ਪ੍ਰੋ. ਭੁੱਲਰ ਦੀ ਰਿਹਾਈ ਲਈ ਪ੍ਰਧਾਨਮੰਤਰੀ ਤੇ ਮੁੱਖਮੰਤਰੀ ਨੂੰ ਲਿੱਖੀ ਖੂਨ ਨਾਲ ਚਿੱਠੀ:ਖਾਲਸਾ ਪੰਚਾਇਤ ਵੀ ਸਰਗਰਮ: ਫੋਟੋ ਵਾਲੀ ਟੀਸ਼ਰਟ ਹੋਈ ਪਾਪੂਲਰ
ਲੁਧਿਆਣਾ: ਪ੍ਰੋ. ਦਵਿੰਦਰ ਪਾਲ ਸਿੰਘ ਭੁੱਲਰ ਦੀ ਫਾਂਸੀ ਵਾਲੀ ਸਜ਼ਾ ਰੱਦ ਕਰਾਉਣ ਲਈ ਸਿੱਖ ਸੰਗਠਨ ਇੱਕ ਜੁੱਟ ਹੋ ਕੇ ਲਗਾਤਾਰ ਆਪਣੀ ਸਰਗਰਮੀ ਵਧਾ ਰਹੇ ਹਨ.ਪਿਛਲੇ ਲੰਮੇ ਸਮੇਂ ਤੋਂ ਜੇਲ੍ਹ ਵਿੱਚ ਬੰਦ ਪ੍ਰੋ. ਭੁੱਲਰ ਦੀ ਰਿਹਾਈ ਲਈ ਵਿਦੇਸ਼ਾਂ ਵਿੱਚ ਵੀ ਲਾਮਬੰਦੀ ਸ਼ੁਰੂ ਹੋ ਗਈ ਹੈ. ਇਸ ਮੁਹਿੰਮ ਨਾਲ ਸਿੱਖ ਜਗਤ ਵਿੱਚ ਪ੍ਰੋ. ਭੁੱਲਰ ਦੀ ਅਹਿਮੀਅਤ ਹੋਰ ਵਧ ਗਈ ਹੈ. ਜਿਹਨਾਂ ਨੂੰ ਪ੍ਰੋ. ਭੁੱਲਰ ਬਾਰੇ ਕੁਝ ਵੀ ਨਹੀਂ ਸੀ ਪਤਾ ਉਹਨਾਂ ਦੇ ਮਨਾਂ ਵਿੱਚ ਵੀ ਹੁਣ ਪ੍ਰੋ. ਭੁੱਲਰ ਲਈ ਅਥਾਹ ਪਿਆਰ ਪੈਦਾ ਹੋ ਗਿਆ ਹੈ. ਬਜ਼ਾਰਾਂ ਵਿੱਚ ਪ੍ਰੋ.ਭੁੱਲਰ ਦੀ ਤਸਵੀਰ ਵਾਲੀਆਂ ਸ਼ਰਟਾਂ ਇੱਕ ਫੈਸ਼ਨ ਦੀ ਤਰਾਂ ਵਿਕ ਰਹੀਆਂ ਹਨ ਅਤੇ ਉਹ ਵੀ ਬੜੇ ਮਹਿੰਗੇ ਭਾਅ. ਜਿਹੜੀ ਆਮ ਟੀ ਸ਼ਰਟ ਸਾਧਾਰਣ ਤੌਰ ਤੇ ਸਿਰਫ ਡੇਡ ਕੁ ਸੌ ਰੁਪੈ ਦੀ ਵਿਕਦੀ ਹੈ ਉਹੀ ਟੀਸ਼ਰਟ ਪ੍ਰੋ. ਭੁੱਲਰ ਦੀ ਤਸਵੀਰ ਨਾਲ ਲਓ ਤਾਂ ਉਸਦਾ ਰੇਟ ਕਈ ਵਾਰ ਪੰਜ ਸੌ ਨੂੰ ਵੀ ਟੱਪਦਾ ਹੈ ਪਰ ਫਿਰ ਵੀ ਲੋਕ ਖਰੀਦ ਰਹੇ ਹਨ. ਸਿੱਖ ਮਨਾਂ ਵਿੱਚ ਪ੍ਰੋ. ਭੁੱਲਰ ਦੀ ਅਹਿਮੀਅਤ ਹੁਣ ਹੋਰ ਵਧ ਗਈ ਹੈ. ਇਸ ਤਸਵੀਰ ਦੇ ਬਹਾਨੇ ਨਾਲ ਉਹਨਾਂ ਲੋਕਾਂ ਨੂੰ ਵੀ ਪ੍ਰੋ. ਭੁੱਲਰ ਦੇ ਕੇਸ ਦਾ ਪਤਾ ਲੱਗ ਰਿਹਾ ਹੈ ਜਿਹਨਾਂ ਨੂੰ ਇਸ ਬਾਰੇ ਕੁਝ ਹਫਤੇ ਪਹਿਲਾਂ ਤੱਕ ਵੀ ਕੁਝ ਨਹੀਂ ਸੀ ਪਤਾ. ਇਹ ਟੀ ਸ਼ਰਤ ਹੀ ਲੋਕਾਂ ਨੂੰ ਦੱਸ ਰਹੀ ਹੈ ਕੀ ਪੰਜਾਬ ਵਿੱਚ ਕਿਸੇ ਵੇਕੇ ਖੂਨੀ ਹਨੇਰੀ ਬੜੇ ਜ਼ੋਰਾਂ ਨਾਲ ਝੁੱਲੀ ਸੀ. ਉਸ ਵੇਲੇ ਜਿਹਨਾ ਦੀ ਉਮਰ ਬਹੁਤ ਹੀ ਛੋਟੀ ਸੀ ਜਾਨ ਫੇਰ ਉਹਨਾਂ ਦਾ ਜਨਮ ਹੀ ਬਹੁਤ ਮਗਰੋਂ ਹੋਇਆ ਉਹਨਾਂ ਨੂੰ ਵੀ ਹੁਣ ਪਤਾ ਲੱਗ ਰਿਹਾ ਹੈ ਕਿ ਕਿ ਕਿ ਹੋਇਆ ਸੀ ਪੰਜਾਬ ਵਿੱਚ ਅਤੇ ਕੌਣ ਕੌਣ ਸੀ ਇਸ ਲਈ ਜਿੰਮੇਵਾਰ? ਇਸ ਤਰਾਂ ਇਹ ਟੀ ਸ਼ਰਟ ਇੱਕ ਸਾਧਾਰਣ ਪੌਸ਼ਾਕ ਨਾ ਹੋ ਕੇ ਇੱਕ ਦਸਤਾਵੇਜ਼ੀ ਸੁਨੇਹਾ ਵੀ ਬਣਦੀ ਜਾ ਰਹੀ ਹੈ. ਇਸਦੇ ਨਾਲ ਹੀ ਇਹ ਇੱਕ ਐਲਾਨ ਵੀ ਹੈ ਉਹਨਾਂ ਨੌਜਵਾਨਾਂ ਦਾ ਕਿ ਪ੍ਰੋ. ਭੁੱਲਰ ਸਾਡੇ ਸੀਨਿਆਂ ਵਿੱਚ ਵੱਸਦਾ ਹੈ. ਕੋਈ ਉਸਨੂੰ ਸਾਡੇ ਕੋਲੋਂ ਖੋਹ ਨਹੀਂ ਸਕਦਾ.
ਕਈ ਸਿੱਖ ਸੰਗਠਨ ਇਸ ਮੁੱਦੇ ਤੇ ਸਾਰੇ ਮਤਭੇਦ ਭੁਲਾ ਕੇ ਇੱਕ ਮੁਠ ਹੋ ਗਏ ਹਨ. ਹੋਰ ਤਾਂ ਹੋਰ ਕਾਂਗਰਸ ਪਾਰਟੀ ਦੇ ਨਾਲ ਸਬੰਧਿਤ ਸਿੱਖ ਲੀਡਰ ਵੀ ਇਸ ਬਾਰੇ ਇੱਕ ਜੁੱਟ ਹਨ ਅਤੇ ਇਸ ਸਜ਼ਾ ਦੀ ਹਮਾਇਤ ਕਰ ਰਹੇ ਮਨਿੰਦਰਜੀਤ ਸਿੰਘ ਬਿੱਟਾ ਨੂੰ ਲੰਮੇ ਹਥੀਂ ਲੈ ਰਹੇ ਹਨ.ਇਸੇ ਤਰਾਂ ਕਈ ਹੋਰ ਵਰਗ ਅਤੇ ਸਮਾਜਿਕ ਸੰਗਠਨ ਵੀ ਇਸ ਸਜ਼ਾ ਨੂੰ ਰੱਦ ਕਰਾਉਣ ਲੈ ਖੁੱਲ ਕੇ ਅੱਗੇ ਆ ਚੁੱਕੇ ਹਨ. ਕਾਬਿਲੇ ਜ਼ਿਕਰ ਹੈ ਕਿ ਇਸ ਸਜ਼ਾ ਦੀ ਹਮਾਇਤ ਕਰਨ ਵਾਲਿਆਂ ਨੂੰ ਕੋਈ ਹੁੰਗਾਰਾ ਨਹੀਂ ਮਿਲਿਆ. ਫਾਂਸੀ ਦੀ ਸਜ਼ਾ ਨੂੰ ਅੱਜ ਦੇ ਯੁਗ ਵਿੱਚ ਵੀ ਜਰੂਰੀ ਕਹਿਣ ਵਾਲਿਆਂ ਨੂੰ ਕਿਸੇ ਨੇ ਵੀ ਸਨਮਾਣ ਦੀ ਨਜਰ ਨਾਲ ਨਹੀਂ ਦੇਖਿਆ. ਏਸੇ ਦੌਰਾਨ ਉਹਨਾਂ ਲੀਡਰਾਂ ਦੀ ਆਲੋਚਨਾ ਹੋਰ ਤੇਜ਼ ਹੋ ਗਈ ਹੈ ਜਿਹਨਾਂ ਕਿਸੇ ਵੇਲੇ ਪ੍ਰੋ. ਭੁੱਲਰ ਨੂੰ ਖਤਰਨਾਕ ਅੱਤਵਾਦੀ ਦੱਸਿਆ ਸੀ ਅਤੇ ਕਿਹਾ ਸੀ ਕਿ ਉਸ ਖਤਰਨਾਕ ਅੱਤਵਾਦੀ ਲਈ ਪੰਜਾਬ ਦੀਆਂ ਜੇਲ੍ਹਾਂ ਵਿੱਚ ਕੋਈ ਥਾਂ ਨਹੀਂ. ਸਿੱਖ ਸੰਗਠਨ ਉਸ ਹਲਫਨਾਮੇ ਨੂੰ ਵਾਪਿਸ ਲੈਣ ਦੀ ਮੰਗ ਵੀ ਕਰ ਰਹੇ ਹਨ. ਸਿੱਖ ਜਗਤ ਹੈਰਾਨ ਹੈ ਕਿ ਕਿ ਸਮਾਂ ਏਨੀ ਜਲਦੀ ਬਦਲ ਜਾਂਦਾ ਹੈ? ਜਿਸ ਨੂੰ ਖਤਰਨਾਕ ਅੱਤਵਾਦੀ ਕਿਹਾ ਹੋਵੇ ਉਸ ਲਈ ਏਨੀ ਛੇਤੀ ਹਮਦਰਦੀ ਵੀ ਉਮੜ ਆਉਂਦੀ ਹੈ? ਸ਼ਾਇਦ ਓਹ ਭੋਲੇ ਨਹੀਂ ਜਾਣਦੇ ਕਿ ਸੱਤਾ ਕੇਂਦ੍ਰਿਤ ਥਾਵਾਂ ਦੀ ਰਾਜਨੀਤੀ ਅਜਿਹੀ ਹੀ ਹੋਇਆ ਕਰਦੀ ਹੈ ! ਕਦੋਂ ਕੀ ਹੋ ਜਾਵੇ ਕੁਝ ਨਹੀਂ ਕਿਹਾ ਜਾ ਸਕਦਾ. ਇਥੇ ਲੋੜ ਪੈਣ ਤੇ ਬਾਬਾ ਰਾਮਦੇਵ ਦਾ ਸਵਾਗਤ ਵੀ ਕੀਤਾ ਜਾ ਸਕਦਾ ਹੈ ਤੇ ਫਿਰ ਮੂਡ ਬਦਲ ਜਾਣ ਤੇ ਅਧੀ ਰਾਤ ਵੇਲੇ ਸਾਰੇ ਤੰਬੂ ਵੀ ਉਖਾੜ ਕੇ ਸੁੱਟੇ ਜਾ ਸਕਦੇ ਹਨ, ਲਾਠੀ ਚਾਰਜ ਵੀ ਕੀਤਾ ਜਾ ਸਕਦਾ ਹੈ ਅਤੇ ਅਥਰੂ ਗੈਸ ਦੇ ਗੋਲੇ ਵੀ ਛੱਡੇ ਜਾ ਸਕਦੇ ਹਨ ਤੇ ਸ਼ਹਿਰੋਂ ਬਾਹਰ ਨਿਕਲ ਜਾਣ ਦੇ ਹੁਕਮ ਵੀ ਜਾਰੀ ਹੋ ਸਕਦੇ ਹਨ. ਇਸ ਵਿੱਚ ਕਿਸੇ ਬੰਦੇ ਜਾਨ ਪਾਰਟੀ ਦਾ ਕਸੂਰ ਨਹੀਂ ਪੂਰਾ ਸਿਸਟਮ ਹੀ ਅਜਿਹਾ ਹੈ. ਜਦੋਂ ਤੱਕ ਬੇਅਸੂਲੀਆਂ ਕਾਇਮ ਹਨ ਇਹ ਕੁਝ ਹੁੰਦਾ ਹੀ ਰਹਿਣਾ ਹੈ ਕਦੇ ਕਿਤੇ ਕਦੇ ਕਿਤੇ ! ਕਦੇ ਕਿਸੇ ਨਾਲ ਕਦੇ ਕਿਸੇ ਨਾਲ ! ਕਦੇ ਕਿਸੇ ਹਥੋਂ ਕਦੇ ਕਿਸੇ ਹਥੋਂ ! ਸਮੂਹ ਲੋਕਾਂ ਦੇ ਜਾਗਣ ਅਤੇ ਇੱਕ ਮੁਠ ਹੋ ਕੇ ਉਠੇ ਬਿਨਾ ਇਹ ਨਹੀਂ ਬਦਲਣਾ 1
