ਰਾਸ਼ਟਰਪਤੀ ਨੇ ਰੱਖਿਆ ਯੂਨੀਵਰਸਿਟੀ ਦੇ ਨਵੈਂ ਕੈਂਪਸ ਦਾ ਨੀਂਹ ਪੱਥਰ
ਰਾਜਗੀਰ (ਬਿਹਾਰ) (ਪੀਆਈਬੀ//ਪੰਜਾਬ ਸਕਰੀਨ ਬਿਊਰੋ):
ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਕਿਹਾ ਕਿ ਯੂਨੀਵਰਸਿਟੀ ਵਿਚਾਰਾਂ ਦੇ ਵਟਾਂਦਰੇ ਦੇ ਨਾਲ-ਨਾਲ ਬਹਿਸ, ਵਿਚਾਰ ਵਟਾਂਦਰੇ ਅਤੇ ਦਲੀਲਬਾਜ਼ੀ ਲਈ ਸਭ ਤੋਂ ਵਧੀਆ ਫੋਰਮ ਹਨ। ਨਾਲੰਦਾ ਯੂਨੀਵਰਸਿਟੀ ਦੇ ਇਤਿਹਾਸ ਅਤੇ ਕਰਦਿਆਂ ਬਿਹਾਰ ਵਿੱਚ ਰਾਜਗੀਰ ਵਿਖੇ ਨਾਲੰਦਾ ਯੂਨੀਵਰਸਿਟੀ ਦੀ ਪਹਿਲੀ ਕਨਵੋਕੇਸ਼ਨ ਨੂੰ ਸੰਬੋਧਨ ਕਰਦਿਆਂ ਉਨ੍ਹਾ ਕਿਹਾ ਕਿ ਨਾਲੰਦਾ ਸਿਰਫ ਇੱਕ ਜ਼ਮੀਨ ਹੀ ਨਹੀਂ, ਸਗੋਂ ਉਨ੍ਹਾਂ ਵਿਚਾਰਾਂ ਅਤੇ ਸੱਭਿਆਚਾਰਾਂ ਦਾ ਪ੍ਰਗਟਾਵਾ ਹੈ, ਜਿਹੜਾ 1200 ਸਾਲ ਪਹਿਲਾਂ ਹੋਇਆ ਸੀ। ਉਹਨਾਂ ਵੱਖ ਦੇਸ਼ਾਂ ਅਤੇ ਤੋਂ ਇਥੇ ਆਉਂਦੇ ਰਹੇ ਬੁਧੀਜੀਵੀਆਂ, ਵਿਦਿਆਰਥੀਆਂ ਅਤੇ ਵਿਦਵਾਨਾਂ ਦਾ ਵੀ ਹਿਮਾਲਾ ਦਿੱਤਾ। ਇਸ ਮੌਕੇ ਪਾਸ ਹੋਏ ਵਿਦਿਆਰਥੀਆਂ ਨੂੰ ਮੁਖਾਤਬ ਹੁੰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਯੂਨੀਵਰਸਿਟੀ ਵਿੱਚ ਪ੍ਰਾਪਤ ਕੀਤਾ ਗਿਆ ਗਿਆਨ ਅਤੇ ਹੁਨਰ ਅਸਲ ਜ਼ਿੰਦਗੀ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਵਿੱਚ ਉਨ੍ਹਾਂ ਦੀ ਸਹਾਇਤਾ ਕਰੇਗਾ। ਇਸ ਤੋਂ ਪਹਿਲਾਂ ਮੁਖਰਜੀ ਨੇ ਮਿਲਖੀ ਪਿੰਡ 'ਚ ਯੂਨੀਵਰਸਿਟੀ ਦੇ ਪੱਕੇ ਕੈਂਪਸ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਸੂਬੇ ਦੇ ਰਾਜਪਾਲ ਰਾਮਨਾਥ ਕੋਵਿੰਦ ਅਤੇ ਮੁੱਖ ਮੰਤਰੀ ਨਿਤਿਸ਼ ਕੁਮਾਰ ਵੀ ਮੌਜੂਦ ਸਨ। ਜ਼ਿਕਰਯੋਗ ਹੈ ਕਿ ਨਾਲੰਦਾ ਯੂਨੀਵਰਸਿਟੀ ਦੀ ਸਥਾਪਨਾ 20 ਨਵੰਬਰ 2010 ਨੂੰ ਸੰਸਦ ਦੇ ਇਕ ਵਿਸ਼ੇਸ਼ ਕਾਨੂੰਨ ਤਹਿਤ ਕੀਤੀ ਗਈ ਸੀ ਅਤੇ ਉਸ ਨੂੰ ਕੌਮੀ ਅਹਿਮੀਅਤ ਦੀ ਸੰਸਥਾ ਦਾ ਦਰਜਾ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਸ਼ਾਮ ਵੇਲੇ ਰਾਸ਼ਟਰਪਤੀ ਕਰਨਾਟਕ 'ਚ ਬੰਗਲੌਰ ਪੁੱਜ ਗਏ ਜਿੱਥੇ ਉਹ ਐਤਵਾਰ ਨੂੰ ਇੰਡੀਆ ਯੂਨੀਵਰਸਿਟੀ ਦੇ ਨੈਸ਼ਨਲ ਲਾਅ ਸਕੂਲ ਦੀ 24ਵੀਂ ਸਾਲਾਨਾ ਕਾਨਵੋਕੇਸ਼ਨ ਨੂੰ ਸੰਬੋਧਨ ਕਰਨਗੇ।
No comments:
Post a Comment