਿਹਾ ਕਿ ਪਹਿਲੀ ਵਾਰ ਵਿਧਾਨ ਸਭਾ ਚੋਣਾਂ ਵਿੱਚ ਉਤਰੀ ਨਵੀਂ ਪਾਰਟੀ  ਨੇ 22 ਸੀਟਾਂ  ਤੇ ਜਿੱਤ ਹਾਸਿਲ ਕਰਕੇ ਆਪਣੀ ਸ਼ਾਨਦਾਰ ਸ਼ੂਰੂਆਤ ਕੀਤੀ ਹੈ ਅਤੇ  ਵੱਡੀਆਂ ਸਥਾਪਿਤ ਪਾਰਟੀਆਂ ਨੂੰ ਪਛਾੜ ਕੇ ਵਿਧਾਨ ਸਭਾ ਵਿਚ ਵਿਰੋਧੀ ਧਿਰ  ਦਾ ਦਰਜਾ ਹਾਸਿਲ ਕੀਤਾ ਹੈ।
ਗਠਜੋੜ ਦੇ ਜੁਝਾਰੂ ਵਲੰਟੀਅਰਾਂ ਦਾ ਉਮੀਦਵਾਰਾਂ ਦੀ ਚੋਣ ਮੁਹਿੰਮ ਵਿਚ ਦਿਨ ਰਾਤ ਇਕ ਕਰਨ ਲਈ  ਧੰਨਵਾਦ ਕਰਦੇ ਉਨਾਂ ਕਿਹਾ ਸ. ਸ਼ੰਕਰ ਨੇ  ਉਮੀਦ ਅਨੁਸਾਰ ਪਾਰਟੀ  ਨੂੰ   ਜਿੱਤ ਨਾਂ  ਮਿਲਣ ਤੇ ਨਿਰਾਸ਼ ਹੋਣ ਦੀ ਜਜ਼ਰੂਰਤ ਨਹੀਂ ਹੈ ਸਗੋਂ ਭਵਿਖ ਵਿਚ ਸੁਪਨਿਆਂ ਦਾ ਭਰਿਸ਼ਟਾਚਾਰ ਅਤੇ ਨਸ਼ਾ ਮੁਕਤ ਪੰਜਾਬ ਸਿਰਜਣ   ਲਈ  ਹੋਰ ਮਜਬੂਤੀ ਨਾਲ ਸੰਘਰਸ਼ ਕਰਨ ਲਈ ਸੰਕਲਪ ਲੈਣ  ਦੀ ਲੋੜ ਹੈ। ਸ. ਸ਼ੰਕਰ ਨੇ ਅੱਗੇ ਕਿਹਾ ਕਿ ਪਾਰਟੀ  ਨੇ ਇਹ ਚੋਣ ਵੋਟਰਾਂ  ਨੂੰ ਬਿਨਾਂ ਕਿਸੇ ਕਿਸਮ ਦਾ  ਲਾਲਚ  ਦਿੱਤੇ ਅਤੇ  ਸ਼ਰਾਬ ਜਾਂ  ਭੁਕੀ  ਵੰਡਣ  ਤੋਂ ਬਗੈਰ  ਲੜ ਕੇ ਨਵਾਂ    ਇਤਿਹਾਸ ਵੀ ਸਿਰਜਿਆ ਹੈ।  ਉਨਾਂ   ਕਿਹਾ ਕਿ ਅਸੀਂ ਪੂਰੀ ਨਿਮਰਤਾ ਨਾਲ ਲੋਕਾਂ  ਦਾ ਸਮੱਰਥਨ ਲਈ ਧੰਨਵਾਦ  ਕਰਦੇ ਹੋਏ  ਨਵਾਂ ਪੰਜਾਬ ਸਿਰਜਣ ਦੇ ਨਿਸ਼ਾਨੇ ਵਲ ਅੱਗੇ ਵਧਣਾ  ਹੈ। ਸ. ਸ਼ੰਕਰ ਨੇ  ਪ੍ਰਵਾਸੀ ਪੰਜਾਬੀਆਂ ਦਾ ਪਾਰਟੀ  ਉਮੀਦਵਾਰਾਂ ਦਾ ਹਰ ਤਰਾਂ ਦੇ ਸਮੱਥਨ ਲਈ  ਵਿਸੇਸ਼  ਧੰਨਵਾਦ ਕਰਦੇ ਯਕੀਨ ਦਵਾਇਆ  ਕਿ ਪਾਰਟੀ  ਪੰਜਾਬ ਦੇ ਲੋਕਾਂ ਦੇ ਮਸਲੇ ਸਰਕਾਰ ਪਾਸੋਂ ਹੱਲ ਕਰਾਉਣ  ਲਈ  ਕੋਈ  ਕਸਰ ਬਾਕੀ ਨਹੀਂ ਛੱਡੇਗੀ। ਇਸੇ ਦੌਰਾਨ ਖੱਬੀਆਂ ਧਿਰਾਂ ਦੇ ਕੇਡਰ ਵਿਛਕ ਨਿਰਾਸ਼ਾ ਹੈ ਅਤੇ ਇਹ ਕਾਰਕੁੰਨ ਆਪਣੀਆਂ ਪਾਰਟੀਆਂ ਦੇ ਆਗੂਆਂ ਉੱਤੇ ਚੋਣ ਨਤੀਜਿਆਂ ਦੇ ਰੀਵਿਊ ਲਈ ਦਬਾਅ  ਪਾ ਸਕਦੇ ਹਨ ਜਿਹੜਾ ਕਿ ਅਕਸਰ ਅੰਦਰੂਨੀ ਮੀਟਿੰਗਾਂ  ਦੀ ਬਹਿਸ ਦੌਰਾਨ ਹੀ ਹੁੰਦਾ ਹੈ।  

Sunday, November 08, 2015

ਬਿਹਾਰ ਵਿੱਚ ਨਾਕਾਮ ਰਹੀ ਮੋਦੀ ਲਹਿਰ--ਬੀਜੇਪੀ ਨੂੰ ਅਣਕਿਆਸੀ ਹਾਰ

ਲਾਲੂ ਯਾਦਵ ਦੀ ਬੱਲੇ ਬੱਲੇ--ਮਹਾਂਗਠਜੋੜ ਨੇ ਰਚਿਆ ਇਤਿਹਾਸ 
ਪਟਨਾ: 8 ਨਵੰਬਰ 2015: (ਪੰਜਾਬ ਸਕਰੀਨ ਬਿਊਰੋ):  
ਬਿਹਾਰ ਤੋਂ ਆ ਰਹੀਆਂ ਖਬਰਾਂ ਹੈਰਾਨਕੁੰਨ ਨਤੀਜੇ ਦੱਸ ਰਹੀਆਂ ਹਨ।   ਕਰਨਾ ਪਿਆ ਹੈ। ਇਹ ਹਾਰ ਸ਼ਾਇਦ ਅਛੇ ਦਿਨਾਂ ਦੇ ਨਾਮ ਹੇਠ ਹੋਏ ਮਜਾਕ ਕਾਰਨ ਵਾਪਰੀ ਅਤੇ  ਕਾਰਨਾਂ ਨੇ ਇਸ ਹਾਰ ਨੂੰ ਸੁਨਿਸਚਿਤ ਬਣਾਇਆ।
ਚੋਣਾਂ ਦੇ ਆ ਰਹੇ ਨਤੀਜਿਆਂ ਮੁਤਾਬਿਕ ਇਸ ਵਾਰ ਨਿਤੀਸ਼ ਕੁਮਾਰ ਤੀਜੀ ਵਾਰ ਬਿਹਾਰ ਦੇ ਮੁੱਖ ਮੰਤਰੀ ਹੋਣਗੇ। ਬਿਹਾਰ ਵਿਧਾਨ ਸਭਾ ਚੋਣਾਂ ਦੇ ਅੱਜ ਐਲਾਨੇ ਗਏ ਨਤੀਜਿਆਂ ਅਤੇ ਰੁਝਾਨਾਂ ਅਨੁਸਾਰ ਨਿਤੀਸ਼ ਕੁਮਾਰ ਦੀ ਅਗਵਾਈ ਵਾਲੇ ਗੱਠਜੋੜ ਨੇ 243 ਮੈਂਬਰੀ ਵਿਧਾਨ ਸਭਾ 'ਚ ਦੋ-ਤਿਹਾਈ ਬਹੁਮਤ ਹਾਸਲ ਕਰ ਲਿਆ ਹੈ, ਜਦਕਿ ਭਾਜਪਾ ਦੀ ਅਗਵਾਈ ਵਾਲੇ ਐੱਨ ਡੀ ਏ ਨੂੰ ਸੂਬੇ ਦੇ ਲੋਕਾਂ ਨੇ ਬੁਰੀ ਤਰ੍ਹਾਂ ਨਕਾਰ ਦਿੱਤਾ। ਭਾਜਪਾ ਵਿਰੋਧੀ ਹਲਕਿਆਂ ਵਿੱਚ ਖੁਸ਼ੀ ਦੀ ਲਹਿਰ ਹੈ। ਲਾਲੂ ਪ੍ਰਸਾਦ ਯਾਦਵ ਅਤੇ ਉਹਨਾਂ ਦੇ ਸਾਥੀ ਮੋਦੀ ਦੇ ਵਿਜੇ ਰਥ ਬਿਹਾਰ ਵਿੱਚ ਰੋਕਣ 'ਚ ਸਫਲ ਰਹੇ ਹਨ।  
ਸ਼ਾਮ ਤੱਕ ਪ੍ਰਾਪਤ ਵਿਧਾਨ ਸਭਾ ਦੇ ਸਾਰੇ ਹਲਕਿਆਂ ਦੇ ਨਤੀਜੇ ਅਤੇ ਰੁਝਾਨ ਅਨੁਸਾਰ ਮਹਾਂ-ਗੱਠਜੋੜ 179 ਸੀਟਾਂ 'ਤੇ ਅੱਗੇ ਚੱਲ ਰਿਹਾ ਸੀ, ਜਦਕਿ ਭਾਜਪਾ ਦੀ ਅਗਗਾਈ ਹੇਠ ਐੱਨ ਡੀ ਏ ਦੇ 58 ਉਮੀਦਵਾਰ ਆਪਣੇ ਵਿਰੋਧੀਆਂ ਤੋਂ ਅੱਗੇ ਸਨ। 6 ਹਲਕਿਆਂ 'ਚ ਅਜ਼ਾਦ ਉਮੀਦਵਾਰਾਂ ਨੇ ਲੀਡ ਬਣਾਈ ਹੋਈ ਸੀ। ਬਿਹਾਰ ਵਿਧਾਨ ਸਭਾ ਚੋਣਾਂ 'ਚ ਹਾਰ ਪ੍ਰਵਾਨ ਕਰਦਿਆਂ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਸੂਬੇ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਆਰ ਜੇ ਡੀ ਸੁਪਰੀਮੋ ਲਾਲੂ ਪ੍ਰਸਾਦ ਯਾਦਵ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਉਨ੍ਹਾ ਦੀ ਪਾਰਟੀ ਲੋਕਾਂ ਦੇ ਫ਼ਤਵੇ ਦਾ ਪੂਰਾ ਸਨਮਾਨ ਕਰਦੀ ਹੈ। 
ਲੋਕ ਜਨ ਸ਼ਕਤੀ ਪਾਰਟੀ ਦੇ ਆਗੂ ਚਿਰਾਗ ਪਾਸਵਾਨ ਨੇ ਨਿਤੀਸ਼ ਕੁਮਾਰ ਦੀ ਸਿਫ਼ਤ ਕਰਦਿਆਂ ਕਿਹਾ ਕਿ ਸੂਬੇ ਦੇ ਲੋਕਾਂ ਨੇ ਬਿਹਾਰ ਦੇ ਵਿਕਾਸ ਲਈ ਉਨ੍ਹਾ ਵੱਲੋਂ ਸ਼ੁਰੂ ਕੀਤੇ ਗਏ ਵਿਕਾਸ ਕਾਰਜਾਂ ਨੂੰ ਪ੍ਰਵਾਨਗੀ ਦਿੱਤੀ ਹੈ। ਜ਼ਿਕਰਯੋਗ ਹੈ ਕਿ ਚਿਰਾਗ ਦੀ ਪਾਰਟੀ ਨੂੰ ਚੋਣਾਂ 'ਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾ ਕਿਹਾ ਕਿ ਐੱਨ ਡੀ ਏ ਦੀ ਹਾਰ ਦੇ ਕਈ ਕਾਰਨ ਹਨ ਅਤੇ ਉਨ੍ਹਾ ਦਾ ਵਿਸ਼ਲੇਸ਼ਣ ਕੀਤੇ ਜਾਣ ਦੀ ਲੋੜ ਹੈ। ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਵਿਧਾਨ ਸਭਾ ਚੋਣਾਂ 'ਚ ਮਹਾਂ-ਗੱਠਜੋੜ ਦੀ ਜਿੱਤ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਦਾ ਵਧਾਈ ਦੇਣ ਲਈ ਧੰਨਵਾਦ ਕੀਤਾ। ਨਿਤੀਸ਼ ਨੇ ਟਵੀਟ ਕੀਤਾ ਕਿ ਪ੍ਰਧਾਨ ਮੰਤਰੀ ਦਾ ਹੁਣੇ ਫੋਨ ਆਇਆ, ਜਿਨ੍ਹਾ ਮੈਨੂੰ ਵਧਾਈ ਦਿੱਤੀ। ਉਨ੍ਹਾ ਵਧਾਈ ਦੇਣ ਲਈ ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਵੀ ਧੰਨਵਾਦ ਕੀਤਾ। 
ਉਧਰ ਭਾਜਪਾ ਆਗੂ ਰਾਮ ਮਾਧਵ ਨੇ ਇਨ੍ਹਾਂ ਰਿਪੋਰਟਾਂ ਨੂੰ ਖਾਰਜ ਕੀਤਾ ਹੈ ਕਿ ਬਿਹਾਰ ਵਿਧਾਨ ਸਭਾ ਚੋਣਾਂ ਇਸ ਗੱਲ ਦਾ ਸੰਕੇਤ ਹਨ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੋਕਪ੍ਰਿਅਤਾ ਘਟੀ ਹੈ। ਉਨ੍ਹਾ ਇਸ ਦੇ ਨਾਲ ਹੀ ਕਿਹਾ ਕਿ ਪਾਰਟੀ ਹਾਰ ਦੇ ਕਾਰਨਾਂ ਦੀ ਸਮੀਖਿਆ ਕਰੇਗੀ ਅਤੇ ਉਨ੍ਹਾ 'ਚ ਸੁਧਾਰ ਲਈ ਕਦਮ ਚੁੱਕੇ ਜਾਣਗੇ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਤਿਹਾਸਕ ਜਿੱਤ 'ਤੇ ਨਿਤੀਸ਼ ਕੁਮਾਰ ਨੂੰ ਵਧਾਈ ਦਿੱਤੀ, ਜਦਕਿ ਸ਼ਿਵ ਸੈਨਾ ਨੇ ਹਾਰ 'ਤੇ ਚੁਟਕੀ ਲਂੈਦਿਆਂ ਕਿਹਾ ਕਿ ਬਿਹਾਰ ਚੋਣਾਂ ਦੇ ਨਤੀਜੇ ਇੱਕ ਆਗੂ ਦੇ ਅਸਰ ਦਾ ਸੰਕੇਤ ਹਨ। ਰਾਹੁਲ ਗਾਂਧੀ ਨੇ ਮਹਾਂ-ਗੱਠਜੋੜ ਦੀ ਜਿੱਤ 'ਤੇ ਇੱਕ ਟਵੀਟ 'ਚ ਕਿਹਾ ਕਿ ਇਸ ਜਿੱਤ 'ਤੇ ਬਿਹਾਰ ਦੀ ਜਨਤਾ ਨੂੰ, ਨਿਤੀਸ਼ ਕੁਮਾਰ ਨੂੰ ਅਤੇ ਲਾਲੂ ਪ੍ਰਸਾਦ ਯਾਦਵ ਨੂੰ ਵਧਾਈ।
ਭਾਜਪਾ ਦੇ ਨਰਾਜ਼ ਚੱਲ ਰਹੇ ਆਗੂ ਸ਼ਤਰੂਘਨ ਸਿਨਹਾ ਨੇ ਬਿਹਾਰ ਵਿਧਾਨ ਸਭਾ ਚੋਣਾਂ 'ਚ ਮਹਾਂ-ਗੱਠਜੋੜ ਦੀ ਜਿੱਤ ਨੂੰ ਲੋਕਤੰਤਰ ਦੀ ਜਿੱਤ ਦੱਸਦਿਆਂ ਪਾਰਟੀ ਦੇ ਸੀਨੀਅਰ ਆਗੂਆਂ 'ਤੇ ਇਹ ਕਹਿੰਦਿਆਂ ਚੁਟਕੀ ਲਈ ਕਿ ਬਿਹਾਰੀ ਬਨਾਮ ਬਾਹਰੀ ਦਾ ਮੁੱਦਾ ਹਮੇਸ਼ਾ ਲਈ ਸੁਲਝ ਗਿਆ ਹੈ। ਉਨ੍ਹਾ ਚੋਣਾਂ 'ਚ ਨਿਤੀਸ਼ ਕੁਮਾਰ ਅਤੇ ਲਾਲੂ ਪ੍ਰਸਾਦ ਯਾਦਵ ਨੂੰ ਜ਼ਬਰਦਸਤ ਜਿੱਤ ਲਈ ਵਧਾਈ ਦਿੱਤੀ।
ਚੋਣ ਨਤੀਜਿਆਂ ਦੇ ਐਲਾਨ ਮਗਰੋਂ ਨਿਤੀਸ਼ ਕੁਮਾਰ ਦੀ ਮੌਜੂਦਗੀ 'ਚ ਪੱਤਰਕਾਰਾਂ ਨਾਲ ਗੱਲਬਾਤ ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਨੇ ਕਿਹਾ ਕਿ ਬਿਹਾਰ ਦੇ ਲੋਕਾਂ ਨੇ ਨਰਿੰਦਰ ਮੋਦੀ ਅਤੇ ਭਾਰਤੀ ਜਨਤਾ ਪਾਰਟੀ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ। ਉਨ੍ਹਾ ਕਿਹਾ ਕਿ ਚੋਣ ਨਤੀਜਿਆਂ ਬਾਰੇ ਉਨ੍ਹਾ ਦਾ ਸਰਵੇਖਣ ਪੂਰੀ ਤਰ੍ਹਾਂ ਸਹੀ ਨਿਕਲਿਆ। ਬਿਹਾਰ ਦੇ ਅਗਲੇ ਮੁੱਖ ਮੰਤਰੀ ਬਾਰੇ ਪੁੱਛੇ ਜਾਣ 'ਤੇ ਲਾਲੂ ਪ੍ਰਸਾਦ ਯਾਦਵ ਨੇ ਕਿਹਾ ਕਿ ਨਿਤੀਸ਼ ਕੁਮਾਰ ਦੀ ਅਗਵਾਈ ਹੇਠ ਹੀ ਬਿਹਾਰ 'ਚ ਮਹਾਂ-ਗੱਠਜੋੜ ਦੀ ਸਰਕਾਰ ਬਣੇਗੀ ਅਤੇ ਇਸ ਬਾਰੇ ਫ਼ੈਸਲਾ ਪਹਿਲਾਂ ਹੀ ਕਰ ਲਿਆ ਗਿਆ ਹੈ। ਉਨ੍ਹਾ ਕਿਹਾ ਕਿ ਭਾਵੇਂ ਆਰ ਜੇ ਡੀ ਚੋਣਾਂ 'ਚ ਸਭ ਤੋਂ ਵੱਡੀ ਪਾਰਟੀ ਬਣ ਕੇ ਸਾਹਮਣੇ ਆਈ ਹੈ, ਪਰ ਪਾਰਟੀ ਮੁੱਖ ਮੰਤਰੀ ਅਹੁਦੇ 'ਤੇ ਦਾਅਵਾ ਨਹੀਂ ਕਰੇਗੀ ਅਤੇ ਨਿਤੀਸ਼ ਕੁਮਾਰ ਹੀ ਸੂਬੇ ਦੇ ਅਗਲੇ ਮੁੱਖ ਮੰਤਰੀ ਹੋਣਗੇ। ਹੁਣ ਦੇਖਣਾ ਇਹ ਹੈ ਕਿ ਪੰਜਾਬ ਦੀ ਸਿਆਸਤ 'ਤੇ ਇਹ ਨਤੀਜੇ ਕੀ ਅਸਰ ਪਾਉਂਦੇ ਹਨ?

Wednesday, May 27, 2015

ਪੰਜਾਬ ਸਕੂਲ ਸਿੱਖਿਆ ਬੋਰਡ ਦੀ ਮੈਟ੍ਰਿਕ ਵਿੱਚ ਵੀ ਕੁੜੀਆਂ ਅੱਗੇ

ਰਿਜ਼ਲਟ ਦੀ ਭਿਣਕ ਮਿਲਦਿਆਂ ਹੀ ਮੁੰਡੇ ਕੁੜੀਆਂ ਹੋਏ ਕੰਪਿਊਟਰ ਦੁਆਲੇ 
ਜ਼ਿਲ੍ਹਾ ਬਰਨਾਲਾ ਦੀ ਨਿਤਾਸ਼ਾ ਅਗਰਵਾਲ ਨੇ ਅਕਾਦਮਿਕ ਕੈਟਾਗਰੀ ਵਿਚੋਂ 99.08 ਫੀਸਦੀ ਅੰਕ ਹਾਸਿਲ ਕਰਕੇ ਪੰਜਾਬ ਭਰ 'ਚੋਂ ਕੀਤਾ ਪਹਿਲਾ ਸਥਾਨ ਹਾਸਿਲ 
ਹੁਸ਼ਿਆਰਪੁਰ ਦੀ ਨੈਨਸੀ ਭਡਿਆਰ ਦੂਜੇ ਅਤੇ ਫਿਰੋਜਪੁਰ ਦੀ ਹਰਮਨਦੀਪ ਕੌਰ ਤੀਜੇ ਸਥਾਨ 'ਤੇ ਰਹੀ
ਐੱਸ. ਏ. ਐੱਸ. ਨਗਰ, 26 ਮਈ 2015: (ਪੰਜਾਬ ਸਕਰੀਨ ਬਿਊਰੋ): ਨਸ਼ਿਆਂ ਦਾ ਸ਼ਿਕਾਰ ਬਣਾਏ ਗਾਏ ਪੰਜਾਬ ਵਿੱਚ ਇੱਕ ਵਾਰ ਫਿਰ ਕੁੜੀਆਂ ਨੇ ਆਪਣੇ ਕੈਰੀਅਰ ਅਤੇ ਜ਼ਿੰਦਗੀ ਪ੍ਰਤੀ ਗੰਭੀਰਤਾ ਦਿਖਾਉਂਦਿਆਂ ਮੈਟ੍ਰਿਕ ਦੀ ਪ੍ਰੀਖਿਆ ਵਿੱਚ ਆਪਣੀ ਸਰਦਾਰੀ ਕਾਇਮ ਕੀਤੀ ਹੈ। ਪਰਿਵਾਰ ਦੀ ਭਲਾਈ ਅਤੇ ਜ਼ਿੰਦਗੀ ਵਿੱਚ ਸਵੈ ਨਿਰਭਰਤਾ ਬਾਰੇ ਹੋਰ ਸੰਜੀਦਾ ਹੋਈਆਂ ਕੁੜੀਆਂ ਨੇ ਭਵਿੱਖ ਦਾ ਇੱਕ ਹੋਰ ਅਸਮਾਨ ਆਪਣੇ ਨਾਮ ਲਿਖ ਲਿਆ ਹੈ। ਜ਼ਾਹਿਰ ਹੈ ਕੀ ਕੁੜੀਆਂ ਪੜ੍ਹਾਈ ਦੇ ਇਹਨਾਂ ਮੌਕਿਆਂ ਨੂੰ ਇੱਕ ਸੁਨਹਿਰੀ ਮੌਕਾ ਸਮਝ ਕੇ ਵਰਤ ਰਹੀਆਂ ਹਨ ਅਤੇ ਮੁੰਡੇ ਅਜੇ ਵੀ ਪੜ੍ਹਾਈ ਦੇ ਇਸ ਸਮੇਂ ਨੂੰ ਸਿਰਫ ਟਾਈਮ ਪਾਸ ਵਾਲਾ ਮੌਕਾ ਸਮਝ ਕੇ ਮੌਜ ਮਸਤੀ ਕਰ ਰਹੇ ਹਨ।
ਇੰਜੀ: ਗੁਰਿੰਦਰਪਾਲ ਸਿੰਘ ਬਾਠ 
ਡਾ. ਤੇਜਿੰਦਰ ਕੌਰ ਧਾਲੀਵਾਲ 
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਈ ਗਈ 10ਵੀਂ ਸ਼੍ਰੇਣੀ ਮਾਰਚ-2015 ਦੀ ਸਾਲਾਨਾ ਪ੍ਰੀਖਿਆ ਦਾ ਨਤੀਜਾ ਅੱਜ ਬੋਰਡ ਦੀ ਚੇਅਰਪਰਸਨ ਡਾ: ਤੇਜਿੰਦਰ ਕੌਰ ਧਾਲੀਵਾਲ ਅਤੇ ਬੋਰਡ ਸਕੱਤਰ ਇੰਜੀ: ਗੁਰਿੰਦਰਪਾਲ ਸਿੰਘ ਬਾਠ ਵੱਲੋਂ ਸਿੱਖਿਆ ਬੋਰਡ ਦੇ ਮੁੱਖ ਦਫ਼ਤਰ ਵਿਖੇ ਐਲਾਨ ਦਿੱਤਾ ਗਿਆ। ਇਸ ਮੌਕੇ ਬੋਰਡ ਦੇ ਚੇਅਰਪਰਸਨ ਡਾ: ਤੇਜਿੰਦਰ ਕੌਰ ਧਾਲੀਵਾਲ ਨੇ ਦੱਸਿਆ ਕਿ 10ਵੀਂ ਸ਼੍ਰੇਣੀ ਦੇ ਨਤੀਜੇ 'ਚ ਇਸ ਵਾਰ ਅਕਾਦਮਿਕ ਕੈਟਾਗਰੀ (ਬਿਨਾਂ ਖੇਡ ਅੰਕਾਂ ਦੇ) ਵਾਲੇ ਪ੍ਰੀਖਿਆਰਥੀਆਂ ਦੀ ਮੈਰਿਟ ਸੂਚੀ ਵੱਖਰੀ ਅਤੇ ਖਿਡਾਰੀਆਂ ਨੂੰ ਮਿਲੇ ਵਿਸ਼ੇਸ਼ ਅੰਕ ਵਾਲੇ ਪ੍ਰੀਖਿਆਰਥੀਆਂ ਦੀ ਵੱਖਰੀ ਮੈਰਿਟ ਸੂਚੀ ਬਣਾਈ ਗਈ ਹੈ। ਉਨ੍ਹਾਂ ਦੱਸਿਆ ਕਿ ਅਕਾਦਮਿਕ ਤੌਰ 'ਤੇ ਅੱਵਲ ਰਹਿਣ ਵਾਲੇ ਪ੍ਰੀਖਿਆਰਥੀ ਨੂੰ ਹੀ ਅੱਵਲ ਮੰਨਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਅਕਾਦਮਿਕ ਕੈਟਾਗਰੀ (ਬਿਨਾਂ ਖੇਡ ਅੰਕਾਂ ਦੇ) ਅਨੁਸਾਰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਸ਼੍ਰੇਣੀ ਦੇ ਨਤੀਜੇ 'ਚ ਇਸ ਵਾਰ ਸਰਵ ਹਿੱਤਕਾਰੀ ਵਿੱਦਿਆ ਮੰਦਿਰ ਤਪਾ (ਬਰਨਾਲਾ) ਦੀ ਨਿਤਾਸ਼ਾ ਅਗਰਵਾਲ ਰੋਲ ਨੰਬਰ 1015500105 ਨੇ ਬਾਜ਼ੀ ਮਾਰਦਿਆਂ 644 ਅੰਕ (99.08 ਫੀਸਦੀ ਅੰਕ) ਪ੍ਰਾਪਤ ਕਰਕੇ ਪੰਜਾਬ ਵਿੱਚੋਂ ਪਹਿਲਾ ਸਥਾਨ ਹਾਸਿਲ ਕੀਤਾ ਹੈ। ਇਸ ਤੋਂ ਬਾਅਦ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੱਗਵਾਲ (ਹੁਸ਼ਿਆਰਪੁਰ) ਦੀ ਵਿਦਿਆਰਥਣ ਨੈਨਸੀ ਭਡਿਆਰ ਰੋਲ ਨੰਬਰ 1015600989 ਨੇ 643 ਅੰਕ (98.92 ਫੀਸਦੀ) ਹਾਸਿਲ ਕਰਕੇ ਦੂਜਾ ਸਥਾਨ ਹਾਸਿਲ ਕੀਤਾ ਹੈ, ਜਦਕਿ ਤੀਜੇ ਸਥਾਨ 'ਤੇ ਐੱਸ. ਐੱਸ. ਮੈਮੋਰੀਅਲ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਕੱਸੋਆਣਾ (ਫਿਰੋਜਪੁਰ) ਦੀ ਵਿਦਿਆਰਥਣ ਹਰਮਨਦੀਪ ਕੌਰ ਰੋਲ ਨੰਬਰ 1015224645 ਨੇ 642 ਅੰਕ (98.77 ਫੀਸਦੀ) ਹਾਸਿਲ ਕਰਕੇ ਤੀਜੇ ਸਥਾਨ ਹਾਸਿਲ ਕੀਤਾ ਹੈ। 10ਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਮਾਰਚ 2015 'ਚ ਕੁੱਲ 3,79,099 ਪ੍ਰੀਖਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ 'ਚੋਂ 2,49,325 ਪ੍ਰੀਖਿਆਰਥੀ ਪਾਸ ਹੋਏ ਹਨ ਅਤੇ ਇਨ੍ਹਾਂ ਦੀ ਪਾਸ ਪ੍ਰਤੀਸ਼ਤਤਾ 65.76 ਫੀਸਦੀ ਰਹੀ। ਇਸ ਪ੍ਰੀਖਿਆ 'ਚ 87,578 ਪ੍ਰੀਖਿਆਰਥੀਆਂ ਦੀ ਰੀ-ਅਪੀਅਰ ਆਈ ਹੈ ਅਤੇ 41,986 ਪ੍ਰੀਖਿਆਰਥੀ ਫੇਲ੍ਹ ਹੋਏ ਹਨ। ਇਸ ਵਾਰ 10ਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਮਾਰਚ 2015 ਵਿਚ ਕੁੱਲ 3,53,327 ਰੈਗੂਲਰ ਪ੍ਰੀਖਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ 'ਚੋਂ 2,42,406 ਪ੍ਰੀਖਿਆਰਥੀਆਂ ਪਾਸ ਹੋਏ ਹਨ ਅਤੇ ਇਨ੍ਹਾਂ ਦੀ ਪਾਸ ਪ੍ਰਤੀਸ਼ਤਤਾ 68.61 ਫੀਸਦੀ ਰਹੀ ਹੈ। ਇਸੇ ਤਰ੍ਹਾਂ 10ਵੀਂ ਸ਼੍ਰੇਣੀ ਦੀ ਓਪਨ ਸਕੂਲ ਪ੍ਰੀਖਿਆ ਮਾਰਚ 2015 ਵਿਚ ਕੁੱਲ 25,772 ਓਪਨ ਪ੍ਰੀਖਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ 'ਚੋਂ 6,919 ਪ੍ਰੀਖਿਆਰਥੀਆਂ ਪਾਸ ਹੋਏ ਹਨ ਅਤੇ ਇਨ੍ਹਾਂ ਦੀ ਪਾਸ ਪ੍ਰਤੀਸ਼ਤਤਾ 26.85 ਫੀਸਦੀ ਰਹੀ।
ਅੱਜ ਸ਼ਾਮੀ ਸਾਢੇ ਕੁ ਚਾਰ ਵਜੇ ਜਿਊਂ ਹੀ ਰਿਜ਼ਲਟ ਆਉਣ ਬਾਰੇ ਪਤਾ ਲੱਗਿਆ ਤਾਂ ਮੁੰਡੇ ਕੁੜੀਆਂ ਕੰਪਿਊਟਰ ਦੁਆਲੇ ਹੋ ਗਏ।  ਬੋਰਡ ਨੇ ਸਭ ਤੋਂ ਪਹਿਲਾਂ ਮੈਰਿਟ ਵਾਲੀਆਂ ਤਿੰਨ ਟੋਪਰ ਕੁੜੀਆਂ ਦੇ ਨਾਮ ਐਲਾਨੇ।  ਉਸ ਤੋਂ ਬਾਅਦ ਪ੍ਰੋਵੀਯਨਲ ਮੈਰਿਟ ਵਾਲੇ ਨਾਵਾਂ ਦਾ ਐਲਾਨ ਵੀ ਕਰ ਦਿੱਤਾ ਗਿਆ। ਕੁੜੀਆਂ ਦੀ ਪਾਸ ਪ੍ਰਤਿਸ਼ਤ ਇਸ ਵਾਰ 73.08 ਰਹੀ ਜਦਕਿ ਮੁੰਡੇ 60.19 % ਤੇ ਰਹੇ।  ਸ਼ਹਿਰੀ ਵਿਦਿਆਰਥੀਆਂ ਦੀ ਪਾਸ ਪ੍ਰਤਿਸ਼ਤ ਦਰ 66.29 % ਅਤੇ ਦੇਹਾਤੀ ਵਿਦਿਆਰਥੀਆਂ ਦੀ 65.49 % ਰਹੀ। 


Tuesday, February 10, 2015

"ਆਪ" ਦੀ ਇਤਿਹਾਸਕ ਜਿੱਤ ਦਾ ਪੰਜਾਬ ਵਿੱਚ ਵੀ ਭਾਰੀ ਜਸ਼ਨ

ਦਿੱਲੀ ਦੀ ਜਿੱਤ ਪੰਜਾਬ ਦੀ ਸਿਆਸਤ ਨੂੰ ਨਵਾਂ ਮੋੜ ਦੇਵੇਗੀ – ਗਰੇਵਾਲ 
ਲੁਧਿਆਣਾ: 10 ਫਰਵਰੀ 2015: (ਰੈਕਟਰ ਕਥੂਰੀਆ//ਪੰਜਾਬ ਸਕਰੀਨ):  
ਜਿੱਤ ਦੇ ਨਗਾਰੇ ਵੱਜਦਿਆਂ ਹੀ ਆਮ ਪਾਰਟੀ ਦੇ ਵਰਕਰਾਂ ਵਿੱਚ ਭਾਰੀ ਉਤਸ਼ਾਹ ਦੇਖਿਆ ਗਿਆ। ਜਿੱਤ ਦੇ ਜਸ਼ਨ ਸ਼ੁਰੂ ਹੋਏ। ਢੋਲ ਢਮੱਕਾ ਵੀ ਸੀ ਅਤੇ ਲੱਡੂ ਵੀ ਵੰਡੇ ਗਏ ਪਰ ਇਹਨਾਂ  ਜਸ਼ਨਾਂ ਵਿੱਚ ਕਿਤੇ ਵੀ ਕੋਈ ਗੁੰਡਾਗਰਦੀ ਜਾਂ ਕੋਈ ਹੋਰ ਫੁਕਰਾਗਿਰੀ ਨਹੀਂ ਦੇਖੀ ਗਈ। ਸਭ ਕੁਝ ਬੜੇ  ਠਰੰਮੇ ਨਾਲ ਚੱਲ ਰਿਹਾ ਸੀ। ਪਾਰਟੀ ਦੇ ਜ਼ਿਲਾ ਹੈਡਕੁਆਟਰ ਵਿਖੇ ਵੀ ਬੜਾ ਅਨੁਸ਼ਾਸਨ ਸੀ। ਚੌੜਾ ਬਾਜ਼ਾਰ, ਫਿਰੋਜਪੁਰ ਰੋਡ, ਜਗਰਾਓਂ ਪੁਲ, ਸਰਾਭਾ ਨਗਰ, ਹੈਬੋਵਾਲ, ਘੰਟਾ ਘਰ ਅਤੇ ਕਈ ਹੋਰ ਇਲਾਕਿਆਂ ਵਿੱਚ ਭੰਗੜੇ ਪਾਏ ਗਏ। ਪਾਰਟੀ ਦੇ ਜ਼ਿਲਾ ਮੁਖੀ ਅਹਿਬਾਬ ਸਿੰਘ ਗਰੇਵਾਲ ਨੇ ਵੋਟਰਾਂ ਦਾ ਧੰਨਵਾਦ ਕੀਤਾ ਅਤੇ ਵਾਅਦਾ ਦੁਹਰਾਇਆ ਕੀ ਅਸੀਂ ਪੰਜਾਬ ਵਿੱਚ ਵੀ ਇਤਿਹਾਸ ਰਚਾਂਗੇ। 
ਇਸੇ ਦੌਰਾਨ "ਆਪ" ਵੱਲੋਂ ਜਾਰੀ ਇੱਕ ਪ੍ਰੈਸ ਨੋਟ ਵਿੱਚ ਕਿਹਾ ਗਿਆ ਕਿ ਭਾਰਤ ਦੀ ਰਾਜਨੀਤੀ ਵਿੱਚ ਆਮ ਆਦਮੀ ਪਾਰਟੀ ਨੇ ਇੱਕ ਇਤਿਹਾਸਿਕ ਮੀਲ ਪੱਥਰ ਸਥਾਪਿਤ ਕਰਦਿਆ ਜਿੱਥੇ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਇੱਕ ਵੱਡੀ ਜਿੱਤ ਹਾਸਿਲ ਕੀਤੀ ਹੈ, ਉੱਥੇ ਪਾਰਟ ਨੇ ਇਹ ਵੀ ਦਰਸਾ ਦਿੱਤਾ ਹੈ ਕਿ ਅਜੇ ਵੀ ਦੇਸ਼ ਪ੍ਰਤੀ ਸਮਰਪਿਤ ਇਮਾਨਦਾਰ ਆਗੂਆਂ ਦੀ ਲੋਕਾਂ ਦੇ ਦਿਲਾਂ ਵਿੱਚ ਕਦਰ ਹੈ, ਪਾਰਟੀ ਦੇ ਰਹਿਨੁਮਾਂ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਨਾ ਸਿਰਫ ਮੁਲਕ ਦੀ ਸਿਆਸਤ ਵਿੱਚ ਇੱਕ ਉਸਾਰੂ ਤਬਦੀਲੀ ਦਾ ਬਿਗਲ ਵੱਜਿਆ ਹੈ ਤੇ ਸਗੋਂ ਇਹ ਜਿੱਤ ਭ੍ਰਿਸ਼ਟਾਵਾਦ ਸਿਆਸਤ ਲਈ ਇੱਕ ਵੱਡੀ ਚੁਨੌਤੀ ਵਜੋਂ ਸਾਬਿਤ ਹੋਵੇਗਾ। ਅੱਜ ਦਿੱਲੀ ਵਿਧਾਨ ਸਭਾ ਚੋਣਾਂ ਦੀ ਜਿੱਤ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਆਪ ਦੇ ਜ਼ਿਲ੍ਹਾ ਕਨਵੀਨਰ ਅਹਿਬਾਬ ਸਿੰਘ ਗਰੇਵਾਲ ਅਤੇ ਆਪ ਪਾਰਟੀ ਦੇ ਇਕੱਠੇ ਹੋਏ ਵਰਕਰਾਂ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਦਿੱਲੀ ਵਿੱਚ ਹੋਈ ਜਿੱਤ ਨਾ ਸਿਰਫ ਇੱਕ ਇਤਿਹਾਸਕ ਸਗੋਂ ਪੰਜਾਬ ਦੀ ਸਿਆਸਤ ਲਈ ਵੀ ਇੱਕ ਨਵਾਂ ਮੋੜ੍ਹ ਸਾਬਿਤ ਹੋਵੇਗੀ ਅਤੇ ਨਤੀਜੇ ਆਸ ਤੋਂ ਕਿਤੇ ਵੱਧ ਹਨ। ਦਿੱਲੀ ਦੀ ਜਨਤਾ ਨੇ ਸਾਫ ਸੁਥਰੀ ਰਾਜਨੀਤੀ ਦੇ ਪੱਖ ਵਿੱਚ ਵੋਟਾਂ ਪਾ ਕੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਨਿਰਣਾਇਕ ਫੈਸਲਾ ਦਿੱਤਾ ਹੈ। ਇਸ ਮੌਕੇ ਉਨ੍ਹਾਂ ਨੇ ਸ. ਹਰਵਿੰਦਰ ਸਿੰਘ ਫੂਲਕਾ ਦੀ ਅਗਵਾਈ ਹੇਠ ਦਿੱਲੀ ਗਏ ਸਾਰੇ ਵਰਕਰਾ ਦਾ ਧੰਨਵਾਦ ਵੀ ਕੀਤਾ ਤੇ ਜਿੰਨ੍ਹਾਂ ਨੇ ਤਨ, ਮਨ ਧਨ ਨਾਲ ਆਪ ਪਾਰਟੀ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ ਹੈ।
