ਮੰਗਲਵਾਰ ਨੂੰ ਦੁਪਹਿਰੇ ਇੱਕ ਵਜੇ ਅੰਤਿਮ ਸੰਸਕਾਰ
ਲੁਧਿਆਣਾ: 22 ਦਸੰਬਰ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਮੀਡੀਆ ਵਾਲੇ ਆਮ ਤੌਰ ਤੇ ਸੋਗੀ ਖਬਰਾਂ ਸੁਣਨ ਦੇ ਆਦੀ ਹੋ ਜਾਂਦੇ ਹਨ। ਉਹਨਾਂ ਨੂੰ ਕੋਈ ਸਦਮਾ ਆਮ ਤੌਰ ਤੇ ਬਾਕੀਆਂ ਵਾਂਗ ਵਿਚਲਿਤ ਨਹੀਂ ਕਰਦਾ। ਇਹ ਨਹੀਂ ਕਿ ਓਹ ਸੰਵੇਦਨਸ਼ੀਲ ਨਹੀਂ ਹੁੰਦੇ। ਸਿਰਫ ਇਸ ਲਈ ਕਿ ਉਹਨਾਂ ਨੂੰ ਆਪਣੀ ਡਿਊਟੀ ਯਾਦ ਹੁੰਦੀ ਹੈ। ਖਬਰਾਂ ਭੇਜਣ ਅਤੇ ਸੰਪਾਦਨ ਕਰਨ ਵਾਲੀ ਡਿਊਟੀ। ਇਸ ਫਰਜ਼ ਵਿੱਚ ਉਲਝਿਆਂ ਕਿਸੇ ਦੇ ਦੇਹਾਂਤ ਤੇ ਓਹ ਕਾਹਲੀ ਵਿੱਚ ਆਖ ਦੇਂਦੇ ਹਨ ਕਿ ਫਲਾਣਾ ਮਰ ਗਿਆ। ਜਾਂ ਇਸੇ ਵਰਗਾ ਕੁਝ ਹੋਰ। ਇਸ ਵਾਰ ਇਹ ਰੂਟੀਨ ਵੀ ਟੁੱਟ ਗਿਆ। ਮੀਡੀਆ ਵਾਲੇ ਭਰੇ ਮਨ ਅਤੇ ਉਦਾਸ ਚੇਹਰੇ ਨਾਲ ਇਹੀ ਆਖ ਰਹੇ ਸਨ ਅੱਜ ਜੱਸੋਵਾਲ ਜੀ ਪੂਰੇ ਹੋ ਗਏ। ਇਸ ਸੋਗੀ ਖਬਰ ਦੀ ਕਵਰੇਜ ਉਹਨਾਂ ਅੰਦਰਲੇ ਦੁੱਖ ਨਾਲ ਕੀਤੀ। ਬਹੁਤ ਸਾਰਿਆਂ ਨੇ ਸਰਦਾਰ ਜੱਸੋਵਾਲ ਦੀ ਰਿਹਾਇਸ਼ ਵਿਖੇ ਪਹੁੰਚ ਕੇ ਦੁੱਖ ਵੰਡਾਇਆ ਅਤੇ ਬਹੁਤ ਸਾਰਿਆਂ ਨੇ ਇੱਕ ਦੂਜੇ ਨਾਲ ਦੁੱਖ ਪ੍ਰਗਟਾ ਕੇ ਇਸ ਨੂੰ ਸਾਂਝਿਆਂ ਕੀਤਾ। ਹਰ ਨੁੱਕਰੇ ਇਹ ਖਬਰ ਪੁੱਜ ਗਈ ਸੀ ਕਿ ਪੰਜਾਬੀ ਸਭਿਆਚਾਰ ਦੇ ਬਾਬਾ ਬੋਹੜ ਸਰਦਾਰ ਜਗਦੇਵ ਸਿੰਘ ਜੱਸੋਵਾਲ ਨਹੀਂ ਰਹੇ। ਸਾਰੇ ਮੀਡੀਆ ਭਾਈਚਾਰੇ ਵਿੱਚ ਵੀ ਸੋਗ ਛਾ ਗਿਆ। ਬਹੁਗਿਣਤੀ ਪੱਤਰਕਾਰਾਂ ਨੇ ਇੱਕ ਦੂਜੇ ਨੂੰ ਇਹ ਖਬਰ ਭਰੇ ਮਨ ਨਾਲ ਸੁਣਾਈ ਅਤੇ ਗਲੇ ਲੱਗ ਕੇ ਅਫਸੋਸ ਵੀ ਕੀਤਾ। ਇਹੀ ਸੀ ਕ੍ਰਿਸ਼ਮਾ ਸਰਦਾਰ ਜਗਦੇਵ ਸਿੰਘ ਜੱਸੋਵਾਲ ਹੁਰਾਂ ਦੇ ਲਾਈਫ ਸਟਾਇਲ ਦਾ ਜਿਸਨੇ ਉਹਨਾਂ ਨੂੰ ਅਮਰ ਬਣਾ ਦਿੱਤਾ। ਜਿਹੜੇ ਕਿਸੇ ਕਰਨ ਹਸਪਤਾਲ ਨਹੀਂ ਸਨ ਪੁੱਜ ਸਕੇ ਓਹ ਪਛਤਾ ਰਹੇ ਸਨ ਕਿ ਆਖਿਰੀ ਦੀਦਾਰ ਦਾ ਮੌਕਾ ਖੁੰਝ ਗਿਆ।
ਆਲ੍ਹਣਾ ਕੰਪਲੈਕਸ ਵਿੱਚ ਪੂਰਾ ਮਾਤਮ ਦਾ ਮਾਹੌਲ ਸੀ। ਸਭ ਦੀਆ ਅਖਾਂ ਓਸ ਹਮੇਸ਼ਾਂ ਹੱਸਦੇ ਚੇਹਰੇ ਨੂੰ ਲਭ ਰਹੀਆਂ ਸਨ। ਪਰ ਓਹ ਆਹਲਣੇ ਦੀ ਖਾਮੋਸ਼ੀ ਬਿਆਨ ਕਰ ਰਹੀ ਸੀ। ਹੁਣ ਉਹ ਗੂੰਜਦੀ ਆਵਾਜ਼ ਨਹੀਂ ਸੁਨ ਰਹੀ ਸੀ। ਆਖਦੇ ਨੇ ਨਹੀਓ ਲਭਣੇ ਯਾਰ ਗੁਆਚੇ। ਅੱਜ ਅਨਮੋਲ ਹੀਰਿਆਂ ਦਾ ਪਾਰਖੁ ਅੱਜ ਖੁਦ ਗੁਆਚ ਗਿਆ। ਹਰ ਪਾਸੇ ਸੋਗ ਸੀ। ਸ੍ਰ ਜਸੋਵਾਲ ਦੇ ਲੜਕੇ ਵੱਲੋਂ ਭਰੇ ਮੰਨ ਨਾਲ ਸਭ ਨੂੰ ਬਿਠਾਇਆ ਜਾ ਰਿਹਾ ਸੀ। ਓਹਨਾ ਦੇ ਨਾਲ ਬਹੁਤ ਸਾਰੇ ਹੋਰ ਵੀ ਸਨ ਜਿਹੜੇ ਇਸ ਪਰਿਵਾਰ ਦਾ ਹਿੱਸਾ ਬਣ ਚੁੱਕੇ ਸਨ। ਗਾਇਕ ਰਵਿੰਦਰ ਗਰੇਵਾਲ , ਸ੍ਰ ਗੁਰਮੀਤ ਸਿੰਘ ਸੇਖੋ , ਸ੍ਰ ਪ੍ਰਗਟ ਸਿੰਘ ਗਰੇਵਾਲ , ਸ੍ਰ ਰਵਿੰਦਰ ਦੀਵਾਨਾ ਪ੍ਰਧਾਨ ਸਾਈ ਮੀਆਂ ਮੀਰ ਫਾਊਂਡੇਸ਼ਨ, ਸਤੀਸ਼ ਪੇਂਟਰ, ਸ੍ਰ ਹਰਦਿਆਲ ਸਿੰਘ ਅਮਨ, ਸ੍ਰ ਨਿਰਮਲ ਜੌੜਾ, ਜਸੋਵਾਲ ਪਿੰਡ ਤੋ ਪਿੰਡ ਵਾਸੀ , ਸਾਕ ਸੰਬਧੀ ਤੇ ਸਮੂੰਹ ਕਲਾਂ ਜਗਤ ਦੇ ਨਾਲ ਸਭਿਆਚਾਰ ਪ੍ਰੇਮੀ ਅਤੇ ਹੋਰ ਬਹੁਤ ਸਾਰੇ ਲੋਕ। ਸਭ ਦੇ ਕੋਲ ਇਕ ਸ਼ਬਦ ਸੀ ਸਭਿਆਚਾਰ ਦਾ ਮਸੀਹਾ ਹੁਣ ਨਹੀ ਰਿਹਾ। ਅਸਲ ਵਿੱਚ ਸਚਮੁਚ ਸਭਿਆਚਾਰ ਦੇ ਇਕ ਯੁਗ ਦਾ ਅੰਤ ਹੋ ਗਿਆ ਹੈ। ਸ਼ਾਇਦ ਹੁਣ ਸਰਦਾਰ ਜੱਸੋਵਾਲ ਵਰਗਾ ਕੋਈ ਨ ਬਣ ਸਕੇ। ਅਜ ਓਸ ਹਸ ਮੁਖ ਚਿਹਰੇ ਦੇ ਆਖਿਰੀ ਦਰਸ਼ਨਾਂ ਦਾ ਸਮਾਂ ਦੁਪਿਹਰ ਕੁ ਤੱਕ ਹੀ ਹੈ | ਇਸ ਤੋ ਬਾਅਦ ਇਹ ਵਿਰਾਸਤ ਅਤੇ ਸਭਿਆਚਾਰ ਦਾ ਉੱਚੇ ਕਦ ਵਾਲਾ ਚਿਹਰਾ ਫਿਰ ਦੁਬਾਰਾ ਦੇਖਣ ਨੂੰ ਕਦੇ ਨਹੀਂ ਮਿਲ ਸਕੇਗਾ। ਉਹ ਸਨੇਹ, ਉਹ ਘੁੜਕੀਆਂ, ਉਹ ਹੌਂਸਲਾ, ਉਹ ਉਤਸ਼ਾਹ, ਸਹਾਇਤਾ ਲੈ ਹਰ ਵੇਲੇ ਵਧਿਆ ਰਹਿਣ ਵਾਲਾ ਉਹ ਹੱਥ ਹੁਣ ਸਭ ਅਤੀਤ ਹੋ ਗਿਆ। ਕਲ੍ਹ ਨੂੰ ਇੱਕ ਵਜੇ ਉਹਨਾਂ ਦਾ ਸੰਸਕਾਰ ਮਾਡਲ ਟਾਓਨ ਐਕਸਟੈਨਸ਼ਨ ਲੁਧਿਆਣਾ ਵਿਖੇ ਹੋਵੇਗਾ | ਪਰ ਸ੍ਰ ਜਗਦੇਵ ਸਿੰਘ ਜਸੋਵਾਲ ਹਮੇਸ਼ਾ ਸਾਡੇ ਦਿਲਾਂ ਵਿਚ ਰਹਿਣਗੇ। ਓਹਨਾ ਦੇ ਆਹਲਣੇ ਵਿਚ ਓਹਨਾ ਦੀ ਇਕ ਯਾਦਗਾਰੀ ਤਸਵੀਰ ਰਖ ਦਿਤੀ ਗਈ ਹੈ ਤਾ ਜੋ ਓਹਨਾ ਨੂੰ ਹਰ ਚਾਹੁਣ ਵਾਲਾ ਸ਼ਰਧਾਂਜਲੀ ਅਰਪਿਤ ਕਰ ਸਕੇ। ਉਹਨਾਂ ਦੀ ਗੈਰਮੌਜੂਦਗੀ ਵਿੱਚ ਇਹ ਤਸਵੀਰ ਹੋਂਸਲਾ ਦੇਵੇਗੀ। ਇਸ ਸਦੀ ਦੇ ਸਭਿਆਚਾਰ ਦੇ ਮਹਾਨ ਨਾਇਕ ਨੂੰ ਕੋਟੀ-ਕੋਟ ਪ੍ਰਣਾਮ ਤੇ ਸ਼ਰਧਾਂਜਲੀ। ਉਹਨਾਂ ਦੇ ਆਲੋਚਕਾਂ ਨੂੰ ਵੀ ਹੁਣ ਉਹਨਾਂ ਦੀ ਸਹੀ ਸਮਝ ਆਵੇਗੀ ਉਹਨਾਂ ਦੇ ਤੁਰ ਜਾਣ ਮਗਰੋਂ। ਹੁਣ ਉਸਤਰਾਂ ਦੇ ਆਯੋਜਨ ਹੋ ਸਕਣਗੇ ਜਾਂ ਨਹੀਂ ਇਸਦਾ ਪਤਾ ਸਮਾਂ ਆਉਣ ਤੇ ਹੋ ਲੱਗੇਗਾ। ਹੁਣ ਅਜਿਹਾ ਕੋਈ ਮਸੀਹਾ ਨਜਰ ਨਹੀਂ ਆਉਂਦਾ ਜਿਹੜਾ ਖੁਦ ਉਹਨਾਂ ਕਲਾਕਾਰਾਂ ਅਤੇ ਕਲਮਕਾਰਾਂ ਦੀ ਬਾਂਹ ਉਹਨਾਂ ਦੇ ਘਰ ਜਾ ਕੇ ਫੜ੍ਹ ਸਕੇ ਜਿਹਨਾਂ ਨੂੰ ਆਰਥਿਕ ਕਮਜ਼ੋਰੀਆਂ ਸਾਹ ਨਹੀਂ ਲੈਣ ਦੇਂਦੀਆਂ। ਅਖਬਾਰਾਂ ਵਿੱਚ ਫੋਟੋ ਛਪਵਾਉਣ ਲਈ ਭਲੇ ਕੰਮ ਕਰਨ ਵਾਲੇ ਬਥੇਰੇ ਹੋਣਗੇ ਪਰ ਹੁਣ ਅਜਿਹਾ ਕੋਈ ਹੋਰ ਨਹੀਂ ਦਿੱਸਦਾ ਜਿਹੜਾ ਗਰੀਬ ਕੁੜੀਆਂ ਦੇ ਕਾਰਜ ਰਚਾਉਣ ਲਈ ਸਾਰੇ ਫਰਜ਼ ਤਾਂ ਖੁਦ ਬਾਪ ਵਾਂਗ ਪੂਰੇ ਕਰੇ ਪਰ ਕਿਸੇ ਨੂੰ ਇਸਦੀ ਭਿਣਕ ਨਾ ਲੱਗਣ ਦੇਵੇ। ਅਖੀਰ ਵਿੱਚ ਜਨਾਬ ਜਨਮੇਜਾ ਸਿੰਘ ਜੋਹਲ ਹੁਰਾਂ ਦੀਆਂ ਸਤਰਾਂ ਜਿਹਨਾਂ ਵਿੱਚ ਬਹੁਤ ਕੁਝ ਹੈ।
ਇਕ ਸੀ ਜਸੋਵਾਲ –
ਦਗਦਾ ਚਿਹਰਾ ਸੀ ਜੋ ਬੁਝ ਗਿਆ
ਹੋਰ ਦੁਨੀਆ ਵਿਚ ਜਾ ਰੁਝ ਗਿਆ
ਉਸਨੇ ਤਾਂ ਦੀਵੇ ਆਪਣੇ ਬਾਲ ਦਿਤੇ
ਰੋਸ਼ਨ ਕਰਨਗੇ ਰਹਿੰਦੀ ਦੁਨੀਆਂ ਨੂੰ
ਜੇ ਜ਼ਮਾਨਾ ਨਾ ਕਿਧਰੇ ਲੁਝ ਗਿਆ
–ਜਨਮੇਜਾ ਸਿੰਘ ਜੌਹਲ
------------
ਸੋਗ ਦੀ ਲਹਿਰ---ਉਘੇ ਰੰਗ ਕਰਮੀ ਅਤੇ ਡਾਕ ਮੁਲਾਜਮਾਂ ਦੇ ਆਗੂ ਸੁਰਿੰਦਰ ਸੇਠੀ ਵੀ ਅਫਸੋਸ ਪ੍ਰਗਟ ਕਰਨ ਪੁੱਜੇ |

No comments:
Post a Comment