Showing posts with label ਸੰਡੇ ਸਪੈਸ਼ਲ. Show all posts
Showing posts with label ਸੰਡੇ ਸਪੈਸ਼ਲ. Show all posts

Sunday, September 23, 2012

ਪ੍ਰਸਿੱਧ ਨਾਟਕਕਾਰ ਕਾਮਰੇਡ ਗੁਰਸ਼ਰਨ ਸਿੰਘ

ਇਨਕਲਾਬੀ ਨਾਹਰਿਆਂ ਨਾਲ ਹਜ਼ਾਰਾਂ ਲੋਕਾਂ ਨੇ ਭੇਟ ਕੀਤੀ ਸੂਹੀ ਸ਼ਰਧਾਂਜਲੀ
ਜਗਰਾਓਂ, 23 ਸਤੰਬਰ-   ਅੱਜ ਜਗਰਾਓਂ ਦੀ ਦਾਣਾ ਮੰਡੀ ਵਿਖੇ ਪੰਜਾਬ ਦੇ ਪ੍ਰਸਿੱਧ ਇਨਕਲਾਬੀ ਨਾਟਕਕਾਰ ਕਾਮਰੇਡ ਗੁਰਸ਼ਰਨ ਸਿੰਘ ਦੀ ਪਹਿਲੀ ਬਰਸੀ ਮਨਾਈ ਗਈ। ਇਸਦਾ ਸੱਦਾ ਕਾਮਰੇਡ ਜਸਪਾਲ ਜੱਸੀ, ਕਾਮਰੇਡ ਮੁਖਤਿਆਰ ਪੂਹਲਾ, ਕਾਮਰੇਡ ਦਰਸ਼ਨ ਖਟਕੜ ਅਤੇ ਕਾਮਰੇਡ ਬਲਵੰਤ ਮਖੂ 'ਤੇ ਆਧਾਰਤ ਬਣੀ ਸ਼ਰਧਾਂਜਲੀ ਸਮਾਗਮ ਕਮੇਟੀ ਵੱਲੋਂ ਦਿੱਤਾ ਗਿਆ। ਇਸ ਸਮੇਂ ਹੋਏ ਸ਼ਰਧਾਂਜਲੀ ਸਮਾਗਮ ਵਿੱਚ ਪੰਜਾਬ ਦੇ ਕੋਨੇ ਕੋਨੇ 'ਚੋਂ ਹਜ਼ਾਰਾਂ ਲੋਕ ਪੁੱਜੇ, ਜਿਹਨਾਂ ਵਿੱਚ ਪਿੰਡਾਂ ਅਤੇ ਸ਼ਹਿਰਾਂ ਦੇ ਮਜ਼ਦੂਰ, ਕਿਸਾਨ, ਮੁਲਾਜ਼ਮ, ਵਿਦਿਆਰਥੀ ਅਤੇ ਨੌਜਵਾਨਾਂ ਤੋਂ ਬਿਨਾ ਔਰਤਾਂ ਨੇ ਵੀ ਵੱਡੀ ਪੱਧਰ 'ਤੇ ਸ਼ਮੂਲੀਅਤ ਕੀਤੀ। ਸਾਰਾ ਪੰਡਾਲ ਕਲਾ ਨੂੰ ਲੋਕ ਸੰਘਰਸ਼ਾਂ ਦਾ ਹਥਿਆਰ ਬਣਾ ਦੇਣ ਵਾਲੇ ਮਹਾਨ ਇਨਕਲਾਬੀ ਕਲਾਕਾਰ ਕਾਮਰੇਡ ਗੁਰਸ਼ਰਨ ਸਿੰਘ ਨੂੰ ਸਮਰਪਤ ਨਾਅਰਿਆਂ, ਮਾਟੋਆਂ ਅਤੇ ਲਾਲ ਝੰਡਿਆਂ ਨਾਲ ਸਜਿਆ ਹੋਇਆ ਸੀ। ਸਮਾਗਮ ਨੂੰ ਸੰਬੋਧਨ ਕਰਨ ਵਾਲੇ ਸਾਰੇ ਬੁਲਾਰਿਆਂ ਨੇ ਕਾਮਰੇਡ ਗੁਰਸ਼ਰਨ ਸਿੰਘ ਦੀ ਇਨਕਲਾਬੀ ਰੰਗਮੰਚ ਨੂੰ ਦੇਣ ਬਾਰੇ ਚਰਚਾ ਕਰਦਿਆਂ ਕਿਹਾ ਕਿ ਇਸ ਮਹਾਨ ਕਲਾਕਾਰ ਨੇ ਇਨਕਲਾਬੀ ਰੰਗਮੰਚ ਦੀ ਇਨਕਲਾਬੀ ਸੇਧ ਨਿਰਧਾਰਤ ਕਰਦਿਆਂ ਇਸਨੂੰ ਲੋਕਾਂ ਦੀਆਂ ਸਮੱਸਿਆਵਾਂ ਅਤੇ ਲੋਕ ਸੰਘਰਸ਼ਾਂ ਨਾਲ ਜੋੜਿਆ ਅਤੇ ਇਨਕਲਾਬੀ ਕਲਾਕਾਰਾਂ ਦੇ ਪੂਰਾਂ ਦੇ ਪੂਰ ਤਿਆਰ ਕੀਤੇ, ਜਿਹੜੇ ਲੋਕ-ਵਿਰੋਧੀ ਹਕੂਮਤਾਂ ਦੇ ਦੰਭੀ ਕਿਰਦਾਰ ਨੂੰ ਬੇਪਰਦ ਕਰਨ ਵਾਲੇ ਅਤੇ ਜਮਾਤੀ, ਜਾਤੀ, ਧਾਰਮਿਕ ਅਤੇ ਲਿੰਗੀ ਵਿਤਕਰੇਬਾਜ਼ੀ ਅਤੇ ਧੱਕੇਸ਼ਾਹੀ ਦੇ ਖਿਲਾਫ ਲਿਖੇ ਉਹਨਾਂ ਦੇ ਨਾਟਕਾਂ ਨੂੰ ਵੱਡੀ ਪੱਧਰ 'ਤੇ ਲੋਕਾਂ ਤੱਕ ਪਹੁੰਚ ਰਹੇ ਹਨ ਅਤੇ ਗੁਰਸ਼ਰਨ ਸਿੰਘ ਭਾਅ ਜੀ ਦਾ ਮੌਜੂਦਾ ਲੁਟੇਰੇ ਅਤੇ ਧੱਕੜ ਪ੍ਰਬੰਧ ਨੂੰ ਬਦਲ ਕੇ ਸੱਚੀ ਆਜ਼ਾਦੀ, ਬਰਾਬਰੀ ਅਤੇ ਭਾਈਚਾਰਕ ਸਾਂਝ ਵਾਲਾ ਸਮਾਜ ਸਿਰਜਣ ਦਾ ਸੱਦਾ ਦੇ ਰਹੇ ਹਨ। ਕਾਮਰੇਡ ਗੁਰਸ਼ਰਨ ਸਿੰਘ ਦੇ ਬਹੁਪੱਖੀ ਰੋਲ ਨੂੰ ਯਾਦ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਉਹ ਲੋਕਾਂ ਦੇ ਦੁੱਖਾਂ ਅਤੇ ਮੁਸੀਬਤਾਂ ਦੀ ਅਸਲ ਜੜ੍ਹ ਮੌਜੂਦਾ ਸੰਸਾਰ ਸਾਮਰਾਜਵਾਦੀ ਪ੍ਰਬੰਧ ਦਾ ਦਰੁਸਤ ਅਤੇ ਇਨਕਲਾਬੀ ਮਾਰਕਸਵਾਦੀ-ਲੈਨਿਨਵਾਦੀ ਸਿਧਾਂਤ ਕੋਲ ਹੀ ਹੋਣ ਵਿੱਚ ਅਥਾਹ ਨਿਸਚਾ ਰੱਖਦੇ ਸਨ, ਜਿਸ ਕਰਕੇ ਉਹ ਕਮਿਊਨਿਸਟ ਇਨਕਲਾਬੀ ਲਹਿਰ ਨਾਲ ਸਬੰਧਤ ਸੁਆਲਾਂ ਨਾਲ ਗਹਿਰਾ ਲਗਾਅ ਰੱਖਦੇ ਸਨ ਅਤੇ ਕਮਿਊਨਿਸਟ ਇਨਕਲਾਬੀ ਲਹਿਰ ਦੀ ਅਗਵਾਈ ਵਿੱਚ ਇਨਕਲਾਬ ਰਾਹੀਂ ਲੋਕਾਂ ਦੀ ਪੁੱਗਤ ਵਾਲਾ ਲੋਕਾਸ਼ਾਹੀ ਰਾਜ ਸਿਰਜ ਕੇ ਸਮਾਜਵਾਦ ਅਤੇ ਸਾਂਝੀਵਾਲਤਾ ਵਾਲੇ ਸਮਾਜ ਦੀ ਸਥਾਪਨਾ ਵਿੱਚ ਯਕੀਨ ਰੱਖਦੇ ਸਨ ਅਤੇ ਇਉਂ ਉਹ ਮਹਾਨ ਸ਼ਹੀਦ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਨਾ ਚਾਹੁੰਦੇ ਸਨ। ਇਸ ਤੋਂ ਇਲਾਵਾ ਦੇਸ਼ ਦੀ ਵਰਤਮਾਨ ਆਰਥਿਕ-ਰਾਜਨੀਤਕ ਹਾਲਤ ਬਾਰੇ ਟਿੱਪਣੀ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਦੇਸ਼ ਦੇ ਹਾਕਮ ਵਿਸ਼ਵੀਕਰਨ, ਉਦਾਰੀਕਰਨ ਅਤੇ ਨਿੱਜੀਕਰਨ ਰਾਹੀਂ ਲੋਕਾਂ ਨੂੰ ਵੱਡੀ ਪੱਧਰ 'ਤੇ ਉਜਾੜਨ, ਛੋਟੀ ਸਨਅੱਤ, ਖੇਤੀਬਾੜੀ ਅਤੇ ਪਰਚੂਨ ਵਪਾਰ ਨੂੰ ਤਬਾਹ ਕਰਕੇ ਦੇਸੀ-ਬਦੇਸ਼ੀ ਕਾਰਪੋਰੇਟ ਘਰਾਣਿਆਂ ਨੂੰ ਮਾਲਾ-ਮਾਲ ਕਰਨ ਅਤੇ ਆਪਣੇ ਹੱਕਾਂ ਦੀ ਖਾਤਰ ਸੰਘਰਸ਼ ਕਰਨ ਵਾਲੇ ਲੋਕਾਂ ਨੂੰ ਕਾਲੇ ਕਾਨੂੰਨਾਂ ਅਤੇ ਹਕੂਮਤੀ ਜਬਰ ਰਾਹੀਂ ਦਬਾਉਣ, ਵਿਸ਼ੇਸ਼ ਕਰ ਇਨਕਲਾਬੀ ਸ਼ਕਤੀਆਂ ਅਤੇ ਆਦਿਵਾਸੀ ਲੋਕਾਂ ਦੀ ਟਾਕਰਾ ਲਹਿਰ ਨੂੰ ਕੁਚਲਣ ਦੇ ਰਾਹ ਪਏ ਹੋਏ ਹਨ, ਜਿਸ ਕਰਕੇ ਗਰੀਬੀ, ਬੇਰੁਜ਼ਗਾਰੀ, ਮਹਿੰਗਾਈ ਅਤੇ ਹਾਕਮ ਜਮਾਤਾਂ ਦੇ ਭ੍ਰਿਸ਼ਟਾਚਾਰ ਦੇ ਨਿਰੰਤਰ ਹੋ ਰਹੇ ਘੁਟਾਲਿਆਂ ਤੋਂ ਪਹਿਲਾਂ ਹੀ ਸਤੇ ਹੋਏ ਸਮੁੱਚੇ ਦੇਸ਼ ਦੇ ਲੋਕ ਹੋਰ ਵੀ ਜ਼ਿਆਦਾ ਬੇਚੈਨ ਹੋ ਚੁੱਕੇ ਹਨ। ਲੋਕਾਂ 'ਤੇ ਨਹੱਕੇ ਹਮਲਿਆਂ ਖਿਲਾਫ ਸਭ ਤੋਂ ਵੱਧ ਜੀਅ-ਜਾਨ ਨਾਲ ਜੂਝ ਰਹੇ ਕਮਿਊਨਿਸਟ ਇਨਕਲਾਬੀ, ਹਕੂਮਤੀ ਅੱਤਿਆਚਾਰ ਅਤੇ ਗੈਰ-ਸਰਕਾਰੀ ਹਿੰਸਕ ਗਰੋਹਾਂ ਦੇ ਹਮਲਿਆਂ ਦਾ ਚੁਣਵਾਂ ਨਿਸ਼ਾਨਾ ਬਣੇ ਹੋਏ ਹਨ। ਨਾ ਸਿਰਫ ਕਮਿਊਨਿਸਟ ਇਨਕਲਾਬੀਆਂ ਦੇ ਪੁਲਸ ਮੁਕਾਬਲੇ ਬਣਾਏ ਜਾ ਰਹੇ ਹਨ ਸਗੋਂ ਲੋਕ-ਪੱਖੀ ਸਾਹਿਤਕਾਰਾਂ, ਕਲਾਕਾਰਾਂ, ਬੁੱਧੀਜੀਵੀਆਂ ਤੱਕ ਨੂੰ ਫਾਂਸੀਆਂ ਅਤੇ ਉਮਰ ਕੈਂਦਾਂ ਦੀਆਂ ਸਜ਼ਾਵਾਂ ਦਿੱਤੀਆਂ ਜਾ ਰਹੀਆਂ ਹਨ। ਸਾਰੇ ਬੁਲਾਰਿਆਂ ਨੇ ਲੋਕਾਂ ਨੂੰ ਦੇਸ਼ ਅੰਦਰ ਮੌਜੂਦਾ ਸਿਆਸੀ-ਆਰਥਿਕ ਸੰਕਟ ਤੋਂ ਸਦਾ ਲਈ ਨਿਜਾਤ ਪਾਉਣ ਵਾਸਤੇ ਕਮਿਊਨਿਸਟ ਇਨਕਲਾਬੀ ਲਹਿਰ ਦੇ ਝੰਡੇ ਹੇਠ ਲਾਮਬੰਦ ਹੋਣ ਦਾ ਸੱਦਾ ਦਿੱਤਾ। 
ਇਸ ਸਮਾਗਮ ਨੂੰ ਸ਼ਰਧਾਂਜਲੀ ਸਮਾਗਮ ਕਮੇਟੀ ਨਾਲ ਸਬੰਧਤ ਕਾਮਰੇਡ ਜਸਪਾਲ ਜੱਸੀ, ਮੁਖਤਿਆਰ ਪੂਹਲਾ, ਬਲਵੰਤ ਮਖੂ, ਦਾਤਾਰ ਸਿੰਘ ਤੋਂ ਇਲਾਵਾ ਕਾਮਰੇਡ ਗੁਰਸ਼ਰਨ ਸਿੰਘ ਦੀ ਬੇਟੀ ਡਾ. ਅਰੀਤ ਅਤੇ ਪ੍ਰਸਿੱਧ ਚਿੰਤਕ ਪ੍ਰੋ. ਰਣਧੀਰ ਸਿੰਘ ਨੇ ਵੀ ਸੰਬੋਧਨ ਕੀਤਾ। ਮੰਚ ਦਾ ਸੰਚਾਲਨ ਕੰਵਲਜੀਤ ਖੰਨਾ ਦੁਆਰਾ ਕੀਤਾ ਗਿਆ। ਇਸ ਸਮੇਂ ਇਨਕਲਾਬੀ ਗੀਤਾਂ 'ਤੇ ਆਧਾਰਤ ਜੋਸ਼-ਭਰਪੂਰ ਕੋਰੀਓਗਰਾਫੀਆਂ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ ਗਈ। ਇਨਕਲਾਬੀ ਸਾਹਿਤ ਦੀ ਪ੍ਰਦਰਸ਼ਨੀ ਲਗਾਈ ਗਈ, ਜਿਥੇ ਵੱਡੀ ਪੱਧਰ 'ਤੇ ਲੋਕਾਂ ਨੇ ਖਰੀਦਦਾਰੀ ਕੀਤੀ। ਮੰਚ ਦੇ ਇੱਕ ਪਾਸੇ ਕਾਮਰੇਡ ਗੁਰਸ਼ਰਨ ਸਿੰਘ ਦੀ ਇੱਕ ਵੱਡੀ ਫੋਟੋ ਉਪਰ ਵੱਖ ਵੱਖ ਜਨਤਕ ਜਥੇਬੰਦੀਆਂ, ਬੁੱਧੀਜੀਵੀਆਂ, ਸਾਹਿਤਕਾਰਾਂ ਅਤੇ ਕਲਾਕਾਰਾਂ ਦੇ ਨੁਮਾਇੰਦਿਆਂ ਵੱਲੋਂ ਫੁੱਲਾਂ ਦੇ ਹਾਰ ਪਾ ਕੇ ਅਤੇ ਫੁੱਲ ਬਰਸਾ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਪ੍ਰੋਗਰਾਮ ਦੇ ਅਖੀਰ ਵਿੱਚ 27 ਸਤੰਬਰ ਰਾਤ ਨੂੰ ਚੰਡੀਗੜ੍ਹ ਵਿਖੇ ਮਨਾਏ ਜਾ ਰਹੇ ਕਾਮਰੇਡ ਗੁਰਸ਼ਰਨ ਸਿੰਘ ਨੂੰ ਸਮਰਪਤ ਇਨਕਲਾਬੀ ਰੰਗਮੰਚ ਦਿਵਸ ਉੱਤੇ ਪੰਜਾਬ ਦੇ ਸਮੂਹ ਲੋਕਾਂ ਨੂੰ ਪਹੁੰਚਣ ਦਾ ਸੱਦਾ ਦਿੱਤਾ ਗਿਆ। 

Sunday, January 29, 2012

ਬਲਜੀਤ ਸੈਣੀ ਦੀ ਨਵੀਂ ਗਜ਼ਲ



ਜਦ ਕਦੀ ਵੀ ਦਰਦ ਦਾ ਕਿੱਸਾ ਸੁਣਾਏਂਗਾ ਦਿਲਾ |
ਸਿਸਕਦੇ ਜ਼ਜ਼ਬਾਤ ਨੂੰ ਕਿੱਦਾਂ ਵਰਾਏਂਗਾ ਦਿਲਾ |


ਮੰਨਿਆਂ ਕਿ ਪੀੜ ਅੰਦਰ ਦੀ ਨਜ਼ਰ ਆਉਂਦੀ ਨਹੀਂ ,
ਅੱਖ ਵਿਚਲੀ ਪਰ ਨਮੀ ਕਿੱਦਾਂ ਛੁਪਾਏਂਗਾ ਦਿਲਾ |


ਖਾਏਂਗਾ ਜਦ ਚੂਰੀਆਂ ਤੂੰ ਪਿੰਜਰੇ ਵਿਚ ਬੈਠ ਕੇ ,
ਟੁੱਟਿਆਂ ਖੰਭਾਂ ਦਾ ਵੀ ਮਾਤਮ ਮਨਾਏਂਗਾ ਦਿਲਾ |


ਗ਼ਮ, ਉਦਾਸੀ, ਦਰਦ ਤੇ ਹੰਝੂ ਹੀ ਝੋਲੀ ਪੈਣਗੇ,
ਖ਼ਾਹਿਸ਼ਾਂ ਨੂੰ ਇਸ ਤਰ੍ਹਾਂ ਜੇ ਸਿਰ ਚੜ੍ਹਾਏਂਗਾ ਦਿਲਾ |


ਇਸ ਉਦਾਸੇ ਦੌਰ ਵਿਚ ਜੇ ਬਹਿ ਗਿਉਂ ਹੰਭ ਹਾਰ ਕੇ ,
ਕਿਸ ਤਰ੍ਹਾਂ ਫਿਰ ਭਾਰ ਫ਼ਰਜ਼ਾਂ ਦਾ ਉਠਾਏਂਗਾ ਦਿਲਾ |

Sunday, October 30, 2011

ਗੁਰਸ਼ਰਨ ਸਿੰਘ ਤੋਂ ਪਿੱਛੋਂ ਸੱਖਣੇਪਣ ਦੇ ਰੂ-ਬ-ਰੂ // ਜਸਪਾਲ ਜੱਸੀ

ਸਾਡੇ ਕਰਮਾਂ ਦੀਆਂ ਪੈਡ਼ਾਂ ਨੇ ਜੀਵਨ ਦੀ ਧਾਰਾ ਹੋ ਜਾਣਾ
ਸੁਰਖ ਰੇਖਾ ਵਿਸ਼ੇਸ਼ ਅੰਕ
ਗੁਰਸ਼ਰਨ ਭਾਅ ਜੀ ਨਹੀਂ ਰਹੇ. ਉਹਨਾਂ  ਦੇ ਇਸ ਸਦੀਵੀ ਵਿਛੋੜੇ ਦਾ ਅੰਦੇਸ਼ਾ ਬੜੇ ਚਿਰਾਂ ਤੋਂ ਚਲਿਆ ਆ ਰਿਹਾ ਸੀ ਪਰ ਉਹ ਆਪਣੇ ਸੰਗਰਾਮੀ ਜੀਵਨ ਦੇ ਨਿਸ਼ਾਨਿਆਂ ਨੂੰ ਸਾਹਮਣੇ ਰੱਖ ਕੇ ਮੌਤ ਨੂੰ ਵੀ ਲਗਾਤਾਰ ਹਰਾਉਂਦੇ ਆ ਰਹੇ ਸਨ. ਆਖਿਰ ਇੱਕ ਦਿਨ ਦਿਲ ਦੀ ਧੜਕਨ ਰੁਕ ਗਈ ਪਰ ਉਸ ਧੜਕਨ ਦੀ ਆਵਾਜ਼ ਅਜੇ ਵੀ ਮਹਿਸੂਸ ਕੀਤੀ ਜਾ ਸਕਦੀ ਹੈ, ਉਹਨਾਂ ਅੱਖਾਂ ਨੇ ਦੇਖਣਾ ਬੰਦ ਕਰ ਦਿੱਤਾ ਪਰ ਉਹ ਨਜਰ ਅਜੇ ਵੀ ਰਸਤਾ ਦਿਖਾਉਂਦੀ ਹੈ, ਉਹਨਾਂ ਕਦਮਾਂ ਨੇ ਚਲਨਾ ਬੰਦ ਕਰ ਦਿੱਤਾ ਪਰ ਸਫ਼ਰ ਅਜੇ ਵੀ ਜਾਰੀ ਹੈ. ਗੁਰਸ਼ਰਨ ਭਾਅ ਜੀ ਤੋਂ ਬਾਅਦ ਉਹਨਾਂ ਦੀ ਗੌਇਰ ਹਾਜਰੀ ਵਿੱਚ ਉਹਨਾਂ ਦੀ ਮੌਜੂਦਗੀ ਹੋਰ ਵੀ ਪ੍ਰਬਲ ਹੋ ਗਈ ਹੈ. ਸੁਰਖ ਰੇਖਾ ਨੇ ਉਹਨਾਂ ਦੀ ਯਾਦ ਵਿੱਚ ਇੱਕ ਵਿਸ਼ੇਸ਼ ਅੰਕ ਕਢਿਆ ਹੈ, ਕਨੇਡਾ ਵਿੱਚ ਸੁਖਿੰਦਰ ਜੀ ਵੀ ਸੰਵਾਦ ਦਾ ਇੱਕ ਵਿਸ਼ੇਸ਼ ਅੰਕ ਗੁਰਸ਼ਰਨ ਭਾਅ ਜੀ ਨੂੰ ਸਮਰਪਿਤ ਕਰ ਰਹੇ ਹਨ. ਪਹਿਲੀ ਨਵੰਬਰ ਦੀ ਪੂਰੀ ਰਾਤ ਨੂੰ ਨਾਟਕਾਂ ਦਾ ਇਕ ਲੰਮਾ ਸਿਲਸਿਲਾ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਹੋਵੇਗਾ. ਇਹ ਸਭ ਕੁਝ ਦਸਦਾ ਹੈ ਕਿ ਜਿਸਮ ਮਿਟ ਜਾਣ ਤੋਂ ਬਾਅਦ ਵੀ ਉਹ ਪ੍ਰੇਰਨਾ, ਉਹ ਸ਼ਕਤੀ, ਉਹ ਊਰਜਾ ਸਾਡੇ ਨਾਲ ਨਾਲ ਹੈ. ਸਾਡੇ ਆਲੇ ਦੁਆਲੇ, ਸਾਡੇ ਨੇੜੇ ਤੇੜੇ. ਇਸ ਮੌਕੇ ਪੜ੍ਹੋ ਜਸਪਾਲ ਜੱਸੀ ਹੁਰਾਂ ਦੀਆ ਸਤਰਾਂ ਅਤੇ ਉਹਨਾਂ ਵੱਲੋਂ ਤਿਆਰ ਕੀਤਾ ਸੁਰਖ ਰੇਖਾ ਵਿਸ਼ੇਸ਼ ਅੰਕ. ਇਹ ਵੀ ਦੱਸਣਾ ਕਿ ਇਹ ਅੰਕ ਤੁਹਾਨੂੰ ਕਿਹੋ ਜਿਹਾ ਲੱਗਿਆ.-ਰੈਕਟਰ ਕਥੂਰੀਆ 
ਗੁਰਸ਼ਰਨ ਸਿੰਘ ਚਲੇ ਗਏ! ਕੁਦਰਤ ਦੇ ਅਟੱਲ ਨੇਮਾਂ ਅਨੁਸਾਰ ਇੱਕ ਦਿਨ ਉਹਨਾਂ ਜਾਣਾ ਹੀ ਸੀ। ਫ਼ਖ਼ਰਯੋਗ, ਮਾਣਮੱਤੀ, ਸੰਵੇਦਨਸ਼ੀਲ, ਸੰਗਰਾਮੀ, ਇਨਕਲਾਬੀ ਜ਼ਿੰਦਗੀ ਦੀ ਧਡ਼ਕਣ ਨੇ ਇੱਕ ਦਿਨ ਖਾਮੋਸ਼ ਹੋ ਜਾਣਾ ਸੀ। ਅਸੀਂ ਸਾਰੇ ਇਹ ਗੱਲ ਜਾਣਦੇ ਸਾਂ। ਜਦੋਂ 11 ਜਨਵਰੀ 2006 ਨੂੰ ਕੁੱਸੇ ਪਿੰਡ ਦੀ ਧਰਤੀ 'ਤੇ ਹਜ਼ਾਰਾਂ ਲੋਕਾਂ ਦੇ ਠਾਠਾਂ ਮਾਰਦੇ ਇਕੱਠ ਨੇ ਉਹਨਾਂ ਦੀ ਜੀਵਨ-ਘਾਲਣਾ ਨੂੰ ਜਨਤਕ ਸਲਾਮ ਭੇਟ ਕੀਤੀ ਅਤੇ ਉਹਨਾਂ ਨੂੰ ''ਇਨਕਲਾਬੀ ਨਿਹਚਾ ਸਨਮਾਨ'' ਦੇ ਕੇ ਸਤਿਕਾਰਿਆ, ਉਦੋਂ ਵੀ ਨੇਡ਼ੇ ਢੁਕ ਰਹੀ ਇਸ ਅਟੱਲ ਹੋਣੀ ਦੇ
ਫਿਕਰ ਭਰੇ ਸੰਕੇਤ ਚਰਚਾ ਵਿੱਚ ਆਏ ਸਨ। ਉਹਨਾਂ ਦੇ ਲੰਮੇ ਜੀਵਨ ਲਈ ਸ਼ੁਭ ਕਾਮਨਾਵਾਂ
ਭੇਟ ਹੋਈਆਂ ਸਨ। ਇਹ ਜ਼ਿਕਰ ਹੋਇਆ ਸੀ ਕਿ ਮੌਤ ਅਜਿਹੇ ਇਨਸਾਨ ਦੀ ਕਰਨੀ ਅਤੇ ਘਾਲਣਾ
ਨੂੰ ਸਮਾਜਿਕ ਜੀਵਨ 'ਚੋਂ ਖਾਰਜ ਨਹੀਂ ਕਰ ਸਕਦੀ:

''ਸਾਡੇ ਕਰਮਾਂ ਦੀਆਂ ਪੈਡ਼ਾਂ ਨੇ
ਜੀਵਨ ਦੀ ਧਾਰਾ ਹੋ ਜਾਣਾ
ਜਿਉਂਦੇ ਰੰਗ ਦੀਆਂ ਤਰੰਗਾਂ ਨੇ

ਕੱਲ੍ਹ ਦਾ ਲਿਸ਼ਕਾਰਾ ਹੋ ਜਾਣਾ
ਮਿਹਨਤ ਦੇ ਕੂਚ ਨਗਾਰੇ ਦਾ
ਜੇਤੂ ਧਮਕਾਰਾ ਹੋ ਜਾਣਾ
ਸਾਹਾਂ

Sunday, October 23, 2011

ਗੁਰੁ, ਸੰਤ ਜਨੋ! ਪਿਆਰਾ ਮੈ ਮਿਲਿਆ; ਮੇਰੀ ਤ੍ਰਿਸਨਾ ਬੁਝਿ ਗਈਆਸੇ ॥


ਸ਼ਬਦ ਸਰਵਨ ਕਰੋ ਡਾ.ਗੁਰਨਾਮ ਸਿੰਘ ਜੀ ਦੀ ਆਵਾਜ਼ ਵਿੱਚ
ਸੂਹੀ ਮਹਲਾ ੪ ਘਰੁ ੫
ੴ ਸਤਿਗੁਰ ਪ੍ਰਸਾਦਿ ॥
ਗੁਰੁ, ਸੰਤ ਜਨੋ! ਪਿਆਰਾ ਮੈ ਮਿਲਿਆ; ਮੇਰੀ ਤ੍ਰਿਸਨਾ ਬੁਝਿ ਗਈਆਸੇ ॥
ਹਉ ਮਨੁ ਤਨੁ ਦੇਵਾ ਸਤਿਗੁਰੈ; ਮੈ ਮੇਲੇ ਪ੍ਰਭ ਗੁਣਤਾਸੇ ॥
ਧਨੁ ਧੰਨੁ ਗੁਰੂ ਵਡ ਪੁਰਖੁ ਹੈ; ਮੈ ਦਸੇ ਹਰਿ ਸਾਬਾਸੇ ॥
ਵਡਭਾਗੀ ਹਰਿ ਪਾਇਆ; ਜਨ ਨਾਨਕ ਨਾਮਿ ਵਿਗਾਸੇ ॥੧॥
ਗੁਰੁ ਸਜਣੁ ਪਿਆਰਾ ਮੈ ਮਿਲਿਆ; ਹਰਿ ਮਾਰਗੁ ਪੰਥੁ ਦਸਾਹਾ ॥
ਘਰਿ ਆਵਹੁ ਚਿਰੀ ਵਿਛੁੰਨਿਆ; ਮਿਲੁ ਸਬਦਿ ਗੁਰੂ, ਪ੍ਰਭ ਨਾਹਾ ॥
ਹਉ ਤੁਝੁ ਬਾਝਹੁ ਖਰੀ ਉਡੀਣੀਆ; ਜਿਉ ਜਲ ਬਿਨੁ ਮੀਨੁ ਮਰਾਹਾ ॥
ਵਡਭਾਗੀ ਹਰਿ ਧਿਆਇਆ; ਜਨ ਨਾਨਕ ਨਾਮਿ ਸਮਾਹਾ ॥੨॥
ਮਨੁ ਦਹ ਦਿਸਿ ਚਲਿ ਚਲਿ ਭਰਮਿਆ; ਮਨਮੁਖੁ ਭਰਮਿ ਭੁਲਾਇਆ ॥
ਨਿਤ ਆਸਾ ਮਨਿ ਚਿਤਵੈ; ਮਨ ਤ੍ਰਿਸਨਾ ਭੁਖ ਲਗਾਇਆ ॥
ਅਨਤਾ ਧਨੁ, ਧਰਿ ਦਬਿਆ; ਫਿਰਿ ਬਿਖੁ ਭਾਲਣ ਗਇਆ ॥
ਜਨ ਨਾਨਕ ਨਾਮੁ ਸਲਾਹਿ ਤੂ; ਬਿਨੁ ਨਾਵੈ ਪਚਿ ਪਚਿ ਮੁਇਆ ॥੩॥
ਗੁਰੁ ਸੁੰਦਰੁ ਮੋਹਨੁ ਪਾਇ ਕਰੇ; ਹਰਿ ਪ੍ਰੇਮ ਬਾਣੀ ਮਨੁ ਮਾਰਿਆ ॥
ਮੇਰੈ ਹਿਰਦੈ ਸੁਧਿ ਬੁਧਿ ਵਿਸਰਿ ਗਈ; ਮਨ ਆਸਾ ਚਿੰਤ ਵਿਸਾਰਿਆ ॥
ਮੈ ਅੰਤਰਿ ਵੇਦਨ ਪ੍ਰੇਮ ਕੀ; ਗੁਰ ਦੇਖਤ, ਮਨੁ ਸਾਧਾਰਿਆ ॥
ਵਡਭਾਗੀ, ਪ੍ਰਭ ਆਇ ਮਿਲੁ; ਜਨੁ ਨਾਨਕੁ ਖਿਨੁ ਖਿਨੁ ਵਾਰਿਆ ॥੪॥੧॥੫॥
ਹੁਣਤੁਸੀਂ ਇਹ ਸ਼ਬਦ ਸਰਵਨ ਕਰੋ ਡਾਕਟਰ ਗੁਰਨਾਮ ਸਿੰਘ ਜੀ ਦੀ ਆਵਾਜ਼ ਵਿੱਚ.

Sunday, October 09, 2011

ਸ਼੍ਰੋਮਣੀ ਕਮੇਟੀ ਚੋਣ ਨਤੀਜੇ:

ਹਨੇਰੇ ਵਿਚ ਆਸ ਦੀ ਕਿਰਨ : ਭਾਈ ਕੁਲਵੀਰ ਸਿੰਘ ਬੜਾਪਿੰਡ
ਸ਼੍ਰੋਮਣੀ ਕਮੇਟੀ ਚੋਣਾਂ ਦੇ ਨਤੀਜਿਆਂ ਨੇ ਪੰਥ ਦਰਦੀਆਂ ਨੂੰ ਨਿਰਾਸ਼ ਕੀਤਾ ਹੈ ਅਤੇ ਵੋਟਾਂ ਬਣਨ ਤੋਂ ਲੈ ਕੇ ਨਤੀਜੇ ਐਲਾਨਣ ਤੱਕ ਹਰ ਤਰ੍ਹਾਂ ਦੀ ਬੇਨਿਯਮੀ, ਧੱਕੇਸ਼ਾਹੀ ਤੇ ਧਾਂਦਲੀ ਹੋਈ ਹੈ। ਸਿੱਖਾਂ ਦੀ ਗੁਰਦਆਰਾ ਪ੍ਰਬੰਧ ਨੂੰ ਸੁੱਚਜੇ ਹੱਥਾਂ ਵਿਚ ਸੌਂਪਣ ਦੀ ਲੜਾਈ ਕੇਵਲ ਇਕ ਧਿਰ ਬਾਦਲ ਦਲ ਨਾਲ ਨਹੀਂ ਸੀ ਸਗੋਂ ਬਾਦਲ ਦਲ ਦੇ ਨਾਲ, ਪੰਜਾਬ ਸਰਕਾਰ, ਪੰਜਾਬ ਪੁਲਿਸ, ਪੰਜਾਬ ਪ੍ਰਸ਼ਾਸ਼ਨ, ਗੁਰਦੁਆਰਾ ਚੋਣ ਕਮਿਸ਼ਨ, ਕੇਂਦਰ ਸਰਕਾਰ, ਕੇਂਦਰੀ ਏਜੰਸੀਆਂ ਅਤੇ ਸਭ ਤੋਂ ਵੱਧ ਕੇ ਕੁਝ ਸਾਡੇ ਆਪਣੇ ਵੀ ਇਹਨਾਂ ਦੇ ਕੁਹਾੜੇ ਦਾ ਦਸਤਾ ਬਣੇ ਹੋਏ ਸਨ। ਕਿਸੇ ਵੀ ਚੋਣ ਦਾ ਨਤੀਜਾ ਕਈ ਪੱਖ ਨਿਰਧਾਰਤ ਕਰਦੇ ਹਨ ਅਤੇ ਚੋਣ ਨਤੀਜਿਆਂ ਵਿਚ ਜਿਆਦਾ ਪੱਖ ਮੌਜੂਦਾ ਪ੍ਰਬੰਧਕਾਂ ਦੇ ਹੱਕ ਵਿਚ ਸਨ।
ਸ਼ਹੀਦ ਸ. ਜਸਵੰਤ ਸਿੰਘ ਖਾਲੜਾ ਨੇ ਕੈਨੇਡਾ ਦੇ ਇਕ ਗੁਰਦੁਆਰਾ ਸਾਹਿਬ ਵਿਚ ਇਕ ਵਾਰ ਬੋਲਦਿਆਂ ਇਕ ਕਹਾਣੀ ਸੁਣਾਈ ਸੀ ਕਿ ਜਦੋਂ ਦੁਨੀਆਂ ਵਿਚ ਪਹਿਲੀ ਵਾਰ ਰਾਤ ਪੈਣ ਲੱਗੀ ਤਾਂ ਦੁਨੀਆਂ ਦੇ ਸਾਰੇ ਲੋਕ ਹੈਰਾਨ ਪ੍ਰੈਸ਼ਾਨ ਹੋ ਗਏ ਕਿ ਹੁਣ ਕੀ ਹੋਵੇਗਾ ਤਾਂ ਦੂਰ ਇਕ ਘਰ ਚੋ ਇਕ ਛੋਟੇ ਜਿਹੇ ਦੀਵੇ ਨੇ ਆਪਣੀ ਰੋਸ਼ਨੀ ਨਾਲ ਹਨੇਰੇ ਨੂੰ ਚੈਲੰਜ ਕੀਤਾ ਤੇ ਆਪਣੇ ਨੇੜੇ-ਤੇੜਿਓ ਹਨੇਰੇ ਨੂੰ ਦੂਰ ਭਜਾ ਦਿੱਤਾ ਤਾਂ ਦੁਨੀਆਂ ਦੇ ਲੋਕਾਂ ਨੇ ਉਸ ਇਕ ਦੀਵੇ ਤੋਂ ਰੋਸ਼ਨੀ ਲੈ ਕੇ ਅਨੇਕਾਂ ਦੀਵੇ ਜਗਾਏ ਤਾਂ ਕਾਫੀ ਹੱਦ ਤਕ ਹਨੇਰਾ ਦੂਰ ਹੋਇਆ ਤੇ ਰੋਸ਼ਨੀ ਹੋ ਗਈ ਤੇ ਸਵੇਰ ਹੋਣ ਦੀ ਰੋਸ਼ਨੀ ਹੋਣ ਤੱਕ ਦੀਵਿਆਂ ਨੇ ਆਪਣੇ ਸਿਰਾਂ ਤੇ ਅੱਗ ਬਾਲ ਕੇ ਲੋਕਾਈ ਨੂੰ ਹਨੇਰੇ ਤੋਂ ਬਚਾਈ ਰੱਖਿਆ। ਭਾਵ ਕਿ  ਕੀਤਾ ਹੋਏ ਇਕ ਛੋਟੇ ਜਿਹਾ ਯਤਨ ਵੱਡੇ ਪੱਧਰ ਉੱਤੇ ਅਸਰਦਾਇਕ ਸਿੱਧ ਹੋ ਸਕਦਾ ਹੈ।
ਸ਼੍ਰੋਮਣੀ ਕਮੇਟੀ ਚੋਣਾਂ ਵਿਚ ਹਲਕਾ ਫਿਲ਼ੌਰ ਤੋਂ ਸਿੱਖ ਸੰਗਤਾਂ ਦੇ ਪਿਆਰ ਸਦਕਾ ਜਿੱਤ ਨੇ ਭਾਈ ਕੁਲਵੀਰ ਸਿੰਘ ਬੜਾਪਿੰਡ ਦੇ ਚਰਨ ਚੁੰਮ ਕੇ ਆਪਣੀ ਹੈਸੀਅਤ ਨੂੰ ਵਧਾ ਲਿਆ ਹੈ। ਭਾਵੇਂ ਪੰਥ ਦਰਦੀਆਂ ਵਿਚ ਨਿਰਾਸ਼ਾ ਦਾ ਆਲਮ ਸੀ ਪਰ ਇਸ ਇਕ ਰੋਸ਼ਨੀ ਦੇ ਸੋਮੇ ਨੇ ਆਸ ਦੀ ਕਿਰਨ ਜਗਾ ਦਿੱਤੀ ਹੈ ਕਿ ਕੁਚੱਜੇ ਪ੍ਰਬੰਧ ਦਾ ਹਨੇਰਾ ਦੂਰ ਹੋਵੇਗਾ।
ਭਾਈ ਕੁਲਵੀਰ ਸਿੰਘ ਬੜਾਪਿੰਡ ਦਾ ਸੰਖੇਪ ਜੀਵਨ ਬਿਓਰਾ:
ਭਾਈ ਕੁਲਵੀਰ ਸਿੰਘ ਦਾ ਜਨਮ 7 ਅਪਰੈਲ 1964 ਨੂੰ ਪਿਤਾ ਸ. ਜੀਤ ਸਿੰਘ ਦੇ ਘਰ ਮਾਤਾ ਕਰਮ ਕੌਰ ਦੀ ਕੁੱਖੋਂ ਹੋਇਆ। ਭਾਈ ਸਾਹਿਬ ਦੇ 4 ਭਰਾ ਤੇ 1 ਭੈਣ ਹਨ। ਆਪ ਨੇ ਆਪਣੀ ਮੁੱਢਲੀ ਵਿੱਦਿਆ ਸਰਕਾਰੀ ਸਕੂਲ ਬੜਾਪਿੰਡ ਤੋਂ ਪ੍ਰਾਪਤ ਕਰਕੇ ਗੁਰੂ ਗੋਬਿੰਦ ਸਿੰਘ ਕਾਲਜ ਜੰਡਿਆਲਾ ਮੰਜਕੀ ਵਿਚ 1983 ਵਿਚ ਗਰੈਜੂਏਸ਼ਨ ਵਿਚ ਦਾਖਲਾ ਲਿਆ।ਕਾਲਜ਼ ਜੀਵਨ ਦੌਰਾਨ ਹੀ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਮੈਂਬਰ ਬਣੇ ਤੇ ਪੰਥਕ ਸਰਗਰਮੀਆਂ ਵਿਚ ਵੱਧ-ਚੜ੍ਹ ਕੇ ਹਿੱਸਾ ਲੈਂਦੇ ਰਹੇ।1984 ਵਿਚ ਦਰਬਾਰ ਸਹਿਬ 'ਤੇ ਹਮਲੇ ਤੋਂ ਬਾਅਦ ਆਪ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਗੁਰਾਇਆ ਸਰਕਲ ਦੇ ਪ੍ਰਧਾਨ ਬਣੇ।1985 ਵਿਚ ਖਾੜਕੂ ਸਿੰਘਾਂ ਵਲੋਂ ਫਿਲੌਰ ਵਿਖੇ ਸਿਵ ਸੈਨਾ ਦੇ ਦੋ ਬੰਦੇ ਮਾਰ ਦਿੱਤੇ ਤਾਂ ਗੁਰਾਇਆ ਪੁਲਿਸ ਵਲੋਂ ਆਪ ਜੀ ਦੀ ਗ੍ਰਿਫਤਾਰੀ ਲਈ ਘਰ ਵਿਚ ਛਾਪਾ ਮਾਰਿਆ ਤਾਂ ਆਪ ਉਸ ਸਮੇਂ ਘਰ ਨਾ ਮਿਲੇ ਤਾਂ ਪੁਲਿਸ ਨੇ 12 ਨਵੰਬਰ 1985 ਦੀਵਾਲੀ ਦੀ ਰਾਤ ਆਪਦੇ ਮਾਤਾ-ਪਿਤਾ ਤੇ ਭਰਾਤਾ ਨੂੰ 3-4 ਦਿਨ ਨਾਜ਼ਾਇਜ਼ ਪੁਲਿਸ ਹਿਰਾਸਤ ਵਿਚ ਰੱਖ ਕੇ ਤਸ਼ੱਦਦ ਤੇ ਜਲੀਲ ਕੀਤਾ ਉਪਰੰਤ ਇਲਾਕੇ ਦੇ ਮੋਹਤਬਾਰਾਂ ਵਲੋਂ ਆਪ ਜੀ ਨੂੰ ਪੇਸ਼ ਕਰਾਉਣ ਤੇ ਬੇਸ਼ੱਕ ਆਪ ਦੇ ਘਰਦਿਆਂ ਨੂੰ ਤਾਂ ਛੱਡ ਦਿੱਤਾ ਗਿਆ ਪਰ ਆਪ ਜੀ ਨੂੰ 4-5 ਦਿਨ ਨਾਜ਼ਾਇਜ਼ ਪੁਲਿਸ ਹਿਰਾਸਤ ਵਿਚ ਰੱਖ ਕੇ ਤਸ਼ੱਦਦ ਦਾ ਲੰਮਾ ਦੌਰ ਚਲਾਇਆ ਗਿਆ ਅਤੇ ਜਦੋਂ ਕੁਝ ਨਹੀਂ ਨਿਕਲਿਆ ਤਾਂ ਛੱਡ ਦਿੱਤਾ ਗਿਆ। ਆਪ ਉਸ ਤੋਂ ਬਾਅਦ ਵੀ ਪੰਥਕ ਜਥੇਬੰਦੀਆਂ ਵਿਚ ਵਿਚਰਦਿਆਂ ਪੰਥ ਦੀ ਸੇਵਾ ਵਿਚ ਵੱਧ-ਚੜ੍ਹ ਕੇ ਯੋਗਦਾਨ ਪਾਉਂਦੇ ਰਹੇ। ਖਾੜਕੂ ਜਥੇਬੰਦੀਆਂ ਵਲੋਂ 26 ਦਸੰਬਰ 1986 ਦੇ ਪੰਜਾਬ ਬੰਦ ਦੇ ਸੱਦੇ ਦੌਰਾਨ ਵੀ ਲੁਧਿਆਣਾ ਪੁਲਿਸ ਵਲੋਂ ਆਪ ਜੀ ਨੂੰ ਸਾਥੀਆਂ ਸਮੇਤ 10 ਦਿਨ ਨਾਜ਼ਾਇਜ਼ ਪੁਲਿਸ ਹਿਰਾਸਤ ਵਿਚ ਰੱਖਿਆ ਗਿਆ। ਇਸੇ ਸਮੇਂ ਦੌਰਾਨ ਕਸਬਾ ਗੁਰਾਇਆ ਦੇ ਵਾਸੀ ਤੇ ਦਸਵੀਂ ਜਮਾਤ ਦੇ ਵਿਦਿਆਰਥੀ ਰਾਜੇਸ਼ਵਰ ਰਾਜ ਸਿੰਘ ਬਿੱਟਾ ਨੂੰ ਪਿੰਡ ਲੋਹਗੜ ਵਿਖੇ ਪੰਜਾਬ ਪੁਲਿਸ ਤੇ ਸੀ.ਆਰ.ਪੀ ਦੀ ਸਾਂਝੀ ਟੁਕੜੀ ਨੇ ਸ਼ਹੀਦ ਕਰ ਦਿੱਤਾ। ਉਸ ਨੌਜਵਾਨ ਦਾ ਕਸੂਰ ਏਨਾ ਹੀ ਸੀ ਕਿ ਉਹ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਏ ਜਾਂਦੇ ਹੋਲੇ-ਮਹੱਲੇ ਦੇ ਪੋਸਟਰ ਕੰਧਾਂ ਉੱਤੇ ਲਗਾ ਰਿਹਾ ਸੀ।ਪੁਲਿਸ ਦੀ ਇਸ ਅਣਮਨੁੱਖੀ ਕਾਰਵਾਈ ਖਿਲਾਫ ਭਾਈ ਕੁਲਵੀਰ ਸਿੰਘ ਬੜਾਪਿੰਡ ਤੇ ਸਾਥੀ ਸਿੰਘਾਂ ਨੇ ਰੋਸ ਜਤਾਇਆ ਤੇ ਦੋਸ਼ੀ ਅਧਿਕਾਰੀਆਂ ਖਿਲਾਫ ਕਾਰਵਾਈ ਕਰਾਉਂਣ ਲਈ ਲੋਕਾਂ ਨੂੰ ਲਾਮਬੱਧ ਕੀਤਾ। ਭਾਈ ਸਾਹਿਬ ਹੁਰਾਂ ਨੇ ਸ਼ਹੀਦ ਰਾਜੇਸ਼ਵਰ ਰਾਜ ਸਿੰਘ ਬਿੱਟਾ ਦੇ ਅੰਤਮ ਸੰਸਕਾਰ ਕਰਨ ਵਿਚ ਯੋਗਦਾਨ ਪਾਇਆ। ਭਾਈ ਕੁਲਵੀਰ ਸਿੰਘ ਦੀਆਂ ਇਹਨਾਂ ਕਾਰਵਾਈਆਂ ਕਾਰਨ ਪੁਲਿਸ ਹੁਣ ਉਹਨਾਂ ਦੇ ਖਿਲਾਫ ਹਰ ਸਮੇਂ ਕਾਰਵਾਈ ਕਰਨ ਨੂੰ ਬਹਾਨੇ ਘੜ੍ਹਦੀ ਰਹਿੰਦੀ। 1987 ਵਿਚ ਵੀ ਕਈ ਕਾਰਵਾਈਆਂ ਵਿਚ ਨਾਮ ਜੋੜ ਕੇ ਉਹਨਾਂ ਨੂੰ ਕਈ ਵਾਰ ਨਜ਼ਾਇਜ਼ ਪੁਲਿਸ ਹਿਰਾਸਤ ਵਿਚ ਰੱਖਿਆ ਜਾਂਦਾ ਰਿਹਾ। ਇਸ ਉਪਰੰਤ ਭਾਈ ਕੁਲਵੀਰ ਸਿੰਘ ਰੂਪੋਸ਼ ਹੋ ਗਏ ਤੇ ਪੰਥਕ ਸਫਾਂ  ਵਿਚ ਸੇਵਾਵਾਂ ਨਿਭਾਉਂਦੇ ਰਹੇ। 1988 ਵਿਚ ਨਕੋਦਰ ਪੁਲਿਸ ਨੇ ਪਿੰਡ ਰਹੀਮਪੁਰ ਤੋਂ ਗ੍ਰਿਫਤਾਰ ਕਰਕੇ ਤਸ਼ੱਦਦ ਕਰਕੇ ਅਨੇਕਾਂ ਕੇਸ ਪਾ ਕੇ ਜੇਲ੍ਹ ਭੇਜ ਦਿੱਤਾ ਜਿੱਥੋਂ ਕਰੀਬ 7-8 ਮਹੀਨਿਆਂ ਬਾਅਦ ਭਾਈ ਕੁਲਵੀਰ ਸਿੰਘ ਬੜਾਪਿੰਡ ਰਿਹਾਅ ਹੋਏ।
ਜੇਲ੍ਹ ਤੋਂ ਰਿਹਾਅ ਹੋਣ ਉਪਰੰਤ ਪਿੰਡ ਆ ਕੇ ਖੇਤੀਬਾੜੀ ਕਰਨ ਲੱਗੇ ਪਰ ਪੁਲਿਸ ਉਹਨਾਂ ਨੂੰ ਜ਼ਲੀਲ ਕਰਨ ਦਾ ਕੋਈ ਮੌਕਾ ਹੱਥੋਂ ਨਾ ਜਾਣ ਦਿੰਦੀ।ਆਖਰ 20 ਅਪਰੈਲ਼ 1990 ਨੂੰ ਜਦੋਂ ਭਾਈ ਕੁਲਵੀਰ ਸਿੰਘ ਬੜਾਪਿੰਡ ਸਿੱਖ ਸਟੂਡੈਂਟਸ ਫੇਡਰੇਸ਼ਨ ਦੇ ਜਲੰਧਰ ਜਿਲ੍ਹੇ ਦੇ ਪ੍ਰਧਾਨ ਸਨ ਤਾਂ ਉਹਨਾਂ ਨੂੰ ਆਪਣੇ ਪਿੰਡ ਤੇ ਘਰ ਨੂੰ ਅਲਵਿਦਾ ਕਹਿਣੀ ਪਈ ਕਿਉਂਕਿ ਇਸ ਸਮੇਂ ਪੁਲਿਸ ਕਿਸੇ ਵੀ ਰੂਪ ਵਿਚ ਸਿੱਖ ਸੰਘਰਸ਼ ਨਾਲ ਜੁੜੇ ਰਹਿਣ ਵਾਲਿਆਂ ਨੂੰ ਖਤਮ ਕਰਨ ਦੀਆਂ ਸਕੀਮਾਂ ਨੂੰ ਅੰਜ਼ਾਮ ਦੇਣ ਲੱਗ ਪਈ ਸੀ। ਭਾਈ ਸੱਤਪਾਲ ਸਿੰਘ ਢਿੱਲੋਂ ਜਨਰਲ ਸਕੱਤਰ ਸਿੱਖ ਸਟੂਡੈਂਟਸ ਫੈਡਰੇਸ਼ਨ ਜੋ ਕਿ ਪਿੰਡ ਡੱਲੇਵਾਲ ਦੇ ਵਾਸੀ ਸਨ, ਦੀ ਸ਼ਹੀਦੀ ਤੋਂ ਬਾਅਦ 1992 ਵਿਚ ਪੰਥਕ ਕਮੇਟੀ ਨੇ ਭਾਈ ਕੁਲਵੀਰ ਸਿੰਘ ਬੜਾਪਿੰਡ ਨੂੰ ਸਿੱਖ ਸਟੂਡੈਂਟਸ ਫੇਡਰੇਸ਼ਨ ਦੇ ਜਥੇਬੰਦਕ ਸਕੱਤਰ ਦੀ ਸੇਵਾ ਸੌਂਪੀ।
1993 ਵਿਚ 40-50 ਸਾਥੀ ਸਿੰਘਾਂ ਦੀ ਸ਼ਹਾਦਤ ਤੋਂ ਬਾਅਦ ਭਾਈ ਕੁਲਵੀਰ ਸਿੰਘ ਨੇ ਪੰਥਕ ਫਰਜ਼ ਨੂੰ ਨਿਭਾਉਂਣ ਲਈ ਪੰਜਾਬ ਤੋਂ ਬਾਹਰ ਜਾ ਕੇ ਸੰਘਰਸ਼ ਨੂੰ ਮੁੜ ਵਿਉਂਤਣ  ਦੀ ਯੁੱਧਨੀਤੀ ਤਹਿਤ 12 ਅਪਰੈਲ 1993 ਨੂੰ ਨੇਪਾਲ ਤੇ 24 ਅਪਰੈਲ 1993 ਨੂੰ ਅਮਰੀਕਾ ਵਿਚ ਉਡਾਰੀ ਭਰੀ। ਉਸ ਸਮੇਂ ਭਾਈ ਸਾਹਿਬ ਉੱਤੇ ਸਰਕਾਰ ਵਲੋਂ 10 ਲੱਖ ਦਾ ਇਨਾਮ ਰੱਖਿਆ ਹੋਇਆ ਸੀ ਤੇ ਪੰਥਕ ਹਲਾਤ ਅਜਿਹੇ ਬਣ ਚੁੱਕੇ ਸਨ ਕਿ ਮਾਇਆ ਦੇ ਲਾਲਚ ਤੇ ਸਰਕਾਰ ਦੀ ਟਾਊਟੀ ਤਹਿਤ ਪੰਥ ਵਿਰੋਧੀਆਂ ਨੇ ਸਿੰਘਾਂ ਨੂੰ ਫੜਵਾਉਂਣਾ ਸ਼ੁਰੂ ਕਰ ਦਿੱਤਾ ਸੀ।
ਅਮਰੀਕਾ ਪਹੁੰਚਣ ਤੇ ਭਾਈ ਕੁਲਵੀਰ ਸਿੰਘ ਬੜਾਪਿੰਡ ਦਾ ਨਾਮ ਸਿੱਖ ਖਾੜਕੂਆਂ ਦੀ ਸੂਚੀ ਵਿਚ ਹੋਣ ਕਾਰਨ ਅਮਰੀਕਾ ਦੀ ਖੁਫੀਆ ਏਜੰਸੀ ਐੱਫ.ਬੀ.ਆਈ ਨੇ ਉਹਨਾਂ ਨੂੰ ਹਿਰਾਸਤ ਵਿਚ ਲੈ ਲਿਆ ਅਤੇ ਪੰਜਾਬ ਪੁਲਿਸ ਤੇ ਭਾਰਤ ਸਰਕਾਰ ਨੇ 52 ਵੱਖ-ਵੱਖ ਕੇਸਾਂ ਵਿਚ ਲੋਂੜੀਦਾ ਖਾੜਕੂ ਦੱਸ ਕੇ ਭਾਰਤ ਵਾਪਸ ਲਿਆਉਂਣ ਦੀ ਮੰਗ ਕੀਤੀ ਅਤੇ 13 ਸਾਲ 2 ਮਹੀਨੇ ਦੀ ਲੰਮੀ ਪੈਰਵਾਈ ਤੋਂ ਬਾਅਦ ਭਾਈ ਕੁਲਵੀਰ ਸਿੰਘ ਬੜਾਪਿੰਡ ਨੇ ਆਪ ਵਾਪਸ ਪੰਜਾਬ ਭੇਜੇ ਜਾਣ ਦੀ ਗੱਲ ਕੀਤੀ ਤਾਂ ਅਮਰੀਕਾ ਸਰਕਾਰ ਨੇ ਹਵਾਲਗੀ ਸੰਧੀ ਤਹਿਤ ਭਾਈ ਕੁਲਵੀਰ ਸਿੰਘ ਬੜਾਪਿੰਡ ਉੱਤੇ ਕੇਵਲ 3 ਕੇਸ ਚਲਾਉਂਣ ਦੀ ਇਜ਼ਾਜ਼ਤ ਦੇ ਕੇ 18 ਜੂਨ 2006 ਨੂੰ ਭਾਰਤ  ਵਾਪਸ ਭੇਜ ਦਿੱਤਾ।ਜ਼ਿਕਰਯੋਗ ਹੈ ਜੇ ਭਾਈ ਕੁਲਵੀਰ ਸਿੰਘ ਬੜਾਪਿੰਡ ਚਾਹੁੰਦੇ ਤਾਂ 52 ਵਿਚੋਂ ਬਾਕੀ ਰਹਿ ਗਏ 3 ਕੇਸ ਵੀ ਪੈਰਵਾਈ ਕਰਕੇ ਉੱਥੇ ਹੀ ਨਿਬੇੜੇ ਜਾ ਸਕਦੇ ਸਨ ਪਰ ਉੁਹਨਾਂ ਨੇ ਵਾਪਸ ਪੰਜਾਬ ਆ ਕੇ ਪੰਥ ਦੇ ਸੰਘਰਸ਼ ਨੂੰ ਬਦਲੇ ਹਲਾਤਾਂ ਮੁਤਾਬਕ ਚਲਾਉਂਣ ਦਾ ਮਾਨ ਬਣਾਇਆ।
20 ਜੂਨ 2006 ਨੂੰ ਪੰਜਾਬ ਲਿਆ ਕੇ ਆਪ ਉੱਤੇ 3 ਕੇਸ ਚਲਾਏ ਗਏ ਅਤੇ ਕਰੀਬ 1 ਸਾਲ 2 ਮਹੀਨੇ ਮੈਕਸੀਮਮ ਸਕਿਓਰਟੀ ਜੇਲ੍ਹ ਨਾਭਾ ਵਿਚ ਰਹਿ ਕੇ 29 ਅਪਰੈਲ 2008 ਨੂੰ ਸਾਰੇ ਕੇਸਾਂ ਵਿਚੋਂ ਬਰੀ ਹੋ ਕੇ ਰਿਹਾਈ ਹੋਈ।
ਭਾਈ ਕੁਲਵੀਰ ਸਿੰਘ ਦਾ ਜੀਵਨ ਸਿੱਖ ਸਿਧਾਂਤਾਂ ਨਾਲ ਓਤ-ਪੋਤ ਹੈ ਉਹਨਾਂ ਹਥਿਆਰਬੰਦ ਸੰਘਰਸ਼ ਵਿਚ ਸ਼ਾਮਲ ਹੋਣ ਤੇ ਵੀ ਹਥਿਆਰ ਦੀ ਵਰਤੋਂ ਸਿਧਾਂਤ ਦੇ ਅਧੀਨ ਰਹਿ ਕੇ ਹੀ ਕੀਤੀ ਤਾਂ ਹੀ ਤਾਂ ਲੋਕਾਂ ਵਿਚ ਭਾਈ ਕੁਲਵੀਰ ਸਿੰਘ ਬੜਾਪਿੰਡ ਤੇ ਉਹਨਾਂ ਦੇ ਅਨੇਕਾਂ ਸਿੰਘਾਂ  ਸਾਥੀਆਂ ਸ਼ਹੀਦ ਭਾਈ ਗੁਰਦੀਪ ਸਿੰਘ ਦੀਪਾ ਪਿੰਡ ਹੇਰਾਂ, ਸ਼ਹੀਦ ਭਾਈ ਸੱਤਪਾਲ ਸਿੰਘ ਢਿੱਲੋਂ ਪਿੰਡ ਡੱਲੇਵਾਲ ਤੇ ਸ਼ਹੀਦ ਭਾਈ ਸ਼ੇਰ ਸਿੰਘ ਸ਼ੇਰਾ ਪਿੰਡ ਪੰਡੋਰੀ ਦਾ ਨਾਮ ਸਤਿਕਾਰ ਨਾਲ ਲਿਆ ਜਾਂਦਾ ਹੈ। ਗੁਰਬਾਣੀ ਦੇ ਪਿਆਰ ਸਦਕਾ ਆਪ ਨੇ  ਲੰਮਾ ਜੇਲ੍ਹ ਦਾ ਸਮਾਂ ਵੀ ਭਾਣੇ ਵਿਚ ਗੁਜ਼ਾਰਿਆ। 
ਭਾਈ ਕੁਲਵੀਰ ਸਿੰਘ ਬੜਾਪਿੰਡ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਵਿਚ ਪਹਿਲਾਂ ਕੌਮੀ ਜਨਰਲ ਸਕੱਤਰ ਤੇ ਮੌਜੂਦਾ ਸਮੇਂ ਵਿਚ ਕੌਮੀ ਪੰਚ ਵਜੋਂ ਸੇਵਾ ਕਰ ਰਹੇ ਹਨ। ਗੁਰੂ ਸਾਹਿਬਾਨ ਦੇ ਹੁਕਮਾਂ ਮੁਤਾਬਕ ਸਤੰਬਰ 2009 ਵਿਚ ਭਾਈ ਕੁਲਵੀਰ ਸਿੰਘ ਬੜਾਪਿੰਡ ਦਾ ਅਨੰਦ ਕਾਰਜ ਬੀਬੀ ਕਸ਼ਮੀਰ ਕੌਰ ਜੀ ਨਾਲ ਹੋਇਆ। ਅੱਜ ਕੱਲ੍ਹ ਉਹ ਪੰਥਕ ਸੇਵਾਵਾਂ ਦੇ ਨਾਲ-ਨਾਲ ਖੇਤੀ-ਬਾੜੀ ਦੀ ਕਿਰਤ ਕਮਾਈ ਕਰ ਰਹੇ ਹਨ। 
ਪਿਛਲੇ ਸਮੇਂ ਦੌਰਾਨ ਪੰਥ ਦੋਖੀਆਂ ਵਲੋਂ  ਉਹਨਾਂ ਨੂੰ ਸਰੀਰਿਕ ਤੌਰ ਤੇ ਖਤਮ ਕਰਨ ਦੀਆਂ ਕੋਝੀਆਂ ਹਰਕਤਾਂ ਵੀ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਜਿਹਨਾਂ ਨੂੰ ਗੁਰੂ ਦੇ ਆਸ਼ੇ ਤੇ ਸੰਗਤਾਂ ਦੇ ਪਿਆਰ ਸਦਕਾ ਟਾਲ ਦਿੱਤਾ ਗਿਆ।
ਭਾਈ ਕੁਲਵੀਰ ਸਿੰਘ ਬੜਾਪਿੰਡ ਦਾ ਸ਼੍ਰੋਮਣੀ ਕਮੇਟੀ ਮੈਂਬਰ ਵਜੋਂ ਚੁਣੇ ਜਾਣਾ ਸਿੱਧ ਕਰਦਾ ਹੈ ਕਿ ਸਿੱਖ ਸੰਗਤਾਂ ਵਿਚ ਕੌਮੀ ਸੰਘਰਸ਼ ਦੇ ਜੋਧਿਆਂ ਦਾ ਮਾਣ-ਸਤਿਕਾਰ ਕਰਨ ਦੀ ਭਾਵਨਾ ਅੱਜ ਵੀ ਪਰਬਲ ਹੈ। ਭਾਈ ਕੁਲਵੀਰ ਸਿੰਘ ਬੜਾਪਿੰਡ ਦੀ ਜਿੱਤ ਸਿੱਖਾਂ ਵਿਚ ਕੌਮੀ ਸੰਘਰਸ਼ ਪ੍ਰਤੀ ਸਹਿਰਦਤਾ ਨੂੰ ਦਰਸਾਉਂਦੀ ਹੈ ਅਤੇ ਪੰਥ ਦਰਦੀਆਂ ਨੂੰ ਆਸ ਹੈ ਕਿ ਰੋਸ਼ਨੀ ਦਾ ਇਹ ਇਕ ਸੋਮਾ ਪੰਥ ਦੇ ਅਗਲੇਰੇ ਰਾਹਾਂ ਲਈ ਚਾਨਣ -ਮੁਨਾਰਾ ਬਣੇਗਾ।
--0--
-ਐਡਵੋਕੇਟ ਜਸਪਾਲ ਸਿੰਘ ਮੰਝਪੁਰ
98554-01843

Sunday, August 14, 2011

ਤੂੰ ਵਾਪਿਸ ਆ ਯਾਰਾ.....!

ਪਿਆਰੇ ਪਾਸ਼ ਨੂੰ ਸਮਰਪਿਤ
ਨਹੀਂ ਦੋਸਤ 
ਤੂੰ  ਹਾਲੀ ਵਿਦਾ ਨਹੀਂ ਹੋਣਾ ਸੀ 
ਹਾਲੀ ਤਾਂ ਤੂੰ ਬਹਤ ਕੁਝ ਹੋਰ ਕਰਨਾ ਸੀ 

ਤੂੰ ਭਾਰਤ ਮਾਂ ਦੀ ਬਾਂਹ ਤੇ ਬੰਨੀ ਕੋਈ ਰਖ ਬਣਨਾ ਸੀ
ਜੋ ਸਾਨੂੰ ਨਹੀਂ ਦਿਸਦਾ ਦਿਖਾਉਣ ਲਈ ਅਖ ਬਣਨਾ ਸੀ

ਸਾਨੂੰ  ਨਾਸਮਝਾਂ ਨੂੰ ਹਾਲੀ ਤੂੰ ਹੋਰ ਸਮਝਾਉਣਾ ਸੀ
ਸਾਨੂੰ  ਬੇਅਣਖਾਂ ਨੂੰ  ਅਣਖ ਨਾਲ ਜਿਊਣਾ ਸਿਖਾਉਣਾ ਸੀ

ਸਾਡੇ ਬੋਲੇ ਕੰਨਾ 
ਨੂੰ ਜੋ ਸੁਨ ਸਕੇ ਓਹ ਰਾਗ ਬਣਨਾ ਸੀ
ਅੱਜ ਦੇ ਸਿਆਸੀ ਦੁਧ 
ਨੂੰ ਫਾੜਨ ਦੇ ਲਈ ਜਾਗ ਬਣਨਾ ਸੀ

ਮੈਂ ਮੰਨਦਾ ਇਹ ਸਭ ਤੂ ਆਪਣੇ ਸਮਿਆ ਵਿਚ ਕਰ ਗਿਆ ਸੀ
ਨਾਸਾਜ਼ ਹਾਲਾਤ ਬਦਲਦੇ ਕਿਵੇਂ ਨਜਮਾ'ਚ ਲਿਖ ਕੇ ਧਰ ਗਿਆ ਸੀ 

ਪਰ ਜਦੋਂ ਵੀ ਯਾਰਾ ਕਿਧਰੇ ਮੇਰੀ ਖੱਬੀ ਅਖ ਫਰਕਦੀ ਏ
ਇਓਂ ਲਗਦਾ ਏ ਮੈਨੂ ਕੇ ਤੇਰੀ ਰੂਹ ਤੜਫਦੀ ਏ

ਇਹ ਦੇਖ ਕੇ ਅਸੀਂ ਜਿਹਨਾ ਨੇ...

ਸਮੇ ਦੇ ਬੇਕਾਬੂ ਘੋੜੇ ਦੀ ਲਗਾਮ 
ਨੂੰ ਫੜਨਾ ਸੀ
ਜਿਹਨਾ ਤੇਰਾ ਦਸਿਆ ਤੀਸਰਾ ਮਹਾ-ਯੁਧ ਲੜਨਾ ਸੀ 
ਆਪੋ ਵਿਚ ਹੀ ਲੜ-ਲੜ, ਕਟ-ਕਟ ਮਾਰੀ ਜਾ ਰਹੇ ਹਾਂ 
ਨਿਤ ਜ਼ੁਲਮ ਦੀ ਸਰਹੱਦ ਤੇ ਸਿਰ ਧਰੀ ਜਾ ਰਹੇ ਹਾਂ 

ਕੇ ਤੇਰੀਆਂ ਨਜ਼ਮਾਂ ਚ ਹੀ ਰਹਿ ਗਿਆ
ਤੇਰੇ ਦਸੇ ਜੀਣ ਦੇ ਢੰਗ ਦਾ ਨਾਂ 
ਕੇ ਅਸੀਂ ਅੱਜ ਵੀ ਲੋਟੂ ਹੀ ਰਹੇਂ ਹਾਂ ਬਦਲ 
ਜਿੰਦਗੀ ਤੇ ਮੌਤ ਦੇ ਅਰਥ ਬਦਲਣ ਦੀ ਥਾਂ
 

ਤੂੰ ਵਾਪਿਸ ਆ ਯਾਰਾ 
ਜ਼ੁਲਮ ਦੇ ਖਿਲਾਫ਼ ਕਢੀ ਕੋਈ ਸੂਹ ਬਣਕੇ ਆ 
ਇਨਕਲਾਬ ਦੇ ਪਿੰਡ ਨੂ ਜਾਂਦੀ ਕੋਈ ਜੂਹ ਬਣਕੇ ਆ 
ਲੋਕਾਂ ਦੇ ਇਸ਼ਕ ਦਿਆ ਵਾਰਿਸਾ ਤੂੰ 
ਵਿਚ ਸਰੀਰਾਂ ਸਾਡਿਆਂ ਰੂਹ ਬਣਕੇ ਆ

ਨਹੀਂ ਯਾਰਾ ਤੂ ਹਾਲੀ ਨਹੀਓ ਵਿਦਾ ਹੋਣਾ ਸੀ
ਹਾਲੇ ਤਾ ਯਾਰਾ ਮੈਂ ਵੀ ਤੇਰੇ ਗਲ ਲੱਗ ਰੋਣਾ ਸੀ 
ਹਾਲੇ ਤਾ ਯਾਰਾ ਮੈਂ ਤੈ
ਨੂੰ ਛੂਹ ਕੇ ਵੇਖਣਾ ਸੀ 
ਤੇਰੇ ਹਥਾਂ 
ਨੂੰ ਚੁਮਣਾ ਸੀ ਤੇਰੇ ਪੈਰਾਂ ਨੂ ਧੋਣਾ ਸੀ.                       -ਸੁਖਵੀਰ ਸਰਵਰ 

Sunday, July 31, 2011

ਹੁਣ ਆਰ ਐਸ ਐਸ ਦੇ ਬਹਾਨੇ ਨਾਲ ਦਖਲ ਅੰਦਾਜੀ ?

ਕੋਈ ਜਮਾਨਾ ਸੀ ਕੀ ਆਰ ਐਸ ਐਸ ਦੀ ਖੁੱਲੀ ਮੁਖਾਲਫਤ ਸਿਰਫ ਕਮਿਊਨਿਸਟ ਪਾਰਟੀਆਂ ਹੀ ਕਰਿਆ ਕਰਦੀਆਂ ਸਨ.  ਆਪ੍ਰੇਸ਼ਨ ਬਲਿਊ ਸਟਾਰ ਤੋਂ ਬਾਅਦ ਸਿੱਖ ਸੰਗਠਨਾਂ ਦੀ ਆਵਾਜ਼ ਵੀ ਇਸ ਮਾਮਲੇ ਵਿਚ ਉਭਰ ਕੇ ਸਾਹਮਣੇ ਆਈ ਅਤੇ ਬਾਬਰੀ ਮਸਜਿਦ ਢਾਹੇ ਜਾਣ ਤੋਂ ਬਾਅਦ ਮੁਸਲਿਮ ਸਮਾਜ ਦੀ ਨਾਰਾਜ਼ਗੀ ਵਿਚ ਵੀ ਵਾਧਾ ਹੋਇਆ. ਉੜੀਸਾ ਵਿੱਚ 12 ਸਾਲ ਪਹਿਲਾਂ ਆਸਟ੍ਰੇਲੀਅਨ ਇਸਾਈ ਮਿਸ਼ਨਰੀ ਗ੍ਰਾਹਮ ਸ੍ਟੇੰਸ ਅਤੇ ਉਸਦੇ ਦੋਹਾਂ ਬੇਟਿਆਂ ਨੂੰ ਜਿਊਂਦੇ ਜੀਆ ਸਾਦੇਜਾਂ ਦੇ ਹਿਰਦੇਵੇਧਕ ਘਟਨਾ ਤੋਂ ਬਾਅਦ ਕ੍ਰਿਸਚੀਅਨ ਭਾਈਚਾਰੇ ਨਾਲ ਵੀ  ਇਹ ਟਕਰਾਓ ਹੋਰ ਗੰਭੀਰ ਹੋਇਆ.ਚਰਚਾਂ ਉੱਤੇ ਹੋਏ ਹਮਲਿਆਂ ਦੀਆਂ ਘਟਨਾਵਾਂ ਨੇ ਇਸਨੂੰ ਹੋਰ ਤਿੱਖੀਆਂ ਕੀਤਾ. ਹੁਣ ਅਮਰੀਕਾ ਵੀ ਇਸ ਬਾਰੇ ਕਾਫੀ ਚਿੰਤਿਤ ਪ੍ਰਤੀਤ ਹੋ ਰਿਹਾ ਹੈ. ਇਹ ਚਿੰਤਾ ਏਨੀ ਜਿਆਦਾ ਹੈ ਕਿ ਅਮਰੀਕਾ ਇੱਕ ਵਾਰ ਫੇਰ ਹੋਰਨਾਂ ਦੇਸ਼ਾਂ ਦੇ ਅੰਦਰੂਨੀ ਮਾਮਲਿਆਂ ਵਿੱਚ ਦਾਖਲ ਦੇਣ ਦੀ ਤਿਆਰੀ ਵਿੱਚ ਹੈ.ਹਰਮਨ ਪਿਆਰੇ ਅਖਬਾਰ ਜਗ ਬਾਣੀ ਨੇ ਵਾਸ਼ਿੰਗਟਨ/ਨਵੀਂ ਦਿੱਲੀ ਸਾਂਝੀ ਡੇਟਲਾਈਨ ਨਾਲ ਇੱਕ ਖਬਰ ਆਪਣੇ ਐਤਵਾਰ ਵਾਲੇ ਐਡੀਸ਼ਨ ਵਿਚ ਕਾਫੀ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤੀ ਹੈ. ਏਜੰਸੀਆਂ ਦੇ ਹਵਾਲੇ ਨਾਲ ਇਸ ਖਬਰ ਵਿੱਚ ਦੱਸਿਆ ਗਿਆ ਹੈ ਕੀ ਅਮਰੀਕਾ ਇਕ ਵਾਰ ਮੁਡ਼ ਦੂਜੇ ਦੇਸ਼ਾਂ ਦੇ ਅੰਦਰੂਨੀ ਮਾਮਲਿਆਂ ਵਿਚ ਦਖਲ ਦੇਣ ਦੀ ਯੋਜਨਾ ਬਣਾ ਰਿਹਾ ਹੈ. ਇਸ ਵਾਰ ਉਸਦੇ ਨਿਸ਼ਾਨੇ ‘ਤੇ ਭਾਰਤ ਸਮੇਤ ਪੂਰਬੀ ਤੇ ਦੱਖਣੀ ਕੇਂਦਰੀ ਏਸ਼ੀਆ ਦੇ ਦੇਸ਼ ਹਨ. ਅਸਲ ਵਿਚ ਅਮਰੀਕਾ ਭਾਰਤ ਵਿਚ ਘੱਟ ਗਿਣਤੀਆਂ ਦੀ ਸੁਰੱਖਿਆ ਅਤੇ ਉਨ੍ਹਾਂ ਦੇ ਅਧਿਕਾਰਾਂ ਦੀ ਖੁਦ ਨਿਗਰਾਨੀ ਕਰਨ ਲਈ ਇਕ ਵਿਸ਼ੇਸ਼ ਦੂਤ ਦੀ ਨਿਯੁਕਤੀ ਕਰਨ ਦੀ ਯੋਜਨਾ ਬਣਾ ਰਿਹਾ ਹੈ.ਅਮਰੀਕਾ ਦੇ ਸੰਸਦ ਮੈਂਬਰ ਫ੍ਰੈਂਕ ਅਤੇ ਅੰਨਾ ਨੇ ਅਮਰੀਕੀ ਕਾਂਗਰਸ (ਸੰਸਦ) ਨੂੰ ਪ੍ਰਵਾਨਗੀ ਲਈ ਇਕ ਬਿੱਲ ਪੇਸ਼ ਕੀਤਾ ਹੈ. ਇਸ ਬਿੱਲ ਨੂੰ ਅਮਰੀਕਾ ਦੀਆਂ ਦੋਹਾਂ ਪ੍ਰਮੁੱਖ ਪਾਰਟੀਆਂ ਦੀ ਹਮਾਇਤ ਹਾਸਲ ਹੈ ਤੇ ਜਲਦੀ  ਹੀ ਇਹ ਕਾਨੂੰਨ ਦਾ ਰੂਪ ਧਾਰਨ ਕਰ ਲਵੇਗਾ. ਪ੍ਰਸਤਾਵਿਤ ਕਾਨੂੰਨ ਵਿਚ ਭਾਰਤ ਦਾ ਖਾਸ ਤੌਰ ‘ਤੇ ਜ਼ਿਕਰ ਹੈ. ਬਿੱਲ ਮੁਤਾਬਕ ਅਮਰੀਕਾ ਭਾਰਤ ਵਿਚ ਘੱਟ ਗਿਣਤੀਆਂ ਦੀ ਸਥਿਤੀ ‘ਤੇ ਤਿੱਖੀ ਨਜ਼ਰ ਰੱਖੇਗਾ. ਜਾਣਕਾਰ ਮੰਨਦੇ ਹਨ ਕਿ ਅਮਰੀਕਾ ਵਿਸ਼ੇਸ਼ ਦੂਤ ਦੇ ਕੰਮਕਾਜ ‘ਤੇ ਹਰ ਸਾਲ ਚਾਰ ਕਰੋਡ਼ ਰੁਪਏ ਤੋਂ ਵਧ ਦੀ ਰਕਮ ਖਰਚ ਕਰੇਗਾ. ਵਿਸ਼ੇਸ਼ ਦੂਤ ਸੰਘ ਪਰਿਵਾਰ ਨਾਲ ਜੁਡ਼ੇ ਸੰਗਠਨਾਂ ਦੀਆਂ ਸਰਗਰਮੀਆਂ ‘ਤੇ ਨਜ਼ਰ ਰੱਖ ਸਕਦਾ ਹੈ. ਸੰਘ ਪਰਿਵਾਰ ਨਾਲ ਜੁਡ਼ੇ ਹੋਏ ਕਈ ਲੋਕਾਂ ‘ਤੇ ਘੱਟ ਗਿਣਤੀਆਂ ਵਿਰੁੱਧ ਅੱਤਵਾਦੀ ਸਰਗਰਮੀਆਂ ‘ਚ ਸ਼ਾਮਲ ਹੋਣ ਦੇ ਦੋਸ਼ ਲੱਗੇ ਹਨ ਤੇ ਮੁਕੱਦਮੇ ਚੱਲ ਰਹੇ ਹਨ. ਵਿਸ਼ੇਸ਼ ਦੂਤ ਧਾਰਮਿਕ ਅਸਹਿਣਸ਼ੀਲਤਾ ਨੂੰ ਰੋਕਣ ਅਤੇ ਘੱਟ ਗਿਣਤੀਆਂ ਵਿਰੁੱਧ ਹਿੰਸਾ ਭਡ਼ਕਾਉਣ ਦੀਆਂ  ਕੋਸ਼ਿਸ਼ਾਂ ‘ਤੇ ਨਜ਼ਰ ਰੱਖੇਗਾ.ਹੁਣ ਦੇਖਣਾ ਇਹ ਹੈ ਕਿ ਅਮਰੀਕਾ ਦੇ ਇਸ ਪ੍ਰਸ੍ਤਾਵਿਤ ਕਾਨੂੰਨ ਅਤੇ ਹੋਰ ਇਰਾਦਿਆਂ ਵਿਰੁਧ ਭਾਰਤ ਦੀ ਸਰਕਾਰ, ਲੋਕ ਅਤੇ ਧਾਰਮਿਕ ਸੰਗਠਨ ਕੀ ਆਖਦੇ ਹਨ ?

