Monday, December 30, 2019

CAA ਅਤੇ NRC ਪੰਜਾਬ ਵਿੱਚ ਲਾਗੂ ਨਾ ਕਰਨ ਦੇ ਐਲਾਨ ’ਤੇ ਕੈਪਟਨ ਦਾ ਧੰਨਵਾਦ

Monday: 30th December 2019 at 4:51 PM
ਨਾਇਬ ਸ਼ਾਹੀ ਇਮਾਮ ਨੇ ਦਿੱਤਾ CM ਨੂੰ ਯੂਪੀ ਸਰਕਾਰ ਦੇ ਖਿਲਾਫ ਮੰਗ ਪੱਤਰ
ਮੁੱਖਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘਨੂੰ ਮੰਗ ਪੱਤਰ ਦਿੰਦੇ ਹੋਏ ਨਾਇਬ ਸ਼ਾਹੀ ਇਮਾਮ ਮੌਲਾਨਾ ਉਸਮਾਨ ਲੁਧਿਆਣਵੀ ਅਤੇ ਹੋਰ
ਲੁਧਿਆਣਾ: 30 ਦਸੰਬਰ 2019: (ਪੰਜਾਬ ਸਕਰੀਨ ਬਿਊਰੋ):: 
ਅੱਜ ਇੱਥੇ ਲੁਧਿਆਣਾ ਵਿੱਖੇ ਮੁੱਖਮੰਤਰੀ ਪੰਜਾਬ ਦੇ ਆਉਣ ’ਤੇ ਮੁਸਮਿਲ ਭਾਈਚਾਰੇ ਨੇ ਪੰਜਾਬ ਦੇ ਦੀਨੀ ਮਰਕਜ਼ ਜਾਮਾ ਮਸਜ਼ਿਦ ਲੁਧਿਆਣਾ ਵੱਲੋਂ ਨਾਇਬ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਨੇ ਮੁੱਖ ਮੰਤਰੀ ਪੰਜਾਬ ਸ਼੍ਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੰਗ ਪੱਤਰ ਦਿੱਤਾ, ਨਾਇਬ ਸ਼ਾਬੀ ਇਮਾਮ ਨੇ ਕਿਹਾ ਕਿ ਪ੍ਰਦੇਸ਼ ਦੇ ਸਾਰੇ ਘੱਟ ਗਿਣਤੀਆਂ ਵੱਲੋਂ ਮਹਾਰਾਜਾ ਸਾਹਿਬ ਦਾ ਸੀ.ਏ.ਏ ਅਤੇ ਐਨ.ਆਰ.ਸੀ. ਪੰਜਾਬ ਵਿੱਚ ਲਾਗੂ ਨਾ ਕਰਨ ਦੇ ਐਲਾਨ ’ਤੇ ਧੰਨਵਾਦ ਕੀਤਾ ਅਤੇ ਭਾਰਤ ਦੇ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਬਿੰਦ ਜੀ ਦੇ ਨਾਮ ਦਾ ਮੰਗ ਪੱਤਰ ਦਿੰਦੇ ਹੋਏ ਮੰਗ ਕੀਤੀ ਕਿ ਪੰਜਾਬ ਦੇ ਘੱਟ ਗਿਣਤੀਆਂ ਦੀ ਇਨਾਂ ਗੱਲਾਂ ਨੂੰ ਸੂਬਾ ਸਰਕਾਰ ਵੱਲੋਂ ਰਾਸ਼ਟਰਪਤੀ ਜੀ ਨੂੰ ਜਾਣੂ ਕਰਵਾਇਆ ਜਾਵੇਗਾ। ਨਾਇਬ ਸ਼ਾਹੀ ਮੌਲਾਨਾ ਉਸਮਾਨ ਲੁਧਿਆਣਵੀ ਨੇ ਮਹਾਰਾਜਾ ਅਮਰਿੰਦਰ ਸਿੰਘ ਨੂੰ ਉੱਤਰ ਪ੍ਰਦੇਸ਼ ਪੁਲਿਸ ਵੱਲੋਂ ਕੀਤੇ ਗਏ ਅੱਤਿਆਚਾਰ ਨੂੰ ਦੱਸਦੇ ਹੋਏ ਕਿਹਾ ਕਿ ਭਾਜਪਾ ਸਰਕਾਰ ਵੱਲੋਂ ਕੀਤੇ ਜਾ ਰਹੇ ਲੋਕਤੰਤਰ ਦੀ ਹੱਤਿਆ ਖਿਲਾਫ ਆਵਾਜ਼ ਉਠਾਈ ਜਾਵੇ। ਮੌਲਾਨਾ ਉਸਮਾਨ ਨੇ ਕਿਹਾ ਕਿ ਪੰਜਾਬ ਤੋਂ ਇਸ ਕਾਲੇ ਕਾਨੂੰਨ ਖਿਲਾਫ ਮੁੱਖ ਮੰਤਰੀ ਸਾਹਿਬ ਅਤੇ ਸਾਰੇ ਲੋਕਾਂ ਨੇ ਜੋ ਸੱਚ ਦੀ ਆਵਾਜ਼ ਚੁੱਕੀ ਹੈ ਉਸ ਨਾਲ ਸਾਰੇ ਦੇਸ਼ ਨੂੰ ਲਗਣਾ ਹੋਵੇਗਾ। ਉਨਾਂ ਕਿਹਾ ਕਿ ਦੇਸ਼ ਦੇ ਸਾਰੇ ਨਾਗਰਿਕ ਹਿੰਦੂ, ਮੁਸਲਿਮ, ਸਿੱਖ, ਈਸਾਈ ਜਾਗ ਚੁਕਾ ਹੈ ਕਿਉਕਿ ਇਹ ਗੱਲ ਸਾਰਿਆਂ ਨੂੰ ਸਮਝ ਆ ਗਈ ਹੈ ਕਿ ਕੇਂਦਰ ਸਰਕਾਰ ਐਨ.ਆਰ.ਸੀ. ਨੇ ਨਾਮ ’ਤੇ ਹਰ ਭਾਰਤ ਦੇ ਨਾਗਰਿਕ ਨੂੰ ਲਾਈਨ ਵਿੱਚ ਲਗਾਉਣਾ ਚਾਹੁੰਦੀ ਹੈ, ਇੱਕ ਸਵਾਲ ਦੇ ਜਵਾਬ  ਦਿੰਦੇ ਨਾਇਬ ਸ਼ਾਹੀ ਇਮਾਮ ਨੇ ਕਿਹਾ ਕਿ ਮੁੱਖਮੰਤਰੀ ਪੰਜਾਬ ਸ਼੍ਰੀ ਕੈਪਟਨ ਅਮਰਿੰਦਰ ਸਿੰਘ ਨੇ  ਵਿਸ਼ਵਾਸ਼ ਦਵਾਇਆ ਹੈ ਕਿ ਪੰਜਾਬ ਸਮੇਤ ਦੇਸ਼ ਭਰ ਵਿੱਚ ਨਾ ਸਿਰਫ ਘੱਟ ਗਿਣਤੀਆਂ ਬਲਕਿ ਹਰ ਇੱਕ ਭਾਰਤੀ ਦੇ ਆਤਮ ਸਨਮਾਨ ਦੀ ਰੱਖਿਆ ਕੀਤੀ ਜਾਵੇਗੀ।

No comments: