Showing posts with label War. Show all posts
Showing posts with label War. Show all posts

Monday, October 03, 2016

ਜੰਗ ਦੀ ਮੁਸੀਬਤ ਮਗਰੋਂ ਸੀਪੀਆਈ ਨੇ ਫੜੀ ਭੰਬਲਭੂਸੇ ਪਏ ਲੋਕਾਂ ਦੀ ਬਾਂਹ

ਸੂਬਾ ਸਕੱਤਰ ਅਰਸ਼ੀ ਵੱਲੋਂ ਸਰਹੱਦੀ ਪਿੰਡਾਂ ਦਾ ਦੌਰਾ ਸਰਗਰਮ ਸ਼ੁਰੂ 
ਫਾਜ਼ਿਲਕਾ: 2 ਅਕਤੂਬਰ 2016: (ਪੰਜਾਬ ਸਕਰੀਨ ਬਿਊਰੋ): 
ਸਿਆਸੀ ਚਾਲਬਾਜ਼ੀਆਂ ਅਤੇ ਜੰਗ ਦੇ ਜਨੂੰਨ ਨੂੰ ਭੜਕਾ ਰਹੀਆਂ ਲੋਕ ਵਿਰੋਧੀ ਤਾਕਤਾਂ ਦੀਆਂ ਸਰਗਰਮੀਆਂ ਤੋਂ ਐਨ ਪਾਸੇ ਹਟ ਕੇ ਸੀਪੀਆਈ ਨੇ ਉਹਨਾਂ ਲੋਕਾਂ ਦੀ ਸਾਰ ਲੈਣੀ ਸ਼ੁਰੂ ਕਰ ਦਿੱਤੀ ਹੈ ਜਿਹਨਾਂ ਨੂੰ ਜੰਗ ਲੱਗਣ ਤੋਂ ਪਹਿਲਾਂ ਹੀ ਘਰੋਂ ਬੇਘਰ ਹੋਣਾ ਪੈ ਰਿਹਾ ਹੈ। ਇਸ ਮਕਸਦ ਲਈ ਸੀਪੀਆਈ ਦੇ ਸੂਬਾ ਸਕੱਤਰ ਕਾਮਰੇਡ ਹਰਦੇਵ ਅਰਸ਼ੀ ਖੁਦ ਸਰਹੱਦੀ ਇਲਾਕਿਆਂ ਦਾ ਦੌਰਾ ਕਰ ਰਹੇ ਹਨ। 
ਤਾਜ਼ਾ ਰਿਪੋਰਟਾਂ ਮੁਤਾਬਿਕ ਭਾਰਤ-ਪਾਕਿ ਸਰਹੱਦ 'ਤੇ ਬਣੇ ਦਹਿਸ਼ਤੀ ਮਾਹੌਲ ਅਤੇ ਸਰਕਾਰ ਦੇ ਹੁਕਮਾਂ ਤਹਿਤ ਆਪਣਾ ਘਰ ਬਾਰ ਛੱਡ ਕੇ ਘਰ ਤੋਂ ਬੇਘਰ ਹੋਏ ਸਰਹੱਦੀ ਪਿੰਡਾਂ ਦੇ ਲੋਕਾਂ ਦੀ ਸਾਰ ਲੈਣ ਲਈ ਭਾਰਤੀ ਕਮਿਊਨਿਸਟ ਪਾਰਟੀ ਦੇ ਸੂਬਾ ਸਕੱਤਰ ਅਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਅਰਸ਼ੀ ਨੇ ਸਰਹੱਦੀ ਜ਼ਿਲ੍ਹਾ ਫ਼ਾਜ਼ਿਲਕਾ ਵਿਖੇ ਵੱਖ-ਵੱਖ ਸਰਹੱਦੀ ਪਿੰਡਾਂ ਦਾ ਦੌਰਾ ਕੀਤਾ। ਸ੍ਰੀ ਅਰਸ਼ੀ ਨਾਲ ਸੀ ਪੀ ਆਈ ਜ਼ਿਲ੍ਹਾ ਫ਼ਾਜ਼ਿਲਕਾ ਦੇ ਸਕੱਤਰ ਹੰਸ ਰਾਜ ਗੋਲਡਨ, ਪੰਜਾਬ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਢੰਡੀਆਂ, ਬਲਾਕ ਜਲਾਲਾਬਾਦ ਦੇ ਕ੍ਰਮਵਾਰ ਪ੍ਰਧਾਨ/ਸਕੱਤਰ ਕਿਸਾਨ ਆਗੂ ਕ੍ਰਿਸ਼ਨ ਧਰਮੂਵਾਲਾ, ਦਰਸ਼ਨ ਲੱਖੇ ਕੜਾਈਆਂ, ਸੀ ਪੀ ਆਈ ਬਲਾਕ ਜਲਾਲਾਬਾਦ ਦੇ ਸਕੱਤਰ ਛਿੰਦਰ ਮਹਾਲਮ, ਜ਼ਿਲ੍ਹਾ ਕੌਂਸਲ ਮੈਂਬਰ ਦਰਸ਼ਨ ਲਾਧੂਕਾ, ਏ ਆਈ ਐੱਸ ਐਫ਼ ਦੇ ਜ਼ਿਲ੍ਹਾ ਸਕੱਤਰ ਸੁਖਦੇਵ ਧਰਮੂਵਾਲਾ, ਕਰਨੈਲ ਬੱਘੇਕਾ, ਮੁਖਤਿਆਰ ਕਮਰੇਵਾਲਾ ਅਤੇ ਰਾਜੂ ਛੱਪੜੀਵਾਲਾ ਹਾਜ਼ਰ ਸਨ। ਸ੍ਰੀ ਹਰਦੇਵ ਅਰਸ਼ੀ ਨੇ ਪਾਰਟੀ ਸਾਥੀਆਂ ਨਾਲ ਸਭ ਤੋਂ ਪਹਿਲਾਂ ਸਥਾਨਕ ਲੜਕੀਆਂ ਦੇ ਸਰਕਾਰੀ ਕਾਲਜ ਵਿਖੇ ਬਣੇ ਕੈਂਪ ਵਿੱਚ ਪਹੁੰਚ ਕੇ ਲੋਕਾਂ ਦਾ ਹਾਲ ਪੁੱਛਿਆ ਅਤੇ ਉਨ੍ਹਾਂ ਨੂੰ ਸਮੂਹ ਪਾਰਟੀ ਆਗੂਆਂ ਵੱਲੋਂ ਵਿਸ਼ਵਾਸ ਦਿਵਾਇਆ ਕਿ ਪਾਰਟੀ ਇਸ ਔਖੀ ਘੜੀ ਮੌਕੇ ਹਮੇਸ਼ਾ ਲੋਕਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ। ਇਸ ਨਾਲ ਜਿੱਥੇ ਬਾਕੀ ਸਿਆਸੀ ਧਿਰਾਂ ਵੀ ਇਸ ਪਾਸੇ ਤੁਰੀਆਂ ਹਨ ਉੱਥੇ ਸਮਾਜਿਕ ਜੱਥੇਬੰਦੀਆਂ ਵੀ ਘਰ ਬਾਰ ਛੱਡ ਕੇ ਆਏ ਲੋਕਾਂ ਨੂੰ ਹਰ ਸੰਭਵ ਸਹਾਇਤਾ ਦੀ  ਆ ਰਹੀਆਂ ਹਨ। 
ਅੱਜ ਜ਼ਿਲ੍ਹਾ ਫਾਜ਼ਿਲਕਾ ਦੇ ਦਰਜਨਾਂ ਸਰਹੱਦੀ ਪਿੰਡਾਂ ਦਾ ਦੌਰਾ ਕੀਤਾ ਗਿਆ ਅਤੇ ਲੋਕਾਂ ਦੀਆਂ ਮੁਸ਼ਿਕਲਾਂ ਸੁਣੀਆਂ ਗਈਆਂ। ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਸਰਹੱਦੀ 6 ਜ਼ਿਲ੍ਹਿਆਂ ਦੇ ਸੀਮਾ ਲਾਗਲੇ 987 ਪਿੰਡਾਂ ਦੇ ਲੋਕਾਂ ਨੂੰ ਉਜਾੜ ਕੇ ਕੈਂਪਾਂ ਵਿਚ ਰੱਖਣ ਅਤੇ ਉਹਨਾਂ ਦੀ ਤਿਆਰ ਹੋਈ ਫਸਲ ਕੁਦਰਤ ਹਵਾਲੇ ਕਰ ਦੇਣਾ ਚਿੰਤਾ ਦਾ ਵਿਸ਼ਾ ਹੈ। ਸਰਹੱਦੀ ਲੋਕਾਂ ਨੂੰ ਇੰਜ ਵਾਰ-ਵਾਰ ਉਜਾੜਿਆ ਗਿਆ ਹੈ, ਅਤੇ ਫੋਕੇ ਇਕਰਾਰਾਂ, ਲਾਰਿਆਂ ਤੋਂ ਸਿਵਾ ਉਹਨਾਂ ਦੀ ਬਾਂਹ ਨਹੀਂ ਫੜੀ ਗਈ।
ਸੀਪੀਆਈ ਦੀ ਇਸ ਪਹਿਲਕਦਮੀ ਨੇ ਇੱਕ ਤਰਾਂ ਨਾਲ ਸਮਾਜਿਕ ਸੰਗਠਨਾਂ ਅਤੇ ਸਿਆਸੀ ਧਿਰਾਂ ਨੂੰ ਇੱਕ ਵਾਰ ਫਿਰ ਰਾਹ ਦਿਖਾਇਆ ਹੈ। ਚੋਣਾਂ ਲਈ ਸਰਗਰਮ ਧਿਰਾਂ ਵੀ ਹੁਣ ਵੋਟਾਂ ਦੀ ਗੱਲ ਛੱਡ ਕੇ ਲੋਕਾਂ ਦੇ ਦੁੱਖ ਦਰਦ ਸੁਣ  ਰਹੀਆਂ ਹਨ। ਇਸ ਉਪਰੰਤ ਉਹਨਾਂ ਸਰਹੱਦੀ ਪਿੰਡ ਢਾਣੀ ਨੱਥਾ ਸਿੰਘ, ਜੋਧਾਂ ਭੈਣੀ, ਗਰੀਬਾ ਸਾਂਦੜ, ਫੱਤੂਵਾਲਾ, ਗੋਲੇਵਾਲਾ, ਟਾਹਲੀਵਾਲਾ ਹਿਠਾੜ ਅਤੇ ਲਾਧੂਕਾ ਪਿੰਡ 'ਚ ਪਹੁੰਚ ਕੇ ਸਰਹੱਦੀ ਪਿੰਡਾਂ ਦੇ ਪ੍ਰਭਾਵਿਤ ਲੋਕਾਂ ਦੀਆਂ ਮੁਸ਼ਕਲਾਂ ਸੁਣੀਆ। ਬਿਨਾ ਕਿਸੇ ਕਸੂਰ ਦੇ ਜੰਗਬਾਜ਼ਾਂ ਦੀਆਂ ਕਰਤੂਤਾਂ ਦਾ ਸ਼ਿਕਾਰ ਹੋਏ ਲੋਕਾਂ ਦੇ ਦੁੱਖ ਨੂੰ ਸੀਪੀਆਈ ਨੇ ਨੇੜਿਓਂ ਹ ਕੇ ਦੇਖਿਆ ਸੁਣਿਆ। 
ਸਰਹੱਦੀ ਪਿੰਡਾਂ ਦੇ ਆਪਣੇ ਇਸ ਵਿਸ਼ੇਸ਼ ਦੌਰੇ ਦੌਰਾਨ ਵੱਖ-ਵੱਖ ਪਿੰਡਾਂ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਹਰਦੇਵ ਅਰਸ਼ੀ ਅਤੇ ਹੰਸਰਾਜ ਗੋਲਡਨ ਨੇ ਕਿਹਾ ਕਿ ਪਾਰਟੀ ਦਹਿਸ਼ਤਗਰਦੀ ਫੈਲਾਉਣ ਵਾਲਿਆਂ ਦੇ ਸਖਤ ਖ਼ਿਲਾਫ਼ ਹੈ। ਉਹਨਾਂ ਪਾਕਿਸਤਾਨੀ ਹਕੂਮਤ ਨੂੰ ਵੀ ਤਾੜਨਾ ਕੀਤੀ ਕਿ ਪਾਕਿਸਤਾਨ ਨੂੰ ਹਰ ਹਾਲਤ ਵਿੱਚ ਅੱਤਵਾਦ 'ਤੇ ਕਾਬੂ ਪਾਉਣਾ ਹੋਵੇਗਾ, ਕਿਉਂਕਿ ਇਸ ਅੱਤਵਾਦ ਨਾਲ ਦੋਵਾਂ ਦੇਸ਼ਾਂ ਦੇ ਆਮ ਲੋਕਾਂ ਦਾ ਹੀ ਨੁਕਸਾਨ ਹੋ ਰਿਹਾ ਹੈ, ਜਦਕਿ ਦੋਵਾਂ ਦੇਸ਼ਾਂ ਦੇ ਆਮ ਲੋਕ ਸ਼ਾਂਤੀ ਚਾਹੁੰਦੇ ਹਨ। ਕਮਿਊਨਿਸਟ ਆਗੂਆਂ ਨੇ ਕਿਹਾ ਕਿ ਦੋਵਾਂ ਦੇਸ਼ਾਂ ਦੇ ਆਮ ਲੋਕਾਂ ਅੱਗੇ ਤਾਂ ਪਹਿਲਾਂ ਹੀ ਕਈ ਤਰ੍ਹਾਂ ਦੀਆਂ ਹੋਰ ਸੈਂਕੜੇ ਮੁਸੀਬਤਾਂ ਮੂੰਹ ਅੱਡੀ ਖੜੀਆਂ ਹਨ।
ਸਰਹੱਦੀ ਪਿੰਡਾਂ ਦਾ ਦੌਰਾ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਅਰਸ਼ੀ ਅਤੇ ਸ੍ਰੀ ਗੋਲਡਨ ਨੇ ਕਿਹਾ ਕਿ ਪਾਕਿ-ਭਾਰਤ ਸਰਹੱਦ 'ਤੇ ਦਹਿਸ਼ਤੀ ਮਾਹੌਲ ਨਾਲ ਘਰ ਛੱਡਣ ਨਾਲ ਲੋਕਾਂ ਦੇ ਹੋਏ ਘਰੇਲੂ ਅਤੇ ਫ਼ਸਲੀ ਨੁਕਸਾਨ ਦਾ ਸਰਕਾਰ ਵੱਲੋਂ ਤੁਰੰਤ ਮੁਆਵਜ਼ਾ ਦਿੱਤਾ ਜਾਵੇ। ਕੰਡਿਆਲੀ ਤਾਰ ਤੋਂ ਪਾਰ ਪੱਕੀ ਫ਼ਸਲ ਨੂੰ ਸਰਕਾਰ ਕਟਵਾਉਣ ਦਾ ਪ੍ਰਬੰਧ ਕਰੇ ਅਤੇ ਪੱਕ ਰਹੀ ਫ਼ਸਲ ਦੀ ਦੇਖਭਾਲ ਲਈ ਕੰਡਿਆਲੀ ਤਾਰ ਤੋਂ ਪਾਰ ਜਾਣ ਲਈ ਕਿਸਾਨਾਂ ਦੀ ਸੁਰੱਖਿਆ ਯਕੀਨੀ ਬਣਾ ਕੇ ਦੇਖਭਾਲ ਕਰਨ ਦੀ ਇਜ਼ਾਜਤ ਦਿੱਤੀ ਜਾਵੇ। 

Sunday, October 02, 2016

CPI ਦੇ ਜ਼ਿਲਾ ਸਕੱਤਰ ਰਾਹਤ ਕੈਂਪਾਂ 'ਚ ਜਾ ਕੇ ਲੋਕਾਂ ਦੀ ਸਾਰ ਲੈਣ-ਕਾਮਰੇਡ ਅਰਸ਼ੀ

ਜੰਗ ਕਿਸੇ ਮਸਲੇ ਦਾ ਹੱਲ ਨਹੀਂ ਕਰਦੀ, ਸਗੋਂ ਹੋਰ ਨਵੇਂ ਮਸਲੇ ਖੜੇ ਕਰਦੀ ਹੈ
ਚੰਡੀਗੜ੍ਹ: 1 ਅਕਤੂਬਰ 2016:  (ਪੰਜਾਬ ਸਕਰੀਨ ਬਿਊਰੋ):
ਸੀਪੀਆਈ ਪੰਜਾਬ ਨੇ ਵੀ ਚੇਤੇ ਕਰਾਇਆ ਹੈ ਕਿ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਕਰਦੀ, ਸਗੋਂ ਹੋਰ ਨਵੇਂ ਮਸਲੇ ਖੜੇ ਕਰਦੀ ਹੈ। ਸੀਪੀਆਈ ਪੰਜਾਬ ਦੇ ਸਕੱਤਰ ਕਾਮਰੈਕ ਹਰਦੇਵ ਅਰਸ਼ੀ ਨੇ ਯਾਦ ਕਰਾਇਆ ਕਿ ਭਾਰਤ-ਪਾਕਿ ਵਿਚਾਲੇ ਹੋਈਆਂ ਹੁਣ ਤੱਕ ਦੀਆਂ ਜੰਗਾਂ ਵੀ ਇਹੋ ਸਬਕ ਦਿੰਦੀਆਂ ਹਨ। ਇਸਦੇ ਨਾਲ ਹੀ ਉਹਨਾਂ ਦਹਿਸ਼ਤਗਰਦੀ ਵਾਲੀਆਂ ਕਾਰਵਾਈਆਂ ਦੀ ਵੀ ਸਖਤ ਨਿਖੇਧੀ ਕੀਤੀ। ਉਹਨਾਂ ਪਾਰਟੀ ਦੇ ਜ਼ਿਲਾ ਸਕੱਤਰਾਂ ਨੂੰ ਤੁਰੰਤ ਰਾਹਤ ਕੈਂਪਾਂ ਵਿੱਚ ਜਾ ਕੇ ਲੋਕਾਂ ਦੀ ਸਾਰ ਲੈਣ ਦੀ ਵੀ ਹਦਾਇਤ ਕੀਤੀ। 
ਸੀ ਪੀ ਆਈ ਦੀ ਪੰਜਾਬ ਇਕਾਈ ਦੇ ਸਕੱਤਰ ਕਾਮਰੇਡ ਹਰਦੇਵ ਸਿੰਘ ਅਰਸ਼ੀ ਸਾਬਕਾ ਐਮ ਐਲ ਏ ਨੇ ਭਾਰਤੀ ਫੌਜ ਵਲੋਂ ਸਰਜੀਕਲ ਅਪਰੇਸ਼ਨ ਕਰਕੇ ਮਕਬੂਜ਼ਾ ਕਸ਼ਮੀਰ ਵਿਚ ਕੰਟਰੋਲ ਰੇਖਾ ਲਾਗੇ ਬਣੇ ਦਹਿਸ਼ਤਗਰਦਾਂ ਦੇ ਕੈਂਪਾਂ ਨੂੰ ਨਸ਼ਟ ਕਰਨ ਦੀ ਕਾਰਵਾਈ ਦਾ ਸਮੱਰਥਨ ਕਰਦਿਆਂ ਪਾਕਿਸਤਾਨ ਦੀ ਸਰਕਾਰ ਉਤੇ ਜ਼ੋਰ ਦਿਤਾ ਕਿ ਨਾ ਕੇਵਲ ਦਹਿਸ਼ਤਗਰਦ ਕਾਰਵਾਈਆਂ ਨੂੰ ਸ਼ਹਿ ਅਤੇ ਮਦਦ ਦੇਣੀ ਜਾਂ ਉਸ ਦੀਆਂ ਏਜੰਸੀਆਂ ਵਲੋਂ ਇਹ ਕਾਰਵਾਈਆਂ ਕਰਨਾ ਬੰਦ ਕਰੇ ਸਗੋਂ ਆਪਣੀ ਧਰਤੀ 'ਤੇ ਚੱਲ ਰਹੇ ਦਹਿਸ਼ਤੀ ਕੈਂਪਾਂ, ਭਾਰਤ-ਵਿਰੋਧੀ ਸਾਜ਼ਿਸ਼ਾਂ ਨੂੰ ਵੀ ਬੰਦ ਕਰੇ ਅਤੇ ਬੰਬਈ ਹਮਲਿਆਂ, ਪਠਾਨਕੋਟ, ਗੁਰਦਾਸਪੁਰ ਤੇ ਉੜੀ ਹਮਲੇ ਦੇ ਦੋਸ਼ੀਆਂ ਨੂੰ ਜਾਂ ਮਿਸਾਲੀ ਸਜ਼ਾ ਦੇਵੇ ਜਾਂ ਭਾਰਤ ਹਵਾਲੇ ਕਰੇ। ਉਹਨਾਂ ਇਸ ਮਾਮਲੇ 'ਤੇ ਪਾਕਿਸਤਾਨ ਦੀ ਸਖਤ ਆਲੋਚਨਾ ਵੀ ਕੀਤੀ। 
ਇਸਦੇ ਨਾਲ ਹੀ ਕਾਮਰੇਡ ਅਰਸ਼ੀ ਨੇ ਕਿਹਾ ਕਿ ਪਾਕਿਸਤਾਨ ਅਤੇ ਭਾਰਤ ਦੇ ਲੋਕਾਂ ਦੀਆਂ ਮੁੱਖ ਸਮੱਸਿਆਵਾਂ ਗਰੀਬੀ, ਬੇਰੁਜ਼ਗਾਰੀ, ਅਨਪੜ੍ਹਤਾ, ਬੀਮਾਰੀ ਵਰਗੀਆਂ ਭਿਆਨਕ ਸਮਸਿਆਵਾਂ ਹਨ, ਜਿਹਨਾਂ ਦਾ ਹੱਲ ਪੁਰਅਮਨ ਮਾਹੌਲ ਅਤੇ ਦੋਸਤਾਨਾ ਗੁਆਂਢ ਨਾਲ ਹੋ ਸਕਦਾ ਹੈ। ਜੰਗ ਕਿਸੇ ਮਸਲੇ ਦਾ ਹੱਲ ਨਹੀਂ ਕਰਦੀ, ਸਗੋਂ ਹੋਰ ਨਵੇਂ ਮਸਲੇ ਖੜੇ ਕਰਦੀ ਹੈ; ਭਾਰਤ-ਪਾਕਿ ਵਿਚਾਲੇ ਹੋਈਆਂ ਹੁਣ ਤੱਕ ਦੀਆਂ 4-5 ਜੰਗਾਂ ਵੀ ਇਹੋ ਸਬਕ ਦਿੰਦੀਆਂ ਹਨ। ਇਕ ਦੂਜੇ ਦੀ ਪ੍ਰਭੂਸੱਤਾ ਅਤੇ ਗੈਰ-ਦਖਲਅੰਦਾਜ਼ੀ ਦੇ ਅਸੂਲ ਦਾ ਮਾਣ ਕਰਦਿਆਂ ਦੁਵੱਲੀ ਗੱਲਬਾਤ ਰਾਹੀਂ ਮਸਲੇ ਸੁਲਝਾਉਣੇ ਚਾਹੀਦੇ ਹਨ। ਸਾਥੀ ਅਰਸ਼ੀ ਨੇ ਦਹਿਸ਼ਤੀ ਕਾਰਵਾਈਆਂ ਵਿਚ ਸ਼ਾਮਲ ਪਾਕਿਸਤਾਨ ਦੀ ਸਥਾਪਤੀ ਨੂੰ ਕੌਮਾਂਤਰੀ ਤੌਰ 'ਤੇ ਨਿਖੇੜਣ ਦੇ ਯਤਨਾਂ ਦੀ ਹਮਾਇਤ ਕੀਤੀ। 
ਉਹਨਾਂ ਕਿਹਾ ਕਿ ਇਸ ਦਿਸ਼ਾ ਵਿਚ ਸਾਰਕ ਦੇਸ਼ਾਂ ਦੇ ਗਰੁੱਪ ਵਿਚ ਕੁਲ ਅੱਠ ਦੇਸ਼ਾਂ ਵਿਚੋਂ ਪੰਜ ਦੇਸ਼ਾਂ ਵਲੋਂ ਪਾਕਿਸਤਾਨ ਦੀਆਂ ਇਹਨਾਂ ਦਹਿਸ਼ਤ ਪੱਖੀ ਕਾਰਵਾਈਆਂ ਦੇ ਖਿਲਾਫ ਸਾਰਕ ਸੰਮੇਲਨ ਲਈ ਇਸਲਾਮਾਬਾਦ ਜਾਣੋਂ ਇਨਕਾਰ ਕਰਨ ਤੋਂ ਪਾਕਿਸਤਾਨ ਨੂੰ ਸਬਕ ਸਿਖਣਾ ਚਾਹੀਦਾ ਹੈ।
ਕਾਮਰੇਡ ਅਰਸ਼ੀ ਨੇ ਸਰਹੱਦ ਪਾਰੋਂ ਦਹਿਸ਼ਤਗਰਦੀ ਨੂੰ ਮਿਲਦੀ ਸ਼ਹਿ ਅਤੇ ਮਦਦ ਵਿਰੁੱਧ ਅਤੇ ਸਮੁੱਚੇ ਤੌਰ 'ਤੇ ਦਹਿਸ਼ਤਗਰਦੀ ਵਿਰੁੱਧ ਭਾਰਤ ਦੀਆਂ ਕੋਸ਼ਿਸ਼ਾਂ ਅਤੇ ਕਾਰਵਾਈਆਂ ਦਾ ਸਮੱਰਥਨ ਕਰਦਿਆਂ, ਨਾਲ ਹੀ ਸਰਹੱਦੀ 6 ਜ਼ਿਲ੍ਹਿਆਂ ਦੇ ਸੀਮਾ ਲਾਗਲੇ 987 ਪਿੰਡਾਂ ਦੇ ਲੋਕਾਂ ਨੂੰ ਉਜਾੜ ਕੇ ਕੈਂਪਾਂ ਵਿਚ ਰੱਖਣ ਅਤੇ ਉਹਨਾਂ ਦੀ ਤਿਆਰ ਹੋਈ ਫਸਲ ਕੁਦਰਤ ਹਵਾਲੇ ਕਰ ਦੇਣ ਉਤੇ ਡੂੰਘੀ ਚਿੰਤਾ ਪ੍ਰਗਟ ਕੀਤੀ। 
ਲੋਕਾਂ ਦੇ ਉਜਾੜੇ ਦੀ ਵੀ ਨਿਖੇਧੀ ਕੀਤੀ
ਉਹਨਾਂ ਕਿਹਾ ਕਿ ਸਰਹੱਦੀ ਲੋਕਾਂ ਨੂੰ ਇੰਜ ਵਾਰ-ਵਾਰ ਉਜਾੜਿਆ ਗਿਆ ਹੈ, ਅਤੇ ਫੋਕੇ ਇਕਰਾਰਾਂ, ਲਾਰਿਆਂ ਤੋਂ ਸਿਵਾ ਉਹਨਾਂ ਦੀ ਬਾਂਹ ਨਹੀਂ ਫੜੀ ਗਈ। ਹੁਣ ਵੀ ਸਰਕਾਰ ਨੇ ਪਿੰਡ ਖਾਲੀ ਕਰਨ ਦੇ ਨਾਦਰਸ਼ਾਹੀ ਹੁਕਮ ਚੜ੍ਹਾ ਦਿਤੇ ਹਨ ਅਤੇ ਹਜ਼ਾਰਾਂ ਪਰਿਵਾਰ ਰੁਲ ਰਹੇ ਹਨ ਅਤੇ ਨਾਲ ਹੀ ਉਹਨਾਂ ਦੀ ਪੱਕੀ ਫਸਲ ਯਤੀਮ ਹੋ ਰਹੀ ਹੈ।  ਕਬੀਲੇ ਜ਼ਿਕਰ ਹੈ ਕਿ ਕੁਝ ਸੱਤਾਧਾਰੀ ਲੋਕ ਇਸ ਉਜਾੜੇ ਦੇ ਬਾਵਜੂਦ ਆਤਿਸ਼ਬਾਜ਼ੀ ਚਲਾ ਕੇ ਭੰਗੜੇ ਪਾ ਰਹੇ ਹਨ। 
ਕਾਮਰੇਡ ਅਰਸ਼ੀ ਨੇ ਮੰਗ ਕੀਤੀ ਕਿ ਇਹਨਾਂ ਪਰਵਾਰਾਂ ਦੀ ਪੂਰੀ ਸੰਭਾਲ ਕੀਤੀ ਜਾਵੇ, ਉਜਾੜੇ ਦਾ ਮੁਆਵਜ਼ਾ ਦਿੱਤਾ ਜਾਵੇ, ਮਾਮਲਾ ਸਿਰਫ ਅਫਸਰਸ਼ਾਹੀ 'ਤੇ ਨਾ ਛੱਡ ਦਿਤਾ ਜਾਵੇ, ਪੰਜਾਬ ਸਰਕਾਰ ਇਸ ਮਾਮਲੇ 'ਤੇ ਸਾਰੀਆਂ ਸਿਆਸੀ ਪਾਰਟੀਆਂ ਦੀ ਮੀਟਿੰਗ ਬੁਲਾਵੇ ਅਤੇ ਇਸ ਨੂੰ ਸਿਆਸੀ ਲਾਹਾ ਲੈਣ ਦਾ ਮੁੱਦਾ ਨਾ ਬਣਾਇਆ ਜਾਵੇ, ਇਹ ਦੇਸ਼ ਦੀ ਸੁਰੱਖਿਆ ਦਾ ਗੰਭੀਰ ਸਵਾਲ ਹੈ ਅਤੇ ਮਸਲੇ ਦਾ ਹੱਲ ਗੱਲਬਾਤ ਰਾਹੀਂ ਕਰਨ ਅਤੇ ਜੰਗ ਤੋਂ ਗੁਰੇਜ਼ ਕਰਨ ਦੀ ਕੋਸ਼ਿਸ਼ ਕੀਤੀ ਜਾਵੇ, ਕਿਉਂਕਿ ਦੋਵੇਂ ਦੇਸ਼ ਪਰਮਾਣੂ ਤਾਕਤਾਂ ਹਨ ਅਤੇ ਲੜਾਈ ਦੇ ਖਤਰਨਾਕ ਨਤੀਜੇ ਨਿਕਲ ਸਕਦੇ ਹਨ। ਕਾਮਰੇਡ ਅਰਸ਼ੀ ਨੇ ਇਹਨਾਂ ਛੇ (ਪਾਰਟੀ ਦੇ ਸੱਤ) ਸਰਹੱਦੀ ਜ਼ਿਲਿਆਂ ਦੇ ਪਾਰਟੀ ਸਕੱਤਰਾਂ ਅਤੇ ਲੀਡਰਸ਼ਿਪ ਨੂੰ ਹਦਾਇਤ ਕੀਤੀ ਕਿ ਉਹ ਤੁਰੰਤ ਰਾਹਤ ਕੈਂਪਾਂ ਵਿਚ ਜਾਣ ਜਿੱਥੇ ਉਹ ਆਰਜ਼ੀ ਤੌਰ 'ਤੇ ਠਹਿਰੇ ਹੋਏ ਹਨ, ਉਥੇ ਉਹਨਾਂ ਨਾਲ ਸੰਪਰਕ ਕਰਕੇ ਲੋੜੀਂਦੀ ਮਦਦ ਕਰਨ ਅਤੇ ਸਰਕਾਰੀ ਅਣਗਹਿਲੀ ਦੂਰ ਕਰਾਉਣ ਲਈ ਪਹਿਲਕਦਮੀ ਕਰਨ।

Tuesday, September 01, 2015

ਕਿਸੇ ਵੀ ਵੇਲੇ ਛਿੜ ਸਕਦੀ ਹੈ ਪਾਕਿਸਤਾਨ ਨਾਲ ਜੰਗ?

