Tuesday, September 12, 2017

ਰੋਹੰਗਿਆ ਮੁਸਲਮਾਨਾਂ ਦਾ ਕਤਲੇਆਮ ਬਰਦਾਸ਼ਤ ਨਹੀਂ ਕੀਤਾ ਜਾਵੇਗਾ:ਸ਼ਾਹੀ ਇਮਾਮ


ਲੁਧਿਆਣਾ 'ਚ ਇੱਕ ਲੱਖ ਤੋਂ ਵੱਧ ਮੁਸਲਮਾਨਾਂ ਦਾ ਰੋਸ ਮੁਜ਼ਾਹਰਾ 
ਲੁਧਿਆਣਾ: 12ਸਤੰਬਰ 2017: (ਪੰਜਾਬ ਸਕਰੀਨ ਬਿਊਰੋ)::

ਬੀਤੇ ਕਈ ਹਫ਼ਤੀਆਂ ਤੋਂ ਮਿਆਮਾਰ ਵਰਮਾ 'ਚ ਰੋਹੰਗਿਆ ਮੁਸਲਮਾਨਾਂ 'ਤੇ ਉੱਥੇ ਦੀ ਸਰਕਾਰ ਵੱਲੋਂ ਕੀਤੇ ਜਾ ਰਹੇ ਗੈਰ ਮਨੁੱਖੀ ਅਤਿਆਚਾਰਾਂ  ਦੇ ਖਿਲਾਫ ਅੱਜ ਇੱਥੇ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ  ਦੇ ਸੱਦੇ 'ਤੇ ਸ਼ਹਿਰ  ਦੇ ਇੱਕ ਲੱਖ ਤੋਂ ਜਿਆਦਾ ਮੁਸਲਮਾਨਾਂ ਨੇ ਫੀਲਡ ਗੰਜ ਚੌਕ ਸਥਿਤ ਜਾਮਾ ਮਸਜਿਦ ਤੋਂ ਡਿਪਟੀ ਕਮਿਸ਼ਨਰ ਦਫਤਰ ਤੱਕ ਰੋਸ਼ ਮਾਰਚ ਕੱਢਿਆ ਅਤੇ ਭਾਰਤ ਦੇ ਰਾਸ਼ਟਰਪਤੀ ਮਾਣਯੋਗ ਸ਼੍ਰੀ ਰਾਮ ਨਾਥ ਕੋਵਿੰਦ ਦੇ ਨਾਮ ਮੰਗ ਪੱਤਰ ਡਿਪਟੀ ਕਮਿਸ਼ਨਰ ਨੂੰ ਦਿੱਤਾ। ਵਰਣਨਯੋਗ ਹੈ ਕਿ ਅੱਜ ਸਵੇਰ ਤੋਂ ਹੀ ਲੁਧਿਆਣਾ ਦੇ ਵੱਖ-ਵੱਖ ਇਲਾਕੀਆਂ ਤੋਂ ਹਜਾਰਾਂ ਦੀ ਗਿਣਤੀ 'ਚ ਮੁਸਲਮਾਨ ਜਾਮਾ ਮਸਜਿਦ ਪੁੱਜਣਾ ਸ਼ੁਰੂ ਹੋ ਗਏ ਸਨ ।  ਪ੍ਰਦਰਸ਼ਨਕਾਰੀਆਂ ਨੇ ਆਪਣੇ ਹੱਥ 'ਚ ਜਿਆਦਾਤਰ ਅੰਗ੍ਰੇਜੀ ਜੁਬਾਨ 'ਚ ਲਿਖੇ ਪੋਸਟਰ ਫੜ ਰੱਖੇ ਸਨ, ਜਿਨ•ਾਂ 'ਤੇ ਰੋਹੰਗਿਆ ਮੁਸਲਮਾਨਾਂ  ਦੇ  ਨਰਸੰਘਾਰ ਨੂੰ ਰੋਕਣ ਦੇ ਨਾਲ - ਨਾਲ ਮਿਆਮਾਰ ਦੀ ਸਟੇਟ ਕੌਂਸਲਰ ਅਤੇ ਨੋਬਲ ਇਨਾਮ ਪ੍ਰਾਪਤ ਆਂਗ ਸਾਂਗ ਸੂ ਚੀ  ਦੇ ਵਿਰੁੱਧ ਨਾਅਰੇ ਲਿਖੇ ਹੋਏ ਸਨ ।   ਇਸ ਮੌਕੇ 'ਤੇ ਪਰਦਰਸ਼ਨਕਾਰੀਆਂ ਨੂੰ ਸੰਬੋਧਤ ਕਰਦੇ ਹੋਏ ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਨੇ ਕਿਹਾ ਕਿ ਦੁਨਿਆ ਦੇ ਇਤਹਾਸ 'ਚ ਹੁਣ ਤੱਕ ਕੋਈ ਅਜਿਹਾ ਨਰਸੰਘਾਰ ਨਹੀਂ ਹੋਇਆ ਜਿੱਦਾ ਦਾ ਅੱਜ ਕੱਲ ਮਿਆਮਾਰ ਦੀ ਜਾਲਿਮ ਸਰਕਾਰ ਅਤੇ ਉੱਥੇ  ਦੇ ਦੰਗਾਈ ਇਕੱਠੇ ਮਿਲਕੇ ਕਰ ਰਹੇ ਹਨ ।  ਉਹਨਾਂ ਕਿਹਾ ਕਿ ਹੈਰਤ ਦੀ ਗੱਲ ਹੈ ਕਿ ਸੰਯੁਕਤ ਰਾਸ਼ਟਰ ਜੋ ਕਿ ਇੱਕ ਛੋਟੀ ਜਿਹੀ ਅਤੱਵਾਦੀ ਘਟਨਾ ਹੋਣ ਤੋ ਬਾਅਦ ਅਸਮਾਨ ਸਿਰ 'ਤੇ ਚੁੱਕ ਲੈਂਦੀ ਹੈ ਉਹ ਵੀ ਹਜਾਰਾਂ ਮੁਸਲਮਾਨਾਂ  ਦੇ ਕਤਲੇਆਮ 'ਤੇ ਖਾਮੋਸ਼ ਹੈ। ਉਹਨਾਂ ਕਿਹਾ ਕਿ ਭਾਰਤ ਸਰਕਾਰ ਨੇ ਹਮੇਸ਼ਾ ਹੀ ਮਿਆਮਾਰ ਨੂੰ ਇੱਕ ਚੰਗਾ ਦੇਸ਼ ਬਣਾਉਣ ਲਈ ਗੁਆਂਢੀ ਹੋਣ ਦੇ ਨਾਤੇ ਰੰਗੂਨ ਦੀ ਮਦਦ ਕੀਤੀ ਹੈ,  ਨੂੰ ਚਾਹੀਦਾ ਹੈ ਕਿ ਇਸ ਕਤਲ-ਏ-ਆਮ ਦੇ ਖਿਲਾਫ ਅਵਾਜ ਚੁੱਕੇ। ਸ਼ਾਹੀ ਇਮਾਮ ਨੇ ਕਿਹਾ ਕਿ ਬਰ੍ਹਮਾ ਵਿੱਚ ਹੋ ਰਹੀ ਇਸ ਕਤਲੋਗਾਰਤ ਦੇ ਦੌਰਾਨ ਕੇਂਦਰ ਸਰਕਾਰ ਵਲੋਂ ਦੇਸ਼ 'ਚ ਰਹਿ ਰਹੇ 40 ਹਜਾਰ ਰੋਹੰਗਿਆ ਮੁਹਾਜਿਰ ਨੂੰ ਵਾਪਸ ਭੇਜੇ ਜਾਣ ਦੀ ਖਬਰ ਨੇ ਸਿਸਕ ਰਹੇ ਰੋਹੰਗੀਆਂ ਦੇ ਜਖ਼ਮ 'ਤੇ ਨਮਕ ਦਾ ਕੰਮ ਕੀਤਾ ਹੈ। ਸ਼ਾਹੀ ਇਮਾਮ ਨੇ ਕਿਹਾ ਕਿ ਭਾਰਤ ਦਾ ਸੰਵਿਧਾਨ ਹੀ ਨਹੀਂ ਸਗੋਂ ਇਤਹਾਸ ਵੀ ਇਸ ਗੱਲ ਦਾ ਗਵਾਹ ਹੈ ਕਿ ਅਸੀਂ ਹਮੇਸ਼ਾ ਹੀ ਮੁਸੀਬਤ 'ਚ ਪਨਾਹ ਮੰਗਣ ਵਾਲੀਆਂ ਨੂੰ ਇਨਕਾਰ ਨਹੀਂ ਕੀਤਾ। ਸ਼ਾਹੀ ਇਮਾਮ ਮੌਲਾਨਾ ਹਬੀਬ ਨੇ ਕਿਹਾ ਕਿ ਧਰਮ ਦੇ ਨਾਮ 'ਤੇ ਬੇਇਨਸਾਫ਼ੀ ਅਤੇ ਸਿਆਸਤ ਕਰਨਾ ਦੋਨੋ ਹੀ ਗਲਤ ਹੈ । ਉਹਨਾਂ ਕਿਹਾ ਕਿ ਰੋਹੰਗੀਆਂ ਦਾ ਕਤਲੇਆਮ ਹਰਗਿਜ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਹ ਸਿਰਫ ਮੁਸਲਮਾਨ ਵਰਗ ਦਾ ਨਹੀਂ ਸਗੋਂ ਸਮੂਹ ਇਨਸਾਨੀਅਤ ਨੂੰ ਬਚਾਉਣ ਦਾ ਵਿਸ਼ਾ ਹੈ। ਸ਼ਾਹੀ ਇਮਾਮ ਨੇ ਕਿਹਾ ਕਿ ਉੱਥੇ ਜਿਸ ਤਰ੍ਹਾਂ ਬੱਚੀਆਂ,  ਔਰਤਾਂ ਅਤੇ ਬੁਜੁਰਗਾਂ ਦਾ ਕਤਲ ਕੀਤਾ ਜਾ ਰਿਹਾ ਹੈ ਉਹ ਬਰਦਾਸ਼ਤ ਤੋ ਬਾਹਰ ਹੈ। ਵਰਣਨਯੋਗ ਹੈ ਕਿ ਅੱਜ ਲੁਧਿਆਣਾ ਦੀ ਜਾਮਾ ਮਸਜਿਦ ਵੱਲੋਂ ਫੈਕਸ ਦੇ  ਰਾਹੀਂ ਇੱਕ ਸੁਨੇਹਾ ਸੰਯੁਕਤ ਰਾਸ਼ਟਰ ਦੇ ਜਰਨਲ ਸਕੱਤਰ ਏਨਟੋਨਯੋ ਜੂਟਰੈਸ,  ਓ . ਆਈ . ਸੀ  ( ਮੁਸਲਮਾਨ ਦੇਸ਼ਾਂ ਦਾ ਸਮੂਹ ) ਦੇ ਜਰਨਲ ਸਕੱਤਰ ਡਾ .  ਯੂਸੁਫ ਅਲ ਓਥਮ, ਮੁਸਲਮਾਨ ਵਲਰਡ ਲੀਗ ਮੱਕੇ ਦੇ ਜਰਨਲ ਸਕੱਤਰ ਅਬੂ ਅਬਦੁੱਲਾ ਨੂੰ ਵੀ ਮੰਗ ਪੱਤਰ ਭੇਜਿਆ ਗਿਆ ਹੈ।

No comments: