Sunday, August 24, 2014

ਬਰਜਿੰਦਰ ਬਰਾੜ ਦਾ ਨਾਵਲ 'ਲਹੂ ਭਿਜੇ ਦਿਨ-1984' ਲੋਕ ਅਰਪਣ

ਲੇਖਕ ਨੇ ਪੰਜਾਬ ਦੀ ਵੰਡ ਦੇ ਦੁਖਾਂਤ ਦੀ ਲੋਕ ਵੇਦਨਾ ਨੂੰ ਪੇਸ਼ ਕੀਤਾ-ਜੱਸੋਵਾਲ
ਬਰਜਿੰਦਰ ਸਿੰਘ ਬਰਾੜ ਦੇ ਨਾਵਲ 'ਲਹੂ ਭਿਜੇ ਦਿਨ-1947' ਨੂੰ ਲੋਕ ਅਰਪਣ ਕਰਦੇ ਹੋਏ ਜਗਦੇਵ ਸਿੰਘ ਜੱਸੋਵਾਲ, ਗੁਰਭਜਨ ਸਿੰਘ
ਗਿੱਲ, ਡਾ. ਨਿਰਮਲ ਜੌੜਾ, ਪ੍ਰੀਤਮ ਸਿੰਘ ਭਰੋਵਾਲ, ਜਨਾਬ ਕੇ ਦੀਪ , ਡਾ. ਸ ਨ ਸੇਵਕ ਅਤੇ ਹੋਰ
ਲੁਧਿਆਣਾ: 24 ਅਗਸਤ 2014: (ਪੰਜਾਬ ਸਕਰੀਨ ਬਿਊਰੋ):
ਬਾਬਾ ਫਰੀਦ ਫਾਊਂਡੇਸ਼ਨ ਇੰਟਰਨੈਸ਼ਨਲ ਵੱਲੋਂ ਆਯੋਜਿਤ ਵਿਸ਼ੇਸ ਸਮਾਗਮ ਦੌਰਾਨ ਨੌਜਵਾਨ ਲੇਖਕ ਬਰਜਿੰਦਰ ਸਿੰਘ ਬਰਾੜ ਦੇ ਨਾਵਲ 'ਲਹੂ ਭਿਜੇ ਦਿਨ-1947' ਨੂੰ ਲੋਕ ਅਰਪਣ ਕਰਦਿਆਂ ਪ੍ਰੌਫੈਸਰ ਮੋਹਨ ਸਿੰਘ ਯਾਦਗਾਰੀ  ਫਾਊਂਡੇਸ਼ਨ ਦੇ ਸਰਪ੍ਰਸਤ  ਸ. ਜਗਦੇਵ ਸਿੰਘ ਜੱਸੋਵਾਲ ਨੇ ਕਿਹਾ ਕਿ ਬਰਜਿੰਦਰ ਬਰਾੜ ਨੇ ਆਪਣੇ ਇਸ ਨਾਵਲ ਰਾਹੀਂ ਪੰਜਾਬ ਦੀ ਵੰਡ ਦੇ ਦੁਖਾਂਤ ਵੇਲੇ ਦੀ ਲੋਕ ਵੇਦਨਾ ਨੂੰ ਪੇਸ਼ ਕੀਤਾ ਹੈ । ਸ. ਜੱਸੋਵਾਲ ਨੇ ਕਿਹਾ ਕਿ ਇਸ ਤਰ੍ਰਾਂ ਦੀਆਂ ਲਿਖਤਾਂ ਸਾਡੀ ਨੌਜਵਾਨ ਪੀੜੀ ਲਈ ਬਹੁਤ ਹੀ ਮਹੱਤਵਪੂਰਨ ਹਨ, ਜਿਸ ਤਰ੍ਹਾਂ ਇਹ ਨਾਵਲ ਵੀ  ਉਸ ਵੇਲੇ ਦੇ ਦੁੱਖ ਹਢਾਉਣ ਵਾਲਿਆਂ  ਦੀ ਵੇਦਨਾ ਨੂੰ ਪਾਠਕਾਂ ਸਾਹਮਣੇ ਰੱਖਦਾ ਹੈ । ਸਮਾਗਮ ਦੀ ਪ੍ਰਧਾਨਗੀ ਕਰਦਿਆਂ ਪੰਜਾਬੀ ਸਾਹਿਤ ਅਕਾਡਮੀ ਦੇ ਸਾਬਕਾ ਪ੍ਰਧਾਨ ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਇੱਕ ਨੌਜਵਾਨ ਸਿਆਸਤਦਾਨ ਦਾ ਸਾਹਿਤਕ ਖੇਤਰ ਵਿੱਚ ਪ੍ਰਵੇਸ਼ ਸ਼ੁਭ ਸ਼ਗਨ ਹੈ ਅਤੇ ਉਹਨਾ ਦੀ ਕ੍ਰਿਤ ਸਾਹਿਤਕ ਪੱਖੋਂ ਅਮੀਰ ਰਚਨਾ ਹੈ । ਬਾਬਾ ਫਰੀਦ ਫਾਊਂਡੇਸ਼ਨ ਇੰਟਰਨੈਸ਼ਨਲ ਦੇ ਚੇਅਰਮੈਨ ਪ੍ਰੀਤਮ ਸਿੰਘ ਭਰੋਵਾਲ ਨੇ ਸਵਾਗਤੀ ਸ਼ਬਦ ਕਹੇ, ਜਦੋਂ ਕਿ ਫਾਊਂਡੇਸ਼ਨ ਦੇ ਸਕੱਤਰ ਜਨਰਲ ਡਾ  ਨਿਰਮਲ ਜੌੜਾ ਨੇ ਨਾਵਲ ਅਤੇ ਲੇਖਕ ਦੀ ਜਾਣ ਪਹਿਚਾਣ ਕਰਵਾਂਉਦਿਆਂ ਕਿਹਾ ਕਿ ਇਹ ਨਾਵਲ ਅੰਗਰੇਜ਼ ਹਕੂਮਤ ਦੀ ਕੋਝੀ ਚਾਲ ਅਤੇ ਲੋਟੂ ਟੋਲਿਆਂ ਦੇ ਅਣਮਨੁੱਖੀ ਕਾਰਿਆਂ ਦਾ ਇਤਿਹਾਸਕ ਦਸਤਾਵੇਜ਼ ਬਣੇਗਾ।

ਪੰਜਾਬੀ ਸਾਹਿਤ ਅਕਾਡਮੀ ਦੇ ਸਾਬਕਾ ਜਨਰਲ ਸਕੱਤਰ ਪ੍ਰੋ ਰਵਿੰਦਰ ਭੱਠਲ ਨੇ ਨਾਵਲ 'ਤੇ ਆਲੋਚਨਾਮਕ ਟਿੱਪਣੀ ਕਰਦਿਆਂ ਕਿਹਾ ਕਿ ਇਹ ਇੱਕ ਨਾਟਕੀ ਰੂਪ ਵਿੱਚ ਵੱਡੀ ਕਹਾਣੀ ਨੂੰ ਦਿਲਚਸਪ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ ਜਦੋਂ ਕਿ ਪ੍ਰਿੰਸੀਪਲ ਡਾ ਗੁਰਇਕਬਾਲ ਸਿੰਘ ਤੂਰ ਨੇ ਕਿਹਾ ਕਿ ਪਾਤਰਾਂ ਅਤੇ ਘਟਨਾਵਾਂ ਦੇ  ਆਪਸੀ ਟਕਰਾ  ਨਾਲ ਇਸ ਨੂੰ  ਨਾਵਲ  ਹੋਰ  ਉਭਾਰਿਆ ਜਾ ਸਕਦਾ ਸੀ। ਰੰਗਮੰਚ ਸੰਸਥਾਨ ਦੇ ਚੇਅਰਮੈਨ ਡਾ ਸ ਨ ਸੇਵਕ ਨੇ ਸ ਬਰਾੜ ਨੂੰ ਇਸ ਸਾਹਿਤਕ ਕਾਰਜ ਦੀ ਵਧਾਈ ਵੀ ਦਿੱਤੀ ਅਤੇ ਇਸ ਖੇਤਰ ਵਿੱਚ ਜੀ ਆਇਆਂ ਵੀ ਕਿਹਾ । ਨਾਵਲਕਾਰ ਬਰਜਿੰਦਰ ਸਿੰਘ ਬਰਾੜ ਨੇ ਕਿਹਾ ਕਿ ਇਹ ਨਾਵਲ ਨਾਲੋਂ ਜਿਆਦਾ ਉਸਦੇ ਮਨ ਦੇ ਵਲਵਲੇ ਹਨ, ਜਿਹੜੇ ਉਸ ਸਮੇਂ ਦੇ ਪੀੜਤ ਲੋਕਾਂ ਦੀ ਦਾਸਤਾਨ ਸੁਣਕੇ ਉਸਦੇ ਮਨ ਵਿੱਚ ਉਪਜੇ ਹਨ । ਨਾਵਲ ਲੋਕ ਅਰਪਣ ਉਪਰੰਤ ਬਾਬਾ ਫਰੀਦ ਫਾਊਂਡੇਸ਼ਨ ਵੱਲੋਂ ਸ ਬਰਾੜ ਨੂੰ ਸਨਮਾਨਤ ਕੀਤਾ ਗਿਆ ।