Sunday, July 17, 2011

ਲਿਖਣ ਕਲਾ ਲੰਬੇ ਅਭਿਆਸ ਦੀ ਮੰਗ ਕਰਦੀ ਹੈ // ਕੇਹਰ ਸ਼ਰੀਫ਼

ਸਕੈਚ ਮੋਨਾਸ਼ ਐਜੂ ਤੋਂ ਧੰਨਵਾਦ ਸਾਹਿਤ
ਲਿਖਣਾ ਬਹੁਤ ਹੀ ਔਖੀ ਸਾਧਨਾ ਹੈ। ਇਸਨੂੰ ਜਿਹੜੇ ਲੋਕ ਆਮ ਜਾਂ ਕਹੀਏ ਸਾਧਾਰਨ ਜਹੇ ਸਮਾਜਿਕ ਵਰਤਾਰਿਆਂ ਵਰਗਾ ਸਮਝਦੇ ਹਨ, ਉਹ ਬਹੁਤ ਵੱਡੀ ਭੁੱਲ ਕਰਦੇ ਹਨ। ਲਿਖਣ ਸਾਧਨਾ ਲੰਬੀ ਤਪੱਸਿਆ ਵਰਗੀ ਹੈ। ਬਹੁਤ ਲੰਬੇ ਅਭਿਆਸ ਤੋਂ ਬਆਦ ਹੀ ਲਿਖਣ ਕ੍ਰਿਆ ਵਿਚ ਪ੍ਰਪੱਕਤਾ ਆਉਂਦੀ ਹੈ। ਇਹ ਜ਼ਿੰਦਗੀ ਜੀਊਂਦਿਆਂ, ਨਿੱਤ-ਦਿਹਾੜੀ ਦੇ ਤਜ਼ਰਬੇ ਵਿਚੋਂ ਲੰਘਦਿਆਂ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ। ਗਿਆਨ ਵਧਾਉਣ ਵਾਲੀਆਂ ਦਵਾਈਆਂ ਜਾਂ ਟੀਕੇ ਤਾਂ ਕਿਧਰਿਉਂ ਮਿਲਦੇ ਨਹੀਂ ਇਹਦੇ ਵਾਸਤੇ ਮਿਹਨਤ ਕਰਨੀ ਪੈਂਦੀ ਹੈ। ਜ਼ਿੰਦਗੀ ਦਾ ਅਨੁਭਵ ਹੰਢਾਉਦਿਆਂ ਨਾਲ ਹੀ ਬਹੁਤ ਕੁੱਝ ਪੜ੍ਹਨ ਦੀ ਲੋੜ ਪੈਂਦੀ ਹੈ। ਜਿਸ ਘੜੇ ਵਿਚ ਪਾਣੀ ਹੋਵੇਗਾ ਤਦ ਹੀ ਉਸ ਵਿਚੋਂ ਕੁੱਝ ਕੱਢਿਆ ਜਾ ਸਕਦਾ ਹੈ, ਖਾਲੀ ਘੜੇ ਨੂੰ ਲੱਖ ਵਾਰ ਵਿੰਗਾ, ਟੇਢ੍ਹਾ ਕਰੀਏ ਵਿਚੋਂ ਕੁੱਝ ਨਿਕਲ ਹੀ ਨਹੀਂ ਸਕਦਾ। 
         ਲਿਖਣ ਵਾਸਤੇ ਵੱਖੋ ਵੱਖ ਵਿਧਾਵਾਂ ਹਨ। ਹਰ ਕੋਈ ਆਪਣੀ ਸੂਝ-ਸਮਝ, ਸੁਭਾਅ ਜਾਂ ਪਸੰਦ ਦੇ ਅਨੁਸਾਰ ਹੀ ਲਿਖਦਾ ਹੈ। ਪਰ ਕਿਸੇ ਵੀ ਲਿਖਤ ਵਿਚੋਂ ਅਹਿਸਾਸ ਦੀ ਸ਼ਿੱਦਤ ਮਨਫੀ ਨਹੀਂ ਕੀਤੀ ਜਾ ਸਕਦੀ। ਇਸਦੀ ਜੇ ਵਿਗਿਆਨਕ ਅਧਾਰ 'ਤੇ ਵਿਆਖਿਆ ਕਰਨੀ ਹੋਵੇ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਜਿਵੇਂ ਕੋਈ ਡਾਕਟਰੀ ਦੀ ਪੜ੍ਹਾਈ ਕਰਦਾ ਹੈ ਤਾਂ ਪੜ੍ਹਾਈ ਪੂਰੀ ਹੋਣ 'ਤੇ ਉਹ  ਡਾਕਟਰ ਬਣ ਜਾਂਦਾ ਹੈ ਫੇਰ ਵਾਰੀ ਆਉਂਦੀ ਹੈ ਕਿ ਉਹ ਕਿਹੜੇ ਖੇਤਰ ਦਾ ਮਾਹਿਰ ਬਣਨਾ ਚਾਹੁੰਦਾ ਹੈ। ਅਗਲੀ ਪੜ੍ਹਾਈ ਉਸ ਖੇਤਰ ਦੀ ਮੁਹਾਰਤ ਪੈਦਾ ਕਰਨ ਵਾਸਤੇ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਹੀ ਹੈ ਸਾਹਿਤ ਦੀ ਸਾਧਨਾ। ਪਹਿਲਾਂ ਸਾਹਿਤ ਦੀ ਸਮਝ ਪੈਦਾ ਹੋਵੇ ਫੇਰ ਖੇਤਰ ਜਾਂ ਵਿਧਾ ਚੁਣੀ ਜਾਵੇ ਲੇਖ, ਕਹਾਣੀ, ਨਾਵਲ, ਨਾਟਕ, ਕਵਿਤਾ, ਗੀਤ ਜਾਂ ਗ਼ਜ਼ਲ ਆਦਿ ਕੀ ਲਿਖਣਾ ਹੈ? ਉਸ ਵਿਧਾ ਬਾਰੇ ਜਾਣਿਆਂ ਜਾਵੇ, ਉਸ ਦੀ ਭਾਸ਼ਾ ਤੇ ਉਸਦੇ ਸੁਭਾਅ ਬਾਰੇ। ਇੱਥੇ ਸਿਰਫ ਇਹ ਹੀ ਕਿਹਾ ਜਾ ਸਕਦਾ ਹੈ ਕਿ ਆਮ ਬੰਦਾ ਲਿਖਣ ਦਾ ਆਗਾਜ਼ ਕਵਿਤਾ ਤੋਂ ਸ਼ੁਰੂ ਕਰਦਾ ਹੈ। ਫੇਰ ਇਹ ਵੀ ਉਸ ਵਾਸਤੇ ਜਾਣਨਾ ਜ਼ਰੂਰੀ ਹੁੰਦਾ ਹੈ ਕਿ ਕਵਿਤਾ ਹੈ ਕੀ? ਸ਼ਬਦਾਂ ਦਾ ਜੋੜ ਜਾਂ ਕੁੱਝ ਹੋਰ ਵੀ? 
         ਗੀਤ ਲਿਖਣ ਵਾਲੇ ਆਮ ਕਰਕੇ ਸ਼ਬਦਾਂ ਨੂੰ ਸਾਧਾਰਨਤਾ ਦੀ ਪੱਧਰ ਤੇ ਲਿਆ ਕੇ ਉਸ ਦੀ ਲੈਅ ਨਾਲ, ਰਿਦਮ ਨਾਲ ਮਾੜਾ ਵਿਹਾਰ ਕਰਦੇ ਹਨ। ਗੀਤ ਵਿਚਲੇ ਵਿਚਾਰ  ਦੇ ਅਰਥਾਂ ਨੂੰ ਅਨਰਥਾਂ ਵਿਚ ਬਦਲ ਦਿੰਦੇ ਹਨ, ਇਹ ਨਹੀਂ ਹੋਣਾ ਚਾਹੀਦਾ। ਕਿਉਂਕਿ ਗੀਤ ਦਾ ਸੰਗੀਤ ਨਾਲ ਸਬੰਧ ਹੈ ਇਸ ਕਰਕੇ ਗੀਤ ਲਿਖਣ ਵਾਲਿਆਂ ਨੂੰ ਸੰਗੀਤਕ ਸੂਝ-ਸਮਝ ਤੋਂ ਵਾਕਿਫ ਹੋਣਾ ਚਾਹੀਦਾ ਹੈ। ਅੱਜ ਦੇ ਗੀਤਕਾਰਾਂ ਲਈ ਸਮਾਜ ਦੇ ਹਰ ਪੱਖ ਦੀ ਸਮਝ/ਸੋਝੀ ਹੋਣੀ ਚਾਹੀਦੀ ਹੈ। ਕਿਉਂਕਿ ਲੱਚਰ ਗਾਇਕੀ ਨੇ ਸਾਡੇ ਸਮਾਜ ਨੂੰ ਬੀਮਾਰ ਸੋਚ ਦੇ ਲੜ ਲਾਉਣ ਦਾ ਰਾਹ ਫੜਿਆ ਹੋਇਆ ਹੈ, ਇਸ ਨੂੰ ਤੱਜਦਿਆਂ ਸਿਹਤਮੰਦ ਕਦਰਾਂ-ਕੀਮਤਾਂ ਵਾਲੀ ਗੀਤਕਾਰੀ ਹੋਣੀ ਚਾਹੀਦੀ ਹੈ, ਜੋ ਲੋਕਾਂ ਦੇ ਸੁਹਜ-ਸਵਾਦ ਦੀ ਪੂਰਤੀ ਵੀ ਕਰਦੀ ਹੋਵੇ ਤੇ ਲੋਕਾਂ ਨੂੰ ਕਿਸੇ ਚੰਗੇ ਵਿਚਾਰ ਦੇ ਲੜ ਵੀ ਲਾਉਂਦੀ ਹੋਵੇ। ਗੀਤ ਨਾਲ ਖੁੱਲ੍ਹੀ ਕਵਿਤਾ ਵਰਗਾ ਵਿਹਾਰ ਵੀ ਨਹੀ ਕਰਨਾ ਚਾਹੀਦਾ। ਇਹ ਸਾਹਿਤ ਨਾਲ ਧੱਕਾ ਕਰਨ ਦੇ ਬਰਾਬਰ ਹੀ ਹੈ। ਰਾਹੋਂ ਕੁਰਾਹੇ ਪੈਣ ਵਾਲੀ ਗੱਲ ਵੀ।
        ਕਵਿਤਾ ਲਿਖਣ ਦੇ ਕਿਸੇ ਵੀ ਅਭਿਆਸੀ ਵਾਸਤੇ ਕੁੱਝ ਸਤਰਾਂ ਪੇਸ਼ ਕੀਤੀਆਂ ਜਾ ਰਹੀਆਂ ਹਨ ਜੋ ਪੰਜਾਬੀ ਦੇ ਬਹੁਤ ਹੀ ਸੂਝਵਾਨ ਲੇਖਕ ਸੁਖਬੀਰ ਦੀਆਂ ਲਿਖੀਆਂ ਹੋਈਆਂ ਹਨ। ਸੁਖਬੀਰ ਲਿਖਦਾ ਹੈ, "ਖੁਲ੍ਹੀ ਕਵਿਤਾ ਲਿਖਣ ਲਈ ਪਹਿਲਾਂ ਛੰਦ ਬੱਧ ਕਵਿਤਾ ਦੀ ਸਮਝ ਹੋਣੀ ਚਾਹੀਦੀ ਹੈ, ਵੱਖ ਵੱਖ ਛੰਦਾਂ ਵਿਚ ਲਿਖਣ ਦਾ ਭਰਵਾਂ ਅਭਿਆਸ ਹੋਣਾ ਚਾਹੀਦਾ ਹੈ। ਜਿਹੜਾ ਕਵੀ ਛੰਦ ਬੱਧ ਕਵਿਤਾ ਨਹੀਂ ਲਿਖ ਸਕਦਾ, ਉਸ ਲਈ ਖੁੱਲ੍ਹੀ ਕਵਿਤਾ ਲਿਖਣੀ ਅਸੰਭਵ ਹੈ। ਜਿਸ ਨੂੰ ਵੱਖ ਵੱਖ ਲੈਆਂ ਵਿਚ ਲਿਖਣਾ ਨਹੀਂ ਆਉਂਦਾ ਉਹ ਖੁੱਲ੍ਹੀ ਕਵਿਤਾ ਵਿਚ ਲੈਅ ਕਿਵੇਂ ਵਰਤ ਸਕੇਗਾ? ਲੈਅ ਤੋਂ ਬਿਨਾਂ ਖੁੱਲ੍ਹੀ ਕਵਿਤਾ ਨਿਰੀ ਵਾਰਤਕ ਹੈ। ਵਾਰਤਕ ਦੀਆਂ ਸਤਰਾਂ ਵੱਡੀਆਂ ਛੋਟੀਆਂ ਕਰਕੇ ਇਕ ਦੂਜੇ ਦੇ ਥੱਲੇ ਲਿਖਣ ਨਾਲ ਖੁੱਲ੍ਹੀ ਕਵਿਤਾ ਨਹੀਂ ਬਣ ਜਾਂਦੀæææææææææææææ ਲੈਅ ਤੋਂ ਛੁੱਟ ਖੁੱਲ੍ਹੀ ਕਵਿਤਾ ਦੀ ਆਪਣੀ ਤਕਨੀਕ  ਹੈ ਕਿ ਕਿੱਥੇ ਸਤਰ ਛੋਟੀ ਰੱਖਣੀ ਹੈ ਕਿੱਥੇ ਲੰਬੀ ਕਰਨੀ ਹੈ, ਕਿੱਥੇ ਉਨ੍ਹਾਂ ਤੋਂ ਜਾਣ ਬੁੱਝ ਕੇ ਬਚਣਾ ਹੈ। ਕਵਿਤਾ ਦੇ ਛੋਟੇ ਛੋਟੇ ਬੰਦ ਕਿਉਂ ਤੇ ਕਿਵੇਂ ਬਣਾਉਣੇ ਹਨ æææææææ ਜਿਸ ਕਵੀ ਨੂੰ ਖੁੱਲ੍ਹੀ ਕਵਿਤਾ ਦੀ ਤਕਨੀਕ ਦਾ ਹੀ ਪਤਾ ਨਹੀਂ, ਉਹ ਉਸ ਵਿਚ ਕਲਾ ਕਿਵੇਂ ਪੈਦਾ ਕਰ ਸਕੇਗਾ, ਉਸ ਨੂੰ ਕਲਾ ਕ੍ਰਿਤ ਦਾ ਰੂਪ ਕਿਵੇਂ ਦੇ ਸਕੇਗਾ?"
         ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਕੀਤੀਆਂ ਜਾ ਸਕਦੀਆਂ ਹਨ ਜੋ ਕਵਿਤਾ ਨੂੰ ਹਰ ਪੱਖੋਂ ਜਾਨਣ ਵਾਲੇ ਕਰਦੇ ਹਨ। ਜਿਵੇਂ ਚਾਰਲਜ਼ ਹਾਰਟਮੈਨ ਕਹਿੰਦਾ ਹੈ ਕਿ "ਖੁੱਲ੍ਹੀ ਕਵਿਤਾ ਦਾ ਛੰਦ ਵਿਧਾਨ ਸੰਖਿਆਵਾਦੀ (ਮਾਤਰਾਂ/ ਅੱਖਰਾਂ ਦੀ ਗਿਣਤੀ) ਦੇ ਬਜਾਏ ਉਸ ਦੇ ਤੋਲ ਪ੍ਰਬੰਧ ਵਿਚੋਂ ਉਭਾਰਿਆ ਜਾਂਦਾ ਹੈ।" ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਸਿਖਾਂਦਰੂ ਲੋਕ ਕੀ ਕਰਨ ? ਜਵਾਬ ਬਹੁਤ ਹੀ ਸਿੱਧਾ ਤੇ ਸਾਦਾ ਹੈ ਕਿ ਜਿਸ ਵਿਧਾ ਵਿਚ ਲਿਖਣਾ ਹੈ ਉਸ ਬਾਰੇ ਗਿਆਨ ਪ੍ਰਾਪਤ ਕਰਨ। ਉਸ ਖੇਤਰ ਦੇ ਸਿਆਣਿਆਂ ਤੋਂ ਸਲਾਹ ਲਈ ਜਾਵੇ। ਹੁੰਦੀ ਆਲੋਚਨਾ ਨੂੰ ਖਿੜੇ ਮੱਥੇ ਸਵੀਕਾਰਨ ਅਤੇ ਉਸਤੋਂ ਸਿੱਖਣ ਦਾ ਜਤਨ ਕਰਨ। ਹੋਈਆਂ ਜਾਂ ਆਪੇ ਕਹਿ ਕੇ ਕਰਵਾਈਆਂ ਸਿਫਤਾਂ ਨਾਲ ਹੀ ਲੋਕਾਂ ਨੂੰ ਮੂਰਖ ਬਣਾਉਣ ਦਾ ਕਾਰਜ ਨਾ ਕਰਨ। ਆਪਣੀ ਆਪੇ ਜਾਂ ਮਿੱਤਰਾਂ-ਦੋਸਤਾਂ ਨੂੰ ਕਹਿ ਕੇ ਵਡਿਆਈ ਕਰਨ, ਕਰਵਾਉਣ ਵਾਲਾ ਬੰਦਾ ਜ਼ਿਹਨੀ ਮਰੀਜ਼ ਹੁੰਦਾ ਹੈ। ਜ਼ਿਹਨੀ ਮਰੀਜ਼ ਬਣਨੋਂ ਬਚਿਆ ਜਾਵੇ। ਇਸਦੀ ਥਾਵ੍ਹੇਂ ਗਿਆਨ ਪ੍ਰਪਤੀ ਦੇ ਰਾਹੇ ਪਿਆ ਜਾਵੇ। ਕਲਾਸਿਕ ਰਚਨਾਵਾਂ ਦਾ ਅਧਿਅਨ ਅਤੇ ਵਰਤਮਾਨ ਵਿਚ ਰਚੇ ਜਾ ਰਹੇ ਸਾਹਿਤ ਨਾਲ ਵਾਸਤਾ ਰੱਖਿਆ ਜਾਵੇ।
         ਗੱਲ ਬੜੀ ਹੀ ਸਿੱਧੀ ਜਹੀ ਹੈ ਇਸ ਨੂੰ ਸਮਝਣ ਵਾਸਤੇ ਮਨੁੱਖ ਸਭ ਤੋਂ ਪਹਿਲਾਂ ਆਪਣੇ ਆਪ ਪ੍ਰਤੀ ਅਤੇ ਕੀਤੀ ਜਾ ਰਹੀ ਰਚਨਾ ਬਾਰੇ ਜ਼ੁੰਮੇਵਾਰੀ ਵਾਲਾ ਵਿਹਾਰ ਅਪਣਾਵੇ। ਗੀਤ ਲਿਖਣ ਵਾਲੇ ਨੂੰ ਗੀਤ ਦੇ ਮੁੱਖੜੇ ਤੇ ਅੰਤਰੇ ਵਿਚਲੇ ਫਰਕ ਦਾ ਪਤਾ ਹੇਵੇ, ਇਸੇ ਤਰ੍ਹਾਂ ਗਜ਼ਲ ਦੇ ਲਿਖਾਰੀ ਨੂੰ ਗਜ਼ਲ ਦੇ ਵਿਧੀ-ਵਿਧਾਨ ਪਿੰਗਲ ਤੇ ਅਰੂਜ਼ ਦਾ ਗਿਆਨ ਹੋਵੇ ਆਦਿ। ਬਾਕੀ ਦੀਆਂ ਵਿਧਾਵਾਂ ਬਾਰੇ ਵੀ ਇਵੇਂ ਹੀ ਕਿਹਾ ਜਾ ਸਕਦਾ ਹੈ। ਜਿਹੜਾ ਇਹ ਨਹੀਂ ਜਾਣਨਾਂ ਜਾਂ ਸਿੱਖਣਾ ਚਾਹੁੰਦਾ ਉਹਨੂੰ ਸਾਹਿਤ ਦੀ ਕਿਸੇ ਵੀ ਵਿਧਾ ਨਾਲ ਧੱਕਾ ਨਹੀਂ ਕਰਨਾ ਚਾਹੀਦਾ। ਹਰ ਵਿਧਾ ਦੇ ਲਿਖਣ ਲਈ ਭਾਸ਼ਾ ਦਾ ਪ੍ਰਯੋਗ ਵੱਖਰਾ ਹੁੰਦਾ ਹੈ। ਸੰਬੋਧਨੀ ਵਿਹਾਰ ਵਿਚ ਵੀ ਫਰਕ ਹੁੰਦਾ ਹੈ।
         ਕਈ ਲੇਖਕ ਨਿਰਪੱਖ ਹੋਣ ਦਾ ਬੜਾ ਢਕੌਂਜ ਕਰਦੇ ਹਨ, ਦੂਜਿਆਂ ਨੂੰ ਮਿਹਣੇ ਵਜੋਂ ਆਖਣਗੇ ਕਿ ਫਲਾਣਾ , ਫਲਾਣੀ ਵਿਚਾਰਧਾਰਾ ਦੇ ਅਧੀਨ ਹੋ ਕੇ ਲਿਖਦਾ ਹੈ। ਚੇਤੇ ਰੱਖਣ ਵਾਲੀ ਗੱਲ ਹੈ ਕਿ ਕੋਈ ਵੀ ਅਜਿਹਾ ਨਹੀਂ ਹੋ ਸਕਦਾ ਜੋ ਕਿਸੇ ਵਿਚਾਰਧਾਰਾ ਤੋਂ ਬਗੈਰ ਲਿਖਦਾ ਹੋਵੇ। ਲਿਖਣ ਵਾਲੇ ਦੀ ਵਿਚਾਰਧਾਰਾ ਰਚਨਾ ਦਾ ਅੰਗ ਬਣੇ, ਕਲਾਤਮਿਕ ਉਚਾਈਆਂ ਨੂੰ ਛੁਹਣ ਦਾ ਜਤਨ, ਅਭਿਆਸ ਤੇ ਮਿਹਨਤ ਕਰੇ। ਪਰ ਬਹੁਤਿਆਂ ਕੋਲ ਇਸਦਾ ਰਾਹ ਨਹੀਂ, ਗੁਰ ਨਹੀਂ, ਕਲਾ ਨਹੀਂ। ਇਸ ਬਾਰੇ ਛੋਟੀ ਜਹੀ ਮਿਸਾਲ ਹੈ ਕਿ ਅਸੀਂ ਸਾਰੇ ਹੀ ਰੋਟੀ ਖਾਂਦੇ ਹਾਂ। ਆਟੇ ਨੂੰ ਪਾਣੀ ਨਾਲ ਗੁੰਨ੍ਹਿਆਂ ਜਾਂਦਾ ਹੈ, ਪਰ ਜਦੋਂ ਅਸੀਂ ਆਟੇ ਤੇ ਪਾਣੀ ਨਾਲ ਬਣੀ ਰੋਟੀ ਖਾਂਦੇ ਹਾਂ ਤਾਂ ਕਦੇ ਵੀ ਕਿਸੇ ਨੇ ਰੋਟੀ ਵਿੱਚੋਂ ਪਾਣੀ ਚੋਂਦਾ ਨਹੀਂ ਦੇਖਿਆ ਹੋਣਾ। ਬਸ! ਇਹ ਹੀ ਹੈ ਉਹ ਨੁਸਖਾ ਕਿ ਜਿਵੇਂ ਰੋਟੀ ਵਿੱਚ ਪਾਣੀ ਨਜ਼ਰ ਨਹੀਂ ਆਉਂਦਾ ਇੰਜ ਹੀ ਰਚਨਾ ਵਿਚਲੇ ਵਿਚਾਰਾਂ ਵਿੱਚ ਵਿਚਾਰਧਾਰਾ ਹੋਵੇ ਪਰ ਰਚਨਾ ਦੇ ਬਾਹਰ ਨਾ ਲਟਕਦੀ ਹੋਵੇ ਤਾਂ ਹੀ ਉਹ ਕਲਾ ਭਰਪੂਰ ਰਚਨਾ ਬਣ ਸਕਦੀ ਹੈ। ਇਸ ਰਾਹੇ ਤੁਰਦਿਆਂ ਹੀ ਕੋਈ ਕਲਾਸਿਕ ਰਚਨਾ ਰਚਣ ਤੱਕ ਦਾ ਸਫਰ ਤੈਅ ਕਰ ਸਕਦਾ ਹੈ।  ਨਹੀਂ ਤਾਂ ਕਲਾ ਦੇ ਨਾਂ ਤੇ ਬੱਕਰੇ ਬੁਲਾਉਣ ਵਾਲੀ ਗੱਲ ਹੋ ਕੇ ਰਹਿ ਜਾਵੇਗੀ। ਜਿਸ ਰਾਹੀਂ ਸਾਹਿਤ ਅੰਦਰ ਕੋਝ੍ਹ ਤਾਂ ਪੈਦਾ ਕੀਤਾ ਜਾ ਸਕਦਾ ਹੈ ਪਰ ਸੁਹਜ ਪੈਦਾ ਨਹੀਂ ਕੀਤਾ ਜਾ ਸਕਦਾ, ਜੋ ਸਾਹਿਤ ਦਾ ਵੀ ਮੀਰੀ ਗੁਣ ਹੈ।
         ਹਰ ਪਾਸੇ ਹੀ ਅਸੂæਲ ਹਨ ਜਦੋਂ ਕੋਈ ਕੱਪੜੇ ਦੀ ਮਿਣਤੀ ਕਰਦਾ ਹੈ ਤਾਂ ਗਜ਼ ਜਾਂ ਮੀਟਰ ਦੀ ਵਰਤੋਂ ਕਰਦਾ ਹੈ,  ਪਰ ਜ਼ਮੀਨ ਦੀ ਮਿਣਤੀ ਵਾਸਤੇ ਜਰੀਬ ਦੀ ਵਰਤੋਂ ਕੀਤੀ ਜਾਂਦੀ ਹੈ, ਆਲੂ-ਗੰਢੇ ਤੋਲਣ ਵਾਸਤੇ ਕਿਲੋਗਰਾਮ ਵਾਲੇ ਵੱਟੇ ਵਰਤੇ ਜਾਂਦੇ ਹਨ। ਨਾ ਤਾਂ ਕੱਪੜਾ ਮਿਣਨ ਵਾਸਤੇ ਵੱਟੇ ਵਰਤੇ ਜਾ ਸਕਦੇ ਹਨ  ਅਤੇ ਨਾ ਹੀ ਆਲੂ-ਗੰਢਿਆਂ ਦਾ ਭਾਰ ਮੀਟਰ ਨਾਲ ਮਿਣਿਆ ਜਾ ਸਕਦਾ ਹੈ। ਜਿਸ ਨੂੰ ਵੀ ਇਸ ਗੱਲ ਦੀ ਸਮਝ ਆ ਗਈ ਉਹ ਠੀਕ ਲੀਹ ਫੜ ਸਕਦਾ ਹੈ। ਇਹ ਅਸੂਲ ਸਾਹਿਤ ਵਿਚ ਵੀ ਚੱਲਦੇ ਹਨ। ਇਨ੍ਹਾਂ ਨੂੰ ਸਮਝਣ ਦੀ ਲੋੜ ਹੈ। ਚੰਗਾ ਹੋਵੇ ਜੇ ਇਸ ਗੱਲ ਨੂੰ ਪੱਲੇ ਬੰਨ੍ਹ ਲਿਆ ਜਾਵੇ ਕਿ ਲਿਖਤ ਨੂੰ ਕਲਾਤਮਿਕਤਾ ਤੋਂ ਰਹਿਤ ਤੇ ਰਸ ਵਿਹੂਣੀ ਨਾ ਕੀਤਾ ਜਾਵੇ ਉਸ ਦੇ ਮਿਆਰ ਦਾ ਖਿਆਲ ਰੱਖਿਆ ਜਾਵੇ, ਉਸ ਦੇ ਮਿਆਰ ਵਿਚ ਨਵੇਂ ਵਾਧੇ ਕੀਤੇ ਜਾਣ।ਛਪਣ ਤੋਂ ਪਹਿਲਾਂ ਰਚਨਾਵਾਂ ਵਿਚਲੇ ਸ਼ਬਦਜੋੜ, ਵਾਕ ਬਣਤਰ ਆਦਿ ਨੂੰ ਸੋਧ ਕੇ ਕਿਧਰੇ ਵੀ ਭੇਜਿਆ ਜਾਵੇ। ਇਕ, ਦੋ ਜਾਂ ਚਾਰ ਵਾਰ ਸੋਧ ਕੇ ਗਲਤੀਆਂ ਦੂਰ ਕਰ ਲਈਆਂ ਜਾਣ, ਇਹ  ਕਿਸੇ ਹੋਰ ਦੀ ਹੀ ਨਹੀਂ ਸਗੋਂ ਆਪਣੀ ਸੁਧਾਈ ਦਾ ਰਾਹ ਹੈ। ਕੁੱਝ ਨਵਾਂ ਸਿੱਖਣ ਦਾ ਵੀ। 
         ਤੇਜੀ ਨਾਲ ਹੋਏ ਤਕਨੀਕੀ ਵਿਕਾਸ ਨੇ ਲੋਕਾਂ ਅੱਗੇ ਅਚੰਭੇ ਵਰਗਾ ਕੁੱਝ ਪ੍ਰਗਟ ਕਰ ਦਿੱਤਾ ਹੈ, ਜਿਸ ਦੀ ਚਕਾਚੌਂਧ ਨਾਲ ਲੋਕ ਚੁੰਧਿਆਏ ਗਏ ਹਨ। ਇਸ ਕਰਕੇ ਚੁਫੇਰੇ ਚਾਨਣ ਤਾਂ ਨਜ਼ਰ ਆਇਆ ਇਸ ਦੇ ਪਿਛੋਕੜ ਵਾਲੇ ਵਰਤਾਰੇ ਦੇਖਣ ਵੇਲੇ ਅਸੀਂ ਅੱਖਾਂ ਮੀਟ ਲਈਆਂ। ਜੇ ਅੱਖਾਂ ਖੁੱਲ੍ਹੀਆਂ ਰੱਖ ਕੇ ਤੁਰਿਆ ਜਾਵੇ ਤਾਂ ਸਮੁੱਚੇ ਵਰਤਾਰੇ ਦੀ ਸਮਝ ਪੈ ਸਕਦੀ ਹੈ। ਤੁਰੇ ਜਾਂਦੇ ਵਕਤ ਵਿੱਚੋਂ ਬਹੁਤ ਕੁੱਝ ਕੰਮ ਦਾ ਫੜਿਆ ਜਾ ਸਕਦਾ ਹੈ।
         ਸੂਚਨਾ ਤਕਨੀਕੀ ਯੁੱਗ ਨੇ ਇਸ ਨੂੰ ਸੰਸਾਰ ਨੂੰ ਬਹੁਤ ਛੋਟਾ ਕਰ ਦਿੱਤਾ ਹੈ। ਅੱਜ ਦੇ ਯੁੱਗ ਦਾ ਮੁੱਖ ਸੰਚਾਰ ਸਾਧਨ ਕੰਪਿਊਟਰ ਹੈ। ਇਸ ਨਾਲ ਰੌਸ਼ਨੀ ਤੇ ਆਵਾਜ਼ ਜਿੰਨੀ ਤੇਜੀ ਨਾਲ ਦੁਨੀਆਂ ਵਿਚ ਪਹੁੰਚਿਆ ਜਾ ਸਕਦਾ ਹੈ। ਇਸ ਸਾਧਨ ਦੇ ਆਸਰੇ ਕੱਝ ਸ਼ਬਦ ਵੀ ਲਿਖੋ ਇੰਟਰਨੈਟ ਰਾਹੀਂ ਕੁੱਲ ਦੁਨੀਆਂ ਤੱਕ ਪਹੁੰਚ ਜਾਂਦੇ ਹਨ। ਇੰਟਰਨੈੱਟ ਵਿਚ ਬਹੁਤ ਸਾਰੀ ਜਾਣਕਾਰੀ ਪਈ ਹੈ। ਉਸ ਜਾਣਕਾਰੀ ਨੂੰ ਵਰਤਦਿਆਂ ਇਹ ਖਿਆਲ ਰੱਖਣਾ ਚਾਹੀਦਾ ਹੈ ਕਿ ਜਦੋਂ ਕੁੱਝ ਵੀ ਕਿਸੇ ਪਾਸਿਉਂ ਚੋਰੀ ਕਰਕੇ ਕੋਈ ਛਪਵਾਉਣ ਦਾ ਜਤਨ ਕਰੇਗਾ ਤਾਂ ਬਹੁਤ ਸਾਰੇ ਹੋਰ ਲੋਕ ਵੀ ਜਾਣ ਜਾਂਦੇ ਹਨ ਕਿ ਇਹ ਕਿੱਥੋਂ ਚੋਰੀ ਕੀਤੀ ਗਈ ਹੈ। ਪੰਜਾਬੀ ਵਿਚ ਛਪਦੀਆਂ ਰਚਨਾਵਾਂ ( ਆਮ ਕਰਕੇ ਵੈਬ ਸਾਈਟਾਂ ਤੇ ਬਲਾਗਜ਼ ਉੱਤੇ) ਵਿਚ ਵੀ ਇਹ ਦੇਖਿਆ ਜਾਂਦਾ ਹੈ, ਐਧਰੋਂ-ਓਧਰੋਂ ਚੁੱਕ ਕੇ ਆਪਣੇ ਨਾਂ ਥੱਲੇ ਛਪਵਾਉਣ ਵਾਲੇ ਵੀ ਬਹੁਤ ਹਨ। ਇਸ ਤੋਂ ਬਚਣਾ ਬਹੁਤ ਜ਼ਰੂਰੀ ਹੈ। ਚੋਰੀ ਕਰਨ ਵਾਲਾ ਇਹ ਹੀ ਸਮਝਦਾ ਹੈ ਕਿ ਇਹ ਤਾਂ ਕਿਸੇ ਨੂੰ ਪਤਾ ਹੀ ਨਹੀਂ ਲੱਗਾ। ਪਰ ਉਸ ਨਾ ਪਤਾ ਲੱਗਣ ਦੀ ਸੋਚਣ ਵਾਲੇ ਵਹਿਮੀ ਤੋਂ ਬਿਨਾਂ ਸਭ ਨੂੰ ਇਸ ਬਾਰੇ ਪਤਾ ਹੁੰਦਾ ਹੈ। 
ਕੇਹਰ ਸ਼ਰੀਫ਼
ਰੋਜ਼ਾਨਾ ਘਟਨਾਵਾਂ ਜਾਣਨ ਵਾਲਿਆਂ ਨੇ ਦੇਖਿਆ ਹੀ ਹੋਣਾ ਹੈ ਕਿ ਪਿਛਲੇ ਦਿਨੀਂ ਜਰਮਨੀ ਦੇ ਇਕ ਕੇਂਦਰੀ ਮੰਤਰੀ ਦੀ ਪੀæ ਐਚæ ਡੀ (ਡਾਕਟਰ ਟਾਈਟਲ) ਦੀ ਡਿਗਰੀ ਵਾਪਸ ਲੈ ਲਈ ਗਈ ਕਿਉਂਕਿ ਉਸ ਨੇ ਕਿਧਰਿਉਂ ਕਿਸੇ ਦਾ ਟੈਕਸਟ ਆਪਣੇ ਖੋਜ ਪੱਤਰ ਵਿਚ ਸ਼ਾਮਲ ਕਰ ਲਿਆ ਸੀ, ਜਦੋਂ ਇਸ ਦਾ ਪਤਾ ਲੱਗਿਆ ਤਾਂ ਕੀਤੀ ਮਿਹਨਤ ਐਵੇਂ ਹੀ ਗਈ, ਜੋ ਤੋਏ ਤੋਏ ਹੋਈ ਉਹ ਵੱਖਰੀ। ਇਸ ਕਰਕੇ ਹੀ ਉਹਨੂੰ ਵਜ਼ੀਰ ਦੇ ਅਹੁਦੇ ਤੋਂ ਵੀ ਅਸਤੀਫਾ ਦੇਣਾ ਪਿਆ। ਇਹ ਦੇਖਦਿਆਂ ਤੇ ਇਸ ਤੋਂ ਸਬਕ ਲੈਂਦਿਆਂ ਅਜਿਹੇ ਕਾਰਜਾਂ ਵਿਚ ਰੁੱਝੇ ਲੋਕਾਂ ਨੂੰ ਇਸ ਤੋਂ ਬਚਣਾ ਚਾਹੀਦਾ ਹੈ।         
ਰਚਨਾਕਾਰ ਨੇ ਸਿਰਜਣਾ ਕਰਨੀ ਹੁੰਦੀ ਹੈ। ਇਹ ਬਹੁਤ ਔਖਾ ਕਾਰਜ ਹੈ। ਚੇਤੇ ਰੱਖਣ ਵਾਲੀ ਗੱਲ ਹੈ ਕਿ ਕੋਈ ਵੀ ਰਚਨਾ ਐਵੇਂ ਨਹੀਂ ਹੁੰਦੀ। ਹਰ ਕੰਮ ਮਿਹਨਤ ਦੀ ਮੰਗ ਕਰਦਾ ਹੈ। ਚੰਗਾ ਲਿਖਣ ਵਾਸਤੇ ਬਹੁਤ ਹੀ ਲੰਬੇ ਅਭਿਆਸ ਦੀ ਲੋੜ ਪੈਂਦੀ ਹੈ। ਵਿਚਾਰਾਂ ਨੂੰ ਲੜੀ ਵਿੱਚ ਪਰੋ ਕੇ ਪਾਠਕ ਤੱਕ ਪਹੁੰਚਾਉਣ ਵਾਸਤੇ ਸਹਿਜ, ਸੁਹਜ ਦੇ ਲੜ ਲੱਗਣਾ ਪੈਂਦਾ ਹੈ।  ਲਿਖਣ ਕਾਰਜ ਵਿਚ ਜੁਟੇ ਲੋਕ ਜਿਨ੍ਹਾਂ ਨੇ ਸੰਸਾਰ ਨੂੰ ਨਵੇਂ ਵਿਚਾਰ ਦੇ ਲੜ ਲਾਉਣਾ ਹੁੰਦਾ ਹੈ ਉਹ ਮਿਹਨਤ ਤੋਂ ਮੂੰਹ ਕਿਉਂ ਮੋੜਨ? ਲਿਖਣ ਵਾਸਤੇ ਮਿਹਨਤ ਕੀਤੀ ਜਾਵੇ, ਤਾਂ ਫੇਰ ਸੱਚਮੁਚ ਹੀ ਲੇਖਕ ਵਡਿਆਈ ਦਾ ਹੱਕਦਾਰ ਬਣ ਜਾਂਦਾ ਹੈ।                                         


