Fri, Apr 20, 2018 at 6:14 PM
ਤੇਜ਼ ਹੋ ਰਹੀ ਹੈ ਰੋਹ ਅਤੇ ਰੋਸ ਦੀ ਲਹਿਰ
ਪਟਿਆਲਾ: 20 ਅਪਰੈਲ 2018:(ਪੰਜਾਬ ਸਕਰੀਨ ਬਿਊਰੋ)::
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ
ਵਿਦਿਆਰਥੀਆਂ, ਅਧਿਆਪਕਾਂ ਅਤੇ ਕਰਮਚਾਰੀਆਂ ਨੇ ਵੱਡੀ ਗਿਣਤੀ ਵਿਚ
ਇਕੱਠੇ ਹੋ ਕੇ ਕਠੂਆ ਅਤੇ ਊਨਾਓ ਵਿਚ ਹੋਏ ਸਮੂਹਿਕ ਬਲਾਤਕਾਰਾਂ ਖਿਲਾਫ਼ ‘ਮਨੁੱਖੀ ਕੜੀ’ ਬਣਾ ਕੇ ਰੋਸ ਵਖਾਵਾ ਕੀਤਾ। ਇਸ ‘ਮਨੁੱਖੀ
ਕੜੀ’
ਨੇ ਪੰਜਾਬੀ ਯੂਨੀਵਰਸਿਟੀ ਦੇ ਆਰਟਸ ਬਲਾਕ ਤੋਂ ਹੁੰਦੇ ਹੋਏ
ਸਾਇੰਸ ਬਲਾਕ ਤੱਕ ਦੇ ਖੇਤਰ ਨੂੰ ਆਪਣੇ ਘੇਰੇ ਵਿਚ ਲਿਆ। ਇਸ ਵਿਰੋਧ ਵਖਾਵੇ ਵਿਚ ਵਿਦਿਆਰਥੀ
ਜਥੇਬੰਦੀਆਂ ਪੀ.ਐੱਸ ਯੂ. (ਲਲਕਾਰ), ਡੀ.ਐੱਸ.ਓ., ਪੀ. ਐੱਸ.ਯੂ., ਐੱਸ.ਐੱਫ. ਆਈ ਤੇ ਏ.ਆਈ.ਐੱਸ.ਐੱਫ ਦੇ ਨਾਲ ਅਧਿਆਪਨ ਤੇ ਗ਼ੈਰ-ਅਧਿਆਪਨ ਕਰਮਚਾਰੀਆਂ ਨੇ ਸਾਂਝਾ
ਮੋਰਚਾ ਬਣਾ ਕੇ ਸ਼ਮੂਲੀਅਤ ਕੀਤੀ। ਇਸ ਦੌਰਾਨ ਤਕਰੀਬਨ ਇੱਕ ਘੰਟਾ ‘ਮਨੁੱਖੀ
ਕੜੀ’
ਬਣਾ ਕੇ ਰੱਖਣ ਤੋਂ ਬਾਅਦ ਪਰਦਰਸ਼ਨਕਾਰੀ ਗੁਰੂ ਗ੍ਰੰਥ ਸਾਹਿਬ
ਭਵਨ ਦੇ ਨੇੜੇ ਇਕੱਠੇ ਹੋਏ ਜਿੱਥੇ ਵਿਦਿਆਰਥੀ, ਅਧਿਆਪਨ ਅਤੇ ਗ਼ੈਰ-ਅਧਿਆਪਨ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸੰਬੰਧਿਤ ਮਸਲੇ ਬਾਰੇ ਆਪਣੇ ਵਿਚਾਰ ਰੱਖੇ। ਇਸ
ਵਿਰੋਧ ਪ੍ਰਦਰਸ਼ਨ ਵਿਚ ਸੰਸਦ ਮੈਂਬਰ ਧਰਮਵੀਰ ਗਾਂਧੀ ਨੇ ਵੀ ਸ਼ਿਰਕਤ ਕੀਤੀ ਅਤੇ ਇਕੱਠ ਨੂੰ ਸੰਬੋਧਿਤ
ਕੀਤਾ। ਇਸ ਪਰਦਰਸ਼ਨ ਦੌਰਾਨ ਇਕ ਨੁੱਕੜ ਨਾਟਕ ਦੀ ਪੇਸ਼ਕਾਰੀ ਵੀ ਕੀਤੀ ਗਈ। ਇਸ ਦੌਰਾਨ ਬੁਲਾਰਿਆਂ