ਜਨਰਲ ਸੁਹਾਗ ਨੇ ਫੌਜ ਨੂੰ ਕਿਹਾ-ਛੋਟੀ ਜੰਗ ਲਈ ਤਿਆਰ ਰਹੋ 
ਨਵੀਂ ਦਿੱਲੀ:1 ਸਤੰਬਰ 2015: (ਪੰਜਾਬ ਸਕਰੀਨ ਬਿਊਰੋ):
ਬਾਰ ਬਾਰ ਘੁਸਪੈਠ, ਬਾਰ ਬਾਰ ਫਾਇਰਿੰਗ, ਬਾਰ ਬਾਰ ਜੰਗਬੰਦੀ ਦੀ ਉਲੰਘਣਾ....ਅਜਿਹਾ ਬੜਾ ਕੁਝ ਹੈ ਜਿਹੜਾ ਭਾਰਤ ਪਾਕਿਸਤਾਨ ਸਰਹੱਦ ਦਰਮਿਆਨ ਬਾਰੂਦ ਦੀ ਦੀਵਾਰ ਵਾਂਗ ਬਣਦਾ ਜਾ ਰਿਹਾ ਹੈ। ਇਸਦੇ ਨਾਲ ਨਾਲ ਸਿਆਸੀ ਆਗੂਆਂ ਦੇ ਗਰਮਾ ਗਰਮ ਬਿਆਨ ਅਤੇ ਦੋਹਾਂ ਦੇਸ਼ਾਂ ਦੇ ਕੁਝ ਕੁ ਲੋਕਾਂ ਦਰਮਿਆਨ ਵਧ ਰਹੀ ਨਫਰਤ ਕਿਸੇ ਵੀ ਵੇਲੇ ਜੰਗ ਦੇ ਰੂਪ ਵਿੱਚ ਸਾਹਮਣੇ ਆ ਸਕਦੀ ਹੈ। 
ਥਲ ਸੈਨਾ ਪ੍ਰਮੁੱਖ ਜਨਰਲ ਦਲਬੀਰ ਸਿੰਘ ਸੁਹਾਗ ਨੇ ਸਰਹੱਦ 'ਤੇ ਲਗਾਤਾਰ ਹੋ ਰਹੀ ਜੰਗ ਬੰਦੀ ਦੀ ਉਲੰਘਣਾ ਤੇ ਪਾਕਿਸਤਾਨ ਵਲੋਂ ਕੀਤੀ ਜਾ ਰਹੀ ਘੁਸਪੈਠ ਦੀਆਂ ਕੋਸ਼ਿਸ਼ਾਂ ਦੇ ਮੱਦੇਨਜਰ ਸੈਨਾ ਨੂੰ ਸੰਖੇਪ ਜੰਗਾਂ ਲਈ ਤਿਆਰ ਰਹਿਣ ਨੂੰ ਕਿਹਾ ਹੈ। ਜ਼ਿਕਰਯੋਗ ਹੈ ਕਿ ਆਰਮੀ ਚੀਫ 1965 ਦੀ ਜੰਗ 'ਤੇ ਹੋ ਰਹੇ ਸੈਮੀਨਾਰ ਦੇ ਮੌਕੇ 'ਤੇ ਤਿੰਨਾਂ ਸੈਨਾਵਾਂ ਨੂੰ ਸੰਬੋਧਨ ਕਰ ਰਹੇ ਸਨ। ਜੰਮੂ ਕਸ਼ਮੀਰ ਵਿੱਚ ਬੇਚੈਨੀ ਪੈਦਾ ਕਰਨ ਲਈ ਪਾਕਿਸਤਾਨ ਉੱਪਰ "ਨਵੇਂ ਨਵੇਂ ਢੰਗ ਤਰੀਕੇ" ਵਰਤਣ ਦਾ ਦੋਸ਼ ਲਾਉਂਦਿਆਂ ਉਹਨਾਂ ਸਾਫ਼ ਕਿਹਾ ਕਿ ਭਾਰਤ ਵੀ ਭਵਿੱਖ ਵਿੱਚ ਤੇਜ਼ ਅਤੇ ਛੋਟੀ ਜੰਗ ਲਈ ਤਿਆਰ ਰਹੇਗਾ। ਉਹਨਾਂ ਇਸਨੂੰ Swift and Short ਜੰਗ ਕਿਹਾ। ਉਨ੍ਹਾਂ ਨੇ ਕਿਹਾ ਕਿ ਉਹ ਜਾਣਦੇ ਹਨ ਕਿ ਭਵਿੱਖ 'ਚ ਹੋਣ ਵਾਲੀੇ ਛੋਟੀ ਜੰਗ ਦੀ ਚੇਤਾਵਨੀ ਲਈ ਸਮਾਂ ਬਹੁਤ ਹੀ ਘੱਟ ਹੋਵੇਗਾ। ਅਜਿਹੇ ਹਾਲਾਤ ਵਿੱਚ 'ਚ ਆਪਰੇਸ਼ਨਲ ਤਿਆਰੀਆਂ ਨੂੰ ਹਰ ਵਕਤ ਉਚ ਪੱਧਰੀ ਰੱਖਣਾ ਬੇਹੱਦ ਰੂਰੀ ਹੁੰਦਾ ਹੈ। ਅੱਜ ਦੇ ਹਾਲਾਤ ਵਿੱਚ ਜਿਹੜੀ ਰਣਨੀਤੀ ਅਪਨੀ ਜਾਂਦੀ ਹੈ ਉਸ ਲਈ ਇਸਦਾ ਧਿਆਨ ਰੱਖਣਾ ਬਹੁਤ ਹੀ ਅਹਿਮ ਹੁੰਦਾ ਹੈ। ਸਮਾਂ ਘੱਟ ਅਤੇ ਨਿਸ਼ਾਨੇ ਨਿਸਚਿਤ ਹੁੰਦੇ ਹਨ। ਇਸ ਸੈਮੀਨਾਰ ਵਿੱਚ ਰੱਖਿਆ ਮੰਤਰੀ ਮਨੋਹਰ ਪਰਿਕਰ ਵੀ ਮੌਜੂਦ ਸਨ।  ਉਨਾਂ 1965 ਦੀ ਜੰਗ ਵਾਲੀਆਂ ਯਾਦਾਂ ਸਾਂਝੀਆਂ ਕਰਦਿਆਂ ਉਸ ਸਮੇਂ ਦੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦੀ ਯਾਦ ਵੀ ਕਰਾਈ। 