ਹਾਜ਼ਰੀ ਦੀ ਗ਼ੈਰ-ਹਾਜ਼ਰੀ // ਕੇਹਰ ਸ਼ਰੀਫ਼

ਕੀ ਧੀ-ਪੁੱਤ ਮਹਿਜ਼ ਮਾਪਿਆਂ ਦੀ ਇੱਜਤ ਜਮ੍ਹਾਂ ਰੱਖਣ ਵਾਲੇ ਬੱਚਤ ਖਾਤੇ ਹਨ?

ਇਕ਼ਬਾਲ ਪਾਠਕ ਵੱਲੋਂ ਪੰਜਾਬ ਸਕਰੀਨ ਲਈ ਵਿਸ਼ੇਸ਼ 
ਪਰਿਵਾਰ ਦਾ ਸਰੂਪ ਕੋਈ ਬੱਝਿਆ ਹੋਇਆ ਸਰੂਪ ਹੈ ਅਜਿਹਾ ਨਹੀਂ, ਇਹ ਬਹੁਤ ਹਾਲਤਾਂਵਿੱਚੋਂ ਗੁਜ਼ਰ ਕੇ ਇੱਥੇ ਤੱਕ ਆਇਆ ਹੈ । ਕਦੇ ਅਸੀਂ ਕਬੀਲਾ ਪਰਿਵਾਰ ਦੇ ਵਸਨੀਕ ਸਾਂਅਤੇ ਰਿਸ਼ਤੇ ਟੋਲੀ ਵਿਆਹਾਂ ਦੀ ਪ੍ਰੰਪਰਾ ਵਿੱਚੋਂ ਗੁਜ਼ਰੇ, ਬਹੁ-ਕੰਤੀ, ਬਹੁ-ਪਤਨੀ ਵਿਆਹਵੀ ਰਹੇ, ਕੁਲ ਦੇ ਸਾਰੇ ਹੱਕ ਮਾਤਰੀ ਵੀ ਰਹੇ, ਮਤਲਬ ਹਰ ਸਮੇਂ ਦਾ ਪਰਿਵਾਰ ਆਪਣੀ ਇੱਕਖਾਸ ਬਣਤਰ ਰੱਖਦਾ ਰਿਹਾ ਹੈ । ਪਰਿਵਾਰ ਦਾ ਸਰੂਪ ਅੱਜ ਵੀ ਵਿਕਾਸ ਵਿੱਚ ਹੀ ਹੈ, ਮਤਲਬਇਹ ਕੋਈ ਮਰੀ ਹੋਈ ਜਡ਼੍ਹ ਚੀਜ਼ ਨਹੀਂ ਇੱਕ ਪ੍ਰਵਾਹ ਹੈ ਜਿਸ ਵਿੱਚ ਰਿਸ਼ਤੇ ਆਪਣਾ ਅਧਿਕਾਰਖੇਤਰ ਬਦਲਦੇ ਰਹੇ ਹਨ । ਬਹੁਤਾ ਪਿੱਛੇ ਜਾਣਾ ਇਸ ਥਾਂ ਵਾਜਿਬ ਨਹੀਂ, ਆਖਣ ਦਾ ਅਰਥਸਿਰਫ ਐਨਾ ਹੈ ਕਿ ਬੱਚਿਆਂ ਨਾਲ ਅਣਖ, ਇੱਜ਼ਤ ਦਾ ਜੁਡ਼ ਜਾਣਾ ਅਤੀਤ ਦੇ ਪਰਿਵਾਰ ਦੇਸਰੂਪਾਂ ਵਿਚਲਾ ਹੀ ਇੱਕ ਪ੍ਰਭਾਵ ਹੈ ।ਅੱਜ ਅਸੀਂ ਇੱਕੀਵੀਂ ਸਦੀ ਵਿੱਚ ਜਿਉਂ ਰਹੇ ਹਾਂ ਜਦ ਚਾਰੇ ਪਾਸੇ ਪੂੰਜੀ ਦੀ ਚੌਧਰ ਹੈ,ਪਰਿਵਾਰਾਂ ਵਿਚਲੇ ਉੱਪਭਾਵੁਕ ਤੁਅੱਸਬ ਤਿੱਤਰ-ਬਿੱਤਰ ਹੋ ਰਹੇ ਹਨ ਤੇ ਇਸ ਯੁੱਗ ਨੇਸੰਬੰਧਾਂ ਵਿਚਲੀ ਗਰਜ਼ (ਮਤਲਬਪ੍ਰਸਤੀ) ਨੂੰ ਪੂਰੀ ਤਰ੍ਹਾਂ ਨੰਗਿਆਂ ਕਰ ਦਿੱਤਾ ਹੈ ।ਰਿਸ਼ਤਿਆਂ ਨੂੰ ਸਮਝਣ ਲਈ ਪੁਰਾਣੀ ਦ੍ਰਿਸ਼ਟੀ ਕਿਵੇਂ ਵੀ ਜਾਇਜ਼ ਨਹੀਂ । ਪਰ ਅੱਜ ਵੀ ਕਈਲੇਖਕਾਂ ਚਿੰਤਕਾਂ ਵੱਲੋਂ 'ਖਾਪ-ਪੰਚਾਇਤਾਂ' ਦੇ ਫੈਸਲਿਆਂ ਵਰਗੀਆਂ ਲਿਖਤਾਂ ਅਕਸਰ ਹੀਪਡ਼੍ਹਨ ਨੂੰ ਮਿਲ ਜਾਂਦੀਆਂ ਹਨ । ਲੇਖਕਾਂ ਵੱਲੋਂ ਅਕਸਰ ਹੀ ਲਿਖਿਆ ਜਾਂਦਾ ਹੈ ਕਿ ਧੀ-ਪੁੱਤ ਮਾਂ ਬਾਪ ਦੀ ਇੱਜ਼ਤ ਨਾਲ ਖੇਡ ਰਹੇ ਹਨ। ਅਸਲ ਗੱਲ ਇਹ ਨਹੀਂ ਕਿ ਕੋਈ ਵੀ ਧੀ-ਪੁੱਤ ਆਪਣੇ ਬਾਪ ਦੀ ਇੱਜਤ (ਪੱਗ) ਨਾਲ ਖੇਡਣ ਦਾ''ਸ਼ੌਕ'' ਪਾਲੀ ਬੈਠਾ ਹੋਵੇ, ਜਿਸ ਵਾ ਪਰਦੇ ਦੁਖਾਂਤਾਂ ਦਾ ਜ਼ਿਕਰ ਕੀਤਾ ਜਾਂਦਾ ਹੈ ਉਹ ਹਨ :- ਖੂਨ ਦੇ ਸੰਬੰਧਾਂ ਵਿੱਚ ਨਜ਼ਾਇਜ਼ ਤਾਲੁਅਕ, ਧੀ-ਪੁੱਤ ਦਾ ਆਪਣੀ ਮਰਜ਼ੀ ਨਾਲ ਜੀਵਨਸਾਥੀ ਚੁਨਣਾ ਅਤੇ ਧੀ ਦਾ ਮਾਂ-ਬਾਪ ਦੀ ਰਜ਼ਾਮੰਦੀ ਬਿਨ੍ਹਾਂ ਉੱਧਲ ਜਾਣਾ। ਇਹ ਵੀ ਗੌਰਕਰਨ ਯੋਗ ਗੱਲ ਹੈ ਉੱਧਲ ਜਾਣ ਦਾ ਸੰਕਲਪ ਸਿਰਫ ਧੀ ਨਾਲ ਹੀ ਕਿਉਂ ਜੋਡ਼ਿਆ ਹੋਇਆ ਹੈ ?ਇਹ ਸਭ ਕਿਉਂ ਵਾਪਰ ਰਿਹਾ ਹੈ, ਇਹ ਬਹੁਤ ਹੀ ਗੰਭੀਰ ਵਿਸ਼ਾ ਹੈ, ਇਸ ਮਸਲੇ ਦਾ ਅੰਤਿਮ ਹੱਲ 'ਤਾਲਿਬਾਨੀ ਹੁਕਮ' ਚਾਡ਼੍ਹਨ ਨਾਲ ਨਹੀਂ ਹੋਣ ਵਾਲਾ। 
ਕੁੱਝ ਲੋਕ ਇਨ੍ਹਾਂ ਵਰਤਾਰਿਆਂ ਨੂੰ ਵੱਡਿਆਂ ਦੀ ਅੱਖ ਦੀ ਸ਼ਰਮ ਦੇ ਘੱਟ ਜਾਣ ਨਾਲ ਜੋਡ਼ਕੇਦੇਖਦੇ ਹਨ। ਇੱਥੇ ਵੀ ਮਸਲਾ ਉਹੀ ਹੈ ਕਿ ਅਸੀਂ ਅਜੋਕੇ ਸਮੇਂ ਵਿੱਚ ਰਹਿਣ ਨੂੰ, ਇਸਵਿੱਚ ਰਹਿੰਦੇ ਹੋਏ ਵੀ ਕਬੂਲ ਨਹੀਂ ਕਰ ਰਹੇ ਜਿੱਥੇ ਸੰਬੰਧ ਪੂੰਜੀ ਨਿਰਧਾਰਿਤ ਕਰ ਰਹੀਹੈ ਜਿਵੇਂ ਕਦੇ ਜਾਗੀਰ ਕਰਦੀ ਸੀ ਤਦ ਔਰਤ ਨੂੰ ਜ਼ਾਗੀਰ ਮੰਨਣ ਦਾ ਸੰਕਲਪ ਵਜ਼ੂਦ ਵਿੱਚ ਸੀਤੇ ਅਣਖ ਦਾ ਸਵਾਲ ਸੀ ਕਿ ਕੋਈ ਤੁਹਾਡੀ ਜਾਗੀਰ ਖੋਹ ਲਵੇ ।ਨੇਡ਼ਲੇ ਅਤੀਤ ਵਿੱਚ ਸਾਂਝੇ ਪਰਿਵਾਰ ਚਲਣ ਵਿੱਚ ਸਨ, ਜਿਵੇਂ ਦੂਰ ਅਤੀਤ ਵਿੱਚ ਕਬੀਲਾਪਰਿਵਾਰ । ਸਾਂਝੇ ਪਰਿਵਾਰਾਂ ਦੇ ਟੁੱਟਣ ਦਾ ਕਾਰਨ ਆਰਥਿਕਤਾ ਵਿੱਚ ਤਬਦੀਲੀ ਹੀ ਹੈ,ਜਿਸਨੂੰ ਛੋਹੇ ਬਿਨਾਂ ਤਹਿ ਤੱਕ ਨਹੀਂ ਜਾਇਆ ਜਾ ਸਕਦਾ, ਨਿੱਜੀ ਜਾਇਦਾਦ ਦੇ ਸੰਕਲਪ ਦੇਵਧਦੇ ਪ੍ਰਭਾਵ ਨੇ ਸਾਂਝੇ ਪਰਿਵਾਰ ਖੇਰੂ-ਖੇਰੂ ਕੀਤੇ ਹਨ । ਇਸ ਨਾਲ ਸਨਮਾਨ ਦੇ ਮਾਪਦੰਡ ਵੀ ਪੁਰਾਣੇ ਨਹੀਂ ਰਹੇ, ਅਧਿਆਪਕ ਜੋ ਕਦੇ ਗੁਰੂ ਸਨ ਅੱਜ ਨੌਕਰ ਹੋ ਗਏ, ਕਿਉਂਕਿਉਹ ਜਨਤਾ (ਸਾਡੇ) ਤੋਂ ਉਗਰਾਹੇ ਟੈਕਸਾਂ ਵਿੱਚੋਂ ਮੋਟੀਆਂ ਤਨਖਾਹਾਂ ਲੈ ਰਹੇ ਹਨ, ਇਹਸਭ ਵਿਦਿਆਰਥੀ ਜਾਣਦੇ ਹਨ, ਪਰਦਾਦਾਰੀ ਨਹੀਂ ਰਹੀ, ਸੋ ਸਨਮਾਨ ਦੀ ਜਗਾਹ ਹੱਕ ਆ ਗਿਆ,ਵਿਦਿਆਰਥੀ ਨੂੰ ਅਧਿਆਪਕ ਨੂੰ ਇਹ ਗੱਲ ਆਖ ਦੇਣ ਦਾ ਹੱਕ ਹੈ ਕਿ ਸਨਮਾਨ ਕਿਸ ਗੱਲ ਦਾ ?ਸੋ ਵੱਡਿਆਂ ਦੀ ਅੱਖ ਦੀ ਸ਼ਰਮ ਜੇ ਜਾਂਦੀ ਰਹੀ ਤਾਂ ਇਹ ਕੋਈ ਬੇ-ਨਿਯਮੀਂ ਜਾਂ ਵਿਕਲੋਤਰੀਘਟਨਾ ਨਹੀਂ ਹੈ, ਇਸਨੂੰ ਸਮੇਂ ਦੇ ਪ੍ਰਸੰਗ ਵਿੱਚ ਸਮਝਣਾ ਪਵੇਗਾ । ਸਾਂਝੇ ਪਰਿਵਾਰਾਂਦੇ ਆਪਣੇ ਸੁੱਖ ਵੀ ਸਨ ਤੇ ਆਪਣੇ ਦੁੱਖ ਵੀ ਉਸ ਸਮੇਂ ਦੇ ਹਿਸਾਬ ਨਾਲ । ਸਾਂਝੇਪਰਿਵਾਰਾਂ ਵਿੱਚ ਇੱਕ ਮਰਦ ਨੂੰ ਵਿਆਹੁਣਾ ਤੇ ਬਾਕੀ ਛਡ਼ੇ ਰੱਖਣੇ (ਜਾਗੀਰ ਦੇ ਲੋਭਵਿੱਚ) ਦੀ ਸ਼ਰਮਨਾਕ ਪ੍ਰੰਪਰਾ ਵੀ ਰਹੀ ਹੈ। ਖੈਰ ਇਹ ਗੱਲ ਵਿਸ਼ੇ ਤੋਂ ਦੂਰ ਚਲੀ ਜਾਵੇਗੀ। ਵਿਸ਼ੇ ਵੱਲ ਹੀ ਪਰਤਦੇ ਹਾਂ :ਕਈ ਮੂਡ਼੍ਹ ਲੋਕਾਂ ਦਾ ਮੱਤ ਰਿਹਾ ਹੈ ਕਿ ਲਡ਼ਕੀ ਨੂੰ ਘਰੋਂ ਬਾਹਰ ਨਾ ਜਾਣ ਦਿੱਤਾ ਜਾਵੇਕਿਉਂਕਿ ਲਡ਼ਕੀ ਨੇ ਬੇਗਾਨੇ ਘਰ ਜਾਣਾ ਹੈ ਸੋ ਪਡ਼੍ਹਾ ਲਿਖਾਕੇ ਕੀ ਲੈਣਾ ਹੈ । ਇਸ ਤਰਾਂਉਹ ਬਾਹਰ ਫਿਰਦੇ ਮੁਸ਼ਟੰਡੇ ਮੁੰਡਿਆਂ ਤੋਂ ਬਚ ਸਕੇਗੀ। ਮਜ਼ੇ ਦੀ ਗੱਲ ਇਹ ਕਿ ਉਸਦਾਭਵਿੱਖ ਵਿੱਚ ਹੋਣ ਵਾਲਾ ਪਤੀ ਵੀ ਹਾਲੇ ਮੁਸ਼ਟੰਡਿਆਂ ਵਿੱਚ ਸ਼ਾਮਿਲ ਹੀ ਹੁੰਦਾ ਹੈ, ਜੋਬਾਪ ਦੀ ਚੋਣ ਤੋਂ ਬਾਅਦ ਇੱਕਦਮ ਸਾਊ ਖਾਨਦਾਨੀ ਮੁੰਡੇ ਵਿੱਚ ਪਰਿਵਰਤਿਤ ਹੋ ਜਾਂਦਾ ਹੈ।ਕੁੱਝ ਅਜਿਹੇ ਵੀ ਹਨ ਜੋ ਇਹ ਰਾਇ ਵੀ ਦਿੰਦੇ ਹਨ ਕਿ ਘਰ ਆਇਆਂ 'ਤੇ ਵੀ ਪੂਰੀ ਨਜ਼ਰ ਰੱਖੀਜਾਵੇ, ਚਾਹੇ ਉਹ ਕੋਈ ਖੂਨ ਦੇ ਸੰਬੰਧ ਵਾਲਾ ਹੀ ਕਿਉਂ ਨਾ ਹੋਵੇ, ਮਤਲਬ ਵਿਸ਼ਵਾਸ਼ ਨਾਕੀਤਾ ਜਾਵੇ । ਇਸ ਪਿੱਛੇ ਉਹ ਅਧਾਰ ਨੇਡ਼ਲੇ ਰਿਸ਼ਤਿਆਂ ਵਿੱਚ ਬਣ ਰਹੇ ਗਲਤ ਤਾਅਲੁਕਾਂ ਨੂੰ ਬਣਾਉਂਦੇ ਹਨ, ਜੋ ਅਕਸਰ ਅਖਬਾਰਾਂ ਆਦਿ ਵਿੱਚ ਖਬਰਾਂ ਦੇ ਜ਼ਰੀਏ ਸਾਡੇ ਤੱਕਪਹੁੰਚਦੇ ਹਨ, ਦੁਨੀਆਂ ਤੇ ਕੁਝ ਪਾਗਲ ਹਾਲੇ ਰਹਿਣਗੇ ਹੀ ਕਿਉਂਕਿ ਅਸੀਂ ਆਈਨੇ ਵਿਕਸਤਨਹੀਂ ਹੋਏ ਹਾਲੇ | ਜੇਕਰ ਇਸੇ ਆਧਾਰ 'ਤੇ ਹੀ ਚੱਲਿਆ ਜਾਵੇ ਤਾਂ ਅਖ਼ਬਾਰਾਂ ਵਿੱਚ 'ਬਾਪਵੱਲੋਂ ਲੰਮੇਂ ਅਰਸੇ ਤੱਕ ਧੀ ਨਾਲ ਬਲਾਤਕਾਰ' ਵਰਗੀ ਖ਼ਬਰ ਵੀ ਮਿਲਦੀ ਹੈ । ਤਾਂ ਕੀ ਸਾਨੂੰ ਇਹ ਸਿੱਖਿਆ ਵੀ ਦੇਣੀ ਪਵੇਗੀ ਕਿ ਕੋਈ ਵੀ ਧੀ ਆਪਣੇ ਬਾਪ ਤੇ ਵਿਸ਼ਵਾਸ਼ ਨਾ ਕਰੇ ?ਅਜਿਹੀਆਂ ਕੋਝੀਆਂ ਘਟਨਾਵਾਂ ਵਾਪਰਦੀਆਂ ਹਨ, ਪਰ ਇਨ੍ਹਾਂ ਦੇ ਅਧਾਰ 'ਤੇ ਪਰਿਵਾਰਾਂਵਿਚਲੇ ਵਿਸ਼ਵਾਸ਼ ਨੂੰ ਖੰਡਿਤ ਨਹੀਂ ਕੀਤਾ ਜਾ ਸਕਦਾ । ਸਗੋਂ ਸਾਨੂੰ ਉਹ ਕਾਰਨ ਲੱਭਣੇਪੈਣਗੇ ਜਿਨ੍ਹਾਂ ਕਾਰਨ ਇਹ ਸਭ ਵਾਪਰਦਾ ਹੈ । ਇਹਨਾਂ ਘਟਨਾਵਾਂ ਪਿੱਛੇ ਜਿਆਦਾ ਦੋਸ਼ੀਮਾਂ-ਬਾਪ ਹੀ ਹਨ, ਜੋ ਆਪਣੇ ਬੱਚਿਆਂ ਨੂੰ ਰਿਸ਼ਤਿਆਂ ਦੀ ਅਲਗ-ਅਲਗ ਪਹਿਚਾਣ ਅਤੇਅਹਿਮੀਅਤ ਨਹੀਂ ਸਮਝਾ ਸਕੇ । ਅਜਿਹੀਆਂ ਘਟਨਾਵਾਂ ਵਾਪਰਨ ਦੇ ਅਸਾਰ ਉੱ ਥੇ ਹੀ ਜਿਆਦਾਹਨ ਜਿੱਥੇ ਲੋਕ ਲਡ਼ਕੀ ਨੂੰ ਘਰ ਦੀ ਵਲਗਣ ਵਿੱਚ ਕੈਦ ਕਰਕੇ, ਬਾਹਰੀ ਮੁਸ਼ਟੰਡਿਆਂ ਤੋਂਬਚਾਉਣ ਦੇ ਹਤੈਸੀ ਹਨ । ਅਨਪਡ਼ਤਾ ਵੀ ਇਸ ਪਿਛਲਾ ਇੱਕ ਕਾਰਨ ਹੈ । ਮਾਂ-ਬਾਪ ਦੀ ਸਿੱਖਿਆਦੇਣ ਵਿੱਚ ਕੀਤੀ ਕੁਤਾਹੀ ਮੁੱਖ ਰੂਪ ਵਿੱਚ (ਪ੍ਰਧਾਨ ਰੂਪ ਵਿੱਚ) ਭਾਗੀਦਾਰ ਹੈ।ਜਵਾਨੀ ਦੇ ਪਿਆਰ ਅਰਥਾਤ ਜੀਵਨ ਸਾਥੀ ਦੀ ਚੋਣ ਵੀ ਇਹ ਅਖੌਤੀ ਚੇਤਨ ਲੋਕਾਂ ਨੂੰ ਵੀਬਹੁਤ ਪ੍ਰੇਸ਼ਾਨ ਕਰਦੀ ਹੈ, ਇਹ ਇੱਕ ਪਾਸੇ ਮੁੰਡਿਆਂ ਨੂੰ ਧੋਖੋਬਾਜ ਸਿੱਧ ਕਰਨ ਦੀਕੋਸ਼ਿਸ਼ ਵਿੱਚ ਜੁੱਟ ਜਾਂਦੇ ਹਨ ਤੇ ਦੂਜੇ ਪਾਸੇ ਇਸ ਕਰਮ ਲਈ ਸਿਰਫ ਧੀ ਹੀ ਕਸੂਰਵਾਰ ਹੈ,ਇਨ੍ਹਾ ਦੇ ਮਨ ਵਿੱਚ ਉਵੇਂ ਦਾ ਉਵੇਂ ਹੀ ਕਾਇਮ ਰਹਿੰਦਾ ਹੈ ।