ਫ਼ਿਰਕੂ ਅਧਾਰ 'ਤੇ ਕੀਤੇ ਜਾ ਰਹੇ ਧਰੁਵੀਕਰਨ ਦੀ ਵੀ ਤਿੱਖੀ ਆਲੋਚਨਾ
ਚੰਡੀਗੜ੍ਹ: 15 ਸਤੰਬਰ 2015: (ਪੰਜਾਬ ਸਕਰੀਨ ਬਿਊਰੋ):

ਦੇਸ਼ 'ਚ ਲਗਾਤਾਰ ਵਿਗੜ ਰਹੀ ਫ਼ਿਰਕੂ ਸਥਿਤੀ ਦਾ ਗੰਭੀਰ ਨੋਟਿਸ ਲੈਂਦਿਆਂ ਕੌਮੀ ਕਾਰਜਕਾਰਨੀ ਨੇ ਦੋਸ਼ ਲਾਇਆ ਹੈ ਕਿ ਉਹ ਫ਼ਿਰਕੂ ਅਧਾਰ 'ਤੇ ਧਰੁਵੀਕਰਨ ਲਈ ਸੰਘ ਪਰਵਾਰ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ, ਜਿਸ ਨਾਲ ਫ਼ਿਰਕੂ ਹਿੰਸਾ ਦੀਆਂ ਘਟਨਾਵਾਂ 'ਚ ਵਾਧਾ ਹੋ ਰਿਹਾ ਹੈ ਅਤੇ ਬਿਹਾਰ, ਹਰਿਆਣਾ ਅਤੇ ਭਾਜਪਾ ਸਰਕਾਰਾਂ ਵਾਲੇ ਦੂਜੇ ਸੂਬਿਆਂ 'ਚ ਫ਼ਿਰਕੂ ਝਗੜੇ ਹੋ ਰਹੇ ਹਨ। ਉਨ੍ਹਾ ਕਿਹਾ ਕਿ ਸੰਘ ਪਰਵਾਰ ਦੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਧਰਮ ਨਿਰਪੱਖਤਾ ਲਈ ਕੰਮ ਕਰਨ ਵਾਲੇ ਬੁਧੀਜੀਵੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਪ੍ਰੋ. ਕਲਬੁਰਗੀ ਦਾ ਕਤਲ ਇਸੇ ਲੜੀ ਦਾ ਹਿੱਸਾ ਹੈ।
ਪਾਰਟੀ ਨੇ ਕਿਹਾ ਕਿ ਮਹਾਂਰਾਸ਼ਟਰ 'ਚ ਭਾਜਪਾ ਸਰਕਾਰ ਡਾ. ਦਾਭੋਲਕਰ ਅਤੇ ਕਮਿਊਨਿਸਟ ਆਗੂ ਗੋਵਿੰਦ ਪਨਸਾਰੇ ਦੇ ਕਾਤਲਾਂ ਨੂੰ ਫੜਨ 'ਚ ਨਾਕਾਮ ਰਹੀ ਹੈ, ਇਸ ਲਈ ਪਾਰਟੀ ਨੇ ਗੋਵਿੰਦ ਪਨਸਾਰੇ ਦਾ 82ਵਾਂ ਜਨਮ ਦਿਨ 24 ਨਵੰਬਰ ਨੂੰ ਧਰਮ ਨਿਰਪੱਖਤਾ ਦਿਵਸ ਵਜੋਂ ਮਨਾਉਣ ਦਾ ਫ਼ੈਸਲਾ ਕੀਤਾ ਹੈ। ਪਾਰਟੀ ਦੇ ਕਾਰਕੁਨਾਂ ਨੂੰ ਅਪੀਲ ਕੀਤੀ ਕਿ ਉਹ ਕਾਤਲਾਂ ਦੀ ਗ੍ਰਿਫ਼ਤਾਰੀ ਦੀ ਮੰਗ ਦੇ ਨਾਲ-ਨਾਲ ਸੰਘ ਪਰਵਾਰ ਦੇ ਮਨਸੂਬੇ ਲੋਕਾਂ ਸਾਹਮਣੇ ਰੱਖਣ।
No comments:
Post a Comment