Showing posts with label CTU. Show all posts
Showing posts with label CTU. Show all posts

Friday, September 02, 2022

ਆਈਆਈਟੀ ਬੰਬੇ ਵੱਲੋਂ ਸੀਟੀ ਯੂਨੀਵਰਸਿਟੀ ਨੂੰ ਕੀਤਾ ਗਿਆ ਸਨਮਾਨਿਤ

2nd September 2022 at 3:19 PM

ਸ਼ਾਨਦਾਰ ਯੋਗਦਾਨ ਲਈ ਇਹ ਐਵਾਰਡ ਲੈਣ ਵਾਲੀ ਉੱਤਰ ਭਾਰਤ 'ਚ ਇਕਲੌਤੀ ਯੂਨੀਵਰਸਿਟੀ


ਲੁਧਿਆਣਾ
: 2 ਸਤੰਬਰ 2022: (ਕਾਰਤਿਕਾ ਸਿੰਘ//ਪੰਜਾਬ ਸਕਰੀਨ)::

ਸੀਟੀ ਯੂਨੀਵਰਸਿਟੀ ਨੂੰ ਆਈਆਈਟੀ ਬੰਬੇ ਵੱਲੋਂ ਆਈਆਈਟੀ ਬੰਬੇ ਸਪੋਕਨ ਟਿਊਟੋਰਿਅਲ ਦੁਆਰਾ ਐਫ ਐਲ ਓ ਐਸ ਐਸ ਅਤੇ ਐਮ ਓ ਓ ਸੀ ਬਾਰੇ ਸਿਖਲਾਈ ਦੇ ਆਯੋਜਨ ਅਤੇ ਜਾਗਰੂਕਤਾ ਫੈਲਾਉਣ ਵਿੱਚ ਸ਼ਾਨਦਾਰ ਯੋਗਦਾਨ ਲਈ ਪੁਰਸਕਾਰ ਦਿੱਤਾ ਗਿਆ। ਖਾਸ ਗੱਲ ਇਹ ਰਹੀ ਕਿ ਸੀਟੀ ਯੂਨੀਵਰਸਿਟੀ ਇਹ ਐਵਾਰਡ ਪ੍ਰਾਪਤ ਕਰਨ ਵਾਲੀ ਪੰਜਾਬ ਦੀ ਇਕਲੌਤੀ ਯੂਨੀਵਰਸਿਟੀ ਹੈ। ਇਹ ਹੀ ਨਹੀਂ, ਵਿਦਿਆਰਥੀਆਂ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਸਿਖਲਾਈ ਅਤੇ ਪ੍ਰਮਾਣ ਪੱਤਰ ਪ੍ਰਦਾਨ ਕਰਨ ਲਈ ਉੱਤਰੀ ਖੇਤਰ ਵਿੱਚ ਪਹਿਲਾ ਸਥਾਨ ਵੀ ਪ੍ਰਾਪਤ ਕੀਤਾ । ਇਹ ਐਵਾਰਡ ਮੈਡਮ ਸੁਖਮਨੀ ਨੇ ਸੀਟੀ ਯੂਨੀਵਰਸਿਟੀ ਵੱਲੋਂ ਪ੍ਰਾਪਤ ਕੀਤਾ।