ਗਰੇਵਾਲ ਨੇ ਕਿਹਾ ਕਿ ਆਪ ਦੀ ਦਿੱਲੀ ਵਿੱਚ ਵੱਡੇ ਫਰਕ ਨਾਲ ਜਿੱਤ ਤੋਂ ਇਹ ਸਪੱਸ਼ਟ ਹੈ ਕਿ ਲੋਕਾਂ ਨੇ ਨਿਰਾਸ਼ਾਵਾਦੀ ਅਤੇ ਫਿਰਕਾਪ੍ਰਸਤ ਰਾਜਨੀਤੀ ਨੂੰ ਠੁਕਰਾਇਆ ਹੈ। ਆਪ ਦੀ ਦਿੱਲੀ ਵਿੱਚ ਜਿੱਤ ਪੰਜਾਬ ਵਿੱਚ ਪਾਰਟੀ ਲਈ ਬਹੁਤ ਹੀ ਜ਼ਿਆਦਾ ਮਹੱਤਵਪੂਰਣ ਹੈ ਅਤੇ ਇਸ ਤੋਂ ਇਹ ਵੀ ਸਾਬਿਤ ਹੁੰਦਾ ਹੈ ਕਿ ਲੋਕ ਇਮਾਨਦਾਰੀ ਚਾਹੁੰਦੇ ਹਨ, ਪਰ ਦੇਸ਼ ਨੂੰ ਭ੍ਰਿਸ਼ਟ ਦੇਸ਼ ਬਣਾਉਣ ਵਿੱਚ ਲੀਡਰਾਂ ਦਾ ਹੀ ਹੱਥ ਹੈ। ਰਾਜਨੀਤੀ ਨੂੰ ਪੂਰੀ ਤਰਾਂ ਪਲਟਾ ਦਿੱਤੇ ਤੋਂ ਬਿਨਾ ਗੁਜ਼ਾਰਾ ਨਹੀਂ ਹੋਣਾ, ਇਹ ਗਲਿਆ ਸੜਿਆ ਰਾਜਨੀਤਿਕ ਢਾਂਚਾ ਗਲੋਂ ਲਾਹੁਣਾ ਹੀ ਪਵੇਗਾ। ਪੰਜਾਬ ਦਾ ਬੇੜਾ ਗਰਕ ਕਰਨ ਅਤੇ ਇਸ ਨੂੰ ਬਦਨਾਮ ਕਰਨ ਵਿੱਚ ਸ਼੍ਰੋਮਣੀ ਅਕਾਲੀ ਦਲ/ਭਾਜਪਾ ਅਤੇ ਕਾਂਗਰਸ ਬਰਾਬਰ ਦੇ ਜਿੰਮੇਵਾਰ ਹਨ। ਲੋਕਾਂ ਦੀ ਹੁਣ ਤੱਕ ਇਹ ਮਜਬੂਰੀ ਸੀ ਕਿ ਉਹਨਾਂ ਨੂੰ ਕੋਈ ਬਦਲ ਨਹੀਂ ਸੀ ਲੱਭ ਰਿਹਾ ਅਤੇ ਆਮ ਆਦਮੀ ਪਾਰਟੀ ਪੰਜਾਬ ਵਿੱਚ ਇਹ ਬਦਲ ਦੇ ਕੇ ਵਿਖਾਵੇਗੀ। 
ਗਰੇਵਾਲ ਨੇ ਪਾਰਟੀ ਦੇ ਜ਼ਿਲ੍ਹੇ ਵਿੱਚੋਂ ਸਾਰੇ ਵਾਲੰਟੀਅਰਜ਼ ਦਾ ਤਹਿ ਦਿਲੋਂ ਧੰਨਵਾਦ ਕੀਤਾ, ਜਿਹਨਾਂ ਨੇ ਇਮਾਨਦਾਰੀ ਨਾਲ ਦਿਨ ਰਾਤ ਇੱਕ ਕਰ ਕੇ ਕੰਮ ਕੀਤਾ ਅਤੇ ਪਾਰਟੀ ਨੂੰ ਕਾਮਯਾਬ ਬਣਾਉਣ ਵਿੱਚ ਭਰਪੂਰ ਯੋਗਦਾਨ ਪਾਇਆ। ਸਾਡੇ ਵਲੰਟੀਅਰਜ਼ ਹੀ ਸਾਡੀ ਸ਼ਕਤੀ ਹਨ ਅਤੇ ਇਹ ਦਿਖਾਈ ਦੇ ਰਿਹਾ ਹੈ ਕਿ ਸਾਡੀ ਇਹ ਸ਼ਕਤੀ ਕਈ ਗੁਣਾ ਵਧ ਹੋ ਜਾਏਗੀ ਅਤੇ ਆਮ ਲੋਕਾਂ ਦੀ ਹਰੇਕ ਸਮੱਸਿਆ ਦਾ ਹੱਲ ਕੀਤਾ ਜਾਵੇਗਾ। ਆਮ ਆਦਮੀ ਪਾਰਟੀ ਦੇ ਸਥਾਨਕ ਦਫਤਰ ਸਵੇਰ ਤੋਂ ਹੀ ਸਾਰੇ ਵਲੰਟੀਅਰਜ਼ ਨੇ ਇਕੱਠੇ ਹੋ ਕੇ ਜਿੱਥੇ ਜਿੱਤ ਦਾ ਜਸ਼ਨ ਮਨਾਇਆ ਉੱਥੇ ਇਸ ਬੇਮਿਸ਼ਾਲ ਜਿੱਤ ਤੇ ਵਰਕਰਾਂ ਨੇ ਲੱਡੂ ਵੰਡੇ ਅਤੇ ਪਾਰਟੀ ਦੇ ਹੱਕ ਵਿੱਚ ਵੱਡੀ ਗਿਣਤੀ ਨੇ ਨਾਅਰੇ ਲਗਾਏ ਅਤੇ ਇਸ ਮੌਕੇ ਪਾਰਟੀ ਨੇ ਜਿੱਤ ਦਾ ਜਸ਼ਨ ਸਰਾਭਾ ਨਗਰ ਦੇ ਪ੍ਰਾਇਮਰੀ ਸਕੂਲ ਵਿੱਚ ਬੱਚਿਆਂ ਨੂੰ ਲੱਡੂ ਵੰਡੇ ਅਤੇ ਬੱਸ ਸਟੈਂਡ ਵਿੱਚ ਆਮ ਆਦਮੀਆਂ ਨੂੰ ਲੱਡੂ ਵੰਡੇ। ਇਸ ਮੌਕੇ ਆਪ ਦੇ ਐਕਟਿਵ ਵਲੰਟੀਅਰਜ਼ ਡਾ. ਐੱਚ.ਐੱਸ. ਚੀਮਾਂ, ਕਰਨਲ ਲਖਨਪਾਲ, ਰਾਜਫਤਿਹ ਸਿੰਘ, ਗੁਰਦੀਪ ਸਿੰਘ, ਨਿਸ਼ਾਂਤ ਕੋਹਲੀ, ਦੁਪਿੰਦਰ ਕੌਰ, ਰਾਜਵੰਤ ਕੌਰ, ਨੀਰੂ, ਰਵੀ, ਪੂਜਾ, ਪਵਨ ਕੁਮਾਰ, ਸੁਖਦੇਵ ਸਿੰਘ, ਮਿਹਰਬਾਨ, ਉਦੇਵਾਨ ਅਤੇ ਕਈ ਹੋਰ ਸਰਗਰਮ ਆਗੂ ਅਤੇ ਵਰਕਰ ਵੀ ਮੌਜੂਦ ਸਨ। 

Wednesday, June 12, 2013

ਕੋਈ ਕਿਉਂ ਨਹੀਂ ਵੇਖ ਰਿਹਾ?

ਨੌਜਵਾਨਾਂ ਦੀਆਂ ਖੁਦਕੁਸ਼ੀਆਂ ਪਿੱਛੇ ਕਾਰਨ ਬਣਦੀ ਮਾਨਸਿਕਤਾ ਵੱਲ 
ਆਪਣੀ ਹਰ ਲਿਖਤ ਨਾਲ ਸੋਚਣ ਲਈ ਮਜਬੂਰ ਕਰਨ ਵਾਲੇ ਖੱਬੇ ਪੱਖੀ ਵਿਦਵਾਨ ਅਤੇ ਰੋਜ਼ਾਨਾ ਨਵਾਂ ਜਮਾਨਾ ਦੇ ਸੰਪਾਦਕ ਜਤਿੰਦਰ ਪਨੂੰ  ਹੁਰਾਂ ਦੀ ਇੱਕ ਸਾਥੀ ਪਰਮਜੀਤ ਦੋਸਾਂਝ ਹੁਰਾਂ ਨੇ ਫੇਸਬੁਕ ਤੇ ਪੋਸਟ ਕੀਤੀ ਹੈ। ਅੱਜ ਦੇ ਇਸ ਮੁਕਾਬਲੇ ਵਾਲੇ ਯੁਗ ਜਿਥੇ ਵਿਦਿਆਰਥੀਆਂ ਦੀ ਮੈਰਿਟ ਵਧ ਰਹੀ ਹੈ ਉਥੇ ਹੀ ਵਧ ਰਹੀਆਂ ਹਨ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਅਤੇ ਖੁਦਕੁਸ਼ੀਆਂ। ਇਸ ਲਿਖਤ ਵਿੱਚ ਪੰਨੂੰ ਹੁਰਾਂ ਨੇ ਬਿਲਕੁਲ ਨਵੇਂ ਅੰਕੜਿਆਂ ਅਤੇ ਨਵੇਂ ਅੰਦਾਜ਼ ਨਾਲ ਇੱਕ ਵਾਰ ਫੇਰ ਸਾਰੀ ਸਥਿਤੀ ਨੂੰ ਬਡੀ ਹੀ ਸਾਦਗੀ ਨਾਲ ਲੋਕਾਂ ਸਾਹਮਣੇ ਰੱਖਿਆ ਹੈ---ਸ਼ਾਇਦ ਇਸ ਵਾਰ  ਸਮਾਜ ਨੂੰ ਸਮਝ ਆ ਜਾਏ।---ਰੈਕਟਰ ਕਥੂਰੀਆ 