ਸਦੀਆਂ ਪੁਰਾਣਾ ਕੂਡ਼-ਕਬਾਡ਼ ਪਤਾ ਨਹੀਂ ਅਸੀਂ ਹੋਰ ਕਿੰਨਾਂ ਕੁ ਚਿਰ ਢੋਣ ਦੀ ਠਾਣ ਰੱਖੀਹੈ, ਅਖੇ “ਧੀ ਦੇ ਉੱਧਲ ਜਾਣ ਨਾਲ ਬਾਬਲ ਦੀ ਪਗਡ਼ੀ ਰੁਲ ਜਾਂਦੀ ਹੈ |” ਨਹੀਂ ਆਖਿਆ ਜਾਸਕਦਾ ਕਿ ਨਮੋਸ਼ੀ ਨਹੀਂ ਹੁੰਦੀ, ਪਰ ਇਹ ਨਮੋਸ਼ੀ ਪੁਰਾਣੀਆਂ ਧਾਰਨਾਵਾਂ ਨੂੰ ਅੱਜ ਵੀ (ਜਦਇਹ ਕਿਸੇ ਵੀ ਮਤਲਬ ਦੀਆਂ ਨਹੀਂ) ਸਿਰ 'ਤੇ ਚੁੱਕੀ ਰੱਖਣ ਕਾਰਨ ਹੈ । ਇਹ ਜਨੂਨ ਸ਼ਹਿਰੀਜ਼ਿੰਦਗੀ ਵਿੱਚੋਂ ਉਡਣ-ਛੂ ਹੋਣ ਲੱਗਾ ਹੈ । ਮਾਂ ਜਾਂ ਬਾਪ ਨੂੰ ਮਾਣ ਹੋਣਾ ਚਾਹੀਦਾ ਹੈਕਿ ਉਸਦੇ ਬੱਚੇ ਐਨੇ ਪਰਿਪੱਕ ਹੋ ਗਏ ਹਨ ਕਿ ਉਹ ਆਪਣਾ ਜੀਵਨ ਸਾਥੀ ਆਪ ਚੁਨਣ ਦੀ ਹਾਲਤਵਿੱਚ ਹਨ । ਜੇਕਰ ਧੀ-ਪੁੱਤ ਨੂੰ ਸਹੀ ਸਿੱਖਿਆ ਮਿਲੀ ਹੋਵੇ ਤੇ ਉਸਦੇ ਨਿੱਜੀ ਫੈਸਲਿਆਂਦਾ ਸਨਮਾਨ ਹੋਵੇ ਤਾਂ ਉਹ ਆਪਣੇ ਮਾਂ-ਬਾਪ ਨੂੰ ਆਪਣੇ ਹਰ ਰਿਸ਼ਤੇ ਬਾਰੇ ਦੱਸ ਦੇਣਗੇ ਤੇਉਧਾਲੇ ਆਦਿ ਗੈਰ-ਜ਼ਰੂਰੀ ਹੋ ਜਾਣਗੇ । ਉਧਾਲੇ ਦੇ ਪਿੱਛੇ ਧੀ-ਪੁੱਤ ਦੀ ਜੀਵਨ ਸਾਥੀ ਦੀਚੋਣ ਤੋਂ ਵੱਧ ਮਾਂ-ਬਾਪ ਦਾ ਬੇ-ਮਤਲਬ ਦਾ ਦਾਬਾ ਹੁੰਦਾ ਹੈ । ਖੁਦ ਨੂੰ ਸਭਿਅਤਾ ਦੇਸਮਰਥਕ ਲੇਖਕ ਮੰਨਦੇ ਹਨ ਕਿ ਪਿਆਰ ਰੂਹਾਂ ਦੀ ਸਾਂਝ ਦਾ ਨਾਮ ਹੈ, ਪਰ ਧੀ ਲਈ ਜੀਵਨਸਾਥੀ ਚੁਨਣ ਦਾ ਹੱਕ ਬਾਪ ਦੇ ਹੱਥ ਰੱਖਣ ਦੇ ਹਤੈਸ਼ੀ ਵੀ ਹਨ । ਇੰਝ ਉਹ ਅਚੇਤ ਰੂਪ ਵਿੱਚਦੋਗਲੀ ਸੋਚ ਵਾਲੇ ਹੋ ਜਾਂਦੇ ਹਨ, ਕਿਉਂਕਿ ਜੇ ਪਿਆਰ ਰੂਹਾਂ ਦੀ ਸਾਂਝ ਹੈ ਤਾਂ ਬਾਪਨੂੰ ਕੋਈ ਹੱਕ ਨਹੀਂ ਰਹਿੰਦਾ ਕਿ ਉਹ ਧੀ ਦੀ ਜਿਸ ਨਾਲ ਕੋਈ ਵੀ ਰੁਹਾਨੀ ਸਾਂਝ ਨਾ ਹੋਵੇਉਸ ਮੁੰਡੇ ਨਾਲ ਨਰਡ਼ ਦੇਵੇ ਤੇ ਪਿਆਰ ਵਿਹੂਣੀ ਜਿਸਮਾਂ ਦੀ ਖੇਡ ਖੇਡਣ ਲਈ ਮਜ਼ਬੂਰ ਕਰੇ ।ਇੱਕ ਬਾਪ ਧੀ ਨਾਲ ਆਪ ਬਲਾਤਕਾਰ ਕਰਦਾ ਹੈ ਤੇ ਦੂਜਾ ਸਮਾਜਿਕ ਰੀਤਾਂ ਰਸਮਾਂ ਦਾ ਅਡੰਬਰਰਚਕੇ ਇੱਕੀਵੀਂ ਸਦੀ ਵਿੱਚ ਵੀ ਕਿਸੇ ਨੌਜਵਾਨ ਨੂੰ ਧੀ ਨਾਲ ਬਲਾਤਕਾਰ ਕਰਨ ਦਾਸਰਟੀਫਿਕੇਟ ਦੇ ਦਿੰਦਾ ਹੈ, ਦੋਵਾਂ ਵਿੱਚ ਫਰਕ ਕਿੱਥੇ ਹੈ ?? ਬਲਾਤਕਾਰ ਦਾ ਅਰਥ ਹੀਹੁੰਦਾ ਹੈ 'ਮਰਜ਼ੀ ਦੇ ਬਿਨਾਂ ਜਿਸਮਾਨੀ ਤਾਲੁਕ ।' ਰੂਹਾਂ ਦੀ ਸਾਂਝ ਵਾਲਾ ਸਾਥੀ ਜੇਲਡ਼ਕੀ ਨੂੰ ਦੋ ਦਿਨਾਂ ਵਿੱਚ ਤਲਾਕ ਦੇ ਦੇਵੇਗਾ, ਜਾਂ ਅੱਗੇ ਵੇਚ ਦੇਵੇਗਾ ਆਦਿ ਆਦਿ ਤਾਂਜਿਸ ਨਾਲ ਕੋਈ ਰੁਹਾਨੀ ਸਾਂਝ ਹੀ ਨਹੀਂ (ਵੱਡਿਆਂ ਨੇ ਸਿਰਫ ਘਰ, ਦੌਲਤ ਆਦਿ ਦੇਖਕੇ ਸਭਤਹਿ ਕੀਤਾ ਹੈ) ਜਿਸ ਲਈ ਲਡ਼ਕੀ ਭੋਗਣ ਵਾਲੀ ਵਸਤੂ ਮਾਤਰ ਹੈ, ਉਸਤੋਂ ਤਾਂ ਇਹੀ ਉਮੀਦਕੀਤੀ ਜਾ ਸਕਦੀ ਹੈ ਕਿ ਉਹ ਇਸ ਤੋਂ ਵੀ ਬੁਰੀ ਹਾਲਤ ਕਰੇਗਾ । ਤਲਾਕਾਂ ਦੇ ਮਾਮਲੇ ਵਿੱਚਵੀ ਦੇਖਣਾ ਬਣਦਾ ਹੈ ਕਿ ਕਿੰਨੇ ਅਜਿਹੇ ਰਿਸ਼ਤੇ ਅਦਾਲਤਾਂ ਵਿੱਚ ਟੁੱਟਦੇ ਹਨ ਜੋ ਬਾਪ ਦੇਟੋਲੇ ਵਰ 'ਤੇ (ਅਰੇਂਜ਼ ਮੈਰਿਜ਼) ਅਧਾਰਿਤ ਹਨ, ਘਰਾਂ ਦੇ ਕਲੇਸ਼ਾਂ ਤੋਂ ਤਾਂ ਅਸੀਂ ਸਾਰੇਭਲੀ ਭਾਂਤ ਜਾਣੂ ਹੀ ਹਾਂ । ਰਹੀ ਗੱਲ ਪ੍ਰੇਮੀ ਵੱਲੋਂ ਅੱਗੇ ਵੇਚ ਦੇਣ ਦੀ, ਜਦ ਪਿਆਰਦਾ ਸੰਕਲਪ ਹਾਲੇ ਐਨਾ ਨਹੀਂ ਸੀ ਨਿੱਖਰਿਆ, ਔਰਤ ਤਾਂ ਤਦ ਵੀ ਕਈ ਕਈ ਥਾਵਾਂ 'ਤੇ ਵੇਚੀਜਾਂਦੀ ਰਹੀ ਹੈ । ਸਿਰਫ ਤੇ ਸਿਰਫ ਪਿਆਰ ਹੀ ਇੱਕ ਐਸਾ ਅਹਿਸਾਸ ਹੈ ਜੋ ਕਿਸੇ ਇਨਸਾਨਨੂੰ ਖਰੀਦਣ ਵੇਚਣ ਵਾਲੀ ਵਸਤੂ ਤੋਂ ਅਲਗ ਕਰਕੇ ਦੇਖਣ ਦੇ ਸਮਰੱਥ ਬਣਾ ਸਕਦਾ ਹੈ ।ਧੀ-ਪੁੱਤ ਦਾ ਆਪਣੀ ਮਰਜ਼ੀ ਦਾ ਜੀਵਨ ਸਾਥੀ ਚੁਨਣਾ, ਹਰਗਿਜ਼ ਹਰਗਿਜ਼ ਜੁਰਮ ਨਹੀਂ, ਜਿਸਨਾਲ ਲੇਖਕਾਂ ਨੇ ਬਾਪ ਦੀ ਸ਼ਮਲੇ ਵਾਲੀ ਪੱਗ ਦਾ ਨੀਵਾਂ ਹੋਣਾ ਤੇ ਮਾਂ ਦੀ ਚੁੰਨੀ ਦਾਦਾਗੀ ਹੋਣਾ ਜੋਡ਼ ਦਿੱਤਾ ਹੈ । ਚਾਹੀਦਾ ਇਹ ਹੈ ਕਿ ਜਵਾਨ ਧੀ- ਪੁੱਤ ਦੇ ਨਿੱਜੀ ਫੈਸਲੇਦਾ ਸਨਮਾਨ ਕਰਦੇ ਹੋਏ ਮਾਂ-ਬਾਪ ਆਪਣੀ ਔਲਾਦ ਦੇ ਹੱਕ ਵਿੱਚ ਖਡ਼੍ਹੇ ਹੋਣ ‘ਕਿਉਂਕਿ ਉਹਉਸਨੂੰ ਗਰਜ਼ ਰਹਿਤ ਪਿਆਰ ਕਰਦੇ ਹਨ’, ਆਦਮੀਂ ਸਮਾਜ ਨਾਲ ਬਾਅਦ ਵਿੱਚ ਪਹਿਲਾਂ ਆਪਣੇਬੱਚਿਆਂ ਨਾਲ ਸੰਬੰਧਿਤ ਹੁੰਦਾ ਹੈ । ਸ਼ਮਲੇ ਵਾਲੀ ਪੱਗ ਦੇ ਨੀਵੇਂ ਹੋਣ ਨੂੰ ਘੱਟੋ-ਘੱਟਜਵਾਨੀ ਦੇ ਨਿੱਜੀ ਫੈਸਲਿਆਂ 'ਤੇ ਨਾ ਲੱਦਿਆ ਜਾਵੇ । ਲਾਹਣਤ ਦੇ ਅਧਿਕਾਰੀ ਉਹ ਮਾਂ-ਬਾਪਹਨ ਜੋ ਬੱਚਿਆਂ ਲਈ ਖੁਦ ਜੀਵਨ ਸਾਥੀ ਟੋਲਦੇ ਫਿਰਦੇ ਹਨ ਜਿਨ੍ਹਾਂ ਨੇ ਆਪਣੀ ਧੀ-ਪੁੱਤਨੂੰ ਹਾਲੇ ਵੀ ਇਸ ਲਾਇਕ ਨਹੀਂ ਬਣਾਇਆ ਕਿ ਉਹ ਆਪਣਾ ਜੀਵਨ ਸਾਥੀ ਤਲਾਸ਼ ਕਰ ਸਕੇ ।ਧੀ ਤੋਂ ਕਲਪਨਾ ਚਾਵਲਾ ਬਨਣ ਦੀ ਉਮੀਦ ਸੰਜੋਈ ਬੈਠਾ ਬਾਪ ਨਹੀਂ ਸੋਚ ਰਿਹਾ ਕਿ ਉਸਦੀ ਧੀਦਾ ਮਨ ਤਾਂ ਆਪਣੇ ਹਾਣੀ ਵਿੱਚ ਅਟਕਿਆ ਹੋਇਆ ਹੈ, ਜਿਸਨੂੰ ਉਹ 'ਚੋਰੀ ਦੇ ਗੁਡ਼' ਵਾਂਗਲੁਕਾਉਣ ਲਈ ਮ॥ਬੂਰ ਹੈ । ਗੌਰ ਕਰਨਾ 'ਚੋਰੀ ਦਾ ਗੁਡ਼' ਜਿਆਦਾ ਆਕਰਸ਼ਨ ਭਰਪੂਰ ਹੁੰਦਾ ਹੈਤੇ ਇਸ ਵਿੱਚੋਂ ਬਹੁਤ ਰੋਗ ਨਿਕਲਦੇ ਹਨ ਚੰਗਾ ਹੈ ਅੱਲਡ਼੍ਹ ਉਮਰ ਨੂੰ ਵੱਡਿਆਂ ਦਾ ਸਾਥਮਿਲ ਜਾਵੇ ਤਾਂ ਉਸਤੋਂ ਗਲਤ ਫੈਸਲੇ ਹੋਣ ਦੀ ਗੁੰਜ਼ਾਇਸ਼ ਮਿਟ ਜਾਵੇ । ਲੋਡ਼ ਮਾਂ-ਬਾਪ ਤੇਬੱਚਿਆਂ ਦੇ ਸੰਬੰਧ ਨੂੰ ਦੋਸਤੀ ਦੇ ਪੱਧਰ 'ਤੇ ਲੈ ਆਉਣ ਦੀ ਹੈ ।ਪੁਰਾਣਾ ਸਭ ਕੁੱਝ ਸਹੀ ਹੀ ਸੀ ਇਹ ਜਿੱਦ ਸਾਨੂੰ ਹਨ੍ਹੇਰੀਆਂ ਗਲੀਆਂ ਵਿੱਚ ਲੈ ਜਾਵੇਗੀਤੇ ਅਸੀਂ ਬਾਬਾ ਆਦਮ ਦੇ ਜਮਾਨੇ ਵੱਲ ਪਰਤਣ ਦਾ ਰਾਹ ਫਡ਼ ਲਵਾਂਗੇ । ਜੋ ਵੀ ਚੰਗਾ ਨਵਾਂਆ ਰਿਹਾ ਹੈ ਉਸਦੇ ਸਨਮਾਨ ਲਈ ਤਿਆਰ ਰਹਿਣਾ ਹੀ ਜਿਉਂਦੇ ਹੋਣ ਦਾ ਸਬੂਤ ਹੈ ਅਤੇ ਜ਼ਿੰਦਗੀਦੇ ਅੱਗੇ ਵਧਣ ਲਈ ਜਰੂਰੀ ਵੀ ।ਕੁੱਝ ਲੇਖਾਂ ਵਿੱਚ ਮੋਬਾਇਲ ਅਤੇ ਟੀਵੀ ਵਰਗੀਆਂ ਤਕਨੀਕਾਂ ਦੇ ਨੁਕਸਾਨ ਗਿਣਾਕੇ ਇਸ ਸਭਲਈ ਮੁੱਖ ਰੂਪ ਜੁਮੇਵਾਰ ਮੰਨਿਆਂ ਜਾਂਦਾ ਹੈ । ਨੁਕਸਾਨ ਹੈ ਵੀ ਹਨ ਇਹ ਸੱਚ ਹੈ, ਪਰਇਨ੍ਹਾਂ ਦੇ ਫਾਇਦੇ ਨੁਕਸਾਨ ਤੋਂ ਸਦਾ ਹੀ ਜਿਆਦਾ ਹਨ, ਜ਼ਰੂਰਤ ਸਿੱਖਿਆ ਦੇਣ ਦੀ ਹੈ ਕਿਇਨ੍ਹਾਂ ਨੂੰ ਕਿਵੇਂ ਵਰਤਣਾ ਹੈ ਤੇ ਬੱਚਿਆਂ ਨੂੰ ਇਨ੍ਹਾਂ ਦੀਆਂ ਹਾਨੀਆਂ ਤੋਂ ਸੁਚੇਤਕਰਨ ਦੀ ਜ਼ਰੂਰਤ ਹੈ ।ਜਿੰਨਾ ਚਿਰ ਮਾਂ-ਬਾਪ ਬੱਚਿਆਂ ਨੂੰ ਵੀ ਆਪਣੀ ਪ੍ਰਾਪਰਟੀ (ਜਾਗੀਰ) ਦੀ ਤਰਾਂ ਦੇਖਣਗੇ,ਇਨ੍ਹਾਂ ਮਾਮਲਿਆਂ ਵਿੱਚ ਸ਼ਮਲੇ ਵਾਲੀਆਂ ਪੱਗਾਂ ਰੁਲਣ ਦਾ, ਚੁੰਨੀਆਂ ਦਾਗੀ ਹੋਣ ਦਾਸਿਲਸਿਲਾ ਬਣਿਆ ਰਹੇਗਾ । ਕਿਉਂਕਿ ਕਿਸੇ ਵੀ ਧਡ਼ਕਦੀ ਜਿੰਦਗੀ ਵਾਲੀ ਜਵਾਨੀ 'ਤੇ ਕੋਈ ਵੀਬਹੁਤਾ ਚਿਰ ਆਪਣੀ ਮਨ-ਮਰਜ਼ੀ ਦੇ ਕੋਟ (ਫੈਸਲੇ) ਨਹੀਂ ਟੰਗ ਸਕਦਾ ।ਲਡ਼ਕੇ ਤੇ ਲਡ਼ਕੀਆਂ ਨੂੰ ਦੂਰ ਕਰ ਦੇਣਾ ਇਸ ਮਸਲੇ ਦਾ ਹੱਲ ਨਹੀਂ, ਸਗੋਂ ਗਲਤ ਤਾਅਲੁਕਾਂਦੇ ਰੋਗ ਨੂੰ ਸ਼ਹਿ ਦੇਣਾ ਹੈ । ਲੋਡ਼ ਕੈਦ ਦੀ ਨਹੀਂ, ਚੇਤਨਾ ਵਿਕਸਤ ਕਰਨ ਦੀ ਹੈ, ਤਾਂ ਜੋ ਬੱਚੇ ਆਪਣਾ ਭਲਾ ਬੁਰਾ ਹਰ ਕਰਮ ਕਰਨ ਤੋਂ ਪਹਿਲਾਂ ਸੋਚ ਸਕਣ । ਇਹ ਮਾਂ-ਬਾਪ ਦੇਹੱਥ ਹੈ। 
ਇਕ਼ਬਾਲ ਪਾਠਕ 
98152-09617 
ਸਾਡੇ ਲਈ ਸ਼ਰਮ ਦੀ ਗੱਲ ਹੈ ਅੱਜ ਵੀ ਹਾਲਾਤ ਬਕੌਲ ਸੁਰਜੀਤ ਪਾਤਰ ਦਾ ਸ਼ਿਅਰ :ਇੱਕ ਕੈਦ ਚੋਂ ਦੂਜੀ ਕੈਦ 'ਚ ਪਹੁੰਚ ਗਈ ਏਂ,ਕੀ ਖੱਟਿਆ ਮਹਿੰਦੀ ਲਾਕੇ ਵਟਣਾ ਮਲਕੇ ।ਜਵਾਨੀ ਨੂੰ ਹੱਕ ਹੈ ਕਿ ਉਹ ਹਰ ਕੈਦ ਤੋਡ਼ ਦੇਵੇ, ਤੇ ਉਸਦਾ ਇੱਕ ਫਰਜ਼ ਵੀ ਹੈ ਮਾਨ-ਬਾਪਦੇ ਦਿੱਤੇ ਸਨਮਾਨ ਦਾ ਆਦਰ ਕਰਨਾ ਕਿ ਜੇਕਰ ਮਾਂ-ਬਾਪ ਦੇ ਦਿੱਤੇ ਗਏ ਸਨਮਾਨ ਤੋਂ ਬਾਅਦ ਵੀ ਉਹ ਪਰਦਾਦਾਰੀ ਕਾਇਮ ਰਖਦੇ ਹਨ ਤਾਂ ਗੁਨਾਹਗਾਰ ਹਨ । ਉਹਨਾਂ ਦੇ ਮਨ ਵਿੱਚ ਪਿਆਰਨਹੀਂ ਜਰੂਰ ਕੋਈ ਹੋਰ ਰੋਗ ਪਨਪ ਰਿਹਾ ਹੈ, ਜਿਸ ਵਿੱਚ ਕੋਈ ਗੁਨਾਹ ਵਰਗਾ ਅਹਿਸਾਸ ਹੈ ਜੋ ਜ਼ਾਹਿਰ ਨਹੀਂ ਹੋਣਾ ਚਾਹੁੰਦਾ। ਹੀਰ-ਰਾਂਝਾ, ਸੱਸੀ-ਪੁੰਨੂ, ਸੋਹਣੀ-ਮਹੀਵਾਲ, ਮਿਰਜ਼ਾ-ਸਹਿਬਾਂ ਦੇ ਕਿੱਸੇ ਤਾਂ ਬਡ਼ੇ ਜੁਸ਼ੋ ਖਰੋਸ਼ ਨਾਲ ਸੁਣੇ ਜਾਂਦੇ ਹਨ, ਪਰ ਇਸ ਪਿਆਰ ਦੇ ਸੰਬੰਧਾਂ ਨੂੰ ਹਕੀਕਤ ਵਿੱਚ ਵਾਪਰਦੇ ਦੇਖ ਬਜ਼ੁਰਗਾਂ ਦੇ (ਬਜ਼ੁਰਗਾਂ ਤੋਂ ਭਾਵ ਉਹ ਸਾਰੇ ਜੋ ਕਿਤੇ ਅਤੀਤ ਵਿੱਚ ਜਾਮਹੋ ਗਏ ਹਨ) ਪੈਰ ਕਿਉਂ ਕੰਬਣ ਲੱਗ ਜਾਂਦੇ ਹਨ ? ਉਪਰੋਕਤ ਸਾਰੇ ਕਿੱਸੇ ਦਸਦੇ ਹਨ ਕਿਪਿਆਰ ਨੂੰ ਸਨਮਾਨ ਨਾ ਦਿੱਤਾ ਗਿਆ ਤਾਂ ਉਧਾਲੇ ਨਹੀਂ ਰੁਕਣ ਲੱਗੇ। ਸਾਹਿਤ ਸਮਾਜ ਦਾਸ਼ੀਸ਼ਾ ਤਾਂ ਹੁੰਦਾ ਹੈ, ਫਕਤ ਮਨੋਰੰਜ਼ਨ ਦਾ ਸਾਧਨ ਨਹੀਂ। ਕਾਸ਼ ਜਿੰਨਾ ਸਨਮਾਨ ਅਸੀਂ'ਹੀਰ ਵਾਰਿਸ ਸ਼ਾਹ' ਨੂੰ ਦਿੱਤਾ ਉਨਾਂ ਹੀ ਸਨਮਾਨ ਪਿਆਰ ਦੇ ਰਿਸ਼ਤਿਆਂ ਨੂੰ ਦਿੱਤਾਹੁੰਦਾ ਤੇ ਪਿਆਰ ਦੇ ਸੰਬੰਧਾਂ ਨੂੰ ਹਿਕਾਰਤ ਭਰੀ ਨਜ਼ਰ ਨਾਲ ਨਾ ਦੇਖਿਆ ਹੁੰਦਾ ਤਾਂਉਧਾਲੇ ਹੁਣ ਤੱਕ ਅਤੀਤ ਦਾ ਕੋਈ ਵਾਕਿਆ ਹੋ ਜਾਣੇ ਸਨ ।'ਪਿਆਰ' ਤੇ 'ਵਿਸ਼ਵਾਸ਼' ਜਿੰਦਗੀ ਦੇ ਧੁਰੇ ਹਨ ਜੋ ਹਰ ਕੀਮਤ 'ਤੇ ਬਚਾਉਣੇ ਜ਼ਰੂਰੀ ਹਨ ।ਜੇਕਰ ਮਾਂ-ਬਾਪ ਬੱਚਿਆਂ ਤੋਂ ਸਨਮਾਨ ਲੋਡ਼ਦੇ ਹਨ ਤਾਂ ਉਨ੍ਹਾਂ ਨੂੰ ਆਪਣੇ ਬੱਚਿਆਂ ਨੂੰਇੱਜਤ ਸਾਂਭਣ ਵਾਲੇ ਬੱਚਤ ਖਾਤੇ ਨਾ ਮੰਨਕੇ ਇੱਕ ਇਨਸਾਨ, ਉਨ੍ਹਾਂ ਦੀ ਸੁਤੰਤਰ ਨਿੱਜੀਜ਼ਿੰਦਗੀ, ਨਿੱਜੀ ਫੈਸਲਿਆਂ ਨੂੰ ਸਨਮਾਨ ਦੇਣ ਨੁੰ ਕਬੂਲ ਕਰਨਾ ਪਵੇਗਾ ਫਿਰ ਦਾਅਵਾ ਕੀਤਾਜਾ ਸਕਦਾ ਹੈ ਕਿ ਇੱਜਤ ਨਹੀਂ ਰੁਲੇਗੀ ਤੇ ਜਵਾਨੀ ਉਸਾਰੂ ਕੰਮਾਂ ਵੱਲ ਪ੍ਰੇਰਿਤ ਕੀਤੀਜਾ ਸਕੇਗੀ। 