ਐਮਓਓਸੀ ਸੈੱਲ ਦੀ ਡਿਪਟੀ ਡਾਇਰੈਕਟਰ ਡਾ. ਕਮਲ ਮਲਿਕ ਨੇ ਕਿਹਾ ਕਿ ਸੀਟੀ ਯੂਨੀਵਰਸਿਟੀ ਵਿਖੇ ਐਮਓਓਸੀ ਸੈੱਲ ਨੇ ਆਈ ਆਈ ਟੀ ਬੰਬੇ ਸਪੋਕਨ ਟਿਊਟੋਰਿਅਲ ਦੇ ਵੱਖ-ਵੱਖ ਕੋਰਸਾਂ ਦੇ ਤਹਿਤ ਪ੍ਰਤੀ ਸਮੈਸਟਰ 1000 ਤੋਂ ਵੱਧ ਪ੍ਰਮਾਣੀਕਰਣ ਕਰਵਾਏ ਗਏ । ਵਿਦਿਆਰਥੀਆਂ ਨੇ ਪਹਿਲਾਂ ਵੀਡੀਓ ਲੈਕਚਰਾਂ ਰਾਹੀਂ ਸਿਖਲਾਈ ਲਈ ਅਤੇ ਫਿਰ  ਪ੍ਰੋਕਟਰਿੰਗ ਪ੍ਰੀਖਿਆਵਾਂ ਕਰਵਾਈਆਂ ਗਈਆਂ। ਜਿਸ ਤੋਂ ਬਾਅਦ ਵਿਦਿਆਰਥੀਆਂ ਨੇ ਆਈਆਈਟੀ ਬੰਬੇ ਸਪੋਕਨ ਟਿਊਟੋਰਿਅਲ ਤੋਂ ਸਰਟੀਫਿਕੇਟ ਪ੍ਰਾਪਤ ਕੀਤੇ। ਡਾ. ਮਲਿਕ ਨੇ ਇਹ ਵੀ ਕਿਹਾ ਕਿ ਸਿਰਫ਼ ਵਿਦਿਆਰਥੀਆਂ ਨੂੰ ਹੀ ਨਹੀਂ ਬਲਕਿ ਸੀਟੀ ਯੂਨੀਵਰਸਿਟੀ ਦੇ ਅਧਿਆਪਕਾਵਾਂ ਨੂੰ ਇਸ ਤੋਂ ਫਾਇਦਾ ਪ੍ਰਾਪਤ ਕਰਨ ਦਾ ਮੌਕਾ ਮਿਲਿਆ। ਐਮ ਓ ਓ ਸੀ ਸੈੱਲ ਰਾਹੀਂ ਅਧਿਆਪਕਾਵਾਂ ਦੇ ਹੁਨਰ ਨੂੰ ਉੱਚਾ ਚੁੱਕਣ ਲਈ ਵੱਖ-ਵੱਖ ਕੋਰਸਾਂ ਜਿਵੇਂ ਆਰ ਪ੍ਰੋਗਰਾਮਿੰਗ, ਮੂਡਲ ਲਰਨਿੰਗ ਆਦਿ ਲਈ ਵੱਖ-ਵੱਖ ਫੈਕਲਟੀ ਵਿਕਾਸ ਪ੍ਰੋਗਰਾਮ ਵੀ ਕਰਵਾਏ ਗਏ। ਸੀਟੀ ਯੂਨੀਵਰਸਿਟੀ ਕੋਲ ਐਮ ਓ ਓ ਸੀ ਕੋਰਸਾਂ ਲਈ ਇੱਕ ਸਮਰਪਿਤ ਲੈਬ ਹੈ। ਸੀਟੀ ਯੂਨੀਵਰਸਿਟੀ ਭਵਿੱਖ ਵਿੱਚ ਵੀ ਹਮੇਸ਼ਾ ਇਹੀ ਮਿਆਰ ਕਾਇਮ ਰੱਖਣ ਦੀ ਕੋਸ਼ਿਸ਼ ਕਰੇਗਾ।

ਇਸ ਸ਼ੁਭ ਮੌਕੇ 'ਤੇ ਸੀਟੀ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਡਾ. ਮਨਬੀਰ ਸਿੰਘ ਅਤੇ ਕਾਰਜਕਾਰੀ ਵਾਈਸ-ਚਾਂਸਲਰ, ਡਾ. ਸਤੀਸ਼ ਕੁਮਾਰ ਨੇ ਐਮਓਓਸੀ ਸੈੱਲ ਅਤੇ ਸੀਟੀਯੂ ਦੀ ਸਮੁੱਚੀ ਟੀਮ ਨੂੰ ਉਨ੍ਹਾਂ ਦੇ ਨਿਰੰਤਰ ਯਤਨਾਂ ਲਈ ਵਧਾਈ ਦਿੱਤੀ ਹੈ ਅਤੇ ਉਨ੍ਹਾਂ ਨੂੰ ਸਫਲਤਾ ਦੇ ਸਿਖਰ 'ਤੇ ਪਹੁੰਚਣ ਲਈ ਵੀ ਪ੍ਰੇਰਿਤ ਕੀਤਾ ਹੈ।

ਡਾ. ਮਨਬੀਰ ਸਿੰਘ ਨੇ ਕਿਹਾ ਕਿ ਸੀਟੀ.ਯੂਨੀਵਰਸਿਟੀ ਇੱਕ ਅਜਿਹਾ ਪਰਿਵਾਰ ਹੈ ਜੋ ਵਿਦਿਆਰਥੀਆਂ ਨੂੰ ਹਰ ਰੋਜ਼ ਨਵੀਂ ਉਡਾਣ ਲਈ ਤਿਆਰ ਕਰਦਾ ਹੈ ਅਤੇ ਇਸ ਦੇ ਤਹਿਤ ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਬਹੁਤ ਸਾਰੀਆਂ ਖੋਜਾਂ ਅਤੇ ਨਵੀਆਂ ਤਕਨੀਕਾਂ ਨੂੰ ਪ੍ਰਮਾਣਿਤ ਕਰਨ 'ਤੇ ਜ਼ੋਰ ਦਿੱਤਾ ਜਾਂਦਾ ਹੈ।

Thursday, July 18, 2019

ਸੀਟੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਡਿਜ਼ਾਇਨ ਕੀਤੀ ਸੀਐੱਨਸੀ ਮਿਲਿੰਗ ਮਸ਼ੀਨ

Jul 18, 2019, 3:18 PM
ਬਹੁਤ ਸਾਰੇ ਖੇਤਰਾਂ ਵਿੱਚ ਹੋ ਸਕੇਗੀ ਲਾਹੇਵੰਦੀ ਵਰਤੋਂ 
ਲੁਧਿਆਣਾ: 18 ਜੁਲਾਈ 2019: (ਪੰਜਾਬ ਸਕਰੀਨ ਬਿਊਰੋ)::