ਨੇ ਔਰਤਾਂ, ਦਲਿਤਾਂ, ਘੱਟ-ਗਿਣਤੀਆਂ ਅਤੇ ਕਬੀਲਿਆਂ ਖ਼ਿਲਾਫ਼ ਹੋ ਰਹੀ ਹਿੰਸਾ ਖਿਲਾਫ਼ ਇਕੱਠੇ ਹੋ ਕੇ ਆਪਣੀ ਆਵਾਜ਼ ਬੁਲੰਦ
ਕਰਨ ਦਾ ਸੱਦਾ ਦਿੱਤਾ। ਵਿਦਿਆਰਥੀ ਜਥੇਬੰਦੀਆਂ ਦੇ ਬੁਲਾਰਿਆਂ ਤੋਂ ਇਲਾਵਾ ਪਰੋਫੈਸਰ ਸੁਰਜੀਤ ਸਿੰਘ (ਪੰਜਾਬੀ ਵਿਭਾਗ), ਪਰੋਫ਼ੈਸਰ ਚਰਨਜੀਤ ਕੌਰ, (ਪੰਜਾਬੀ ਵਿਭਾਗ), ਪਰੋਫ਼ੈਸਰ ਬਲਵਿੰਦਰ ਸਿੰਘ ਟਿਵਾਣਾ (ਅਰਥ ਸ਼ਾਸਤਰ ਵਿਭਾਗ), ਪਰੋਫੈਸਰ ਜੋਗਾ ਸਿੰਘ (ਭਾਸ਼ਾ
ਵਿਭਾਗ) ਅਤੇ ਪੀ.ਐੱਸ. ਢਿੱਲੋਂ (ਗ਼ੈਰ-ਅਧਿਆਪਨ ਅਮਲਾ) ਮੁੱਖ ਬੁਲਾਰੇ ਸਨ। ਪਰੋਫ਼ੈਸਰ ਮੋਨਿਕਾ (ਅੰਗਰੇਜ਼ੀ ਵਿਭਾਗ)ਨੇ
ਮੰਚ ਸੰਚਾਲਨ ਕੀਤਾ।
ਘਨੌਰ: ਕਾਲਜ ਘਨੌਰ ਵਿਚ ਵਿਦਿਆਰਥੀ ਜਥੇਬੰਦੀ ਪੰਜਾਬ ਸਟੂਡੈਂਟਸ ਯੂਨੀਅਨ ਵਲੋਂ 'ਆਸਿਫ਼ਾ' ਅਤੇ ਉੱਤਰ ਪਰਦੇਸ਼ ਦੇ ਇਕ ਬੀ.ਜੇ.ਪੀ ਦੇ ਵਿਧਾਇਕ ਵੱਲੋਂ 17 ਸਾਲਾਂ ਲੜਕੀ ਨਾਲ ਜਬਰ ਜਨਾਹ ਤੇ ਉਸ ਦੇ ਪਿਤਾ ਦੇ ਕੀਤੇ ਕਤਲ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਕਾਲਜ ਤੋਂ ਘਨੌਰ ਦੇ ਬਾਜ਼ਾਰਾਂ ਵਿਚੋਂ ਹੁੰਦੇ ਹੋਏ ਬੱਸ ਸਟੈਂਡ ਤੱਕ ਰੋਸ ਮਾਰਚ ਕੱਢਿਆ ਗਿਆ। ਇਸ ਮੌਕੇ ਰੋਹ ਭਰੇ ਵਖਾਵਕਾਰੀਆਂ ਨੇ ਪੀੜਤਾਂ ਦੇ ਹੱਕ ਵਿਚ ਨਾਅਰੇ ਲਗਾਉਂਦੇ ਹੋਏ ਇਨਸਾਫ਼ ਦੀ ਮੰਗ ਕੀਤੀ ਗਈ। ਇਸ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ ਦੀ ਜ਼ਿਲਾ ਪਟਿਆਲਾ ਦੀ ਸਰਗਰਮ ਆਗੂ ਦਲਜੀਤ ਕੌਰ ਨੇ ਕਿਹਾ ਕਿ ਦੇਸ਼ ਅੰਦਰ ਔਰਤਾਂ ਪ੍ਰਤੀ ਮਾੜੀ ਮਾਨਸਿਕਤਾ ਨੇ ਉਹਨਾਂ ਦੀ ਸੁਰੱਖਿਆ 'ਤੇ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ।
No comments:
Post a Comment