Sunday, June 26, 2011

ਤੁਮ੍ਹਾਰੀ ਭੀ ਜੈ ਜੈ..ਹਮਾਰੀ ਭੀ ਜੈ ਜੈ...!

ਫੋਟੋ ਰੋਜ਼ਾਨਾ ਜਗਬਾਣੀ ਤੋਂ ਧੰਨਵਾਦ ਸਹਿਤ
ਡੀਜ਼ਲ, ਮਿੱਟੀ ਦੇ ਤੇਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਇੱਕ ਵਾਰ ਫੇਰ ਵਧ ਗਈਆਂ ਹਨ.ਦੇਸ਼ ਭਰ ਵਿੱਚ ਬੇਚੈਨੀ ਦੀ ਲਹਿਰ ਹੈ. ਭਾਰਤੀ ਜਨਤਾ ਪਾਰਟੀ ਨੇ ਤਾਂ ਡੀਜ਼ਲ, ਮਿੱਟੀ ਦਾ ਤੇਲ ਅਤੇ ਰਸੋਈ ਗੈਸ ਦੀਆਂ ਕੀਮਤਾਂ ‘ਚ ਕੀਤੇ ਗਏ ਵਾਧੇ ਵਿਰੁੱਧ ਸ਼ਨੀਵਾਰ ਨੂੰ ਦੇਸ਼ ਭਰ ਵਿਚ ਰੋਸ ਮੁਜ਼ਾਹਰੇ ਵੀ-ਕੀਤੇ ਅਤੇ ਕੇਂਦਰ ਦੀ ਯੂ. ਪੀ. ਏ. ਸਰਕਾਰ ਕੋਲੋਂ ਵਧਾਈਆਂ ਗਈਆਂ ਕੀਮਤਾਂ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਵੀ ਕੀਤੀ. ਮੀਡੀਆ 'ਚ ਆਈਆਂ ਖਬਰਾਂ ਮੁਤਾਬਿਕ ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਸਈਦ ਸ਼ਾਹ ਨਵਾਜ਼ ਹੁਸੈਨ ਨੇ ਪਾਰਟੀ ਦੀ ਪ੍ਰੈੱਸ ਬ੍ਰੀਫਿੰਗ ਦੌਰਾਨ ਦੱਸਿਆ ਕਿ ਦੇਸ਼ ਭਰ ਵਿਚ ਜ਼ਿਲਾ ਪੱਧਰ ‘ਤੇ ਪਾਰਟੀ ਵਰਕਰਾਂ ਨੇ ਇਸ ਵਾਧੇ ਵਿਰੁੱਧ ਵਿਖਾਵੇ ਕੀਤੇ ਹਨ. ਇਹਨਾਂ ਵਧੀਆਂ ਤੇ ਆਪਣੇ ਤਿੱਖੇ ਰੋਹ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਸਰਕਾਰ ਨੂੰ ਚੇਤਾਵਨੀ ਵੀ ਦਿੱਤੀ ਕਿ ਜੇ ਇਹ ਵਾਧੇ ਤੁਰੰਤ ਵਾਪਸ ਨਾ ਲਏ ਗਏ ਤਾਂ ਭਾਜਪਾ ਸੜਕ ਤੋਂ ਸੰਸਦ ਤਕ ਦਾ ਵਿਸ਼ਾਲ ਅੰਦੋਲਨ ਵੀ ਸ਼ੁਰੂ ਕਰੇਗੀ. ਇਸ ਵਾਧੇ ਕਾਰਨ ਲੋਕਾਂ ‘ਚ ਹਾਹਾਕਾਰ ਮਚ ਗਈ ਹੈ.ਪਹਿਲਾਂ ਤੋਂ ਹੀ ਮਹਿੰਗਾਈ ਦੀ ਚੱਕੀ ਵਿੱਚ ਪਿਸ ਰਹੇ ਮਧ ਵਰਗੀ ਪਰਿਵਾਰਾਂ ਲਈ ਹੁਣ ਸਾਹ ਲੈਣਾ ਵੀ ਮੁਹਾਲ ਹੋ ਜਾਣਾ ਹੈ. ਲੋਕ ਸਭਾ ‘ਚ ਵਿਰੋਧੀ ਧਿਰ ਦੀ ਨੇਤਾ ਸੁਸ਼ਮਾ ਸਵਰਾਜ ਨੇ ਕਿਹਾ ਕਿ ਉਕਤ ਵਸਤਾਂ ਦੀਆਂ ਕੀਮਤਾਂ ਵਿਚ ਵਾਧਾ ਆਮ ਆਦਮੀ ਪ੍ਰਤੀ ਕਾਂਗਰਸ ਸਰਕਾਰ ਦੀ ਪੂਰਨ ਸੰਵੇਦਨਹੀਣਤਾ ਦਰਸਾਉਂਦਾ ਹੈ. ਭਾਵੇਂ ਕਿਹਾ ਇਹੀ ਜਾ ਰਿਹਾ ਹੈ ਕਿ ਸਰਕਾਰ ਦੇ ਇਸ ਕਦਮ ਨਾਲ ਘਰੇਲੂ ਔਰਤਾਂ, ਕਿਸਾਨ ਤੇ ਗਰੀਬ ਹੀ ਪ੍ਰਭਾਵਿਤ ਹੋਣਗੇ ਪਰ ਹਕੀਕਤ ਵਿੱਚ ਇਸਦਾ ਅਸਰ ਸਾਰੇ ਵਰਗਾਂ ਤੇ ਪੈਣਾ ਹੈ. ਇਹਨਾਂ ਵਧੀਆਂ ਖਿਲਾਫ਼ ਉਥੇ ਲੋਕ ਰੋਹ ਵਿੱਚ ਆਪਣੀ ਆਵਾਜ਼ ਸ਼ਾਮਿਲ ਕਰਦਿਆਂ ਲੋਕ ਜਨ ਸ਼ਕਤੀ ਪਾਰਟੀ ਦੇ ਮੁਖੀ ਰਾਮਵਿਲਾਸ ਪਾਸਵਾਨ ਨੇ ਵੀ ਸਰਕਾਰ ਵਲੋਂ ਪੈਟਰੋਲੀਅਮ ਵਸਤਾਂ ਦੀਆਂ ਕੀਮਤਾਂ ਵਿਚ ਕੀਤੇ ਗਏ ਵਾਧੇ ਵਿਰੁੱਧ ਸ਼ਨੀਵਾਰ ਪਟਨਾ ਵਿਚ ਵਿਰੋਧ ਕੀਤਾ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਕੇਂਦਰ ਦੇ ਇਸ ਫੈਸਲੇ ਦੀ ਡਟ ਕੇ ਵਿਰੋਧਤਾ ਕਰਦੇ ਹਾਂ. ਉਨ੍ਹਾਂ ਕਿਹਾ ਕਿ ਐਤਵਾਰ ਨੂੰ ਇਸ ਸੰਬੰਧੀ ਖੁੱਲ੍ਹ ਕੇ ਵਿਚਾਰ ਪ੍ਰਗਟਾਏ ਜਾਣਗੇ.
 ਰੋਜ਼ਾਨਾ ਜਗਬਾਣੀ ਦੀ ਮੁੱਖ ਖਬਰ 
ਤਾਮਿਲਨਾਡੂ ਦੀ ਮੁੱਖ ਮੰਤਰੀ ਮੈਡਮ ਜੈਲਲਿਤਾ ਨੇ ਡੀਜ਼ਲ, ਮਿੱਟੀ ਦਾ ਤੇਲ ਤੇ ਰਸੋਈ  ਗੈਸ ਦੀ ਕੀਮਤ ‘ਚ ਕੀਤੇ ਵਾਧੇ ਦੀ ਨਿਖੇਧੀ ਕਰਦਿਆਂ ਕੇਂਦਰ ਸਰਕਾਰ ਨੂੰ ਤੁਰੰਤ ਇਹ ਵਾਧੇ ਵਾਪਸ ਲੈਣ ਲਈ ਕਿਹਾ. ਉਨ੍ਹਾਂ ਚੇਨਈ ‘ਚ ਜਾਰੀ ਇਕ ਬਿਆਨ ਵਿੱਚ  ਕਿਹਾ ਕਿ ਡੀਜ਼ਲ ਅਤੇ ਕੱਚੇ ਤੇਲ ਤੋਂ ਮਾਮੂਲੀ ਐਕਸਾਈਜ਼ ਡਿਊਟੀ  ਘਟਾਉਣ ਵਾਲੀ ਕੇਂਦਰ ਸਰਕਾਰ ਨੂੰ ਸੂਬਿਆਂ ਦੀ ਵੈਟ ਦੀ ਦਰ ਨੂੰ ਘਟਾਉਣ ਲਈ ਨਿਰਦੇਸ਼ ਦੇਣ ਦਾ ਕੋਈ ਅਧਿਕਾਰ ਨਹੀਂ. ਸੂਬਿਆਂ ਦੀ ਮੁੱਖ ਆਮਦਨ ਵੈਟ ਤੋਂ ਹੀ ਹੁੰਦੀ ਹੈ ਅਤੇ ਉਸ ਨੂੰ ਅਸੀਂ ਕਿਵੇਂ ਘਟਾ ਸਕਦੇ ਹਾਂ? ਇਸੇ ਦੌਰਾਨ ਖੱਬੇਪਖੀ ਪਾਰਟੀਆਂ ਨੇ ਡੀਜ਼ਲ, ਮਿੱਟੀ ਦਾ ਤੇਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਿਚ ਵਾਧੇ ਨੂੰ ਪਹਿਲਾਂ ਤੋਂ ਹੀ ਮਹਿੰਗਾਈ ਨਾਲ ਪੀਡ਼ਤ ਲੋਕਾਂ ‘ਤੇ ਇਕ ਹੋਰ ਕੋਝਾ ਹਮਲਾ ਕਰਾਰ ਦਿੰਦਿਆਂ ਕੇਂਦਰ ਦੀ ਕਾਂਗਰਸ ਦੀ ਅਗਵਾਈ ਵਾਲੀ ਯੂ. ਪੀ. ਏ. ਸਰਕਾਰ ਤੋਂ  ਇਹ ਵਾਧਾ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ. ਮਾਰਕਸਵਾਦੀ ਕਮਿਊਨਿਸਟ ਪਾਰਟੀ, ਭਾਰਤੀ ਕਮਿਊਨਿਸਟ ਪਾਰਟੀ, ਫਾਵਰਡ ਬਲਾਕ ਅਤੇ ਰੈਵੋਲਿਊਸ਼ਨਰੀ ਸੋਸ਼ਲਿਸਟ ਪਾਰਟੀ ਨੇ ਇਥੇ ਇਕ ਸਾਂਝਾ ਬਿਆਨ ਜਾਰੀ ਕਰਕੇ ਡੀਜ਼ਲ ਦੀਆਂ ਦਰਾਂ ਵਿਚ 3 ਰੁਪਏ ਪ੍ਰਤੀ ਲਿਟਰ, ਮਿੱਟੀ ਦਾ ਤੇਲ ਦੀ ਕੀਮਤ ‘ਚ 2 ਰੁਪਏ ਪ੍ਰਤੀ ਲਿਟਰ ਅਤੇ ਰਸੋਈ ਗੈਸ ਦੀ ਕੀਮਤ ਵਿਚ 50 ਰੁਪਏ ਪ੍ਰਤੀ ਸਿਲੰਡਰ ਦੇ ਵਾਧੇ ਵਿਰੁੱਧ ਹਡ਼ਤਾਲਾਂ, ਪ੍ਰਦਰਸ਼ਨਾਂ ਤੇ ਵਿਰੋਧ-ਵਿਖਾਵਿਆਂ ਦਾ ਸੱਦਾ ਦਿੱਤਾ ਹੈ. ਸੀ ਪੀ ਐਮ ਦੇ ਜਨਰਲ ਸਕੱਤਰ ਪ੍ਰਕਾਸ਼ ਕਾਰਤ,ਸੀ ਪੀ ਆਈ ਦੇ ਜਨਰਲ ਸਕੱਤਰ ਏ. ਬੀ. ਬਰਧਨ, ਫਾਰਵਰਡ ਬਲਾਕ ਦੇ ਜਨਰਲ ਸਕੱਤਰ ਦੇਵ੍ਰ੍ਰਤ ਵਿਸ਼ਵਾਸ ਅਤੇ ਆਰ. ਐੱਸ. ਪੀ. ਦੇ ਜਨਰਲ ਸਕੱਤਰ ਚੰਦਰਚੂਡ਼ਨ ਦੇ ਦਸ੍ਖ੍ਤਾਂ ਵਾਲੇ ਇਸ ਸਾਂਝੇ ਬਿਆਨ ਵਿਚ ਕਿਹਾ ਗਿਆ ਹੈ ਕਿ ਅਜਿਹੇ ਸਮੇਂ ਜਦੋਂ ਆਮ ਆਦਮੀ ਸਭ ਲੋਡ਼ੀਂਦੀਆਂ ਵਸਤਾਂ ਦੀਆਂ ਦਰਾਂ ਵਿਚ ਭਾਰੀ ਵਾਧੇ ਕਾਰਨ ਦੁਖੀ ਹੈ ਅਤੇ ਮਹਿੰਗਾਈ ਦੀ ਦਰ 9 ਫੀਸਦੀ ਤੋਂ ਉੱਪਰ ਜਾ ਚੁੱਕੀ ਹੈ, ਨਵੇਂ ਵਾਧੇ ਨਾਲ ਆਵਾਜਾਈ ਦੀ ਲਾਗਤ ਵਧੇਗੀ ਅਤੇ ਆਮ ਆਦਮੀ ਦਾ ਲੱਕ ਟੁੱਟ ਜਾਏਗਾ. ਦੇਸ਼ ਭਰ ਦੀਆਂ ਵੱਖ-ਵੱਖ ਥਾਵਾਂ ਤੋਂ ਮਿਲੀਆਂ ਖਬਰਾਂ ਮੁਤਾਬਕ ਸੋਨੀਆ ਅਤੇ ਮਨਮੋਹਨ ਸਿੰਘ ਦੇ ਪੁਤਲੇ ਸਾਡ਼ੇ ਗਏ ਹਨ. ਦਿੱਲੀ ‘ਚ 500 ਤੋਂ ਵੱਧ ਵਰਕਰਾਂ ਨੂੰ ਗ੍ਰਿਫਤਾਰ ਕੀਤੇ ਜਾਣ ਦੀ ਖਬਰ ਵੀ ਆਈ ਹੈ. ਇਸੇ ਤਰਾਂ ਪੰਜਾਬ ਅਤੇ ਹੋਰ ਸੂਬਿਆਂ ਦੇ ਵੱਖੋ ਵੱਖ ਇਲਾਕਿਆਂ ਵਿੱਚ ਵੀ ਇਸੇ ਤਰਾਂ ਦੇ ਰੋਸ ਵਖਾਵੇ ਹੋਏ ਹਨ. ਜਦ ਵੀ ਕਦੇ ਕੀਮਤਾਂ 'ਚ ਵਾਧੇ ਦਾ ਐਲਾਨ ਹੁੰਦਾ ਹੈ ਤਾਂ ਤਕਰੀਬਨ ਇਹੀ ਕੁਝ ਹੁੰਦਾ ਹੈ.  ਜੇ ਕੈਫ਼ੇ ਮਾਮੂਲੀ ਜਿਹਾ ਵਾਧਾ ਵਾਪਿਸ ਹੋ ਵੀ ਜਾਂਦਾ ਹੈ ਤਾਂ ਉਸ ਨਾਲ ਆਮ ਬੰਦੇ ਨੂੰ ਕਦੇ ਕੋਈ ਫ਼ਰਕ ਹੀ ਨਹੀਂ ਪਿਆ ਕਿਓਂਕਿ ਬਾਜ਼ਾਰਾਂ ਵਿੱਚ ਹਮੇਸ਼ਾਂ ਵਧੀ ਹੋਈ ਕੀਮਤ ਹੀ ਵਸੂਲੀ ਜਾਂਦੀ ਹੈ. ਨਾਂ ਕਦੇ ਕੀਮਤਾਂ ਵਧਾਉਣ ਵਾਲੀਆਂ ਹੁਕਮਰਾਨ ਪਾਰਟੀਆਂ ਨੂੰ ਕਦੇ ਆਮ ਇਨਸਾਨ ਦੀ ਮੁਸ਼ਕਿਲ ਦਾ ਅਹਿਸਾਸ ਹੋਇਆ ਹੈ ਅਤੇ ਨਾਂ ਹੀ ਏਅਰ ਕੰਡੀਸ਼ੰਡ ਕਾਰਾਂ ਕੋਠੀਆਂ ਵਿੱਚ ਰਹਿਣ  ਵਾਲੇ ਵਿਰੋਧੀ ਧਿਰ ਦੇ ਲੀਡਰਾਂ ਨੂੰ. ਆਮ ਇਨਸਾਨ ਨੂੰ ਤਾਂ ਫ਼ਰਕ ਉਸ ਦਿਨ ਹੀ ਪੈਣਾ ਹੈ ਜਦੋਂ ਲੋਕ ਖੁਦ ਉਠ ਕੇ ਆਪਣੀ ਅਗਵਾਈ ਕਰਨਗੇ. ਜਿਸ ਦਿਨ ਅਜਿਹਾ ਹੋਵੇਗਾ ਉਸ ਦਿਨ ਸਰਕਾਰਾਂ ਕੀਮਤਾਂ ਵਧਾਉਣ ਤੋਂ ਪਹਿਲਾਂ ਸੌ ਵਾਰੀ ਸੋਚਿਆ ਕਰਨਗੀਆਂ. ਫਿਲਹਾਲ ਸਰਕਾਰਾਂ ਜਾਂਦੀਆਂ ਹਨ ਕਿ ਬਸ ਚਾਰ ਕੁ ਦਿਨਾਂ ਤੱਕ ਚੱਲੇਗੀ ਇਹਨਾਂ ਵਖਾਵਿਆਂ ਦੀ ਨੌਟੰਕੀ ਤੇ ਉਦੋਂ ਬਾਅਦ ਤੇੰ ਤੇੰ ਫਿਸ. ਇਸ ਲਈ ਦੋਵੇਂ ਧਿਰਾਂ ਮਨ ਹੀ ਮਨ ਇਹੀ ਆਖਦੀਆਂ ਹਨ..ਤੁਮ੍ਹਾਰੀ ਭੀ ਜੈ ਜੈ..ਹਮਾਰੀ ਭੀ ਜੈ ਜੈ...ਅਖੀਰ ਵੋਟ ਬੈੰਕ ਦੀ ਲੋੜ ਤਾਂ ਦੋਹਾਂ ਧਿਰਾਂ ਨੂੰ ਹੈ ਨਾ...!   .....--ਬਿਊਰੋ ਰਿਪੋਰਟ    