ਸੀਟੀ ਯੂਨੀਵਰਸਿਟੀ (ਸੀਟੀਯੂ) ਦੇ ਰਿਸਰਚ ਐਂਡ ਇਨੋਵੇਸ਼ਨ ਫਾਰ ਐਕਸੀਲੈਂਸ ਵਿਭਾਗ ਦੇ ਅਧੀਨ ਵਿਦਿਆਰਥੀਆਂ ਨੇ ਪਿ੍ਰਸਿਜਨ ਲਾਈਟ ਐਪਲੀਕੇਸ਼ਨ ਸੀਐੱਨਸੀ (ਕੰਪਿਊਟਰ ਨਯੂਮੇਰਿਕ ਕੰਟਰੋਲ) ਮਿਲਿੰਗ ਮਸ਼ੀਨ ਤਿਆਰ ਕੀਤੀ ਹੈ। ਇਹ ਬੇਸਟ ਆਓਟ ਆਫ਼ ਵੇਸਟ ਦੀ ਚੰਗੀ ਮਸਾਲ ਹੈ। ਇਹ ਮਸ਼ੀਨ ਘੱਟ ਲਾਗਤ ਨਾਲ ਬਣਾਈ ਗਈ ਹੈ। ਇਹ ਮਸ਼ੀਨ ਬੈਚਲਰ ਇੰਨ ਇੰਟਿਰਿਅਰ ਡਿਜ਼ਾਈਨਿੰਗ ਦੇ ਗੁਰਜੋਤ ਸਿੰਘ, ਬੀ.ਟੈਕ (ਮਕੈਨੀਕਲ ਇੰਜੀਨੀਅਰਿੰਗ) ਦੀ ਗੁਰਪ੍ਰੀਤ ਕੌਰ ਅਤੇ ਬੀ.ਟੈਕ.ਸੀਐੱਸਈ (ਆਰਟਿਫਿਸ਼ਲ ਇੰਟੈਲਿਜੈਂਸ) ਦੇ ਕਿਰਨ ਰੈਡੀ ਨੇ ਤਿਆਰ ਕੀਤੀ ਹੈ। 
ਇਸ ਮਸ਼ੀਨ ਦੀ ਵਰਤੋਂ ਇੰਜੀਨੀਅਰਿੰਗ ਅਤੇ ਤਕਨਾਲੋਜੀ, ਆਰਕੀਟੈਕਚਰ, ਇੰਟਿਰਿਅਰ ਡਿਜ਼ਾਈਨਿੰਗ, ਡੈਂਟਲ ਅਤੇ ਮੈਡਿਕਲ ਸਾਇੰਸ ਆਦਿ ਦੇ ਖੇਤਰਾਂ ਵਿੱਚ ਇਸਤੇਮਾਲ ਕੀਤਾ ਜਾਵੇਗਾ। ਇਸ ਦੇ ਨਾਲ ਹੀ ਇਹ ਇੰਜੈਕਸ਼ਨ ਮੋਲਡਿੰਗ ਦੇ ਨਾਲ-ਨਾਲ ਐਲਮੀਨੀਅਮ ਰੰਗਾਂ ਦਾ ਉਤਪਾਦਨ ਵੀ ਕਰ ਸਕਦਾ ਹੈ। 
ਇਸ ਪ੍ਰੋਜੈਕਟ ਦੇ ਬਾਰੇ ਵਿਸਥਾਰ ਨਾਲ ਗੱਲ ਕਰਦੇ ਹੋਇਆ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਇਹ ਮਸ਼ੀਨ ਏਵੀਆਰ ਕੰਟਰੋਲਰ ਨਾਲ ਚੱਲਦੀ ਹੈ ਅਤੇ ਨੇਮਾ 17 ਪਿ੍ਰਸਿਜਨ ਸਟੈਪਰ ਮੋਟਰਜ਼ ਨੂੰ ਬੋਲਡ ਡਰਾਇਵ ਅਤੇ ਲੀਡ ਸਕਰੂਜ਼ ਵਰਤ ਦੇ ਚਲਾਉਦੀ ਹੈ। ਇਸ ਦੇ ਬੈਡ ਦਾ ਸਾਇੰਜ  700੪੦੦੧੦੦ ਐੱਮ.ਐੱਮ ਹੈ। ਇਸ ਨੂੰ ਤਿਆਰ ਕਰਨ ਵਿੱਚ 25,000 ਰੁਪਏ ਦੀ ਲਾਗਤ ਆਈ ਹੈ। 
ਆਰ ਐਂਡ ਡੀ ਇੰਜੀਨਿਅਰ ਜਸਪ੍ਰੀਤ ਸਿੰਘ ਨੇ ਕਿਹਾ ਕਿ ਪਹਿਲਾ ਕੰਪੳੂਟਰ ਏਡੇਡ ਡਰਾਇੰਗ ਭਾਗ ਨੂੰ ਸੀਏਡੀ ਸਾਫਟਵੇਅਰ ਜਿਵੇਂ ਕਿ ਆਟੋ ਸੀਏਡੀ, ਸੋਲਿਡ ਵਰਕਸ, ਫਿੳੂਜ਼ਨ 360, ਕੈਟਿਆ ਆਦਿ ਨਾਲ ਤਿਆਰ ਕੀਤਾ ਹੈ। ਇਹ ਜੀ-ਕੋਡ ਦੇ ਜੀਆਰਬੀਐੱਲ ਕੰਟਰੋਲ ਦੀ ਦੇਖਭਾਲ ਕਰਦਾ ਹੈ। ਇਨ੍ਹਾਂ ਕੋਡਸ ਦੀ ਪਾਲਣਾ ਕਰਦੇ ਹੋਇਆਂ ਮਸ਼ੀਨ ਕੱਚੇ ਮਾਲ ਜਿਵੇਂ ਅਲਮੀਨੀਅਮ, ਪਿੱਤਲ, ਹਰ ਤਰ੍ਹਾਂ ਦਾ ਪਲਾਸਟਿਕ ਜਿਵੇਂ ਕਿ ਨਾਈਲੋਨ, ਪੌਲੀਪਰੋਪੀਲੇਨ ਆਦਿ ਨੂੰ ਕੱਟਣ ਵਿੱਚ ਮਾਹਿਰ ਹੈ। 
ਸੀਟੀਯੂ ਦੇ ਵਾਇਸ ਚਾਂਸਲਰ ਡਾ. ਹਰਸ਼ ਸਦਾਵਰਤੀ ਨੇ ਕਿਹਾ ਕਿ ਇਹ ਮਸ਼ੀਨ ਸਟਾਰਟ-ਅਪ ਵਿਚਾਰ ਨੇਸਟ ਦੇ ਅਧੀਨ ਬਣਾਈ ਗਈ ਹੈ। ਦੱਸਣ ਵਾਲੀ ਗੱਲ ਹੈ ਕਿ ਸਟਾਰਟ-ਅਪ ਇੰਡੀਆ ਪੰਜਾਬ ਯਾਤਰਾਂ, ਬਿਜਨੇਸ ਆਈਡਿਆ ਵਿੱਚ ਇਸ ਮਸ਼ੀਨ ਦੇ ਆਈਡਿਆ ਨੇ ਤੀਜ਼ਾ ਸਥਾਨ ਹਾਸਿਲ ਕੀਤਾ ਸੀ। ਇਸ ਮਸ਼ੀਨ ਤੋਂ ਇਲਾਵਾ ਸੀਟੀਯੂ ਦੇ ਵਿਦਿਆਰਥੀਆਂ ਨੇ ਘੱਟ ਲਾਗਤ ਵਿੱਚ ਐੱਫਡੀਐੱਮ 3 ਡੀ ਪਿ੍ਰੰਟਰਸ ਵੀ ਤਿਆਰ ਕੀਤਾ ਸੀ।  ਵਿਦਿਆਰਥੀਆਂ ਵੱਲੋਂ ਕੀਤੇ ਨਵੇਂ -ਨਵੇਂ ਅਵਿਸ਼ਕਾਰਾਂ ਦੀ ਸੀਟੀਯੂ ਸ਼ਲਾਘਾ ਕਰਦੀ ਹੈ।

Thursday, August 09, 2018

ਸੀਟੀ ਯੂਨੀਵਰਸਿਟੀ ਵਿਖੇ ਨਵੇਂ ਵਿਦਿਆਰਥੀਆਂ ਦਾ ਕੀਤਾ ਸਵਾਗਤ

Thu, Aug 9, 2018 at 2:12 PM
ਧਰਮ, ਸਭਿਆਚਾਰ ਅਤੇ ਕੌਮੀ ਜਜ਼ਬਾ ਵੀ ਜਗਾਇਆ 
ਲੁਧਿਆਣਾ: 9 ਅਗਸਤ 2018: (ਪੰਜਾਬ ਸਕਰੀਨ ਬਿਊਰੋ)::

ਸੀਟੀ ਯੂਨੀਵਰਸਿਟੀ ਵਿਖੇ ਦੋ ਦਿਨਾਂ ਨਿਓਫਾਇਟ ਸਮਾਗਮ ਆਯੋਜਿਤ ਕਰਵਾਇਆ ਗਿਆ। ਇਸ ਸਮਾਗਮ ਵਿੱਚ ਨਵੇਂ ਵਿਦਿਆਰਥੀਆਂ ਦਾ ਸਵਾਗਤ ਕੀਤਾ ਗਿਆ ਅਤੇ ਨਾਲ ਹੀ ਵਿਦਿਆਰਥੀਆਂ ਨੂੰ ਯੂਨੀਵਰਸਿਟੀ  ਦੇ ਨਿਯਮਾਂ ਅਤੇ ਕਾਨੂੰਨਾਂ ਤੋਂ ਵੀ ਜਾਣੂੰ  ਕਰਵਾਇਆ ਗਿਆ।

ਇਸ ਸਮਾਗਮ ਦੀ ਸ਼ੁਰੂਆਤ ਮਾਤਾ ਲਕਸ਼ਮੀ ਦੀ ਪੂਜਾ ਅਤੇ ਲੈਂਪ ਜਗਾ ਕੇ ਕੀਤੀ ਗਈ। ਸਮਾਗਮ ਵਿੱਚ ਸੀਟੀ ਯੂਨੀਵਰਸਿਟੀ ਦੇ ਚਾਂਸਲਰ ਸ. ਚਰਨਜੀਤ ਸਿੰਘ ਚੰਨੀ, ਵਾਈਸ ਚਾਂਸਲਰ ਡਾ. ਹਰਸ਼ ਸਦਾਵਰਤੀ, ਮੈਨੇਜਿੰਗ ਡਾਇਰੈਕਟਰ ਮਨਬੀਰ ਸਿੰਘ, ਰਜਿਸਟਰਾਰ ਡਾ. ਜਗਤਾਰ ਸਿੰਘ ਧਿਮਾਨ, ਡੀਨ ਅਕਾਦਮਿਕ ਡਾ. ਗੁਰਵਿੰਦਰ ਸਿੰਘ ਬਖਸ਼ੀ, ਡੀਨ ਸਟੂਡੈਂਟਸ ਅਫੇਅਰਸ ਸੁਖਮਿੰਦਰ ਸਿੰਘ ਗਰੇਵਾਲ, ਸਾਰੇ ਸਕੂਲਾਂ ਦੇ ਮੁੱਖੀ, ਅਧਿਯਾਪਕ, ਪਰਿਵਾਰਕ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ।
ਸੀਟੀ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਜਗਤਾਰ ਸਿੰਘ ਧਿਮਾਨ ਨੇ ਨਵੇਂ ਵਿਦਿਆਰਥੀਆਂ ਨੂੰ ਨਿਯਮਾਂ ਅਤੇ ਕਾਨੂੰਨ ਨਾਲ ਅਵਗਤ ਕਰਵਾਇਆ।
ਸੀਟੀ ਯੂਨੀਵਰਸਿਟੀ ਦੇ ਚਾਂਸਲਰ ਸ. ਚਰਨਜੀਤ ਸਿੰਘ ਚੰਨੀ ਅਤੇ ਵਾਈਸ ਚਾਂਸਲਰ ਡਾ. ਹਰਸ਼ ਸਦਾਵਰਤੀ ਨੇ ਕਿਹਾ ਕਿ ਸੀਟੀ ਯੂਨੀਵਰਸਿਟੀ ਵਿਦਿਆਰਥੀਆਂ ਨੂੰ ਕਿਤਾਬੀ ਸਿੱਖਿਆ ਹੀ ਨਹੀਂ ਬਲਕਿ ਪ੍ਰੈਕਟੀਕਲ ਸਿੱਖਿਆ ਦੇਣ ਵਿੱਚ ਵੀ ਵਿਸ਼ਵਾਸ ਰੱਖਦਾ ਹੈ।

Monday, July 02, 2018

ਪੰਜਾਬ ਦੇ ਪਾਣੀਆਂ ਦੀ ਸਥਿਤੀ ਨੂੰ ਲੈ ਕੇ ਚਿੰਤਾ ਵਿੱਚ ਹਨ ਦੁਨੀਆ ਵਾਲੇ

Jul 2, 2018, 2:57 PM
ਲੁਧਿਆਣਾ ਦੇ ਬੁੱਢੇ ਦਰਿਆ ਦਾ ਮਾਮਲਾ ਵੀ ਦੁਨੀਆ ਭਰ ਦੀ ਨਜ਼ਰ ਵਿੱਚ  
*ਸਦੀਆਂ ਤੋਂ ਪਾਣੀ ਦੀ ਸਮਸਿਆਵਾਂ ਚਲਦੀਆਂ ਆ ਰਹੀਆਂ ਹਨ- ਮੈਕਗਿਲ ਯੂਨੀਵਰਸਿਟੀ ਦੇ ਮਾਹਰ
*ਸੀਟੀ ਯੂਨੀਵਰਸਿਟੀ ਵਿਖੇ ਪਾਣੀ ਦੀ ਬਚਤ ’ਤੇ ਅੰਤਰਰਾਸ਼ਟਰੀ ਵਰਕਸ਼ਾਪ ਆਯੋਜਿਤ ਕਰਵਾਈ ਗਈ
*ਇਸ ਸੈਮਿਨਾਰ ਵਿੱਚ ਮੈਕਗਿਲ ਯੂਨੀਵਰਸਿਟੀ ਤੋਂ ਡਾ. ਸ਼ਿਵ ਓ ਪ੍ਰਾਸ਼ਰ ਅਤੇ ਜਸਕਰਨ ਧਿਮਾਨ, ਯੂਨੀਵਰਸਿਟੀ ਆਫ਼ ਗਲਫ਼ ਕੈਨੇਡਾ ਤੋਂ ਡਾ. ਰਮੇਸ਼ ਪੀ ਰੁਦਰਾ, ਕਾਨਸਾਸ ਸਟੇਟ ਯੂਨੀਵਰਸਿਟੀ ਦੇ ਸਹਾਇਕ ਪ੍ਰੋਫੈਸਰ ਡਾ. ਮਨਜੀਤ ਸਿੰਘ ਕੰਗ ਮੁੱਖ ਸਪੀਕਰ ਦੇ ਤੌਰ ’ਤੇ ਮੌਜੂਦ ਰਹੇ। 
ਲੁਧਿਆਣਾ: 2 ਜੁਲਾਈ 2018: (ਪੰਜਾਬ ਸਕਰੀਨ ਟੀਮ): 
ਪੰਜਾਬ ਵਾਸੀਆਂ ਨੂੰ ਭਾਵੇਂ ਆਪਣੇ ਸਿਰਾਂ 'ਤੇ ਮੰਡਰਾ ਰਹੇ ਪਾਣੀ ਦੇ ਖਤਰਿਆਂ ਦੀ ਚਿੰਤਾ ਭੁੱਲ ਗਈ ਹੋਵੇ ਪਰ ਦੇਸ਼ ਵਿਦੇਸ਼ ਵਿੱਚ ਵੱਸਦੇ  ਮਨੁੱਖਤਾ ਹਿਤੈਸ਼ੀ ਇਸ ਸਥਿਤੀ ਨੂੰ ਲੈ ਕੇ ਚਿੰਤਾ ਵਿੱਚ ਹਨ। ਵੱਖ ਦੇਸ਼ਾਂ ਅਤੇ ਵੱਖ ਯੂਨੀਵਰਸਿਟੀਆਂ ਨਾਲ ਜੁੜੇ ਇਹਨਾਂ ਵਿਦਵਾਨਾਂ ਨੇ ਅੱਜ ਲੁਧਿਆਣਾ ਦੀ ਫਿਰੋਜ਼ਪੁਰ ਰੋਡ 'ਤੇ ਸਥਿਤ ਸੀ ਟੀ ਯੂਨੀਵਰਸਿਟੀ ਵਿੱਚ ਭਾਗ ਲਿਆ। 
ਸੀਟੀ ਯੂਨੀਵਰਸਿਟੀ ਲੁਧਿਆਣਾ ਵਿਖੇ ਇਨੋਵੇਸ਼ਨ ਇੰਨ ਸਸਟੇਨੇਬਲ ਵਾਟਰ ਰਿਸੋਰਸਿਸ ਮੈਨੇਜਮੈਂਟ (ਆਈ.ਐੱਸ.ਡਬਲਿਓ.ਆਰਐੱਮ-2018) ਵਿਸ਼ੇ ’ਤੇ ਅਤਰਰਾਸ਼ਟਰੀ ਪੱਧਰ ਦੀ ਵਰਕਸ਼ਾਪ ਆਯੋਜਿਤ ਕਰਵਾਈ ਗਈ। ਇਸ ਵਰਕਸ਼ਾਪ ਵਿੱਚ ਕੈਨੇਡਾ, ਯੂ.ਐੱਸ.ਏ ਅਤੇ ਭਾਰਤ ਦੇ ਮਾਹਿਰਾਂ ਨੇ ਪਾਣੀ ਦੀ ਬਚਤ ਦੇ ਵਿਚਾਰ ਸਾਂਝੇ ਕੀਤੇ।
ਇਹ ਵਰਕਸ਼ਾਪ ਆਈਸੀ-ਇੰਪੈਕਟਸ, ਆਈਸੀ-ਇੰਪੈਕਟਸ ਐੱਚ.ਕਿਓ.ਪੀ ਅਤੇ ਮੈਕਗਿਲ ਯੂਨੀਵਰਸਿਟੀ ਦੀ ਸਹਾਇਤਾ ਨਾਲ ਕਰਵਾਈ ਗਈ। ਇਸ ਵਰਕਸ਼ਾਪ ਵਿੱਤ ਵਰਤਮਾਨ ਪਾਣੀ ਦੀ ਸਮੱਸਿਆਵਾਂ ਦੇ ਚਰਚਾ ਕੀਤੀ ਗਈ। 