ਕਈ ਮਹੀਨੇ ਪਹਿਲਾਂ ਅਸੀਂ ਇਸ ਕਾਲਮ ਦਾ ਅੰਤ ਇਸ ਗੱਲ ਨਾਲ ਕੀਤਾ ਸੀ ਕਿ ਨੌਕਰੀ ਲਈ ਇੰਟਰਵਿਊ ਦੇਣ ਗਏ ਇੱਕ ਮੁੰਡੇ ਨੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਨਾਂਅ ਪੁੱਛੇ ਜਾਣ ਉੱਤੇ ਕਿਹਾ ਸੀ ਕਿ ਉਸ ਨੂੰ ਪਤਾ ਨਹੀਂ। ਉਸ ਦੀ ਇੰਟਰਵਿਊ ਲੈਣ ਵਾਲੇ ਨੇ ਹੈਰਾਨੀ ਜ਼ਾਹਰ ਕੀਤੀ ਸੀ ਕਿ ਤੈਨੂੰ ਦੇਸ਼ ਦੇ ਪ੍ਰਧਾਨ ਮੰਤਰੀ ਦਾ ਨਾਂਅ ਵੀ ਪਤਾ ਨਹੀਂ। ਮੁੰਡੇ ਨੇ ਮੋੜਵਾਂ ਸਵਾਲ ਕੀਤਾ ਸੀ ਕਿ ਕੀ ਪ੍ਰਧਾਨ ਮੰਤਰੀ ਨੂੰ ਪਤਾ ਹੈ ਕਿ ਮੈਂ ਇੰਟਰਵਿਊ ਦੇਣ ਲਈ ਏਥੇ ਆਉਣ ਵਾਸਤੇ ਕਿਰਾਇਆ ਵੀ ਕਿਸੇ ਤੋਂ ਮੰਗ ਕੇ ਲਿਆਇਆ ਹਾਂ? ਇੱਕ ਪੁਲਸ ਅਫਸਰ ਹੈ ਗੁਰਪ੍ਰੀਤ ਸਿੰਘ ਤੂਰ। ਉਹ ਪੁਲਸ ਅਫਸਰ ਨਾਲੋਂ ਵੱਧ ਨੌਜਵਾਨਾਂ ਦਾ ਮਨੋ-ਵਿਗਿਆਨੀ ਜਾਪਦਾ ਹੈ। ਇੱਕ ਦਿਨ ਇੱਕ ਲੇਖ ਉਸ ਨੇ ਅਖਬਾਰ ਵਿੱਚ ਲਿਖਿਆ ਸੀ, ਜਿਸ ਵਿੱਚ ਪੁਲਸ ਮਹਿਕਮੇ ਵਿੱਚ ਕੁੜੀਆਂ ਦੀ ਭਰਤੀ ਦੀ ਕਹਾਣੀ ਪਾਈ ਗਈ ਸੀ। ਤੂਰ ਨੇ ਲਿਖਿਆ ਕਿ ਭਰਤੀ ਦੇ ਟਰਾਇਲ ਮੁੱਕਣ ਪਿੱਛੋਂ ਇੱਕ ਪਾਸੇ ਬੈਠ ਕੇ ਦੋ ਮਾਂ-ਧੀ ਨਵੇਂ ਬੂਟਾਂ ਨਾਲ ਲੱਗੀ ਮਿੱਟੀ ਰੁਮਾਲ ਨਾਲ ਪੂੰਝ ਕੇ ਲਾਹ ਰਹੀਆਂ ਸਨ। ਪੁੱਛਣ ਉੱਤੇ ਕੁੜੀ ਦੀ ਮਾਂ ਨੇ ਕਿਹਾ: 'ਕਿਸੇ ਦੁਕਾਨ ਤੋਂ ਇਹ ਬੂਟ ਲਿਆਂਦੇ ਸਨ। ਜੇ ਧੀ ਟੈੱਸਟ ਪਾਸ ਕਰ ਜਾਂਦੀ ਤਾਂ ਰੱਖ ਲੈਣੇ ਸਨ, ਹੁਣ ਪੈਸਿਆਂ ਦੀ ਲੋੜ ਹੈ, ਇਹ ਦੁਕਾਨਦਾਰ ਨੂੰ ਵਾਪਸ ਦੇ ਕੇ ਪੈਸੇ ਲੈ ਲਵਾਂਗੀਆਂ।' ਜਵਾਨੀ ਪੰਜਾਬ ਦੀ ਹੋਵੇ ਜਾਂ ਭਾਰਤ ਦੀ, ਇਸ ਵਕਤ ਆਪਣੀ ਹੋਂਦ ਦੇ ਅਹਿਸਾਸ ਵਿੱਚ ਏਦਾਂ ਉਲਝ ਗਈ ਹੈ ਕਿ ਭਵਿੱਖ ਜਦੋਂ ਧੁੰਦਲਾ ਨਜ਼ਰ ਆਵੇ ਤਾਂ ਅਨਰਥ ਵਾਪਰ ਜਾਂਦੇ ਹਨ।
ਇਸ ਹਫਤੇ ਮੈਨੂੰ ਇੱਕ ਵਿਦੇਸ਼ੀ ਰੇਡੀਓ ਚੈਨਲ ਤੋਂ ਇਹ ਸਵਾਲ ਪੁੱਛਿਆ ਗਿਆ ਕਿ ਮੁੰਬਈ ਸ਼ਹਿਰ ਵਿੱਚ ਜੀਆ ਖਾਨ ਨਾਂਅ ਦੀ ਇੱਕ ਐਕਟਰੈੱਸ ਨੇ ਖੁਦਕੁਸ਼ੀ ਕਰ ਲਈ ਹੈ, ਉਸ ਦੇ ਪਿੱਛੇ ਤੁਹਾਡੇ ਖਿਆਲ ਵਿੱਚ ਕੀ ਕਾਰਨ ਹੋ ਸਕਦਾ ਹੈ? ਮੈਂ ਉਨ੍ਹਾਂ ਨੂੰ ਮੋੜਵਾਂ ਸਵਾਲ ਕੀਤਾ ਕਿ ''ਪੰਜਾਬ ਦੇ ਇੱਕ ਅਖਬਾਰ ਵਿੱਚ ਖਬਰ ਛਪੀ ਹੈ, 'ਜਨਵਰੀ ਵਿੱਚ ਵਿਆਹ, ਅਪਰੈਲ ਵਿੱਚ ਤਲਾਕ, ਜੂਨ ਵਿੱਚ ਖੁਦਕੁਸ਼ੀ', ਤੁਸੀਂ ਮੈਨੂੰ ਉਸ ਖਬਰ ਬਾਰੇ ਕਿਉਂ ਨਹੀਂ ਪੁੱਛਦੇ?" ਇਸ ਸਵਾਲ ਦਾ ਜਵਾਬ ਉਨ੍ਹਾਂ ਕੋਲ ਨਹੀਂ ਸੀ ਤੇ ਜੋ ਕੁਝ ਪੰਜਾਬ ਦੀ ਖਬਰ ਦੱਸਦੀ ਸੀ, ਉਸ ਬਾਰੇ ਜਦੋਂ ਦੱਸਣਾ ਪਿਆ ਤਾਂ ਜ਼ਬਾਨ ਮੇਰੀ ਵੀ ਕੰਬ ਰਹੀ ਸੀ। ਉਸ ਕੁੜੀ ਦੀ ਅਤੇ ਜੀਆ ਖਾਨ ਦੀ ਖੁਦਕੁਸ਼ੀ ਦੋਵੇਂ ਹੀ ਹੁਣ ਜਵਾਨੀ ਦਾ ਨਸੀਬਾ ਜਾਪਣ ਲੱਗ ਪਈਆਂ ਹਨ।
ਮੈਂ ਨਹੀਂ ਸੀ ਜਾਣਦਾ ਕਿ ਜੀਆ ਖਾਨ ਕੌਣ ਸੀ? ਉਸ ਦੀ ਮੌਤ ਦੀ ਖਬਰ ਦੇ ਨਾਲ ਜਾਣਿਆ ਸੀ। ਫਿਲਮਾਂ ਵਿੱਚ ਕੋਈ ਦਿਲਚਸਪੀ ਨਾ ਹੋਣ ਦੇ ਬਾਵਜੂਦ ਪੱਤਰਕਾਰ ਹੋਣ ਦੇ ਨਾਤੇ ਉਸ ਦੀ ਜਾਣਕਾਰੀ ਰੱਖਣਾ ਮੇਰੀ ਡਿਊਟੀ ਸੀ। ਦੱਸਿਆ ਗਿਆ ਕਿ ਉਹ ਕੁੜੀ ਜਦੋਂ ਇਸ ਖੇਤਰ ਵਿੱਚ ਆਈ ਤਾਂ ਬੜੀ ਚੰਗੀ ਤੁਰ ਪਈ ਸੀ। ਉਸ ਨੂੰ ਅਮਿਤਾਬ ਬੱਚਨ ਵਰਗੇ ਹੀਰੋ ਨਾਲ ਕੰਮ ਕਰ ਸਕਣ ਦਾ ਮੌਕਾ ਵੀ ਮਿਲ ਗਿਆ, ਜਿਸ ਨਾਲ ਇੱਕ ਵਾਰ ਮਿਲਣਾ ਵੀ ਕਈ ਲੋਕਾਂ ਦੀ ਸਾਰੀ ਉਮਰ ਦੀ ਇੱਛਾ ਰਹਿੰਦੀ ਹੈ। ਮੌਕਾ ਮਿਲਣ ਦੇ ਬਾਅਦ ਕੁੜੀ ਨੂੰ ਭਵਿੱਖ ਸੁਨਹਿਰਾ ਨਜ਼ਰ ਆਉਣ ਲੱਗਾ। ਉਸ ਨੇ ਉਹ ਸਾਰੇ ਪ੍ਰਬੰਧ ਕਰ ਲਏ, ਜਿਹੜੇ ਕਿਸੇ ਸਫਲ ਹੀਰੋਇਨ ਨੂੰ ਕਰਨੇ ਬਣਦੇ ਸਨ। ਮੈਨੇਜਰ ਰੱਖ ਲਿਆ, ਨਿੱਜੀ ਸਹਾਇਕ ਤੇ ਨਿੱਜੀ ਬਿਊਟੀਸ਼ਨ ਰੱਖ ਲਏ ਤੇ ਇੱਕ ਡਰਾਈਵਰ ਵੀ, ਕਿਉਂਕਿ ਉਹ ਸਾਰੇ ਸਟੇਟਸ ਦੀ ਪਛਾਣ ਮੰਨੇ ਜਾਂਦੇ ਹਨ। ਮੁੜ ਕੇ ਫਿਲਮਾਂ ਨਹੀਂ ਮਿਲ ਸਕੀਆਂ ਤੇ ਹਰ ਮਹੀਨੇ ਦੇ ਇਸ ਸਟਾਫ਼ ਦੇ ਲੱਖਾਂ ਰੁਪਏ ਦੇ ਖਰਚੇ ਉਸ ਦੇ ਜੜ੍ਹੀਂ ਬੈਠ ਗਏ। ਨਤੀਜਾ ਇਹ ਨਿਕਲਿਆ ਕਿ ਇੱਕ ਦਿਨ ਉਹ ਖੁਦਕੁਸ਼ੀ ਕਰ ਗਈ। ਇਸ ਤੋਂ ਪਹਿਲਾਂ ਵੀ ਮੁੰਬਈ ਦੇ ਕੁਝ ਚਮਕਦੇ ਸਿਤਾਰਿਆਂ, ਕੁਝ ਕੁੜੀਆਂ ਤੇ ਕੁਝ ਮੁੰਡਿਆਂ, ਨੇ ਇੰਜ ਹੀ ਖੁਦਕੁਸ਼ੀਆਂ ਕੀਤੀਆਂ ਸਨ।