ਗੁਰਮੀਤ ਸੈਣੀ ਦੇ ਕਾਵਿ ਸੰਸਾਰ ਦੀ ਇੱਕ ਝਲਕ

ਗੁਰਮੀਤ ਸਿੰਘ ਸੈਣੀ
ਗੁਰਮੀਤ ਸਿੰਘ ਸੈਣੀ ਨਾਲ ਮੇਰੀ ਪਹਿਲੀ ਮੁਲਾਕਾਤ ਕਿਸੇ ਅਚਾਨਕ ਮਿਲੇ ਵਰਦਾਨ ਵਾਂਗ ਸੀ. ਕਈ ਵਾਰ ਬਿਨਾ ਤੱਪਸਿਆ ਦੇ ਵੀ ਤਾਂ ਵਰਦਾਨ ਮਿਲ ਜਾਂਦੇ ਨੇ. ਇਹ ਦੋਸਤੀ ਦਾ ਵਰਦਾਨ ਸੀ, ਬਿਲਕੁਲ ਨਵੀਂ ਦੋਸਤੀ ਦਾ. ਅਸੀਂ ਨਾਂ ਪਹਿਲਾਂ ਕਦੇ ਮਿਲੇ ਸਾਂ ਤੇ ਨਾਂ ਹੀ ਉਸ ਦਿਨ ਮਿਲਣ ਦਾ ਕੋਈ ਪ੍ਰੋਗਰਾਮ ਸੀ ਪਰ ਜਿਸ ਤਰਾਂ ਇਹ ਸਭ ਕੁਝ ਹੋਇਆ ਉਸਨੇ ਇੱਕ ਵਾਰ ਫੇਰ ਮੈਨੂੰ ਇਹ ਯਕੀਨ ਦੁਆ ਦਿੱਤਾ ਕਿ ਮਿਲਣਾ ਵਿਛੜਨਾ ਇਹ ਸਭ ਕੁਝ ਕਿਤੇ ਹੋਰ ਹੀ ਤੈਅ ਹੁੰਦਾ ਹੈ ਅਤੇ ਸਾਡੀ ਆਸ ਅਤੇ ਅਕਲ ਨਾਲੋਂ ਕਿਤੇ ਵਧੇਰੇ ਚੰਗੀ ਤਰਾਂ. ਇਸ਼ਕ਼ ਭਾਵੇਂ ਪਹਿਲੀ ਨਜ਼ਰੇ ਹੋ ਜਾਂਦਾ ਹੋਵੇ ਪਰ ਦੋਸਤੀ ਤਾਂ ਬੜੇ ਇਮਤਿਹਾਨ ਲੈਂਦੀ ਹੈ. ਜਦੋਂ ਇਹ ਬਿਨਾ ਕਿਸੇ ਇਮਤਿਹਾਨ ਦੇ ਮਿਲ ਜਾਂਦੀ ਹੈ ਤਾਂ ਸਮਝੋ ਕਿ ਉਸ ਉੱਪਰ ਵਾਲੇ ਦੀ ਬਰਕਤ ਹੈ ਜਿਸ ਨੇ ਕੁਝ ਨਾ ਕੁਝ ਅਜਿਹਾ ਕਰਾਉਣਾ ਹੁੰਦਾ ਹੈ ਜਿਹੜਾ ਇੱਕਲਿਆਂ ਅਕਸਰ ਵੱਸ ਦਾ ਰੋਗ ਨਹੀਂ ਹੁੰਦਾ. ਇਸ ਮੁਲਾਕਾਤ ਦਾ ਵੇਰਵਾ ਤਾਂ ਫੇਰ ਕਿਸੇ ਵੇਲੇ ਸਾਂਝਾ ਕੀਤਾ ਜਾਵੇਗਾ ਪਰ ਫਿਲਹਾਲ ਕਰਦੇ ਹਾਂ ਗੁਰਮੀਤ ਸਿੰਘ ਸੈਣੀ ਦੇ ਕਵੀ ਜਗਤ ਦੀ ਗੱਲ. ਇਹਨਾਂ ਕਵਿਤਾਵਾਂ ਵਿੱਚ  ਮੋਹੱਬਤ  ਦਾ ਰੰਗ ਵੀ ਹੈ ਅਤੇ ਦੁੱਖਾਂ ਤਕਲੀਫਾਂ ਦਾ ਸ਼ਿਕਾਰ ਹੋਏ ਆਮ ਗਰੀਬ ਆਦਮੀ ਦੀ ਜਿੰਦਗੀ ਦਾ ਦਰਦ ਵੀ. ਬਿਰਹਾ ਦੇ ਤਪਦੇ ਮਾਰੋਥਲ ਦਾ ਸੇਕ ਵੀ ਹੈ ਅਤੇ ਮਿਲਣ ਦੀਆਂ ਠੰਡੀਆਂ ਫੁਹਾਰਾਂ ਦੇ ਛਿੱਟੇ ਵੀ. ਅਸਮਾਨ ਛੂਹੰਦੀ ਉਚਾਈ ਵੀ ਹੈ ਅਤੇ ਸਮੁੰਦਰਾਂ ਦੀ ਡੂੰਘਾਈ ਵੀ. ਇਹਨਾਂ ਸਾਰਿਆਂ ਰੰਗਾਂ ਦੀ ਚਰਚਾ ਕਰਨ ਲਈ ਵੀ ਕਾਫੀ ਵਿਸਥਾਰ ਦੀ ਲੋੜ ਹੈ ਪਰ ਸੰਖੇਪ ਵਿੱਚ ਇੱਕ ਝਲਕ ਤੁਸੀਂ ਜਰੂਰ ਦੇਖ ਸਕਦੇ ਹੋ. ਇਸ ਝਲਕ ਵਿੱਚ ਹੀ ਨਜਰ ਆਏਗੀ ਗੁਰਮੀਤ ਸੈਣੀ ਦੀ ਅਸਲੀ ਤਸਵੀਰ ਜਿਸ ਨੂੰ ਦੇਖ ਕੇ ਤੁਸੀਂ ਕੈਮਰੇ ਦੀ ਇਸ ਤਸਵੀਰ ਨੂੰ ਭੁੱਲ ਜਾਓਗੇ.ਸਭ ਤੋਂ ਪਹਿਲਾਂ ਕਰੋ ਮਨ ਨੂੰ ਪ੍ਰਨਾਮ ਅਤੇ ਫਿਰ ਸ਼ੁਰੂ ਕਰੋ ਕਵਿਤਾ ਪਾਠ....ਰੈਕਟਰ ਕਥੂਰੀਆ 

ਹੁਣ ਵੇਖ ਲੈ......... 
ਇਸ਼ਕ ਦਾ ਏਹ ਕੀ ਅਸਰ ਹੁਣ ਵੇਖ ਲੈ ॥
ਖੁਦ ਤੋਂ ਵੀ ਹਾਂ, ਬੇ-ਖ਼ਬਰ ਹੁਣ ਵੇਖ ਲੈ ॥

ਚਡ਼੍ਹਦਾ ਸੀ ਹਰ ਦਿਨ ਮਿਰਾ ਮੁਖ ਵੇਖਕੇ,
ਤੂੰ ਕਿਵੇਂ ਬਦਲੀ ਨਜ਼ਰ ਹੁਣ ਵੇਖ ਲੈ ॥

ਹਾਸੇ ਦਾ ਜਿੱਥੇ ਬਸੇਰਾ ਸਿਰਜਿਆ,
ਗ਼ਮ ਦਾ ਹੈ ਉਸ ਥਾਂ ਬਸਰ ਹੁਣ ਵੇਖ ਲੈ ॥

ਟੁਕਡ਼ਿਆਂ ਵਿਚ ਸਭ ਖ਼ੁਦਾ ਨੂੰ ਵੰਡ ਰਹੇ,
ਧਰਮਾਂ ਦਾ ਮਚਿਆ ਗ਼ਦਰ ਹੁਣ ਵੇਖ ਲੈ ॥

ਜ਼ੁਲਮ ਜਿਨ੍ਹੇ ਵੀ ਲਸਾਡ਼ੇ ਢਾਹ ਲਵੀਂ,
ਮੁੱਕਣਾ ਨਾ ਮਿਰਾ ਸਬਰ ਹੁਣ ਵੇਖ ਲੈ ॥


ਖ਼ੁਮਾਰ ਹੋ ਗਿਆ ਏ ....


ਖੌਰੇ ਕਿਹਡ਼ੀ ਗਲ ਦਾ, ਖ਼ੁਮਾਰ ਹੋ ਗਿਆ ਏ ॥
ਸਾਥੋਂ ਵਧ ਗ਼ੈਰਾਂ ਨਾਲ ਪਿਆਰ ਹੋ ਗਿਆ ਏ ॥

ਜਿਹਡ਼ੇ ਤਨ ਲੱਗੀਆਂ, ਓਹ ਤਨ ਜਾਣਦੈ,
ਲੋਕਾਂ ਭਾਣੇ ਗਲਾਂ ਦਾ ਵਪਾਰ ਹੋ ਗਿਆ ਏ ॥

ਰੂਹਾਂ ਦਾ ਪਿਆਰ ਤਾਂ, ਕਹਾਣੀਆਂ 'ਚ ਗੁੰਮ,
ਹੁਣ ਤਾਂ ਏ' ਜਿਸਮ-ਏ-ਬਜ਼ਾਰ ਹੋ ਗਿਆ ਏ ॥

ਪਿਆਰ ਦੀ ਕਹਾਣੀ ਬਸ, ਏਨ੍ਹੀ ਦੋਸਤੋ,
ਸੁਫ਼ਨਾ ਸਜਾਇਆ ਤਾਰ ਤਾਰ ਹੋ ਗਿਆ ਏ ॥

ਬੁੱਕਲਾਂ 'ਚ ਛੁੱਰੇ ਕਿਹਦੇ ਦਿਲ ਪਿਆਰ ਸੀ,
ਖ਼ਰੇ ਖੋਟੇ ਯਾਰਾਂ ਦਾ ਨਿਤਾਰ ਹੋ ਗਿਆ ਏ ॥



ਜਤਿੰਦਰ ਲਸਾੜਾ ਅਤੇ ਗੁਰਮੀਤ ਸਿੰਘ ਸੈਣੀ 
ਯਾ-ਖ਼ੁਦਾ//ਗੁਰਮੀਤ ਸਿੰਘ ਸੈਣੀ ਅਤੇ  ਜਤਿੰਦਰ ਲਸਾੜਾ

ਯਾ-ਖ਼ੁਦਾ ਇਸ਼ਕ ਨਾਲ ਪੈ ਗਿਆ ਵਾਸਤਾ ॥
ਮੈਂ ਚ ਮੈਂ ਗੁੰਮ ਕਿਤੇ ਉਹ 'ਚ ਉਹ ਲਾਪਤਾ ॥

ਆ ਗਈ ਜ਼ਿੰਦਗੀ ਹੁਣ ਕੇਹੇ ਮੋਡ਼ ਤੇ,
ਨਾ ਹੀ ਮੰਜ਼ਿਲ ਦਿਸੇ ਨਾ ਦਿਸੇ ਰਾਸਤਾ ॥

ਹੈ ਅਜਬ ਦਾਸਤਾਂ' ਹੈ ਉਹ ਕਿੰਨਾ ਮਹੀਨ,
ਮੇਰੇ ਅੰਦਰ ਵਸੇ, ਫੇਰ ਵੀ ਲਾਪਤਾ ॥

ਜ਼ਿੰਦਗੀ ਬੇ-ਰਸੀ, ਕੋਈ ਰੰਗ ਨਾ ਮਜ਼ਾ,
ਫੇਰ ਤੋਂ ਆ ਜਰਾ, ਮੈਂਨੂੰ ਥੋਡ਼ਾ ਸਤਾ ॥

ਤੁਰ ਪਿਆ ਮੰਜ਼ਿਲਾਂ ਨੂੰ ਓਹ ਪਿੱਛੇ ਲਗਾ,
ਚੱਲ ਪਿਆ ਜਿਸ ਦਿਸ਼ਾ ਬਣ ਗਿਆ ਰਾਸਤਾ ॥

ਛਾ ਗਿਆ ਹੈ ਲਸਾਡ਼ੇ ਇਹ ਕੇਹਾ ਸਰੂਰ,
 
ਭੁੱਲ ਗਈ ਸੁਧ ਕਿਤੇ ਨਾ ਰਿਹਾ ਥਹੁ ਪਤਾ ॥   


ਗੁਰਮੀਤ ਲਸਾੜਾ ਦੀਆਂ ਇਹ ਰਚਨਾਵਾਂ ਤੁਹਾਨੂੰ ਕਿਹੋ ਜਿਹੀਆਂ ਲੱਗੀਆਂ ਜ਼ਰੂਰ ਦੱਸਣਾ. ਪਹਿਲਾਂ ਦੀ ਤਰਾਂ ਇਸ ਵਾਰ ਵੀ ਤੁਹਾਡੀਆਂ ਰਚਨਾਵਾਂ ਦੀ ਉਡੀਕ ਰਹੇਗੀ.-- ਰੈਕਟਰ ਕਥੂਰੀਆ.

ਜਰੂਰ ਪੜ੍ਹੋ:

ਉਹ ਵੀ ਸਮਾਂ ਸੀ

 ਜਦੋਂ ਲੋਕਾਂ ਨੂੰ ਅਹਿਸਾਸ ਹੁੰਦਾ ਸੀ ਆਪਣੀ ਜਿੰਮੇਵਾਰੀ ਦਾ, ਆਪਣੇ ਕੰਮ ਦੇ ਮਾਨ ਦਾ, ਆਪਣੀ ਇਜ਼ਤ ਦਾ, ਆਪਣੀ ਮਰਿਯਾਦਾ ਦਾ, ਆਪਣੇ ਵੱਕਾਰ ਦਾ, ਮਾੜੀ ਜਿਹੀ ਉਂਗਲੀ ਦੇਖ ਕੇ ਲੋਕ ਆਪਣੇ ਬਾਰੇ ਸੋਚਾਂ ਲੱਗ ਪੈਂਦੇ ਸਨ. ਇਹ ਉਹ ਦੌਰ ਸੀ ਜਦੋਂ ਲੋਕ ਅੰਦਰੋਂ ਬਾਹਰੋਂ ਸੱਚੇ ਸੁੱਚੇ ਸਨ. ਮਾੜੀ ਜਿਹੀ ਗੱਲ ਹੋਵੇ ਸਹੀ ਬਾਸ ਚਿੰਤਾ ਲੱਗ ਜਾਂਦੀ ਸੀ...ਲਾਗਾ ਚੁਨਰੀ ਪੈ ਦਾਗ ਛੁਪਾਊਂ ਕੈਸੇ, ਘਰ ਜੂਨ ਕੈਸੇ....ਹੁਣ ਤਾਂ ਸਭ ਕੁਝ ਸਾਬਿਤ ਹੋ ਜਾਣ ਤੇ ਵੀ ਲੋਕ ਕੈਮਰੇ ਮੂਹਰੇ ਦੰਦ ਕਢਨੋਂ ਨੀ ਸ਼ਰਮਾਉਂਦੇ......!



ਫਾਂਸੀ ਦੀ ਸਜ਼ਾ ਮਨੁੱਖਤਾ ਲਈ ਕਲੰਕ

 ਏਸੇ ਦੌਰਾਨ ਉਹਨਾਂ ਲੀਡਰਾਂ ਦੀ ਆਲੋਚਨਾ ਹੋਰ ਤੇਜ਼ ਹੋ ਗਈ ਹੈ ਜਿਹਨਾਂ ਕਿਸੇ ਵੇਲੇ ਪ੍ਰੋ. ਭੁੱਲਰ ਨੂੰ ਖਤਰਨਾਕ ਅੱਤਵਾਦੀ ਦੱਸਿਆ ਸੀ ਅਤੇ ਕਿਹਾ ਸੀ ਕਿ ਉਸ ਖਤਰਨਾਕ ਅੱਤਵਾਦੀ ਲਈ ਪੰਜਾਬ ਦੀਆਂ ਜੇਲ੍ਹਾਂ ਵਿੱਚ ਕੋਈ ਥਾਂ ਨਹੀਂ. ਸਿੱਖ ਸੰਗਠਨ ਉਸ ਹਲਫਨਾਮੇ ਨੂੰ ਵਾਪਿਸ ਲੈਣ ਦੀ ਮੰਗ ਵੀ ਕਰ ਰਹੇ ਹਨ. ਸਿੱਖ ਜਗਤ ਹੈਰਾਨ ਹੈ ਕਿ ਕਿ ਸਮਾਂ ਏਨੀ ਜਲਦੀ ਬਦਲ ਜਾਂਦਾ ਹੈ? ਜਿਸ ਨੂੰ ਖਤਰਨਾਕ ਅੱਤਵਾਦੀ ਕਿਹਾ ਹੋਵੇ ਉਸ ਲਈ ਏਨੀ ਛੇਤੀ ਹਮਦਰਦੀ ਵੀ ਉਮੜ ਆਉਂਦੀ ਹੈ? ਸ਼ਾਇਦ ਓਹ ਭੋਲੇ ਨਹੀਂ ਜਾਣਦੇ ਕਿ ਸੱਤਾ ਕੇਂਦ੍ਰਿਤ ਥਾਵਾਂ ਦੀ ਰਾਜਨੀਤੀ ਅਜਿਹੀ ਹੀ ਹੋਇਆ ਕਰਦੀ ਹੈ!



ਚੜਾਵੇ ਨਾਲ ਹੀ ਸਥਾਪਿਤ ਹੋ ਰਿਹਾ ਹੈ ਡੇਰਾਵਾਦੀ ਮੀਡੀਆ

ਇਹਨਾਂ 125 ਕੁ ਸਾਲਾਂ ਵਿਚ ਹੀ ਸਿੱਖ ਕੌਮ ਬੇਸੁਮਾਰ ਮਾਇਆ ਕਿਰਤੀ ਲੋਕਾਂ ਦੀਆਂ ਜੇਬਾਂ 'ਚੋਂ ਨਿਕਲ ਕੇ ਡੇਰਿਆਂ 'ਚ ਐਸੋ-ਅਰਾਮ ਦਾ ਸਾਧਨ ਪ੍ਰਫੁੱਲਤ ਕਰਨ ਲਈ ਵਰਤੀ ਜਾ ਚੁੱਕੀ ਹੈ ਜਾਂ ਫਿਰ ਇਹ ਮਾਇਆ ਦਾ ਕਿਸੇ ਡੇਰੇਦਾਰ ਦੀ ਨਿੱਜੀ ਮਲਕੀਅਤ ਦੇ ਰੂਪ ਵਿਚ ਵਟਾਂਦਰਾ ਹੋ ਗਿਆ ਹੈ। ਅੱਜ ਇਹਨਾਂ ਡੇਰਿਆਂ ਵਿਚ ਪਲਦੇ ਸਿੱਖ ਕੌਮ ਦੇ ਹਜ਼ਾਰਾਂ ਨੌਜਵਾਨ ਜੋ ਸਿੱਖ ਕੌਮ ਦੀ ਭਲਾਈ ਲਈ ਉਦਮ ਕਰਕੇ ਮੂੰਹ ਮੱਥਾ ਸਵਾਰਨ ਦੇ ਸਮਰੱਥ ਸਨ, ਨੂੰ ਵੀ ਵਿਹਲੜ ਅਤੇ ਇਆਸੀ ਕਿਸਮ ਦੇ ਬਣਾ ਦਿੱਤਾ ਹੈ। ਇਹਨਾਂ ਝੂਠੇ ਸੰਤਾਂ ਦੇ ਡੇਰਿਆਂ (ਜਾਂ ਗੁਰਦੁਆਰਿਆਂ) ਵਿਚ ਹੁਣ ਸਵੇਰੇ-ਸਵੇਰੇ ਗੁਰੂ ਨਾਨਕ ਸਾਹਿਬ ਜੀ ਦੀ ਕ੍ਰਾਂਤੀਕਾਰੀ ਬਾਣੀ 'ਆਸਾ ਦੀ ਵਾਰ' ਦਾ ਕੀਰਤਨ ਨਹੀਂ ਹੁੰਦਾ ਸਗੋਂ 'ਸੰਤਾਂ ਦੀ ਉਪਮਾ' ਦੀਆਂ ਕੱਚੀਆਂ ਧਾਰਨਾਂ ਜ਼ਰੂਰ ਸੁਣਾਈਆਂ ਜਾਂਦੀਆਂ ਹਨ।


ਦੇਸ਼ ਨੂੰ ਸੱਭਿਆਚਾਰਕ ਇਨਕਲਾਬ ਦੀ ਲੋਡ਼ ਹੈ- ਡਾ.ਐਸ.ਐਲ.ਵਿਰਦੀ

ਪੰਜਾਬੀ ਵਿੱਚ 10 ਹਜ਼ਾਰ ਤੋਂ ਉਪਰ ਲੇਖਕ ਹੋ ਚੁੱਕੇ ਹਨ। ਉਹ ਸਿਰਫ ਬਾਕੀਆਂ ਲਈ ਲਿਖਦੇ ਹਨ। ਮੈਂ ਤੇ 8-10 ਹੋਰ ਹੋਣਗੇ ਜੋ ਇਹਨਾਂ 85% ਬਹੁਜਨ ਦਲਿਤਾਂ ਬਾਰੇ ਲਿਖਦੇ ਹੋਣਗੇ। ਫਿਰ ਇਹਨਾਂ ਦਸ ਹਜ਼ਾਰ ਲੇਖਕਾਂ ਦੀ ਲੇਖਣੀ ਨੂੰ ਵੀ ਵੇਖੋ? ਇਸ ਵਿਚ ਕਿਸਾਨ ਦੀ ਲੁੱਟ, ਪੀਡ਼ਾ, ਦਰਦ ਦਾ ਉਲੇਖ ਤਾਂ ਹੈ, ਪ੍ਰੰਤੂ ਉਸ ਦੇ ਸਾਥ ਕੰਮ ਕਰਨ ਵਾਲੇ 'ਸੀਰੀ' (ਨੌਕਰ) ਦੀ ਲੁੱਟ, ਪੀਡ਼ਾ, ਦਮਨ ਅਤੇ ਦਰਦ ਨਹੀਂ ਦਿਸਦਾ। ਖੇਤਾਂ ਨੂੰ ਭੱਤਾ ਲੈਕੇ ਜਾਂਦੀ ਜੱਟੀ ਦੀ ਮਡ਼ਕ ਦਾ ਮੁਜ਼ਾਹਰਾ ਤਾਂ ਹੈ, ਪ੍ਰੰਤੂ ਖੇਤਾਂ ਵਿੱਚੋਂ ਭਿੱਜੀ ਇੱਲ੍ਹ ਦੀ ਤਰ੍ਹਾਂ ਘਾਹ ਦੀ ਪੰਡ ਲੈ ਕੇ ਆਉਂਦੀ ਚਮਾਰੀ-ਚੂਹਡ਼ੀ ਦੀ ਖਾਮੋਸ਼ੀ ਦਾ ਵਰਨਣ ਨਹੀਂ ਹੈ। ਗਿੱਧੇ ਵਿੱਚ ਨੱਚਦੀ ਮੁਟਿਆਰ ਦੀ ਮਸਤੀ ਦਾ ਮਾਮਲਾ ਤਾਂ ਹੈ ਪ੍ਰੰਤੂ ਸਿਰ ਤੇ ਗੰਦਗੀ ਦਾ ਟੋਕਰਾ ਚੁੱਕ ਕੇ ਲਿਜਾਂਦੀ ਭੰਗਣ ਦੀ ਭੈਡ਼ੀ ਦਸ਼ਾ ਦਾ ਵਰਨਣ ਨਹੀਂ ਹੈ। ਸਡ਼ਕ ਤੇ ਕਾਲਜ ਨੂੰ ਜਾਂਦੀ ਨੌਜਵਾਨ ਲਡ਼ਕੀ ਦੀ ਸੁੰਦਰਤਾ ਦੀ ਸਰਾਹਨਾ ਤਾਂ ਹੈ, ਪਰ ਸਡ਼ਕ ਤੇ ਪੱਥਰ ਤੋਡ਼ਦੀ ਸ਼ਕਲ ਤੋਂ ਬੇਸ਼ਕਲ ਹੋਈ ਨੌਜਵਾਨ ਲਡ਼ਕੀ ਦੀ ਦੁੱਖਦਾਇਕ ਗਾਥਾ ਨਹੀਂ ਹੈ।