ਇਸ ਸਮਾਗਮ ਵਿੱਚ ਜੈਵ ਸੰਸਾਧਨ ਅਤੇ ਜੈਵ ਪ੍ਰਣਾਲਿਆ ਦੇ ਮਸ਼ਹੂਰ ਵੈਗਾਨਿਆ ਦੀ ਟੀਮ ਮੈਕਗਿਲ ਯੂਨੀਵਰਸਿਟੀ ਕੈਨੇਡਾ ਤੋਂ ਡਾ. ਸ਼ਿਵ ਓ. ਪ੍ਰਾਸ਼ਰ ਅਤੇ ਡਾ. ਜਸਕਰਨ ਧਿਮਾਨ, ਯੂਨੀਵਰਸਿਟੀ ਆਫ਼ ਗਲਫ਼ ਕੈਨੇਡਾ ਤੋਂ ਡਾ. ਰਮੇਸ਼ ਪੀ ਰੁਦਰਾ, ਕਾਨਸਾਸ ਸਟੇਟ ਯੂਨੀਵਰਸਿਟੀ ਦੇ ਸਹਾਇਕ ਪ੍ਰੋਫੈਸਰ ਡਾ. ਮਨਜੀਤ ਸਿੰਘ ਕੰਗ, ਲੋਵਾ ਸਟੇਟ ਯੂਨੀਵਰਸਿਟੀ ਯੂਐੱਸਏ ਤੋਂ ਡਾ. ਰਮੇਸ਼ਵਰ ਕੰਵਰ ਅਤੇ ਖੇਤੀਬਾੜੀ ਵਿਭਾਗ ਤੋਂ ਡਾ. ਬਲਦੇਵ ਸਿੰਘ ਨੋਰਥ ਮੁੱਖ ਸਪੀਕਰ ਦੇ ਤੌਰ ’ਤੇ ਹਾਜ਼ਰ ਸਨ।
ਸੀਟੀ ਯੂਨੀਵਰਸਿਟੀ ਦੇ ਚਾਂਸਲਰ ਸ. ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਵਿਸ਼ਵ ਵਿੱਚ ਲੋਕਾਂ ਦੀ ਸੰਖਿਆ ਵਧੱਦੀ ਜਾ ਰਹੀ ਹੈ ਅਤੇ ਉਸ ਮੁਤਾਬਿਕ ਲੋਕਾਂ ਦੀ ਜ਼ਰੂਰਤ ਵੀ ਵਧੱਦੀ ਜਾ ਰਹੀ ਹੈ। ਇਸ ਦੇ ਨਾਲ ਹੀ ਸ਼ਹਿਰਾ, ਉਦਯੋਗਿਕਾ ਸੰਸਥਾਵਾਂ ਅਤੇ ਖੇਤੀਬਾੜੀ ਦੇ ਲਈ ਵੀ ਪਾਣੀ ਦੀ ਕਮੀ ਉਬਰ ਕੇ ਬਾਹਰ ਆ ਰਹੀ ਹੈ। ਉਨ੍ਹਾਂ ਕਿਹਾ ਕਿ ਪਾਣੀ ਦੀ ਸੁਰੱਖਿਆ ਲਈ ਨਵੀਂ ਨੀਤੀ, ਤਕਨੀਕਾਂ, ਪ੍ਰਬੰਧ ਅਤੇ ਪਾਣੀ ਦੇ ਨਿਰੰਤਰ ਇਸਤੇਮਾਲ ਨਾਲ ਪਾਣੀ ਨੂੰ ਬਚਾਇਆ ਜਾ ਸਕਦਾ ਹੈ। ਪੰਜਾਬ ਦਾ ਨਾਂ ਖੁੱਦ ਪੰਜ ਨਦੀਆਂ ਤੋਂ ਰੱਖਿਆ ਗਿਆ ਹੈ, ਜੋ ਕਿ ਪੰਜਾਬ ਸਭਿਅਤਾ ਦੇ ਨਿਰਮਾਣ ਵਿੱਚ ਸਹਾਇਕ ਹੈ।
ਸੀਟੀ ਯੂਨੀਵਰਿਸਟੀ ਦੇ ਪ੍ਰੋ ਵਾਈਸ਼ ਚਾਂਸਲਰ ਡਾ. ਹਰਸ਼ ਸਦਾਵਰਤੀ ਨੇ ਆਏ ਮਹਿਮਾਨਾਂ ਅਤੇ ਮਾਹਿਰਾਂ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਸਾਨੂੰ ਪਾਣੀ ਦੀ ਬਚਤ ਕਰਨੀ ਚਾਹੀਦੀ ਹੈ। ਜਿਸ ਨਾਲ ਆਉਣ ਵਾਲਾ ਭਵਿੱਖ ਸੁਰੱਖਿਅਤ ਰਹਿ ਸਕੇ।
