ਸਰਗੋਧਾ ਯੂਨੀਵਰਸਿਟੀ ਵੱਲੋਂ ਹੁਕਮ ਜਾਰੀ
ਪੜ੍ਹਾਈ ਲਿਖਾਈ ਨਾਲ ਅਕਲ ਆਉਂਦੀ ਹੋਵੇ ਇਹ ਕੋਈ ਜ਼ਰੂਰੀ ਤਾਂ ਨਹੀਂ ਨ !
ਹੋ ਸਕਦਾ ਹੈ ਤੁਹਾਡੇ ਅੰਦਰ ਬੈਠਾ ਸ਼ੈਤਾਨ ਜਾਗ ਪਵੇ ਤੇ ਤੁਸੀਂ ਕੁਝ ਅਜਿਹਾ ਕੁਝ ਕਰ ਬੈਠੋ ਜਿਸ ਨਾਲ ਸਭਿਆਚਾਰਕ ਕਦਰਾਂ ਕੀਮਤਾਂ ਦਾ ਸੱਤਿਆਨਾਸ ਹੋ ਜਾਵੇ। ਤੁਹਾਡੀ ਕੋਈ ਨਿੱਕੀ ਜਿਹੀ ਹਰਕਤ,, ਓਹ ਨਹੀਂ ਨਹੀਂ ਹਿਮਾਕਤ---ਖਾਨਦਾਨ ਦੀ, ਰੀਤੀ ਰਿਵਾਜਾਂ ਦੀ ਅਤੇ ਸਮਾਜ ਦੀ ਮਿੱਟੀ ਪਲੀਤ ਕਰ ਦੇਵੇ। ਇਹਨਾਂ ਸਾਰੀਆਂ ਗੱਲਾਂ ਦੀ ਅਗਾਊਂ ਰੋਕਥਾਮ ਲਈ ਜਿਹੜੇ ਕਦਮ ਜ਼ਰੂਰੀ ਹੋ ਸਕਦੇ ਹਨ ਉਹਨਾਂ ਵਿੱਚੋਂ ਇੱਕ ਕਦਮ ਪੁੱਟਿਆ ਜਾਪਦਾ ਹੈ ਸਰਗੋਧਾ ਯੂਨੀਵਰਸਿਟੀ (ਲਾਹੌਰ ਕੈਪਸ) ਦੀ ਅਨੁਸ਼ਾਸਨੀ ਕਮੇਟੀ ਨੇ। ਹੁਣ ਯੂਨੀਵਰਸਿਟੀ ਵਿੱਚ ਕੁੜੀ ਮੁੰਡਾ ਜੋੜੀ ਬਣਾ ਕੇ ਕਿਤੇ ਨਹੀਂ ਬੈਠ ਸਕਦੇ। ਹਨ ਤਿੰਨ, ਚਾਰ, ਪੰਜ ਜਾਂ ਵਧ ਜਿੱਥੇ ਮਰਜ਼ੀ ਬੈਠ ਸਕਦੇ ਹਨ। ਇਹ ਹੁਕਮ ਜਾਰੀ ਕੀਤੇ ਗਏ ਹਨ ਮਈ ਮਹੀਨੇ ਦੇ ਆਰੰਭ ਵਿੱਚ ਜਿਹੜੇ ਹੁਣੇ ਹੀ ਸਾਹਮਣੇ ਆਏ ਹਨ।ਡ੍ਰੈਸ ਕੋਡ ਇਸਤੋਂ ਪਹਿਲਾਂ ਹੀ ਲਾਗੂ ਹੈ। ਇਕੱਠੇ ਬੈਠਣ 'ਤੇ ਪਾਬੰਦੀ ਲਗਾਉਣ ਵਾਲਾ ਇਹ ਹੁਕਮ ਸਮਾਜਵਾਦੀ ਵਿਚਾਰਾਂ ਦੀ ਧਾਰਨੀ ਦੀਪ ਸਈਦਾ ਨੇ ਆਪਣੇ ਫੇਸਬੁਕ ਪ੍ਰੋਫਾਈਲ ਤੇ 16 ਮਈ 2016 ਨੂੰ ਸਵੇਰੇ 9:33 ਵਜੇ ਸ਼ੇਅਰ ਕੀਤਾ ਹੈ। ਧਰਮ ਨਿਰਪੱਖਤਾ ਅਤੇ ਸੰਸਾਰ ਅਮਨ ਦੀਆਂ ਕੋਸ਼ਿਸ਼ਾਂ ਵਿੱਚ ਜੁੱਟੀ ਹੋਈ ਦੀਪ ਲੰਮੇ ਸਮੇਂ ਤੋਂ ਸਰਗਰਮ ਹੈ। ਇਸ ਨੋਟਿਸ ਵਾਲੀ ਸੂਚਨਾ ਨੂੰ ਬਾਅਦ ਦੁਪਹਿਰ ਤੱਕ 36 ਵਾਰ ਸ਼ੇਅਰ ਕੀਤਾ ਗਿਆ, ਬਹੁਤ ਸਾਰੇ ਲੋਕਾਂ ਨੇ ਇਸ ਹੁਕਮ ਦੇ ਜਾਰੀ ਹੋਣ ਤੇ ਉਦਾਸੀ ਦਾ ਪ੍ਰਗਟਾਵਾ ਕੀਤਾ ਅਤੇ ਕਈਆਂ ਨੇ ਗੁੱਸੇ ਵਾਲਾ ਬਟਨ ਵੀ ਦੱਬਿਆ।
ਇਸ 'ਤੇ ਪ੍ਰਤੀਕਰਮ ਪ੍ਰਗਟ ਕਰਦਿਆਂ ਕਈਆਂ ਨੇ ਕੁਝ ਕਿਹਾ ਤੇ ਕਈਆਂ ਨੇ ਕੁਝ। ਦੇਖੋ ਜਰਾ ਇੱਕ ਝਲਕ:
No comments:
Post a Comment