ਖੈਰ ਹੁਣ ਦੇਖਣਾ ਇਹ ਹੈ ਕਿ ਅਜਿਹੇ ਜੰਗ ਵਾਲੇ ਹਾਲਾਤਾਂ ਵਿੱਚ ਉਹਨਾਂ ਸ਼ਕਤੀਆਂ ਦਾ ਕੀ ਬੰਗੇ ਜਿਹੜੀਆਂ ਦੋਹਾਂ ਮੁਲਕਾਂ ਦਰਮਿਆਨ ਪ੍ਰੇਮ ਪਿਆਰ ਵਾਲੇ ਫੁਲ ਖਿੜਾਉਣ ਲਈ ਸਰਗਰਮ ਹਨ।  

Thursday, August 08, 2013

ਆਈ ਡੀ ਪੀ ਡੀ ਨੇ ਵੀ ਕੀਤੀ ਪਾਕਿਸਤਾਨੀ ਕਰਤੂਤ ਦੀ ਨਿਖੇਧੀ

Thu, Aug 8, 2013 at 4:04 PM
ਪਰਮਾਣੂ ਅਸਤਰ ਵਰਤਣ ਨਾਲ ਮਾਰੇ ਜਾ ਸਕਦੇ ਨੇ 1.2 ਕਰੋੜ ਲੋਕ
                            ਫਾਈਲ ਫੋਟੋ 
ਇੰਡੀਅਨ ਡਾਕਟਰਜ਼ ਫ਼ਾਰ ਪੀਸ ਐਂਡ ਡਿਵੈਲਪਮੈਂਟ ਨੇ ਪਾਕਿਸਤਾਨੀਆਂ ਵਲੋਂ ਭਾਰਤੀ ਸੈਨਿਕਾਂ ਦੀ ਹੱਤਿਆ ਦੀ ਨਿਖੇਧੀ ਕੀਤੀ ਹੈ। ਇਸਦੇ ਕਾਰਨ ਦੋਨਾਂ ਦੇਸ਼ਾਂ ਵਿਚਾਲੇ ਤਣਾਅ ਵੱਧ ਗਿਆ ਹੈ ਜਿਹੜਾ ਕਿ ਖਿੱਤੇ ਵਿੱਚ ਅਮਨ ਅਤੇ ਵਿਕਾਸ ਦੇ ਲਈ ਹਾਨੀਕਾਰਕ ਹੈ। ਦੋਨੋ ਦੇਸ਼ਾਂ ਕੋਲ ਪਰਮਾਣੂ ਹਥਿਆਰ ਹਨ। ਤਣਾਅ ਵਧਣ ਦੀ ਸੂਰਤ ਵਿੱਚ ਇਹਨਾਂ ਦੇ ਵਰਤੇ ਜਾਣ ਦਾ ਖਤਰਾ ਵੱਧ ਜਾਏਗਾ। ਅਧਿੱਅਨ ਦੇ ਮੁਤਾਬਿਕ ਦੋਨਾਂ ਦੇਸ਼ਾ ਵਲੋਂ ਪਰਮਾਣੂ ਅਸਤਰ ਵਰਤਣ ਦੇ ਨਾਲ 1.2 ਕਰੋੜ ਲੋਕ ਮਾਰੇ ਜਾ ਸਕਦੇ ਹਨ। ਅਸੀਂ ਪਹਿਲਾਂ ਹੀਰੋਸ਼ੀਮਾ ਤੇ ਨਾਗਾਸਾਕੀ ਤੇ ਇਹਨਾਂ ਬੰਬਾਂ ਦੁਆਰਾ ਹੋਈ ਤਬਾਹੀ ਦੇਖ ਚੁਕੇ ਹਾਂ। ਆਈ ਦੀ ਪੀ ਦੀ ਦੇ ਪ੍ਰਧਾਨ ਡਾ ਐਲ ਐਸ ਚਾਵਲਾ ਜਨਰਲ ਸਕੱਤਰ ਡਾ ਅਰੁਣ ਮਿੱਤਰਾ ਨੇ ਮੀਡੀਆ ਨੂੰ ਦੱਸਿਆ ਕੀ ਮਾਮਲਾ ਬਹੁਤ ਹੈ 
ਆਈ ਡੀ ਪੀ ਡੀ ਦਾ ਡੈਲੀਗੇਸ਼ਨ ਖ਼ੁਦ ਹੀਰੋਸ਼ੀਮਾਂ ਦੇ ਅਜਾਇਬਘਰ ਵਿੱਚ ਦਿਲ ਦਹਿਲਾਉਣ ਵਾਲੀਆਂ ਘਟਨਾਵਾਂ ਨੂੰ ਦੇਖ ਕੇ ਆਇਆ ਹੈ। ਇਸ ਲਈ ਅਸੀਂ ਅਪੀਲ ਕਰਦੇ ਹਾਂ ਕਿ ਪਾਕਿਸਤਾਨ ਨੂੰ ਇੰਝ ਦੀਆਂ ਘਟਨਾਵਾਂ ਨਾ ਹੋਣ ਨੂੰ ਰੋਕਣ ਦੇ ਲਈ ਸਖ਼ਤ਼ ਕਦਮ ਚੁੱਕਣੇ ਲੋੜੀਂਦੇ ਹਨ। ਨਾਲ ਹੀ ਦੋਨਾਂ ਦੇਸ਼ਾਂ ਨੂੰ ਕੂਟਨੀਤਿਕ ਗੱਲਬਾਤ ਰਾਹੀਂ ਹਾਲਾਤ ਸੁਖਾਵੇਂ ਬਨਾਉਣ ਦੇ ਉਦਮ ਕਰਨੇ ਚਾਹੀਦੇ ਹਨ ਅਤੇ ਵਿਸ਼ਵਾਸ ਮਜ਼ਬੂਤ ਕਰਨ ਦੇ ਲਈ ਲੋਕਾਂ ਦਾ ਆਉਣ ਜਾਣ ਅਸਾਨ ਬਨਾਣਾ ਚਾਹੀਦਾ ਹੈ।