ਏਸੇ ਦੌਰਾਨ ਯੂਥ ਅਕਾਲੀ ਦਲ ਦਿੱਲੀ ਅੱਤੇ ਵਪਾਰ ਵਿੰਗ ਨੇ ਪ੍ਰੋ. ਦਵਿੰਦਰ ਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਸਜਾ ਮਾਫ ਕਰਵਾਉਣ ਲਈ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅੱਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਖੂਨ ਨਾਲ ਚਿੱਠੀ ਲਿਖਕੇ ਫਾਂਸੀ ਦੀ ਸਜਾ ਉਮਰ ਕੈਦ ਵਿੱਚ ਬਦਲਣ ਦੀ ਅਪੀਲ ਕੀਤੀ। ਇਸ ਮੌਕੇ ਯੂਥ ਅਕਾਲੀ ਦਲ ਦਿੱਲੀ ਦੇ ਸੂਬਾ ਯੂਥ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਅੱਤੇ ਵਪਾਰ ਵਿੰਗ ਪ੍ਰਧਾਨ ਬਲਵਿੰਦਰ ਸਿੰਘ ਭੁੱਲਰ ਨੇ ਫਾਂਸੀ ਦੀ ਸਜਾ ਨੂੰ ਮਾਨਵਤਾ ਦੇ ਨਾਂ ਤੇ ਕਲੰਕ ਦਸਦੇ ਹੋਏ ਕਿਹਾ ਕਿ ਦੁਨਿਆਵੀ ਅਦਾਲਤਾਂ ਵਲੋਂ ਕਿਸੇ ਨੂੰ ਮੋਤ ਦੀ ਸਜਾ ਦੇਣਾ ਕੁਦਰਤ ਦੇ ਕਾਨੂੰਨ ਦੇ ਉਲਟ ਹੈ ਕਿਉਂਕਿ ਕੁਦਰਤ ਨੇ ਮਾਨਵ ਦੇ ਜਨਮ ਅੱਤੇ ਮੌਤ ਦਾ ਅਧਿਕਾਰ ਅਪਣੇ ਕੋਲ ਰੱਖਿਆ ਹੋਇਆ ਹੈ। ਪ੍ਰੋ. ਭੁੱਲਰ ਦੇ ਮਾਮਲੇ ਦਾ ਜਿਕਰ ਕਰਦੇ ਹੋਏ ਉਹਨਾਂ ਕਿਹਾ ਕਿ ਇਸ ਮਾਮਲੇ ਵਿੱਚ ਤਾਂ ਅਦਾਲਤ ਨੇ ਇੱਕ ਤਰਫਾ ਕਾਰਵਾਈ ਕਰਦੇ ਹੋਏ ਬਿਨਾ ਕਿਸੇ ਗਵਾਹ ਦੀ ਗਵਾਹੀ ਦੇ ਹੀ ਉਹਨਾਂ ਨੂੰ ਫਾਂਸੀ ਦੇ ਤਖਤੇ ਤੇ ਲਟਕਾਏ ਜਾਣ ਦੇ ਹੁਕਮ ਜਾਰੀ ਕਰ ਦਿੱਤੇ। ਯੂਥ ਆਗੂਆਂ ਨੇ ਫਾਂਸੀ ਦੀ ਸਜਾ ਨੂੰ ਸਰਕਾਰੀ ਹਿੰਸਾ ਦਾ ਰੂਪ ਦਸਦੇ ਹੋਏ ਕਿਹਾ ਕਿ ਦੁਨੀਆ ਦੇ 116 ਦੇਸ਼ਾਂ ਦੀਆਂ ਸਰਕਾਰਾਂ ਨੇ ਫਾਂਸੀ ਦੀ ਸਜਾ ਖਤਮ ਕਰਕੇ ਮਾਨਵਤਾ ਦੀ ਹਿਤੈਸ਼ੀ ਹੋਣ ਦਾ ਸਬੂਤ ਦਿਤਾ ਹੈ। ਪਰ ਭਾਰਤ ਜੋ ਕਿ ਕੁਦਰਤ ਦੀ ਹੋਂਦ ਤੇ ਅੱਖਾ ਬੰਦ ਕਰਕੇ ਵਿਸ਼ਵਾਸ ਕਰਦਾ ਹੈ ਦੀ ਸਰਕਾਰ ਨੇ ਅੱਜੇ ਤੱਕ ਕੁਦਰਤ ਦੇ ਨਿਯਮਾਂ ਦੇ ਉਲਟ ਇਸ ਕਾਨੂੰਨ ਨੂੰ ਲਾਗੂ ਕੀਤਾ ਹੋਇਆ ਹੈ। ਉਹਨਾਂ ਦਸਿਆ ਕਿ ਯੂਥ ਅਕਾਲੀ ਦਲ ਵਲੋਂ ਪ੍ਰੋ. ਭੁੱਲਰ ਦੀ ਫਾਂਸੀ ਦੀ ਸਜਾ ਮਾਫ ਕਰਵਾਉਣ ਲਈ ਖੂਨ ਨਾਲ ਲਿਖੀ ਚਿੱਠੀ ਅਕਾਲੀ ਦਲ ਦਿੱਲੀ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਸਰਨਾ ਦੀ ਅਗਵਾਈ ਹੇਠ ਪ੍ਰਧਾਨਮੰਤਰੀ ਨੂੰ ਦਿੱਤੀ ਜਾਵੇਗੀ। ਤੇ ਪ੍ਰੋ. ਭੁੱਲਰ ਦੀ ਫਾਂਸੀ ਦੀ ਸਜਾ ਉਮਰਕੈਦ ਵਿੱਚ ਬਦਲਣ ਦੀ ਅਪੀਲ ਕਰਕੇ ਸਿਖ ਕੌਮ ਦੇ ਜਖਮਾਂ ਤੇ ਮਰਹਮ ਲਗਾਉਣ ਦੀ ਅਪੀਲ ਕੀਤੀ ਜਾਵੇਗੀ। ਇਸ ਦੇ ਨਾਲ ਨਾਲ ਪੰਜਾਬ ਦੇ ਮੁੱਖਮੰਤਰੀ ਨੂੰ ਲਿਖੀ ਚਿੱਠੀ ਯੂਥ ਅਕਾਲੀ ਦਲ ਦਿੱਲੀ ਦੀ ਸੂਬਾ ਇੱਕਾਈ ਵਲੋਂ ਮੁੱਖਮੰਤਰੀ ਨੂੰ ਸੋਂਪਕੇ ਪੰਜਾਬ ਸਰਕਾਰ ਵਲੋਂ ਸੁਪਰੀਮ ਕੋਰਟ ਵਿੱਚ ਭੁੱਲਰ ਨੂੰ ਅੱਤਵਾਦੀ ਕਰਾਰ ਦੇਣ ਵਾਲੇ ਦਿਤੇ ਹਲਫਨਾਮੇ ਨੂੰ ਵਾਪਸ ਲੈਣ ਅੱਤੇ ਪੰਜਾਬ ਵਿਧਾਨਸਭਾ ਵਿੱਚ ਮਤਾ ਪਾਸ ਕਰਕੇ ਕੇਂਦਰ ਸਰਕਾਰ ਤੋਂ ਪ੍ਰੋ. ਭੁੱਲਰ ਦੀ ਫਾਂਸੀ ਦੀ ਸਜਾ ਮਾਫ ਕਰਵਾਉਣ ਦੀ ਅਪੀਲ ਕੀਤੀ ਜਾਵੇਗੀ।

No comments:
Post a Comment