Mon, Aug 8, 2016 at 3:42 PM
ਨੈਸ਼ਨਲ ਕਾਨਫਰੰਸ ਹੋਵੇਗੀ ਇੰਦੌਰ ਵਿੱਚ
ਲੁਧਿਆਣਾ: 7 ਅਗਸਤ 2016: (ਪ੍ਰਦੀਪ ਸ਼ਰਮਾ//ਪੰਜਾਬ ਸਕਰੀਨ):
ਇੰਡੀਅਨ ਪੀਪਲਜ਼ ਥਿਏਟਰ ਐਸੋਸੀਏਸ਼ਨ (ਇਪਟਾ) ਪੰਜਾਬ ਦੀ ਅਹਿਮ ਇਕੱਤਰਤਾ ਸ੍ਰ ਕਰਨੈਲ ਸਿੰਘ ਈਸੜੂ ਭਵਨ ਲੁਧਿਆਣਾ ਵਿਖੇ ਸੀਨੀਅਰ ਮੀਤ ਪ੍ਰਧਾਨ ਇੰਦਰਜੀਤ ਰੂਪੋਵਾਲੀ ਦੀ ਪ੍ਰਧਾਨਗੀ ਹੇਠ ਹੋਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਇਪਟਾ ਕਾਰਕੁਨ ਮਨਿੰਦਰ ਸਿੰਘ ਭਾਟੀਆ ਅਤੇ ਪ੍ਰਦੀਪ ਸ਼ਰਮਾ ਲੁਧਿਆਣਾ ਨੇ ਦੱਸਿਆ ਕਿ ਇਸ ਇਕੱਤਰਤਾ ਵਿੱਚ ਚੰਡੀਗੜ੍ਹ ਵਿਖੇ 17 ਸਤੰਬਰ ਨੂੰ ਸਟੇਟ ਕਾਨਫਰੰਸ ਪੀਪਲਜ਼ ਕਨਵੈਨਸ਼ਨ ਸੈਂਟਰ ਸੈਕਟਰ 36 ਵਿੱਚ ਕਰਨ ਦਾ ਨਿਰਣਾ ਕੀਤਾ ਗਿਆ। ਇਸ ਮੌਕੇ ਜਨਰਲ ਸਕੱਤਰ ਸੰਜੀਵਨ ਸਿੰਘ ਵੱਲੋਂ ਪਿਛਲੇ ਕਾਰਜਾਂ ਦੀ ਰਿਪੋਰਟ ਪੇਸ਼ ਕੀਤੀ ਜਾਵੇਗੀ, ਜਿਸ ਉੱਤੇ ਬਹਿਸ ਵੀ ਹੋਵੇਗੀ। ਨੈਸ਼ਨਲ ਕਾਨਫਰੰਸ,ਜੋ ਕਿ ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ਵਿੱਚ ਹੋ ਰਹੀ ਹੈ, ਵਿੱਚ ਭਾਗ ਲੈਣ ਲਈ ਤਿਆਰੀ ਕੀਤੀ ਜਾਵੇਗੀ। ਅਗਲੇ ਸਾਲਾਂ ਲਈ ਇਪਟਾ ਨੂੰ ਚਲਾਉਣ ਲਈ ਡੈਲੀਗੇਟਾਂ ਵੱਲੋਂ ਚੋਣ ਵੀ ਕੀਤੀ ਜਾਵੇਗੀ। ਮਿਆਰੀ ਗੀਤ ਸੰਗੀਤ, ਕੋਰਿਓਗ੍ਰਾਫੀਆਂ ਅਤੇ ਰੈੱਡ ਆਰਟਸ ਮੋਗਾ ਵੱਲੋ ਨਾਟਕ ਨਸ਼ਿਆਂ ਨਾਲ ਸੰਬੰਧਿਤ ’ਨੁੱਕੜ’ ਪੇਸ਼ ਕੀਤਾ ਜਾਵੇਗਾ। ਸੱਜਰੀ ਸਵੇਰ ਕਲਾ ਕੇਂਦਰ ਰਜਿ ਮੋਰਿੰਡਾ ਵੱਲੋਂ ਰਾਬਿੰਦਰ ਸਿੰਘ ਰੱਬੀ ਦੀ ਨਿਰਦੇਸ਼ਨਾ ਹੇਠ ਧਰਮਿੰਦਰ ਸਿੰਘ ਭੰਗੂ ਦੀ ਕਹਾਣੀ ਤੇ ਅਧਾਰਿਤ ਰਾਣਾ ਅਜ਼ਾਦ ਦੇ ਸਕਰੀਨ ਪਲੇ ਵਾਲੀ ਛੋਟੀ ਮੂਕ ਫਿਲਮ “ਖੁਦਕੁਸ਼ੀ” ਅਤੇ ਪ੍ਰਦੀਪ ਸ਼ਰਮਾ ਦੀ ਡਾਇਰੈਕਸ਼ਨ ਹੇਠ ਭਾਰਤ ਜਨ ਗਿਆਨ ਵਿਗਿਆਨ ਜੱਥਾ ਵੱਲੋਂ ਪੰਜਾਬ ਸਕਰੀਨ ਦੇ ਸਹਿਯੋਗ ਨਾਲ ਪੰਜਾਬ ਦੇ ਪਾਣੀਆਂ ਦੀ ਹਾਲਤ ਬਾਰੇ ਬਣੀ ਵਿਸ਼ੇਸ਼ ਫਿਲਮ ਦਿਖਾਈ ਜਾਵੇਗੀ ਜਿਸਦਾ ਪਰੋਮੋ ਸਾਡਾ ਆਬ ਯੂਟਿਊਬ 'ਤੇ ਵੀ ਦੇਖਿਆ ਜਾ ਸਕਦਾ ਹੈ। । ਇਸ ਮੌਕੇ ਸਵਾਗਤੀ ਕਮੇਟੀ ਦੇ ਨਾਲ ਨਾਲ ਹੋਰ ਕਮੇਟੀਆਂ ਅਤੇ ਇੰਤਜਾਮਾਂ ਬਾਰੇ ਵੀ ਫੈਸਲੇ ਲਏ ਗਏ। ਇਕੱਤਰਤਾ ਵਿੱਚ ਸ੍ਰੀ ਗੁਰਨਾਮ ਕੰਵਰ, ਸ੍ਰੀ ਹਰਦੇਵ ਅਰਸ਼ੀ, ਬਲਬੀਰ ਮੂਧਲ, ਰੈਕਟਰ ਕਥੂਰੀਆ ਅਤੇ ਸੁਰਿੰਦਰ ਸਿੰਘ ਰਸੂਲਪੁਰ ਨੇ ਵੀ ਕਨਵੈਨਸ਼ਨ ਨੁੂੰ ਸਫਲ ਬਣਾਉਣ ਲਈ ਆਪਣੇ ਵਿਚਾਰ ਰੱਖੇ।
No comments:
Post a Comment