ਪੰਜਾਬ ਦੀ ਖਬਰ ਉਸ ਤੋਂ ਦੋ ਦਿਨ ਬਾਅਦ ਦੀ ਹੈ। ਜਲੰਧਰ ਜ਼ਿਲੇ ਵਿੱਚ ਆਦਮਪੁਰ ਨੇੜਲੇ ਇੱਕ ਪਿੰਡ ਦੀ ਕੁੜੀ ਦਾ ਇਸੇ ਸਾਲ ਛੇ ਜਨਵਰੀ ਨੂੰ ਵਿਆਹ ਹੋਇਆ ਸੀ। ਮਾਮੂਲੀ ਗੱਲਾਂ ਤੋਂ ਉਨ੍ਹਾਂ ਪਤੀ-ਪਤਨੀ ਦਾ ਝਗੜਾ ਰਹਿਣ ਲੱਗ ਪਿਆ ਤੇ ਅਪਰੈਲ ਵਿੱਚ ਸਿਰਫ ਤਿੰਨ ਮਹੀਨੇ ਦੇ ਵਿਆਹੁਤਾ ਜੀਵਨ ਤੋਂ ਬਾਅਦ ਪੰਚਾਇਤੀ ਤੌਰ ਉੱਤੇ ਵੱਖੋ-ਵੱਖ ਹੋ ਗਏ ਜਾਂ ਕਰ ਦਿੱਤੇ ਗਏ। ਇਸ ਜੂਨ ਮਹੀਨੇ ਦੀ ਦੋ ਤਰੀਕ ਨੂੰ ਕੁੜੀ ਦਾ ਜਨਮ ਦਿਨ ਸੀ। ਮਾਪੇ ਆਪਣੀ ਧੀ ਦਾ ਜਨਮ ਦਿਨ ਮਨਾਉਣਾ ਨਹੀਂ ਛੱਡ ਸਕੇ। ਮਨਾਇਆ ਗਿਆ ਤੇ ਉਸ ਦੇ ਬਾਅਦ ਕੁੜੀ ਨੇ ਅੰਦਰ ਜਾ ਕੇ ਖੁਦਕੁਸ਼ੀ ਕਰ ਲਈ। ਕਾਰਨ ਸਾਫ ਹੈ ਕਿ ਉਸ ਨੂੰ ਭਵਿੱਖ ਵਿੱਚ ਕੋਈ ਆਸ ਦੀ ਕਿਰਨ ਨਹੀਂ ਸੀ ਦਿੱਸ ਰਹੀ। 
ਇਸ ਦੇ ਬਾਅਦ ਫਗਵਾੜੇ ਦੀ ਖਬਰ ਆ ਗਈ। ਲੁਧਿਆਣੇ ਦੇ ਇੱਕ ਕਾਰਖਾਨੇਦਾਰ ਦੀ ਪਤਨੀ ਨੇ ਓਥੇ ਆਪਣੇ ਮਾਂ-ਬਾਪ ਦੇ ਘਰ ਆ ਕੇ ਖੁਦਕੁਸ਼ੀ ਕਰ ਲਈ ਹੈ। ਉਸ ਕੁੜੀ ਦਾ ਇਹ ਦੂਸਰਾ ਵਿਆਹ ਸੀ। ਪਹਿਲੇ ਪਤੀ ਨਾਲ ਨਿਭ ਨਹੀਂ ਸੀ ਸਕੀ ਤੇ ਜਿਸ ਦੂਸਰੇ ਲੁਧਿਆਣੇ ਵਾਲੇ ਨਾਲ ਵਿਆਹ ਕਰਵਾਇਆ, ਉਸ ਦੇ ਆਪਣੇ ਦੋ ਵਿਆਹ ਟੁੱਟ ਚੁੱਕੇ ਸਨ ਅਤੇ ਇਹ ਤੀਸਰਾ ਵਿਆਹ ਸੀ। ਪੰਜਾਬੀ ਸਮਾਜ ਦੇ ਉਲਝਦੇ ਜਾਂਦੇ ਤਾਣੇ-ਬਾਣੇ ਨੇ ਇਹੋ ਜਿਹੀਆਂ ਕਿੰਨੀਆਂ ਕੁੜੀਆਂ ਦੀ ਜਾਨ ਲੈ ਲਈ ਹੈ, ਇਸ ਦਾ ਹਿਸਾਬ ਰੱਖਣ ਦੀ ਵੀ ਕਿਸੇ ਨੂੰ ਲੋੜ ਨਹੀਂ ਜਾਪਦੀ। ਜਦੋਂ ਇਹ ਲੋੜ ਨਹੀਂ ਜਾਪਦੀ ਤਾਂ ਇਹ ਚਿੰਤਾ ਵੀ ਕੌਣ ਕਰੇਗਾ ਕਿ ਸਾਡੀ ਜਵਾਨ ਪੀੜ੍ਹੀ ਇਸ ਤਰ੍ਹਾਂ ਭਵਿੱਖ ਤੋਂ ਉਦਾਸ ਕਿਉਂ ਹੋਈ ਜਾਂਦੀ ਹੈ ਕਿ ਉਸ ਨੂੰ ਜਿਊਣਾ ਵੀ ਬੋਝ ਜਾਪਣ ਲੱਗ ਪਿਆ ਹੈ?<br />
ਨਾ ਦੇਸ਼ ਦੇ ਕਿਸੇ ਆਗੂ ਨੇ ਇਹ ਚਿੰਤਾ ਕਦੇ ਕੀਤੀ ਹੈ ਤੇ ਨਾ ਪੰਜਾਬ ਵਾਲਿਆਂ ਕੋਲ ਇਹ ਸੋਚਣ ਦੀ ਵਿਹਲ ਹੈ ਕਿ ਜਿਸ ਦਿਨ ਕਿਸੇ ਵੀ ਜਮਾਤ ਦੇ ਇਮਤਿਹਾਨ ਦਾ ਨਤੀਜਾ ਆਉਂਦਾ ਹੈ, ਉਸ ਦਿਨ ਕਿੰਨੇ ਬੱਚੇ ਹਰ ਸਾਲ ਖੁਦਕੁਸ਼ੀਆਂ ਕਰ ਜਾਂਦੇ ਹਨ? ਅਸੀਂ ਸਿਰਫ ਇਹ ਵੇਖਦੇ ਹਾਂ ਕਿ ਫਲਾਣੇ ਸਕੂਲ ਜਾਂ ਕਾਲਜ ਦੇ ਐਨੇ ਬੱਚੇ ਮੈਰਿਟ ਵਿੱਚ ਆਏ ਤੇ ਉਨ੍ਹਾਂ ਦੇ ਸਕੂਲ ਮੁਖੀ ਨੇ ਉਨ੍ਹਾਂ ਦਾ ਮੂੰਹ ਮਿੱਠਾ ਕਰਵਾ ਕੇ ਜਿਹੜੀ ਫੋਟੋ ਖਿਚਵਾਈ ਹੁੰਦੀ ਹੈ, ਉਸ ਨੂੰ ਅਖਬਾਰ ਵਿੱਚ ਵੇਖ ਲੈਂਦੇ ਹਾਂ। ਮਰ ਗਏ ਬੱਚਿਆਂ ਦੇ ਮਾਪੇ ਕੀ ਕਹਿੰਦੇ ਹਨ, ਇਹ ਗੱਲ ਕੋਈ ਖਾਸ ਧਿਆਨ ਦੇ ਯੋਗ ਨਹੀਂ ਸਮਝਦਾ, ਪਰ ਸਮਝਣੀ ਚਾਹੀਦੀ ਹੈ। ਇਮਤਿਹਾਨਾਂ ਦੇ ਨਤੀਜੇ ਅੱਜ ਕੱਲ੍ਹ ਇੰਟਰਨੈੱਟ ਉੱਤੇ ਆ ਜਾਂਦੇ ਹਨ ਤੇ ਬਹੁਤ ਸਾਰੇ ਬੱਚਿਆਂ ਨੂੰ ਮੋਬਾਈਲ ਫੋਨ ਉੱਤੇ ਇਸ ਦੀ ਸੂਚਨਾ ਮਿਲ ਜਾਂਦੀ ਹੈ। ਜੇ ਨਤੀਜਾ ਫੇਲ੍ਹ ਹੋਣ ਦਾ ਹੀ ਨਹੀ, ਆਸ ਤੋਂ ਘੱਟ ਨੰਬਰਾਂ ਵਾਲਾ ਵੀ ਆਵੇ ਤਾਂ ਬੱਚੇ ਆਪਣੇ ਘਰ ਜਾਣ ਦੀ ਥਾਂ ਦੁਨੀਆ ਛੱਡ ਜਾਣ ਦਾ ਰਾਹ ਚੁਣ ਲੈਂਦੇ ਹਨ। ਬੰਗਲੌਰ ਵਿੱਚ ਇੱਕ ਇਹੋ ਜਿਹੀ ਕੁੜੀ ਨੇ ਖੁਦਕੁਸ਼ੀ ਕਰ ਲਈ ਹੈ, ਜਿਸ ਦੇ ਨੰਬਰ ਨੱਬੇ ਫੀਸਦੀ ਤੋਂ ਵੱਧ ਆਏ ਸਨ, ਪਰ ਜਿਵੇਂ ਉਹ ਹਰ ਵਾਰੀ ਪਹਿਲੇ ਦਸਾਂ ਵਿੱਚ ਹੁੰਦੀ ਸੀ, ਉਸ ਸਥਿਤੀ ਨੂੰ ਕਾਇਮ ਨਹੀਂ ਸੀ ਰੱਖ ਸਕੀ। 
ਜਦੋਂ ਹਰ ਸਕੂਲ, ਕਾਲਜ ਅਤੇ ਹਰ ਸਿੱਖਿਆ ਸੰਸਥਾ ਵਿੱਚ ਇਹ ਦੌੜ ਲੱਗੀ ਹੋਈ ਹੈ ਕਿ ਮੁਕਾਬਲੇ ਵਿੱਚ ਬਾਕੀਆਂ ਤੋਂ ਅੱਗੇ ਨਿਕਲਣਾ ਹੈ ਤਾਂ ਇਸ ਦਾ ਬੱਚਿਆਂ ਦੇ ਮਨਾਂ ਉੱਤੇ ਇਹੋ ਜਿਹਾ ਬੋਝ ਪੈਣ ਲੱਗ ਪਿਆ ਹੈ ਕਿ ਉਹ ਕਿਸੇ ਕਿਸਮ ਦੀ ਕਮੀ ਵੇਖ ਕੇ ਉਸ ਨੂੰ ਦੂਰ ਕਰਨ ਦੀ ਥਾਂ ਮਰਨ ਦਾ ਰਾਹ ਚੁਣਨ ਲੱਗ ਪਏ ਹਨ। ਇਹ ਆਮ ਕਿਹਾ ਜਾਂਦਾ ਹੈ ਕਿ ਭਾਰਤ ਉੱਤੇ ਪੱਛਮੀ ਸੱਭਿਅਤਾ ਦਾ ਪ੍ਰਛਾਵਾਂ ਬੜੀ ਤੇਜ਼ੀ ਨਾਲ ਪੈ ਰਿਹਾ ਹੈ, ਪਰ ਅਸੀਂ ਪੱਛਮੀ ਦੇਸ਼ਾਂ ਦੇ ਬੱਚਿਆਂ ਵੱਲੋਂ ਇਸ ਤਰ੍ਹਾਂ ਇਮਤਿਹਾਨਾਂ ਦੇ ਦਿਨਾਂ ਵਿੱਚ ਧੜਾ-ਧੜ ਖੁਦਕੁਸ਼ੀਆਂ ਕਰਨ ਦੀਆਂ ਖਬਰਾਂ ਕਦੇ ਨਹੀਂ ਪੜ੍ਹੀਆਂ। ਉਨ੍ਹਾਂ ਦੇਸ਼ਾਂ ਦੇ ਵਿਦਿਅਕ ਅਦਾਰਿਆਂ ਵਿੱਚ ਕੌਂਸਲਿੰਗ ਦਾ ਪ੍ਰਬੰਧ ਹੁੰਦਾ ਹੈ, ਤਾਂ ਕਿ ਜਿਹੜੀ ਗੱਲ ਬੱਚੇ ਮਾਂ-ਬਾਪ ਨਾਲ ਕਰਨ ਤੋਂ ਵੀ ਝਿਜਕਦੇ ਹੋਣ, ਉਹ ਕਿਸੇ ਨਾਲ ਸਾਂਝੀ ਕਰ ਕੇ ਅਤੇ ਉਸ ਦੀ ਸਲਾਹ ਲੈ ਕੇ ਮਨ ਦਾ ਬੋਝ ਹਲਕਾ ਕਰ ਸਕਣ। ਇਸ ਤਰ੍ਹਾਂ ਦੀ ਸਲਾਹ ਮਾਨਸਿਕ ਗੁੰਝਲਾਂ ਖੋਲ੍ਹਣ ਤੇ ਜ਼ਿੰਦਗੀ ਦੀ ਅਵਾਜ਼ਾਰੀ ਨੂੰ ਮੌਤ ਤੱਕ ਜਾਣ ਵੱਲੋਂ ਮੋੜਨ ਦਾ ਚੰਗਾ ਢੰਗ ਹੁੰਦੀ ਹੈ, ਪਰ ਨੋਟਾਂ ਨੂੰ ਮਾਂਜਾ ਮਾਰਨ ਰੁੱਝੇ ਹੋਏ ਭਾਰਤ ਦੇ ਅਦਾਰਿਆਂ ਨੂੰ ਇਸ ਤਰ੍ਹਾਂ ਦੀ ਕਿਸੇ ਕੋਸ਼ਿਸ਼ ਦੀ ਲੋੜ ਨਹੀਂ ਜਾਪਦੀ ਤੇ ਜਿਨ੍ਹਾਂ ਨੇ ਇਹ ਪ੍ਰਬੰਧ ਕੀਤੇ ਵੀ ਹਨ, ਉਹ ਅਮਲ ਵਿੱਚ ਸਾਰਥਿਕ ਸਾਬਤ ਨਹੀਂ ਹੋ ਰਹੇ। 
