ਕਮਿਊਨਿਸਟ ਉਮੀਦਵਾਰ ਵੋਟਰਾਂ ਦੀ ਅਮਾਨਤ ਵਿੱਚ ਖਿਆਨਤ ਨਹੀਂ ਕਰਦੇ
ਲੁਧਿਆਣਾ: 21 ਫਰਵਰੀ 2018: (ਪਰਦੀਪ ਸ਼ਰਮਾ//ਪਰਮਿੰਦਰ ਕੌਰ//ਪੰਜਾਬ ਸਕਰੀਨ ਟੀਮ)::
ਪੰਜਾਬ ਸਕਰੀਨ ਨਾਲ ਮੁਲਾਕਾਤ ਦੌਰਾਨ ਉਹਨਾਂ ਇਸ ਗੱਲ ਦਾ ਯਕੀਨ ਦੁਹਰਾਇਆ ਕਿ ਭਾਵੇਂ ਅੱਜ ਦੀ ਸਿਆਸਤ ਵਿੱਚ ਦਲਬਦਲੀ ਇੱਕ ਆਮ ਗੱਲ ਹੋ ਚੁੱਕੀ ਹੈ ਫਿਰ ਵੀ ਇਹ ਗੱਲ ਕਿਸੇ ਚਮਤਕਾਰ ਤੋਂ ਘੱਟ ਨਹੀਂ ਕਿ ਜਿੱਤਣ ਤੋਂ ਬਾਅਦ ਕਮਿਊਨਿਸਟ ਕਦੇ ਵੀ ਦਲਬਦਲੀ ਨਹੀਂ ਕਰਦਾ। ਉਹਨਾਂ ਕਿਹਾ ਇਤਿਹਾਸ ਗਵਾਹ ਹੈ ਕਿ ਕਦੇ ਵੀ ਕਿਸੇ ਕਮਿਊਨਿਸਟ ਨੇ ਕਦੇ ਵੀ ਦਲਬਦਲੀ ਨਹੀਂ ਕੀਤੀ। ਅੱਜ ਦੀ ਸਿਆਸਤ ਦਾ ਅੰਗ ਬਣ ਚੁੱਕੇ ਭਰਿਸ਼ਟਾਚਾਰ ਦੇ ਬਾਵਜੂਦ ਕਿਸੇ ਵੀ ਕਮਿਊਨਿਸਟ ਵਜ਼ੀਰ, ਕਮਿਊਨਿਸਟ ਮੁੱਖ ਮੰਤਰੀ ਜਾਂ ਕਮਿਊਨਿਸਟ ਐਮਪੀ ਜਾਂ ਐਮ ਐਲ ਏ ਨੇ ਕੋਈ ਕੁਰੱਪਸ਼ਨ ਨਹੀਂ ਕੀਤੀ। ਅਜਿਹਾ ਕੋਈ ਮਾਮਲਾ ਇਤਿਹਾਸ ਵਿੱਚ ਹੈਂ ਮਿਲਦਾ। ਉਹਨਾਂ ਇਸ ਸਬੰਧ ਵਿੱਚ ਕੇਂਦਰ ਸਰਕਾਰ, ਪੱਛਮੀ ਬੰਗਾਲ, ਕੇਰਲ ਅਤੇ ਤਰਿਪੁਰਾ ਹਕੂਮਤਾਂ ਦੇ ਸ਼ਾਨਾਂਮੱਤੇ ਹਵਾਲੇ ਵੀ ਦਿੱਤੇ। ਲੁਧਿਆਣਾ ਦੀ ਨਗਰਨਿਗਮ ਚੋਣਾਂ ਦਾ ਜ਼ਿਕਰ ਕਰਦਿਆਂ ਉਹਨਾਂ ਕਿਹਾ ਕਿ ਇਹ ਬਹੁਤ ਹੀ ਦੁਖਦ ਹੈਰਾਨੀ ਵਾਕਈ ਗੱਲ ਹੈ ਕਿ ਕਰੋੜਾਂ ਰੁਪਏ ਦਾ ਬਜਟ ਹੋਣ ਦੇ ਬਾਵਜੂਦ ਲੁਧਿਆਣਾ ਦਾ ਵਿਕਾਸ ਨਹੀਂ ਹੋਇਆ। ਅਜੇ ਵੀ ਇਥੋਂ ਦੀਆਂ ਸਮੱਸਿਆਵਾਂ ਬੇਹੱਦ ਗੰਭੀਰ ਹਨ। ਉਹਨਾਂ ਕਿਹਾ ਕਿ ਅਸਲ ਵਿੱਚ ਸਿਰਫ ਚੌਥਾ ਹਿੱਸਾ ਫ਼ੰਡ ਹੀ ਵਿਕਾਸ ਦੇ ਨਾਮ 'ਤੇ ਖਰਚ ਹੁੰਦੇ ਹਨ ਬਾਕੀ ਦਾ ਸਾਰਾ ਪੈਸੇ ਕਮਿਸ਼ਨਾਂ ਅਤੇ ਭਰਿਸ਼ਟਾਚਾਰ ਦੀ ਭੇਟ ਚੜ ਜਾਂਦਾ ਹੈ। ਉਹਨਾਂ ਚਿਰਾਂ ਤੋਂ ਲਟਕ ਰਹੀ ਬੁੱਢੇ ਨਾਲੇ ਦੀ ਸਮੱਸਿਆ ਦਾ ਵੀ ਜ਼ਿਕਰ ਕੀਤਾ।
ਉਹਨਾਂ ਅਪੀਲ ਕੀਤੀ ਕਿ ਲੋਕ ਸਿਆਸਤ ਅਤੇ ਧਾਰਮਿਕ ਜਕੜਣ ਤੋਂ ਮੁਕਤ ਹੋ ਕੇ ਸਿਰਫ ਉਹਨਾਂ ਉਮੀਦਵਾਰਾਂ ਨੂੰ ਵੋਟ ਪਾਉਣ ਜਿਹੜੇ ਸੱਚਮੁੱਚ ਵਿਕਾਸ ਕਰ ਸਕਣ। ਅਜਿਹੀ ਸਮਰਥਾ ਇਸ ਵੇਲੇ ਕੇਵਲ ਕਮਿਊਨਿਸਟ ਉਮੀਦਵਾਰਾਂ ਵਿੱਚ ਹੀ ਹੈ। ਉਹਨਾਂ ਇਸ ਗੱਲਦੀ ਗਾਰੰਟੀ ਦਿਤੀ ਕਿ ਕਮਿਊਨਿਸਟ ਉਮੀਦਵਾਰ ਵੋਟਰਾਂ ਦੀਆਂ ਆਸਾਂ ਉਮੀਦਾਂ 'ਤੇ ਖਰੇ ਉਤਰਨਗੇ ਅਤੇ ਉਹਨਾਂ ਦੀ ਅਮਾਨਤ ਵਿੱਚ ਖਿਆਨਤ ਕਦੇ ਵੀ ਨਹੀਂ ਕਰਨਗੇ। ਇਸਦੇ ਨਾਲ ਹੀ ਉਹਨਾਂ ਇੱਕ ਹੋਰ ਸੁਆਲ ਦਾ ਜੁਆਬ ਦੇਂਦਿਆਂ ਕਿਹਾ ਕਿ ਸੂਬਾਈ ਚੋਣ ਕਮਿਸ਼ਨ ਕੋਲ ਅਧਿਕਾਰ ਹੋਣੇ ਚਾਹੀਦੇ ਹਨ ਕਿ ਉਹ ਕੁਰੱਪਸ਼ਨ ਦਾ ਦੋਸ਼ੀ ਪਾਏ ਜਾਣ ਵਾਲੇ ਜਾਂ ਚੋਣਾਂ ਦੇ ਕੋਡ ਆਫ ਕੰਡਕਟ ਦੀ ਉਲੰਘਣਾ ਕਰਨ ਵਾਲੇ ਉਮੀਦਵਾਰ ਜਾਂ ਪਾਰਟੀ ਨੂੰ ਲੁੜੀਂਦੀ ਸਜ਼ਾ ਵੀ ਦੇ ਸਕਣ।
No comments:
Post a Comment