ਸੀਟੀ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਜਗਤਾਰ ਧਿਮਾਨ ਨੇ ਕਿਹਾ ਕਿ ਪੰਜਾਬ ਦੇ ਦੱਖਿਣੀ ਖੇਤਰ ਵਿੱਚ ਖੇਤੀਬਾੜੀ ਲਈ ਪਾਣੀ ਦੀ ਕਮੀ ਬਹੁਤ ਵੱਧ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪਾਣੀ ਦੀ ਸੁਰੱਖਿਆ ਲਈ ਸਾਨੂੰ ਨਵੀਆਂ ਤਕਨੀਕਾਂ ਬਣਾਉਣੀਆਂ ਚਾਹੀਦੀਆਂ ਹਨ।
ਮੈਕਗਿਲ ਯੂਨੀਵਰਸਿਟੀ ਤੋਂ ਡਾ. ਸ਼ਿਵ ਓ. ਪ੍ਰਾਸ਼ਰ ਨੇ ਦੱਸਿਆ ਕੀ ਬਾਓ-ਕਾਰ ਅਤੇ ਹਾਈਡ੍ਰੋਜਲ ਤੋਂ ਆਈਸੀ-ਇੰਪੈਕਟਸ ਪਾਣੀ ਦੀ ਸੁਰੱਖਿਆ ਅਤੇ ਪ੍ਰਬੰਧ ਕਰ ਰਿਹਾ ਹੈ। ਇਸ ਦੇ ਨਾਲ ਡਾ. ਜਸਕਰਨ ਧਿਮਾਨ ਨੇ ਕਿਹਾ ਕਿ ਸਦੀਆਂ ਤੋਂ ਪਾਣੀ ਦੀ ਕਿਲਤ ਚਲਦੀ ਆ ਰਹੀ ਹੈ। ਵੱਧਦੀ ਫੈਕਟਰੀਆਂ ਦੇ ਨਾਲ ਪਾਣੀ ਵਿੱਚ ਪ੍ਰਦੂਸ਼ਨ ਅਤੇ ਜ਼ਹਿਰੀਲੇ ਪਦਾਰਥ ਵੱਧ ਰਹੇ ਹਨ। 
ਇਸ ਦੇ ਚਲਦੇ ਆਈਸੀ-ਇੰਪੈਕਟਸ ਅਪਸ਼ਿਸ਼ਟ ਜਲ ਦੀ ਸਿੰਚਾਈ ਦੇ ਇਸਤੇਮਾਲ ਲਈ ਨਵੀਂ ਤਕਨੀਕਾਂ ਦਾ ਅਵਿਸ਼ਕਾਰ ਕਰ ਰਿਹਾ ਹੈ।
ਡਾ. ਰਮੇਸ਼ ਰੁਦਰਾ ਨੇ ਕਿਹਾ ਕਿ ਪਾਣੀ ਦੀ ਸਮੱਸਿਆਵਾਂ ਨੂੰ ਹਲ ਕਰਨ ਲਈ ਲੋਕਾਂ ਦੀ ਭਾਗੀਦਾਰੀ ਬਹੁਤ ਜ਼ਰੂਰੀ ਹੈ।
ਇਸ ਵਰਕਸ਼ਾਪ ਵਿੱਚ ਡਾ. ਨੀਤਾ ਰਾਜ ਸ਼ਰਮਾ ਨੇ ਬਾਓ-ਚਾਰ ਪ੍ਰੋਡਕਸ਼ਨ ਅਤੇ ਜਲ ਉਪਚਾਰ ’ਤੇ ਵਿਚਾਰ ਸਾਂਝੇ ਕੀਤੇ। ਇਸ ਵਰਕਸ਼ਾਪ ਵਿੱਚ (ਲੈਟ ਅਸ ਸੇਵ ਵਾਟਰ, ਐਵਰੀ ਡ੍ਰਾਪ ਮੈਟਰਸ) ਦਸਤਖ਼ਤ ਅਭਿਆਨ ਚਲਾਇਆ ਗਿਆ ਅਤੇ ਲੋਕਾਂ ਨੇ ਪਾਣੀ ਨੂੰ ਬਚਾਉਣ ਦੀ ਪ੍ਰਤਿਗਆ ਲਈ। ਇਸ ਵਿੱਚ ਗਵਾਟੇਮਾਲਾ, ਲੀਬਿਆ, ਚਾਇਨਾ, ਤੁਰਕਿ, ਕੈਨੇਡਾਸ ਯੂਐੱਸਏ ਅਤੇ ਭਾਰਤ ਪਾਣੀ ਸੁਰੱਖਿਆ ਲਈ ਕਈ ਵੀਡੀਓ ਚਲਾਈ ਗਈ।
ਡਾ. ਰਮੇਸ਼ਵਰ ਕੰਵਰ ਨੇ ਪੰਜਾਬ ਵਿੱਚ ਪਾਣੀ ਦੀ ਸਮੱਸਿਆਵਾਂ ’ਤੇ ਵਿਚਾਰ ਸਾਂਝੇ ਕੀਤੇ ਅਤੇ ਕਈ ਹੱਲਾਂ ’ਤੇ ਗੱਲ ਕੀਤੀ ਗਈ। ਖੇਤੀਬਾੜੀ ਪੰਜਾਬ ਵਿਭਾਗ ਦੇ ਸਦੱਸ ਡਾ. ਬਲਦੇਵ ਸਿੰ੍ਵ ਨੋਰਥ ਨੇ ਪੰਜਾਬ ਵਿੱਚ ਪਾਣੀ ’ਚੇ ਬਣਿਆ ਪਾਲੀਸੀ ਅਤੇ ਦ ਇੰਪੈਕਟ ਆਫ਼ ਪ੍ਰਜ਼ਰਵੇਸ਼ਨ ਆਫ਼ ਸਬਸੋਅਲ ਵਾਟਰ ਐਕਟ 2009 ਦੇ ਬਿਲ ਪ੍ਰਤੀ ਜਾਣਕਾਰੀ ਦਿੱਤੀ ਗਈ।