ਇੱਕ ਗੱਲ ਇਹ ਅਸੀਂ ਆਮ ਸੁਣਦੇ ਹਾਂ ਕਿ ਲੀਡਰਾਂ ਦੇ ਬੱਚਿਆਂ ਨੂੰ ਇਸ ਕਿਸਮ ਦੀ ਮਾਨਸਿਕਤਾ ਦਾ ਕਦੀ ਸਾਹਮਣਾ ਨਹੀਂ ਕਰਨਾ ਪੈਂਦਾ। ਪਿਛਲੇ ਦਿਨੀਂ ਅਸੀਂ ਇੱਕ ਇਹੋ ਜਿਹੇ ਨੌਜਵਾਨ ਦੀ ਖੁਦਕੁਸ਼ੀ ਦੀ ਖਬਰ ਵੀ ਪੜ੍ਹੀ ਹੈ, ਜਿਸ ਦਾ ਬਾਪ ਭਾਰਤ ਦੇ ਇੱਕ ਵੱਡੇ ਰਾਜ ਦੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦਾ ਆਗੂ ਹੈ ਤੇ ਇਹ ਆਸ ਰੱਖੀ ਬੈਠਾ ਹੈ ਕਿ ਅਗਲੀ ਵਾਰੀ ਉਸ ਦੀ ਪਾਰਟੀ ਦੀ ਸਰਕਾਰ ਬਣੀ ਤਾਂ ਮੁੱਖ ਮੰਤਰੀ ਜਾਂ ਦੂਸਰੇ ਨੰਬਰ ਦਾ ਮੰਤਰੀ ਬਣੇਗਾ। ਉਸ ਨੌਜਵਾਨ ਨੇ ਇੰਜੀਨੀਅਰਿੰਗ ਦੀ ਪੜ੍ਹਾਈ ਇਸ ਲਈ ਛੱਡ ਦਿੱਤੀ ਕਿ ਰਾਜਨੀਤੀ ਵਿੱਚ ਉਸ ਨੂੰ ਕਾਫੀ ਰੋਸ਼ਨ ਭਵਿੱਖ ਨਜ਼ਰ ਆਇਆ ਸੀ। ਬਾਪ ਨੇ ਨਗਰ ਕੌਂਸਲ ਦੀ ਚੋਣ ਵਿੱਚ ਟਿਕਟ ਦਿਵਾ ਦਿੱਤੀ ਤੇ ਨਾਲ ਇਹ ਆਖ ਦਿੱਤਾ ਕਿ ਇਹ ਛੋਟੀ ਜਿਹੀ ਨਗਰ ਕੌਂਸਲ ਦੀ ਚੋਣ ਇੱਕ ਪੜੁੱਲ ਸਮਝ ਕੇ ਲੜੀਂ, ਜਿੱਤ ਗਿਆ ਤਾਂ ਸ਼ਹਿਰ ਦਾ ਪ੍ਰਧਾਨ ਤੂੰ ਹੀ ਬਣੇਂਗਾ ਤੇ ਜੇ ਹਾਰ ਗਿਆ ਤਾਂ ਅੱਗੋਂ ਲਈ ਔਕੜਾਂ ਬਹੁਤ ਆਉਣਗੀਆਂ। ਬਾਪ ਤਾਂ ਵੋਟਾਂ ਪੈਣ ਪਿੱਛੋਂ ਕਿਸੇ ਕੰਮ ਲਈ ਰਾਜਧਾਨੀ ਨੂੰ ਚਲਾ ਗਿਆ ਤੇ ਜਿੱਤ ਦੀ ਪੱਕੀ ਆਸ ਲਾਈ ਬੈਠੇ ਪੁੱਤਰ ਨੇ ਜਦੋਂ ਇਹ ਵੇਖਿਆ ਕਿ ਸ਼ਹਿਰ ਦਾ ਪ੍ਰਧਾਨ ਬਣਾਉਣ ਵਾਲੀ ਇੱਕ ਵਾਰਡ ਦੀ ਚੋਣ ਵੀ ਉਸ ਤੋਂ ਜਿੱਤੀ ਨਹੀਂ ਗਈ ਤਾਂ ਅੱਧੀ ਰਾਤ ਨੂੰ ਉਸ ਨੇ ਖੁਦਕੁਸ਼ੀ ਕਰ ਲਈ। ਉਸ ਦੀ ਖੁਦਕੁਸ਼ੀ ਲਈ ਉਸ ਦਾ ਬਾਪ ਵੀ ਜ਼ਿਮੇਵਾਰ ਸੀ, ਉਸ ਦੇ ਯਾਰ-ਮਿੱਤਰ ਵੀ, ਜਿਹੜੇ ਉਸ ਨੂੰ ਇਹੋ ਸਿਖਾਈ ਗਏ ਸਨ ਕਿ ਆਹ ਇੱਕ ਸੀਟ ਜਿੱਤਣ ਦੀ ਦੇਰ ਹੈ, ਫਿਰ ਝੰਡੀ ਵਾਲੀ ਕਾਰ ਤੇਰੇ ਹੇਠ ਹੋਵੇਗੀ।
ਸਾਨੂੰ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਬੱਚਿਆਂ ਦੇ ਸਿਰ ਉੱਤੇ ਚੰਗੇ ਭਵਿੱਖ ਦੀ ਸਰਪੱਟ ਦੌੜ ਦੀ ਭਾਵਨਾ ਭਰੀ ਜਾ ਰਹੀ ਹੈ। ਇਹ ਭਾਵਨਾ ਭਰਨ ਵਿੱਚ ਕਾਰਪੋਰੇਟ ਘਰਾਣੇ ਵੀ ਬਹੁਤ ਭੈੜੀ ਭੂਮਿਕਾ ਅਦਾ ਕਰ ਰਹੇ ਹਨ। ਉਹ ਕਿਸੇ ਦਿਨ ਮੀਡੀਏ ਨੂੰ ਇਹ ਦੱਸਦੇ ਹਨ ਕਿ ਫਲਾਣੇ ਅਦਾਰੇ ਦੇ ਚਾਰ ਬੱਚਿਆਂ ਨੂੰ ਅਸੀਂ ਉਨ੍ਹਾਂ ਦੀ ਯੋਗਤਾ ਵੇਖ ਕੇ ਤਿੰਨ ਲੱਖ ਰੁਪਏ ਮਹੀਨੇ ਦੇ ਪੈਕੇਜ ਉੱਤੇ ਸਿਲੈਕਟ ਕਰ ਲਿਆ ਹੈ। ਇਹ ਖੁਸ਼ੀ ਦੀ ਖਬਰ ਜਦੋਂ ਬਾਹਰ ਆਉਂਦੀ ਹੈ, ਓਦੋਂ ਇਹ ਗੱਲ ਲੁਕੀ ਰਹਿ ਜਾਂਦੀ ਹੈ ਕਿ ਉਸੇ ਅਦਾਰੇ ਦੀ ਉਸੇ ਕਲਾਸ ਵਿੱਚ ਉਨ੍ਹਾਂ ਦੋਂਹ ਦੇ ਨਾਲ ਦੇ ਛੱਤੀ ਬੱਚਿਆਂ ਨੇ ਵੀ ਆਪਣੇ ਮਾਂ-ਬਾਪ ਤੋਂ ਲਿਆ ਕੇ ਓਨਾ ਹੀ ਪੈਸਾ ਖਰਚ ਕੀਤਾ ਸੀ, ਪਰ ਉਨ੍ਹਾਂ ਨੂੰ ਕਿਸੇ ਨੇ ਚਪੜਾਸੀ ਲਾਉਣ ਲਈ ਵੀ ਨਹੀਂ ਚੁਣਿਆ। ਜਦੋਂ ਉਹ ਚਾਰ ਬੱਚੇ ਕੋਈ ਕਾਰਪੋਰੇਟ ਘਰਾਣਾ ਚੁਣਦਾ ਹੈ, ਓਦੋਂ ਉਨ੍ਹਾਂ ਦੀ ਮਸ਼ਹੂਰੀ ਏਦਾਂ ਕੀਤੀ ਜਾਂਦੀ ਹੈ, ਜਿਵੇਂ ਅਮਿਤਾਬ ਬੱਚਨ ਦੇ ਨਾਲ ਕੰਮ ਕਰਨ ਲਈ ਚੁਣੀ ਗਈ ਜੀਆ ਖਾਨ ਵਾਸਤੇ ਕੀਤੀ ਗਈ ਸੀ, ਪਰ ਅਗਲੇ ਸਾਲ ਜਦੋਂ 'ਪਰਫਾਰਮੈਂਸ' ਪੂਰੀ ਨਾ ਦੇ ਸਕਣ ਦੇ ਬਹਾਨੇ ਹੇਠ ਉਹ ਬੱਚੇ ਕੱਢ ਦਿੱਤੇ ਜਾਂਦੇ ਹਨ, ਉਨ੍ਹਾਂ ਦੀ ਖਬਰ ਮੀਡੀਏ ਦੀ ਕਿਸੇ ਨੁੱਕਰ ਵਿੱਚ ਨਹੀਂ ਲੱਭਦੀ। ਖਬਰ ਓਦੋਂ ਬਣਦੀ ਹੈ, ਜਦੋਂ ਤਿੰਨ ਲੱਖ ਰੁਪਏ ਮਹੀਨੇ ਦੇ ਪੈਕੇਜ ਵਾਲਾ ਬੱਚਾ ਨੌਕਰੀ ਤੋਂ ਕੱਢੇ ਜਾਣ ਤੋਂ ਨਿਰਾਸ਼ ਹੋ ਕੇ ਖੁਦਕੁਸ਼ੀ ਕਰ ਜਾਂਦਾ ਹੈ। ਓਦੋਂ ਨੂੰ ਕਾਰਪੋਰੇਟ ਘਰਾਣਾ ਨਵਾਂ 'ਟੇਲੈਂਟ' ਤਲਾਸ਼ ਕਰਨ ਦੀ ਫੋਟੋ ਛਪਵਾਉਣ ਲਈ ਟੀ ਵੀ ਕੈਮਰਿਆਂ ਵਾਲਿਆਂ ਨੂੰ ਸੁਨੇਹੇ ਭੇਜਣ ਅਤੇ ਪ੍ਰੈੱਸ ਨੋਟ ਤਿਆਰ ਕਰਨ ਦੇ ਕੰਮ ਰੁੱਝ ਜਾਂਦਾ ਹੈ ਤੇ ਪਹਿਲੇ ਦਾ ਰੋਣਾ ਰੋਣ ਲਈ ਉਸ ਦੇ ਮਾਂ-ਬਾਪ ਇਕੱਲੇ ਰਹਿ ਜਾਂਦੇ ਹਨ। 
ਜੀਆ ਖਾਨ ਹੋਵੇ ਜਾਂ ਜਨਵਰੀ ਵਿੱਚ ਵਿਆਹੀ ਤੇ ਜੂਨ ਵਿੱਚ ਖੁਦਕੁਸ਼ੀ ਕਰ ਗਈ ਕੁੜੀ, ਦੋਵਾਂ ਦੇ ਦੁਖਾਂਤ ਵਿੱਚ ਕੋਈ ਨਾ ਕੋਈ ਸੰਬੰਧ ਤਾਂ ਜਾਪਦਾ ਹੈ।--
ਜਤਿੰਦਰ ਪਨੂੰ