Tue, Sep 5, 2017 at 3:41 PM
ਡਾ. ਫਕੀਰ ਚੰਦ ਸ਼ੁਕਲਾ ਸਨ ਮੁੱਖ ਮਹਿਮਾਨ
ਲੁਧਿਆਣਾ: 5 ਸਤੰਬਰ 2017: (ਪੰਜਾਬ ਸਕਰੀਨ ਬਿਊਰੋ)::
ਵਿਗਿਆਨ ਦੇ ਬਿਨਾ ਜੀਵਨ ਹਨੇਰਾ ਹੋ ਜਾਂਦਾ ਹੈ। ਵਿਗਿਆਨ ਦੀ ਰੌਸ਼ਨੀ ਬਿਨਾਂ ਅੰਧਵਿਸ਼ਵਾਸ ਉਮਰ ਭਰ ਪਿੱਛਾ ਨਹੀਂ ਛੱਡਦੇ। ਕਦਮ ਕਦਮ ਤੇ ਕੋਈ ਨ ਕੋਈ ਭਰਮ ਭੁਲੇਖਾ ਜ਼ਿੰਦਗੀ ਨੂੰ ਖੋਖਲਾ ਕਰਨ ਲਈ ਤਿਆਰ ਬੈਠਾ ਹੁੰਦਾ ਹੈ। ਇਸ ਲਈ ਜ਼ਰੂਰੀ ਹੈ ਕਿ ਵਿਗਿਆਨ ਦੀ ਜੋਤ ਨੂੰ ਹਰ ਜਾਗਰੂਕ ਵਿਅਕਤੀ ਹਰ ਵੇਲੇ ਆਪਣੇ ਦਿਲ ਅਤੇ ਦਿਮਾਗ ਵਿੱਚ ਜਗਦਿਆਂ ਰੱਖੇ। ਲੜਕੀਆਂ ਦੇ ਸਰਕਾਰੀ ਕਾਲਜ ਵਿੱਚ ਇਸ ਗੱਲ ਦਾ ਖਾਸ ਖਿਆਲ ਰੱਖਿਆ ਜਾਂਦਾ ਹੈ ਕਿ ਇਥੇ ਆਉਣ ਵਾਲਿਆਂ ਵਿਦਿਆਰਥਣਾਂ ਸਿਰਫ ਕਿਤਾਬੀ ਪੜ੍ਹਾਈ ਨ ਪੜ੍ਹਨ ਬਲਕਿ ਹਰ ਤਰ੍ਹਾਂ ਦੇ ਗਿਆਨ ਵਿਗਿਆਨ ਤੋਂ ਪੂਰੀ ਤਰ੍ਹਾਂ ਜਾਣੂੰ ਹੋਣ। ਇਸ ਮਕਸਦ ਨੂੰ ਲੈ ਕੇ ਹੀ ਕਾਲਜ ਵੱਲੋਂ ਅਕਸਰ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾਂਦੇ ਹਨ। ਅਜਿਹੀ ਹੀ ਇੱਕ ਕੋਸ਼ਿਸ਼ ਸੀ ਸਾਇੰਸ ਸੋਸਾਇਟੀ ਦਾ ਇੰਸਟਾਲੇਸ਼ਨ ਪ੍ਰੋਗਰਾਮ।
ਸਰਕਾਰੀ ਕਾਲਜ, ਲੜਕੀਆ ਲੁਧਿਆਣਾ ਦੀ ਸਾਇੰਸ ਸੁਸਾਇਟੀ ਵਲੋਂਂ ਇੰਸਟਾਲੇਸ਼ਨ ਸਮਾਗਮ ਵੀ ਬੜੇ ਜੋਸ਼ੋ ਖਰੋਸ਼ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਡਾ. ਫਕੀਰ ਚੰਦ ਸ਼ੁਕਲਾ ਅਤੇ ਕਾਲਜ ਦੇ ਪ੍ਰਿੰਸੀਪਲ ਪ੍ਰੋ.[ਡਾ.] ਮੁਹਿੰਦਰ ਕੌਰ ਗਰੇਵਾਲ ਸਨ। ਸੰਸਥਾ ਦੇ ਮੁਖੀ ਡਾ. ਮੁਹਿੰਦਰ ਕੌਰ ਗਰੇਵਾਲ ਨੇ ਵਿਦਿਆਰਥਣਾਂ ਨੂੰ ਬੈਚ ਪ੍ਰਦਾਨ ਕੀਤੇ। ਸਮਾਗਮ ਦਾ ਵਿਸ਼ਾ ਚੰਗਾ ਖਾਣਾ ਅਤੇ ਚੰਗੀ ਸਿਹਤ ਸੀ। ਡਾ. ਸ਼ੁਕਲਾ ਨੇ ਕਾਲਜ ਦੀਆਂ ਲੜਕੀਆਂ ਦੀ ਡਾਇਟ ਵਿਸ਼ੇ ਤੇ ਆਪਣੇ ਵਿਚਾਰ ਪ੍ਰਸਤੁਤ ਕੀਤੇ ਅਤੇ ਵਿਦਿਆਰਥਣਾਂ ਨੂੰ ਸਿਹਤਮੰਦ ਅਤੇ ਸਕਾਰਾਤਮਕ ਜੀਵਨ ਜਿਉਣ ਲਈ ਪ੍ਰੇਰਿਤ ਕੀਤਾ। ਕਾਲਜ ਦੀ ਪ੍ਰਿੰਸੀਪਲ ਨੇ ਸਮਾਗਮ ਦੇ ਅੰਤ ਵਿੱਚ ਡਾ. ਸ਼ੁਕਲਾ ਨੂੰ ਮੋਮੈਂਟੋ ਪ੍ਰਦਾਨ ਕੀਤਾ। ਇਸ ਮੌਕੇ ਤੇ ਵਿਦਿਆਰਥਣਾਂ ਵੱਲੋਂ ਇੱਕ ਸਭਿਆਚਾਰਕ ਪ੍ਰੋਗਰਾਮ ਜਿਸ ਵਿੱਚ ਗੀਤ, ਸਕਿਟ ਅਤੇ ਭੰਗੜਾ ਸਨ, ਪ੍ਰਸਤੁਤ ਕੀਤਾ ਗਿਆ।
No comments:
Post a Comment