ਇਸ ਮੌਕੇ ਪ੍ਰਸਿੱਧ ਕਲਾਕਾਰ ਜਨਾਬ ਕੇ ਦੀਪ, ਪ੍ਰੌਫੈਸਰ ਮੋਹਨ ਸਿੰਘ  ਯਾਦਗਾਰੀ  ਫਾਊਂਡੇਸ਼ਨ  ਦੇ ਪ੍ਰਧਾਨ ਪਰਗਟ ਸਿੰਘ ਗਰੇਵਾਲ, ਸਭਿਆਚਾਰਕ ਸੱਥ ਦੇ ਚੇਅਰਮੈਨ ਜਸਮੇਰ ਸਿੰਘ ਢੱਟ, ਮਾਲਵਾ ਰੰਗਮੰਚ ਦੇ ਪ੍ਰਧਾਨ ਹਰਪਾਲ ਸਿੰਘ ਮਾਂਗਟ , ਸਾਈਂ ਮੀਆਂ ਮੀਰ ਫਾਊਂਡੇਸ਼ਨ  ਦੇ ਹਰਦਿਆਲ ਸਿੰਘ ਅਮਨ, ਸੁਖਵਿੰਦਰ ਪਾਲ ਸਿੰਘ ਗਰਚਾ, ਮਨਜਿੰਦਰ ਧਨੋਆ, ਡਾ ਚੰਦਰ ਭਨੋਟ, ਤ੍ਰੈਲੋਚਨ ਲੋਚੀ, ਬਲਕੌਰ ਸਿੰਘ ਗਿੱਲ, ਮਾਸਟਰ ਸਾਧੂ ਸਿੰਘ ਗਰੇਵਾਲ, ਗੁਰਨਾਮ ਸਿੰਘ ਧਾਲੀਵਾਲ, ਦੇਵ ਰਾਊਕੇ, ਭੁਪਿੰਦਰ ਸਿੰਘ ਸਾਹੋਕੇ, ਦੀਦਾਰ ਸਿੰਘ ਬੱਦੋਵਾਲ, ਨਵਦੀਪ ਸਿੰਘ ਗਿੱਲ, ਪ੍ਰਭਦੀਪ ਸਿੰਘ ਨੱਥੋਵਾਲ, ਪ੍ਰੋ ਕਿਸ਼ਨ ਸਿੰਘ, ਦਲਵੀਰ ਲੁਧਿਆਣਵੀ, ਗੁਰਦੀਪ ਲੀਲ ਸਮੇਤ ਉਘੀਆਂ  ਸਾਹਿਤਕ ਸਖਸ਼ੀਅਤਾਂ ਹਾਜ਼ਰ ਸਨ।

No comments: