Wednesday, 13 May 2015
ਕੌਣ ਹੈ ਉਸਦੀ ਏਸ ਹਾਲਤ ਲਈ ਜ਼ਿੰਮੇਵਾਰ ?
ਬੇਲਨ ਬ੍ਰਿਗੇਡ ਮੁਖੀ ਅਨੀਤਾ ਸ਼ਰਮਾ ਨੇ ਕੀਤੀ ਵਿੱਕੀ ਦੇ ਪਰਿਵਾਰ ਨਾਲ ਮੁਲਾਕਾਤ
ਬੇਲਨ ਬ੍ਰਿਗੇਡ ਮੁਖੀ ਅਨੀਤਾ ਸ਼ਰਮਾ ਨੇ ਕੀਤੀ ਵਿੱਕੀ ਦੇ ਪਰਿਵਾਰ ਨਾਲ ਮੁਲਾਕਾਤ


ਲੁਧਿਆਣਾ: 13 ਮਈ 2-015: (ਬੇਲਨ ਬ੍ਰਿਗੇਡ ਬਿਊਰੋ):


ਅਨੀਤਾ ਸ਼ਰਮਾ ਨੇ ਵਿੱਕੀ ਦੀ ਪਤਨੀ ਸੁਮਨ ਨਾਲ ਵੱਖਰਿਆਂ ਹੋ ਕੇ ਵੀ ਗੱਲਬਾਤ ਕੀਤੀ। ਉਸਨੂੰ ਹੋਂਸਲਾ ਦਿੱਤਾ ਅਤੇ ਵਿੱਕੀ ਦੀ ਇਸ ਗੰਭੀਰ ਹਾਲਤ ਦਾ ਪਿਛੋਕਡ਼ ਵੀ ਪੁਛਿਆ। ਵਿੱਕੀ ਦੀ ਪਤਨੀ ਕਦੇ ਏਸ ਮੰਜਲ ਦੀਆਂ ਪੋੜੀਆਂ ਚੜ੍ਹਦੀ ਤੇ ਕਦੇ ਓਸ ਮੰਜਲ ਦੀਆਂ। ਸਾਹੋ ਸਾਹ ਹੋਈ ਇਸ ਵਿਚਾਰੀ ਨੇ ਦੋ ਪਲ ਲਈ ਵੀ ਕਦੇ ਚੈਨ ਨਾਲ ਬੈਠ ਕੇ ਨਹੀਂ ਦੇਖਿਆ। ਤਬਾਹੀ ਦੇ ਇਸ ਮਾਮਲੇ ਵਿੱਚ ਵੀ ਇਸ ਦੀ ਜੜ੍ਹ ਸ਼ਰਾਬ ਹੀ ਨਿਕਲੀ। ਵਿੱਕੀ ਨੂੰ ਵੀ ਸ਼ਰਾਬ ਨੇ ਆਪਣੇ ਮਾਇਆ ਜਾਲ ਵਿੱਚ ਜਕੜ ਲਿਆ ਸੀ। ਉਹ ਹਰ ਵੇਲੇ ਟੱਲੀ ਰਹਿਣ ਵਾਲਾ ਸ਼ਰਾਬੀ ਬਣ ਗਿਆ। ਸ਼ਾਇਦ ਉਸਨੂੰ ਉਸਦੇ ਇਸ ਕਸੂਰ ਦੀ ਸਜ਼ਾ ਵੀ ਮਿਲ ਰਹੀ ਹੈ। ਉੱਚਾ ਲੰਮਾ ਸੁਹ੍ਨਾਂ ਸੁਨੱਖਾ ਨੌਜਵਾਨ ਹੱਡੀਆਂ ਦੀ ਮੁਠ ਬਣ ਕੇ ਮੰਜੇ ਤੇ ਬਝਿਆ ਪਿਆ ਹੈ। ਉਹ ਬਿਨਾ ਸ਼ਕ ਕਸੂਰਵਾਰ ਸੀ ਪਰ ਕੀ ਉਸਦੇ ਗੁਨਾਹਾਂ ਦੀ ਸਜ਼ਾ ਉਸਦੇ ਪਰਿਵਾਰ ਨੂੰ ਵੀ ਮਿਲੇਗੀ? ਉਸਦੀ ਛੋਟੀ ਜਿਹੀ ਮਾਸੂਮ ਬੱਚੀ ਬਚਪਨ ਵਿੱਚ ਹੀ ਉਹਨਾਂ ਚਿੰਤਾਵਾਂ ਨਾਲ ਘਿਰ ਗਈ ਹੈ ਜਿਹੜੀਆਂ ਰੱਬ ਦੁਸ਼ਮਨ ਨੂੰ ਵੀ ਨਾ ਲਾਵੇ। ਡੂੰਘੇ ਦੁੱਖ ਦੀ ਗੱਲ ਹੈ ਕਿ ਸ਼ਰਾਬ ਪੀਣ ਵਿੱਚ ਜਿੰਨਾ ਕੁ ਕਸੂਰ ਵਿੱਕੀ ਦਾ ਹੈ ਉਸਤੋਂ ਕਿਤੇ ਜਿਆਦਾ ਕਸੂਰ ਸਮਾਜ ਦੇ ਉਹਨਾਂ ਵਰਗਾਂ ਦਾ ਹੈ ਜਿਹੜੇ ਆਪਣੀ ਕਵਰੇਜ ਲਈ ਉਸਨੂੰ ਖੁਦ ਸ਼ਰਾਬਾਂ ਪਿਆਉਂਦੇ ਸਨ। ਸਿਰਫ ਪਿਆਉਂਦੇ ਹੀ ਨਹੀਂ ਬਲਕਿ ਉਸਨੂੰ ਸ਼ਰਾਬ ਵਿੱਚ ਡੁਬਾਉਂਦੇ ਹੀ ਸਨ। ਸਮਾਜ ਦੇ ਇਹਨਾਂ ਬੇਰਹਿਮ ਸਵਾਰਥੀ ਵਰਗਾਂ ਵਿੱਚ ਕੌਣ ਕੌਣ ਸ਼ਾਮਿਲ ਸੀ ਇਸਦਾ ਖੁਲਾਸਾ ਵੀ ਅਸੀਂ ਜਰੂਰ ਕਰਾਂਗੇ ਪਰ ਕਿਸੇ ਵੱਖਰੀ ਪੋਸਟ ਵਿੱਚ। ਫਿਲਹਾਲ ਵਿੱਕੀ ਨੂੰ ਲੱਗੀਆਂ ਬਿਮਾਰੀਆਂ ਦੀ ਗੱਲ ਹੈ। ਲਗਾਤਾਰ ਉਸਦਾ ਪਿਛਾ ਕਰ ਰਹੀ ਮੌਤ ਦੀ ਗੱਲ ਹੈ ਜਿਸਨੂੰ ਵਿੱਕੀ ਦੇ ਪਿਛੇ ਲਾਇਆ ਸਮਾਜ ਦੇ ਉਹਨਾਂ ਲੋਕਾਂ ਨੇ ਜਿਹਨਾਂ ਨੇ ਆਪਣੀ ਖਬਰ ਟੀਵੀ 'ਤੇ ਦਿਖਾਉਣੀ ਹੁੰਦੀ ਸੀ, ਆਪਣੀ ਤਸਵੀਰ ਕਿਤੇ ਛਪਵਾਉਣੀ ਹੁੰਦੀ ਸੀ। ਅਸਲ ਵਿੱਚ ਇਹੀ ਲੋਕ ਸਨ ਜਿਹਨਾਂ ਨੇ ਵਿੱਕੀ ਨੂੰ ਮੌਤ ਦੇ ਮੂੰਹ ਸਾਹਮਣੇ ਲਿਆ ਕੇ ਛੱਡ ਦਿੱਤਾ। ਆਪਣੀ ਲੀਡਰੀ ਚਮਕਾਉਣ ਲਈ ਉਹਨਾਂ ਨੇ ਉਸਨੂੰ ਤੜਫਨ ਲਈ ਛੱਡ ਦਿੱਤਾ। ਸ਼ਰਾਬਾਂ ਵੇਚ ਕੇ ਪੈਸੇ ਕਮਾਉਣ ਵਾਲੀ ਸਰਕਾਰ ਆਪਣਾ ਮਾਲੀਆ ਇੱਕਠਾ ਕਰਦੀ ਰਹੀ ਤੇ ਇਧਰ ਵਿੱਕੀ ਵਰਗੇ ਨੌਜਵਾਨ ਸ਼ਰਾਬ ਵਿੱਚ ਡੁੱਬ ਡੁੱਬ ਖਤਮ ਹੁੰਦੇ ਰਹੇ। ਜੇ ਕਲ੍ਹ ਨੂੰ ਵਿੱਕੀ ਨਾਲ ਕੋਈ ਅਨਹੋਣੀ ਵਰਤ ਜਾਂਦੀ ਹੈ ਤਾਂ ਇਸ ਦੀ ਜਿੰਮੇਵਾਰੀ ਹੋਵੇਗੀ ਸ਼ਰਾਬਾਂ ਵਰਤਾਉਣ ਵਾਲਿਆਂ ਤੇ. ਸ਼ਰਾਬਾਂ ਵੇਚਣ ਵਾਲਿਆਂ 'ਤੇ। ਨਿੱਕੀ ਨਿੱਕੀ ਗੱਲ ਤੇ ਪਰਚੇ ਦਰਜ ਕਰਨ ਵਾਲੀ ਸਰਕਾਰ ਅਜਿਹੇ "ਕਤਲਾਂ ਦੇ ਇਰਾਦਿਆਂ" ਤੇ ਚੁੱਪ ਕਿਓਂ ਹੈ? ਕੌਣ ਕਰੇਗਾ ਵਿੱਕੀ ਦੀ ਜਾਨ ਲਈ ਮੁਸੀਬਤ ਬਣਨ ਵਾਲਿਆਂ ਦੇ ਖਿਲਾਫ਼ ਕਾਰਵਾਈ?
No comments:
Post a Comment